Class - 11th ਵਾਤਾਵਰਣ
ਪਾਠ - 1
ਵਾਤਾਵਰਣ
ਹੋਰ ਮਹੱਤਵਪੂਰਨ ਪ੍ਰਸ਼ਨ
(Other Important Questions)
(ੳ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. 'ਵਾਤਾਵਰਣ ਸ਼ਬਦ ਦਾ ਅਰਥ ਸਪੱਸਟ ਕਰੋ।
ਉੱਤਰ-'ਵਾਤਾਵਰਣ' ਸ਼ਬਦ ਦਾ ਅਰਥ ਹੈ ਸਾਡਾ ਆਲਾ-ਦੁਆਲਾ। ਕੁਦਰਤ ਵਿਚ ਜੋ ਕੁੱਝ ਵੀ ਚਾਰੇ ਪਾਸੇ ਮੌਜੂਦ ਹੈ, ਉਸ ਨੂੰ ਵਾਤਾਵਰਣ ਕਿਹਾ ਜਾਂਦਾ ਹੈ । ਅਜੇਵ ਮਿੱਟੀ ਹਵਾ, ਪਾਣੀ, ਦਰੱਖਤ, ਜਾਨਵਰ ਆਦਿ ਸਭ ਵਾਤਾਵਰਣ ਦੇ ਅੰਗ ਹਨ।
ਪ੍ਰਸ਼ਨ 2. ਵਾਤਾਵਰਣ ਦੇ ਅੰਗਾਂ ਦੀਆਂ ਦੇ ਕਿਸਮਾਂ ਦੱਸੇ।
ਉੱਤਰ-ਵਾਤਾਵਰਣ ਦੇ ਦੇ ਕਿਸਮ ਦੇ ਅੰਗ ਹਨ-। ਜੈਵ ਅੰਗ. 2. ਅਜੈਵ ਅੰਗ।
ਪ੍ਰਸ਼ਨ 3. ਅਜੈਵ ਅੰਗਾਂ ਦੀ ਵਿਆਖਿਆ ਕਰੋ।
ਉੱਤਰ-ਅਜੈਵ ਅੰਗ ਵਾਤਾਵਰਣ ਦੇ ਨਿਰਜੀਵ ਅੰਗ ਹਨ ਜਿਨ੍ਹਾ ਵਿਚ ਮਿੱਟੀ, ਪਾਣੀ, ਉਰਜਾ, ਹਵਾ, ਵਿਕਿਰਨਾ, ਤਾਪਮਾਨ ਰਸਾਇਣ ਆਦਿ ਸਭ ਸ਼ਾਮਿਲ ਹੁੰਦੇ ਹਨ।
ਪ੍ਰਸ਼ਨ 4. ਜੈਵ ਅੰਗਾਂ ਦੀ ਵਿਆਖਿਆ ਕਰੋ।
ਉੱਤਰ-ਜੈਵ ਅੰਗ ਵਾਤਾਵਰਣ ਦੇ ਸਜੀਵ ਅੰਗ ਹੁੰਦੇ ਹਨ ਜਿਹੜੇ ਅਜੈਵਿਕ ਅੰਗਾ ਨਾਲ ਅੰਤਰ ਕਿਰਿਆ ਕਰਕੇ ਕਈ ਤਰ੍ਹਾ ਦੇ ਸਮੂਹਾਂ ਦਾ ਵਿਕਾਸ ਕਰਦੇ ਹਨ। ਇਹਨਾਂ ਵਿਚ ਪੌਦੇ, ਮਨੁੱਖ, ਜਾਨਵਰ ਅਤੇ ਸੂਖਮ ਜੀਵ ਆਦਿ ਸ਼ਾਮਿਲ ਹੁੰਦੇ ਹਨ।
ਪ੍ਰਸ਼ਨ 5. ਵਾਤਾਵਰਣ ਦੀਆਂ ਤਿੰਨ ਕਿਸਮਾਂ ਦੱਸੇ।
ਉੱਤਰ-ਵਾਤਾਵਰਣ ਹੇਠ ਲਿਖੀਆਂ ਤਿੰਨ ਕਿਸਮਾਂ ਦਾ ਹੁੰਦਾ ਹੈ-
(1) ਭੌਤਿਕ ਵਾਤਾਵਰਣ (Physical Environment)
(2) ਜੈਵਿਕ ਵਾਤਾਵਰਣ (Biological Environment)
(3) ਸਮਾਜਿਕ ਵਾਤਾਵਰਣ (Social Environment)
ਪ੍ਰਸ਼ਨ 6. ਭੌਤਿਕ ਵਾਤਾਵਰਣ ਦੇ ਅੰਗਾਂ ਦੇ ਨਾਂ ਲਿਖੋ।
ਉੱਤਰ-(1) ਵਾਯੂ ਮੰਡਲ (Atmosphere)
(2) ਜਲ ਮੰਡਲ (Lithosphere)
(3) ਥਲ ਮੰਡਲ (Hydrosphere)।
ਪ੍ਰਸ਼ਨ 7. ਜੈਵਿਕ ਵਾਤਾਵਰਣ ਨੂੰ ਖੁਰਾਕ ਸੰਬੰਧਾਂ ਦੇ ਆਧਾਰ 'ਤੇ ਵੰਡੇ।
ਉੱਤਰ-(1) ਉਤਪਾਦਕ (Producers)
(2) ਖ਼ਪਤਕਾਰ (Consumers)
(3) ਨਿਖੇੜਕ (Decomposers) I
ਪ੍ਰਸਨ 8. ਖਪਤਕਾਰ (Consumer) ਤੋਂ ਕੀ ਭਾਵ ਹੈ ?
ਉੱਤਰ-ਉਹ ਜੀਵ ਜੋ ਆਪਣਾ ਭੇਜਨ ਪ੍ਰਕਾਸ਼ ਸੰਸਲੇਸ਼ਣ ਕਿਰਿਆ ਰਾਹੀਂ ਤਿਆਰ ਨਹੀਂ ਕਰ ਸਕਦੇ ਅਤੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਦੂਸਰੇ ਜੀਵਾ ਅਤੇ ਪੌਦਿਆਂ ਉੱਪਰ ਨਿਰਭਰ ਕਰਦੇ ਹਨ, ਉਹਨਾਂ ਨੂੰ ਖ਼ਪਤਕਾਰ (Consumer) ਕਿਹਾ ਜਾਂਦਾ ਹੈ, ਜਿਵੇਂ-ਸੇਰ, ਗਿੱਦੜ, ਹਿਰਨ ਆਦਿ।
ਪ੍ਰਸ਼ਨ 9. ਕਿਹੜੇ-ਕਿਹੜੇ ਜੈਵਿਕ ਅੰਗ ਉਤਪਾਦਕਾਂ ਵਿਚ ਸ਼ਾਮਿਲ ਹਨ ?
ਉੱਤਰ-ਪ੍ਰਕਾਸ਼ ਸੰਸਲੇਸ਼ਿਤ ਜੀਵਾਣੂ, ਹਰੇ ਪੌਦੇ ਆਦਿ ਉਤਪਾਦਕਾਂ ਵਿਚ ਸ਼ਾਮਿਲ ਹਨ।
ਪ੍ਰਸ਼ਨ 10. ਭੇਜਨ ਪ੍ਰਾਪਤ ਕਰਨ ਦੇ ਆਧਾਰ 'ਤੇ ਖਪਤਕਾਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ- ਭੋਜਨ ਪ੍ਰਾਪਤ ਕਰਨ ਦੇ ਆਧਾਰ 'ਤੇ ਖਪਤਕਾਰਾਂ ਨੂੰ ਹੇਠ ਲਿਖੀਆਂ ਕਿਸਮਾ ਵਿਚ ਵੰਡਿਆ ਜਾ ਸਕਦਾ ਹੈ-
(1) ਪਹਿਲੇ ਦਰਜੇ ਦੇ ਖ਼ਪਤਕਾਰ (Primary Consumers)
(2) ਦੂਸਰੇ ਦਰਜੇ ਦੇ ਖ਼ਪਤਕਾਰ (Secondary Consumers) (3) ਤੀਸਰੇ ਦਰਜੇ ਦੇ ਖ਼ਪਤਕਾਰ (Tertiary Consumers)
(4) ਚੌਥੇ ਦਰਜੇ ਦੇ ਖ਼ਪਤਕਾਰ (Quaternary Consumers)
ਪ੍ਰਸ਼ਨ 11. ਦੇ ਸੂਖਮ ਖਪਤਕਾਰਾਂ ਦੇ ਨਾਂ ਲਿਖੋ।
ਉੱਤਰ- ਜੀਵਾਣੂ (Bacteria) ਅਤੇ ਉੱਲੀਆਂ (Fungi) 1
ਪ੍ਰਸ਼ਨ 12. ਵਾਯੂ ਮੰਡਲ ਵਿਚ ਕਿੰਨੇ ਪ੍ਰਤੀਸ਼ਤ ਆਕਸੀਜਨ ਹੈ ?
ਉੱਤਰ -21%
ਪ੍ਰਸ਼ਨ 13. ਮਿੱਟੀ ਦੀ ਬਣਤਰ ਕੀ ਹੈ ?
ਉੱਤਰ-ਮਿੱਟੀ ਦੀ ਬਣਤਰ ਹੇਠ ਲਿਖੇ ਅਨੁਸਾਰ ਹੈ
ਖਣਿਜ ਤੱਤ - 50-60%
ਕਾਰਬਨੀ ਤੱਤ - 7-10%
ਮਿੱਟੀ ਵਿਚਲਾ ਜਲ - 15-25%
ਜੈਵਿਕ ਤੱਤ - 1%
ਪ੍ਰਸ਼ਨ 14. ਜੰਮੂ-ਕਸ਼ਮੀਰ ਦੇ ਲੋਕ ਠੰਡ ਤੋਂ ਬਚਣ ਲਈ ਕੀ ਪਹਿਨਦੇ ਹਨ ?
