PSEB Class 12th Physical education Chapter 1 ਸਰੀਰਿਕ ਯੋਗਤਾ Fully solved

                                  ਪਾਠ -1 
                                 ਸਰੀਰਿਕ ਯੋਗਤਾ 




ਪ੍ਰਸ਼ਨ - ਉੱਤਰ 

ਪ੍ਰਸ਼ਨ 1 ਸਰੀਰਿਕ ਯੋਗਤਾ ਦੇ ਕਿੰਨੇ ਅੰਗ ਹਨ ?
ਉੱਤਰ - ਪੰਜ I

ਪ੍ਰਸ਼ਨ 2 ਕਿਸੇ ਕਿਰਿਆ ਨੂੰ ਜਾਰੀ ਰੱਖਣ ਦੀ ਸਮਰਥਾ ਕੀ ਕਹਾਉਂਦੀ ਹੈ ?
ਉੱਤਰ- ਸਹਿਣਸ਼ੀਲਤਾ|

ਪ੍ਰਸ਼ਨ 3 ਲਚਕ ਕਿੰਨੇ ਤਰ੍ਹਾਂ ਦੀ ਹੁੰਦੀ ਹੈ ? 
ਉੱਤਰ- ਦੋ | 

ਪ੍ਰਸ਼ਨ 4 ਕਿਸ ਵਿੱਚ ਸ਼ਕਤੀ ਤੇ ਸ਼ਹਿਣਸ਼ੀਲਤਾ ਜਿਆਦਾ ਹੁੰਦੀ ਹੈ ?
ਉੱਤਰ- ਪੁਰਖਾਂ ।

ਪ੍ਰਸ਼ਨ 5 ਖਿਡਾਰੀ ਨੂੰ ਦਿੱਤੀ ਜਾਣ ਵਾਲੀ ਸਿਖਲਾਈ ਕਿਹੜੇ ਸਿਧਾਤਾਂ ਤੇ ਅਧਾਰਿਤ ਹੋਣੀ ਚਾਹੀਦੀ ਹੈ ?
ਉੱਤਰ- ਵਿਗਿਆਨਿਕ l

ਪ੍ਰਸ਼ਨ 6 ਸਿਖਲਾਈ ਦੇ ਦੌਰਾਨ ਕਿਹੜੇ ਸਿਧਾਂਤ ਨੂੰ ਠੀਕ ਢੰਗ ਨਾਲ ਕਰਨੀ ਚਾਹੀਦੀ ਹੈ ?
ਉੱਤਰ- ਵਾਧੂ ਭਾਰ ਦਾ ਸਿਧਾਂਤ, ਅਰਾਮ ਦਾ ਸਿਧਾਂਤ I

ਪ੍ਰਸ਼ਨ 7 ਸਿਖਲਾਈ ਦੀ ਮਾਤਰਾ ਕਿਵੇਂ ਵਧਾਈ ਜਾ ਸਕਦੀ ਹੈ ?
ਉੱਤਰ - ਹੌਲੀ - ਹੌਲੀ ।

ਪ੍ਰਸ਼ਨ 8 ਕਿਹੜੀਆਂ ਖੇਡਾਂ ਵਿਚ ਸਹਿਣਸ਼ੀਲਤਾ ਦਾ ਬਹੁਤ ਮਹੱਤਵ ਹੁੰਦਾ ਹੈ ?
ਉੱਤਰ - ਫੁੱਟਬਾਲ, ਹਾਕੀ ਅਤੇ ਬਾਸਕਟਬਾਲ I 

ਪ੍ਰਸ਼ਨ 9 ਕਿਹੜੀਆਂ ਖੇਡਾਂ ਵਿੱਚ ਤਾਕਤ ਦਾ ਬਹੁਤ ਮਹੱਤਵ ਹੁੰਦਾ ਹੈ ?
ਉੱਤਰ - ਭਾਰ ਚੁੱਕਣਾ, ਗੋਲਾ ਸੁੱਟਟਾ, ਹੈਂਸਰ ਥ੍ਰੋ, l 

ਪ੍ਰਸ਼ਨ - ਉੱਤਰ 

ਪ੍ਰਸ਼ਨ 1 ਸਰੀਰਿਕ ਯੋਗਤਾ ਤੋਂ ਤੁਸੀ ਕੀ ਸਮਝਦੇ ਹੋ ?
ਉੱਤਰ - ਸਰੀਰਕ ਯੋਗਤਾ ਤੰਦਰੁਸਤੀ ਦਾ ਰਾਜ ਹੈ ਅਤੇ ਖਾਸਕਾਰ ਖੇਡਾਂ, ਕਿੱਤਿਆ ਅਤੇ ਰੋਜਾਨਾਂ ਦੀਆਂ ਗਤੀਵਿਧੀਆਂ ਦੇ ਪਹਿਲੂਆਂ ਨੂੰ ਪ੍ਰਦਰਸ਼ਨ ਕਰਨ ਦੀ ਯੋਗਤਾ ਹੈ । ਸਰੀਰਿਕ ਯੋਗਤਾ ਆਮ ਤੌਰ ਤੇ ਸਹੀ ਪੋਸ਼ਣ, ਦਰਮਿਆਨੀ ਜੋਰਦਾਰ ਸਰੀਰਿਕ ਕਸਰਤ ਅਤੇ ਅਰਾਮ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ | 

ਪ੍ਰਸ਼ਨ 2 ਸਰੀਰਿਕ ਯੋਗਤਾ ਦੀ ਪਰਿਭਾਸ਼ਾ ਲਿਖੋ I
ਉੱਤਰ - ' ਸਰੀਰਿਕ ਯੋਗਤਾ ਇਹ ਯਕੀਨੀ ਬਣਾਉਂਦੀ ਹੈ ਕਿ ਸਰੀਰਿਕ ਪ੍ਰਬੰਧ ਆਪਣੀਆਂ ਕਿਰਿਆਵਾਂ ਨੂੰ ਸੰਤੋਸ਼ਜਨਕ ਢੰਗ ਨਾਲ ਕਰਨ ਦੇ ਯੋਗ ਹਨ | 
ਪ੍ਰਸ਼ਨ 3 ਤਾਕਤ ਸ਼ਹਿਣਸ਼ੀਲਤਾ ਕਿਸਦਾ ਇੱਕ ਭਾਰ ਹੈ ? 
ਉੱਤਰ - ਤਾਕਤ 

