ਪਾਠ 4
ਆਰਥਿਕ ਅਤੇ ਸਮਾਜਿਕ ਵਿਕਾਸ
ਹੋਰ ਮਹੱਤਵਪੂਰਨ ਪ੍ਰਸ਼ਨ
(Other Important Questions)
(ੳ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਆਰਥਿਕ ਵਿਕਾਸ (Economic Development) ਦਾ ਅਰਥ ਸਪੱਸ਼ਟ ਕਰੋ I
ਉੱਤਰ - ਆਰਥਿਕ ਵਿਕਾਸ ਦਾ ਅਰਥ ਸਮਾਜ ਦੇ ਪ੍ਰਤੀ ਵਿਅਕਤੀ ਦੀ ਆਮਦਨ ਵਿੱਚ ਵਾਧਾ ਹੋਣਾ ਹੈ ।
ਪ੍ਰਸ਼ਨ 2, ਆਰਥਿਕ ਵਿਕਾਸ ਦੇ ਲਈ ਕਿਹੜੀਆਂ ਕਿਰਿਆਵਾਂ ਲਾਭਦਾਇਕ ਹਨ ?
ਉੱਤਰ-ਖੇਤੀਬਾੜੀ ਪ੍ਰਬੰਧ, ਮੱਛੀ ਪਾਲਣ, ਖਾਦ ਨਿਰਮਾਣ, ਖਣਨ ਆਦਿ ਆਰਥਿਕ ਵਿਕਾਸ ਦੇ ਲਈ ਸਹਾਈ ਹਨ ।
ਪ੍ਰਸ਼ਨ 3. ਸਭ ਤੋਂ ਮਹੱਤਵਪੂਰਨ ਸਮਾਜਿਕ ਜ਼ਰੂਰਤ ਕੀ ਹੈ ?
ਉੱਤਰ-ਸਿੱਖਿਆ ।
ਪ੍ਰਸ਼ਨ 4. ਕਿਹੜੀ ਸੰਸਥਾ ਸੰਪਰਕ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਕੰਮ ਕਰਦੀ ਹੈ ?
ਉੱਤਰ-ਵਿਸ਼ਵ ਸਿਹਤ ਸੰਗਠਨ (W.H.O.) |
ਪ੍ਰਸ਼ਨ 5. ਹਰੀ ਕ੍ਰਾਂਤੀ (Green Revolution) ਦੌਰਾਨ ਖੇਤੀਬਾੜੀ ਵਿਚ ਕੀ-ਕੀ ਸੁਧਾਰ ਆਏ ?
ਉੱਤਰ-ਆਧੁਨਿਕ ਉਪਕਰਨਾਂ, ਬਿਜਲਈ ਊਰਜਾ, ਸਿੰਜਾਈ ਉਪਕਰਨਾਂ ਦੀ ਵਰਤੋਂ ਰਸਾਇਣਿਕ ਕੀਟਨਾਸ਼ਕਾਂ ਦੀ ਵਰਤੋਂ ਨਾਲ ਖੇਤੀਬਾੜੀ ਵਿਚ ਹਰੀ ਕ੍ਰਾਂਤੀ ਲਿਆਦੀ ਗਈ ਅਤੇ ਖੇਤੀਬਾੜੀ ਨਾਲ ਸੰਬੰਧਿਤ ਉਪਕਰਨਾਂ ਦਾ ਵਿਕਾਸ ਹੋਇਆ ।
ਪ੍ਰਸ਼ਨ 6. ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਸਮਾਜਿਕ ਕਾਰਕ ਕਿਹੜੇ ਹਨ ?
ਉੱਤਰ-ਬਾਲ ਵਿਆਹ, ਬਾਲ ਮਜ਼ਦੂਰੀ, ਮਨੁੱਖੀ ਸਿਹਤ, ਸਮਾਜਿਕ, ਸੰਸਕ੍ਰਿਤਕ ਅਤੇ ਸਿਧਾਂਤਿਕ ਕਦਰਾਂ-ਕੀਮਤਾਂ ਆਦਿ ।
ਪ੍ਰਸ਼ਨ 7. ਗ਼ਰੀਬੀ ਦੇ ਪ੍ਰਮੁੱਖ ਕਾਰਨ ਕੀ ਹਨ ?
ਉੱਤਰ-ਵਸੋਂ ਵਿਸਫੋਟ, ਪ੍ਰਾਕ੍ਰਿਤਕ ਸੰਪਰਦਾ ਦੀ ਅਸਮਾਨ ਵੰਡ, ਸਿੱਖਿਆ ਸਹੂਲਤਾਂ ਦੀ ਅਣ-ਉਪਲੱਬਧਤਾ ਅਤੇ ਰੁਜ਼ਗਾਰ ਅਵਸਰਾਂ ਦੀ ਕਮੀ ਆਦਿ ।
ਪ੍ਰਸ਼ਨ 8. ਰੁਜ਼ਗਾਰ (Employment) ਦਾ ਮਤਲਬ ਸਪੱਸ਼ਟ ਕਰੋ ।
ਉੱਤਰ-ਰੁਜ਼ਗਾਰ ਤੋਂ ਭਾਵ ਇਕ ਵਿਅਕਤੀ ਅਤੇ ਉਸਦੇ ਪਰਿਵਾਰ ਦੀ ਆਜੀਵਿਕਾ ਨੂੰ ਸਹਾਰਾ ਪ੍ਰਦਾਨ ਕਰਨ ਵਾਲਾ ਕਿੱਤਾ ਹੈ ।
ਪ੍ਰਸ਼ਨ 9. ਕਾਨੂੰਨ ਦੇ ਅਨੁਸਾਰ ਵਿਆਹ ਦੇ ਸਮੇਂ ਲੜਕੀ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-18 ਸਾਲ ।
ਪ੍ਰਸ਼ਨ 10. ਸਿਹਤ (Health) ਕਿਸਨੂੰ ਕਹਿੰਦੇ ਹਨ ?
ਉੱਤਰ-ਸਿਹਤ ਇਕ ਸੰਪੂਰਨ ਸਰੀਰਕ, ਮਾਨਸਿਕ ਅਤੇ ਸਮਾਜਿਕ ਕੁਸਲਤਾ ਦੀ ਅਵਸਥਾ ਹੈ ਅਤੇ ਕੇਵਲ ਰੋਗ ਜਾਂ ਕਮਜ਼ੋਰੀ ਦੀ ਗੈਰ ਮੌਜੂਦਗੀ ਨਹੀਂ ਹੈ ।
ਪ੍ਰਸ਼ਨ 11. ਕਦਰਾਂ-ਕੀਮਤਾਂ ਵਾਲੀ ਸਿੱਖਿਆ ਕਿਸਨੂੰ ਕਹਿੰਦੇ ਹਨ ?
ਉੱਤਰ-ਮੂਲ ਸਿੱਖਿਆ ਤੋਂ ਭਾਵ ਵਿਅਕਤੀਆਂ ਨੂੰ ਸਮਾਜ, ਦੇਸ਼ ਅਤੇ ਵਿਸ਼ਵ ਦੇ ਚਰਿੱਤਰ ਨਿਰਮਾਣ, ਵਾਤਾਵਰਣਿਕ, ਸਿੱਖਿਅਕ ਅਤੇ ਸਾਹਿਤਿਕ ਕਦਰਾਂ-ਕੀਮਤਾਂ ਨੂੰ ਉੱਚਾ ਚੁੱਕਣ ਲਈ ਦਿੱਤੀ ਜਾਣ ਵਾਲੀ ਸਿੱਖਿਆ ਤੋਂ ਹੈ ।
ਪ੍ਰਸ਼ਨ 12. ਏਡਜ਼ (AIDS) ਦਾ ਪੂਰਾ ਨਾਂ ਦੱਸੇ ।
ਉੱਤਰ-ਐਕੁਆਇਰਡ ਐਮੀਨੋ ਡੈਫੀਸੈਂਸੀ ਸਿੰਡਰੋਮ (Acquired Immuno Deficiency Syndrome)
ਪ੍ਰਸ਼ਨ 13. ਏਡਜ਼ ਦੇ ਰੋਗਾਣੂ ਦਾ ਨਾਂ ਦੱਸੇ ।
ਉੱਤਰ-ਮਨੁੱਖੀ ਪ੍ਰਤੀਰੋਧਕਤਾ ਵਾਇਰਸ (HIV) HIV = Human Immuno deficiency Virus |
ਪ੍ਰਸ਼ਨ 14. ਏਡਜ਼ ਕਿਸ ਪ੍ਰਕਾਰ ਦਾ ਰੋਗ ਹੈ ?
ਉੱਤਰ-ਏਡਜ਼ ਇਕ ਉਪ-ਅਰਜਿਤ (Acquired) ਰੋਗ ਹੈ ।
ਪ੍ਰਸ਼ਨ 15. HIV ਦੀ ਜਾਂਚ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-HIV ਦੀ ਜਾਂਚ ਇਲੀਸਾ ਟੈਸਟ (ELISA Test) ਅਤੇ ਵੈਸਟਰਨ ਬਲੋਟ ਟੈਸਟ (Western Blot Test) ਦੁਆਰਾ ਕੀਤੀ ਜਾਂਦੀ ਹੈ ।
ਪ੍ਰਸ਼ਨ 16. ਵਿਸ਼ਵ ਏਡਜ਼ ਦਿਵਸ ਕਦੋਂ ਮਨਾਇਆ ਜਾਂਦਾ ਹੈ ?