ਉੱਤਰ-ਜੰਮੂ-ਕਸ਼ਮੀਰ ਦੇ ਲੋਕ ਠੰਡ ਤੋਂ ਬਚਣ ਲਈ ਫਿਰਨ, ਜੋ ਕਿ ਇਕ ਕਿਸਮ ਦਾ ਲੰਬਾ ਚੋਗਾ ਹੁੰਦਾ ਹੈ, ਪਾਉਂਦੇ ਹਨ ।
ਪ੍ਰਸ਼ਨ 15. ਥਲ-ਮੰਡਲ (Lithosphere) ਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ-ਝਲ-ਮੰਡਲ (Lithosphere) ਦਾ ਸ਼ਾਬਦਿਕ ਅਰਥ-ਧਰਤੀ ਦੀ ਸਤ੍ਹਾ ਦਾ ਉੱਪਰਲਾ ਭਾਗ ਜੋ ਪੌਦਿਆ, ਜੀਵ-ਜੰਤੂਆ ਅਤੇ ਸੂਖ਼ਮ ਜੀਵਾਂ ਦੇ ਵਿਕਾਸ ਲਈ ਖਣਿਜ ਅਤੇ ਮਿੱਟੀ ਉਪਲੱਬਧ ਕਰਾਉਂਦਾ ਹੈ।
ਪ੍ਰਸ਼ਨ 16. ਧਰਤੀ ਦਾ ਜੀਵਨ ਖੇਤਰ (Life Zone) ਕਿਸਨੂੰ ਕਿਹਾ ਜਾਂਦਾ ਹੈ ?
ਉੱਤਰ-ਜੀਵ/ਜੈਵ ਮੰਡਲ (Bio Sphere)।
ਪ੍ਰਸ਼ਨ 17. ਅਪਘਟਨ ਕਰਨ ਵਾਲੇ ਜੀਵਾਂ (ਨਿਖੇੜਕਾਂ) ਦੇ ਉਦਾਹਰਨ ਦਿਉ।
ਉੱਤਰ-ਜੀਵਾਣੂ, ਉੱਲੀ, ਕੀੜੇ-ਮਕੌੜੇ ਆਦਿ।
ਪ੍ਰਸ਼ਨ 18. ਵਾਤਾਵਰਣ ਦੇ ਪੰਜ ਮੁੱਖ ਆਧਾਰ ਕਿਹੜੇ ਹਨ ?
ਉੱਤਰ-ਧਰਤੀ, ਜਲ, ਹਵਾ, ਊਰਜਾ ਅਤੇ ਪੁਲਾੜ।
ਪ੍ਰਸ਼ਨ 19. ਮਨੁੱਖੀ ਕਿਰਿਆਵਾਂ ਜਿਨ੍ਹਾਂ ਕਾਰਨ ਵਾਤਾਵਰਣ ਦੇ ਕੁਦਰਤੀ ਸਾਧਨਾਂ ਦਾ ਸ਼ੋਸ਼ਣ ਵੱਧ ਗਿਆ ਹੈ, ਦੀ ਸੂਚੀ ਬਣਾਉ।
ਉੱਤਰ-ਸੜਕਾ, ਪੁਲਾਂ, ਸੁਰੰਗਾਂ ਆਦਿ ਦਾ ਨਿਰਮਾਣ, ਖੇਤੀ, ਉਦਯੋਗੀਕਰਨ ਆਦਿ।
ਪ੍ਰਸ਼ਨ 20. ਕਿਨ੍ਹਾਂ ਵਿਧੀਆਂ ਰਾਹੀਂ ਲੋਕਾਂ ਵਿਚ ਵਾਤਾਵਰਣ ਸੰਬੰਧੀ ਸਮੱਸਿਆਵਾਂ ਲਈ ਜਾਗਰੂਕਤਾ ਵਧਾਈ ਜਾ ਸਕਦੀ ਹੈ ?
ਉੱਤਰ-ਪੇਸਟਰਾਂ, ਰੈਲੀਆ, ਨਾਟਕਾਂ ਅਤੇ ਵਾਤਾਵਰਣ ਸੰਬੰਧੀ ਫਿਲਮਾਂ ਰਾਹੀਂ ਲੋਕਾਂ ਵਿਚ ਵਾਤਾਵਰਣ ਸੰਬੰਧੀ ਸਮੱਸਿਆਵਾਂ ਲਈ ਜਾਗਰੂਕਤਾ ਵਧਾਈ ਜਾ ਸਕਦੀ ਹੈ।
ਪ੍ਰਸ਼ਨ 21. ਸੱਭਿਅਤਾ (Civilisation) ਦਾ ਅਰਥ ਸਪੱਸਟ ਕਰੋ।
ਉੱਤਰ-ਸੱਭਿਅਤਾ ਤੋਂ ਭਾਵ ਇਕ ਸੰਪੂਰਨ ਦ੍ਰਿਸ਼ਟੀਕੋਣ ਤੋਂ ਹੈ ਜਿਸ ਵਿਚ ਗਿਆਨ, ਵਿਸ਼ਵਾਸ, ਕਲਾ, ਨੈਤਿਕ ਮੁੱਲ, ਕਾਨੂੰਨ, ਰੀਤੀ-ਰਿਵਾਜ ਅਤੇ ਸਮਾਜ ਦੇ ਆਦਰਸ਼ਾਂ ਦੇ ਰੂਪ ਵਿਚ ਮਨੁੱਖ ਦੀਆਂ ਗ੍ਰਹਿਣ ਕੀਤੀਆ ਆਦਤਾ ਆਦਿ ਸ਼ਾਮਿਲ ਹਨ।
ਪ੍ਰਸ਼ਨ 22. ਪੂੰਜੀਵਾਦੀ ਸਮਾਜ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-ਪੂੰਜੀਵਾਦੀ ਸਮਾਜ ਦਾ ਮੁੱਖ ਉਦੇਸ਼ ਜਿਆਦਾ ਲਾਭ ਅਤੇ ਜ਼ਿਆਦਾ ਉਤਪਾਦਨ
ਪ੍ਰਸ਼ਨ 23. ਜੰਮੂ-ਕਸ਼ਮੀਰ ਦੇ ਲੋਕਾਂ ਦੀ ਪੀਣ ਵਾਲੀ ਚਾਹ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-ਕਾਹਵਾ।
ਪ੍ਰਸ਼ਨ 24. ਵਾਤਾਵਰਣੀ ਅੰਸ਼ ਤੋਂ ਕੀ ਭਾਵ ਹੈ ?
ਉੱਤਰ-ਉਹ ਕਾਰਕ ਜਿਹੜੇ ਵਾਤਾਵਰਣ ਨੂੰ ਬਦਲਣ ਦੀ ਤਾਕਤ ਰੱਖਦੇ ਹਨ, ਵਾਤਾਵਰਣੀ ਅੰਸ ਅਖਵਾਉਂਦੇ ਹਨ ।
ਪ੍ਰਸ਼ਨ 25. ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਕਿਹੜੇ ਸਾਧਨ ਵਰਤੇ ਜਾਂਦੇ ਹਨ ?
ਉੱਤਰ-ਪੇਸਟਰ, ਰੈਲੀਆਂ, ਨਾਟਕਾਂ ਰਾਹੀਂ ਫਿਲਮਾਂ ਰਾਹੀਂ, ਕਾਨਫਰੈਂਸਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 26. CO ਵਾਤਾਵਰਣੀ ਅੰਸ਼ ਹੈ ਜਾਂ ਨਹੀਂ, ਕਿਉਂ ?
ਉੱਤਰ-CO, ਇਕ ਵਾਤਾਵਰਣੀ ਅੰਸ਼ ਹੈ. ਕਿਉਂਕਿ ਇਸ ਦੀ ਮਾਤਰਾ ਦੇ ਬਦਲਣ ਨਾਲ ਵਾਤਾਵਰਣ ਬਦਲ ਜਾਂਦਾ ਹੈ ।
ਪ੍ਰਸ਼ਨ 27. ਮਨੁੱਖ ਦਾ ਵਾਤਾਵਰਣੀ ਗਤੀਵਿਧੀਆਂ ਵਿਚ ਕੀ ਰੁਤਬਾ ਹੈ ?
ਉੱਤਰ-ਵਾਤਾਵਰਣੀ ਗਤੀਵਿਧੀਆਂ ਵਿਚ ਮਨੁੱਖ ਲਾਭ ਲੈਣ ਵਾਲਾ ਭਾਈਵਾਲ ਹੈ ।
ਪ੍ਰਸ਼ਨ 28. ਧਰਤੀ 'ਤੇ ਪਾਣੀ ਦੀ ਮਾਤਰਾ ਵਾਤਾਵਰਣ ਦਾ ਕਿਸ ਪ੍ਰਕਾਰ ਦਾ ਅੰਸ਼ ਹੈ ?
ਉੱਤਰ-ਧਰਤੀ 'ਤੇ ਪਾਣੀ ਦੀ ਮਾਤਰਾ ਵਾਤਾਵਰਣ ਦਾ ਭੌਤਿਕ ਅੰਸ਼ ਹੈ ।
ਪ੍ਰਸ਼ਨ 29. ਧਰਤੀ 'ਤੇ ਕਿੰਨੇ ਪ੍ਰਤੀਸ਼ਤ ਪਾਣੀ ਹੈ ?