ਪ੍ਰਸ਼ਨ 4 ਇੰਜਣ ਯੋਗਤਾ ਤੋਂ ਕੀ ਭਾਵ ਹੈ ? 
ਉੱਤਰ ਇੰਜਣ ਯੋਗਤਾ ਦਾ ਅਰਥ ਹੈ ਅੰਧਾਰੀਟ ਵੱਲੋਂ ਪੂਰੀ ਕਰਤਾਰ ਫੜ੍ਹਨ ਤੋਂ ਬਾਅਦ ਉਹ ਕਿੰਨੇ ਸਮੇਂ ਤੱਕ ਉਸ ਰਫਤਾਰ ਨਾਲ ਦੌੜ ਸਕਦਾ ਹੈ। ਘੱਟ ਦੂਰੀ 160 ਮੀ 200 ਸੀ ਦੀਆ ਦੌੜਾ ਹਨ। ਇਹਨਾਂ ਦੌੜਾਂ ਵਿੱਚ ਇਸ ਯੋਗਤਾ ਦੀ ਬਹੁਤ ਮਹੰਤਵਪੂਰਨ ਭੂਮਿਕਾ ਹੁੰਦੀ ਹੈ।

ਪ੍ਰਸ਼ਨ 5 ਘੱਟ ਸਮੇਂ ਦੀ ਸਹਿਣਸੀਚਤਾ ਦੀ ਜਰੂਰਤ ਜਿਹੜੀਆਂ ਕਿਰਿਆਣਾ ਵਿੱਚ ਹੁੰਦੀ ਹੈ ?
ਉੱਤਰ ਜਿਨਾਂ ਕਿਰਿਆਵਾਂ ਦਾ ਸਮਾਂ 2 ਮਿੰਟ ਤੋਂ ਘੱਟ ਹੁੰਦਾ ਹੈ।

ਪ੍ਰਸ਼ਨ 6 ਕਿਹੜੀਆਂ ਦੌੜਾਂ ਵਿੱਚ ਮੱਧ ਸਮੇਂ ਦੀ ਸਹਿਣਸ਼ੀਲਤਾ 
ਦੀ ਜਰੂਰਤ ਪੈਂਦੀ ਹੈ ?
ਉੱਤਰ 1500 ਮੀਟਰ ਅਤੇ 3000 ਮੀਟਰ ਦੀਆਂ ਦੌੜਾਂ ਵਿੱਚ ।

ਪ੍ਰਸ਼ਨ 7 ਲਚਕ ਤੋਂ ਕੀ ਭਾਵ ਹੈ ? 
ਉੱਤਰ - ਸਰੀਰ ਦੇ ਜੋੜਾਂ ਨੂੰ ਵੱਧ ਤੋਂ ਵੱਧ ਮੈੜਨ ਈ ਯੋਗਤਾ ਬਚਕ ਕਹਾਉਂਦੀ ਹੈ।

ਪ੍ਰਸ਼ਨ 8 ਚੁਸਤ ਬਚਕ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ ਕਿਸੇ ਬਾਹਰੀ ਬਲ ਦੀ ਸਹਾਇਤਾ ਏ ਬਗੈਰ ਆਪਣੇ ਸਰੀਰ ਦੇ ਜੋੜਾਂ ਨੂੰ ਵੱਧ ਤੋਂ ਵੱਧ ਮੋੜ ਸਕਣ ਦੀ ਯੋਗਤਾ ਤੂੰ ਚੁਸਤ ਸਚਦ ਕਿਹਾ ਜਾਂਦਾ ਹੈ।

ਪ੍ਰਸ਼ਨ 9 ਸੁਸਤ ਲੋਚਕ ਤੇ ਕੀ ਭਾਵ ਹੈ ? 
ਉੱਤਰ - ਕਿਸੇ ਬਾਹਰੀ ਬਲ ਦੀ ਸਹਾਇਤਾ ਨਾਲ ਆਪਣੇ ਸਰੀਰ ਦੇ ਜੋੜਾਂ ਨੂੰ ਵੱਧ ਤੋਂ ਵੱਧ ਮੋੜ ਸਕਣ ਦੀ ਘੋਗਤਾ ਨੂੰ ਸੁਸਤ ਲਚਕ ਜਾਂਦਾ ਹੈ। 

ਪ੍ਰਸ਼ਨ 10 ਸਰੀਰਿਕ ਬੇਗਤਾ ਦਾ ਮਨੋਵਿਗਿਆਨਿਕ ਮਹੱਤਵ ਕੀ ਹੈ ?
ਉੱਤਰ - ਸਰੀਰਿਕ ਯੋਗਤਾ ਨਾਲ ਵਿਅਕਤੀ ਦਾ ਆਤਮ ਵਿਸ਼ਵਾਸ ਵੱਧਦ  ਹੈ ਜਿਸ ਨਾਲ ਉਹ ਮਾਨਸਿਕ ਤੌਰ ਤੇ ਦੂਸਰੇ ਵਿਅਕਤੀਆਂ ਤੋਂ ਵਧੀਆ ਹੋ ਜਾਂਦਾ ਹੈ । ਹੈ। ਇਸ ਤਰ੍ਹਾਂ ਦਾ ਵਿਅਕਤੀ ਆਪਣੇ ਕੰਮ ਨੂੰ ਠੀਕ ਢੰਗ ਲਾਲ ਕਰਨ ਦੇ ਸਮਰੱਥ ਹੋ ਜਾਂਦਾ ਹੈ । 

