PSEB Class -11th Environmental studies Chapter 2 ਵਸੋਂ ਅਤੇ ਵਾਤਾਵਰਣ Fully solved

                                ਪਾਠ 2 
                               ਵਸੋਂ ਅਤੇ ਵਾਤਾਵਰਣ

                      ਹੋਰ ਮਹੱਤਵਪੂਰਨ ਪ੍ਰਸ਼ਨ 
               (Other Important Questions)



(ੳ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ 

ਪ੍ਰਸ਼ਨ 1. ਵਸੋਂ ਤੋਂ ਕੀ ਭਾਵ ਹੈ ?
ਉੱਤਰ-ਵਸੇਂ (Population)-ਕਿਸੇ ਖਾਸ ਭੂਗੋਲਿਕ ਖੇਤਰ ਵਿਚ ਰਹਿਣ ਵਾਲੇ ਅਤੇ ਆਪਸ ਵਿਚ ਅੰਤਰਕਿਰਿਆ ਕਰਨ ਵਾਲੇ ਮੈਂਬਰਾਂ ਦੀ ਇੱਕੋ ਜਾਤੀ ਨੂੰ ਵਸੋਂ ਕਹਿੰਦੇ ਹਨ। 

ਪ੍ਰਸ਼ਨ 2. ਵਸੋਂ ਦੀ ਕੁਦਰਤੀ ਵਾਧਾ ਦਰ (Natural Population Growth Rate ਕੀ ਹੈ ?
ਉੱਤਰ-ਕਿਸੇ ਦੇਸ਼ ਦੀ ਜਨਮ ਦਰ ਅਤੇ ਮੌਤ ਦਰ ਦੇ ਅੰਤਰ ਨੂੰ ਉੱਥੋਂ ਦੀ ਵਸੋਂ ਦੀ ਕੁਦਰਤੀ ਵਾਧਾ ਦਰ ਕਿਹਾ ਜਾਂਦਾ ਹੈ।

ਪ੍ਰਸ਼ਨ 3. ਵਸੋਂ ਵਿੱਚ ਵਾਧੇ (Population Growth) ਦਾ ਕੀ ਮਤਲਬ ਹੈ ?
ਉੱਤਰ-ਕਿਸੇ ਇਕ ਖੇਤਰ ਵਿਚ ਇਕ ਮਿੱਥੇ ਸਮੇਂ ਦੇ ਵਿਚ ਰਹਿਣ ਵਾਲੀ ਲੋਕਾਂ ਦੀ ਸੰਖਿਆ ਵਿਚ ਵਾਧਾ, ਵਸੋਂ ਵਿਚ ਵਾਧਾ ਹੁੰਦਾ ਹੈ।

ਪ੍ਰਸ਼ਨ 4. ਵਸੋਂ ਘਣਤਾ (Population Density) ਤੋਂ ਕੀ ਭਾਵ ਹੈ ?
ਉੱਤਰ-ਕਿਸੇ ਦੇਸ਼ ਜਾਂ ਪ੍ਰਦੇਸ਼ ਵਿਚ ਵਸੋਂ ਅਤੇ ਖੇਤਰਫਲ ਦੇ ਵਿਚਲੇ ਅਨੁਪਾਤ (ਆਇਤਨ) ਨੂੰ ਵਸੋਂ ਘਣਤਾ ਕਹਿੰਦੇ ਹਾਂ ।

ਪ੍ਰਸ਼ਨ 5. ਵਸੋਂ ਦੀ ਉਮਰ ਸੰਰਚਨਾ (Age Structure of Population) ਦਾ ਕੀ ਅਰਥ ਹੈ ?
ਉੱਤਰ-ਅਲੱਗ-ਅਲੱਗ ਉਮਰ ਦੇ ਵਰਗਾਂ ਦੀ ਸੰਖਿਆ ਨੂੰ ਵਸੋਂ ਦੀ ਉਮਰ ਸੰਰਚਨਾ ਕਹਿੰਦੇ ਹਨ।

ਪ੍ਰਸ਼ਨ 6. ਵਾਤਾਵਰਣ ਦੇ ਜੀਵਨ ਰੱਖਿਅਕ ਘਟਕ (Life Support Factors) ਕੀ ਹਨ?
ਉੱਤਰ-ਵਾਤਾਵਰਣ ਦੇ ਉਹ ਘਟਕ ਜਿਹੜੇ ਭੋਜਨ, ਊਰਜਾ, ਹਵਾ ਅਤੇ ਜਲ ਪ੍ਰਦਾਨ ਕਰਦੇ ਹਨ, ਉਹਨਾਂ ਨੂੰ ਜੀਵਨ ਰੱਖਿਅਕ ਘਟਕ ਕਹਿੰਦੇ ਹਨ।

ਪ੍ਰਸ਼ਨ 7. ਕੱਚੇ ਮਾਲ (Raw Materials) ਦੇ ਮੁੱਖ ਸੋਮੇ ਕਿਹੜੇ ਹਨ ?
ਉੱਤਰ-ਖਾਣਾਂ ਅਤੇ ਜੰਗਲ ।

ਪ੍ਰਸ਼ਨ 8. ਸ਼ਹਿਰੀਕਰਨ (Urbanization) ਕੀ ਹੈ ?
ਉੱਤਰ-ਪਿੰਡਾਂ ਦੇ ਲੋਕਾਂ ਦਾ ਸ਼ਹਿਰਾਂ ਵਿਚ ਜਾ ਕੇ ਰਹਿਣ ਦੇ ਰੁਝਾਨ ਨੂੰ ਸ਼ਹਿਰੀਕਰਨ ਕਹਿੰਦੇ ਹਨ।

ਪ੍ਰਸ਼ਨ 9. ਪ੍ਰਵਾਸ (Migration) ਦਾ ਕੀ ਮਤਲਬ ਹੈ ?
ਉੱਤਰ-ਵਸੋਂ ਦੇ ਇਕ ਥਾਂ ਤੋਂ ਦੂਜੀ ਥਾਂ ਤੇ ਜਾਣ ਨੂੰ ਪ੍ਰਵਾਸ ਕਹਿੰਦੇ ਹਨ।

ਪ੍ਰਸ਼ਨ 10. ਆਵਾਸ (Immigration) ਤੋਂ ਕੀ ਭਾਵ ਹੈ ?
ਉੱਤਰ-ਦੂਸਰੇ ਦੇਸ਼ਾਂ ਤੋਂ ਆ ਕੇ ਲੋਕਾਂ ਦਾ ਕਿਸੇ ਹੋਰ ਦੇਸ਼ ਵਿਚ ਜਾ ਕੇ ਵਸਣ ਨੂੰ ਆਵਾਸ री ਕਹਿੰਦੇ ਹਨ।

ਪ੍ਰਸ਼ਨ 11. ਪ੍ਰਵਾਸੀ/ਪ੍ਰਦੇਸ਼ ਤਿਆਗੀ (Emigration) ਤੋਂ ਕੀ ਭਾਵ ਹੈ ?
ਉੱਤਰ-ਇੱਕ ਪ੍ਰਦੇਸ਼ ਦੇ ਲੋਕਾਂ ਦੇ ਦੂਸਰੇ ਪ੍ਰਦੇਸ਼ ਵਿਚ ਜਾ ਕੇ ਵਸਣ ਨੂੰ ਪ੍ਰਵਾਸੀ/ਪ੍ਰਦੇਸ਼ ਤਿਆਗੀ ਕਹਿੰਦੇ ਹਨ।