ਉੱਤਰ-ਧਰਤੀ 'ਤੇ 75% ਤੋਂ ਕੁੱਝ ਵੱਧ ਮਾਤਰਾ ਵਿਚ ਪਾਣੀ ਹੈ ।
ਪ੍ਰਸ਼ਨ 30. ਪਹਾੜੀ ਇਲਾਕੇ ਦੇ ਲੋਕ (ਜੰਮੂ-ਕਸ਼ਮੀਰ) ਠੰਡ ਤੋਂ ਬਚਣ ਲਈ ਕਿਸ ਦੀ ਵਰਤੋਂ ਕਰਦੇ ਹਨ ?
ਉੱਤਰ-ਕਾਂਗੜੀ ਅਤੇ ਫਿਰਨ ਦੀ ।
ਪ੍ਰਸ਼ਨ 31. ਸਮੱਸਿਆ ਧਿਆਨ ਚੱਕਰ (Issue Attention Cycle) ਦਾ ਸੁਝਾਅ ਕਿਸ ਨੇ ਦਿੱਤਾ ਅਤੇ ਇਸਦੇ ਕਿਨੇ ਪੜਾਅ ਹਨ ?
ਉੱਤਰ-ਸਮੱਸਿਆ ਧਿਆਨ ਚੱਕਰ (Issue Attention Cycle) ਦਾ ਸੁਝਾਅ ਡਾਊਨ (Down) ਨੇ ਦਿੱਤਾ, ਇਸਦੇ ਪੰਜ ਪੜਾਅ ਹਨ ।
ਪ੍ਰਸ਼ਨ 32. ਲਾਭ ਲੈਣ ਵਾਲੇ ਭਾਈਵਾਲ ਤੋਂ ਕੀ ਭਾਵ ਹੈ ?
ਉੱਤਰ-ਕੋਈ ਵੀ ਜੀਵ ਜਾ ਕੋਈ ਵੀ ਚੀਜ ਜੋ ਕਿਸੇ ਵੀ ਸੰਸਥਾ ਜਾਂ ਗਤੀਵਿਧੀ ਵਿੱਚੋਂ ਲਾਭ ਪ੍ਰਾਪਤ ਕਰਦਾ ਹੈ, ਲਾਭ ਲੈਣ ਵਾਲਾ ਭਾਈਵਾਲ ਮੰਨਿਆ ਜਾਂਦਾ ਹੈ ।
ਅਭਿਆਸ ਦੇ ਪ੍ਰਸ਼ਨ
(Textual Questions)
(ੳ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਕੁਦਰਤੀ ਵਾਤਾਵਰਣ ਕਿਸ ਨੂੰ ਆਖਦੇ ਹਨ ?
ਉੱਤਰ-ਕੁਦਰਤੀ ਵਾਤਾਵਰਣ ਤੋਂ ਭਾਵ ਹੈ ਸਾਡਾ ਆਲਾ ਦੁਆਲਾ ਜਿਸ ਵਿਚ ਸਜੀਵ ਅਤੇ ਨਿਰਜੀਵ ਦੋਵੇਂ ਅੰਸ਼ ਆਪਸ ਵਿਚ ਕਿਰਿਆ ਕਰਦੇ ਹਨ । ਕੁਦਰਤੀ ਵਾਤਾਵਰਣ ਬਣਾਉਣ ਵਿੱਚ ਸਾਡਾ ਕੋਈ ਰੋਲ ਨਹੀਂ ਹੈ ।
ਪ੍ਰਸ਼ਨ 2. ਵਾਤਾਵਰਣ ਦੇ ਅੰਗਾਂ ਦੇ ਨਾਂ ਲਿਖੋ ।
ਉੱਤਰ-ਸੁਜੀਵ/ਜੈਵ ਅੰਗ (Biotic Components) ਅਤੇ ਨਿਰਜੀਵ/ਅਜੈਵ ਅੰਗ (Abiotic Components) ।
ਪ੍ਰਸ਼ਨ 3. ਵਾਤਾਵਰਣ ਦੇ ਤਿੰਨ ਪਸਾਰ ਦੱਸੋ ।
ਉੱਤਰ-ਭੌਤਿਕ ਵਾਤਾਵਰਣ, ਜੈਵਿਕ ਵਾਤਾਵਰਣ ਅਤੇ ਸਮਾਜਿਕ ਵਾਤਾਵਰਣ ।
ਪ੍ਰਸ਼ਨ 4. ਸਵੇ ਪੇਸ਼ੀ/ਸਵੇ-ਆਹਾਰੀ (Autotropls) ਦੀ ਪਰਿਭਾਸ਼ਾ ਦਿਓ ।
ਉੱਤਰ-ਉਹ ਜੀਵ ਜਿਹੜੇ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਦੁਆਰਾ ਕਾਰਬਨ ਡਾਈਆਕਸਾਈਡ ਪਾਣੀ ਤੋਂ ਸੂਰਜ ਦੀ ਰੋਸ਼ਨੀ ਅਤੇ ਕਲੋਰੋਫਿਲ ਦੀ ਮੱਦਦ ਨਾਲ ਆਪਣਾ ਭੋਜਨ ਆਪ ਤਿਆਰ ਕਰਦੇ ਹਨ, ਉਹ ਸਵੈਪੋਸ਼ੀ/ਸਵੈ-ਆਹਾਰੀ ਜੀਵ ਕਹਾਉਂਦੇ ਹਨ ਜਿਵੇਂ ਸਾਰੇ ਹਰੇ ਪੌਦੇ ਆਦਿ । ਦੂਸਰੇ ਸ਼ਬਦਾਂ ਵਿੱਚ ਉਹ ਜੀਵ ਜੋ ਆਪਣੇ ਆਪ ਨੂੰ ਜੀਵਤ ਰੱਖਣ ਲਈ ਲੋੜੀਂਦਾ ਭੇਜਨ ਤਿਆਰ ਕਰ ਸਕਦੇ ਹਨ ਸਵੈਪੇਸ਼ੀ ਅਖਵਾਉਂਦੇ ਹਨ । ਉਦਾਹਰਨਾ ਵਿੱਚ ਸਾਰੇ ਹਰੇ ਪੌਦੇ ਅਤੇ ਕੁੱਝ ਬੈਕਟੀਰੀਆ ਸ਼ਾਮਲ ਹਨ ।
ਪ੍ਰਸ਼ਨ 5. ਪਰ-ਆਹਾਰੀ (Heterotrops) ਕਿਸ ਨੂੰ ਆਖਦੇ ਹਨ ?
ਉੱਤਰ-ਉਹ ਜੀਵ ਜੋ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਅਤੇ ਸਵੈ- ਆਹਾਰੀਆ ਜਾ ਦੂਸਰੇ ਜੀਵਾਂ ਉੱਪਰ ਆਪਣੀਆ ਭੇਜਨ ਸੰਬੰਧੀ ਲੋੜਾ ਦੀ ਪੂਰਤੀ ਲਈ ਨਿਰਭਰ ਕਰਦੇ ਹੋਣ। ਉਹਨਾਂ ਨੂੰ ਪਰ-ਆਹਾਰੀ (Heterotrophs) ਆਖਦੇ ਹਨ ਜਿਵੇਂ- ਉੱਲੀ, ਸ਼ੇਰ, ਪੰਛੀ ਆਦਿ। ਇਨ੍ਹਾਂ ਨੂੰ ਖਪਤਕਾਰ (Consumers) ਵੀ ਕਹਿੰਦੇ ਹਨ ।ਉਦਾਹਰਨਾਂ ਵਿੱਚ ਸਾਰੇ ਜੀਵ-ਜੰਤੂ ਅਤੇ ਪੌਦੇ (ਜੋ ਕਿ ਹਰੇ ਨਹੀਂ ਹਨ) ਸ਼ਾਮਲ ਹਨ ।
ਪ੍ਰਸ਼ਨ 6. ਸਮਾਜਿਕ ਵਾਤਾਵਰਣ ਦੇ ਅੰਗਾਂ ਦਾ ਨਾਂ ਦੱਸੇ।
ਉੱਤਰ-ਮਨੁੱਖ।
ਪ੍ਰਸ਼ਨ 7. ਜੀਵ-ਮੰਡਲ (Biosphere) ਸੁਰੱਖਿਆ ਖੇਤਰ ਜਾਂ ਰਿਜ਼ਰਵ ਕੀ ਹੁੰਦੇ ਹਨ ?
ਉੱਤਰ-ਉਹ ਸੁਰੱਖਿਅਤ ਖੇਤਰ ਜਿਸ ਵਿਚ ਮਨੁੱਖ ਦੇ ਦਖ਼ਲ ਉੱਪਰ ਪਾਬੰਦੀ ਨਹੀਂ ਹੁੰਦੀ ਹੈ।
ਪ੍ਰਸ਼ਨ : ਸਾਡੇ ਵਾਤਾਵਰਣ ਦੇ ਪੰਜ ਤੱਤ ਕਿਹੜੇ ਹਨ ?