ਪ੍ਰਸ਼ਨ 11 ਗਤੀ ਨਾਲ ਕਿਸੇ ਪ੍ਰਤਿਰੋਧ ਦੇ ਵਿਰੁੱਧ ਕੰਮ ਕਰਨ ਨੂੰ ਕਿ ਕਿਹਾ ਜਾਂਦਾ ਹੈ ? 
ਉੱਤਰ - ਵਿਸਫੋਟਕ ਤਾਕਤ 

ਇੱਕ ਅੰਕ ਵਾਲੇ ਪ੍ਰਸ਼ਨ

ਪ੍ਰਸ਼ਨ 1 ਤਾਕਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? 
ਉੱਤਰ - ਤਾਕਤ ਤਿੰਨ ਪ੍ਰਕਾਰ ਦੀ ਹੁੰਦੀ ਹੈ।
1. ਵੱਧ ਤੋਂ ਵੱਧ ਤਾਕਤ 
2.ਇਸਫੋਟਕ ਤਾਕਤ
3 .ਤਾਕਤ ਸਹਿਕਸ਼ੀਲਤਾ

ਪ੍ਰਸ਼ਨ 2 ਸਰੀਰਿਕ ਬੇਗਤਾ ਦੇ ਕਿੰਨੇ ਅੰਗ ਹੁੰਦੇ ਹਨ ?
ਉੱਤਰ - ਸਰੀਰਿਕ ਯੋਗਤਾ ਦੇ ਪੰਜ ਅੰਗ ਹੁੰਦੇ ਹਨ।
1. ਤਾਕਤ   2. ਗਤੀ    3. ਸਹਿਣਸ਼ੀਲਤਾ     4. ਲਚਕ 
5. ਤਾਲਮੇਲ ਯੋਗਤਾ 

ਪ੍ਰਸ਼ਨ 3 ਛੋਟੀ ਦੂਰੀ ਦੀਆਂ ਦੌੜਾਂ ਦੱਸੋ |
ਉੱਤਰ - 100 ਮੀਟਰ, 200 ਮੀਟਰ ਦੀਆਂ ਦੌੜਾਂ l 

ਪ੍ਰਸ਼ਨ 4 ਸੁਸਤ ਲਚਕ ਵੱਧ ਹੁੰਦੀ ਹੈ ਜਾਂ ਚੁਸਤ ਲਚਕ l
ਉੱਤਰ - ਸੁਸਤ ਲਚਕ l 

                       ਦੋ ਅੰਕ ਵਾਲੇ ਪ੍ਰਸ਼ਨ 

ਪ੍ਰਸ਼ਨ 1 ਮੱਧ ਸਮੇਂ ਦੀ ਸਹਿਣਸ਼ੀਲਤਾ ਕੀ ਹੈ ?
ਉੱਤਰ - ਮੱਧ ਦੂਰੀ ਦੀਆਂ ਦੌੜਾਂ ( 1500 ਮੀਟਰ ਅਤੇ 3000 ਮੀਟਰ ) ਵਿੱਚ ਮੱਧ ਸਮੇਂ ਦੀ ਸਹਿਣਸ਼ੀਲਤਾ ਦੀ ਜਰੂਰਤ ਪੈਂਦੀ ਹੈ । ਜਿੰਨਾਂ ਕਿਰਿਆਵਾਂ ਦਾ ਸਮਾਂ ਦੋਂ ਮਿੰਟ ਤੋਂ ਵੱਧ ਹੁੰਦਾ ਹੈ । ਮੱਧ ਸਮੇਂ ਦੇ ਸਹਿਸਲਤਾ ਨਾਲ ਪੂਰੀਆਂ ਕੀਤੀਆਂ ਜਾਦੀਆਂ ਹਨ | 

ਪ੍ਰਸ਼ਨ 2 ਲੰਮੇ ਸਮੇਂ ਦੀ ਸਹਿਣਸ਼ੀਲਤਾ ਕੀ ਹੈ ? 
ਉੱਤਰ - ਉਹ ਸਾਰੀਆਂ ਕਿਰਿਆਵਾਂ ਜਿੰਨਾਂ ਨੂੰ ਪੂਰਾ ਕਰਨ ਲਈ 11 ਮਿੰਟ ਤੋ ਵੱਧ ਸਮਾਂ ਲੱਗਦਾ ਹੈ, ਵਿੱਚ ਲੰਬੇ ਸਮੇਂ ਦੀ ਸਹਿਣਸ਼ੀਲਤਾ ਦੀ ਜਰੂਰਤ ਪੈਂਦੀ ਹੈ | ਇਸ ਵਿੱਚ ਲੰਬੀ ਦੂਰੀ ਦੀਆਂ ਦੌੜਾਂ ਅਤੇ ਲੰਬੇ ਸਮੇਂ ਦੀਆਂ ਖੇਡਾਂ ਜਿਵੇਂ ਫੁੱਟਬਾਲ, ਹਾਕੀ ਆਦਿ ਸ਼ਾਮਿਲ ਹੁੰਦੀਆਂ ਹਨ | 

                   ਤਿੰਨ ਅੰਕ ਵਾਲੇ ਪ੍ਰਸ਼ਨ ਉੱਤਰ 

ਪ੍ਰਸ਼ਨ 1 ਸਹਿਣਸ਼ੀਲਤਾ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ ? ਵਿਸਥਾਰ ਪੂਰਵਕ ਜਾਣਕਾਰੀ ਦਿਉ । 
ੳਤਰ - 1. ਘੱਟ ਸਮੇਂ ਦੀ ਸ਼ਹਿਣਸ਼ੀਲਤਾ - ਉਹ ਕਿਰਿਆਵਾਂ ਜਿਹਨਾਂ ਦਾ ਸਮਾਂ 2 ਮਿੰਟ ਤੋਂ ਘੱਟ ਹੁੰਦਾ ਹੈ, ਇਸ ਵਿੱਚ ਘੱਟ ਸਮੇਂ ਦੀ ਸ਼ਹਿਣਸ਼ੀਲਤਾ ਦੀ ਜਰੂਰਤ ਪੈਦੀ ਹੈ | 100 ਮੀਟਰ, 200 ਮੀਟਰ ਅਤੇ 400 ਮੀਟਰ ਦੀਆਂ ਦੌੜਾਂ ਵਿੱਚ ਗਤੀ ਅਤੇ ਤਾਕਤ ਸਹਿਣਸ਼ੀਲਤਾ
ਦੀ ਸਹਾਇਤਾ ਨਾਲ ਕਿਰਿਆ ਨੂੰ ਪੂਰਾ ਕਰਦਾ ਹੈ | 