ਪ੍ਰਸ਼ਨ 12. ਵਸੋਂ ਦਾ ਵਾਧਾ ਕਿਸ 'ਤੇ ਨਿਰਭਰ ਕਰਦਾ ਹੈ ?
ਉੱਤਰ-ਕਿਸੇ ਦੇਸ਼ ਵਿਚ ਵਸੋਂ ਵਿਚ ਵਾਧਾ ਉਸ ਦੇਸ਼ ਦੀ ਜਨਮ ਦਰ ਅਤੇ ਮੌਤ ਦਰ ਦੇ ਅੰਤਰ, ਪਰਵਾਸ ਅਤੇ ਅਪ੍ਰਵਾਸ ਦੇ ਅੰਤਰ 'ਤੇ ਨਿਰਭਰ ਕਰਦਾ ਹੈ।

ਪ੍ਰਸ਼ਨ 13. ਸਹਿਭਾਗਿਤਾ ਦਰ (Cooperation Rate) ਦਾ ਕੀ ਮਤਲਬ ਹੈ ?
ਉੱਤਰ-ਕੁੱਲ ਵਸੋਂ ਵਿਚ ਕੰਮ ਕਰਨ ਵਾਲੀ ਵਸੋਂ ਦੇ ਪ੍ਰਤੀਸਤ ਨੂੰ ਸਹਿਭਾਗਿਤਾ ਦਰ ਕਹਿੰਦੇ ਹਨ।

ਪ੍ਰਸ਼ਨ 14. ਵਸੋਂ ਪਰਵਾਸ (Population Migration) ਦੇ ਤਿੰਨ ਮੁੱਖ ਪ੍ਰਕਾਰ ਕਿਹੜੇ ਹਨ?
ਉੱਤਰ-ਪਰਵਾਸ ਦੇ ਤਿੰਨ ਮੁੱਖ ਪ੍ਰਕਾਰ ਹਨ-
(i) ਅੰਦਰੂਨੀ ਅਤੇ ਬਾਹਰੀ ਪਰਵਾਸ
(ii) ਅਲਪਕਾਲੀਨ ਅਤੇ ਲੰਬੇ ਸਮੇਂ ਲਈ ਪਰਵਾਸ
(iii) ਆਪਣੀ ਇੱਛਾ ਨਾਲ ਅਤੇ ਦੂਸਰਿਆ ਦੀ ਇੱਛਾ ਨਾਲ ਕੀਤਾ ਗਿਆ ਪਰਵਾਸ।

ਪ੍ਰਸ਼ਨ 15. ਪਰਵਾਸ ਦੇ ਚਾਰ ਮੁੱਖ ਕਾਰਨ ਦੱਸੇ ।
ਉੱਤਰ-ਪਰਵਾਸ ਦੇ ਚਾਰ ਮੁੱਖ ਕਾਰਨ ਹਨ-
(1) ਜ਼ਮੀਨ ਦਾ ਨਾ ਮਿਲਣਾ (Non-availability of land)
(ii) ਕਮਾਈ ਦਾ ਘੱਟ ਹੋਣਾ (Lesser earning)
(iii) ਧਰਮ  (Religion)
(iv) ਸਮਾਜਿਕ ਅਤੇ ਰਾਜਨੀਤਿਕ ਸੁਰੱਖਿਆ ਨਾ ਹੋਣੀ (Absence of social and politic security) |

ਪ੍ਰਸ਼ਨ 16. ਵਸੋਂ ਦੇ ਅਧਿਐਨ ਦੇ ਮੁੱਖ ਅੰਗ ਕਿਹੜੇ ਹਨ ?
ਉੱਤਰ-ਵਸੋਂ ਦੇ ਅਧਿਐਨ ਦੇ ਮੁੱਖ ਅੰਗ ਹੇਠ ਲਿਖੇ ਹਨ-
1. ਵਸੋਂ ਦਾ ਵਿਤਰਨ
2. ਵਸੋਂ ਦੀ ਘਣਤਾ
3. ਭੂਗੋਲਿਕ ਵਿਵਿਧਤਾ 
4. ਵਾਧੇ ਦੀ ਦਰ ਦੀ ਸੰਰਚਨਾ ।

ਪ੍ਰਸ਼ਨ 17. ਵਿਸ਼ਵ ਵਸੋਂ ਵਿਚ ਵਾਧੇ ਦੀ ਵਰਤਮਾਨ ਦਰ ਕੀ ਹੈ ?
ਉੱਤਰ-ਵਰਤਮਾਨ ਦਰ 1.4% ਪ੍ਰਤੀ ਸਾਲ ਹੈ।

ਪ੍ਰਸ਼ਨ 18. ਵਿਕਾਸਸ਼ੀਲ ਦੇਸ਼ਾਂ (Developing Countries) ਵਿਚ ਸ਼ਹਿਰੀਕਰਨ ਦੀ ਦਰ ਤੇਜ਼ੀ ਨਾਲ ਕਿਉਂ ਵਧ ਰਹੀ ਹੈ ?
ਉੱਤਰ-ਵਿਕਾਸਸ਼ੀਲ ਦੇਸ਼ਾਂ ਦੀ ਵਸੋਂ ਪੇਂਡੂ ਖੇਤਰਾਂ ਵਿਚੋਂ ਸ਼ਹਿਰਾਂ ਵੱਲ ਨੂੰ ਆ ਰਹੀ ਹੈ ਕਿਉਂਕਿ ਸ਼ਹਿਰਾਂ ਵਿਚ ਸੁਵਿਧਾਵਾਂ ਕਾਫ਼ੀ ਜ਼ਿਆਦਾ ਹਨ ।

ਪ੍ਰਸ਼ਨ 19. 2001 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਕੁੱਲ ਸਾਖਰਤਾ ਦਰ ਕਿੰਨੀ ਹੈ ?
ਉੱਤਰ-2001 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਕੁੱਲ ਸਾਖਰਤਾ ਦਰ 65.38% ਹੈ।

ਪ੍ਰਸ਼ਨ 20. ਸ਼ਿਸੂ ਮੌਤ ਦਰ (Infant Mortality Rate) ਕੀ ਹੈ ?
ਉੱਤਰ-ਇਕ ਸਾਲ ਵਿਚ ਵਸੋਂ ਇਕ ਹਜ਼ਾਰ ਲੋਕਾਂ ਪਿੱਛੇ ਮਰਨ ਵਾਲੇ ਨਵੇਂ ਜੰਮੇ ਬੱਚਿਆ ਦੀ ਸੰਖਿਆ ਨੂੰ ਸ਼ਿਸ਼ ਮੌਤ ਦਰ ਕਿਹਾ ਜਾਂਦਾ ਹੈ ।

ਪ੍ਰਸ਼ਨ 21. ਜੁਆਨ ਦੇਸ਼ ਦਾ ਵਸੋਂ ਨਾਲ ਕੀ ਸੰਬੰਧ ਹੈ ?
ਉੱਤਰ-ਜੇਕਰ ਕਿਸੇ ਦੇਸ਼ ਦੀ ਵੱਡੀ ਮਾਤਰਾ ਵਿਚ ਵਸੋਂ ਜੁਆਨਾਂ ਦੀ ਹੋਵੇ ਤਾਂ ਇਸ ਨੂੰ ਜੁਆਨ ਦੇਸ਼ ਕਿਹਾ ਜਾਂਦਾ ਹੈ ।