ਉੱਤਰ-ਧਰਤੀ, ਜਲ. ਹਵਾ, ਊਰਜਾ ਅਤੇ ਪੁਲਾੜ।
(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)
ਪ੍ਰਸ਼ਨ ਜੈਵਿਕ ਅਤੇ ਅਜੈਵਿਕ ਵਾਤਾਵਰਣੀ ਅੰਗਾਂ ਵਿੱਚ ਅੰਤਰ ਸਪੱਸ਼ਟ ਕਰੋ।
ਉੱਤਰ- ਜੈਵਿਕ (Biotics)
1. ਵਾਤਾਵਰਣ ਦੇ ਸਜੀਵ ਅੰਗਾਂ ਨੂੰ ਜੈਵਿਕ ਅੰਸ਼ ਕਿਹਾ ਜਾਂਦਾ ਹੈ।
2. ਜਿਵੇਂ-ਉਤਪਾਦਕ (ਪੌਦੇ) ਖਪਤਕਾਰ (ਮਨੁੱਖ, ਜਾਨਵਰ) ਅਤੇ ਨਿਖੇੜਕ (ਸੂਖ਼ਮ ਜੀਵ) ਆਦਿ।
ਅਜੈਵਿਕ (Abiotic)
1. ਵਾਤਾਵਰਣ ਦੇ ਨਿਰਜੀਵ ਅੰਗਾ ਨੂੰ ਅਜੈਵਿਕ ਅੰਸ਼ ਕਿਹਾ ਜਾਂਦਾ ਹੈ ।
2. ਜਿਵੇਂ-ਜਲਵਾਯੂ. ਊਰਜਾ ਵਰਖਾ ਸੌਰ ਵਿਕਿਰਨਾ, ਤਾਪਮਾਨ, ਹਵਾ ਮਿੱਟੀ, ਰੋਸ਼ਨੀ ਆਦਿ ।
ਪ੍ਰਸ਼ਨ 2 ਵਾਤਾਵਰਣ ਦੀ ਸੁਰੱਖਿਆ ਲਈ ਸਮਾਜਵਾਦੀ ਸਮਾਜ (Socialistic Society) ਚੰਗਾ ਕਿਉਂ ਹੁੰਦਾ ਹੈ ?
ਉੱਤਰ-ਵਾਤਾਵਰਣ ਦੀ ਸੁਰੱਖਿਆ ਲਈ ਸਮਾਜਵਾਦੀ ਸਮਾਜ (Socialistic Society) ਇਸ ਲਈ ਚੰਗਾ ਹੈ ਕਿਉਂਕਿ ਸਮਾਜਵਾਦੀ ਸਮੂਹ ਨੇ ਕੁਦਰਤੀ ਸਰੋਤਾਂ ਦੇ ਮਹੱਤਵ ਨੂੰ ਧਿਆਨ ਵਿਚ ਰੱਖਦੇ ਹੋਏ ਇਹਨਾਂ ਦੇ ਲੋੜ ਤੋਂ ਵੱਧ ਸ਼ੋਸ਼ਣ ਨੂੰ ਰੋਕਣ ਲਈ ਨਿਯਮ
ਨਿਰਧਾਰਿਤ ਕੀਤੇ ਹਨ ਅਤੇ ਇਹਨਾ ਨਿਯਮਾ ਦੀ ਪਾਲਣਾ ਦੁਆਰਾ ਮਨੁੱਖ ਅਤੇ ਕੁਦਰਤ ਵਿਚਾਲੇ ਸੰਤੁਲਨ ਪੈਦਾ ਕੀਤਾ ਜਾ ਸਕਦਾ ਹੈ। ਸਮਾਜਵਾਦੀ ਢਾਂਚੇ ਦੇ ਲੋਕਾਂ ਨੂੰ ਕੁਦਰਤੀ ਸਾਧਨਾ ਦੇ ਲਾਭ ਅਤੇ ਹਾਨੀਆ ਦਾ ਅੰਦਾਜਾ ਹੁੰਦਾ ਹੈ ਅਤੇ ਉਹ ਇਹਨਾਂ ਦੀ ਵਰਤੋਂ ਅਤੇ ਕੁਵਰਤੇ ਪ੍ਰਤੀ ਵੱਧ ਸੁਚੇਤ ਹੁੰਦੇ ਹਨ ।
ਪ੍ਰਸ਼ਨ 3. ਥਲ ਮੰਡਲ (Hydrosphere) ਅਤੇ ਜਲ - ਮੰਡਲ (Lithosphere) ਵਿੱਚ ਕੀ ਅੰਤਰ ਹੈ ?
ਉੱਤਰ-ਥਲ-ਮੰਡਲ (Lithosphere) ਤੋਂ ਭਾਵ ਧਰਤੀ ਦੀ ਸਤ੍ਹਾ ਦਾ ਉਪਰਲਾ ਹਿੱਸਾ ਹੈ ਜੋ ਜੀਵਾ, ਪੌਦਿਆ, ਸੂਖ਼ਮ ਜੀਵਾ ਆਦਿ ਦੇ ਵਿਕਾਸ ਲਈ ਖਣਿਜੀ ਤੱਤ ਅਤੇ ਮਿੱਟੀ ਪ੍ਰਦਾਨ ਕਰਦਾ ਹੈ।
ਜਲ-ਮੰਡਲ (Hydrosphere) ਵਿਚ ਧਰਤੀ ਦੀ ਸਤ੍ਹਾ 'ਤੇ ਪਾਏ ਜਾਣ ਵਾਲੇ ਸਮੁੰਦਰ ਝੀਲਾਂ ਨਦੀਆ ਅਤੇ ਹੋਰ ਜਲ-ਸਰੋਤ ਸ਼ਾਮਿਲ ਹਨ। ਇਹਨਾ ਵਿਚ ਜਲੀ-ਜੀਵ ਅਤੇ ਜਲੀ- ਪੌਦੇ ਵੀ ਸ਼ਾਮਿਲ ਹਨ।
ਪ੍ਰਸ਼ਨ 4. ਸਿੱਧ ਕਰੇ ਕਿ ਜੈਵਿਕ ਵਾਤਾਵਰਣ (Biological atmosphere) ਵਿੱਚ ਉਤਪਾਦਕ (Producers) ਸਭ ਤੋਂ ਮਹੱਤਵਪੂਰਨ ਹਨ।
ਉੱਤਰ-ਉਤਪਾਦਕਾਂ ਵਿਚ ਹਰੇ ਪੌਦੇ, ਘਾਹ, ਝਾੜੀਆਂ, ਹਰੀ-ਕਾਈ. ਫਾਈਟੋ ਪਲੈਕਟਾਨ ਅਤੇ ਗੰਧਕ ਜੀਵਾਣੂ ਆਦਿ ਸ਼ਾਮਿਲ ਹਨ। ਉਤਪਾਦਕ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਰਾਹੀਂ ਕਾਰਬਨ ਡਾਈਆਕਸਾਈਡ ਪਾਣੀ ਤੋਂ ਸੂਰਜ ਦੀ ਰੋਸ਼ਨੀ ਅਤੇ ਕਲੋਰੋਫਿਲ (Chlorophyll) ਦੀ ਮੱਦਦ ਨਾਲ ਕਾਰਬਨੀ ਪਦਾਰਥਾਂ ਦਾ ਨਿਰਮਾਣ ਕਰਦੇ ਹਨ। ਗੰਧਕ (Sulphur) ਜੀਵਾਣੂ ਆਪਣੇ ਕਾਰਬਨੀ ਭੋਜਨ ਦਾ ਨਿਰਮਾਣ ਰਸਾਇਣਿਕ ਕਿਰਿਆ ਦੁਆਰਾ ਕਰਦੇ ਹਨ। ਉਤਪਾਦਕ ਪੂਰੇ ਜੈਵਿਕ ਵਾਤਾਵਰਣ ਨੂੰ ਭੋਜਨ, ਆਸਰਾ ਅਤੇ ਆਕਸੀਜਨ ਦਿੰਦੇ ਹਨ। ਇਸ ਲਈ ਇਨ੍ਹਾਂ ਨੂੰ ਜੀਵਨ ਦੀ ਮੁੱਢਲੀ ਜ਼ਰੂਰਤ ਮੰਨਿਆ ਜਾਂਦਾ ਹੈ।
(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਵਾਤਾਵਰਣ ਨੂੰ ਬਚਾਉਣ ਲਈ ਆਮ ਜਨਤਾ ਦੀ ਭੂਮਿਕਾ ਉੱਪਰ ਟਿੱਪਣੀ ਕਰੋ।