ਉੱਤਰ-ਹਰ ਸਾਲ 1 ਦਸੰਬਰ ਨੂੰ ।
ਪ੍ਰਸ਼ਨ 17. ਰੋਗ (Disease) ਦੀ ਪਰਿਭਾਸ਼ਾ ਦਿਓ ।
ਉੱਤਰ-ਅਜਿਹੀ ਅਵਸਥਾ ਜਿਸ ਦੇ ਕਾਰਨ ਸਿਹਤ ਵਿਚ ਵਿਕਾਰ ਪੈਦਾ ਹੋਵੇ ਜਾਂ ਸਰੀਰ ਦੇ ਅੰਗਾਂ ਨੂੰ ਅਸਾਧਾਰਨ ਕੰਮਾਂ ਨੂੰ ਕਰਨ ਵਿਚ ਮੁਸ਼ਕਿਲ ਪੇਸ਼ ਆਵੇ ਤਾਂ ਅਜਿਹੀ ਅਵਸਥਾ ਨੂੰ ਰੋਗ ਕਹਿੰਦੇ ਹਨ ।
ਪ੍ਰਸ਼ਨ 18. ਹੋਣ ਵਾਲੇ ਸਮੇਂ ਦੇ ਆਧਾਰ ਤੇ ਰੋਗਾਂ ਦੇ ਪ੍ਰਕਾਰ ਦੱਸੋ ।
ਉੱਤਰ-ਜਨਮਜਾਤ ਰੋਗ (Inborn) ਅਤੇ ਉਪ-ਅਰਜਿਤ (Acquired) ਰੋਗ ।
ਪ੍ਰਸ਼ਨ 19. ਸਭ ਤੋਂ ਪਹਿਲਾਂ ਏਡਜ਼ ਦਾ ਪਤਾ ਕਦੋਂ ਅਤੇ ਕਿੱਥੇ ਲੱਗਾ ?
ਉੱਤਰ-1959 ਈ: ਵਿਚ ਅਫ਼ਰੀਕਾ ਵਿਚ ਸਭ ਤੋਂ ਪਹਿਲਾਂ ਏਡਜ਼ ਦਾ ਪਤਾ ਲੱਗਾ ।
ਪ੍ਰਸ਼ਨ 20. ਸੰਚਾਰੀ ਬਿਮਾਰੀਆਂ (Communicable Diseases) ਕੀ ਹੁੰਦੀਆਂ ਹਨ ?
ਉੱਤਰ-ਉਹ ਬਿਮਾਰੀਆਂ ਜੋ ਕਿਸੇ ਸੰਕ੍ਰਮਿਤ ਵਿਅਕਤੀ ਤੋਂ ਦੂਸਰੇ ਸਿਹਤਮੰਦ ਵਿਅਕਤੀਆਂ ਵਿਚ ਫੈਲ ਜਾਂਦੀਆਂ ਹਨ, ਉਹਨਾਂ ਨੂੰ ਸੰਚਾਰੀ ਬਿਮਾਰੀਆਂ ਜਾਂ ਛੂਤ ਦੀਆਂ ਬਿਮਾਰੀਆਂ ਕਹਿੰਦੇ ਹਨ ।
ਪ੍ਰਸ਼ਨ 21. ਸੰਚਾਰੀ ਜਾਂ ਛੂਤ ਦੀਆਂ ਬਿਮਾਰੀਆਂ (Non-communicable Diseases ਦੇ ਉਦਾਹਰਨ ਦਿਓ ।
ਉੱਤਰ-ਹੈਜਾ, ਚੇਚਕ, ਖਸਰਾ, ਦਾਦ, ਟੀ ਬੀ ਆਦਿ ।
ਪ੍ਰਸ਼ਨ 22, ਅਣ-ਸੰਚਾਰੀ ਬਿਮਾਰੀਆ (Non-communicable Diseases) ਦੇ ਉਦਾਹਰਨ ਦਿਓ ।
ਉੱਤਰ-ਦਿਲ ਦਾ ਰੋਗ, ਕੈਂਸਰ, ਐਲਰਜੀ ਆਦਿ ।
ਪ੍ਰਸ਼ਨ 23. ਪ੍ਰਤੀਰੋਧਨ ਸੰਵੇਦਨਾਤਮਿਕ ਉਪਚਾਰ ਦਾ ਕੀ ਅਰਥ ਹੈ ?
ਉੱਤਰ-ਪ੍ਰਤੀਰੋਧਨ ਸੰਵੇਦਨਾਤਮਿਕ ਉਪਚਾਰ ਵਿਚ ਪ੍ਰਤੀਰੋਧਨ ਕੋਸ਼ਿਕਾਵਾਂ ਦੀ ਸੰਖਿਆ ਨੂੰ ਵਧਾਇਆ ਜਾਂਦਾ ਹੈ ।
ਪ੍ਰਸ਼ਨ 24. ਖੇਤੀਬਾੜੀ ਵਪਾਰ (Agribusiness) ਦਾ ਵਿਕਾਸ ਕਿਉਂ ਹੋਇਆ ?
ਉੱਤਰ-ਵਸੇ ਦੇ ਵਾਧੇ ਦੇ ਵੱਧਣ ਕਾਰਨ ਖੇਤੀਬਾੜੀ ਉਤਪਾਦਾ ਦੀ ਮੰਗ ਵਿਚ ਵਾਧੇ ਦੇ ਫਲਸਰੂਪ ਖੇਤੀਬਾੜੀ ਵਪਾਰ ਦਾ ਵਿਕਾਸ ਹੋਇਆ।
ਪ੍ਰਸ਼ਨ 25. ਵਿਕਾਸ ਦੇ ਦੇ ਪੱਖ ਕਿਹੜੇ ਹਨ ?
ਉੱਤਰ-ਆਰਥਿਕ ਵਿਕਾਸ ਅਤੇ ਸਮਾਜਿਕ ਵਿਕਾਸ ।
ਪ੍ਰਸ਼ਨ 26. ਸਭ ਤੋਂ ਜ਼ਰੂਰੀ ਸਮਾਜਿਕ ਲੋੜ ਦੱਸੇ ।
ਉੱਤਰ-ਸਿੱਖਿਆ ।
ਪ੍ਰਸ਼ਨ 27. ਬਾਲ ਮਜ਼ਦੂਰੀ ਅਤੇ ਬਾਲ ਵਿਆਹ ਦੇ ਕੀ ਕਾਰਨ ਹਨ ?
ਉੱਤਰ-(i) ਵਿੱਦਿਆ ਦੀ ਘਾਟ, (ii) ਗ਼ਰੀਬੀ।
ਅਭਿਆਸ ਦੇ ਪ੍ਰਸ਼ਨ
(Textual Questions)
(ੳ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਵਿਕਾਸ (Development) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-ਵਿਕਾਸ ਦਾ ਅਰਥ ਸਮਾਜ ਦੀ ਹੌਲੀ ਹੌਲੀ ਹੋਣ ਵਾਲੀ ਉੱਨਤੀ ਹੈ ਜਿਸਦੇ ਫਲਸਰੂਪ ਉਹ ਆਰਥਿਕ ਰੂਪ ਵਿਚ ਮਜ਼ਬੂਤ ਅਤੇ ਉੱਨਤ ਬਣ ਸਕੇ ।
ਪ੍ਰਸ਼ਨ 2. ਛੂਤ-ਰੋਗਾਂ (Communicable Diseases) ਦੇ ਫੈਲਾਅ ਲਈ ਜੁੰਮੇਵਾਰ ਦੇ ਕਾਰਨ ਦੱਸੋ ।
ਉੱਤਰ-ਖ਼ਰਾਬ ਸਿਹਤ ਪ੍ਰਬੰਧ, ਭੋਜਨ ਦੀ ਕਮੀ ਅਤੇ ਦੂਸ਼ਿਤ ਜਲ ਅਤੇ ਹਵਾ ਦੇ ਕਾਰਨ ਛੂਤ ਦੀਆਂ ਬਿਮਾਰੀਆਂ ਫੈਲਦੀਆਂ ਹਨ ।
ਪ੍ਰਸ਼ਨ 3. ਬੇਰੁਜ਼ਗਾਰੀ (Unemployment) ਦਾ ਮੁੱਖ ਕਾਰਨ ਕੀ ਹੈ ?