2. ਮੱਧ ਸਮੇਂ ਦੀ ਸ਼ਹਿਣਸ਼ੀਲਤਾ - 1500 ਅਤੇ 3000 ਮੀਟਰ ਦੀਆਂ ਦੋੜਾਂ ਵਿੱਚ ਮੱਧ ਸਮੇਂ ਦੀ ਸਹਿਣਸ਼ੀਲਤਾ ਦੀ ਜਰੂਰਤ ਪੈਂਦੀ ਹੈ | ਜਿੰਨਾਂ ਕਿਰਿਆਵਾਂ ਦਾ ਸਮਾਂ 2 ਮਿੰਟ ਤੋਂ ਵੱਧ ਹੁੰਦਾ ਹੈ, ਮੱਧ ਸਮੇਂ ਦੀ ਸ਼ਹਿਣਸ਼ੀਲਤਾ ਨਾਲ ਪੂਰੀਆਂ ਹੁੰਦੀਆਂ ਹਨ । 

3. ਲੰਬੇ ਸਮੇਂ ਦੀ ਸਹਿਣਸ਼ੀਲਤਾ - ਉਹ ਸਾਰੀਆਂ ਕਿਰਿਆਵਾਂ ਜਿਨ੍ਹਾਂ ਨੂੰ ਪੂਰਾ ਕਰਨ ਲਈ 11 ਮਿੰਟ ਤੋਂ ਵੱਧ ਸਮਾਂ ਲੱਗਦਾ ਹੈ, ਇਸ ਵਿੱਚ ਲੰਬੇ ਸਮੇਂ ਦੀ ਸਹਿਣਸ਼ੀਲਤਾ ਦੀ ਜਰੂਰਤ ਪੈਂਦੀ ਹੈ | 

ਪ੍ਰਸ਼ਨ 2 ਨੋਟ ਲਿਖੋ |
ਉੱਤਰ - ਗਤੀ : ਘੱਟ ਤੋਂ ਘੱਟ ਸਮੇਂ ਵਿੱਚ ਤੇਜ਼ੀ ਨਾਲ ਕਿਸੇ ਕਿਰਿਆਂ ਨੂੰ ਪੂਰਾ ਕਰਨਾ ਗਤੀ ਕਹਾਉਂਦਾ ਹੈ । ਖੇਡਾਂ ਦੇ ਖੇਤਰ ਵਿਚ ਗਤੀ ਨੂੰ ਕਿਸੇ ਤੈਅ ਕੀਤੀ ਦੂਰੀ ਨਾਲ ਨਹੀਂ ਜੋੜਿਆ ਜਾ ਸਕਦਾ ਸਗੋਂ ਖੇਡਾਂ ਵਿਚ ਗਤੀ ਦਾ ਅਰਥ ਕਿਸੇ ਕਿਰਿਆਂ ਨੂੰ ਛੇਤੀ ਪੂਰਾ ਕਰਨ ਤੋਂ ਹੈ । ਗਤੀ ਦਾ ਸੰਬੰਧ ਮਨੁੱਖ ਦੇ ਕੇਂਦਰੀ ਨਾੜੀ ਤੰਤਰ ਨਾਲ ਹੁੰਦਾ ਹੈ ਜਿਸਨੂੰ ਸਮਝਣਾ ਬਹੁਤ ਮੁਸ਼ਕਲ ਹੁੰਦਾ ਹੈ ਅਤੇ ਸਿਖਲਾਈ ਦੁਆਰਾ ਇਸ ਵਿੱਚ ਜਿਆਦਾ ਸੁਧਾਰ ਨਹੀਂ ਕੀਤਾ ਜਾ ਸਕਦਾ | ਖੇਡਾਂ ਵਿਚ ਇੱਕ ਕਹਾਵਤ ਪ੍ਰਚਲਿਤ ਹੈ ਕਿ ਸਪਰਰਿੰਟਰ ਪੈਦਾ ਹੁੰਦੇ ਹਨ ਬਣਾਏ ਨਹੀਂ ਜਾਂਦੇ ।

 ਲਚਕ : ਸਰੀਰ ਦੇ ਜੋੜਾਂ ਨੂੰ ਵੱਧ ਤੋਂ ਵੱਧ ਮੋੜਨ ਦੀ ਯੋਗਤਾ ਲਚਕ ਕਹਾਉਂਦੀ ਹੈ | ਲਚਕ ਖਿਡਾਰੀ ਵੀ ਕਿਰਿਆ ਨੂੰ ਭਾਵਪੂਰਨ ਬਣਾਉਂਦੀ ਹੈ ਅਤੇ ਸੱਟਾਂ ਤੋਂ ਬਚਾਉਂਦੀ ਹੈ | ਹਰੇਕ ਖੇਡ ਵਿੱਚ ਖਿਡਾਰੀ ਨੂੰ ਲਚਕ ਦੀ ਲੋੜ ਹੁੰਦੀ ਹੈ | ਜਿਸਨਾਸਟਿਕ, ਯੋਗ, ਖੋ ਖੋ, ਆਦਿ ਵਿੱਚ ਵੱਧ ਲਚਕ ਚੀ ਜਰੂਰਤ ਹੁੰਦੀ ਹੈ |

