Class-11th Physical Education ਪਾਠ 2 Fully solved

                                  ਪਾਠ - 2
              ਸਰੀਰਕ ਸਿੱਖਿਆ ਅਤੇ ਇਸ ਦੀ ਮਹੱਤਤਾ 
ਵਸਤੁਨਿਸ਼ਠ ਪ੍ਰਸ਼ਨ (Objective Type Questions)

 ਪ੍ਰਸ਼ਨ 1 : ਕੀ ਸਰੀਰਕ ਸਿੱਖਿਆ ਅਤੇ ਸਿਹਤ ਸਿੱਖਿਆ ਇੱਕੋ ਹੈ ?
ਉੱਤਰ -ਨਹੀਂ, ਸਰੀਰਿਕ ਸਿੱਖਿਆ ਅਤੇ ਸਿਹਤ ਸਿੱਖਿਆ ਇੱਕੋ ਨਹੀਂ ਹੈ।

ਪ੍ਰਸ਼ਨ 2. ਸਰੀਰਕ ਤੰਦਰੁਸਤੀ ਵਿੱਚ ਵਾਧਾ, ਸਮਾਜਿਕ ਗੁਣ ਵਿਚ ਵਾਧਾ, ਸੰਸਕ੍ਰਿਤੀ ।' ਕਿਸ ਦਾ ਕਥਨ ਹੈ ?

(a) ਐੱਚ. ਕਲਰਕ                  (b) ਹੇਥਰਿੰਗਟਨ
(c) ਬੱਕ ਵਾਲਟਰ                    (d) ਜੇ. ਬੀ. ਨੈਸ਼
ਉੱਤਰ -(a) ਐੱਚ. ਕਲਰਕ ।

ਪ੍ਰਸ਼ਨ 3. ''ਤੁਰੰਤ ਉਦੇਸ਼, ਦੁਰਵਰਤੀ ਉਦੇਸ਼, ਵਿਕਾਸਾਤਮਕ ਉਦੇਸ਼, ਸਮਾਜਿਕ ਸਤਰ ਉਦੇਸ਼, ਸਰੀਰਕ ਸਥਿਤੀ ਦਾ ਨਿਯੰਤਰਣ ।' ਇਹ ਉਦੇਸ਼ ਕਿਸ ਦੇ ਅਨੁਸਾਰ ਹਨ ?

(a) ਜੇ. ਬੀ. ਨੈਸ਼                 (b) ਹੇਥਰਿੰਗਟਨ
(c) ਐੱਚ. ਸੀ. ਬੱਕ             (d) ਲਾੱਸਕੀ
ਉੱਤਰ -(b) ਹੇਬਰਿੰਗਟਨ ।

ਪ੍ਰਸ਼ਨ 4. ''ਨਿਉਰੋ ਮਾਸਪੇਸ਼ੀ ਵਿਕਾਸ, ਭਾਵਾਤਮਕ ਵਿਕਾਸ, ਠੀਕ ਗੱਲ ਸਮਝਣ ਦੀ ਯੋਗਤਾ ਦਾ ਵਿਕਾਸ, ਸਰੀਰਕ ਅੰਗਾਂ ਦਾ ਵਿਕਾਸ ।' ਇਹ ਉਦੇਸ਼ ਕਿਸ ਦੇ ਅਨੁਸਾਰ ਹਨ ?

(a) ਜੇ. ਬੀ. ਨੈਸ਼             (b) ਬੱਕ ਵਾਲਟਰ
(c) ਐੱਚ. ਸੀ. ਬੱਕ         (d) ਲੱਸਕੀ ।
ਉੱਤਰ -(a) ਜੇ. ਬੀ. ਨੈਸ਼

ਪ੍ਰਸ਼ਨ 5. ''ਸਰੀਰਕ ਸਿੱਖਿਆ ਉਨ੍ਹਾਂ ਸਾਰਿਆਂ ਤਜਰਬਿਆਂ ਦਾ ਜੋੜ ਹੈ ਜੋ ਕਿਸੇ ਵਿਅਕਤੀ ਨੂੰ ਸਰੀਰਕ ਹਰਕਤ ਰਾਹੀਂ
ਪ੍ਰਾਪਤ ਹੁੰਦੇ ਹਨ ।' ਇਹ ਕਥਨ ਕਿਸ ਦਾ ਹੈ ?

(a) ਡੀ ਉਬਰਟਿਊਫਰ             (b) ਆਰ. ਕੈਸਿਡੀ
(c) ਜੇ. ਬੀ. ਨੈਸ਼                     (d) ਜੇ. ਐੱਫ਼ ਵਿਲੀਅਮਜ਼
ਉੱਤਰ - (a) ਡੀ ਉਬਰਟਿਊਫਰ ।

ਪ੍ਰਸ਼ਨ 6. ਸਰੀਰਿਕ ਸਿੱਖਿਆ ਕੀ ਹੈ ?
ਉੱਤਰ -ਸਰੀਰਿਕ ਸਿੱਖਿਆ ਇੱਕ ਅਜਿਹਾ ਗਿਆਨ ਹੈ ਜੋ ਸਰੀਰ ਨਾਲ ਸੰਬੰਧ ਰੱਖਦਾ ਹੈ ।

ਪ੍ਰਸ਼ਨ 7. ''ਸਰੀਰਿਕ ਸਿੱਖਿਆ ਵਿਅਕਤੀ ਦੀਆਂ ਕੁੱਲ ਸਰੀਰਿਕ ਕਿਰਿਆਵਾਂ ਦਾ ਜੋੜ ਹੈ ਕਿਹੜੀਆਂ ਆਪਣੀ ਭਿੰਨਤਾ ਅਨੁਸਾਰ ਚੁਣੀਆਂ ਜਾਂਦੀਆਂ ਹਨ ਅਤੇ ਆਪਣੇ ਮੰਤਵ ਅਨੁਸਾਰ ਵਰਤੀਆਂ ਜਾਂਦੀਆਂ ਹਨ " ਕਿਸ ਦਾ ਕਥਨ ਹੈ ?

ਉੱਤਰ - ਜੇ.ਐੱਫ਼. ਵਿਲੀਅਮਜ਼ ਦਾ 

ਪ੍ਰਸ਼ਨ 8. ''ਸਰੀਰਿਕ ਸਿੱਖਿਆ ਵਿੱਦਿਆ ਦੇ ਸਮੁੱਚੇ ਖੇਤਰ ਦਾ ਉਹ ਹਿੱਸਾ ਹੈ ਜੋ ਵੱਡੇ ਪੰਠਿਆਂ ਦੇ ਕਾਰਜਾਂ ਦੇ ਪ੍ਰਤੀ ਕਿਰਿਆਵਾਂ ਨਾਲ ਸੰਬੰਧ ਰੱਖਦਾ ਹੈ ।' ਕਿਸ ਦਾ ਕਥਨ ਹੈ ?

ਉੱਤਰ-ਜੇ. ਬੀ. ਨੈਸ ਦਾ ।

ਪ੍ਰਸ਼ਨ 9. ''ਸਰੀਰਕ ਸਿੱਖਿਆ ਸਮੁੱਚੀ ਸਿੱਖਿਆ ਦੀ ਕਿਰਿਆ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਉੱਦਮ ਦੇ ਖੇਤਰ ਵਿਚ ਇਸ ਦਾ ਉਦੇਸ਼ ਸਰੀਰਕ, ਮਾਨਸਿਕ, ਭਾਵਾਤਮਕ ਅਤੇ ਸਮਾਜਿਕ ਰੂਪ ਤੋਂ ਸੰਪੂਰਨ ਨਾਗਰਿਕਾਂ ਦਾ ਅਜਿਹੀਆਂ ਸਰੀਰਕ ਕਿਰਿਆਵਾਂ ਦੇ ਮਾਧਿਅਮ ਰਾਹੀਂ ਵਿਕਾਸ ਕਰਨਾ ਜਿਨ੍ਹਾਂ ਦੀ ਚੋਣ ਇਨ੍ਹਾਂ ਉਦੇਸ਼ਾ ਨੂੰ ਸਾਹਮਣੇ ਰੱਖ ਕੇ ਕੀਤੀ ਜਾਏ ।' ਕਿਸ ਦਾ ਕਥਨ ਹੈ ?