ਉੱਤਰ-ਵਸੋਂ ਵਿਚ ਵਾਧਾ ਅਤੇ ਸਿੱਖਿਆ ਦੀ ਕਮੀ ਬੇਰੁਜਗਾਰੀ ਦੇ ਮੁੱਖ ਕਾਰਨ ਹਨ ।
ਪ੍ਰਸ਼ਨ 4. ਉਸ ਅੰਤਰ-ਰਾਸ਼ਟਰੀ ਸੰਸਥਾ ਦਾ ਨਾਮ ਦੱਸੇ, ਜਿਹੜੀ ਬਾਲ ਮਜ਼ਦੂਰੀ ਅਤੇ ਹੋਰ ਮਜ਼ਦੂਰੀ ਸਰਗਰਮੀਆਂ ਉੱਪਰ ਨਿਗ੍ਹਾ ਰੱਖਦੀ ਹੈ ।
ਉੱਤਰ-ਸੰਯੁਕਤ ਰਾਸਟਰ ਨੇ ਬਾਲ ਮਜ਼ਦੂਰੀ ਅਤੇ ਦੂਸਰੀਆਂ ਮਜ਼ਦੂਰੀ ਦੀਆਂ ਕਿਰਿਆਵਾਂ ਤੇ ਨਜ਼ਰ ਰੱਖਣ ਲਈ ਅੰਤਰ-ਰਾਸ਼ਟਰੀ ਮਜ਼ਦੂਰ ਸੰਗਠਨ (I.L.O.) ਦਾ ਨਿਰਮਾਣ ਕੀਤਾ ਹੈ ।
(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)
ਪ੍ਰਸ਼ਨ 1. ਸਿਹਤ (Health) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-ਸਿਹਤ ਪੂਰਨ-ਤੌਰ 'ਤੇ ਭੌਤਿਕ, ਮਾਨਸਿਕ ਅਤੇ ਸਮਾਜਿਕ ਰੂਪ ਵਿਚ ਸਿਹਤਮੰਦ ਅਤੇ ਖ਼ੁਸ਼ ਰਹਿਣ ਦੀ ਅਵਸਥਾ ਹੈ । ਵਿਸ਼ਵ ਸਿਹਤ ਸੰਗਠਨ (W.H.O.) ਦੁਆਰਾ ਸਿਹਤ ਦੀ ਹੇਠ ਲਿਖੀ ਪਰਿਭਾਸ਼ਾ ਦਿੱਤੀ ਗਈ ਹੈ-
''ਸਿਹਤ ਇਕ ਸਰੀਰਕ, ਮਾਨਸਿਕ ਅਤੇ ਸਮਾਜਿਕ ਕੁਸ਼ਲਤਾ ਦੀ ਅਵਸਥਾ ਹੈ ਅਤੇ ਕੇਵਲ ਰੋਗ ਜਾਂ ਕਮਜ਼ੋਰੀ ਦੀ ਗ਼ੈਰ-ਮੌਜੂਦਗੀ ਨਹੀਂ ਹੈ ।"
ਇਸ ਤਰ੍ਹਾਂ ਸਿਹਤ ਦੇ ਤਿੰਨ ਪਹਿਲੂ ਹਨ-
(1) ਸ਼ਰੀਰਕ ਸਿਹਤ,
-(2) ਮਾਨਸਿਕ ਸਿਹਤ ਅਤੇ
(3) ਸਮਾਜਿਕ ਸਿਹਤ ।
ਪ੍ਰਸ਼ਨ 2. ਅਮੀਰੀ (Affluence) ਕੀ ਹੈ ?
ਉੱਤਰ-ਜੀਵਨ ਪੱਧਰ ਨੂੰ ਚੰਗਾ ਬਣਾਉਣ ਅਤੇ ਸੁੱਖ-ਸਹੂਲਤਾਂ ਨੂੰ ਪ੍ਰਾਪਤ ਕਰਨ ਦੇ ਲਈ ਬਹੁਤ ਜ਼ਿਆਦਾ ਮਾਤਰਾ ਵਿਚ ਧਨ-ਜਾਇਦਾਦ ਦਾ ਹੋਣਾ ਧਨ ਦੀ ਅਧਿਕਤਾ ਜਾਂ ਅਮੀਰੀ -ਕਹਾਉਂਦੀ ਹੈ । ਕਿਸੇ ਵੀ ਦੇਸ਼ ਦੇ ਵਿਕਾਸ ਵਿਚ ਧਨ ਦੀ ਅਧਿਕਤਾ ਮਹੱਤਵਪੂਰਨ ਭੂਮਿਕਾ
ਨਿਭਾਉਂਦੀ ਹੈ । ਦੇਸ਼ ਵਿਚ ਬਣੀਆਂ ਚੰਗੀਆਂ ਸੜਕਾਂ, ਸੰਚਾਰ ਵਿਵਸਥਾ, ਵਿਵਸਥਿਤ ਪ੍ਰਬੰਧਨ ਊਰਜਾ ਉਤਪਾਦਨ ਅਤੇ ਵੰਡ ਉਸ ਦੇਸ਼ ਦੀ ਧਨ-ਉੱਨਤੀ ਨੂੰ ਦਰਸਾਉਂਦੇ ਹਨ ।
ਪ੍ਰਸ਼ਨ 3. ਗਰੀਬੀ (Poverty) ਦੇ ਮੁੱਖ ਕਾਰਨ ਕੀ ਹਨ ?
ਉੱਤਰ-ਕਿਸੇ ਵਿਅਕਤੀ ਜਾਂ ਪਰਿਵਾਰ ਦੀ ਆਮਦਨ ਦੇ ਸਾਧਨਾ ਦੀ ਘਾਟ ਹੋਣ ਦੀ ਸਥਿਤੀ ਨੂੰ ਗ਼ਰੀਬੀ ਕਹਿੰਦੇ ਹਨ ।
ਗ਼ਰੀਬੀ ਦੇ ਪ੍ਰਮੁੱਖ ਕਾਰਨ ਇਸ ਤਰ੍ਹਾਂ ਹਨ-
(1) ਵਸੋਂ ਵਿਸਫੋਟ
(2) ਪ੍ਰਾਕ੍ਰਿਤਿਕ ਸੰਪਦਾ ਦੀ ਅਸਮਾਨ ਵੰਡ
(3) ਸਿੱਖਿਆ ਸਹੂਲਤਾਂ ਦੀ ਕਮੀ
(4) ਰੁਜ਼ਗਾਰ ਅਵਸਰਾਂ ਦੀ ਘਾਟ
(5) ਰਹਿਣ-ਸਹਿਣ ਦੀ ਉੱਚੀ ਲਾਗਤ ।
ਪ੍ਰਸ਼ਨ 4. ਆਧੁਨਿਕ ਖੇਤੀ (Modern Agriculture) ਰਵਾਇਤੀ ਖੇਤੀਬਾੜੀ (Traditional Agriculture) ਤੋਂ ਕਿਵੇਂ ਭਿੰਨ ਹੈ ?
ਉੱਤਰ-ਪਰੰਪਰਾਗਤ ਖੇਤੀਬਾੜੀ ਮਸ਼ੀਨਾਂ ਤੋਂ ਬਿਨਾਂ ਕੀਤੀ ਜਾਂਦੀ ਸੀ । ਕਿਸਾਨ ਭੂਮੀ ਤੇ ਹਲ ਚਲਾਉਂਦੇ ਸਨ ਅਤੇ ਕੇਵਲ ਸਾਧਾਰਨ ਉਪਕਰਨਾਂ ਦੀ ਵਰਤੋਂ ਕਰਦੇ ਸਨ । ਪਰੰਪਰਾਗਤ ਖੇਤੀਬਾੜੀ ਦਾ ਪ੍ਰਮੁੱਖ ਉਦੇਸ਼ ਪਰਿਵਾਰ ਦੇ ਲਈ ਭੋਜਨ ਅਤੇ ਦੂਸਰੀਆਂ ਵਸਤੂਆਂ ਦਾ ਉਤਪਾਦਨ ਕਰਨਾ ਸੀ ।
ਆਧੁਨਿਕ ਖੇਤੀਬਾੜੀ ਵਿਚ ਆਧੁਨਿਕ ਉਪਕਰਨਾ, ਬਿਜਲਈ ਊਰਜਾ, ਸਿੰਚਾਈ ਉਪਕਰਨਾ, ਰਸਾਇਣਿਕ ਖਾਦਾ ਅਤੇ ਉੱਚਤਮ ਖੇਤੀਬਾੜੀ ਪੱਧਤੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਆਧੁਨਿਕ ਖੇਤੀਬਾੜੀ ਵੱਡੇ ਪੈਮਾਨੇ ਤੇ ਕੀਤੀ ਜਾਂਦੀ ਹੈ । ਆਧੁਨਿਕ ਖੇਤੀਬਾੜੀ ਨੇ ਹਰੀ ਕ੍ਰਾਂਤੀ ਨੂੰ ਜਨਮ ਦਿੱਤਾ ।
ਪ੍ਰਸ਼ਨ 5. ਖੇਤੀ-ਵਪਾਰ (Agri-business) ਕਿਸ ਨੂੰ ਆਖਦੇ ਹਨ ?
ਉੱਤਰ-ਸ਼ਹਿਰੀਕਰਨ ਦੇ ਕਾਰਨ ਖੇਤੀਬਾੜੀ ਉਤਪਾਦਾਂ ਦੀ ਮੰਗ ਵਿਚ ਵਾਧੇ ਦੇ ਫਲਸਰੂਪ ਖੇਤੀਬਾੜੀ ਦਾ ਆਧੁਨਿਕੀਕਰਨ ਹੋ ਰਿਹਾ ਹੈ । ਆਧੁਨਿਕੀਕਰਨ ਦੇ ਕਾਰਨ ਖੇਤੀਬਾੜੀ ਇਕ ਵਪਾਰ ਦਾ ਰੂਪ ਲੈ ਰਹੀ ਹੈ । ਖੇਤੀ ਵਪਾਰ ਦੇ ਤਿੰਨ ਮੁੱਖ ਕਾਰਕ ਹਨ-
(1) ਖੇਤੀ ਦੇ ਯੰਤਰ ਅਤੇ ਦੂਸਰੇ ਖੇਤੀ ਉਪਕਰਨਾਂ ਦਾ ਨਿਰਮਾਣ
(2) ਖੇਤੀ ਵਿਚ ਵਾਧਾ ਕਰਨ ਲਈ ਅਪਣਾਏ ਗਏ ਢੰਗ
(3) ਖੇਤੀ ਦੇ ਉਤਪਾਦਾਂ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਅਤੇ ਵੰਡ ।
ਪ੍ਰਸ਼ਨ 6. ਆਰਥਿਕ ਵਿਕਾਸ (Economic development), ਸਮਾਜਿਕ ਵਿਕਾਸ (Social deelopment) ਤੋਂ ਕਿਵੇਂ ਵੱਖਰਾ ਹੈ ?