ਪ੍ਰਸ਼ਨ 22, ਪੈਦਾਵਾਰ, ਕੱਚੇ ਮਾਲ ਅਤੇ ਵਸੋਂ ਵਿਚ ਕੀ ਰਿਸ਼ਤਾ ਹੈ ?
ਉੱਤਰ-ਪੈਦਾਵਾਰ ਜ਼ਿਆਦਾ ਹੋਵੇ ਅਤੇ ਵਸੋਂ ਘੱਟ ਹੋਵੇ ਤਾਂ ਕੱਚਾ ਮਾਲ ਆਸਾਨੀ ਨਾਲ ਅਤੇ ਸਸਤੇ ਭਾਅ ਮਿਲਦਾ ਹੈ ।

ਪ੍ਰਸ਼ਨ 23. ਕਿਸ ਦੇਸ਼ ਦੀ ਵਸੋਂ ਇਕ ਵਾਧੇ ਦੀ ਦਰ ਨੈਗੇਟਿਵ ਹੈ ?
ਉੱਤਰ-ਜਪਾਨ ਦੀ ।

ਪ੍ਰਸ਼ਨ 24. ਕਿਸ ਦੇਸ਼ ਦੀ ਮੂਲ ਵਸੋਂ ਕੁੱਲ ਵਸੋਂ ਤੋਂ ਘੱਟ ਹੈ ?
ਉੱਤਰ-ਅਮਰੀਕਾ ਦੀ ।

ਪ੍ਰਸ਼ਨ 25. ਅਖ਼ਬਾਰਾਂ ਰਾਹੀਂ ਵਸੋਂ ਦਰ ਵਿਚ ਵਾਧੇ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ?
ਉੱਤਰ-ਲੋਕਾਂ ਨੂੰ ਜਾਗਰੂਕ ਕਰਕੇ । ਜਾਗਰੂਕਤਾ ਲਈ ਪੋਸਟਰ, ਇਸ਼ਤਿਹਾਰ, ਲੇਖ ਆਦਿ ਛਾਪੇ ਜਾ ਸਕਦੇ ਹਨ ਜਿਹਨਾਂ ਵਿੱਚ ਵਸੋਂ ਦੇ ਵਾਧੇ ਦੇ ਮਾੜੇ ਪ੍ਰਭਾਵ ਦਰਸਾਏ ਗਏ ਹੋਣ ।

ਪ੍ਰਸ਼ਨ 26. ਵਸੋਂ ਸੰਬੰਧੀ ਅਸੂਲ ਸਭ ਤੋਂ ਪਹਿਲਾਂ ਕਿਨ੍ਹਾਂ ਦੇ ਹਨ ?
ਉੱਤਰ-ਇਹ ਅਸੂਲ ਪਲੂਟੇ (Pluto) ਅਤੇ ਅਰਸਤੂ/ਅਰਿਸਟੋਟਲ (Aristotle) ਦੇ ਹਨ ।

ਪ੍ਰਸ਼ਨ 27. ਵਸੋਂ ਦੇ ਅਸੂਲ ਦੇ ਸਿਰਲੇਖ ਹੇਠ ਨਿਬੰਧ (An Essay on Principles of Population) ਕਿਸਨੇ ਪ੍ਰਕਾਸ਼ਿਤ ਕੀਤਾ ?
ਉੱਤਰ-ਇਹ ਥਿਊਰੀ ਥਾਮਸ ਐਲਬਰਟ ਮਾਲਥਸ (Albert Robert Malthus) ਵਲੋਂ ਪ੍ਰਕਾਸ਼ਿਤ ਕੀਤੀ ਗਈ ।

ਪ੍ਰਸ਼ਨ 28. ਕੁਦਰਤੀ ਤੌਰ 'ਤੇ ਵਸੋਂ ਦੇ ਘਟਣ ਦੇ ਕੀ ਕਾਰਨ ਹਨ ?
ਉੱਤਰ-ਜੰਗ, ਹੜ੍ਹ, ਭੂਚਾਲ, ਭੁੱਖਮਰੀ ਅਤੇ ਮਾਰੂ ਰੋਗਾਂ ਦੇ ਕਾਰਨ ਕੁਦਰਤੀ ਤੌਰ ਤੇ ਆਬਾਦੀ ਘੱਟ ਜਾਂਦੀ ਹੈ ।

ਪ੍ਰਸ਼ਨ 29. ਵੱਧਦੀ ਹੋਈ ਵਸੋਂ ਦੇ ਕੀ ਮਾੜੇ ਪ੍ਰਭਾਵ ਹੁੰਦੇ ਹਨ ?
ਉੱਤਰ-ਭੇਜਨ ਦੀ ਘਾਟ, ਘੱਟ ਸਾਖ਼ਰਤਾ ਦਰ, ਗ਼ਰੀਬੀ, ਰੋਜ਼ਗਾਰ ਦੀ ਘਾਟ, ਪ੍ਰਦੂਸ਼ਣ ਵਿਚ ਵਾਧਾ ਆਦਿ ।

                             ਅਭਿਆਸ ਦੇ ਪ੍ਰਸ਼ਨ
                         (Textual Questions)

(ੳ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਜਨ - ਅੰਕਣ (Demography) ਕੀ ਹੈ ?
ਉੱਤਰ-ਵਸੋਂ ਦੇ ਅਲੱਗ-ਅਲੱਗ ਪਹਿਲੂ ਜਿਵੇਂ ਵਸੋਂ ਵਿਚ ਵਾਧਾ, ਵੰਡ, ਵਸੋਂ ਵਾਧੇ ਦੇ ਕਾਰਕ ਆਦਿ-ਬਾਰੇ ਅੰਕੜੇ ਇਕੱਠੇ ਕਰਨ ਨੂੰ ਜਨ-ਅੰਕਣ ਕਿਹਾ ਜਾਂਦਾ ਹੈ।

ਪ੍ਰਸ਼ਨ 2. ਜਨਮ ਦਰ (Birth Rate) ਦੀ ਪਰਿਭਾਸ਼ਾ ਦਿਓ।
ਉੱਤਰ-ਕਿਸੇ ਖੇਤਰ ਵਿਚ ਪ੍ਰਤੀ ਹਜ਼ਾਰ ਵਿਅਕਤੀਆਂ ਉੱਪਰ ਜਨਮ ਲੈਣ ਵਾਲੇ ਬੱਚਿਆਂ ਦੀ ਗਿਣਤੀ ਦੀ ਔਸਤ ਨੂੰ ਜਨਮ ਦਰ ਕਹਿੰਦੇ ਹਾਂ ।

ਪ੍ਰਸ਼ਨ 3. ਲਿੰਗ ਅਨੁਪਾਤ (Sex Ratio) ਕਿਸ ਨੂੰ ਆਖਦੇ ਹਨ ?-
ਉੱਤਰ-ਪ੍ਰਤੀ ਹਜ਼ਾਰ ਆਦਮੀਆਂ (ਮਰਦਾਂ) ਦੀ ਵਸੇ ਪਿੱਛੇ ਔਰਤਾਂ ਦੀ ਪ੍ਰਤੀਸ਼ਤ/ਵਸੋਂ ਨੂੰ ਲਿੰਗ ਅਨੁਪਾਤ ਆਖਦੇ ਹਾਂ ।