ਤਾਲਮੇਲ ਯੋਗਤਾ: ਤਾਲਮੇਲ ਤੋਂ ਭਾਵ ਸਰੀਰ ਦੀਆਂ -ਮੰਸਪੇਸ਼ੀਆਂ ਦਾ ਦਿਮਾਗ ਦੇ ਨਾਲ ਸੰਬੰਧ ਹੈ। ਕਿਸੇ ਵੀ ਕੰਮ ਜਾਂ ਖੇਡ ਦੀ ਕਿਰਿਆਂ ਨੂੰ ਠੀਕ ਢੰਗ ਨਾਲ ਪੂਰਾ ਕਰਨ ਲਈ ਤਾਲਮੇਲ ਦੀ ਲੋੜ ਪੈਂਦੀ ਹੈ। ਦੂਸਰੇ ਸ਼ਬਦਾਂ ਵਿੱਚ ਤਾਲਮੇਲ ਸਰੀਰਿਕ ਬਿਗਤਾ ਦੇ ਸਾਰੇ ਰੰਤ ਜਿਵੇਂ: ਰਾਤੀ, ਤਾਕਤ, ਸਹਿਣਸੀਲਤਾ ਅਤੇ ਬਚਕ ਦਾ ਸੁਮੇਲ ਹੈ।

                ਪੰਜ ਅੰਕਾਂ ਵਾਲੇ ਪ੍ਰਸਨ - ਉੱਤਰ

ਪ੍ਰਸ਼ਨ 1 ਸਰੀਰਿਕ ਯੋਗਤਾ ਦੀ ਮਹੱਤਤਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ -  ਖੇਡ ਦੇ ਲਾਲ ਭਾਲ ਰੋਜ਼ਾਨਾ ਜੀਵਨ ਵਿੱਚ ਵੀ ਗਰੀਰਿਕ ਯੋਗਤਾ ਦਾ ਬਹੁਤ ਮਹੱਤਵ ਹੈ। ਚੰਗੀ ਸਰੀਰਿਕ ਯੋਗਤਾ ਨਾਲ ਕਿਸੇ ਵੀ ਕੰਮ ਨੂੰ ਵਧੀਆ ਢੰਗ ਲਾਲ ਕਰ ਸਕਦੇ ਹਾਂ ਅਤੇ ਆਪਣੀ ਨੇ ਸਿਹਤ ਨੂੰ ਠੀਕ ਰੱਖ ਸਕਦੇ ਹਾਂ । ਸਰੀਰਿਕ ਘੋਰਾਤਾ ਦਾ ਮਹੱਤਵ ਹੇਠ ਲਿਖੇ ਅਨੁਸਾਰ ਹੈ।

1. ਸਰੀਰਿਕ ਕਾਰਜ ਪ੍ਰਣਾਲੀ ਵਿੱਚ ਸੁਧਾਰ : ਸਰੀਰਿਕ ਯੋਗਤਾ ਦੇ ਵਿਕਾਸ ਲਾਲ ਵਿਅਕਤੀ ਦੀਆਂ ਵੱਖ ਵੱਖ ਸਰੀਰਿਕ ਪ੍ਰਣਾਲੀਆਂ ਜਿਵੇਂ; ਲਹੂ ਗੇੜ ਪ੍ਰਣਾਲੀ, ਸਾਹ ਕਿਰਿਆ ਪ੍ਰਣਾਲੀ, ਮਾਸਪੇਸ਼ੀ ਪ੍ਰਣਾਲੀ ਆਦਿ ਵਿੱਚ ਸੁਧਾਰ ਹੁੰਦਾ ਹੈ। ਇਸ ਨਾਲ ਵਿਅਕਤੀ ਦੇ ਕੰਮ ਕਰਨ ਦੀ ਯੋਗਤਾ ਵਿਚ ਵਧਾ ਹੋਣ ਦੇ ਨਾਲ- ਤਾਜ ਸਰੀਰਿਕ ਯੋਗਤਾ ਵਿਚ ਵੀ ਸੁਧਾਰ ਹੁੰਦਾ ਹੈ।

2. ਹੱਡੀਆਂ ਅਤੇ ਸਾਸਪੇਸ਼ੀਆਂ ਵਿੱਚ ਮਜਬੂਤੀ: ਜੇਕਰ ਵਿਅਕਤੀ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਮਜਬੂਤ ਹੋਵਗੀਆਂ ਤਾਂ ਬੁਢਾਪੇ ਵਿੱਚ ਦੀ ਸਰੀਰਿਕ ਬਣਤਰ ਠੀਕ ਰਹੇਗੀ I ਕਸਰਤ ਕਰਨ ਨਾਲ ਵਿਕਅਕਤੀ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਮਜਬੂਤ ਹੋ ਜਾਂਈਆਂ ਹਨ ਅਤੇ ਉਸਦੇ ਕੰਮ ਕਰਨ ਦੀ ਸ਼ਕਤੀ ਵਿਚ ਵਾਧਾ ਹੁੰਦਾ ਹੈ |

3. ਸਹੀ ਵਾਧਾ ਅਤੇ ਵਿਕਾਸ: ਸਰੀਰਿਕ ਯੋਗਤਾ ਵਿਅਕਤੀ ਦੇ ਵਾਧੇ ਅਤੇ ਵਿਕਾਸ ਨੂੰ ਵੀ ਪ੍ਰਭਾਵਿਤ ਕਰਦੀ ਹੈ। ਸਰੀਰਿਕ ਕਸਰਤ ਨਾਲ ਵਿਅਕਤੀ ਸਰੀਰਿਕ ਤੌਰ ' ਤੇ ਸਿਹਤਮੰਦ ਰਹਿੰਦਾ ਹੈ ਜਿਸ ਨਾਲ ਉਸਦੇ ਮਾਨਸਿਕ ਵਿਕਾਸ ਦਾ ਪੱਧਰ ਕਾਇਮ ਰਹਿੰਦਾ ਹੈ।