ਉੱਤਰ-ਆਰਥਿਕ ਵਿਕਾਸ ਦਾ ਅਰਥ ਸਮਾਜ ਦੀ ਪ੍ਰਤੀ ਵਿਅਕਤੀ ਆਮਦਨ ਵਿਚ ਵਾਧਾ ਹੋਣਾ ਹੈ । ਖੇਤੀਬਾੜੀ ਨਿਰਮਾਣ, ਮੱਛੀ ਪਾਲਣ, ਖਾਧ ਉਤਪਾਦਨ, ਖਨਨ ਆਦਿ ਕਿਰਿਆਵਾ ਆਰਥਿਕ ਵਿਕਾਸ ਵਿਚ ਸਹਾਈ ਹਨ ।
ਸਮਾਜਿਕ ਵਿਕਾਸ ਦਾ ਅਰਥ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਨੂੰ ਦੂਰ ਕਰਕੇ ਨੈਤਿਕ ਮੁੱਲਾਂ ਦਾ ਵਿਕਾਸ ਕਰਨਾ ਹੈ । ਸਿੱਖਿਆ ਸਮਾਜਿਕ ਵਿਕਾਸ ਵਿਚ ਮੁੱਖ ਸਹਾਈ ਤੱਤ ਹੈ।
(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)
ਪ੍ਰਸ਼ਨ 1. ਕਿਸੇ ਰਾਸ਼ਟਰ ਦੇ ਵਿਕਾਸ ਨੂੰ ਗਰੀਬੀ (Poverty) ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-ਗ਼ਰੀਬੀ ਹਰ ਰਾਸ਼ਟਰ ਦੇ ਵਿਕਾਸ ਨੂੰ ਰੋਕਦੀ ਹੈ । ਗ਼ਰੀਬੀ ਦੇ ਕਾਰਨ ਲੋਕ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ । ਗਰੀਬੀ ਕਾਰਨ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਉਪਚਾਰ ਸੰਬੰਧੀ ਸਹੂਲਤਾਂ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਦਾ । ਗ਼ਰੀਬੀ ਦੇ ਕਾਰਨ ਪੈਦਾਵਾਰ ਵਿਚ ਕਮੀ ਆ ਜਾਂਦੀ ਹੈ ਜਿਸਦੇ ਕਾਰਨ ਗ਼ਰੀਬੀ ਵਿਚ ਹੋਰ ਵਾਧਾ ਹੁੰਦਾ ਹੈ । ਹੋਲੀ ਵਿਕਾਸ ਦਰ ਅਤੇ ਗ਼ਰੀਬੀ ਨਾਲ ਵਾਤਾਵਰਣ ਸੰਬੰਧੀ ਅਨੇਕ ਸਮੱਸਿਆਵਾਂ, ਜਿਵੇਂ ਬੀਮਾਰੀਆ ਗੰਦਗੀ ਨਾਲ ਭਰਿਆ ਵਾਤਾਵਰਣ ਆਦਿ ਪੈਦਾ ਹੁੰਦੀਆਂ ਹਨ ।
ਪ੍ਰਸ਼ਨ 2. ਵਿਕਾਸ ਵਿੱਚ ਸਿੱਖਿਆ ਦੀ ਭੂਮਿਕਾ (Role of Education in Development) ਉੱਪਰ ਇੱਕ ਨੋਟ ਲਿਖੋ |
ਉੱਤਰ-ਸਿੱਖਿਆ ਇਕ ਸਮਾਜਿਕ ਕਾਰਕ ਹੈ ਜੋ ਇਕ ਦੇਸ਼ ਦੇ ਵਿਕਾਸ ਵਿਚ ਸਹਾਈ ਹੁੰਦਾ ਹੈ । ਸਿੱਖਿਆ ਦੁਆਰਾ ਲੋਕਾਂ ਦੇ ਵਿਹਾਰ ਵਿਚ ਬਦਲਾਓ ਆਉਂਦਾ ਹੈ ਅਤੇ ਮਾਨਸਿਕ ਵਿਕਾਸ ਵੀ ਹੁੰਦਾ ਹੈ । ਸਿੱਖਿਆ ਲੋਕਾਂ ਨੂੰ ਵਿਅਕਤੀਗਤ ਅਤੇ ਰਾਸ਼ਟਰੀ ਸਮੱਸਿਆਵਾਂ ਪ੍ਰਤੀ ਵਧੇਰੇ ਜਾਗਰੂਕ ਕਰਦੀ ਹੈ । ਕਿੱਤਾ-ਮੁਖੀ ਸਿੱਖਿਆ (Vocational education) ਅਤੇ ਪ੍ਰਯੋਗਿਕ ਜਾਣਕਾਰੀ ਦੁਆਰਾ ਲੋਕਾਂ ਦੀ ਵਿਸਤਰਿਤ ਕੰਮ ਕਰਨ ਦੀ ਸਮਰੱਥਾ ਦਾ ਵਿਕਾਸ ਕੀਤਾ ਜਾ ਸਕਦਾ ਹੈ । ਇਸ ਕੰਮ ਕਰਨ ਦੀ ਸਮਰੱਥਾ ਨੂੰ ਇਕ ਦੇਸ਼ ਦੇ ਸੰਪੂਰਨ ਵਿਕਾਸ ਅਤੇ ਕੁਸ਼ਲਤਾ ਦੇ ਲਈ ਉਪਯੋਗ ਕੀਤਾ ਜਾ ਸਕਦਾ ਹੈ । ਸਿੱਖਿਆ ਦੁਆਰਾ ਲੋਕਾਂ ਵਿਚ ਵਿਗਿਆਨਿਕ ਵਿਵਹਾਰ ਦਾ ਨਿਰਮਾਣ ਹੁੰਦਾ ਹੈ । ਪੜ੍ਹੇ-ਲਿਖੇ ਲੋਕਾਂ ਵਿਚ ਵਿਭਿੰਨ ਸੰਸਕ੍ਰਿਤੀਆਂ ਅਤੇ ਧਰਮਾ ਦੇ ਬਾਵਜੂਦ ਉਨ੍ਹਾਂ ਵਿਚ ਆਪਸੀ ਭਾਈਚਾਰੇ ਨਾਲ ਰਹਿਣ ਦੀ ਪ੍ਰਵ੍ਰਿਤੀ ਉਤਪੰਨ ਹੁੰਦੀ ਹੈ ।
ਪ੍ਰਸ਼ਨ 3. ਸਾਡੀਆਂ ਸਭਿਆਚਾਰਕ (Cultural), ਸਮਾਜਿਕ (Social) ਤੇ ਸਦਾਚਾਰਕ (Ethical) ਕਦਰਾਂ-ਕੀਮਤਾਂ ਵਿੱਚ ਕੀ ਵਿਗਾੜ ਆ ਚੁੱਕਾ ਹੈ ?
ਉੱਤਰ-ਮਨੁੱਖ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਉਪਭੋਗਤਾਵਾਦੀ ਬਣ ਗਿਆ ਹੈ । ਮਨੁੱਖ ਪੂਰੀ ਤਰ੍ਹਾਂ ਨਾਲ ਪਦਾਰਥਵਾਦੀ ਬਣ ਗਿਆ ਹੈ ਜਿਸਦੇ ਕਾਰਨ ਉਸਦੇ ਅਨੇਕ ਸੰਸਕ੍ਰਿਤਿਕ ਅਤੇ ਨੈਤਿਕ ਮੁੱਲ ਬਦਲ ਗਏ ਹਨ । ਪੱਛਮੀ ਸਭਿਅਤਾ ਦੇ ਪ੍ਰਭਾਵ ਕਾਰਨ ਨੈਤਿਕ ਕਦਰਾਂ-ਕੀਮਤਾਂ ਵਿਚ ਗਿਰਾਵਟ ਆ ਰਹੀ ਹੈ । ਮਨੁੱਖ ਕੁਦਰਤੀ ਸੰਪੱਤੀ ਦਾ ਵਧੇਰੇ ਸ਼ੋਸ਼ਣ ਕਰ ਰਿਹਾ ਹੈ । ਮੁੱਢਲੇ ਸਮੇਂ ਦੌਰਾਨ ਨੈਤਿਕ ਕਦਰਾਂ-ਕੀਮਤਾਂ ਮਨੁੱਖੀ ਸਿਧਾਂਤਾਂ 'ਤੇ ਆਧਾਰਿਤ ਸੀ । ਮਨੁੱਖ ਆਪਣੇ ਆਪ ਨੂੰ ਕੁਦਰਤ ਦਾ ਰਖਵਾਲਾ ਸਮਝਦਾ ਸੀ । ਅੱਜ ਦੇ ਵਰਤਮਾਨ ਸਮੇਂ ਦੌਰਾਨ ਮਨੁੱਖ ਖ਼ੁਦ ਨੂੰ ਕੁਦਰਤ ਦਾ ਸ਼ਾਸਕ ਸਮਝਦਾ ਹੈ । ਵਿਭਿੰਨ ਅਨੈਤਿਕ ਕੰਮਾਂ ਦੁਆਰਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣਾ ਮਨੁੱਖ ਦਾ ਸੁਭਾਅ ਬਣ ਗਿਆ ਹੈ । ਕੁਦਰਤ ਦੀ ਪੂਜਾ ਕਰਨ ਵਾਲਾ ਮਨੁੱਖ ਅੱਜ ਕੁਦਰਤ ਦਾ ਵਿਨਾਸ਼ ਕਰਨ ਵਾਲੇ ਮਨੁੱਖ ਦੇ ਰੂਪ ਵਿਚ ਬਦਲ ਗਿਆ ਹੈ । ਪ੍ਰਾਚੀਨ ਸੰਸਕ੍ਰਿਤੀ ਅਤੇ ਸਭਿਅਤਾ ਦਾ ਅੰਤ ਹੋ ਰਿਹਾ ਹੈ । ਅੱਜ ਅਸੀਂ ਪ੍ਰਾਚੀਨ ਸੰਸਕ੍ਰਿਤਿਕ ਆਦਰਸ਼ਾਂ ਤੋਂ ਦੂਰ ਹੋ ਗਏ ਹਾਂ । ਮਨੁੱਖ ਦਾ ਵਿਵਹਾਰ ਪ੍ਰਾਚੀਨ ਸੰਸਕ੍ਰਿਤੀ, ਪਰੰਪਰਾ ਅਤੇ ਰੀਤੀ-ਰਿਵਾਜਾਂ ਦੇ ਉਲਟ ਹੋ ਗਿਆ ਹੈ । ਸਾਡੀ ਸੰਸਕ੍ਰਿਤੀ ਕੇਵਲ ਆਡੰਬਰ ਅਤੇ ਪਾਖੰਡ ਬਣ ਕੇ ਰਹਿ ਗਈ ਹੈ ।
ਪ੍ਰਸ਼ਨ 4. ਏਡਜ਼ (AIDS) ਉੱਪਰ ਇੱਕ ਨੋਟ ਲਿਖੋ ।
ਉੱਤਰ - ਏਡਜ਼ ਦਾ ਪੂਰਾ ਨਾਂ - Acquired Immuno deficiency Syndrome ਹੈ। ਏਡਜ ਇਕ ਰੋਗਾਣੂਆਂ ਤੋਂ ਹੋਣ ਵਾਲੀ ਬਿਮਾਰੀ ਹੈ ਜਿਹੜੀ HIV (ਮਨੁੱਖੀ ਪ੍ਰਤੀਰੋਧਕ ਹੀਣਤਾ ਵਾਇਰਸ) ਦੇ ਫੈਲਣ ਕਾਰਨ ਹੁੰਦੀ ਹੈ । ਇਹ ਇਕ ਉਪ-ਅਰਜਿਤ (Acquired) ਰੋਗ ਹੈ ਅਤੇ ਇਸਨੂੰ ਸਿੰਡ੍ਰੋਮ ਕਹਿੰਦੇ ਹਨ ਕਿਉਂਕਿ ਇਹ ਕਈ ਰੋਗਾ ਦਾ ਸਮੂਹ ਹੈ । HIV ਵਿਅਕਤੀ ਦੀ ਪ੍ਰਤੀਰੋਧਨ ਪ੍ਰਣਾਲੀ ਦੀਆਂ ਕੋਸ਼ਿਕਾਵਾਂ ਨੂੰ ਮਾਰਦਾ ਹੈ-ਜਿਸਦੇ ਫਲਸਰੂਪ ਪ੍ਰਤੀਰੋਧਹੀਣਤਾ ਹੈ। ਜਾਂਦੀ ਹੈ । ਏਡਜ਼ ਛੂਤ ਦੀ ਬਿਮਾਰੀ ਨਹੀਂ ਹੈ । ਇਸਦੇ ਫੈਲਣ ਦੇ ਮੁੱਖ ਕਾਰਨ ਪ੍ਰਭਾਵਿਤ ਵਿਅਕਤੀ ਨਾਲ ਸੰਭੋਗ, ਪ੍ਰਭਾਵਿਤ ਸੂਈਆਂ ਦਾ ਪ੍ਰਯੋਗ ਅਤੇ ਮਾਂ ਤੋਂ ਭਰੂਣ ਤੱਕ ਪ੍ਰਭਾਵਿਤ ਹੋ ਸਕਦਾ ਹੈ । ਏਡਜ਼ ਹੋਣ ਤੇ ਸਰੀਰ ਦੀ ਪ੍ਰਤੀਰੋਧਨ ਸਮਰੱਥਾ ਘੱਟ ਹੋ ਜਾਂਦੀ ਹੈ । ਰੋਗੀ ਜੀਵਾਣੂਆਂ ਦੇ ਸੰਕ੍ਰਮਣ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਜਾਂਦਾ ਹੈ । ਪੂਰੀ ਤਰ੍ਹਾਂ ਪ੍ਰਭਾਵਿਤ ਰੋਗੀ ਲਗਪਗ ਤਿੰਨ ਸਾਲਾਂ ਵਿਚ ਮਰ ਜਾਦਾ ਹੈ । ਭਾਰਤ ਵਿਚ ਏਡਜ਼ ਦੀ ਰੋਕਥਾਮ ਦੇ ਲਈ ''ਰਾਸਟਰੀ ਏਡਜ਼ ਕੰਟਰੋਲ ਸੋਸਾਇਟੀ" ਅਤੇ "ਰਾਸ਼ਟਰੀ ਏਡਜ਼ ਕੰਟਰੋਲ ਸੰਸਥਾ" ਵਰਗੇ ਸੰਗਠਨ ਸ਼ੁਰੂ ਕੀਤੇ ਗਏ ਹਨ ।
ਪ੍ਰਸ਼ਨ 5. ਉਹਨਾਂ ਕਾਰਕਾਂ ਦਾ ਸੰਖੇਪ ਵੇਰਵਾ ਦਿਓ, ਜਿਨ੍ਹਾਂ ਕਾਰਨ ਹਰੀ ਕ੍ਰਾਂਤੀ (Green Revolution) ਆਈ ਸੀ ।
ਉੱਤਰ-ਪਹਿਲਾਂ ਮਨੁੱਖ ਬਿਨਾ ਮਸ਼ੀਨਾ ਦੇ ਖੇਤੀ ਕਰਦਾ ਸੀ ਜਿਸ ਨੂੰ ਪਰੰਪਰਾਗਤ ਖੇਤੀ ਕਿਹਾ ਜਾਂਦਾ ਸੀ । ਪਹਿਲਾਂ ਮਨੁੱਖ ਸੋਚਦਾ ਸੀ ਕਿ ਉਸਦਾ ਮੁੱਖ ਉਦੇਸ਼ ਪਰਿਵਾਰ ਦੇ ਲਈ ਭੋਜਨ ਅਤੇ ਦੂਸਰੀਆਂ ਲੋੜੀਂਦੀਆਂ ਵਸਤੂਆਂ ਦਾ ਉਤਪਾਦਨ ਕਰਨਾ ਹੈ । ਪਰੰਤੂ ਵਸੋਂ ਵਿਚ ਵਾਧੇ ਅਤੇ ਖੇਤੀ ਸਾਧਨਾਂ ਵਿਚ ਉੱਨਤੀ ਨੇ ਪਰੰਪਰਾਗਤ ਖੇਤੀ ਨੂੰ ਆਧੁਨਿਕ ਖੇਤੀ ਦਾ ਰੂਪ ਦੇ ਦਿੱਤਾ ਹੈ । ਵੱਧਦੀ ਹੋਈ ਵਸੋਂ ਦੀਆਂ ਖਾਧ ਪਦਾਰਥਾਂ ਸੰਬੰਧੀ ਜ਼ਰੂਰਤਾਂ ਦੀ ਪੂਰਤੀ ਲਈ ਖੇਤੀ ਦਾ ਉਤਪਾਦਨ ਵਧਾਉਣਾ ਬਹੁਤ ਜ਼ਰੂਰੀ ਸੀ । ਇਸ ਲਈ ਇਸ ਉਦੇਸ਼ ਨਾਲ ਖੇਤੀ ਪ੍ਰਕਿਰਿਆ ਵਿਚ ਆਧੁਨਿਕ ਉਪਕਰਨਾਂ, ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਹੋਣ ਲੱਗ ਪਈ । ਇਸ ਆਧੁਨਿਕ ਤਕਨੀਕ ਨੇ ਉਤਪਾਦਨ ਵਿਚ ਵਾਧਾ ਕੀਤਾ ਜਿਸਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਗਿਆ । ਇਸ ਪ੍ਰਕਾਰ ਆਧੁਨਿਕ ਉਪਕਰਨਾਂ, ਊਰਜਾ, ਸਿੰਜਾਈ ਦੇ ਨਵੇਂ ਸਾਧਨਾ, ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਤੇ ਉੱਚ ਖੇਤੀ ਪੱਧਤੀਆਂ ਨੂੰ ਖੇਤੀਬਾੜੀ ਵਿਚ ਅਪਣਾਉਣ ਨਾਲ ਹਰੀ ਕ੍ਰਾਂਤੀ ਦਾ ਜਨਮ ਹੋਇਆ ।
(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ ਕਾਰਕਾਂ ਵਜੋਂ ਬਾਲ ਵਿਆਹ (Child Marriage) ਅਤੇ ਬਾਲ ਮਜ਼ਦੂਰੀ (Child Labour) ਦੀ ਚਰਚਾ ਕਰੋ ।