ਉੱਤਰ-ਚਾਰਲਸ ਏ-ਬੁਚਰ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1. ਸਰੀਰਿਕ ਸਿੱਖਿਆ ਦੇ ਕੋਈ ਤਿੰਨ ਉਦੇਸ਼ ਲਿਖੋ ।

ਉੱਤਰ-1. ਸਰੀਰਿਕ ਵਿਕਾਸ 
2. ਮਾਨਸਿਕ ਵਿਕਾਸ
3. ਭਾਵਨਾਤਮਿਕ ਵਿਕਾਸ
4. ਸਮਾਜਿਕ ਵਿਕਾਸ
5. ਨਾੜੀ ਮਾਸਪੇਸ਼ੀ ਦੇ ਵਿਕਾਸ 

ਪ੍ਰਸ਼ਨ 2. ਸਰੀਰਕ ਸਿੱਖਿਆ ਦਾ ਖੇਤਰ ਲਿਖੋ ।

ਉੱਤਰ-ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਜਿਵੇਂ ਸਰੀਰਕ, ਮਾਨਸਿਕ, ਸਮਾਜਿਕ ਤੇ ਨੈਤਿਕ ਵਿਕਾਸ ਕਰਨ ਦੀ ਅਣਗਿਣਤ ਸਰੀਰਕ ਕਿਰਿਆ ਦੁਆਰਾ ਕੋਸ਼ਿਸ਼ ਕੀਤੀ ਜਾਂਦੀ ਹੈ ।

ਪ੍ਰਸ਼ਨ 3. ਸਰੀਰਕ ਸਿੱਖਿਆ ਦੇ ਕੋਈ ਤਿੰਨ ਮਹੱਤਵ ਲਿਖੋ ।

ਉੱਤਰ-1. ਸਰੀਰਕ ਸਿੱਖਿਆ ਦਾ ਪਾਠ-ਕ੍ਰਮ ।
2. ਸਰੀਰਕ ਸਿੱਖਿਆ ਵਿਚ ਫਿਰਕੂਪੁਣੇ ਲਈ ਕੋਈ ਸਥਾਨ ਨਹੀਂ ।
3. ਦੇਸ਼ ਭਗਤੀ, ਅਨੁਸ਼ਾਸਨ ਅਤੇ ਸਹਿਣਸ਼ੀਲਤਾ ।ਕਿਰਿਆਵਾਂ ਦਾ ਜੋੜ ਹੈ ਜਿਹੜੀਆਂ ਆਪਣੀ ਭਿੰਨਤਾ ਅਨੁਸਾਰ ਚੁਣੀਆਂ ਜਾਂਦੀਆਂ ਹਨ ਅਤੇ ਆਪਣੇ ਮੰਤਵ ਅਨੁਸਾਰ ਵਰਤੀਆਂ ਜਾਂਦੀਆਂ ਹਨ' ਕਿਸ ਦਾ ਕਥਨ ਹੈ ?

ਪ੍ਰਸ਼ਨ 4 : ਜੇ. ਐੱਫ਼ ਵਿਲੀਅਮਜ਼ ਦੇ ਅਨੁਸਾਰ ਸਰੀਰਕ ਸਿੱਖਿਆ ਦਾ ਟੀਚਾ ਕੀ ਹੈ ?

ਉੱਤਰ - ਜ਼ੇ ਐੱਫ਼ ਵਿਲੀਅਮਜ਼ (Views of J.F. Williams) ਦੇ ਅਨੁਸਾਰ 

''ਸਰੀਰਕ ਸਿੱਖਿਆ ਦਾ ਟੀਚਾ ਇਕ ਕੁਸ਼ਲ ਅਗਵਾਈ ਉੱਚਿਤ ਸਹੂਲਤਾਂ ਅਤੇ ਕਾਫ਼ੀ ਸਮਾਂ ਦੁਆਉਣਾ ਹੈ ਜਿਸ ਨਾਲ ਵਿਅਕਤੀ ਜਾਂ ਸੰਗਠਨਾਂ ਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਵਿਚ ਭਾਗ ਲੈਣ ਦਾ ਅਵਸਰ ਮਿਲ ਸਕੇ ਜੋ ਸਰੀਰਕ ਰੂਪ ਨਾਲ ਆਨੰਦਦਾਇਕ ਮਾਨਸਿਕ ਰੂਪ ਨਾਲ ਪ੍ਰੇਰਕ ਤੋਂ ਸੰਤੋਖਜਨਕ ਅਤੇ ਸਮਾਜਿਕ ਰੂਪ ਨਾਲ ਤੰਦਰੁਸਤ ਹੋਣ ।"

ਪ੍ਰਸ਼ਨ 5 . ਸਰੀਰਕ ਸਿੱਖਿਆ ਦੇ ਸਲਾਹਕਾਰ ਬੋਰਡ ਦੇ ਅਨੁਸਾਰ ਸਰੀਰ ਸਿੱਖਿਆ ਦੀ ਪਰਿਭਾਸ਼ਾ ਲਿਖੋ ।

ਉੱਤਰ-ਸਰੀਰਕ ਸਿੱਖਿਆ ਦੇ ਸਲਾਹਕਾਰ ਬੋਰਡ ਦੇ ਵਿਚਾਰ - ਸਰੀਰਕ ਸਿੱਖਿਆ ਦਾ ਉਦੇਸ਼ ਹਰੇਕ ਬੱਚੇ ਨੂੰ ਸਰੀਰਕ, ਮਾਨਸਿਕ ਅਤੇ ਭਾਵਾਤਮਕ ਤੌਰ 'ਤੇ ਯੋਗ ਬਣਾਉਣਾ ਹੈ ਅਤੇ ਉਸ ਵਿਚ ਕਈ ਤਰ੍ਹਾਂ ਦੇ ਨਿੱਜੀ ਅਤੇ ਸਮਾਜਿਕ ਗੁਣ ਵਿਕਸਿਤ ਕਰਨਾ ਹੈ ਜਿਸ ਨਾਲ ਉਹ ਸਮਾਜ ਦੇ ਦੂਜੇ ਮੈਂਬਰਾਂ ਦੇ ਨਾਲ ਪ੍ਰਸੰਨਤਾ ਪੂਰਵਕ ਰਹਿ ਸਕੇ ਅਤੇ ਚੰਗਾ ਨਾਗਰਿਕ ਬਣ ਸਕੇ ।"
   
              ਵੱਡੇ ਉੱਤਰਾਂ ਵਾਲੇ ਪ੍ਰਸ਼ਨ  ( long Answer Type Question )

ਪ੍ਰਸ਼ਨ 1. ਜ਼ਿੰਦਗੀ ਦੁਆਰਾ ਪੈਦਾ ਹੋਈਆਂ ਚੁਣੋਤੀਆਂ ਨੂੰ ਕਿਸ ਤਰ੍ਹਾਂ ਨਜਿੱਠਿਆ ਜਾ ਸਕਦਾ ਹੈ ?