ਉੱਤਰ-ਆਮ ਜਨਤਾ ਦੀ ਵਾਤਾਵਰਣ ਨੂੰ ਬਚਾਉਣ ਲਈ ਭੂਮਿਕਾ ਨੂੰ ਸਮਝਣ ਲਈ ਸਾਨੂੰ ਇਸ ਗੱਲ ਨੂੰ ਚੰਗੀ ਤਰਾ ਸਮਝ ਲੈਣਾ ਚਾਹੀਦਾ ਹੈ ਕਿ ਵਾਤਾਵਰਣ ਤੋਂ ਬਗੈਰ ਮਨੁੱਖ ਦੀ ਇਸ ਧਰਤੀ ਤੋਂ ਹੋਂਦ ਹੀ ਮੁੱਕ ਜਾਵੇਗੀ। ਜਿਸ ਕਰਕੇ ਲੋਕਾਂ ਵਿਚ ਵਾਤਾਵਰਣ ਦੀਆਂ ਸਮੱਸਿਆਵਾਂ ਲਈ ਜਾਗਰੂਕਤਾ ਹੋਣੀ ਚਾਹੀਦੀ ਹੈ। ਸੰਚਾਰ ਦੇ ਵੱਖ-ਵੱਖ ਸਾਧਨਾਂ ਅਤੇ ਅਵਲੋਚਨਾ ਦੁਆਰਾ ਵਾਤਾਵਰਣ ਦੀਆਂ ਸਮੱਸਿਆਵਾਂ ਵੱਲ ਲੋਕਾਂ ਦਾ ਧਿਆਨ ਖਿੱਚਿਆ ਜਾਣਾ ਚਾਹੀਦਾ ਹੈ। ਇਸ ਲਈ ਕੁਦਰਤੀ ਸੰਸਾਧਨਾਂ ਦੇ ਵਧ ਰਹੇ ਸ਼ੋਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਹੋਣ ਵਾਲੇ ਵਿਨਾਸ਼ ਤੋਂ ਬਚਣ ਲਈ ਪੋਸਟਰਾਂ, ਰੈਲੀਆ, ਨਾਟਕਾਂ, ਫਿਲਮਾਂ ਆਦਿ ਰਾਹੀਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਸਮਝਦਾਰ ਅਤੇ ਅਸਰ ਰਸੂਖ ਵਾਲੇ ਲੋਕ ਵਾਤਾਵਰਣ ਸੁਧਾਰਣ ਲਈ ਗੰਭੀਰ ਰੁਚੀ ਦਿਖਾ ਕੇ ਵਾਤਾਵਰਣ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣ। ਇਸ ਨਾਲ ਲੋਕਾਂ ਨੂੰ ਵਾਤਾਵਰਣ ਦੇ ਅਪਘਟਨ ਦੇ ਕਾਰਨ ਸਮਝ ਵਿਚ ਆ ਜਾਣਗੇ ਅਤੇ ਲੋਕ ਇਹ ਵੀ ਸਮਝ ਜਾਣਗੇ ਕਿ ਤਕਨੀਕੀ ਵਿਕਾਸ ਵਾਤਾਵਰਣ ਦੇ ਸੁਧਾਰ ਦਾ ਸਹੀ ਵਿਕਲਪ ਨਹੀਂ ਹੈ। ਇਸ ਦੇ ਨਾਲ-ਨਾਲ ਵਾਤਾਵਰਣੀ ਸਮੱਸਿਆਵਾਂ ਦੇ ਸੁਧਾਰ ਲਈ ਵਰਤੇ ਜਾ ਸਕਣ ਵਾਲੇ ਤਰੀਕਿਆ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ।
ਪ੍ਰਸ਼ਨ 2. ਭੌਤਿਕ ਵਾਤਾਵਰਣ (Physical Environment) ਦਾ ਵਿਸਤ੍ਰਿਤ ਵੇਰਵਾ ਦਿਉ।
ਉੱਤਰ-ਥਲ ਮੰਡਲ, ਵਾਯੂ ਮੰਡਲ ਅਤੇ ਜਲ ਮੰਡਲ ਭੌਤਿਕ ਵਾਤਾਵਰਣ (Physical Environment) ਦੇ ਤਿੰਨ ਅੰਸ਼ ਹਨ-
ਵਾਯੂਮੰਡਲ (Atmosphere)—ਇਹ ਜੀਵਨ ਰੱਖਿਅਕ ਗੈਸਾ ਦਾ ਇਕ ਗਿਲਾਫ਼ ਹੁੰਦਾ ਹੈ ਜੋ ਧਰਤੀ ਨੂੰ ਚਾਰੇ ਪਾਸੇ ਤੋਂ ਢੱਕੀ ਰੱਖਦਾ ਹੈ। ਇਸ ਵਿਚ ), (ਆਕਸੀਜਨ) ਗੈਸ ਹੁੰਦੀ ਹੈ ਜਿਸ ਤੋਂ ਬਿਨਾਂ ਜੀਵਾ ਦਾ ਸਾਹ ਲੈਣਾ ਵੀ ਮੁਸ਼ਕਿਲ ਹੈ। ਇਸਦਾ ਉਪਯੋਗ ਜੀਵਨ ਕਿਰਿਆਵਾ ਨੂੰ ਕਰਨ ਲਈ ਜ਼ਰੂਰੀ ਹੈ। ਇਸ ਵਿਚ CO ਵੀ ਪਾਈ ਜਾਂਦੀ ਹੈ ਜੋ ਪੌਦਿਆ ਲਈ ਪ੍ਰਕਾਸ਼ ਸੰਸਲੇਸ਼ਣ ਕਿਰਿਆ ਵਾਸਤੇ ਬਹੁਤ ਜਰੂਰੀ ਹੈ। ਵਾਤਾਵਰਨ ਨੂੰ ਗ੍ਰੀਨ ਹਾਊਸ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਵਾਤਾਵਰਣ ਦੇ ਤਾਪਮਾਨ ਨੂੰ ਸੰਤੁਲਿਤ ਰੱਖ ਕੇ ਠੰਡਾ ਅਤੇ ਗਰਮ ਹੋਣ ਤੋਂ ਬਚਾਉਂਦਾ ਹੈ। ਇਸ ਵਿਚ ₂. CO, ਤੋਂ ਇਲਾਵਾ ਜਲ ਵਾਸ਼ਪ, N, ਆਦਿ ਵੀ ਹੁੰਦੇ ਹਨ।
ਜਲ-ਮੰਡਲ (Hydrosphere)—ਇਸ ਵਿਚ ਧਰਤੀ ਦੇ ਸਾਰੇ ਜਲ ਸਰੋਤ, ਜਿਵੇਂ ਸਮੁੰਦਰ, ਝੀਲਾਂ, ਨਦੀਆਂ ਆਦਿ ਸ਼ਾਮਿਲ ਹਨ। ਜਲ-ਮੰਡਲ ਸਾਰੇ ਜੀਵਾਂ ਦੀਆਂ ਸਰੀਰਕ ਕਿਰਿਆਵਾਂ ਲਈ ਜਲ ਪ੍ਰਦਾਨ ਕਰਦਾ ਹੈ। ਇਸ ਦੇ ਕਾਰਨ ਹੀ ਵਾਤਾਵਰਣ ਦੀਆਂ ਤਾਪਮਾਨ ਸਥਿਤੀਆਂ ਵੀ ਔਸਤ ਪੱਧਰ ਤੇ ਹੀ ਰਹਿੰਦੀਆਂ ਹਨ।
ਬਲ-ਮੰਡਲ (Lithosphere)—ਇਸ ਦਾ ਅਰਥ ਹੈ ਧਰਤੀ ਦੀ ਸਤ੍ਹਾ। ਥਲ-ਮੰਡਲ ਵਿਚ ਪੌਦਿਆਂ, ਜੀਵ-ਜੰਤੂਆਂ ਅਤੇ ਸੂਖਮ ਜੀਵਾਂ ਦੇ ਵਿਕਾਸ ਲਈ ਖਣਿਜ ਤੱਤ ਅਤੇ ਮਿੱਟੀ ਮੌਜੂਦ ਹੁੰਦੀ ਹੈ।
ਧਰਤੀ ਦੀਆਂ ਅਲੱਗ-ਅਲੱਗ ਥਾਂਵਾਂ ਅਤੇ ਹਾਲਤਾਂ, ਜੀਵਾ ਦੀ ਹੋਂਦ ਅਤੇ ਵਿਕਾਸ ਲਈ ਅਨੁਕੂਲ ਵਾਤਾਵਰਣ ਉਪਲੱਬਧ ਕਰਾਉਂਦੀਆਂ ਹਨ।
ਪ੍ਰਸ਼ਨ 3. ਤੁਸੀਂ ਇਸ ਗੱਲ ਦੀ ਕਿਵੇਂ ਵਿਆਖਿਆ ਕਰੇਗੇ ਕਿ ਵਾਤਾਵਰਣੀ ਸਰਗਰਮੀਆਂ ਵਿਚ ਮਨੁੱਖ ਇਕ ਵਿਚਾਰਸ਼ੀਲ ਅਤੇ ਸਮਾਜਿਕ ਭਾਈਵਾਲ ਹੈ।
ਉੱਤਰ-ਮਨੁੱਖ, ਸਮਾਜ ਅਤੇ ਵਾਤਾਵਰਣ ਇਕ-ਦੂਸਰੇ ਨਾਲ ਸੰਬੰਧਿਤ ਹਨ। ਸਭਿਆਚਾਰਕ ਦੇ ਅੰਸ਼, ਕੁਦਰਤੀ ਅੰਸ਼ਾਂ ਨੂੰ ਪ੍ਰਭਾਵਿਤ ਕਰਦੇ ਹਨ। ਸਾਡਾ ਵਾਤਾਵਰਣ ਸਾਡੀਆਂ ਸਮਾਜਿਕ ਲੋੜਾਂ ਅਤੇ ਸਮਾਜਿਕ ਕਿਰਿਆਵਾਂ ਤੇ ਨਿਰਭਰ ਕਰਦਾ ਹੈ, ਜਿਵੇਂ-ਖੇਤੀਬਾੜੀ ਇਕ ਸਮਾਜਿਕ ਕਿਰਿਆ ਹੈ ਪਰ ਇਸ ਕਿਰਿਆ ਵਿਚ ਕੁਦਰਤ ਦੇ ਬਹੁਤ ਸਾਰੇ ਅੰਸ਼ ਲੋੜੀਂਦੇ ਹਨ ਅਤੇ ਪ੍ਰਭਾਵਿਤ ਹੁੰਦੇ ਹਨ: ਜਿਵੇਂ- ਸਾਨੂੰ ਖੇਤੀ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ ਜਿਸਨੂੰ ਪੂਰਾ ਕਰਨ ਲਈ ਨਹਿਰਾਂ ਦਾ ਨਿਰਮਾਣ ਕਰਨਾ ਪੈਂਦਾ ਹੈ। ਜਲ ਸੰਸਾਧਨਾ ਦੀ ਲੋੜ ਤੋਂ ਵੱਧ ਵਰਤੋਂ ਕਰਨ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਡਿਗਦਾ ਜਾ ਰਿਹਾ ਹੈ। ਇਸ ਤਰ੍ਹਾਂ ਬਹੁਤ ਸਾਰੀਆ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਮਿੱਟੀ ਦੀ ਬਣਤਰ ਬਦਲਦੀ ਰਹਿੰਦੀ ਹੈ। ਉਦਯੋਗਾਂ ਕਾਰਨ ਵੀ ਵਾਤਾਵਰਣ ਦੇ ਵੱਖ-ਵੱਖ ਅੰਸ਼ ਜਿਵੇਂ ਜਲ, ਮਿੱਟੀ ਅਤੇ ਹਵਾ ਪ੍ਰਭਾਵਿਤ ਹੋ ਰਹੇ ਹਨ। ਇਸ ਤਰ੍ਹਾਂ ਸਮਾਜਿਕ ਕਿਰਿਆਵਾਂ ਨਾਲ ਵਾਤਾਵਰਣ ਉੱਪਰ ਬੜਾ ਪ੍ਰਭਾਵ ਪੈਂਦਾ ਹੈ। ਸਮਾਜ ਤੇ ਮਨੁੱਖ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਬਹੁਤ ਸਾਰੀਆਂ ਗਤੀਵਿਧੀਆਂ, ਵਿਚ ਹਿੱਸਾ ਪਾ ਰਹੇ ਹਨ, ਪਰ ਇਹਨਾਂ ਕਾਰਨ ਵਾਤਾਵਰਣ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਮਾਜਿਕ ਗਤੀਵਿਧੀਆਂ ਭੌਤਿਕ ਅਤੇ ਜੈਵਿਕ ਵਾਤਾਵਰਣ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ। ਜਿਸ ਨਾਲ ਵਾਤਾਵਰਣੀ ਪ੍ਰਦੂਸ਼ਣ ਵੱਧ ਰਿਹਾ ਹੈ। ਇਸ ਕਰਕੇ ਵਾਤਾਵਰਣ ਨੂੰ ਬਚਾਉਣ ਲਈ ਸਮਾਜ ਦੇ ਹਰੇਕ ਪ੍ਰਾਣੀ ਦਾ ਇਹ ਫਰਜ਼ ਬਣਦਾ ਹੈ ਕਿ ਆਉਣ ਵਾਲੀਆ ਪੀੜ੍ਹੀਆ ਲਈ ਵਾਤਾਵਰਣ ਨੂੰ ਸੁਰੱਖਿਅਤ ਕਰੋ। ਆਮ ਜਨਤਾ ਦੇ ਸਹਿਯੋਗ ਨਾਲ ਹੀ ਵਾਤਾਵਰਣ ਸੁਰੱਖਿਅਣ ਪ੍ਰੋਗਰਾਮਾ ਨੂੰ ਸਫਲ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਜੇਕਰ ਮਨੁੱਖ ਵਾਤਾਵਰਣੀ ਸਰਗਰਮੀਆ ਵਿੱਚ ਇਕ ਵਿਚਾਰਸ਼ੀਲ ਅਤੇ ਸਮਾਜਿਕ ਭਾਈਵਾਲ ਦੀ ਭੂਮਿਕਾ ਅਦਾ ਕਰੇ ਤਾਂ ਹੀ ਵਾਤਾਵਰਣ ਨੂੰ ਆਉਣ ਵਾਲੀਆ ਪੀੜ੍ਹੀਆਂ ਲਈ ਸੁਰੱਖਿਅਤ ਕੀਤਾ ਜਾ ਸਕਦਾ ਹੈ।
ਪ੍ਰਸ਼ਨ 4. ਜੈਵਿਕ ਵਾਤਾਵਰਣ (Biological Atmosphere) 'ਤੇ ਸੰਖੇਪ ਨੋਟ ਲਿਖੋ।
ਉੱਤਰ-ਇਸ ਵਾਤਾਵਰਣ ਵਿਚ ਹਰ ਤਰ੍ਹਾਂ ਦੇ ਜੀਵ ਸ਼ਾਮਿਲ ਹਨ। ਇਹਨਾਂ ਨੂੰ ਖੁਰਾਕੀ ਸੰਬੰਧਾ ਦੇ ਆਧਾਰ 'ਤੇ ਉਤਪਾਦਕ ਖਪਤਕਾਰ ਅਤੇ ਨਿਖੇੜਕਾਂ ਵਿਚ ਵੰਡ ਦਿੱਤਾ ਜਾਂਦਾ ਹੈ।
ਉਤਪਾਦਕ (Producers)—ਉਤਪਾਦਕਾਂ ਵਿਚ ਹਰੇ ਪੌਦੇ, ਘਾਹ, ਝਾੜੀਆਂ, ਹਰੀ- ਕਾਈ, ਫਾਈਟੇ ਪਲੈਕਟਾਨ ਅਤੇ ਗੰਧਕ ਜੀਵਾਣੂ ਆਦਿ ਸ਼ਾਮਿਲ ਹਨ। ਉਤਪਾਦਕ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਰਾਹੀਂ CO, ਅਤੇ ਪਾਣੀ ਤੋਂ ਸੂਰਜ ਦੀ ਰੋਸ਼ਨੀ ਅਤੇ ਕਲੋਰੋਫਿਲ ਦੀ ਮੱਦਦ ਨਾਲ ਕਾਰਬਨੀ ਪਦਾਰਥਾਂ ਦਾ ਨਿਰਮਾਣ ਕਰਦੇ ਹਨ। ਗੰਧਕ ਜੀਵਾਣੂ ਆਪਣੇ ਕਾਰਬਨੀ ਭੋਜਨ ਦਾ ਨਿਰਮਾਣ ਰਸਾਇਣਿਕ ਊਰਜਾ ਦੁਆਰਾ ਕਰਦੇ ਹਨ। ਉਤਪਾਦਕ ਪੂਰੇ ਜੈਵਿਕ ਵਾਤਾਵਰਣ ਨੂੰ ਭੇਜਨ, ਆਸਰਾ ਅਤੇ ਆਕਸੀਜਨ ਦਿੰਦੇ ਹਨ। ਇਸ ਲਈ ਉਤਪਾਦਕਾਂ ਨੂੰ ਜੀਵਨ ਦੀ ਮੁੱਢਲੀ ਜ਼ਰੂਰਤ ਮੰਨਿਆ ਜਾਂਦਾ ਹੈ।
ਖ਼ਪਤਕਾਰ (Consumers)-ਮਨੁੱਖ ਸਹਿਤ ਸਾਰੇ ਜੀਵ ਖਪਤਕਾਰ ਵਰਗ ਵਿਚੋਂ ਹਨ, ਕਿਉਂਕਿ ਉਹ ਆਪਣਾ ਭੋਜਨ ਖ਼ੁਦ ਸੰਸ਼ਲੇਸ਼ਿਤ ਨਹੀਂ ਕਰ ਸਕਦੇ। ਭੋਜਨ ਦੇ ਆਧਾਰ ਤੇ ਖਪਤਕਾਰਾਂ ਨੂੰ ਹੇਠ ਲਿਖੀਆਂ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ-
(i) ਪਹਿਲੇ ਦਰਜੇ ਦੇ ਖ਼ਪਤਕਾਰ (Primary Consumer)
(ii) ਦੂਸਰੇ ਦਰਜੇ ਦੇ ਖ਼ਪਤਕਾਰ (Secondary Consumer)
(iii) ਤੀਸਰੇ ਦਰਜੇ ਦੇ ਖ਼ਪਤਕਾਰ (Tertiary Consumer)
(iv) ਤੀਸਰੇ ਦਰਜੇ ਦੇ ਖ਼ਪਤਕਾਰ (Quaternary Consumer)
ਨਿਖੇੜਕ (Decomposers)—ਉਹ ਸੂਖ਼ਮ ਜੀਵ, ਜਿਹੜੇ ਮਰੇ ਹੋਏ ਜਾਨਵਰਾਂ ਅਤੇ ਪੌਦਿਆ ਆਦਿ ਦੇ ਅਵਸ਼ੇਸ਼ਾਂ ਨੂੰ ਐਂਜਾਇਮਾਂ ਦਾ ਰਿਸਾਅ ਕਰਕੇ ਅਪਘਟਿਤ ਕਰਦੇ ਹਨ ਅਤੇ ਅਪਘਟਨ ਦੌਰਾਨ ਬਹੁਤ ਸਾਰੇ ਕਾਰਬਨੀ ਤੱਤ ਗੈਸਾਂ ਅਤੇ ਅਕਾਰਬਨੀ ਤੱਤ ਪੈਦਾ ਕਰਦੇ ਹਨ, ਨੂੰ ਨਿਖੇੜਕ ਕਿਹਾ ਜਾਂਦਾ ਹੈ ।
(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਡਾਊਨ (Down) ਦੇ 'ਸਮੱਸਿਆ ਧਿਆਨ ਚੱਕਰ' ਦੇ ਪੰਜ ਪੜਾਵਾਂ ਬਾਰੇ ਚਰਚਾ ਕਰੋ ।