ਉੱਤਰ-ਵਿਕਾਸ ਇਕ ਹੌਲੀ-ਹੌਲੀ ਹੋਣ ਵਾਲੀ ਨਿਰੰਤਰ ਪ੍ਰਕਿਰਿਆ ਹੈ । ਕਿਸੇ ਦੇਸ਼ ਦਾ ਵਿਕਾਸ ਬਹੁਤ ਸਾਰੇ ਕਾਰਕਾਂ 'ਤੇ ਨਿਰਭਰ ਕਰਦਾ ਹੈ । ਇਨ੍ਹਾਂ ਵਿਚ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਕਾਰਕ ਪ੍ਰਮੁੱਖ ਹਨ । ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਸਮਾਜਿਕ ਕਾਰਕ ਸਿੱਖਿਆ, ਬਾਲ ਵਿਆਹ, ਬਾਲ ਮਜ਼ਦੂਰੀ, ਗ਼ਰੀਬੀ, ਮਨੁੱਖੀ ਸਿਹਤ ਅਤੇ ਸਮਾਜਿਕ ਕਦਰਾਂ-ਕੀਮਤਾਂ ਹਨ ।
ਬਾਲ ਵਿਆਹ ਅਤੇ ਬਾਲ ਮਜਦੂਰੀ ਸਮਾਜਿਕ ਕਰੀਤੀਆਂ ਹਨ ਜਿਨ੍ਹਾਂ ਦਾ ਵਿਕਾਸ ਤੇ ਪ੍ਰਤਿਕੂਲ ਪ੍ਰਭਾਵ ਪੈਂਦਾ ਹੈ । ਇਨ੍ਹਾਂ ਕੁਰੀਤੀਆ ਦੇ ਪ੍ਰਭਾਵ ਦਾ ਵਰਣਨ ਇਸ ਤਰ੍ਹਾਂ ਹੈ-
1. ਬਾਲ ਵਿਆਹ (Child Marriage)- ਛੋਟੀ ਉਮਰ ਵਿਚ ਵਿਆਹ ਕਰਨਾ ਬਾਲ ਵਿਆਹ ਅਖਵਾਉਂਦਾ ਹੈ । ਬਾਲ ਵਿਆਹ ਇਕ ਸਮਾਜਿਕ ਕੁਰੀਤੀ ਹੋਣ ਦੇ ਨਾਲ-ਨਾਲ ਵਿਕਾਸ ਦੀ ਰਾਹ ਵਿਚ ਵੀ ਇਕ ਭਾਰੀ ਰੁਕਾਵਟ ਹੈ । ਛੋਟੀ ਉਮਰ ਵਿਚ ਵਿਆਹ ਨਾਲ ਸਰੀਰਕ ਸਮਰੱਥਾ ਤੇ ਵੀ ਪ੍ਰਭਾਵ ਪੈਂਦਾ ਹੈ ਜਿਸਦੇ ਕਾਰਨ ਉਤਪਾਦਕਤਾ ਵੀ ਪ੍ਰਭਾਵਿਤ ਹੁੰਦੀ ਹੈ । ਛੋਟੀ ਉਮਰ ਵਿਚ ਸਵਾਰਨ ਕਰਨ ਨਾਲ ਇਸਤਰੀਆ ਵਿਚ ਖੂਠੇ ਤਾਰਿਤ ਹੁੰਦੀ ਭਾਰਤ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਇਨ੍ਹਾਂ ਮਾਵਾਂ ਦੇ ਬੱਚਿਆ ਦੇ ਵਿਕਾਸ ਪੂਰੀ ਤਰ੍ਹਾ ਨਹੀਂ ਹੁੰਦਾ ਜਾਂ ਉਨ੍ਹਾ ਦੀ ਮੌਤ ਆਦਿ ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾ ਪੈਦਾ ਹੋ ਜਾਂਦੀਆਂ ਹਨ । ਅਵਿਕਸਿਤ ਪ੍ਰਜਣਨ ਅੰਗਾਂ ਕਾਰਨ ਇਨ੍ਹਾਂ ਇਸਤਰੀਆਂ ਵਿੱਚ ਭਰੂਣ ਦਾ ਵਾਧਾ ਪੂਰੀ ਤਰ੍ਹਾਂ ਨਹੀਂ ਹੁੰਦਾ ਅਤੇ ਮਾਂ ਤੇ ਬੱਚੇ ਦੀ ਜਾਨ ਨੂੰ ਖ਼ਤਰਾ ਰਹਿੰਦਾ ਹੈ । ਇਸ ਪ੍ਰਕਾਰ ਬਾਲ ਵਿਆਹ ਕਾਰਨ ਪੈਦਾ ਹੋਣ ਵਾਲੀ ਅਗਲੀ ਪੀੜ੍ਹੀ ਅਵਿਕਸਿਤ ਅਤੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੀ ਹੈ ਜਿਸਦੇ ਕਾਰਨ ਉਹ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਦੇਣ ਦਾ ਵਾਝੀ ਰਹਿ ਜਾਂਦੀ ਹੈ ।
2. ਬਾਲ ਮਜ਼ਦੂਰੀ (Child Labour)—ਗਰੀਬ ਪਰਿਵਾਰਾਂ ਵਿਚ ਮੈਂਬਰਾਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ ਕਿਉਂਕਿ ਉਨ੍ਹਾਂ ਦੀ ਇਹ ਸੋਚ ਹੁੰਦੀ ਹੈ ਕਿ ਪਰਿਵਾਰ ਵਿਚ ਜਿੰਨੇ ਜ਼ਿਆਦਾ ਮੈਂਬਰ ਹੋਣਗੇ ਆਮਦਨ ਦੇ ਸਾਧਨ ਵੀ ਉੱਨੇ ਹੀ ਵਧੇਰੇ ਹੋਣਗੇ । ਇਸ ਮਾਨਸਿਕਤਾ ਅਤੇ ਬੇਰੁਜ਼ਗਾਰੀ ਦੇ ਕਾਰਨ ਮਾਂ-ਬਾਪ ਆਪਣੇ ਬੱਚਿਆਂ ਨੂੰ ਕੰਮ ਤੇ ਲਗਾ ਦਿੰਦੇ ਹਨ । ਬਾਲ ਮਜਦੂਰੀ ਨੈਤਿਕਤਾ ਦੇ ਆਧਾਰ 'ਤੇ ਵੀ ਠੀਕ ਨਹੀਂ ਹੈ ਕਿਉਂਕਿ ਬੱਚੇ ਜਿਨ੍ਹਾਂ ਨੇ ਜਿਸ ਉਮਰ ਵਿਚ ਖੇਡਣਾ-ਪੜ੍ਹਨਾ ਹੁੰਦਾ ਹੈ. ਉਸ ਉਮਰ ਵਿਚ ਮਜ਼ਦੂਰੀ ਕਰਦੇ ਹਨ ਜਿਹੜਾ ਕਿ ਸਮਾਜ ਦੇ ਨਾਂ ਤੇ ਇਕ ਦਾਗ਼ ਹੈ । ਬਾਲ ਮਜ਼ਦੂਰੀ ਦੇ ਸਿੱਟੇ ਵਜੋਂ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਰੂਪ ਵਿਚ ਪੂਰੀ ਤਰ੍ਹਾਂ ਵਿਕਾਸ ਨਹੀਂ ਹੁੰਦਾ । ਇਸ ਦੇ ਫਲਸਰੂਪ ਅਲਪ-ਵਿਕਾਸ ਇਕ ਕੁਚੱਕਰ ਦਾ ਰੂਪ ਲੈ ਲੈਂਦਾ ਹੈ ਜਿਹੜਾ ਵਿਕਾਸ ਅਤੇ ਵਾਤਾਵਰਣ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ । ਬਾਲ ਮਜ਼ਦੂਰੀ ਵਿਚ ਵਾਧੇ ਦਾ ਕਾਰਨ ਉਦਯੋਗੀਕਰਨ ਹੈ । ਇਸ ਤਰ੍ਹਾਂ ਬਾਲ ਵਿਆਹ, ਬਾਲ ਮਜਦੂਰੀ, ਘੱਟ-ਉਤਪਾਦਕਤਾ, ਅਲਪ-ਵਿਕਾਸ, ਗ਼ਰੀਬੀ ਅਤੇ ਕੁਪੋਸ਼ਣ ਦਾ ਇਕ ਚੱਕਰ ਚੱਲਦਾ ਹੈ ਜਿਹੜਾ ਵਿਕਾਸ ਅਤੇ ਵਾਤਾਵਰਣ ਲਈ ਇਕ ਗੰਭੀਰ ਸਮੱਸਿਆ ਹੈ ।
ਪ੍ਰਸ਼ਨ 2. ਵਿਆਖਿਆ ਕਰੋ ਕਿ ਕਿਵੇਂ ਖੇਤੀਬਾੜੀ ਅਤੇ ਉਦਯੋਗ, ਵਿਕਾਸ ਦੇ ਦੇ ਮੁੱਖ ਖੇਤਰ ਹਨ ?
