ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੁਨਿਸ਼ਠ ਪ੍ਰਸ਼ਨ (Objective Type Questions)
ਪ੍ਰਸ਼ਨ 1. ਰੀੜ੍ਹ ਦੀ ਹੱਡੀ ਦੇ ਕਿੰਨੇ ਮਣਕੇ ਹੁੰਦੇ ਹਨ ?
ਉੱਤਰ-ਰੀੜ੍ਹ ਦੀ ਹੱਡੀ ਦੇ ਕੁੱਲ 33 ਮਣਕੇ ਹਨ ।
ਪ੍ਰਸ਼ਨ 2. ਜਦੋਂ ਦੇ ਜਾਂ ਦੇ ਤੋਂ ਵੱਧ ਹੱਡੀਆਂ ਇੱਕ ਜਗ੍ਹਾ ਮਿਲਣ ਤਾਂ ਉਸ ਨੂੰ ਕੀ ਕਹਿੰਦੇ ਹਨ ?
ਉੱਤਰ-ਜਦੋਂ ਦੋ ਜਾਂ ਦੋ ਤੋਂ ਵੱਧ ਹੱਡੀਆ ਇੱਕ ਜਗ੍ਹਾ ਮਿਲਣ ਤਾਂ ਉਸਨੂੰ ਜੋੜ ਕਹਿੰਦੇ ਹਨ ।
ਪ੍ਰਸ਼ਨ 3. ਜੋੜਾਂ ਦੀਆਂ ਕਿਸਮਾਂ ਹੁੰਦੀਆਂ ਹਨ ?
(a) ਰਿਸਾਵੀ ਜਾਂ ਸਿਨੋਵੀਅਲ ਜੋੜ (c) ਉਪ-ਅਸਥੀ ਜੋੜ
(b) ਰੇਸ਼ੇਦਾਰ ਜੋੜ (d) ਉਪਰੋਕਤ ਸਾਰੇ ।
ਉੱਤਰ-(d) ਉਪਰੋਕਤ ਸਾਰੇ ।
ਪ੍ਰਸ਼ਨ 4. ਰਿਸਾਵੀ ਜੋੜਾਂ ਦੀਆਂ ਕਿਸਮਾਂ ਹਨ ?
(a) 4 (b) 3
(C) 2 (d) 6.
ਉੱਤਰ-(d) 6.
ਪ੍ਰਸ਼ਨ 5. (1) ਵੱਡੀ ਵੀਣ ਹੱਡੀ (Uluna) (2) ਅਤੇ ਡੌਲੇ ਦੀ ਹੱਡੀ (Humerus) ਕਿੱਥੇ ਪਾਈਆਂ ਜਾਂਦੀਆਂ ਹਨ ?
ਉੱਤਰ-ਇਹ ਬਾਂਹ ਦੀਆਂ ਹੱਡੀਆਂ ਵਿੱਚ ਪਾਈਆਂ ਜਾਂਦੀਆਂ ਹਨ।
ਪ੍ਰਸ਼ਨ 6. ਰਿਸਾਵੀ ਜੋੜਾਂ ਦੀਆਂ ਕਿੰਨੀਆਂ ਕਿਸਮਾਂ ਹਨ ?
ਉੱਤਰ-ਰਿਸਾਵੀ ਜੋੜਾਂ ਦੀਆਂ ਛੇ ਕਿਸਮਾਂ ਹਨ ।
ਪ੍ਰਸ਼ਨ 7. ਲੰਬੀਆਂ ਹੱਡੀਆਂ ਸਰੀਰ ਵਿੱਚ ਜਿੱਥੇ ਪਾਈਆਂ ਜਾਂਦੀਆਂ ਹਨ ?
ਉੱਤਰ-ਲੰਬੀਆਂ ਹੱਡੀਆਂ ਸਰੀਰ ਵਿਚ ਬਾਹਾਂ ਵਿਚ ਪਾਈਆਂ ਜਾਂਦੀਆਂ ਹਨ ।
ਪ੍ਰਸ਼ਨ 8. ਮਨੁੱਖ ਵਿੱਚ ਕੁੱਲ ਮਿਲਾ ਕੇ ਕਿੰਨੀਆਂ ਹੱਡੀਆਂ ਹੁੰਦੀਆਂ ਹਨ ?