ਪ੍ਰਸ਼ਨ 4. ਮੌਤ ਦਰ (Death Rate) ਦੀ ਪਰਿਭਾਸ਼ਾ ਦਿਓ ।--
ਉੱਤਰ-ਕਿਸੇ ਦੇਸ਼ ਜਾਂ ਪ੍ਰਦੇਸ਼ ਵਿਚ ਇਕ ਸਾਲ ਵਿਚ ਵਸੋਂ ਦੇ ਪ੍ਰਤੀ ਹਜ਼ਾਰ ਆਦਮੀਆਂ ਉੱਪਰ ਮਰਨ ਵਾਲੇ ਆਦਮੀਆਂ ਦੀ ਸੰਖਿਆ ਨੂੰ ਮੌਤ ਦਰ ਕਹਿੰਦੇ ਹਨ।

ਪ੍ਰਸ਼ਨ 5. ਵਸੋਂ ਦੇ ਵਾਧੇ, ਪਰਵਾਸ ਜਾਂ ਆਵਾਸ ਲਈ ਕਿਹੜਾ ਕਾਰਕ ਜ਼ੁੰਮੇਵਾਰ ਹੈ ?
ਉੱਤਰ-ਵਸੋਂ ਦੇ ਵਾਧੇ, ਪਰਵਾਸ ਜਾਂ ਆਵਾਸ ਲਈ ਰੋਜ਼ੀ-ਰੋਟੀ ਕਮਾਉਣਾ ਅਤੇ ਆਪਣੇ ਪਰਿਵਾਰ ਦਾ ਪਾਲਨ-ਪੋਸ਼ਣ ਕਰਨਾ ਆਦਿ ਕਾਰਨ ਜਾਂ ਕਾਰਕ ਜ਼ੁੰਮੇਵਾਰ ਹਨ।

ਪ੍ਰਸ਼ਨ 6. ਗਰੀਬੀ (Poverty) ਕੀ ਹੈ ?
ਉੱਤਰ-ਆਪਣੀਆਂ ਆਰਥਿਕ ਅਤੇ ਮਾਲੀ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਅਸਮਰਥ ਹੋਣ ਨੂੰ ਗ਼ਰੀਬੀ ਕਹਿੰਦੇ ਹਨ ।

ਪ੍ਰਸ਼ਨ 7 ਸਾਖਰਤਾ (Literacy) ਦੀ ਪਰਿਭਾਸ਼ਾ ਦਿਓ ।
ਉੱਤਰ-ਪੜ੍ਹਨ ਅਤੇ ਲਿਖਣ ਦੀ ਯੋਗਤਾ ਨੂੰ ਸਾਖਰਤਾ ਕਹਿੰਦੇ ਹਨ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1. ਪਾਲਣ-ਸੰਭਾਲਣ ਸਮਰੱਥਾ (Carrying Capacity) ਦੀ ਵਿਆਖਿਆ ਕਰੋ ।
ਉੱਤਰ-ਵਸੋਂ ਦੀ ਵਾਧੂ ਗਿਣਤੀ ਵਾਤਾਵਰਣ ਨੂੰ ਪ੍ਰਭਾਵਿਤ ਕਰਦੀ ਹੈ। ਕਿਸੇ ਵੀ ਖੇਤਰ ਦੀ ਵਾਤਾਵਰਣ ਸਥਿਤੀ ਦੇ ਅਨੁਸਾਰ ਉਸ ਖੇਤਰ ਦੀ ਵਸੋਂ ਦੇ ਵਾਧੂਪਣ ਨੂੰ ਪਾਲਣ ਸੰਭਾਲਣ ਦੀ ਸਮਰੱਥਾ ਤੋਂ ਪਤਾ ਲਗਾਇਆ ਜਾ ਸਕਦਾ ਹੈ। ਇਸ ਦੇ ਅਨੁਸਾਰ ਵਸੋਂ ਦੇ ਵਾਧੂਪਣ ਦੇ ਆਧਾਰ ਤੇ ਵਾਤਾਵਰਣ ਦੇ ਦੋ ਮਹੱਤਵਪੂਰਨ ਘਟਕ ਹਨ ।

(i) ਜੀਵਨ ਰੱਖਿਅਕ ਘਟਕ (Life Supportive Components)- ਉਹ ਘਟਕ ਜੋ ਹਵਾ, ਭੇਜਨ, ਜਲ ਅਤੇ ਗਰਮੀ ਦਿੰਦੇ ਹਨ।

(ii) ਰਹਿੰਦ - ਖੂੰਹਦ ਪਾਚਣਸ਼ੀਲ ਘਟਕ (Waste Assimilative Components) ਵਾਤਾਵਰਣ ਦੇ ਇਸ ਹਿੱਸੇ ਵਿਚ ਮਨੁੱਖੀ ਕਿਰਿਆ ਦੁਆਰਾ ਉਤਪੰਨ ਵਿਅਰਥ ਪਦਾਰਥਾਂ ਦਾ ਪਾਚਨ ਸ਼ਾਮਿਲ ਹੈ।

ਪ੍ਰਸ਼ਨ 2. ਵਾਧੇ ਦੀ ਦਰ ਨੇ ਭੋਜਨ ਦੇ ਉਤਪਾਦਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ?
ਉੱਤਰ-ਵਧਦੀ ਹੋਈ ਵਸੋਂ ਦੇ ਕਾਰਨ ਖਾਣ ਵਾਲੀਆਂ ਚੀਜਾਂ ਦੀ ਮੰਗ ਵੀ ਵਧਦੀ ਹੈ। ਇਸਦੇ ਨਤੀਜੇ ਵਜੋਂ ਖੇਤੀ ਕਰਨ ਵਾਸਤੇ ਧਰਤੀ ਨੂੰ ਪ੍ਰਕਾਸ਼, ਜਲ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਸਹਾਇਤਾ ਅਤੇ ਆਧੁਨਿਕ ਤਰੀਕਿਆ ਨਾਲ ਜਿਆਦਾ ਵਰਤੋਂ ਵਿਚ ਲਿਆਦਾ। ਗਿਆ ਹੈ। ਇਸ ਨਾਲ ਸੰਸਾਰ ਵਿਚ ਖਾਣ ਵਾਲੀਆਂ ਚੀਜ਼ਾ ਦਾ ਉਤਪਾਦਨ 50 ਪ੍ਰਤੀਸ਼ਤ ਤੋਂ ਜ਼ਿਆਦਾ ਵਧ ਗਿਆ ਹੈ। ਪਰੰਤੂ ਮਨੁੱਖ ਦੀਆਂ ਮਾੜੀਆਂ ਗਤੀਵਿਧੀਆਂ ਨਾਲ ਜਿਵੇਂ ਪਸੂਆ ਦਾ ਜ਼ਿਆਦਾ ਚਾਰਨਾ, ਰਸਾਇਣਿਕ ਖਾਦਾ ਦੀ ਜ਼ਿਆਦਾ ਵਰਤੋਂ ਅਤੇ ਭੂਮੀਗਤ ਜਲ ਦਾ ਗਲਤ ਉਪਯੋਗ ਆਦਿ ਦੇ ਕਾਰਨ ਕਈ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ । ਧਰਤੀ ਦਾ ਖਾਰਾਪਨ, ਰੇਗਿਸਤਾਨੀ ਕਰਨ, ਭੂਮੀ ਦਾ ਕਟਾਵ ਹੋਣਾ, ਭੂਮੀ ਦਾ ਵਿਕਤੀਕਰਨ ਆਦਿ ਇਸ ਦੇ ਨਤੀਜੇ ਹਨ। ਇਸ ਤੋਂ ਇਲਾਵਾ ਵਸੋਂ ਦੇ ਵਾਧੂਪਨ ਦੇ ਕਾਰਨ ਬਹੁਤ ਸਾਰੇ ਲੋਕੀ ਕੁਪੋਸ਼ਣ ਦਾ ਸ਼ਿਕਾਰ ਹੋਏ ਹਨ। ਭਾਰਤ ਵਿਚ ਲਗਪਗ 70 ਤੋਂ 80 ਪ੍ਰਤੀਸ਼ਤ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ । ਇਸ ਕਾਰਨ ਵਸੋਂ ਵਿਸਫੋਟ ਦੇ ਕਾਰਨ ਵਧਦੀ ਹੋਈ ਆਬਾਦੀ ਦੇ ਕਾਰਨ ਖਾਣ ਵਾਲੇ ਪਦਾਰਥਾਂ ਦੀ ਮੰਗ ਨੂੰ ਪੂਰਾ ਕਰਨਾ ਮੁਸ਼ਕਿਲ ਹੈ।

ਪ੍ਰਸ਼ਨ 5 ਚਾਰ ਸੈਟੇਲਾਇਟ ਸ਼ਹਿਰਾਂ ਦੇ ਨਾਂ ਲਿਖੋ ।
ਉੱਤਰ ਨਇਡਾ, ਫਰੀਦਾਬਾਦ, ਗਾਜੀਆਬਾਦ, ਗੁੜਗਾਵ, ਮੁਹਾਲੀ ਅਤੇ ਪੰਚਕੂਲਾ ।

ਪ੍ਰਸ਼ਨ 4 ਵਸੋਂ ਦੇ ਵਾਧੇ ਦਾ ਊਰਜਾ ਉੱਪਰ ਕੀ ਪ੍ਰਭਾਵ ਹੈ ?
ਉੱਤਰ-ਸੰਸਾਰ ਦੇ ਜ਼ਿਆਦਾ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਵਧਦੀ ਹੋਈ ਵਸੋਂ ਵਾਸਤੇ ਰੋਜ਼ਗਾਰ ਵਧਾਉਣ ਅਤੇ ਉਹਨਾਂ ਦੀਆ ਮੰਗਾਂ ਨੂੰ ਪੂਰਾ ਕਰਨ ਵਾਸਤੇ ਉਤਪਾਦਨ ਨੂੰ ਵਧਾਉਣ ਵਾਸਤੇ ਕਾਰਖਾਨਿਆਂ ਦੀ ਜ਼ਰੂਰਤ ਪੈ ਰਹੀ ਹੈ। ਊਰਜਾ ਦੇ ਬਗੈਰ ਕਾਰਖਾਨੇ ਚਲਾਉਣੇ ਬੜੇ ਮੁਸ਼ਕਿਲ ਹਨ । ਵਧਦੀ ਵਸੋਂ ਦੇ ਕਾਰਨ ਊਰਜਾ ਦੇ ਸੋਮੇ ਪਹਿਲਾਂ ਤੋਂ ਬੜੇ ਘੱਟ ਹਨ, ਜਿਵੇਂ ਲੱਕੜੀ, ਪਥਰਾਟ ਬਾਲਣ ਅਤੇ ਬਿਜਲੀ ਦੀ ਜਰੂਰਤ ਵੱਧ ਰਹੀ ਹੈ। ਪਥਰਾਟ ਬਾਲਣ ਸੀਮਿਤ ਮਾਤਰਾ ਵਿਚ ਹੀ ਮਿਲ ਰਿਹਾ ਹੈ, ਅਤੇ ਇਹ ਹੌਲੀ-ਹੌਲੀ ਖ਼ਤਮ ਹੋ ਰਹੇ ਹਨ। ਇਹਨਾਂ ਕਾਰਨਾ ਕਰਕੇ ਹੀ ਊਰਜਾ ਉੱਪਰ ਵਧਦੀ ਵਸੇ ਦਾ ਦਬਾਅ ਹੈ । ਇਸ ਤਰ੍ਹਾਂ ਊਰਜਾ ਦੀ ਜ਼ਿਆਦਾ ਵਰਤੋਂ ਨਾਲ ਊਰਜਾ ਸੰਕਟ ਪੈਦਾ ਹੋ ਰਿਹਾ ਹੈ।

            ( ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1 ਵਸੋਂ ਨਾਲ ਸੰਬੰਧਿਤ ਮਾਲਥਸ ਦਾ ਸਿਧਾਂਤ ਕੀ ਹੈ ?
ਉੱਤਰ-18ਵੀਂ ਸ਼ਤਾਬਦੀ ਦੇ ਅੰਤ ਤੇ ਇੱਕ ਅੰਗਰੇਜ਼ੀ ਆਰਥਿਕ ਵਿਗਿਆਨੀ ਅਤੇ ਵਸੋਂ ਵਿਵਰਨ ਸਾਸਤਰੀ ਥਾਮਸ ਰਾਬਰਟ ਮਾਲਬਸ (1798) ਨੇ ਆਪਣੇ ਵਸੇ ਸਿਧਾਂਤ ਦਾ ਵਰਣਨ ਕੀਤਾ ਹੈ। ਇਸ ਸਿਧਾਂਤ ਦੇ ਅਨੁਸਾਰ ਵਸੇ ਹਮੇਸ਼ਾ ਰੇਖਾ ਗਣਿਤ ਵਾਧਾ (2.48 16 32) ਵਿਚ ਵਧਦੀ ਹੈ। ਜਦੋਂ ਕਿ ਭੋਜਨ ਅਤੇ ਜੀਵਤ ਰਹਿਣ ਦੇ ਸਾਧਨ ਸਮਾਂਤਰੀ ਸ਼੍ਰੇਣੀ (2, 4. 6, 8, 10) ਵਿਚ ਵਧਦੀ ਹੈ। ਇਸ ਲਈ ਵਸੇ ਭੋਜਨ ਅਤੇ ਥਾਂ ਦੇ ਵਿਚ ਅਸੰਤੁਲਨ ਬਣਿਆ ਰਹਿੰਦਾ ਹੈ। ਮਾਲਥਸ ਨੇ ਇਹ ਨਤੀਜਾ ਕੱਢਿਆ ਕਿ ਜੇਕਰ ਵਸੋਂ ਦਾ ਵਾਧੂਪਣ ਨਹੀਂ ਰੁਕਦਾ ਤੇ ਕੁਦਰਤ ਆਪਣੇ ਤਰੀਕੇ ਨਾਲ, ਜਿਵੇਂ-ਜੰਗ ਭੁੱਖਮਰੀ ਹੜ੍ਹ, ਸੁਨਾਮੀ ਬੀਮਾਰੀਆਂ ਆਦਿ ਨਾਲ ਵਸੋਂ ਵਿਚ ਕਮੀ ਕਰਦੀ ਹੈ।