ਉੱਤਰ-ਡਾਉਨ ਦੇ 'ਸਮੱਸਿਆ ਧਿਆਨ ਚੱਕਰ' (Issue Attention Cycle) ਅਨੁਸਾਰ ਜਨਤਾ ਦੀ ਰੁਚੀ ਨੂੰ ਬਦਲਣ ਲਈ ਪੰਜ ਪੜਾਵਾਂ ਵਾਲਾ ਚੱਕਰ ਪੂਰਾ ਕਰਨਾ ਪੈਂਦਾ ਹੈ। ਇਸ ਚੱਕਰ ਦੇ ਪੰਜ ਪੜਾਅ ਅੱਗੇ ਲਿਖੇ ਹਨ-
1. ਪਹਿਲਾ ਪੜਾਅ (First State)—ਇਹ ਉਹ ਪੜਾਅ ਹੈ ਜਿਸ ਵਿਚ ਲੋਕਾਂ ਵਿਚ ਵਾਤਾਵਰਣ ਦੀਆਂ ਸਮੱਸਿਆਵਾਂ ਲਈ ਜਾਗਰੂਕਤਾ ਨਹੀਂ ਹੁੰਦੀ ਹੈ।
2. ਦੂਸਰਾ ਪੜਾਅ (Second Stage)—ਇਸ ਪੜਾਅ ਵਿਚ ਸੰਚਾਰ ਦੇ ਵੱਖ-ਵੱਖ ਸਾਧਨਾ ਅਤੇ ਅਵਲੋਕਨਾਂ ਦੁਆਰਾ ਵਾਤਾਵਰਣ ਦੀਆਂ ਸਮੱਸਿਆਵਾਂ ਵੱਲ ਲੋਕਾ ਦਾ ਧਿਆਨ ਖਿੱਚਿਆ ਜਾਂਦਾ ਹੈ। ਇਸ ਵਿਚ ਕੁਦਰਤੀ ਸੰਸਾਧਨਾਂ ਦੇ ਵਧ ਰਹੇ ਸੋਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਹੋਣ ਵਾਲੇ ਪਤਨ ਤੋਂ ਬਚਣ ਲਈ ਪੋਸਟਰਾਂ, ਰੈਲੀਆਂ, ਨਾਟਕਾਂ, ਫਿਲਮਾਂ ਆਦਿ ਰਾਹੀਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
3. ਤੀਸਰਾ ਪੜਾਅ (Third Stage)—ਇਸ ਪੜਾਅ ਵਿਚ ਲੋਕ ਵਾਤਾਵਰਣ ਸੁਧਾਰਨ ਲਈ ਗੰਭੀਰ ਰੁਚੀ ਦਿਖਾਉਂਦੇ ਹਨ ਅਤੇ ਆਪਣਾ ਯੋਗਦਾਨ ਵੀ ਦਿੰਦੇ ਹਨ। ਇਸ ਵਿਚ ਲੋਕਾ ਨੂੰ ਵਾਤਾਵਰਣ ਦੇ ਅਪਘਟਨ ਦੇ ਕਾਰਨ ਸਮਝ ਵਿਚ ਆ ਜਾਂਦੇ ਹਨ ਅਤੇ ਲੋਕ ਇਹ ਵੀ ਸਮਝ ਜਾਂਦੇ ਹਨ ਕਿ ਤਕਨੀਕੀ ਵਿਕਾਸ ਵਾਤਾਵਰਣ ਦੇ ਸੁਧਾਰ ਦਾ ਸਹੀ ਵਿਕਲਪ ਨਹੀਂ ਹੈ।
ਇਸ ਵਿਚ ਵਾਤਾਵਰਣੀ ਸਮੱਸਿਆਵਾਂ ਦੇ ਸੁਧਾਰ ਲਈ ਵਰਤੇ ਜਾ ਸਕਣ ਵਾਲੇ ਤਰੀਕਿਆ ਦੀ ਚੋਣ ਕੀਤੀ ਜਾਂਦੀ ਹੈ।
4. ਚੌਥਾ ਪੜਾਅ (Fourth Stage)—ਇਸ ਪੜਾਅ ਵਿਚ ਲੋਕਾਂ ਦੀ ਵਾਤਾਵਰਣ ਸੁਧਾਰ ਸੰਬੰਧੀ ਰੁਚੀ ਵਿਚ ਕਮੀ ਆਉਣ ਲਗਦੀ ਹੈ। ਇਸ ਕਮੀ ਦੇ ਦੋ ਕਾਰਨ ਹਨ-
(i) ਵਾਤਾਵਰਣ ਦੀਆਂ ਸਮੱਸਿਆਵਾਂ ਦੇ ਸੁਧਾਰ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦਾ ਉਦਾਸੀਨ (Neutral) ਰਵੱਈਆ ਅਤੇ ਸਹਿਯੋਗ ਨਾ ਦੇਣ ਕਾਰਨ, ਲੋਕਾਂ ਨੂੰ ਵਾਤਾਵਰਣ ਸੁਧਾਰ ਪ੍ਰੋਗਰਾਮ ਲਾਗੂ ਕਰਨ ਵਿਚ ਔਖ ਹੁੰਦੀ ਹੈ।
(ii) ਵਾਤਾਵਰਣ ਸੁਧਾਰ ਵਿਚ ਆਉਣ ਵਾਲੀ ਵਾਧੂ ਲਾਗਤ ਵੀ ਉਹਨਾਂ ਦੀ ਰੁਚੀ ਨੂੰ ਘਟਾਉਂਦੀ ਹੈ।
5. ਪੰਜਵਾਂ ਪੜਾਅ (Fifth Stage)—ਇਹ ਅੰਤਿਮ ਪੜਾਅ ਹੈ ਜਿਸ ਵਿਚ ਜਨਤਾ ਦੀ ਰੁਚੀ ਸਮੇਂ-ਸਮੇਂ ਤੇ ਬਦਲਦੀ ਹੈ। ਕਦੀ ਇਹ ਘੱਟ ਹੁੰਦੀ ਹੈ ਤੇ ਕਦੀ ਇਹ ਫਿਰ ਵੱਧ ਜਾਂਦੀ ਹੈ।
ਅੱਜ ਦੇ 'ਸਮੱਸਿਆ ਧਿਆਨ ਚੱਕਰ' (Issue Attention Cycle) ਦੀ ਸਥਿਤੀ ਡਾਊਨ ਦੇ ਅਨੁਸਾਰ ਵਿਚਕਾਰਲੀ ਹੈ।
ਪ੍ਰਸ਼ਨ 2. ਭਾਰਤ ਦੇ ਅਤੀਤ ਤੇ ਅਜੋਕੇ ਰੀਤੀ-ਰਿਵਾਜਾਂ ਅਤੇ ਸਭਿਆਚਾਰ ਦਾ ਸੰਖੇਪ ਵੇਰਵਾ ਦਿਓ। ਤੁਹਾਡੀ ਸੋਚ ਅਨੁਸਾਰ ਕਿਹੜਾ ਜ਼ਿਆਦਾ ਚੰਗਾ ਹੈ ?
ਉੱਤਰ-ਭਾਰਤੀ ਸਮਾਜ ਵਿਚ ਕੁਦਰਤ ਅਤੇ ਵਾਤਾਵਰਣ ਲਈ ਗੰਭੀਰ ਚੇਤਨਾ ਅਤੇ ਸ਼ਰਧਾ ਦੇਖਣ ਨੂੰ ਮਿਲਦੀ ਹੈ। ਮਨੁੱਖੀ ਸੰਸਕ੍ਰਿਤੀ ਅਤੇ ਵਾਤਾਵਰਣ ਇੱਕ ਸੰਤੁਲਿਤ ਕਿਰਿਆ ਦੁਆਰਾ ਆਪਸ ਵਿਚ ਜੁੜੇ ਹੋਏ ਹਨ। ਭਾਰਤ ਦੇ ਪੁਰਾਤਨ ਅਤੇ ਅਜੋਕੇ ਸਭਿਆਚਾਰ ਅਤੇ ਸੱਭਿਅਤਾ ਦਾ ਵਾਤਾਵਰਣ ਨਾਲ ਸੰਬੰਧ ਨੂੰ ਹੇਠ ਲਿਖੇ ਅਨੁਸਾਰ ਸਮਝਿਆ ਜਾ ਸਕਦਾ ਹੈ-
1. ਅਤੀਤ ਦੇ ਰੀਤੀ-ਰਿਵਾਜ ਅਤੇ ਸਭਿਆਚਾਰ (Past Customs and Cultuers)— ਭਾਰਤ ਦੇ ਪੁਰਾਤਨ ਸਭਿਆਚਾਰ ਵਿਚ ਵਾਤਾਵਰਣ ਦੇ ਪ੍ਰਤੀ ਆਦਰ ਸਾਡੀਆ ਪਰੰਪਰਾਵਾ ਅਤੇ ਰੀਤੀ-ਰਿਵਾਜਾਂ ਵਿਚ ਝਲਕਦਾ ਹੈ। ਪੁਰਾਤਨ ਭਾਰਤੀ ਸਭਿਆਚਾਰ ਕੁਦਰਤ ਤੇ ਆਧਾਰਿਤ ਸੀ। ਪੁਰਾਤਨ ਗਿਆਨੀ ਅਤੇ ਵੇਦ ਸ਼ਾਸਤਰੀਆ ਨੇ ਵੀ ਕੁਦਰਤ ਨੂੰ ਬਹੁਤ ਮਹੱਤਵਪੂਰਨ ਅਤੇ