ਉੱਤਰ-ਮਨੁੱਖ ਵਿਚ ਕੁੱਲ ਮਿਲਾ ਕੇ 206 ਵੱਡੀਆਂ ਹੁੰਦੀਆ ਹਨ ।
ਪ੍ਰਸ਼ਨ 9. ਜੇੜ ਕਿਸ ਨੂੰ ਕਹਿੰਦੇ ਹਨ ?
ਉੱਤਰ-ਜਦੋਂ ਦੇ ਜਾਂ ਦੋ ਤੋਂ ਵੱਧ ਹੱਡੀਆ ਇੱਕ ਸਥਾਨ 'ਤੇ ਮਿਲਣ ਤਾਂ ਉਸਨੂੰ ਜੇੜ ਬਹਿੰਦੇ ਹਨ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1. ਸਰੀਰਕ ਸਿੱਖਿਆ ਅਤੇ ਖੇਡਾਂ ਦੇ ਵਿੱਚ ਐਨਾਟੋਮੀ ਅਤੇ ਵਿਜ਼ਿਆਲੋਜੀ ਦੇ ਦੇ ਲਾਭ ਲਿਖੋ ।
ਉੱਤਰ-1 ਖਿਡਾਰੀਆਂ ਦੇ ਪ੍ਰਦਰਸ਼ਨ ਵਿੱਚ ਵਾਧਾ ਹੁੰਦਾ ਹੈ ।
2. ਚੰਗੀ ਸਿਹਤ ਬਣਦੀ ਹੈ ।
ਪ੍ਰਸ਼ਨ 2. ਸੈੱਲ ਕੀ ਹਨ ?
ਉੱਤਰ- ਸੈੱਲ ਮਨੁੱਖੀ ਜੀਵਨ ਦੀ ਸਭ ਤੋਂ ਛੋਟੀ ਇਕਾਈ ਦਾ ਆਧਾਰ ਹੈ । ਇਹ ਆਪਣੇ ਅੰਦਰ ਭੇਜਨ ਨੂੰ ਇਕੱਠਾ ਕਰਦੇ ਹਨ ਅਤੇ ਭੋਜਨ ਦੇ ਆਕਸੀਕਰਨ ਦੁਆਰਾ ਊਰਜਾ ਪੈਦਾ ਕਰਦੇ ਹਨ ।
ਪ੍ਰਸ਼ਨ 3. ਲੰਮੀਆਂ ਹੱਡੀਆਂ ਸਰੀਰ ਵਿੱਚ ਜਿੱਥੇ ਪਾਈਆਂ ਜਾਂਦੀਆਂ ਹਨ ?
ਉੱਤਰ-ਇਸ ਕਿਸਮ ਦੀਆਂ ਚੰਡੀਆ ਲੱਤਾ ਅਤੇ ਬਾਹਾ ਵਿੱਚ ਪਾਈਆ ਜਾਂਦੀਆਂ ਹਨ । ਇਹ ਸਾਨੂੰ ਚੱਲਣ-ਫਿਰਨ ਅਤੇ ਕਿਰਿਆਵਾਂ ਕਰਨ ਵਿੱਚ ਮਦਦ ਕਰਦੀਆਂ ਹਨ । ਇਨ੍ਹਾਂ ਹੱਡੀਆ ਤੋਂ ਬਿਨਾਂ ਸਰੀਰਿਕ ਕਿਰਿਆਵਾਂ ਕਰਨਾ ਅਸੰਭਵ ਹੈ। ਇਨ੍ਹਾਂ ਹੱਡੀਆਂ ਦੇ ਦੇ ਸਿਰੇ ਅਤੇ ਇੱਕ ਸਾਫਟ ਹੁੰਦੀ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1. ਮਨੁੱਖੀ ਅਸਥੀ ਪਿੰਜਰ ਦੇ ਕੋਈ ਤਿੰਨ ਕੰਮ ਲਿਖੋ ।
ਉੱਤਰ-1 ਮਨੁੱਖੀ ਅਸਥੀ ਪਿੰਜਰ ਸਰੀਰ ਨੂੰ ਇੱਕ ਖ਼ਾਸ ਪ੍ਰਕਾਰ ਦੀ ਸ਼ਕਲ ਦਿੰਦਾ ਹੈ ।