 ਪ੍ਰਸ਼ਨ 2. ਸ਼ਹਿਰੀਕਰਨ (Urbanisation) ਵਾਤਾਵਰਣ ' ਨੂੰ ਕਿਵੇਂ ਪ੍ਰਭਾਵਿਤ ਕਰਦਾ ?
ਉੱਤਰ-ਵਸੋਂ ਵਿਚ ਵਾਧਾ ਹੋਣ ਕਰਕੇ ਕਈ ਲੋਕੀ ਪਿੰਡਾਂ ਤੋਂ ਸ਼ਹਿਰਾ ਵੱਲ ਨੂੰ ਜਾਣਾ ਸ਼ੁਰੂ ਹੋ ਗਏ ਹਨ ਤੇ ਸ਼ਹਿਰਾਂ ਦਾ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ। ਇਸਨੂੰ ਸ਼ਹਿਰੀਕਰਨ ਕਿਹਾ ਜਾਂਦਾ ਹੈ । ਜਿਸ ਕਾਰਨ ਖੇਤੀ ਕਰਨ ਯੋਗ ਧਰਤੀ ਘਟ ਰਹੀ ਹੈ। ਇਸ ਤਰ੍ਹਾਂ ਸ਼ਹਿਰੀਕਰਨ ਦਾ ਵਾਤਾਵਰਣ ਉੱਪਰ ਕਾਫ਼ੀ ਮਾੜਾ ਅਸਰ ਹੋਇਆ ਹੈ।

ਸ਼ਹਿਰੀਕਰਨ ਦੇ ਵਾਤਾਵਰਣ ਉੱਪਰ ਹੋਣ ਵਾਲੇ ਕੁੱਝ ਮਾੜੇ ਪ੍ਰਭਾਵ ਹੇਠ ਲਿਖੇ ਹਨ-

(1) ਸ਼ਹਿਰਾਂ ਦੀ ਵਧਦੀ ਵਸੋਂ ਦੇ ਕਾਰਨ ਠੋਸ ਫਾਲਤੂ ਪਦਾਰਥ ਜਿਵੇਂ ਘਰੇਲੂ ਕਚਰਾ, ਕਾਰਖਾਨਿਆਂ ਦਾ ਰਿਸਾਵ ਆਦਿ ਦਾ ਉਤਪਾਦਨ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਜਿਸ ਕਰਕੇ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਤੇ ਬੀਮਾਰੀਆਂ ਵਧ ਰਹੀਆਂ ਹਨ ।

(2) ਜ਼ਿਆਦਾ ਸ਼ਹਿਰੀਕਰਨ ਅਤੇ ਕਾਰਖਾਨਿਆਂ ਤੋਂ ਕੁਦਰਤੀ ਸੰਸਾਧਨਾਂ ਦੀ ਖਪਤ ਦਰ ਵਧ ਗਈ ਹੈ, ਇਸ ਨਾਲ ਵਾਤਾਵਰਣ ਵਿਚ ਅਸੰਤੁਲਨ ਪੈਦਾ ਹੋਇਆ ਹੈ ।

(3) ਸ਼ਹਿਰੀਕਰਨ ਦੇ ਨਾਲ ਸ਼ਹਿਰੀ ਖੇਤਰਾਂ ਦੇ ਚਾਰੋਂ ਪਾਸੇ ਗੰਦੀਆਂ ਬਸਤੀਆਂ ਪੈ ਗਈਆ ਹਨ । ਇਹਨਾਂ ਬਸਤੀਆਂ ਦੇ ਨਾਲ ਸ਼ਹਿਰਾਂ ਦਾ ਵਾਤਾਵਰਣ ਖਰਾਬ ਹੋਇਆ ਹੈ।

(4) ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ, ਧੁਨੀ ਪ੍ਰਦੂਸ਼ਣ, ਜਲ ਪ੍ਰਦੂਸ਼ਣ ਆਦਿ ਵਾਤਾਵਰਣ ਨੂੰ ਖ਼ਰਾਬ ਕਰਦੇ ਹਨ।

                    (ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਵਸੋਂ ਵਾਧੇ ਦੇ ਵਾਤਾਵਰਣ ਦੀ ਪਾਲਣ-ਸੰਭਾਲਣ ਸਮਰੱਥਾ ਦੇ ਵੱਖ-ਵੱਖ ਅੰਗਾਂ ਉੱਪਰ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕਰੋ।
ਉੱਤਰ-ਵਸੋ ਵਾਧਾ ਵਾਤਾਵਰਣ ਦੀ ਪਾਲਣ-ਸੰਭਾਲਣ ਸਮਰੱਥਾ ਦੇ ਵੱਖ-ਵੱਖ ਅੰਗਾ ਨੂੰ ਪ੍ਰਭਾਵਿਤ ਕਰਦਾ ਹੈ। ਵਾਤਾਵਰਣ ਅਤੇ ਵਸੋਂ ਆਪਸ ਵਿਚ ਬਹੁਤ ਡੂੰਘਾਈ ਤੇ ਜੁੜੇ ਹਨ। ਸਾਡਾ ਜੀਵਨ ਕੁਦਰਤੀ ਸਾਧਨਾਂ ਦੇ ਸੰਤੁਲਿਤ ਉਪਯੋਗ ਤੇ ਨਿਰਭਰ ਕਰਦਾ ਹੈ। ਇਹ ਸੰਤੁਲਿਤ ਪ੍ਰਯੋਗ ਤਾਂ ਹੀ ਸੰਭਵ ਹਨ ਜਦੋ ਵਸੇ ਘੱਟ ਹੋਵੇ । ਜੇ ਵਸੇ ਵਿਚ ਵਾਧਾ ਹੁੰਦਾ ਰਹਿੰਦਾ ਹੈ ਤਾਂ ਕੁਦਰਤ ਦੇ ਵਾਧੂ ਦੇਹਣ ਦੀ ਲੋੜ ਪਏਗੀ । ਇਸ ਵਾਧੂ ਦੋਹਣ ਤੋਂ ਵਾਤਾਵਰਣ ਦੀ ਸਮੱਸਿਆ ਦਾ ਜਨਮ ਹੁੰਦਾ ਹੈ। ਵਸੋਂ ਵਿਸਫੋਟ ਦੇ ਕਾਰਨ ਵਾਤਾਵਰਣ ਸੁਰੱਖਿਆ ਦਾ ਸੰਕ> ਪੈਦਾ ਹੋ ਗਿਆ ਹੈ। ਵਾਤਾਵਰਣ 'ਤੇ ਉਸ ਦੀ ਪਾਲਣ ਸੰਭਾਲਣ ਸਮਰੱਥਾ ਤੋਂ ਜ਼ਿਆਦਾ ਗਰੂ ਪੈ ਰਿਹਾ ਹੈ। ਜਿਸ ਨਾਲ ਜੀਵਨਦਾਇਕ ਕਾਰਕ ਪ੍ਰਭਾਵਿਤ ਹੁੰਦੇ ਹਨ।

ਵਾਤਾਵਰਣ ਦੀ ਪਾਲਣ-ਸੰਭਾਲਣ ਸਮਰੱਥਾ ਦੇ ਆਧਾਰ 'ਤੇ ਉਸ ਦੇ ਦੋ ਪ੍ਰਕਾਰ ਦੇ ਘਟਕ ਹੁੰਦੇ ਹਨ-

ਜੀਵਨ ਰੱਖਿਅਕ  ਸੰਘਟਕ (Life Supportive Components) - ਵਾਤਾਵਰਣ ਦਾ ਉਹ ਭਾਗ ਹੈ ਜੋ ਊਰਜਾ, ਭੋਜਨ, ਹਵਾ ਅਤੇ ਪਾਣੀ ਦਿੰਦਾ ਹੈ।