 ਉੱਤਰ -ਆਧੁਨਿਕ ਯੁਗ ਪਦਾਰਥਵਾਦੀ ਯੁੱਗ ਹੈ । ਅੱਜ ਹਰ ਇਨਸਾਨ ਪਦਾਰਥ ਇਕੱਠੇ ਕਰਨ ਦੀ ਦੌੜ ਵਿਚ ਏਨਾ ਉਲਝਿਆ ਹੋਇਆ ਹੈ ਕਿ ਉਸ ਕੋਲ ਆਪਣੇ ਲਈ ਵੀ ਸਮਾਂ ਨਹੀਂ ਹੈ । ਇਹ ਯੁੱਗ ਇਨਸਾਨ ਲਈ ਤਨਾਵ, ਦਬਾਵ ਤੇ ਚਿੰਤਾ ਦਾ ਯੁੱਗ ਬਣ ਕੇ ਰਹਿ ਗਿਆ ਹੈ । ਇਸ ਲਈ ਜ਼ਿਆਦਾਤਰ ਵਿਅਕਤੀ ਖੁਸ਼ੀ ਨਾਲ ਭਰਪੂਰ ਅਤੇ ਫਲਦਾਇਕ ਜੀਵਨ ਨਹੀਂ ਗੁਜ਼ਾਰ ਰਹੇ ਹਨ । ਅਜਿਹੇ ਰੁਝੇਵਿਆਂ ਭਰੇ ਜੀਵਨ ਕਾਰਨ ਹਰੇਕ ਵਿਸ਼ੇ ਦੀਆਂ ਧਾਰਨਾਵਾਂ ਵਿੱਚ ਤਬਦੀਲੀਆਂ ਹੋ ਰਹੀਆਂ ਹਨ ਜਿਸ ਨਾਲ ਸਰੀਰਿਕ ਸਿੱਖਿਆ ਦੇ ਖੇਤਰ ਵਿੱਚ ਵੀ ਵਿਸਥਾਰ ਹੋਇਆ ਹੈ। ਅੱਜ ਸਰੀਰਿਕ ਸਿੱਖਿਆ ਦਾ ਸੰਬੰਧ ਸਰੀਰਿਕ ਕਸਰਤਾਂ ਦੇ ਨਾਲ-ਨਾਲ ਮਨੁੱਖ ਦੇ ਜੀਵਨ ਦੇ ਹਰ ਪੱਖ ਨਾਲ ਹੈ । ਸਰੀਰਿਕ ਸਿੱਖਿਆ ਇਨਸਾਨ ਨੂੰ ਆਪਣਾ ਰੁਝੇਵਿਆਂ ਭਰਿਆ ਜੀਵਨ ਠੀਕ ਢੰਗ ਨਾਲ ਬਤੀਤ ਕਰਨ ਲਈ ਉਸ ਦੀ ਮੱਦਦ ਕਰਦੀ ਹੈ । ਇਸ ਨਾਲ ਇਨਸਾਨ ਸਰੀਰਿਕ ਕੌਸਲਾਂ, ਸਰੀਰ ਦੀ ਜਾਣਕਾਰੀ, ਜੀਵਨ-ਮੁੱਲ ਅਤੇ ਸਿਹਤਮੰਦ ਜੀਵਨ ਬਤੀਤ ਕਰਨ ਦੇ ਗੁਣ ਪ੍ਰਾਪਤ ਕਰਦਾ ਹੈ । ਇਨ੍ਹਾਂ ਗੁਣਾ ਨਾਲ ਵਿਅਕਤੀ ਵਿੱਚ ਹੌਂਸਲਾ ਪੈਦਾ ਹੁੰਦਾ ਹੈ ਅਤੇ ਉਹ ਜੀਵਨ ਦੀਆਂ ਅੋਕੜਾ ਨੂੰ ਹੌਸਲੇ ਨਾਲ ਨਜਿੱਠਣ ਦੇ ਕਾਬਿਲ ਬਣਦਾ ਹੈ । ਇਸ ਤਰ੍ਹਾਂ ਅੱਜ ਦੇ ਮਸ਼ੀਨੀ ਯੁੱਗ ਅਤੇ ਕਿਰਿਆਹੀਣ ਜ਼ਿੰਦਗੀ ਦੁਆਰਾ ਪੈਦਾ ਹੋਈਆਂ ਚੁਣੋਤੀਆਂ ਨੂੰ ਕੇਵਲ ਸਰੀਰਿਕ ਸਿੱਖਿਆ ਰਾਹੀਂ ਅਤੇ ਸਰੀਰਿਕ ਕਸਰਤਾਂ ਕਰਨ ਨਾਲ ਹੀ ਨਜਿੱਠਿਆ ਜਾ ਸਕਦਾ ਹੈ ।

ਪ੍ਰਸ਼ਨ 2. ਸਰੀਰਿਕ ਸਿੱਖਿਆ ਦੀ ਪਰਿਭਾਸ਼ਾ ਲਿਖੋ ।

ਉੱਤਰ-ਸਰੀਰਕ ਸਿੱਖਿਆ ਦੀ ਕੋਈ ਇੱਕ ਪਰਿਭਾਸ਼ਾ ਦੇਣਾ ਬਹੁਤ ਮੁਸ਼ਕਲ ਕੰਮ ਹੈ । ਸਰੀਰਿਕ ਸਿੱਖਿਆ ਦੇ ਰੂਪਾ. ਕੰਮਾਂ ਅਤੇ ਉਸ ਸੰਬੰਧੀ ਵਿਚਾਰਧਾਰਾਵਾਂ ਵਿੱਚ ਲਗਾਤਾਰ ਤਬਦੀਲੀਆਂ ਰਹੀਆਂ ਹਨ। ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤਕ ਇਸ ਨੇ ਵਿਅਕਤੀ, ਸਮਾਜ ਅਤੇ ਦੇਸ਼ ਦੀਆਂ ਲੋੜਾਂ ਅਨੁਸਾਰ ਇਕ ਵਿਸ਼ੇਸ਼ ਸਰੀਰਕ ਸਿੱਖਿਆ ਪ੍ਰਣਾਲੀ ਨੂੰ ਅਪਣਾਇਆ ਹੈ। ਅਤੇ ਇਸ ਯੁੱਗ ਵਿਚ ਪ੍ਰਣਾਲੀ ਬਦਲ ਗਈ ਹੈ । ਇਹੀ ਕਾਰਨ ਹੈ ਕਿ ਸਰੀਰਕ ਸਿੱਖਿਆ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ ।

1.    ' ਚਾਰਲਸ ਏ. ਬੂਚਰ ਦੇ ਵਿਚਾਰ ਅਨੁਸਾਰ, ਸਰੀਰਕ ਸਿੱਖਿਆ ਸਮੁੱਚੀ ਸਿੱਖਿਆ ਦੀ ਕਿਰਿਆ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਉੱਦਮ ਦੇ ਖੇਤਰ ਵਿਚ ਇਸ ਦਾ ਉਦੇਸ਼ ਸਰੀਰਕ, ਮਾਨਸਿਕ, ਭਾਵਾਤਮਕ ਅਤੇ ਸਮਾਜਿਕ ਰੂਪ ਤੋਂ ਸੰਪੂਰਨ ਨਾਗਰਿਕਾਂ ਦਾ, ਅਜਿਹੀਆਂ ਸਰੀਰਕ ਕਿਰਿਆਵਾਂ ਦੇ ਮਾਧਿਅਮਾਂ ਰਾਹੀਂ ਵਿਕਾਸ ਕਰਨਾ ਜਿਨ੍ਹਾਂ ਦੀ ਚੋਣ ਇਨ੍ਹਾਂ ਉਦੇਸ਼ਾਂ ਨੂੰ ਸਾਹਮਣੇ ਰੱਖ ਕੇ ਕੀਤੀ ਜਾਏ ।"

2.     ਜੇ. ਬੀ. ਨੈਸ਼ ਲਿਖਦੇ ਹਨ, "ਸਰੀਰਕ ਸਿੱਖਿਆ ਵਿੱਦਿਆ ਦੇ ਸਮੁੱਚੇ ਖੇਤਰ ਦਾ ਉਹ ਹਿੱਸਾ ਹੈ ਜੋ ਵੱਡੇ ਪੱਠਿਆਂ ਦੇ
ਕਾਰਜਾਂ ਦੇ ਪ੍ਰਤੀਕਿਰਿਆਵਾਂ ਨਾਲ ਸੰਬੰਧ ਰੱਖਦਾ ਹੈ ।"

3.      ਜੇ. ਆਰ. ਸ਼ਰਮਨ ਅਨੁਸਾਰ 'ਸਰੀਰਕ ਸਿੱਖਿਆ ਵਿੱਦਿਆ ਦਾ ਉਹ ਅੰਗ ਹੈ ਜੋ ਸਰੀਰਕ ਕਿਰਿਆਵਾਂ ਰਾਹੀਂ ਵਿਅਕਤੀ ਦੇ ਆਚਰਨ ਤੇ ਤੌਰ-ਤਰੀਕਿਆਂ ਨੂੰ ਸੋਧ ਦਿੰਦਾ ਹੈ ।"

4.        ਜੇ. ਐੱਫ. ਵਿਲੀਅਮਜ਼ ਦੇ ਅਨੁਸਾਰ, ਸਰੀਰਕ ਸਿੱਖਿਆ ਵਿਅਕਤੀ ਦੀਆਂ ਕੁੱਲ ਸਰੀਰਕ ਕਿਰਿਆਵਾਂ ਦਾ ਜੋੜ ਹੈ। ਜਿਹੜੀਆਂ ਕਿ ਆਪਣੀ ਭਿੰਨਤਾ ਅਨੁਸਾਰ ਚੁਣੀਆਂ ਜਾਂਦੀਆਂ ਹਨ ਅਤੇ ਆਪਣੇ ਮੰਤਵ ਅਨੁਸਾਰ ਵਰਤੀਆਂ ਜਾਂਦੀਆਂ ਹਨ ।"