2. ਇਹ ਸਰੀਰ ਨੂੰ ਸਿੱਧਾ ਰੱਖਦਾ ਹੈ ।
3. ਮਨੁੱਖੀ ਪਿੰਜਰ ਵਿੱਚ ਥਾਂ-ਥਾਂ ਤੇ ਉਤੋਲਕ (Levers) ਬਣਦੇ ਹਨ ।
ਪ੍ਰਸ਼ਨ 2. ਹੱਡੀਆਂ ਦੀਆਂ ਕਿਸਮਾਂ ਲਿਖੋ ।
ਉੱਤਰ-1. ਲੰਮੀਆਂ ਹੱਡੀਆਂ
2. ਚਪਟੀਆਂ ਹੱਡੀਆ
3. ਛੋਟੀਆਂ ਹੱਡੀਆਂ
4. ਗੋਲਾਕਾਰ ਹੱਡੀਆਂ
5. ਕੀਲ-ਆਕਾਰ ਹੱਡੀਆਂ
6. ਅਨਿਯਮਤ ਹੱਡੀਆਂ ।
ਪ੍ਰਸ਼ਨ 3. ਸਰੀਰਿਕ ਰਚਨਾ ਵਿਗਿਆਨ ਕੀ ਹੈ ?
ਉੱਤਰ-ਸਰੀਰਕ ਰਚਨਾ ਅਤੇ ਸਰੀਰਕ ਕਿਰਿਆ ਵਿਗਿਆਨ ਦਾ ਅਰਥ ਅਤੇ ਪਰਿਭਾਸ਼ਾ- ਐਨਾਟੇਮੀ ਸ਼ਬਦ ਦੀ ਉਤਪੱਤੀ ਗਰੀਸੀ ਭਾਸ਼ਾ ਦੇ ਸ਼ਬਦ ਕਟ ਅਪ ਤੋਂ ਹੋਈ ਹੈ । ਐਨਾਟੋਮੀ ਮਨੁੱਖੀ ਬਣਾਵਣ ਦੀ ਸਿੱਖਿਆ ਹੈ । ਇਸ ਵਿੱਚ ਮਨੁੱਖੀ ਹੱਡੀਆ ਦਾ ਢਾਂਚਾ, ਮਾਸ ਪੇਸ਼ੀਆਂ ਨਾੜੀਆਂ, ਧਮਣੀਆਂ, ਸ਼ਿਰਾਵਾਂ ਅਤੇ ਸਰੀਰ ਦੇ ਸਾਰੇ ਅੰਗਾਂ ਦੀ ਬਨਾਵਟ ਦਾ ਪਤਾ ਲਗਦਾ ਹੈ । ਐਨਾਟੋਮੀ ਸਾਡੇ ਸਰੀਰ ਦੇ ਮੂਲ ਢਾਂਚੇ ਦੀ ਬਨਾਵਟ ਅਤੇ ਸਰੀਰ ਬਾਕੀ ਹਿੱਸਿਆਂ ਦੇ ਆਪਸ ਵਿੱਚ ਸੰਬੰਧ ਬਾਰੇ ਜਾਣਕਾਰੀ ਦਿੰਦੀ ਹੈ । ਸਰੀਰਿਕ ਸਿੱਖਿਆ ਦੇ ਵਿਦਿਆਰਥੀ, ਖਿਡਾਰੀ ਅਤੇ ਖਿਡਾਰਨ ਅਤੇ ਸਰੀਰਿਕ ਸਿੱਖਿਆ ਦੇ ਅਧਿਆਪਕਾਂ ਨੂੰ ਸਰੀਰ ਦੀ ਬਨਾਵਟ ਅਤੇ ਕੰਮ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ।
ਪਰਿਭਾਸ਼ਾ-ਐਨਾਟੋਮੀ ਉਹ ਵਿਗਿਆਨ ਹੈ ਜੋ ਸਾਡੇ ਸਰੀਰ ਦੀ ਬਣਾਵਟ ਅਤੇ ਸਰੀਰ ਦੇ ਬਾਕੀ ਅੰਗਾਂ ਦੇ ਆਪਸੀ ਸੰਬੰਧ ਦੀ ਜਾਣਕਾਰੀ ਦਿੰਦਾ ਹੈ ।
ਪ੍ਰਸ਼ਨ 4. ਸਰੀਰਕ ਕਿਰਿਆ ਵਿਗਿਆਨ ਕੀ ਹੈ ?