ਰਹਿੰਦ-ਖੂੰਦਹ ਪਾਚਣਸ਼ੀਲ ਘਟਕ (Waste Assimilative Components)
ਵਾਤਾਵਰਣ ਦੇ ਇਸ ਭਾਗ ਵਿਚ ਮਨੁੱਖੀ ਕਿਰਿਆ ਵਲੋਂ ਪੈਦਾ ਫਾਲਤੂ ਪਦਾਰਥਾਂ ਦਾ ਪਾਚਣ ਜਾਂ ਨਿਪਟਾਰਾ ਸ਼ਾਮਿਲ ਹੈ।

ਧਰਤੀ ਦੀ ਪਾਲਣ ਸੰਭਾਲਣ ਦੀ ਸਮਰੱਥਾ ਸੀਮਿਤ ਹੈ, ਇਸ ਲਈ ਵਸੋਂ ਵਾਧੇ ਦੇ ਕਾਰਨ ਵਾਤਾਵਰਣ ਦੀ ਪਾਲਣ ਸੰਭਾਲਣ ਦੀ ਸਮਰੱਥਾ ਦੇ ਹਿੱਸਿਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹਨਾਂ ਦਾ ਵਿਵਰਣ ਹੇਠਾਂ ਲਿਖਿਆ ਹੈ

(i) ਖਾਣ ਵਾਲੇ ਪਦਾਰਥਾਂ 'ਤੇ ਅਸਰ (Impact on Food Stuffs)—ਵੱਧਦੀ ਹੋਈ ਵਸੋਂ ਦੇ ਕਾਰਨ ਖਾਣ ਵਾਲੇ ਪਦਾਰਥਾਂ ਦੀ ਮੰਗ ਵਧਦੀ ਹੈ। ਇਸ ਲਈ ਖੇਤੀ ਯੋਗ ਜ਼ਮੀਨ ਨੂੰ ਊਰਜਾ, ਪਾਣੀ, ਖਾਦਾਂ ਅਤੇ ਕੀਟਾਣੂ ਨਾਸ਼ਕ ਦਵਾਈਆਂ ਦੀ ਮਦਦ ਨਾਲ ਤੇ ਆਧੁਨਿਕ ਤਰੀਕਿਆਂ ਦੀ ਵਰਤੋਂ ਦੁਆਰਾ ਜ਼ਿਆਦਾ ਵਰਤਿਆ ਜਾ ਰਿਹਾ ਹੈ। ਇਸ ਨਾਲ ਸੰਸਾਰ ਵਿਚ ਖਾਣ ਵਾਲੇ ਪਦਾਰਥਾਂ ਦੀ ਉਤਪਾਦਕਤਾ 50 ਪ੍ਰਤੀਸ਼ਤ ਤੋਂ ਵੀ ਜਿਆਦਾ ਵੱਧ ਗਈ ਹੈ, ਪਰ ਮਾਨਵ ਦੀਆ ਅਨਿਆਸੰਗਤ ਗਤੀਵਿਧੀਆਂ ਦੇ ਵੱਧ ਚਾਰਨ, ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਅਤੇ ਭੂਮੀਗਤ ਪਾਣੀ ਦੇ ਦੁਰਉਪਯੋਗ ਦੇ ਕਾਰਨ ਨਵੀਆਂ-ਨਵੀਆਂ ਵਾਤਾਵਰਣ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਭੂਮੀ ਦਾ ਲੂਣੀਕਰਣ, ਮਾਰੂਸਥਲੀਕਰਣ, ਭੂ-ਖੇਰਣ, ਭੂਮੀ ਵਿਕਤੀਕਰਣ ਆਦਿ ਇਸਦੇ ਨਤੀਜੇ ਹਨ। ਇਸਦੇ ਨਾਲ-ਨਾਲ ਖਾਣ ਦੇ ਪਦਾਰਥਾਂ ਦੀ ਕਮੀ ਦੇ ਕਾਰਨ ਜ਼ਿਆਦਾਤਰ ਲੋਕ, ਅਲਪ-ਪੋਸ਼ਿਤ ਹਨ । ਭਾਰਤ ਵਿਚ ਲਗਪਗ 70 ਤੋਂ 80 ਪ੍ਰਤੀਸ਼ਤ ਬੱਚੇ ਕੁਪੋਸ਼ਣ ਦੇ ਸ਼ਿਕਾਰ ਹਨ ।

(ii) ਊਰਜਾ 'ਤੇ ਪ੍ਰਭਾਵ (Impact on Energy)-ਵਿਸ਼ਵ ਦੇ ਜ਼ਿਆਦਾਤਰ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ ਵੱਧਦੀ ਹੋਈ ਆਬਾਦੀ ਦੇ ਲਈ ਰੋਜ਼ਗਾਰ ਵਧਾਉਣ ਅਤੇ ਉਹਨਾਂ ਦੀਆ ਮੰਗਾਂ ਨੂੰ ਪੂਰਾ ਕਰਨ ਲਈ. ਉਤਪਾਦਨ ਵਧਾਉਣ ਲਈ ਉਦਯੋਗੀਕਰਨ ਦੇ ਵੱਲ ਵੱਧ ਰਹੇ ਹਨ ਅਤੇ ਊਰਜਾ ਦੇ ਬਗੈਰ ਉਦਯੋਗ ਨਹੀਂ ਚਲ ਸਕਦੇ । ਇਸ ਤਰ੍ਹਾਂ ਵਸੋਂ ਵਾਧਾ, ਤੇਜ਼ ਉਦਯੋਗੀਕਰਨ ਅਤੇ ਸਹਿਰੀਕਰਨ ਦੇ ਨਤੀਜੇ ਵਜੋਂ ਪਹਿਲਾਂ ਤੋਂ ਹੀ ਘੱਟ ਮਾਤਰਾ ਵਿਚ ਹਾਸਿਲ ਊਰਜਾ ਸਰੇਤ ਜਿਵੇਂ, ਲੱਕੜੀ, ਪਥਰਾਟ ਬਾਲਣ ਅਤੇ ਬਿਜਲੀ ਦੀ ਮੰਗ ਵੱਧ ਰਹੀ ਹੈ। ਪਥਰਾਟ ਬਾਲਣ ਸੀਮਿਤ ਮਾਤਰਾ ਵਿਚ ਹਾਸਲ ਹੋਣ ਦੇ ਕਾਰਨ ਹੌਲੀ-ਹੌਲੀ ਖ਼ਤਮ ਹੋ ਰਹੇ ਹਨ। ਇਸ ਤਰ੍ਹਾਂ ਵਸੋਂ ਦੇ ਵਾਧੇ ਦੇ ਕਾਰਨ ਕੁਦਰਤੀ ਸੋਮਿਆਂ ਵਿਚ ਨਾ-ਬਰਾਬਰਤਾ ਦੀ ਸਥਿਤੀ ਪੈਦਾ ਹੋਣ 'ਤੇ ਵਾਤਾਵਰਣ ਵਿਰੁੱਤ ਹੋਣ ਦੀ ਸਥਿਤੀ ਪੈਦਾ ਹੋ ਗਈ ਹੈ।