4.ਕਾਰਜ ਕੁਸ਼ਲਤਾ ਵਿੱਚ ਸੁਧਾਰ : ਸਰੀਰਿਕ ਕਸਰਤ ਕਰਨ ਨਾਲ ਖਿਡਾਰੀ ਦੀ ਕਾਰਜ ਕੁਸ਼ਲਤਾ ਵਿੱਚ ਸੁਧਾਰ ਹੋ ਜਾਂਦਾ ਹੈ | ਉਹ ਮੁਸ਼ਕਿਲ ਕਿਰਿਆਵਾਂ ਨੂੰ ਵੀ ਆਸਾਨੀ ਨਾਲ ਕਰਨ ਦੇ ਯੋਗ ਹੁੰਦਾ ਹੈ । ਘੱਟ ਥਕਾਵਟ ਕਾਰਕ ਖਿਡਾਰੀ ਆਪਣੇ ਕੰਮ ਨੂੰ ਲੰਮੇ ਸਮੇਂ ਤੱਕ ਕਰ ਸਕਦਾ ਹੈ | 

5.ਮਨੋਵਿਗਿਆਨਿਕ ਮਹੱਤਵ : ਸਰੀਰਿਕ ਯੋਗਤਾ ਨਾਲ ਵਿਅਕਤੀ ਦਾ ਆਤਮ ਵਿਸ਼ਵਾਸ ਵੱਧਦਾ ਹੈ ਜਿਸ ਨਾਲ ਉਹ ਮਾਨਸਿਕ ਤੌਰ ਤੇ ਦੂਸਰੇ ਵਿਅਕਤੀਆਂ ਤੋਂ ਵਧੀਆ ਹੋ ਜਾਂਦਾ ਹੈ । ਇਸ ਤਰ੍ਹਾਂ ਦਾ 
ਵਿਅਕਤੀ ਆਪਣੇ ਕੰਮ ਨੂੰ ਠੀਕ ਢੰਗ ਨਾਲ ਕਰਨ ਦੇ ਸਮੱਰਥ ਹੋ ਜਾਂਦਾ ਹੈ | 

6 ਤਾਲਮੇਲ ਵਿਚ ਸੁਧਾਰ : ਸਰੀਰਿਕ ਯੋਗਤਾ ਨਾਜ ਦਿਮਾਗ ਅਤੇ ਮਾਸਪੇਸ਼ੀਆਂ ਦੇ ਤਾਲਮੇਲ ਵਿੱਚ ਵਾਧਾ ਹੁੰਦਾ ਹੈ। ਇਸ ਤਰ੍ਹਾਂ ਦਿਮਾਗ  ਵੱਲੋਂ ਭੇਜੇ ਗਏ ਸੰਦੇਸ਼ਾਂ ਨੂੰ ਮਾਸਪੇਸੀਆਂ ਠੀਕ ਢੰਗ ਨਾਲ ਪ੍ਰਾਪਤ ਕਰਕੇ ਕੰਮ ਨੂੰ ਤੇਜੀ ਰਾਜ ਪੂਰੀਆਂ ਕਰਦੀਆਂ ਹਨ।

ਪ੍ਰਸ਼ਨ 2 ਸਰੀਰਿਕ ਯੋਗਤਾ ਦਾ ਅਰਥ ਅਤੇ ਇਸਦੀ ਪਰਿਭਾਸ਼ਾ ਦਿਉ |
ਉੱਤਰ ਸਰੀਰਿਕ ਯੋਗਤਾ ਦਾ ਅਰਥ ਜੀਵਨ ਦੇ ਰੋਜਾਨਾ ਦੇ ਕੰਮਾਂ ਨੂੰ ਥਕਾਵਟ ਤੋਂ ਬਿਤਾਂ ਕੀਤੇ ਜਾਣ ਤੋਂ ਹੈ ਅਤੇ ਕੰਮ ਕਰਨ ਤੋਂ ਬਾਅਦ ਅਚਾਨਕ ਵਾਪਰੀ ਘਟਨਾ ਦਾ ਸਾਹਮਣਾ ਕਰਨ ਦੀ ਸ਼ਕਤੀ ਹੋਣਾ ਹੈ। ਖੇਡਾਂ ਵਿੱਚ ਸਰੀਰਿਕ ਯੋਗਤਾ ਤੋਂ ਬਿਨਾਂ ਖਿਡਾਰੀ ਦੀ ਤਰੱਕੀ ਸੰਭਵ ਨਹੀਂ ਹੋ ਸਕਦੀ । ਮੁਕਾਬਲੇ ਦੀ ਤਿਆਰੀ ਲਈ ਵੱਖ ਵੱਖ ਕਸਰਤਾਂ ਦੀ ਸਹਾਇਤ ਨਾਲ ਸਰੀਰਿਕ ਯੋਗਤਾ ਨੂੰ ਵਧਾਉਂਦਾ ਹੈ। ਖਿਡਾਰੀ ਦੀ ਸਰੀਰਿਕ ਯੋਗਤਾ ਦਾ ਮਿਆਰ ਹੀ ਮੁਕਾਬਲੇ ਵਿੱਚ ਖਿਡਾਰੀ ਦੀ ਸਫਲਤਾ ਦਾ ਆਧਾਰ ਨਿਸਚਿਤ ਕਰਦਾ ਹੈ।

 ਸਰੀਰਿਕ ਘੋਗਤਾ ਦੀ ਪਰਿਭਾਸ਼ਾ

1. ''ਸਰੀਰਿਕ ਯੋਗਤਾ ਇਹ ਯਕੀਨੀ ਬਣਾਉਂਦੀ ਹੈ ਕਿ ਸਰੀਰਿਕ ਪ੍ਰਬੰਧ ਆਪਣੀਆਂ ਕਿਰਿਆਵਾਂ ਨੂੰ ਸੰਤੋਸ਼ਜਨਕ ਢੰਗ ਨਾਲ ਕਰਨ ਦੇ ਯੋਗ ਹੈ। '' - ਐਡਵਰਡ ਬੋਰਟਜ਼