ਉੱਤਰ-ਖੇਤੀਬਾੜੀ ਅਤੇ ਉਦਯੋਗ, ਵਿਕਾਸ ਦੇ ਦੋ ਪ੍ਰਮੁੱਖ ਅੰਗ ਹਨ. ਦੇਸ਼ ਦੇ ਵਿਕਾਸ ਦੇ ਲਈ ਦੋਵੇਂ ਬਹੁਤ ਜ਼ਰੂਰੀ ਹਨ । ਵਿਕਾਸ ਦੇ ਖੇਤਰ ਵਿਚ ਇਨ੍ਹਾਂ ਦੀ ਭੂਮਿਕਾ ਦਾ ਵਰਣਨ ਇਸ ਤਰ੍ਹਾਂ ਹੈ-
1. ਖੇਤੀਬਾੜੀ (Agriculture)-ਮਨੁੱਖ ਦੀਆਂ ਭੋਜਨ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖੇਤੀਬਾੜੀ ਦਾ ਵਿਕਾਸ ਬਹੁਤ ਜ਼ਰੂਰੀ ਹੈ । ਪ੍ਰਾਚੀਨ ਕਾਲ ਵਿਚ ਮਨੁੱਖ ਦੀ ਉੱਨਤੀ ਖੇਤੀ ਦੇ ਵਿਕਾਸ ਨਾਲ ਹੀ ਸ਼ੁਰੂ ਹੋਈ । ਖੇਤੀ ਨੇ ਪ੍ਰਾਚੀਨ ਮਨੁੱਖ ਨੂੰ ਜੀਵਿਕਾ ਦੇ ਸਥਿਰ ਸ੍ਰੋਤ ਪ੍ਰਦਾਨ ਕੀਤੇ । ਪ੍ਰਾਚੀਨ ਕਾਲ ਵਿਚ ਖੇਤੀ ਮਸ਼ੀਨਾਂ ਤੋਂ ਬਿਨਾਂ ਕੀਤੀ ਜਾਂਦੀ ਸੀ ਅਤੇ ਉਹ ਪਰੰਪਰਾਗਤ ਖੇਤੀ ਅਖਵਾਉਂਦੀ ਸੀ । ਇਸ ਤਰ੍ਹਾਂ ਖੇਤੀ ਦੇ ਮੁੱਖ ਉਦੇਸ਼ ਪਰਿਵਾਰ ਲਈ ਕੇਵਲ ਭੋਜਨ ਦਾ । ਉਦਯੋਗੀਕਰਨ ਦੁਆਰਾ ਉਪਕਰਨਾਂ ਨੂੰ ਪ੍ਰਬੰਧ ਕਰਨਾ ਸੀ । ਪਰੰਤੂ ਮਨੁੱਖ ਜਦੋਂ ਵਿਕਾਸ ਦੀ ਰਾਹ ਤੇ ਅੱਗੇ ਵਧਿਆ ਤਾਂ ਖੇਤੀ ਦੇ ਖੇਤਰ ਵਿੱਚ ਉਸਨੂੰ ਉੱਨਤੀ ਪ੍ਰਾਪਤ ਹੋਣ ਲੱਗੀ ਬਣਾਉਣਾ ਸੌਖਾ ਹੋ ਗਿਆ ਅਤੇ ਖੇਤੀ ਨਾਲ ਸੰਬੰਧਿਤ ਮਸ਼ੀਨਾ ਦਾ ਵਿਕਾਸ ਹੋਇਆ । ਇਸ ਉਪਕਰਨਾਂ ਦੀ ਵਰਤੋਂ ਨਾਲ ਖੇਤੀ ਉਤਪਾਦਾਂ ਲਈ ਬਾਜ਼ਾਰ ਤੇਜ ਗਤੀ ਨਾਲ ਵਧਣ ਲੱਗੇ । ਇਸ ਯੁਗ ਵਿਚ ਆਧੁਨਿਕ ਖੇਤੀ ਦਾ ਜਨਮ ਹੋਇਆ । ਜਿਸਨੇ ਨਾ ਸਿਰਫ਼ ਭੋਜਨ ਸੰਬੰਧੀ ਜ਼ਰੂਰਤਾਂ ਦੀ ਪੂਰਤੀ ਕੀਤੀ, ਸਗੋਂ ਉਤਪਾਦਾਂ ਦੇ ਵਪਾਰ ਵਿਚ ਵੀ ਸਫਲਤਾ ਪ੍ਰਾਪਤ ਕੀਤੀ। ਆਧੁਨਿਕ ਉਪਕਰਨਾ, ਸਿੰਚਾਈ ਦੇ ਆਧੁਨਿਕ ਢੰਗਾ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ ਅਤੇ ਆਧੁਨਿਕ ਉਪ ਦੀਆਂ ਫਸਲਾਂ ਦੀ ਵਰਤੋਂ ਦਾ ਸਿੱਟਾ ਹਰੀ ਕ੍ਰਾਂਤੀ ਸੀ । ਖਾਧ ਅਤੇ ਧਾਗੇ ਤੂੰ ਨਵੀਲ ਉਤਪਾਦਨ ਕਾਰਨ ਕੱਪੜਾ ਉਦਯੋਗਾਂ ਦੁਆਰਾ ਖਾਧ ਅਤੇ ਨਿਰਮਾਣ ਦੀ ਵੰਡ ਦੁਆਰਾ ਪ੍ਰਕਰਿਆ ਇਕਾਈਆਂ ਦੀ ਸਥਾਪਨਾ ਕੀਤੀ ਗਈ । ਸ਼ਹਿਰੀਕਰਨ ਅਤੇ ਵਸੋਂ ਵਿਚ ਵਾਧੇ ਦੇ ਫਲਸਰੂਪ ਖੇਤੀ ਵਪਾਰ' ਦਾ ਵਿਕਾਸ ਹੋਇਆ । ਇਸ ਨਵੇਂ ਵਪਾਰ ਵਿਚ ਖੇਤੀ ਦੇ ਉਪਕਰਨਾ ਦਾ ਨਿਰਮਾਣ, ਵਾਧਾ, ਖੇਤੀ ਉਤਪਾਦਾਂ ਦੀ ਵੰਡ ਅਤੇ ਉਨ੍ਹਾਂ ਨੂੰ ਇਕੱਠਾ ਕਰਨਾ ਸ਼ਾਮਿਤ ਸੀ । ਖੇਤੀ ਵਪਾਰ ਦੇ ਫਲਸਰੂਪ ਦੇਸ਼ ਦੀ ਆਰਥਿਕ ਉੱਨਤੀ ਵਿਚ ਤੇਜ਼ੀ ਆਈ । ਖੇਤੀ ਵਪਰ ਦੇ ਸਿੱਟੇ ਵਜੋਂ ਨਵੇਂ ਉਦਯੋਗਾ ਜਿਵੇਂ ਖੇਤੀ ਉਪਕਰਨਾਂ ਦਾ ਨਿਰਮਾਣ, ਮੀਟ ਪ੍ਰਕਿਰਿਆਕਰਨ, ਡਿੱਬਾ ਬੰਦ ਖਾਣ ਵਾਲੀਆਂ ਵਸਤਾਂ, ਫ਼ਰਿਜ ਅਤੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਇਆ । ਇਸ ਤਰ੍ਹਾਂ ਆਧੁਨਿਕ ਖੇਤੀ ਦੁਆਰਾ ਉਤਪਾਦਨ ਵਿਚ ਭਾਰੀ ਵਾਧੇ ਦੇ ਫਲਸਰੂਪ ਦੇਸ਼ ਦਾ ਵਿਕਾਸ ਹੋਇਆ । ਪਰੰਤੂ ਇਸ ਵਿਕਾਸ ਨੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਨੂੰ ਜਨਮ ਦਿੱਤਾ । ਵਾਤਾਵਰਣ ਦੀਆਂ ਸਮੱਸਿਆਵਾਂ ਕਰਕੇ ਖੇਤੀ ਯੋਗ ਭੂਮੀ ਨੂੰ ਵਰਤੋਂ ਵਿਚ ਲਿਆਉਣਾ ਔਖਾ ਹੋ ਰਿਹਾ ਹੈ । ਭਵਿੱਖ ਵਿਚ ਖੇਤੀ ਸਾਧਨਾਂ ਨੂੰ ਸੁਰੱਖਿਅਤ ਰੱਖਣ ਦੀ ਵਿਵਸਥਾ ਕਰਨ
ਦੀ ਲੋੜ ਹੈ ।
2. ਉਦਯੋਗ (Industry)—ਉਦਯੋਗ ਦਾ ਅਰਥ ਮਨੁੱਖ ਦੀ ਵਰਤੋਂ ਲਈ ਕੱਚੇ ਮਾਲ ਨੂੰ ਤਿਆਰ ਮਾਲ ਵਿਚ ਬਦਲਣ ਤੋਂ ਹੈ । ਉਦਯੋਗਿਕ ਕ੍ਰਾਂਤੀ ਨਾਲ ਆਰਥਿਕ ਅਤੇ ਸਮਾਜਿਕ ਵਿਕਾਸ ਵਿਚ ਮਹੱਤਵਪੂਰਨ ਪਰਿਵਰਤਨ ਆਇਆ ਹੈ । ਉਦਯੋਗਾਂ ਦੇ ਵਿਕਾਸ ਨਾਲ ਰੁਜਗਾਰ ਦੇ ਮੌਕੇ ਵਧੇ ਹਨ, ਜਿਸਦੇ ਸਿੱਟੇ ਵਜੋਂ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਹੋ ਰਹੀ ਹੈ। ਉਦਯੋਗਿਕ ਕ੍ਰਾਂਤੀ ਦੇ ਫਲਸਰੂਪ ਨਵੀਆਂ ਦਵਾਈਆਂ ਦਾ ਉਤਪਾਦਨ ਅਤੇ ਚੰਗੀ ਸਿਹਤ ਦੇ ਪ੍ਰਬੰਧ ਕੀਤੇ ਗਏ । ਇਨ੍ਹਾਂ ਨਵੇਂ ਵਿਕਾਸਾ ਦੇ ਸਿੱਟੇ ਵਜੋਂ ਉਮਰ ਵਿਚ ਵਾਧਾ ਹੋਇਆ ਹੈ ਅਤੇ ਮਨੁੱਖੀ ਜੀਵਨ ਸੁਖਮਈ ਬਣ ਗਿਆ ਹੈ । ਉਦਯੋਗ ਆਧੁਨਿਕ ਸਮਾਜ ਦਾ ਮੁੱਖ ਆਧਾਰ ਹੈ। ਉਦਯੋਗਾਂ ਦੁਆਰਾ ਸਾਡੀਆ ਕਈ ਪ੍ਰਮੁੱਖ ਲੋੜਾਂ ਪੂਰੀਆਂ ਹੁੰਦੀਆਂ ਹਨ । ਉਦਯੋਗਾਂ ਤੋਂ ਪ੍ਰਾਪਤ ਉਤਪਾਦਾਂ ਨੇ ਮਨੁੱਖ ਦੇ ਜੀਵਨ ਨੂੰ ਵਿਸ਼ਾਲਤਾ ਭਰਪੂਰ ਬਣਾ ਦਿੱਤਾ ਹੈ ।