5.        ਆਰ. ਕੈਸਿਡੀ ਦੇ ਸ਼ਬਦਾਂ ਵਿਚ, 'ਸਰੀਰਕ ਸਿੱਖਿਆ ਉਨ੍ਹਾਂ ਸਾਰੀਆਂ ਤਬਦੀਲੀਆਂ ਦਾ ਜੋੜ ਹੈ ਜੋ ਵਿਅਕਤੀ ਵਿਚ ਹਰਕਤ ਰਾਹੀਂ ਆਉਂਦੀਆਂ ਹਨ ।"

ਸਰੀਰਕ ਸਿੱਖਿਆ ਦੀਆਂ ਉੱਪਰਲੀਆਂ ਸਾਰੀਆਂ ਪਰਿਭਾਸ਼ਾਵਾਂ ਦਾ ਅਧਿਐਨ ਕਰਨ ਮਗਰੋਂ ਹੇਠ ਲਿਖੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ-

1. ਸਰੀਰਕ ਸਿੱਖਿਆ, ਸਿੱਖਿਆ ਦਾ ਹੀ ਇਕ ਅਨਿੱਖੜਵਾਂ ਅੰਗ ਹੈ ।
2. ਸਰੀਰਕ ਸਿੱਖਿਆ ਦਾ ਮਾਧਿਅਮ ਸਰੀਰਕ ਕਿਰਿਆਵਾਂ ਹੀ ਹਨ ।
3.  ਸਰੀਰਕ ਸਿੱਖਿਆ ਦਾ ਮਨੋਰਥ ਕੇਵਲ ਸਰੀਰ ਨੂੰ ਸਿਹਤਮੰਦ ਅਤੇ ਸੁੰਦਰ ਬਣਾਉਣ ਦਾ ਹੀ ਨਹੀਂ ਹੈ । ਇਹ ਇਕ ਅਜਿਹਾ 
 ਸਿੱਖਿਆ ਪ੍ਰਬੰਧ ਹੈ ਜਿਸ ਨਾਲ ਮਨੁੱਖ ਦਾ ਬਹੁਮੁਖੀ ਵਿਕਾਸ ਹੋ ਸਕੇ ।
4.  ਅੱਜ ਦੀ ਸਰੀਰਕ ਸਿੱਖਿਆ ਯੋਜਨਾਬੱਧ ਹੈ ਅਤੇ ਵਿਗਿਆਨਿਕ ਸਿਧਾਂਤਾਂ ਉੱਤੇ ਆਧਾਰਿਤ ਹੈ ।


ਪ੍ਰਸ਼ਨ 3. ਸਰੀਰਿਕ ਸਿੱਖਿਆ ਦਾ ਕੀ ਟੀਚਾ ਹੈ ?

ਉੱਤਰ - ਸਰੀਰਕ ਸਿੱਖਿਆ ਦਾ ਟੀਚਾ 

ਸਰੀਰਕ ਸਿੱਖਿਆ ਦੇ ਟੀਚੇ ਸੰਬੰਧੀ ਵੱਖ-ਵੱਖ ਵਿਦਵਾਨਾਂ ਨੇ ਆਪਣੇ-ਆਪਣੇ ਢੰਗ ਨਾਲ ਆਪਣੇ ਵਿਚਾਰ ਪ੍ਰਗਟਾਏ ਹਨ । ਇਹਨਾਂ ਵਿਚੋਂ ਪ੍ਰਮੁੱਖ ਵਿਦਵਾਨਾਂ ਦੇ ਵਿਚਾਰ ਹੇਠਾਂ ਲਿਖੇ ਹਨ-

ਜੇ. ਐਫ. ਵਿਲੀਅਮਜ਼ ਦੇ ਅਨੁਸਾਰ, ''ਸਰੀਰਕ ਸਿੱਖਿਆ ਦਾ ਟੀਚਾ ਇਕ ਕੁਸ਼ਲ ਅਗਵਾਈ, ਉੱਚਿਤ ਸਹੂਲਤਾਂ ਅਤੇ ਕਾਫੀ ਸਮਾਂ ਦੁਆਉਣਾ ਹੈ ਜਿਸ ਨਾਲ ਵਿਅਕਤੀ ਜਾਂ ਸੰਗਠਨਾਂ ਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਵਿਚ ਭਾਗ ਲੈਣ ਦਾ ਅਵਸਰ ਮਿਲ ਸਕੇ ਜੋ ਸਰੀਰਕ ਰੂਪ ਨਾਲ ਆਨੰਦਦਾਇਕ, ਮਾਨਸਿਕ ਰੂਪ ਨਾਲ ਪ੍ਰੇਰਕ ਤੇ ਸੰਤੋਖਜਨਕ ਅਤੇ ਸਮਾਜਿਕ ਰੂਪ ਨਾਲ ਤੰਦਰੁਸਤ ਹੋਣ ।"

ਜੇ. ਆਰ. ਸ਼ਰਮਨ ਦੇ ਅਨੁਸਾਰ, 'ਸਰੀਰਕ ਸਿੱਖਿਆ ਦਾ ਉਦੇਸ਼ ਲੋਕਾਂ ਦੇ ਅਨੁਭਵਾਂ ਨੂੰ ਇਸ ਸੀਮਾ ਤਕ ਪ੍ਰਭਾਵਿਤ ਕਰਨਾ ਹੈ ਕਿ ਹਰੇਕ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਸਮਾਜ ਵਿਚ ਠੀਕ ਤਰ੍ਹਾਂ ਰਹਿ ਸਕੇ. ਆਪਣੀਆਂ ਲੋੜਾਂ ਨੂੰ ਵਧਾ ਸਕੇ ਤੇ ਸੁਧਾਰ ਸਕੇ ਅਤੇ ਲੋਕਾਂ ਨੂੰ ਸੰਤੁਸ਼ਟ ਕਰਨ ਦੀ ਆਪਣੀ ਯੋਗਤਾ ਵਿਕਸਿਤ ਕਰ ਸਕੇ 


1. ਐੱਚ. ਕਲਰਕ ਨੇ ਉਦੇਸ਼ਾਂ ਨੂੰ ਨਿਮਨ ਤਿੰਨ ਭਾਗਾਂ ਵਿੱਚ ਵੰਡਿਆ ਹੈ-

1. ਸਰੀਰਕ ਤੰਦਰੁਸਤੀ ਵਿੱਚ ਵਾਧਾ
2. ਸਮਾਜਿਕ ਗੁਣਾਂ ਵਿੱਚ ਵਾਧਾ
3. ਸੰਸਕ੍ਰਿਤੀ 

2. ਹੇਥਰਿੰਗਟਨ ਨੇ ਪੰਜ ਉਦੇਸ਼ ਦੱਸੇ ਹਨ-

1. ਤੁਰੰਤ ਉਦੇਸ਼
2. ਦੂਰਵਰਤੀ ਉਦੇਸ਼
3. ਵਿਕਾਸਾਤਮਕ ਉਦੇਸ਼
4. ਸਮਾਜਿਕ ਸਤਰ ਉਦੇਸ਼
5. ਸਰੀਰਕ ਸਥਿਤੀ ਦਾ ਨਿਯੰਤਰਣ

ਸਰੀਰਕ ਸਿੱਖਿਆ ਦੇ ਸਲਾਹਕਾਰ ਬੋਰਡ ਦੇ ਵਿਚਾਰ - ਸਰੀਰਕ ਸਿੱਖਿਆ ਦਾ ਉਦੇਸ਼ ਹਰੇਕ ਬੱਚੇ ਨੂੰ ਸਰੀਰਕ, ਮਾਨਸਿਕ ਅਤੇ ਭਾਵਾਤਮਕ ਤੌਰ 'ਤੇ ਯੋਗ ਬਣਾਉਣਾ ਹੈ ਅਤੇ ਉਸ ਵਿਚ ਇਸ ਤਰ੍ਹਾਂ ਦੇ ਨਿੱਜੀ ਅਤੇ ਸਮਾਜਿਕ ਗੁਣ ਵਿਕਸਿਤ ਕਰਨਾ ਹੈ ਜਿਸ ਨਾਲ ਉਹ ਸਮਾਜ ਦੇ ਦੂਜੇ ਮੈਂਬਰਾਂ ਦੇ ਨਾਲ ਪ੍ਰਸੰਨਤਾ ਪੂਰਵਕ ਰਹਿ ਸਕੇ ਅਤੇ ਚੰਗਾ ਨਾਗਰਿਕ ਬਣ ਸਕੇ ।"