(iii) ਗਰੀਬੀ 'ਤੇ ਪ੍ਰਭਾਵ (Impact on Poverty)—ਵਸੋਂ ਅਤੇ ਗਰੀਬੀ ਦਾ ਇਕ ਦੂਸਰੇ ਨਾਲ ਬਹੁਤ ਗਹਿਰਾ ਸੰਬੰਧ ਹੈ। ਵਿਸ਼ਵ ਦੀ ਤਿੰਨ-ਚੌਥਾਈ ਵਸੋਂ ਵਿਕਾਸਸ਼ੀਲ ਦੇਸ਼ਾ ਵਿਚ ਰਹਿੰਦੀ ਹੈ। ਇਹਨਾ ਦੇਸ਼ਾ ਵਿਚ ਬੇਰੋਜਗਾਰੀ ਇਕ ਵੱਡੀ ਸਮੱਸਿਆ ਹੈ ਜੋ ਗਰੀਬੀ ਨੂੰ ਜਨਮ ਦਿੰਦੀ ਹੈ। ਗਰੀਬੀ ਦੇ ਕਾਰਨ ਲੋਕਾਂ ਨੂੰ ਪੌਸਟਿਕ ਆਹਾਰ, ਘਰਾਂ ਅਤੇ ਕੱਪੜਿਆ ਦੀ ਕਮੀ ਰਹਿੰਦੀ ਹੈ। ਨਾਲ ਹੀ ਸਿੱਖਿਆ ਅਤੇ ਸਫ਼ਾਈ ਦੀ ਵੀ ਕਮੀ ਰਹਿੰਦੀ ਹੈ। ਇਹਨਾਂ ਸਭ ਕਾਰਨਾਂ ਨਾਲ ਉਤਪਾਦਕਤਾ ਘੱਟ ਹੋ ਜਾਂਦੀ ਹੈ। ਉਤਪਾਦਕਤਾ ਦੀ ਕਮੀ ਨਾਲ ਮੁੜ ਗਰੀਬੀ ਵਿਚ ਵਾਧਾ ਹੋ ਜਾਂਦਾ ਹੈ। ਆਰਥਿਕ ਸੰਸਾਧਨਾਂ ਦੀ ਇੱਕੋ ਜਿਹੀ ਵੰਡ ਨਾ ਹੋਣ ਅਤੇ ਆਬਾਦੀ ਵਧਣ ਨਾਲ ਸਮੱਸਿਆ ਹੋਰ ਵੀ ਭਿਆਨਕ ਹੋ ਜਾਂਦੀ ਹੈ ਕਿਉਂਕਿ ਵਸੋਂ ਵਾਧਾ ਮੁੱਢਲੀਆਂ ਲੋੜਾਂ ਜਿਵੇਂ ਘਰ, ਰੁਜ਼ਗਾਰ, ਚਿਕਿਤਸਾ ਸੁਵਿਧਾਵਾਂ ਆਦਿ 'ਤੇ ਦਬਾਓ ਪਾਉਂਦੀ ਹੈ। ਇਸ ਨਾਲ ਗ਼ਰੀਬੀ ਵਿਚ ਵਾਧਾ ਹੁੰਦਾ ਹੈ।

(iv) ਕੱਚੇ ਮਾਲ ਤੇ ਪ੍ਰਭਾਵ (Impact on Raw Materials) ਆਬਾਦੀ ਵਿੱਚ ਵਾਧੇ ਦਾ ਸਿੱਧਾ ਅਸਰ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਉਦਯੋਗਾਂ 'ਤੇ ਵੱਧ ਤੋਂ ਵੱਧ ਮਾਲ ਬਨਾਉਣ ਦਾ ਦਬਾਓ ਪਾਉਣ ਤੋਂ ਹੈ। ਉਦਯੋਗਾਂ ਵਿਚ ਉਤਪਾਦਨ ਲਈ ਕੱਚੇ ਮਾਲ ਦੀ ਲੋੜ ਹੁੰਦੀ ਹੈ।

ਕੱਚੇ ਮਾਲ ਦੇ ਦੋ ਮੁੱਖ ਸੋਮੇ (Two Major Sources of Raw Materials)- ਕੱਚੇ ਮਾਲ ਦੇ ਦੋ ਮੁੱਖ ਸੋਮੇ ਜੰਗਲ ਅਤੇ ਖਾਣਾਂ ਹਨ । ਖਾਣਾਂ ਤੋਂ ਸਾਨੂੰ ਕੋਲਾ, ਲੋਹਾ ਅਤੇ ਹੋਰ ਧਾਤੂ ਮਿਲਦੇ ਹਨ। ਪਰ ਆਬਾਦੀ ਵਧਣ ਨਾਲ ਜ਼ਿਆਦਾ ਉਤਪਾਦਨ ਲਈ ਖਾਣਾ ਖੋਦਣ ਕਿਰਿਆਵਾਂ (ਖਣਨ) ਵਿਚ ਵਾਧਾ ਹੁੰਦਾ ਹੈ। ਜਿਸਦੇ ਨਤੀਜੇ ਵਜੋਂ ਕਿੰਨੀਆਂ ਖਾਣਾਂ ਖ਼ਤਮ ਹੋ ਜਾਂਦੀਆਂ ਹਨ । ਜੰਗਲਾਂ ਤੋਂ ਸਾਨੂੰ ਬਹੁਤ ਸਾਰੇ ਉਪਯੋਗੀ ਪਦਾਰਥ ਜਿਵੇਂ ਇਮਾਰਤੀ ਲੱਕੜੀ, ਰਬੜ, ਦਵਾਈਆਂ ਆਦਿ ਮਿਲਦੇ ਹਨ ਪਰ ਇਹਨਾਂ ਦੀ ਪੂਰਤੀ ਲਈ ਜੰਗਲਾਂ ਦਾ ਅੰਨ੍ਹੇਵਾਹ ਦੋਹਣ ਕੀਤਾ ਜਾਂਦਾ ਹੈ।

ਜੰਗਲਾਂ ਦੇ ਵਿਨਾਸ਼ ਦੇ ਬਹੁਤ ਸਾਰੇ ਬੁਰੇ ਨਤੀਜੇ ਹਨ। ਜੰਗਲਾਂ ਦੇ ਨਸ਼ਟ ਹੋਣ ਨਾਲ ਗਰੀਨ ਹਾਊਸ ਪ੍ਰਭਾਵ ਵੱਧ ਰਿਹਾ ਹੈ। ਜਿਸ ਨਾਲ ਵਿਸ਼ਵ-ਵਿਆਪੀ ਤਾਪਮਾਨ ਵਿਚ ਵਾਧਾ ਹੋਣ ਦੀ ਸਮੱਸਿਆ ਪੈਦਾ ਹੋ ਰਹੀ ਹੈ।

ਵਿਸ਼ਵ-ਵਿਆਪੀ ਤਾਪਮਾਨ ਵਿਚ ਵਾਧਾ (Global Warming) ਹੋਣ ਕਾਰਨ ਧਰੁਵਾਂ 'ਤੇ ਜੰਮੀ ਬਰਫ਼ ਪਿਘਲ ਰਹੀ ਹੈ ਅਤੇ ਸਮੁੰਦਰ ਦੇ ਪਾਣੀ ਦਾ ਪੱਧਰ ਉੱਪਰ ਉੱਠ ਰਿਹਾ ਹੈ। ਜਿਸ ਦੇ ਨਤੀਜੇ ਵਜੋਂ ਕਈ ਦੀਪਾਂ ਅਤੇ ਸਮੁੰਦਰ ਦੇ ਕੰਡੇ ਦੇ ਖੇਤਰਾ ਦੇ ਪਾਣੀ ਵਿਚ ਡੁੱਬਣ ਦੀ ਸੰਭਾਵਨਾ ਬਣੀ ਹੋਈ ਹੈ।

Other Solutions 


Comments