ਉਪਰੋਕਤ ਜਾਣਕਾਰੀ ਤੋਂ ਸਪੱਸ਼ਟ ਹੈ ਕਿ ਖੇਤੀਬਾੜੀ ਅਤੇ ਉਦਯੋਗ ਵਿਕਾਸ ਦੇ ਲਈ ਬਹੁਤ ਜ਼ਰੂਰੀ ਹਨ । ਇੰਨਾ ਹੀ ਨਹੀਂ ਸਗੋਂ ਇਹ ਇਕ ਦੂਸਰੇ ਦੇ ਪੂਰਕ ਹਨ । ਖੇਤੀ ਦੁਆਰਾ ਪੈਦਾ ਕੀਤੇ ਗਏ ਪਦਾਰਥ ਉਦਯੋਗਾਂ ਲਈ ਕੱਚੇ ਮਾਲ ਵਜੋਂ ਵਰਤੇ ਜਾਂਦੇ ਹਨ । ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਦੇਸ਼ ਦੀ ਉੱਨਤੀ ਅਤੇ ਵਿਕਾਸ ਲਈ ਉਦਯੋਗ ਅਤੇ ਖੇਤੀਬਾੜੀ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ ।
ਪ੍ਰਸ਼ਨ 3 ਆਰਥਿਕ ਅਤੇ ਸਮਾਜਿਕ ਵਿਕਾਸ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-ਸਮਾਜ ਦੀ ਹੌਲੀ-ਹੌਲੀ ਹੋਣ ਵਾਲੀ ਉੱਨਤੀ ਨੂੰ ਵਿਕਾਸ ਕਿਹਾ ਜਾਂਦਾ ਹੈ । ਜਿਹੜੀ ਸਮਾਜ ਨੂੰ ਉੱਨਤ ਅਤੇ ਮਜਬੂਤ ਬਣਾਉਣ ਲਈ ਸਹਾਇਕ ਹੁੰਦੀ ਹੈ । ਵਿਕਾਸ ਦੇ
ਪ੍ਰਮੁੱਖ ਦੋ ਪੱਖ ਹੁੰਦੇ ਹਨ-
1. ਆਰਥਿਕ ਵਿਕਾਸ (Economic Development)
2. ਸਮਾਜਿਕ ਵਿਕਾਸ (Social Development)।
1. ਆਰਥਿਕ ਵਿਕਾਸ (Economic Development)- ਆਰਥਿਕ ਵਿਕਾਸ ਤੋਂ ਭਾਵ ਸਮਾਜ ਦੀ ਪ੍ਰਤੀ ਵਿਅਕਤੀ ਆਮਦਨ ਵਿਚ ਵਾਧਾ ਹੈ । ਖੇਤੀ ਨਿਰਮਾਣ, ਮੱਛੀ ਪਾਲਣ, ਖਾਧ ਪਦਾਰਥਾਂ ਦਾ ਉਤਪਾਦਨ ਅਤੇ ਵਿਘਟਨ ਆਦਿ ਪ੍ਰਕਿਰਿਆਵਾਂ ਆਰਥਿਕ ਵਿਕਾਸ ਲਈ ਜ਼ਿੰਮੇਵਾਰ ਹਨ । ਲੋਕਾਂ ਦੀਆਂ ਆਰਥਿਕ ਅਤੇ ਸਮਾਜਿਕ ਜ਼ਰੂਰਤਾਂ ਵਿਚ ਪਰਿਵਰਤਨ ਲਿਆਉਣ ਲਈ ਆਰਥਿਕ ਉੱਨਤੀ ਅਤੇ ਵਿਕਾਸ ਦੀ ਲੋੜ ਹੈ । ਕਿਸੇ ਦੇਸ਼ ਦਾ ਵਿਕਾਸ ਬਹੁਤ ਸਾਰੀਆਂ ਗੱਲਾਂ ਤੇ ਨਿਰਭਰ ਕਰਦਾ ਹੈ, ਜਿਵੇਂ-
1. ਦੇਸ ਦਾ ਕੁੱਲ ਖੇਤਰ
2. ਵਸੋਂ ਵਿਚ ਵਾਧਾ
3. ਕੁਦਰਤੀ ਸਾਧਨਾਂ ਦੀ ਵਰਤੋਂ ਜਾ ਕੱਚੇ ਮਾਲ ਦੀ ਉਪਲੱਬਧਤਾ
4. ਉਦਯੋਗਿਕ ਵਿਕਾਸ
5. ਰੁਜ਼ਗਾਰ ਵਿਚ ਵਾਧਾ
6. ਪ੍ਰਤੀ ਵਿਅਕਤੀ ਉਤਪਾਦਨ ਦਾ ਪੱਧਰ ਅਤੇ ਦੇਸ਼ ਦੀਆਂ ਆਰਥਿਕ ਨੀਤੀਆਂ ਆਦਿ । ਦੇਸ਼ ਦੇ ਆਰਥਿਕ ਵਿਕਾਸ ਲਈ ਖੇਤੀ ਅਤੇ ਉਦਯੋਗ ਬਹੁਤ ਮਹੱਤਵਪੂਰਨ ਹਨ । ਖੇਤੀ ਦੇ ਖੇਤਰ ਵਿਚ ਆਮਦਨ ਵਿਚ ਵਾਧਾ ਕਰਨ ਦੇ ਮੌਕੇ ਘੱਟ ਹਨ । ਉਦਯੋਗਿਕ ਖੇਤਰ ਵਿਚ ਆਮਦਨ ਵਿਚ ਵਾਧਾ ਕਰਨ ਦੀ ਸੰਭਾਵਨਾਵਾਂ ਵਧੇਰੇ ਹੈ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਮੌਜੂਦ ਹਨ ।
2. ਸਮਾਜਿਕ ਵਿਕਾਸ (Social Development)-ਸਮਾਜਿਕ ਵਿਕਾਸ ਸਮਾਜ ਦੇ ਵਿਭਿੰਨ ਪੱਖਾ ਤੇ ਨਿਰਭਰ ਕਰਦਾ ਹੈ । ਸਮਾਜਿਕ ਵਿਕਾਸ ਵਿਚ ਸਿੱਖਿਆ ਦਾ ਵਿਸ਼ੇਸ਼ ਮਹੱਤਵ ਹੈ । ਵਿਅਕਤੀ ਦੇ ਵਿਕਾਸ ਲਈ, ਸਭਿਅਕ ਨਾਗਰਿਕ ਬਣਾਉਣ ਲਈ, ਸਮਾਜ ਅਤੇ ਚਰਿੱਤਰ ਨਿਰਮਾਣ ਲਈ ਸਿੱਖਿਆ ਬਹੁਤ ਜ਼ਰੂਰੀ ਹੈ । ਸਿੱਖਿਆ ਸਾਨੂੰ ਸਮਾਜਿਕ ਕੁਰੀਤੀਆਂ ਦੇ ਬਾਰੇ ਗਿਆਨ ਪ੍ਰਦਾਨ ਕਰਦੀ ਹੈ ਅਤੇ ਇਨ੍ਹਾਂ ਕੁਰੀਤੀਆਂ ਪ੍ਰਤੀ ਸੁਚੇਤ ਕਰਦੀ ਹੈ । ਸਿੱਖਿਆ ਵਿਭਿੰਨ ਵਪਾਰਕ ਸਹੂਲਤਾਂ ਵੀ ਪ੍ਰਦਾਨ ਕਰਦੀ ਹੈ, ਜਿਸਦੇ ਸਿੱਟੇ ਵਜੋਂ ਰੁਜਗਾਰ ਦੇ ਮੌਕੇ ਉੱਨਤ ਹੁੰਦੇ ਹਨ । ਅਨੇਕ ਦੇਸ਼ਾ ਵਿਚ ਇਸਤਰੀਆਂ ਦੀ ਸਿੱਖਿਆ ਦਾ ਪੱਧਰ ਕਾਫ਼ੀ ਨੀਵਾਂ ਹੈ ਜਿਸਦੇ ਕਾਰਨ ਉਨ੍ਹਾਂ ਨੂੰ ਸਮਾਜ ਵਿਚ ਸਤਿਕਾਰਯੋਗ ਰੁਤਬਾ ਪ੍ਰਾਪਤ ਨਹੀਂ ਹੁੰਦਾ । ਆਜਾਦੀ ਤੋਂ ਬਾਅਦ ਇਸਤਰੀਆ ਦੀ ਦਸ਼ਾ ਵਿਚ ਸੁਧਾਰ ਹੋਇਆ ਹੈ, ਜਿਸਦਾ ਸਿਹਰਾ ਸਿੱਖਿਆ ਨੂੰ ਜਾਂਦਾ ਹੈ । ਮੁੱਢਲੀ ਸਿੱਖਿਆ ਵੀ ਸਮਾਜਿਕ ਵਿਕਾਸ ਦਾ ਅਨਿੱਖੜਵਾਂ ਅੰਗ ਹੈ । ਮੁੱਢਲੀ ਸਿੱਖਿਆ ਧਾਰਮਿਕ ਕੁਰੀਤੀਆਂ, ਅਪਰਾਧਾਂ, ਅੰਧਵਿਸ਼ਵਾਸਾਂ ਅਤੇ ਵਿਨਾਸ਼ਕਾਰੀ ਕੁਰੀਤੀਆ ਨੂੰ ਦੂਰ ਕਰਨ ਵਿਚ ਮੱਦਦ ਕਰਦੀ ਹੈ ।ਚੰਗੀਆਂ ਇਲਾਜ ਸਹੂਲਤਾਂ ਅਤੇ ਸਿਹਤ ਸਹੂਲਤਾਂ ਵੀ ਲੋਕਾਂ ਦੀ ਇਕ ਸਮਾਜਿਕ ਜ਼ਰੂਰਤ ਹੈ ਜਿਸ ਨਾਲ ਜੁੜੀਆਂ ਯੋਜਨਾਵਾਂ ਤੇ ਬਹੁਤ ਸਾਰਾ ਪੈਸਾ ਖ਼ਰਚ ਕੀਤਾ ਜਾ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ਤੇ ਵਿਸ਼ਵ ਸਿਹਤ ਸੰਗਠਨ (WHO) ਸਿਹਤ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਕਰ ਰਿਹਾ ਹੈ ।
Comments
Post a Comment