•ਉੱਤਰ-ਸਰੀਰਕ ਕਿਰਿਆ ਦਾ ਅਰਥ-ਸਰੀਰਕ ਕਿਰਿਆਵਾਂ ਦਾ ਅਰਥ ਅੰਗ ਪ੍ਰਣਾਲੀ ਦੀ ਸਿੱਖਿਆ ਹੈ । ਇਸ ਵਿੱਚ ਅਸੀਂ ਸਾਡੇ ਸਾਰੇ ਅੰਗ ਪ੍ਰਣਾਲੀਆਂ ਅਤੇ ਅੰਗਾਂ ਦੇ ਕੰਮ ਬਾਰੇ ਜਾਣਦੇ ਅਤੇ ਉਨ੍ਹਾਂ ਦੇ ਆਪਸੀ ਤਾਲਮੇਲ ਦਾ ਪਤਾ ਲਗਾਉਂਦੇ गं ।
ਪਰਿਭਾਸ਼ਾ-ਸਰੀਰਿਕ ਕਿਰਿਆਵਾਂ ' ਦਾ ਵਿਗਿਆਨ ਉਹ ਵਿਗਿਆਨ ਹੈ । ਜਿਸ ਨਾਲ ਅਸੀਂ ਮਨੁੱਖੀ ਸਰੀਰ ਦੇ ਵੱਖ-ਵੱਖ ਕੰਮਾਂ ਬਾਰੇ ਜਾਣਦੇ ਹਾਂ ।
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1. ਖਾਲੀ ਥਾਵਾਂ ਭਰੋ (Fill in the blanks)
(ੳ) ਮਨੁੱਖੀ ਸਰੀਰ ਇੱਕ _______ ਮਸ਼ੀਨ ਹੈ ।
(ਅ) ਮਨੁੱਖੀ ਸਰੀਰ ਦੇ ਵੱਖ-ਵੱਖ ਅੰਗ ਮਿਲ ਕੇ ਸਰੀਰ ਦੀ ________ਨੂੰ ਚਲਾਉਂਦੇ ਹਨ ।
ਉੱਤਰ-(ੳ) ਗੁੰਝਲਦਾਰ. (ਅ) ਕਾਰਜ ਪ੍ਰਣਾਲੀ ।
ਪ੍ਰਸ਼ਨ 2 ਸੈੱਲ ਕੀ ਹੈ ? (What is cell ?)
ਉੱਤਰ-ਸਰੀਰਿਕ ਅੰਗਾਂ ਦਾ ਜਨਮ ਮਾਨਵੀ ਕੋਸ਼ਿਕਾ (ਸੈੱਲ) ਦੇ ਪੈਦਾ ਹੋਣ ਨਾਲ ਹੋਇਆ ਹੈ । ਇਹ ਮਨੁੱਖੀ ਜੀਵਨ ਦੀ ਮੁੱਢਲੀ ਇਕਾਈ ਹੁੰਦੇ ਹਨ । ਇਨ੍ਹਾਂ ਨੂੰ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ । ਸੈੱਲ ਦਾ ਕੰਮ ਆਪਣੇ ਅੰਦਰ ਭੋਜਨ ਨੂੰ ਇਕੱਠਾ ਕਰਨਾ ਅਤੇ ਭੋਜਨ ਦੇ ਆਕਸੀਕਰਨ ਦੁਆਰਾ ਊਰਜਾ ਪੈਦਾ ਕਰਨਾ ਹੁੰਦਾ ਹੈ ।
ਸੈੱਲ ਦੇ ਪ੍ਰਕਾਰ ਦੇ ਹੁੰਦੇ ਹਨ-ਯੂਕੇਰਿਓਟਿਕ ਅਤੇ ਪ੍ਰਕੇਰੀਓਟਕ । ਯੂਕੇਰਿਓਟਿਕ ਸੈੱਲ ਪੌਦਿਆਂ ਅਤੇ ਜਾਨਵਰਾਂ ਵਿਚ ਅਤੇ ਇਨਸਾਨਾਂ ਵਿਚ ਪਾਇਆ ਜਾਂਦਾ ਹੈ ।
