8ਵੀ ਤੇ 12ਵੀ ਦੇ ਨਤੀਜੇ
ਕਰਨ ਨੂੰ ਲੈ ਕੇ ਆਈ ਵੱਡੀ ਅੱਪਡੇਟ ਜਾਣੋਂ ਸਾਰੀ ਖਬਰ
ਐੱਸ. ਏ. ਐੱਸ. ਨਗਰ, 29 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਬੋਰਡ ਵਲੋਂ 8ਵੀਂ ਤੇ 12ਵੀਂ ਸ਼੍ਰੇਣੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਨਤੀਜਾ ਅੱਜ 30 ਅਪ੍ਰੈਲ ਨੂੰ ਐਲਾਨਿਆ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਹ ਨਤੀਜੇ ਅੱਜ 30 ਅਪ੍ਰੈਲ ਨੂੰ ਬਾਅਦ ਦੁਪਹਿਰ 4 ਵਜੇ ਐਲਾਨੇ ਜਾਣਗੇ, ਜਦਕਿ ਪ੍ਰੀਖਿਆਰਥੀਆਂ ਲਈ ਇਹ ਨਤੀਜਾ 1 ਮਈ ਨੂੰ ਬੋਰਡ ਦੀ ਵੈੱਬਸਾਈਟ 'ਤੇ ਉਪਲੱਬਧ ਕਰਵਾਇਆ ਜਾਵੇਗਾ।
ਪੰਜਾਬ ਸਕੂਲ ਸਿੱਖਿਆ ਬੋਰਡ (ਪ੍ਰੈੱਸ ਨੋਟ)
ਬੋਰਡ ਦਫ਼ਤਰ ਵੱਲੋਂ ਅੱਠਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਮਾਰਚ-2024 ਦੌਰਾਨ ਕੰਡਕਟ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਮਿਤੀ: 30/04/2024 ਨੂੰ ਬਾਅਦ ਦੁਪਹਿਰ 4:00 ਵਜੇ ਘੋਸ਼ਿਤ ਕੀਤਾ ਜਾਣਾ ਹੈ । ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ ਮਿਤੀ: 01/05/2024 ਨੂੰ ਬੋਰਡ ਦੀ ਵੈਬ-ਸਾਈਟ www.pseb.ac.in ਅਤੇ www.indiaresults.com ਤੇ ਦੇਖ ਸਕਦੇ ਹੋ ।
(ਮਨਮੀਤ ਸਿੰਘ ਭੱਠਲ)
ਉੱਪ ਸਕੱਤਰ (ਪ੍ਰੀ-ਬਾਰ੍ਹਵੀਂ/ਕਸ)
Comments
Post a Comment