ਸਿੱਟਾ  —ਉਪਰੋਕਤ ਪਰਿਭਾਸ਼ਾਵਾਂ ਦੇ ਅਧਿਐਨ ਤੋਂ ਅਸੀਂ ਇਸ ਸਿੱਟੇ ਤੇ ਪੁੱਜਦੇ ਹਾਂ ਕਿ ਸਰੀਰਕ ਸਿੱਖਿਆ ਦਾ ਟੀਚਾ ਮਨੁੱਖ ਦਾ ਪੂਰਨ ਵਿਕਾਸ ਕਰਨਾ ਹੈ । ਲਗਪਗ ਸਾਰੇ ਵਿਦਵਾਨ ਇਸ ਵਿਚਾਰ ਨਾਲ ਸਹਿਮਤ ਹਨ ਕਿ ਸਰੀਰਕ ਸਿੱਖਿਆ ਦੇ ਮਾਧਿਅਮ ਨਾਲ ਮਨੁੱਖਾਂ ਵਿਚ ਇਸ ਤਰ੍ਹਾਂ ਦੇ ਗੁਣ ਵਿਕਸਿਤ ਕੀਤੇ ਜਾਣ ਜਿਨ੍ਹਾਂ ਨਾਲ ਉਹਨਾਂ ਦਾ ਸਰੀਰਕ, ਮਾਨਸਿਕ ਅਤੇ ਭਾਵਾਤਮਕ ਵਿਕਾਸ ਹੋ ਸਕੇ ।

ਪ੍ਰਸ਼ਨ 4. ਸਰੀਰਿਕ ਸਿੱਖਿਆ ਦੇ ਕੋਈ ਤਿੰਨ ਉਦੇਸ਼ਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿਓ ।

ਉੱਤਰ- ਸਰੀਰਕ ਸਿੱਖਿਆ ਦੇ ਉਦੇਸ਼

ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਟੀਚਾ (Aim) ਅੰਤਿਮ ਨਿਸ਼ਾਨਾ ਹੁੰਦਾ ਹੈ, ਜਿਸ ਦੀ ਪ੍ਰਾਪਤੀ ਲਈ ਕੁਝ ਉਦੇਸ਼ (Objectives) ਹੁੰਦੇ ਹਨ । ਆਮ ਤੌਰ 'ਤੇ ਟੀਚਾ ਇਕ ਹੁੰਦਾ ਹੈ ਪਰ ਉਸ ਨੂੰ ਪ੍ਰਾਪਤ ਕਰਨ ਲਈ ਉਦੇਸ਼ ਅਨੇਕਾ ਹੋ ਸਕਦੇ ਹਨ । ਇਸੇ ਤਰ੍ਹਾਂ ਸਰੀਰਕ ਸਿੱਖਿਆ ਦਾ ਟੀਚਾ ਤਾਂ ਇਕ ਹੈ ਅਤੇ ਉਹ ਹੈ ਵਿਅਕਤੀ ਦਾ ਪੂਰਨ ਵਿਕਾਸ, ਪਰ ਇਸ ਟੀਚੇ ਦੀ ਪ੍ਰਾਪਤੀ ਲਈ ਕਈ ਉਦੇਸ਼ ਹਨ । ਸਰੀਰਕ ਸਿੱਖਿਆ ਦੇ ਉਦੇਸ਼ ਸੰਬੰਧੀ ਵੱਖ-ਵੱਖ ਵਿਦਵਾਨਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਹਨ । ਪ੍ਰਮੁੱਖ ਵਿਦਵਾਨਾਂ ਦੇ ਮੱਤ ਹੇਠਾਂ ਦਿੱਤੇ ਜਾਂਦੇ ਹਨ-

1. ਲਾਸਕੀ ਅਨੁਸਾਰ ਸਰੀਰਕ ਸਿੱਖਿਆ ਦੇ ਹੇਠ ਲਿਖੇ ਪੰਜ ਉਦੇਸ਼ ਹਨ-

1. ਸਰੀਰਕ ਪੱਖ ਵਾਲਾ ਵਿਕਾਸ
2. ਭਾਵਾਤਮਕ ਪੱਖ ਵਾਲਾ ਵਿਕਾਸ
3. ਸਮਾਜਿਕ ਪੱਖ ਵਾਲਾ ਵਿਕਾਸ 
4. ਬੌਧਿਕ ਪੱਖ ਵਾਲਾ ਵਿਕਾਸ 
5. ਨਿਊਰੋ ਮਾਸਪੇਸ਼ੀ ਪੱਖ ਵਾਲਾ ਵਿਕਾਸ 

2. ਜੇ. ਬੀ. ਨੈਸ਼ ਨੇ ਸਰੀਰਕ ਸਿੱਖਿਆ ਦੇ ਹੇਠ ਲਿਖੇ ਚਾਰ ਉਦੇਸ਼ਾਂ ਦਾ ਵਰਣਨ ਕੀਤਾ ਹੈ-

1. ਨਿਊਰੋ ਮਾਸਪੇਸ਼ੀ ਵਿਕਾਸ 
2. ਭਾਵਾਤਮਕ ਵਿਕਾਸ
3. ਠੀਕ ਗੱਲ ਸਮਝਣ ਦੀ ਯੋਗਤਾ ਦਾ ਵਿਕਾਸ 
4. ਸਰੀਰਕ ਅੰਗਾਂ ਦਾ ਵਿਕਾਸ 

3. ਇਕ ਦੂਜੇ ਵਿਦਵਾਨ ਬੁੱਕ ਵਾਲਟਰ  ਨੇ ਸਰੀਰਕ ਸਿੱਖਿਆ ਦੇ ਉਦੇਸ਼ਾਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਹੈ । ਇਹ ਵਰਗ ਹਨ-

1. ਸਿਹਤ
2. ਨੈਤਿਕ ਆਚਰਨ
3. ਫਾਲਤੂ  ਸਮੇਂ ਦੀ ਉੱਚਿਤ ਵਰਤੋ

4. ਪ੍ਰਸਿੱਧ ਵਿਦਵਾਨ ਐੱਚ. ਸੀ. ਬੱਕ ਨੇ ਸਰੀਰਕ ਸਿੱਖਿਆ ਉਦੇਸ਼ਾਂ ਦਾ ਵਰਗੀਕਰਨ ਇਸ ਤਰ੍ਹਾਂ ਕੀਤਾ ਹੈ

1. ਸਰੀਰਕ ਅੰਗਾਂ ਦਾ ਵਿਕਾਸ 
2. ਨਿਊਰੋ ਪਾਸਪੇਸ਼ੀ ਦੇ ਤਾਲਮੇਲ ਵਿੱਚ ਵਿਕਾਸ
3. ਖੇਡ ਅਤੇ ਸਰੀਰਕ ਕਿਰਿਆਵਾਂ ਪ੍ਰਤੀ ਉੱਚਿਤ ਦ੍ਰਿਸ਼ਟੀਕੋਣ ਦਾ ਵਿਕਾਸ 
4. ਉੱਚਿਤ ਸਮਾਜਿਕ ਦ੍ਰਿਸ਼ਟੀਕੋਣ ਅਤੇ ਆਚਰਣ ਦਾ ਵਿਕਾਸ 
5. ਉੱਚਿਤ ਸਿਹਤ ਸੰਬੰਧੀ ਆਦਤਾਂ ਦਾ ਵਿਕਾਸ 

ਇਸ ਤਰ੍ਹਾਂ ਸਰੀਰਕ ਸਿੱਖਿਆ ਦੇ ਕਈ ਹੋਰ ਵਿਦਵਾਨਾਂ ਨੇ ਵੀ ਆਪਣੇ-ਆਪਣੇ ਦ੍ਰਿਸ਼ਟੀਕੋਣ ਨਾਲ ਸਰੀਰਕ ਸਿੱਖਿਆ ਦੇ