ਯੂਬੇਰੀਓਟਿਕ ਸੈੱਲਾ ਦੇ ਬੁਨਿਆਦੀ ਢਾਂਚੇ ਵਿਚ ਡੀ ਐੱਨ.ਏ (DNA), ਰਿਬੋਸੋਮ, ਐਡੇਪਲਾਸਮਿਕ ਰੈਟੀਕਿਊਲਮ, ਗੈਲਜੀ ਉਪਕਰਣ ਸਾਈਟੈਸਕੋਲੇਟਨ, ਮਾਈਟੋਕੌੜੀਆ, ਸੈਟੀਅਲਾਈਜ਼ਜ਼ ਲਾਇਸੈਮ ਪਲਾਜ਼ਮਾ ਝਿੱਲੀ ਅਤੇ ਸਾਈਟੋਪਲਾਜ਼ਮ ਆਦਿ ਸ਼ਾਮਿਲ ਹੁੰਦਾ ਹੈ ।
ਸੈੱਲ ਬਣਤਰ ਅਤੇ ਫੰਕਸ਼ਨ ਚਾਰਟ
ਪ੍ਰਸ਼ਨ 3. ਹੱਡੀਆਂ ਕੀ ਹਨ ? ਉਨ੍ਹਾਂ ਦੀਆਂ ਕਿਸਮਾਂ ਬਾਰੇ ਵਿਸਥਾਰਪੂਰਵਕ (What are bones ? Write in detail about their types.) ਜਾਣਕਾਰੀ ਦਿਓ ।
ਹੱਡੀਆਂ (Bones)
ਮਨੁੱਖੀ ਸਰੀਰ ਦੀ ਰਚਨਾ ਅਣਗਿਣਤ ਕੋਸ਼ਿਕਾਵਾਂ (Celk) ਤੋਂ ਹੋਈ ਹੈ । ਮਨੁੱਖੀ ਸਰੀਰ ਦੇ ਅੰਗ ਵੱਖ-ਵੱਖ ਕਿਸਮ ਦੀਆਂ ਕੋਸ਼ਿਕਾਵਾਂ ਤੋਂ ਬਣੇ ਹੋਏ ਹਨ ਜੋ ਵੱਖ-ਵੱਖ ਤਰ੍ਹਾਂ ਦੇ ਕੰਮ ਵਿਚ ਲੱਗੇ ਹੋਏ ਹਨ । ਸਰੀਰ ਦੇ ਸਾਰੇ ਅੰਗ ਚਮੜੀ ਰਾਹੀਂ ਦੱਕੇ ਹੋਏ ਹਨ । ਚਮੜੀ ਸਰੀਰ ਦੇ ਅੰਗਾ ਦੀ ਰੱਖਿਆ ਕਰਦੀ ਹੈ । ਜੇਕਰ ਸਰੀਰ ਦੇ ਕਿਸੇ ਹਿੱਸੇ ਨੂੰ ਜ਼ੋਰ ਨਾਲ ਦਬਾ ਕੇ ਦੇਖੀਏ ਤਾਂ ਸਾਨੂੰ ਕੁਝ ਸਖ਼ਤ ਚੀਜ ਮਹਿਸੂਸ ਹੋਵੇਗੀ । ਇਹ ਸਖਤੀ ਹੱਡੀਆਂ ਦੇ ਕਾਰਨ ਹੁੰਦੀ ਹੈ । ਹੱਡੀਆਂ ਕਾਰਬਨਿਕ ਅਤੇ ਅਕਾਰਬਨਿਕ ਪਦਾਰਥਾਂ ਦੇ ਮੇਲ ਤੇ ਬਣਦੀਆਂ ਹਨ । ਇਹ ਸੰਵੇਦਨਸ਼ੀਲ ਅੰਗਾਂ ਦੀ ਰੱਖਿਆ ਕਰਦੀਆਂ ਹਨ । ਸਾਡੇ ਸਰੀਰ ਵਿਚ 206 ਹੱਡੀਆਂ ਹੁੰਦੀਆਂ ਹਨ ।
ਹੱਡੀਆਂ ਦੀ ਕੜਕ ਅਤੇ ਰਚਨਾ (Stiffness and Construction of Bones)