2. “ਜੀਵਨ ਵਿੱਚ ਵਰਤਮਾਲ ਸਰੀਰਿਕ ਚੁਣੌਤੀਆਂ ਦਾ  ਸਫਲਤਾਪੂਰਨ ਸਾਹਮਣਾ ਕਰਨ ਦੀ ਸਮਰਥਾ ਹੀ ਸਰੀਰਿਕ ਯੋਗਤਾ  ਹੈ।” - ਡਾਇਡ, ਆਰ. ਬੈਂਬ

3. “ਸਰੀਰਿਕ ਯੋਗਤਾ ਗਤੀਸ਼ੀਲ ਸੰਭਾਵਨਾ ਉੱਤੇ ਇਰਭਰ ਤੇ ਕਰਦੀ ਹੈ ਜੋ ਕਿ ਕਿਰਿਕਆਤਮਿਕ ਅਤੇ ਰਸਾਇਣਿਕ ਪਰਿਵਰਤਨ ਦੀਆਂ ਸੰਭਾਵਲਾਵਾਂ ਰਾਹੀ ਬਣਦੀਆਂ ਹਨ।'' - ਬਰੁਸੋ ਬਲੇ 

4. ''ਇਹ ਇਕ ਵਿਅਕਤੀ ਦੀ ਬਿਨਾਂ ਰੁਕੇ ਆਪਣੇ ਨਿਯਮਿਤ ਕੰਮ ਨਿਪਟਾਉਣ, ਖੇਡਾਂ ਵਿੱਚ ਭਾਗ ਲੈਣ ਤੋਂ ਬਾਅਦ ਵੀ ਸੰਕਟਮਈ ਸਥਿਤੀ ਨਾਲ ਨਿਪਟਣ ਦੀ ਊਰਜਾ ਬਚਾਰਮ ਕੇ ਰੱਖਣ ਦੀ ਸਮਰਥਾ ਹੈ | - ਵੈਬਸਟਰ ਇਨਸਾਈਕਲੋਪੀਡੀਆ 

5. '' ਕਿਸੇ ਦੀ ਜੀਵਨ ਸ਼ੈਲੀ ਦਾ ਲੋੜਾਂ ਦੇ ਅਨੁਸਾਰ ਸਫਲਤਾਪੂਰਵਕ ਢਲ ਜਾਣਾ । '' - ਡਾ. ਕ੍ਰੋਲਸ
ਪ੍ਰ ਸਰੀਰਿਕ ਯੋਗਤਾ ਨੂੰ ਪ੍ਰਭਾਵਿਤ ਧਰਣ ਭਾਰੇ ਤੱਤਾਂ ਦਾ ਵਰਤਨ ਕਰੋ।

ਉੱਤਰ ਕਿਸੇ ਵਿਅਕਤੀ ਦੀ ਸਰੀਰਿਕ ਯੋਗਤਾਂ ਵੱਖ-ਵੱਖ ਤੱਤਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ। ਇਹ ਤੱਤ ਜਿੰਦਗੀ ਵਿੱਚ ਇੱਕ ਅਵਸਥਾ ਵਿੱਚ ਜਾਂ ਕਿਸੇ ਹੋਰ ਵਿਅਕਤੀ ਦੀ ਸਰੀਰਿਕ ਯੋਗਤਾ ਵਿੱਚ ਮੱਹਤਵਪੂਰਨ ਭੂਮਿਕਾ ਅਦਾ ਕਰਦੇ ਹਨ। ਇਨ੍ਹ ਵਿੱਚੋਂ ਕੁਝ ਤੱਤ ਸਾਡੇ ਨਿਯੰਤਰਣ ਤੋਂ ਬਾਹਰ ਹਨ ਜਦਕਿ ਕੁਝ ਨੂੰ ਕੋਸ਼ਿਸ਼ਾ ਨਾਲ ਬਦਲਿਆ ਜਾ ਸਕਦਾ ਹੈ | 
ਸਰੀਰਿਕ ਯੋਗਤਾ ਅਤੇ ਤੰਦਰੁਸਤੀ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਕਾਰਨ ਹਨ।

3.ਜੈਨੇਟਿਕ : ਸਾਡੇ ਸੀਰ ਦੀਆਂ ਕੁਲ ਵਿਸ਼ੇਸਤਾਵਾਂ ਜੋ ਸਾਡੀ ਸਰੀਰਿਕ ਯੋਗਤਾ ਨੂੰ ਪ੍ਰਭਾਵਿਤ ਕਰਦੀਆਂ ਹਨ, ਜਨਮ ਦੇ ਸਮੇਂ ਸਾਡੇ ਦੁਆਰਾ ਵਿਰਾਸਤ ਵਿੱਚ ਆਏ ਜੀਨਾਂ ਦੁਆਰਾ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ । 

2 ਵਾਤਾਵਰਣ : ਵਾਤਾਵਰਣ ਜਿਸ ਵਿੱਚ ਮੌਸਮ, ਤਾਪਮਾਲ, ਉਚਾਈ, ਸਮਾਜਕ ਕਮਤੇ ਸਭਿਆਚਾਰਕ ਕਾਰਕੇ ਸਾਮਲ ਹੁੰਦੇ ਹਨ ਇਕ ਵਿਅਕਤੀ ਦੀ ਸਰੀਰਿਕ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ। ਠੰਡੇ ਮੌਸਮ ਵਿੱਚ ਰਹਿਣ ਵਾਲੇ ਵਿਅਕਤੀ ਗਰਮ ਜਲਵਾਧੂ ਇੰਚ ਰਹਿਣ ਵਾਲੇ ਵਿਅਕਤੀ ਦੇ ਮੁਕਾਬਲੇ ਵਧੇਰੇ ਤੰਦਰੁਸਤੀ ਰੱਖਦੇ ਹਨ।