ਉਦੇਸ਼ਾਂ ਦਾ ਵਰਣਨ ਕੀਤਾ ਹੈ । ਇਹਨਾਂ ਵਿਚੋਂ ਐੱਚ ਕਲਾਰਕ (H. Clark). ਹੈਥੇਰਿੰਗਟਨ (Hetherington), ਵੱਟ (Wood) ਅਤੇ ਕੈਸਿਡੀ (Cassidy) ਆਦਿ ਵਿਦਵਾਨਾਂ ਦੇ ਨਾਂ ਵਰਣਨਯੋਗ ਹਨ । ਸਿੱਟਾ (Conclusion)—ਇਹਨਾਂ ਸਾਰੇ ਵਿਦਵਾਨਾਂ ਦੇ ਵਿਚਾਰ ਦਾ ਅਧਿਐਨ ਕਰਨ ਨਾਲ ਇੱਕ ਗੱਲ ਬਿਲਕੁਲ ਸਪੱਸ਼ਟ ਹੈ । ਉਹ ਇਹ ਹੈ ਕਿ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਸਰੀਰਕ ਸਿੱਖਿਆ ਦੇ ਹੇਠ ਲਿਖੇ ਚਾਰ ਉਦੇਸ਼ ਹਨ-

1. ਸਰੀਰਕ ਵਿਕਾਸ ਦੇ ਉਦੇਸ 
2. ਮਾਨਸਿਕ ਵਿਕਾਸ ਦੇ ਉਦੇਸ਼ 
3. ਹਰਕਤ ਅਤੇ ਕਾਰਜ-ਸ਼ਕਤੀ ਦੇ ਵਿਕਾਸ ਦੇ ਉਦੇਸ
4. ਸਮਾਜਿਕ ਵਿਕਾਸ ਦੇ ਉਦੇਸ਼ 

ਆਓ, ਇਹਨਾਂ ਸਾਰੇ ਉਦੇਸ਼ਾਂ ਦਾ ਵਾਰੋ-ਵਾਰੀ ਵਰਣਨ ਕਰੀਏ-

1. ਸਰੀਰਕ ਵਿਕਾਸ ਦੇ ਉਦੇਸ਼ — ਇਹਨਾਂ ਉਦੇਸ਼ਾਂ ਅਧੀਨ ਉਹ ਉਦੇਸ ਸ਼ਾਮਿਲ ਕੀਤੇ ਜਾਂਦੇ ਹਨ ਜਿਨ੍ਹਾਂ ਦੁਆਰਾ ਮਨੁੱਖ ਆਪਣੇ ਸਰੀਰ ਨੂੰ ਸ਼ਕਤੀਸ਼ਾਲੀ, ਸੁਡੌਲ, ਦਿਲਖਿੱਚਵਾਂ ਅਤੇ ਤੰਦਰੁਸਤ ਬਣਾ ਕੇ ਆਪਣਾ ਸਰੀਰਕ ਵਿਕਾਸ ਕਰਦਾ ਹੈ । ਇਹਨਾਂ ਉਦੇਸ਼ਾ ਦੀ ਪ੍ਰਾਪਤੀ ਲਈ ਉਹ ਕਸਰਤ ਕਰਦਾ ਹੈ ਅਤੇ ਖੇਡਾਂ ਵਿਚ ਸਰਗਰਮ ਭਾਗ (Active Part) ਲੈਂਦਾ ਹੈ ।

2. ਮਾਨਸਿਕ ਵਿਕਾਸ ਦੇ ਉਦੇਸ਼ (Mental development Objectives)—ਮਾਨਸਿਕ ਵਿਕਾਸ ਦੇ ਉਦੇਸ਼ਾਂ ਵਿਚ ਉਹ ਉਦੇਸ਼ ਆ ਜਾਂਦੇ ਹਨ ਜਿਨ੍ਹਾਂ ਦੁਆਰਾ ਬੱਚਿਆਂ ਦੇ ਮਾਨਸਿਕ ਤਨਾਅ ਅਤੇ ਦਬਾਅ ਨੂੰ ਦੂਰ ਭਜਾਇਆ ਜਾਂਦਾ ਹੈ । ਉਹਨਾਂ ਨੂੰ ਉੱਚਿਤ ਤਰ੍ਹਾਂ ਨਾਲ ਸੋਚਣ ਦੇ ਢੰਗ ਦੀ ਸਿੱਖਿਆ ਦਿੱਤੀ ਜਾਂਦੀ ਹੈ । ਇਸ ਤੋਂ ਇਲਾਵਾ ਉਹਨਾਂ ਨੂੰ ਵੱਖ-ਵੱਖ ਔਕੜਾਂ 'ਤੇ ਕਾਬੂ ਪਾਉਣਾ ਅਤੇ ਸਮੱਸਿਆ ਦਾ ਹੱਲ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ ।

3. ਹਰਕਤ ਅਤੇ ਕਾਰਜ-ਸ਼ਕਤੀ ਦੇ ਵਿਕਾਸ ਦੇ ਉਦੇਸ਼ — ਇਹਨਾਂ ਉਦੇਸ਼ਾ ਅਧੀਨ ਉਹਨਾਂ ਉਦੇਸ਼ਾਂ ਦੀ ਗਿਣਤੀ ਕੀਤੀ ਜਾਂਦੀ ਹੈ ਜਿਨ੍ਹਾਂ ਦੁਆਰਾ ਮਨੁੱਖ ਆਪਣੀਆਂ ਸਰੀਰਕ ਕਿਰਿਆਵਾਂ ਬਿਨਾ ਜਿਆਦਾ ਬਲ ਲਗਾਏ ਸੌਖ ਨਾਲ ਚੰਗੀ ਤਰ੍ਹਾਂ ਕਰ ਸਕਦਾ ਹੈ ।

4. ਸਮਾਜਿਕ ਵਿਕਾਸ ਦੇ ਉਦੇਸ਼ - ਇਹਨਾਂ ਉਦੇਸ਼ਾਂ ਵਿਚ ਉਹ ਉਦੇਸ਼ ਸ਼ਾਮਿਲ ਹਨ ਜਿਨ੍ਹਾਂ ਦੁਆਰਾ ਇਕ ਵਿਅਕਤੀ ਵਿਚ ਅਗਵਾਈ (Leadership). ਸਹਿਣਸ਼ੀਲਤਾ (Tolerance) ਸਹਿਯੋਗ (Co-operation), ਨਿਡਰਤਾ Boldness), ਆਤਮ - ਸੰਜਮ  (Self-Discipline),  ਗੁਣ ਵਿਕਸਿਤ ਕੀਤੇ ਜਾਦੇ ਹਨ ਜਿਨ੍ਹਾਂ ਨੂੰ ਪ੍ਰਾਪਤ ਕਰਕੇ ਉਹ ਇਕ ਆਦਰਸ਼ ਨਾਗਰਿਕ ਅਤੇ ਸਮਾਜ ਦਾ ਉਪਯੋਗੀ ਮੈਂਬਰ ਬਣ ਸਕਦਾ ਹੈ ।

ਪ੍ਰਸ਼ਨ 5. ਸਰੀਰਿਕ ਸਿੱਖਿਆ ਦਾ ਕੀ ਮਹੱਤਵ ਹੈ ? ਇਸ ਦੀ ਵਿਸਥਾਰਪੂਰਵਕ ਜਾਣਕਾਰੀ ਦਿਓ ।

ਉੱਤਰਸਰੀਰਕ ਸਿੱਖਿਆ ਦਾ ਮਹੱਤਵ

1. ਸਰੀਰਕ ਸਿੱਖਿਆ ਦਾ ਪਾਠ-ਕ੍ਰਮ — ਇਹ ਮੰਨ ਲਿਆ ਗਿਆ ਹੈ। ਕਿ ਸਰੀਰਕ ਸਿੱਖਿਆ ਸਾਧਾਰਨ ਸਿੱਖਿਆ ਦਾ ਹੀ ਇਕ ਅੰਗ ਹੈ । ਸਰੀਰਕ ਸਿੱਖਿਆ ਰਾਹੀਂ ਮਨੁੱਖ ਵਿਚ ਬਹੁਤ ਸਾਰੇ ਗੁਣ ਪੈਦਾ ਕੀਤੇ ਜਾ ਸਕਦੇ ਹਨ, ਜਿਹੜੇ ਕਿ ਰਾਸ਼ਟਰੀ ਏਕਤਾ ਲਈ ਬੜੇ ਜ਼ਰੂਰੀ ਹਨ । ਸਰੀਰਕ ਸਿੱਖਿਆ ਦੇ ਪਾਠ-ਕ੍ਰਮ ਰਾਹੀਂ ਮਨੁੱਖ ਵਿਚ ਸਹਿਣਸ਼ੀਲਤਾ, ਸਮਾਜਿਕਤਾ, ਨਾਗਰਿਕਤਾ ਅਤੇ ਦੂਜਿਆਂ ਲਈ ਸਤਿਕਾਰ ਦੀ ਭਾਵਨਾ ਸਿਖਾਈ ਜਾ ਸਕਦੀ ਹੈ । ਸਰੀਰਕ ਸਿੱਖਿਆ ਦੇ ਕਾਰਜ-ਕ੍ਰਮਾਂ ਵਿਚ ਕਿਸੇ ਤਰ੍ਹਾਂ ਦਾ ਭੇਦ-ਭਾਵ ਨਹੀਂ ਰੱਖਿਆ ਜਾਂਦਾ ਹੈ, ਇਸ ਤਰ੍ਹਾਂ ਇਹ ਰਾਸ਼ਟਰੀ ਏਕਤਾ ਕਾਇਮ ਕਰਨ ਵਿਚ ਪੂਰਾ ਹਿੱਸਾ ਪਾਉਂਦੀ ਹੈ ।