ਸਰੀਰ ਦੇ ਲਗਪਗ ਸਾਰੇ ਅੰਗਾਂ ਵਿਚ ਹੱਡੀਆਂ ਹੁੰਦੀਆਂ ਹਨ । ਇਹ ਹੱਡੀਆਂ ਕਈ ਪ੍ਰਕਾਰ ਦੀਆਂ ਮਜਬੂਤ ਅਤੇ ਕਠੋਰ ਕੋਸ਼ਿਕਾਵਾਂ ਤੋਂ ਬਣੀਆਂ ਹੁੰਦੀਆ ਹਨ । ਹੱਡੀਆਂ ਵਿਚ ਕੜਕ ਕੁਝ ਵਿਸ਼ੇਸ਼ ਪ੍ਰਕਾਰ ਦੇ ਲੂਣਾ ਦੇ ਕਾਰਨ ਹੁੰਦੀ ਹੈ । ਇਹਨਾਂ ਵਿਚ ਪ੍ਰਮੁੱਖ ਲੂਣ ਕੈਲਸ਼ੀਅਮ ਕਾਰਬੋਨੇਟ, ਮੈਗਨੀਸ਼ੀਅਮ ਫਾਸਫੇਟ ਅਤੇ ਕੈਲਸ਼ੀਅਮ ਫਾਸਫੇਟ ਸਨ ।
ਵੱਡੀਆਂ ਹੱਡੀਆਂ ਦੇ ਨਾਲ-ਨਾਲ ਛੋਟੀਆਂ-ਛੋਟੀਆਂ ਹੱਡੀਆ ਵੀ ਹੁੰਦੀਆਂ ਹਨ ਜਿਹੜੀਆਂ ਇਨ੍ਹਾਂ ਤੱਤਾਂ ਤੋਂ ਹੀ ਬਣੀਆ ਹੁੰਦੀਆਂ ਹਨ ।
ਮਨੁੱਖੀ ਅਸਥੀ ਪਿੰਜਰ (Human Skeleton)
ਸਰੀਰ ਦੇ ਅੰਦਰ ਮਿਲਣ ਵਾਲੀਆਂ ਵੱਡੀਆਂ ਅਤੇ ਛੋਟੀਆਂ ਹੱਡੀਆਂ ਮਿਲ ਕੇ ਇੱਕ ਪਿੰਜਰ ਦੀ ਰਚਨਾ ਕਰਦੀਆ ਹਨ । ਇਹ ਪਿੰਜਰ ਦੀਆਂ ਵੱਖ-ਵੱਖ ਹੱਡੀਆ ਜਦੋਂ ਮਿਲ ਕੇ ਸਰੀਰ ਲਈ ਕੰਮ ਕਰਦੀਆ ਹਨ ਤਾਂ ਇਸ ਨੂੰ ਅਸੀਂ ਮਨੁੱਖੀ ਅਸਥੀ ਪਿੰਜਰ (Human Skeleton) ਆਖਦੇ ਹਾਂ ।
ਮਨੁੱਖੀ ਅਸਥੀ ਪਿੰਜਰ ਦੇ ਕੰਮ (Functions of Human Skeleton)
ਮਨੁੱਖੀ ਪਿੰਜਰ ਦੇ ਮੁੱਖ ਕੰਮ ਹੇਠ ਲਿਖੇ ਹਨ-
1. ਮਨੁੱਖੀ ਅਸਥੀ ਪਿੰਜਰ ਸਰੀਰ ਨੂੰ ਇੱਕ ਖਾਸ ਪ੍ਰਕਾਰ ਦੀ ਸ਼ਕਲ ਦਿੰਦਾ ਹੈ ।
2. ਇਹ ਸਰੀਰ ਨੂੰ ਸਿੱਧਾ ਰੱਖਦਾ ਹੈ |
3. ਪੇਸ਼ੀ ਪ੍ਰਬੰਧ ਅਤੇ ਹੋਰ ਅੰਗਾਂ ਨੂੰ ਸਹਾਰਾ ਦਿੰਦਾ ਹੈ ਅਤੇ ਉਸ ਦੇ ਨਾਲ ਮਿਲ ਕੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਹਿੱਲਣ ਅਤੇ ਤੁਰਨ-ਫਿਰਨ ਦੀ ਸ਼ਕਤੀ ਦਿੰਦਾ ਹੈ ।