ਪਵਿੱਤਰ ਮੰਨਿਆ ਹੈ। ਰਿਗਵੇਦ ਵਿਚ ਵੀ ਕੁਦਰਤ ਦੇ ਪੰਜ ਤੱਤਾਂ (ਧਰਤੀ, ਜਲ. ਵਾਯੂ, ਊਰਜਾ ਅਤੇ ਪੁਲਾੜ) ਨੂੰ ਉਦਾਹਰਣਾਂ ਸਹਿਤ ਸਪੱਸ਼ਟ ਕੀਤਾ ਗਿਆ ਹੈ। ਅਤੀਤ ਦੀਆਂ ਪਰੰਪਰਾਵਾਂ ਵਿਚ ਮਨੁੱਖ ਦੀ ਸੰਪੰਨਤਾ ਦੇ ਲਈ ਇਹਨਾਂ ਤੱਤਾਂ ਦਾ ਸੁਰੱਖਿਅਣ ਅਤੇ ਉਪਯੋਗ ਦੀ ਵਿਵਸਥਾ ਕੀਤੀ ਗਈ ਸੀ। ਸਾਡੇ ਦੇਸ਼ ਵਿਚ ਦਰੱਖ਼ਤਾਂ ਨੂੰ ਕੱਟਣਾ ਮਨ੍ਹਾਂ ਸੀ ਕਿਉਂਕਿ ਲੋਕ ਇਹਨਾਂ ਦੀ ਪੂਜਾ ਕਰਦੇ ਸਨ। ਭਾਰਤੀ ਦਾਰਸ਼ਨਿਕਾਂ ਦੇ ਵਿਚਾਰਾਂ ਅਨੁਸਾਰ ਮਨੁੱਖ ਅਤੇ ਬਾਕੀ ਸਾਰੇ ਜੀਵ ਵੀ ਇਕ ਹੀ ਪਰਮਾਤਮਾ ਨੇ ਬਣਾਏ ਹਨ ਅਤੇ ਸਾਰੇ ਇਕ ਤਰ੍ਹਾਂ ਦੇ ਤੱਤਾ ਤੋਂ ਬਣੇ ਹਨ। ਇਸ ਲਈ ਸਭ ਵਿਚ ਇਕ ਆਦਰ ਅਤੇ ਦਇਆ ਦਾ ਸੰਬੰਧ ਹੈ। ਭਾਰਤੀਆਂ ਦੇ ਵਿਚਾਰ ਅਨੁਸਾਰ ਕੋਈ ਵੀ ਵਸਤੂ ਨਿਰਜੀਵ ਨਹੀਂ ਹੈ । ਇਹ ਜੀਵਨ ਪ੍ਰਣਾਲੀ ਹੈ ਜਿਸ ਵਿਚ ਮਨੁੱਖ ਦੂਸਰੀਆਂ ਜਾਤੀਆਂ ਵਾਂਗ ਇਕ ਅੰਗ ਹੈ। ਸਾਡੇ ਪੁਰਾਣੇ ਵੇਦ, ਉਪਨਿਸ਼ਦ ਅਤੇ ਪੁਰਾਨ ਆਦਿ ਮਨੁੱਖ ਨੂੰ ਪਰਿਸਥਿਤਕੀ ਅਤੇ ਵਾਤਾਵਰਣ ਸੰਹਿਤਾ ਦਾ ਉਪਦੇਸ਼ ਦਿੰਦੇ ਹਨ। ਸ਼ਾਸਤਰਾਂ ਵਿਚ ਅੱਗ, ਪਾਣੀ ਅਤੇ ਹਵਾ ਨੂੰ ਦੇਵਤਾ ਅਤੇ ਧਰਤੀ ਨੂੰ ਦੇਵੀ ਮਾਂ ਦਾ ਦਰਜਾ ਦਿੱਤਾ ਗਿਆ ਹੈ। ਅਸਮਾਨ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪੁਰਾਤਨ ਸਭਿਆਚਾਰ ਵਿਚ ਮਨੁੱਖ ਦੀ ਸੰਪੰਨਤਾ ਅਤੇ ਵਾਤਾਵਰਣ ਦੀ ਸੁਰੱਖਿਆ ਸੰਬੰਧੀ ਪ੍ਰਬੰਧ ਵੀ ਕੀਤੇ ਗਏ। ਉਪਨਿਸ਼ਦਾਂ ਰਾਹੀਂ ਕੁਦਰਤੀ ਸਾਧਨਾਂ ਦੀ ਵਰਤੋਂ ਤੇ ਰੋਕ ਲਗਾਉਣ ਦੇ ਵਿਸ਼ੇ ਨੂੰ ਵੀ ਸਮਝਾਇਆ ਗਿਆ ਹੈ।
ਈਸ਼ਾ ਉਪਨਿਸ਼ਦ (Isha Upnished) ਅਨੁਸਾਰ ਇਹ ਸਾਰਾ ਸੰਸਾਰ ਤੇ ਇਸ ਦੀਆਂ ਪ੍ਰਜਾਤੀਆਂ ਸਾਰੇ ਇਕ ਹੀ ਪ੍ਰਮਾਤਮਾ ਨਾਲ ਜੁੜੀਆ ਹੋਈਆਂ ਹਨ। ਇਸ ਲਈ ਕੋਈ ਪ੍ਰਜਾਤੀ ਦੂਸਰੀ ਪ੍ਰਜਾਤੀ ਦਾ ਦਮਨ ਨਾ ਕਰੇ।"
2. ਅਜੋਕੇ ਰੀਤੀ-ਰਿਵਾਜ ਅਤੇ ਸਭਿਆਚਾਰ (Present Customs and Cultures)— ਅਜੋਕੇ ਸਭਿਆਚਾਰ ਅਤੇ ਅਜੋਕੀ ਸੱਭਿਅਤਾ ਦਾ ਵੀ ਵਾਤਾਵਰਣ ਦੇ ਨਾਲ ਅਟੁੱਟ ਸੰਬੰਧ ਹੈ। ਅੱਜ ਵੀ ਵੱਖ-ਵੱਖ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਦਾ ਖਾਣ-ਪੀਣ, ਰਹਿਣ-ਸਹਿਣ, ਬੋਲ- ਚਾਲ ਆਦਿ ਵਾਤਾਵਰਣ ਦੀਆਂ ਹਾਲਤਾਂ ਤੇ ਨਿਰਭਰ ਕਰਦਾ ਹੈ। ਜੰਮੂ-ਕਸ਼ਮੀਰ ਦੇ ਲੋਕ ਠੰਡ ਤੋਂ ਬਚਣ ਲਈ ਕਾਹਵਾ ਪੀਂਦੇ ਹਨ, ਫਿਰਨ ਪਹਿਨਦੇ ਹਨ ਅਤੇ ਕਾਂਗੜੀ ਦਾ ਉਪਯੋਗ ਕਰਦੇ ਹਨ। ਦੂਸਰੇ ਪਾਸੇ ਰਾਜਸਥਾਨ ਦੇ ਲੋਕ (ਮਨੁੱਖ) ਗਰਮੀ ਤੋਂ ਬਚਣ ਲਈ ਲੰਬੀ ਪਗੜੀ, ਵੱਡੀਆਂ-ਵੱਡੀਆਂ ਮੁੱਛਾ ਅਤੇ ਔਰਤਾਂ ਲੰਬੇ ਘੁੰਡ ਕੱਢ ਕੇ ਰੱਖਦੇ ਹਨ। ਨਾਲ ਹੀ ਦੱਖਣ ਭਾਰਤ ਦੇ ਲੋਕ ਗਰਮੀ ਅਤੇ ਹੁੰਮਸ ਭਰੇ ਵਾਤਾਵਰਣ ਵਿਚ ਰਹਿਣ ਲਈ ਸੂਤੀ ਕੱਪੜਿਆਂ ਦੀ ਵਰਤੋਂ ਕਰਦੇ ਹਨ ਅਤੇ ਨਾਲ ਇਕ ਅੰਗਵਸਤਰ ਆਪਣੇ ਮੋਢੇ ਤੇ ਰੱਖਦੇ ਹਨ। ਹਰ ਵਿਅਕਤੀ ਦੀ ਭਾਸ਼ਾ, ਖਾਣ-ਪੀਣ ਦੀਆਂ ਆਦਤਾਂ ਵਿਚ ਸੱਭਿਅਤਾ ਦਾ ਪ੍ਰਭਾਵ ਦਿਖਾਈ ਦਿੰਦਾ ਹੈ।
ਦੋਨਾ ਸੱਭਿਅਤਾਵਾਂ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਵਾਤਾਵਰਣ ਸੁਰੱਖਿਅਣ ਲਈ ਅਤੀਤ ਦੇ ਰੀਤੀ-ਰਿਵਾਜ ਅਤੇ ਸਭਿਆਚਾਰ ਹੀ ਸਹੀ ਸਨ ਕਿਉਂਕਿ ਪੁਰਾਤਨ ਲੋਕ ਕੁਦਰਤੀ ਸੰਸਾਧਨਾ ਦੀ ਘੱਟ ਤੋਂ ਘੱਟ ਵਰਤੋਂ ਕਰਦੇ ਸਨ ਅਤੇ ਉਸਦੇ ਸੁਰੱਖਿਅਣ ਅਤੇ ਸੰਭਾਲ ਤੇ ਜੋਰ ਦਿੰਦੇ ਸਨ। ਪਰ ਅਜੋਕੇ ਭਾਰਤ ਵਿਚ ਵੱਧਦੀ ਹੋਈ ਆਬਾਦੀ ਅਤੇ ਉਦਯੋਗਿਕ ਵਿਕਾਸ ਨੇ ਕੁਦਰਤੀ ਸੰਸਾਧਨਾ ਦੀ ਬੇਲੋੜੀ ਵਰਤੋਂ ਨੂੰ ਵਧਾ ਦਿੱਤਾ ਹੈ । ਜਿੱਥੇ ਲੋਕ ਪੁਰਾਣੇ ਸਮੇਂ ਵਿਚ ਦਰੱਖ਼ਤਾਂ ਨੂੰ ਪੂਜਦੇ ਸਨ, ਅਜੋਕੇ ਯੁੱਗ ਵਿਚ ਲੋੜਾਂ ਦੀ ਪੂਰਤੀ ਲਈ ਅੰਨ੍ਹੇਵਾਹ ਦਰੱਖ਼ਤਾਂ ਨੂੰ ਕੱਟਿਆ ਜਾ ਰਿਹਾ ਹੈ। ਅੱਜ ਸਾਨੂੰ ਲੋੜ ਹੈ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਵਾਤਾਵਰਣ ਸੰਬੰਧੀ ਨਵੀਆਂ ਨੀਤੀਆਂ ਅਤੇ ਨਿਯਮ ਲਾਗੂ ਕਰਨ ਦੀ, ਤਾਂ ਜੋ ਵਾਤਾਵਰਣ ਨੂੰ ਬਚਾਇਆ ਜਾ ਸਕੇ।
Comments
Post a Comment