2. ਸਰੀਰਕ ਸਿੱਖਿਆ ਵਿਚ ਫ਼ਿਰਕੂਪੁਣੇ ਲਈ ਕੋਈ ਸਥਾਨ ਨਹੀਂ - ਸਰੀਰਕ ਸਿੱਖਿਆ ਕਿਸੇ ਤਰ੍ਹਾਂ ਦੇ ਫ਼ਿਰਕੂਪੁਣੇ ਨੂੰ ਆਪਣੇ ਅੰਦਰ ਨਹੀਂ ਆਉਣ ਦਿੰਦੀ । ਸਰੀਰਕ ਸਿੱਖਿਆ ਰੰਗ, ਨਸਲ, ਜਾਤ-ਪਾਤ, ਧਰਮ ਆਦਿ ਦੇ ਭੇਦ-ਭਾਵਾਂ ਨੂੰ ਸਵੀਕਾਰ ਨਹੀਂ ਕਰਦੀ । ਇਸ ਦੇ ਸਾਹਮਣੇ ਸਮੁੱਚੇ ਮਨੁੱਖ ਦੀ ਭਲਾਈ ਦਾ ਹੀ ਉਦੇਸ਼ ਹੁੰਦਾ ਹੈ । ਇਹ ਅਜਿਹੇ ਤੰਗ ਵਿਚਾਰਾਂ ਨੂੰ ਨਹੀਂ ਸਹਾਰਦੀ, ਜਿਨ੍ਹਾਂ ਤੋਂ ਫ਼ਿਰਕੂ ਝਗੜੇ ਪੈਦਾ ਹੋਣ । ਫ਼ਿਰਕੂਪੁਣਾ ਸਾਡੇ ਦੇਸ਼ ਲਈ ਭਾਰੀ ਖ਼ਤਰਾ ਹੈ । ਸਰੀਰਕ ਸਿੱਖਿਆ ਇਸ ਖ਼ਤਰੇ ਨੂੰ ਦੂਰ ਕਰਕੇ ਰਾਸ਼ਟਰੀ ਏਕਤਾ ਵਿਚ ਵਾਧਾ ਕਰਦੀ ਹੈ ।

3. ਨਾ ਬਰਾਬਰੀ ਅਤੇ ਸਰੀਰਕ ਸਿੱਖਿਆ -ਸਰੀਰਕ ਸਿੱਖਿਆ ਕਿਸੇ ਪ੍ਰਕਾਰ ਦੀ ਨਾ-ਬਰਾਬਰੀ (Inequality) ਨੂੰ ਸਵੀਕਾਰ ਨਹੀਂ ਕਰਦੀ । ਇਸ ਲਈ ਅਮੀਰ-ਗਰੀਬ ਛੋਟਾ-ਵੱਡਾ ਸਭ ਕੋਈ ਬਰਾਬਰ ਹਨ। ਸਭ ਲੋਕ ਸਰੀਰਕ ਸਿੱਖਿਆ ਦੇ ਕਾਰਜ-ਕ੍ਰਮ ਵਿਚ ਇੱਕੋ ਜਿਹੇ ਹਿੱਸੇਦਾਰ ਹੁੰਦੇ ਹਨ । ਅੱਜ ਦੇ ਯੁੱਗ ਵਿਚ ਨਾ-ਬਰਾਬਰੀ ਇਕ ਭਾਰੀ ਸਮੱਸਿਆ ਹੈ । ਸਰੀਰਕ ਸਿੱਖਿਆ ਇਸ ਸਮੱਸਿਆ ਦਾ ਇਲਾਜ ਕਰਕੇ ਸਭ ਮਨੁੱਖਾਂ ਅੰਦਰ ਰਾਸ਼ਟਰੀ ਏਕਤਾ ਦੀ ਭਾਵਨਾ ਭਰਪੂਰ ਕਰਦੀ ਹੈ ।

4. ਸਰੀਰਕ ਸਿੱਖਿਆ ਅਤੇ ਪ੍ਰਾਂਤਵਾਦ — ਸਰੀਰਕ ਸਿੱਖਿਆ ਵਿਚ ਪ੍ਰਾਂਤਵਾਦ ਦਾ ਕੋਈ ਮਹੱਤਵ ਨਹੀਂ ਹੈ । ਜਦੋਂ ਕੋਈ ਖਿਡਾਰੀ ਸਰੀਰਕ ਕਿਰਿਆ ਕਰਦਾ ਹੈ, ਤਾਂ ਉਸ ਵਿਚ ਇਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਹੁੰਦੀ ਕਿ ਉਹ ਇਸ ਪ੍ਰਾਂਤ ਜਾਂ ਉਸ ਪ੍ਰਾਂਤ ਦਾ ਵਸਨੀਕ ਹੈ । ਉਸਦੇ ਸਾਹਮਣੇ ਮਾਨਵ ਭਲਾਈ ਦਾ ਇੱਕੋ ਇਕ ਉਦੇਸ਼ ਹੁੰਦਾ ਹੈ । ਸਭ ਮਿਲ-ਜੁਲ ਕੇ ਖੇਡਾਂ ਖੇਡਦੇ ਹਨ ਅਤੇ ਇਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ । ਇਸ ਲਈ ਉਨ੍ਹਾਂ ਵਿਚ ਏਕਤਾ ਵੱਧਦੀ ਹੈ ਅਤੇ ਉਹ ਸਭ ਮਿਲ ਕੇ ਦੇਸ਼ ਨੂੰ ਹੋਰ ਸ਼ਕਤੀਸ਼ਾਲੀ ਬਣਾਉਂਦੇ ਹਨ ਅਤੇ ਰਾਸ਼ਟਰੀ ਏਕਤਾ ਵਿਚ ਵਾਧਾ ਕਰਦੇ ਹਨ ।