4. ਮਨੁੱਖੀ ਪਿੰਜਰ ਵਿੱਚ ਥਾਂ-ਥਾਂ ਤੇ ਉਤਲਕ (Leven) ਬਣਦੇ ਹਨ ।
5. ਪਿੰਜਰ ਦਾ ਕੁਝ ਹਿੱਸਾ, ਜਿਵੇਂ ਪਸਲੀਆਂ (Ribs) ਅਤੇ ਸੀਨਾ ਹੱਡੀ (Sternum) ਮਨੁੱਖ ਦੀ ਸਾਹ ਕਿਰਿਆ ਵਿੱਚ ਸਹਾਇਕ ਹੁੰਦਾ ਹੈ ।
ਹੱਡੀਆਂ ਦੀਆਂ ਵੱਖ-ਵੱਖ ਕਿਸਮਾਂ ਹੇਠ ਲਿਖੀਆਂ ਹਨ- (Different Types of Bones)-
1. ਲੰਬੀਆਂ ਹੱਡੀਆਂ (Long Bones)—ਇਹ ਆਪਣੇ ਆਕਾਰ ਵਿਚ ਲੰਬੀਆਂ ਹੁੰਦੀਆਂ ਹਨ । ਇਹ ਲੰਬੀ ਸਾਫਟ ਤੋਂ ਮਿਲ ਕੇ ਬਣਦੀਆਂ ਹਨ ਜਿਸ ਦੇ ਦੇ ਸਿਰੇ ਹੁੰਦੇ ਹਨ। ਇਹ ਆਮ ਤੌਰ'ਤੇ ਸੰਘਣੀਆ ਹੁੰਦੀਆਂ ਹਨ, ਪਰ ਹੱਡੀ ਦੇ ਅੰਤ ਵਿਚ ਇਹ ਗੁਦਗੁਦੀਆਂ ਹੁੰਦੀਆਂ ਹਨ। ਪੱਟ (ਫੀਮਰ) ਬਾਹਵਾਂ (ਹਉਮਰਸ) ਆਦਿ ਲੰਬੀਆਂ ਹੱਡੀਆਂ ਦੇ ਉਦਾਹਰਨ ਹਨ ।
2. ਛੋਟੀਆਂ ਹੱਡੀਆਂ (Short Bones)—ਇਹ ਆਮ ਤੌਰ ਤੇ ਲੰਬਕਾਰੀ ਚੱਪਣੀਆਂ ਅਤੇ ਅਕਾਰ ਵਿਚ ਛੋਟੀਆਂ ਹੱਡੀਆਂ ਹੁੰਦੀਆਂ ਹਨ । ਇਹ ਜ਼ਿਆਦਾਤਰ ਸੰਪਜੀ ਹੱਡੀਆਂ ਹਨ ਜੋ ਕਿ ਸੰਘਣੀ ਹੱਡੀ ਦੀ ਪਤਲੀ ਪਰਤ ਨਾਲ ਢੱਕੀ ਹੁੰਦੀ ਹੈ । ਛੋਟੀਆਂ ਹੱਡੀਆ ਵਿਚ ਕਲਾਈ ਅਤੇ ਗਿੱਟੇ ਦੀਆਂ ਹੱਡੀਆਂ ਸ਼ਾਮਲ ਹੁੰਦੀਆਂ ਹਨ । 3. ਚੱਪਟੀਆਂ ਹੱਡੀਆਂ (Floate Bones)-ਪਤਲੀਆ ਸਟੀਪਾਡ ਅਤੇ ਆਮ ਤੌਰ ਤੇ ਉਕਾਈਆਂ ਹੁੰਦੀਆਂ ਹਨ, ਜਿਵੇਂ ਖੇਪੜੀ ਅਤੇ ਕੁੱਝ ਚਿਹਰੇ ਦੀਆਂ ਹੱਡੀਆਂ ।