3.ਸਹੀ ਖੁਰਾਕ : ਸੰਤੁਲਿਤ ਖੁਰਾਕ ਸਰੀਰਿਕ ਯੋਗਤਾ ਦੇ ਪੱਧਰਤੂੰ ਵੀ ਸੁਧਾਰਦੀ ਹੈ। ਦੂਰਦੇ ਪਾਸੇ, ਜੇ ਕੀਤੁਲਿਤ ਪੁਰਖ ਲਹੀਂ ਲਾਣੀ ਜਾਂਦੀ, ਤਾਂ ਇਹ ਔਸਤਾ ਦੇ ਪੈਧਰ ਨੂੰ ਪ੍ਰਭਾਵਿਤ ਕਰੇਗੀ ।

4. ਨਿਘਮਤ ਕਸਰਤ : ਇਹ ਸਭ ਤੋਂ ਮਹਤਵਪੂਰਨ ਤੱਤ ਹੈ ਕਿਸੇ ਵਿਅਕਤੀ ਦੀ ਸਰੀਰਿਕ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ। ਜੇ ਨਿਘਮਤ ਕਸਰਤ ਕੀਤੀ ਜਾਵੇ ਤਾਂ ਸਰੀਰਿਕ ਯੋਗਤਾ ਵਿੱਚ ਸਧਾਰ ਕੀਤਾ ਜਾ ਸਕਦਾ ਹੈ | ਜੇ ਕਸਰਤ ਰੋਜ਼ਾਨਾ ਨਾ ਕੀਤੀ ਜਾਵੇ ਤਾਂ ਸਰੀਰਿਕ ਯੋਗਤਾ  ਪੱਧਰ ਘੱਟ ਜਾਂਦਾ ਹੈ।

5 ਸਹੀ ਅਰਾਮ ਅਤੇ ਨੀਂਦ : ਨਿਰੰਤਰ ਕੰਮ ਕਰਨ ਤੋਂ ਬਾਅਦ ਸਰੀਰ ਤੇ ਨੂੰ ਆਰਾਮ ਦੀ ਜਰੂਰਤ ਹੁੰਦੀ ਹੈ । ਜੇ ਸਹੀ ਆਰਾਮ ਕੀਤਾ ਜਾਵੇ ਤਾਂ ਸਰੀਰਿਕ ਯੋਗਤਾ ਦੇ ਪੱਧਰ ਤੇ ਸਕਾਰਾਤਮਕ ਪ੍ਰਭਾਵ ਪਵੇਗਾ ਅਤੇ ਜੇ ਸਹੀ ਅਰਾਮ ਨਾ ਕੀਤਾ ਜਾਵੇ ਤਾਂ ਇਸਦਾ ਮਾੜਾ ਪ੍ਰਭਾਵ ਪਵੇਗਾ । 

6.ਤਣਾਅ ਤੋਂ ਅਜਾਦੀ : ਤਣਾਅ ਘਰੇਤੂ ਹਾਲਤਾਂ, ਸਮਾਜਕ ਸਥਿਤੀਆਂ ਅਤੇ ਪੇਸ਼ੇਵਰ ਕਾਰਨਾਂ ਕਰਕੇ ਹੋ ਸਕਦਾ ਹੈ । ਇਹ ਤਣਾਅ ਪ੍ਰਦਰਸਨ ਵਿੱਚ ਰੁਕਾਵਟ ਬਣ ਜਾਂਦਾ ਹੈ ਅਤੇ ਜੇ ਇਸ ਤੂੰ ਜਾਰੀ ਰੱਖਿਆ ਜਾਂਦਾ ਹੈ ਤਾਂ ਵਿਮਕਤੀ ਦੀ ਸਰੀਰਿਕ ਯੋਗਤਾ ਤੇ ਇਸਦਾ ਬੁਰਾ ਪ੍ਰਭਾਵ ਪੈਂਦਾ ਹੈ।

7. ਨਸ਼ੀਲੇ ਪਦਾਰਥ - ਨਸ਼ੀਲੇ ਪਦਾਰਥ ਇੱਕ ਸਪੋਰਟਸਪਰਮਲ ਦੀ ਕਾਰਗੁਜਾਰੀ ਨੂੰ ਕੁਝ ਸਮੇ ਲਈ ਤਾਂ ਵਧਾਉਂਦੇ ਹਨ ਪਰ ਲੰਬੇ ਸਮੇਂ ਲਈ ਇਸਦੇ ਮਾੜੇ ਪ੍ਰਭਾਵ ਹੁੰਦੇ ਹਨ |

8. ਚੰਗਾ ਆਸਣ : ਚੰਗਾ ਆਸਣ ਸਰੀਰਿਕ ਯੋਗਤਾ ਨੂੰ ਵਧਾਉਂਦੇ ਹੈ। ਇਹ ਸਰੀਰਿਕ ਯੋਗਤਾ ਦਾ ਵੀ ਪ੍ਰਤੀਕ ਵੀ ਹੈ, ਜਿਸ ਵਿਅਕਤੀ ਦਾ ਚੰਗੀ ਆਸਣ ਨਹੀ ਹੁੰਦਾ ਉਹ ਸਰੀਰਿਕ ਯੋਗਤਾ ਦਾ ਪੱਧਰ ਨੀਵਾਂ ਰੱਖਦਾ ਹੈ।

9 ਜੀਵਨ ਸ਼ੈਲੀ : ਅਸੀਂ ਕਿੱਥੇ ਰਹਿੰਦੇ ਹਾਂ ਅਤੇ ਕਿਵੇਂ ਰਹਿੰਦੇ ਹਾਂ, ਅਸੀਂ ਕੀ ਖਾਂਦੇ ਹਾਂ, ਅਤੇ ਕਿਵੇਂ ਖਾਂਦੇ ਹਨ, ਅਸੀ ਕੀ ਸੋਚਦੇ ਹਾਂ ਅਤੇ ਲੋਕਾਂ ਨਾਲ ਕਿਵੇਂ ਵਰਤਦੇ ਹਾਂ ਆਦਿ ਸਾਡੀ ਜੀਵਨ ਸ਼ੈਲੀ ਦੇ ਕਾਰਕ ਵੀ ਸਾਡੀ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ । 


Comments