5. ਭਾਸ਼ਾ-ਵਾਦ ਅਤੇ ਸਰੀਰਕ ਸਿੱਖਿਆ —ਜਿਸ ਦੇਸ਼ ਵਿਚ ਭਾਸ਼ਾ-ਵਿਵਾਦ ਬਹੁਤ ਜ਼ੋਰ ਫੜ ਲੈਂਦਾ ਹੈ. ਉਸ ਦੇਸ਼ ਵਿਚ ਰਾਸ਼ਟਰੀ ਏਕਤਾ ਬਹੁਤ ਸਮੇਂ ਤਕ ਕਾਇਮ ਨਹੀਂ ਰਹਿ ਸਕਦੀ । ਭਾਰਤ ਦੇਸ਼ ਵਿਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਕਈ ਇਲਾਕਿਆਂ ਵਿਚ ਭਾਸ਼ਾ ਦੇ ਨਾਂ ਉੱਤੇ ਲੜਾਈ ਝਗੜੇ ਵੀ ਹੁੰਦੇ ਹਨ। ਕਿਤੇ ਪੰਜਾਬੀ, ਕਿਤੇ ਤਾਮਿਲ ਭਾਸ਼ਾ ਦਾ ਝਗੜਾ ਹੈ, ਤਾਂ ਕਿਤੇ ਬੰਗਾਲੀ ਅਤੇ ਉੜੀਆ ਦਾ । ਇਕ ਥਾਂ ਦੀ ਭਾਸ਼ਾ ਦੂਜੀ ਥਾਂ ਉੱਤੇ ਸਮਝਣੀ ਮੁਸ਼ਕਲ ਹੈ । ਪਰ ਸਰੀਰਕ ਸਿੱਖਿਆ ਕਿਸੇ ਵੀ ਭਾਸ਼ਾਈ ਵਿਤਕਰੇ ਨੂੰ ਪਰਵਾਨ ਨਹੀਂ ਕਰਦੀ । ਖਿਡਾਰੀ ਭਾਵੇਂ ਉਹ ਬੰਗਾਲੀ ਬੋਲਦਾ ਹੈ ਭਾਵੇਂ ਪੰਜਾਬੀ, ਹਰੇਕ ਖਿਡਾਰੀ ਨੂੰ ਆਪਣਾ ਭਰਾ ਸਮਝਦਾ ਹੈ । ਸਭ ਖਿਡਾਰੀ ਇਕ ਟੀਮ ਦੇ ਰੂਪ ਵਿਚ ਖੇਡ-ਮੈਦਾਨ ਵਿਚ ਆਉਂਦੇ ਹਨ ਅਤੇ ਪ੍ਰਸਪਰ ਮਿਲ-ਜੁਲ ਕੇ ਦੇਸ਼ ਦੀ ਸ਼ਾਨ ਵਧਾਉਣ ਦਾ ਯਤਨ ਕਰਦੇ ਹਨ । ਇਸ ਤਰ੍ਹਾਂ ਸਰੀਰਕ ਸਿੱਖਿਆ ਭਾਸ਼ਾਵਾਦ ਨੂੰ ਘਟਾਉਣ ਅਤੇ ਰਾਸ਼ਟਰੀ ਏਕਤਾ ਵਿਚ ਵਾਧਾ ਕਰਨ ਦਾ ਯਤਨ ਕਰਦੀ ਹੈ ।

6. ਵਿਰਲਾ ਸਮਾਂ ਅਤੇ ਸਰੀਰਕ ਸਿੱਖਿਆ —ਵਿਹਲਾ ਸਮਾਂ ਉਹ ਹੁੰਦਾ ਹੈ, ਜਦ ਮਨੁੱਖ ਕੋਲ ਕਰਨ ਨੂੰ ਕੋਈ ਕੰਮ ਨਾ ਹੋਵੇ । ਕਈ ਲੋਕ ਵਿਹਲੇ ਸਮੇਂ ਦਾ ਕੋਈ ਲਾਭ ਨਹੀਂ ਉਠਾਉਂਦੇ, ਸਗੋਂ ਇਸ ਸਮੇਂ ਵਿਅਰਥ ਝਗੜੇ, ਬਹਿਸ ਅਤੇ ਲੜਾਈ ਆਦਿ ਵਿਚ ਪੈ ਕੇ ਆਪਣਾ ਅਤੇ ਦੂਜਿਆ ਦਾ ਨੁਕਸਾਨ ਕਰਦੇ ਹਨ, ਜਿਸ ਨਾਲ ਦੇਸ਼ ਦੇ ਸਾਹਮਣੇ ਕਈ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਉਹ ਕਈ ਉਲਝਣਾਂ ਵਿਚ ਫਸ ਜਾਂਦਾ ਹੈ । ਕਈ ਵਾਰ ਇਹ ਝਗੜੇ ਇੰਨੇ ਵੱਧ ਜਾਂਦੇ ਹਨ ਕਿ ਦੇਸ਼ ਦੀ ਏਕਤਾ ਨੂੰ ਵੀ ਖ਼ਤਰਾ ਪੈਦਾ ਹੋ ਜਾਂਦਾ ਹੈ । ਵਿਹਲੇ ਸਮੇਂ ਦੀ ਯੋਗ ਵਰਤੋਂ ਕਰਾਉਣ ਲਈ ਸਰੀਰਕ ਸਿੱਖਿਆ ਬੜਾ ਚੰਗਾ ਪ੍ਰੋਗਰਾਮ ਪੇਸ਼ ਕਰਦੀ ਹੈ । ਇਨ੍ਹਾਂ ਪ੍ਰੋਗਰਾਮਾਂ ਵਿਚ ਸਭ ਬੱਚਿਆਂ ਅਤੇ ਨੌਜਵਾਨਾਂ ਦੇ ਵਿਹਲੇ ਸਮੇਂ ਦੀ ਚੰਗੀ ਵਰਤੋਂ ਹੁੰਦੀ ਹੈ ਅਤੇ ਉਨ੍ਹਾਂ ਦੀ ਸ਼ਕਤੀ ਠੀਕ ਪਾਸੇ ਲੱਗਦੀ ਹੈ । ਇਸ ਤਰ੍ਹਾਂ ਰਾਸ਼ਟਰੀ ਏਕਤਾ ਦੀ ਸਮੱਸਿਆ ਹੱਲ ਹੋ ਜਾਂਦੀ ਹੈ ।

7. ਦੇਸ਼-ਭਗਤੀ, ਅਨੁਸ਼ਾਸਨ ਅਤੇ ਸਹਿਣਸ਼ੀਲਤਾ —ਸਰੀਰਕ ਸਿੱਖਿਆ ਰਾਹੀਂ, ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ । ਸਰੀਰਕ ਸਿੱਖਿਆ ਨੌਜਵਾਨਾਂ ਵਿਚ ਦੇਸ਼ ਭਗਤੀ ਦੀ

8. ਰਾਸ਼ਟਰੀ ਆਚਰਨ-ਉਸਾਰੀ ਅਤੇ ਸਰੀਰਕ ਸਿੱਖਿਆ -  ਲੋਕਾਂ ਅੰਦਰ ਰਾਸ਼ਟਰੀ ਏਕਤਾ ਦੀ ਭਾਵਨਾ ਜਗਾਉਣ ਅਤੇ ਉਨ੍ਹਾਂ ਅੰਦਰ ਰਾਸ਼ਟਰੀ ਆਚਰਨ ਦੀ ਉਸਾਰੀ ਕਰਨ ਵਿਚ ਸਰੀਰਕ ਸਿੱਖਿਆ ਦਾ ਬਹੁਤ ਵੱਡਾ ਹਿੱਸਾ ਹੈ । ਜੇ ਦੇਸ਼ ਦੇ ਲੋਕਾਂ ਵਿਚ ਰਾਸ਼ਟਰੀ ਆਚਰਨ ਦੀ ਕਮੀ ਹੋਵੇ ਤਾਂ ਦੇਸ਼ ਦਾ ਕੋਈ ਵੀ ਕੰਮ ਠੀਕ ਤਰ੍ਹਾਂ ਨਹੀਂ ਚਲ ਸਕਦਾ ਅਤੇ ਦੇਸ਼ ਕੋਈ ਉੱਨਤੀ ਨਹੀਂ ਕਰ ਸਕਦਾ । ਸਰੀਰਕ ਸਿੱਖਿਆ ਦੇ ਪ੍ਰੋਗਰਾਮ ਇਸ ਤਰ੍ਹਾਂ ਬਣਾਏ ਜਾਂਦੇ ਹਨ ਕਿ ਨੌਜਵਾਨਾਂ ਅੰਦਰ ਦੇਸ਼ ਪ੍ਰੇਮ ਅਤੇ ਦੇਸ਼ ਸਤਿਕਾਰ ਦੀ ਭਾਵਨਾ ਦੇ ਨਾਲ ਨਾਲ ਰਾਸ਼ਟਰੀ ਆਚਰਨ ਦੀ ਉਸਾਰੀ ਹੁੰਦੀ ਹੈ । ਇਹ ਰਾਸ਼ਟਰੀ ਆਚਰਨ ਰਾਸ਼ਟਰੀ ਏਕਤਾ ਨੂੰ ਕਾਇਮ ਰੱਖਣ ਵਿਚ ਬੜਾ ਭਾਰੀ ਹਿੱਸਾ ਪਾਉਂਦਾ ਹੈ । ਇਸ ਤੋਂ ਬਿਨਾਂ ਰਾਸ਼ਟਰੀ ਏਕਤਾ ਬਹੁਤ ਸਮਾਂ ਕਾਇਮ ਨਹੀਂ ਰਹਿ ਸਕਦੀ । ਸਰੀਰਕ ਸਿੱਖਿਆ ਰਾਸ਼ਟਰੀ ਆਚਰਨ ਰਾਹੀਂ ਇਸ ਏਕਤਾ ਨੂੰ ਸਦਾ ਲਈ ਕਾਇਮ ਰੱਖਦੀ ਹੈ ।






 












Comments