4. ਅਨਿਯਮਿਤ ਹੱਡੀਆਂ (Irregular Bones)—ਹੱਡੀਆਂ ਜੋ ਕਿ ਉਪਰੋਕਤ ਤਿੰਨ ਸ਼੍ਰੇਣੀਆ ਵਿੱਚੋਂ ਕਿਸੇ ਵਿੱਚ ਨਹੀਂ ਆਉਂਦੀਆਂ ਹਨ ਉਹ ਮੁੱਖ ਤੌਰ ਤੇ ਖੋਖਲੀ ਹੱਡੀਆਂ ਹੁੰਦੀਆਂ ਹਨ । ਇਹ ਆਮ ਤੌਰ ਤੇ ਸੰਪਜੀ ਹੱਡੀਆਂ ਹੁੰਦੀਆਂ ਹਨ ਜੇ ਕਿ ਕਾਮਪੈਕਟ ਹੱਡੀ ਦੀ ਪਤਲੀ ਲੇਅਰ ਨਾਲ ਢੱਕੀਆਂ ਹੁੰਦੀਆਂ ਹਨ । ਰੀੜ੍ਹ ਦੀ ਹੱਡੀ ਅਤੇ ਕੁੱਝ ਕੁ ਖੇਪੜੀ ਦੀਆਂ ਹੱਡੀਆ ਇਸ ਦੀਆਂ ਉਦਾਹਰਨਾਂ ਹਨ ।
ਖੋਪੜੀ ਦੀਆਂ ਹੱਡੀਆਂ (Bones of the Skull)
ਖੋਪੜੀ ਦੀਆਂ ਹੱਡੀਆਂ ਵਿੱਚ ਦਿਮਾਗ-ਘਰ ਦੀਆਂ ਹੱਡੀਆਂ (Bones of the Cranium) ਅਤੇ ਚਿਹਰੇ ਦੀਆਂ ਹੱਡੀਆ (Bones of the Face) ਸ਼ਾਮਿਲ ਹਨ। ਇਹ ਕੁੱਲ 22 ਹੱਡੀਆ ਹਨ । 8 ਹੱਡੀਆਂ ਦਿਮਾਗ-ਘਰ ਦੀਆ ਅਤੇ 14 ਚਿਹਰੇ ਦੀਆਂ ਹਨ।
ਦਿਮਾਗ-ਘਰ ਦੀਆਂ ਹੱਡੀਆਂ (Bones of the Skull)
Fig. Bones of the Skull
ਦਿਮਾਗ-ਘਰ ਦੀਆਂ ਹੱਡੀਆਂ ਇਸ ਪ੍ਰਕਾਰ ਹਨ-
1. ਮੱਥੇ ਦੀ ਹੱਡੀ ਜਾਂ ਲਲਾਟ ਹੱਡੀ (Frontal Bone)—ਇਹ ਹੱਡੀ ਸਾਹਮਣੇ ਮੱਥੇ ਅਤੇ ਉੱਪਰਲੇ ਭਾਗ ਦੀ ਉਸਾਰੀ ਕਰਦੀ ਹੈ ।
2. ਵਿੱਤੀ ਅਸਥੀਆਂ ਜਾਂ ਟੇਕਰੀ ਦੀਆਂ ਹੱਡੀਆਂ (Parietal Bones)—ਇਹ ਹੱਡੀ ਗਿਣਤੀ ਵਿੱਚ 2 ਹਨ । ਇਹ ਖੋਪੜੀ ਨੂੰ ਦੋ ਬਰਾਬਰ ਹਿੱਸਿਆ ਵਿੱਚ ਵੰਡਦੀਆਂ ਹਨ । ਇਸ ਪ੍ਰਕਾਰ ਇਹ ਸੱਜੇ ਮੱਥੇ ਅਤੇ ਖੱਬੇ ਮੱਥੇ ਦੀ ਉਸਾਰੀ ਕਰਦੀਆਂ ਹਨ ।
3. ਪੁੜਪੁੜੀ ਦੀਆਂ ਹੱਡੀਆਂ (Temporal Bones)—ਇਹ ਗਿਣਤੀ ਵਿੱਚ 2 ਹਨ । ਇਹ ਸੰਜੀ ਪੁੜਪੁਤੀ ਅਤੇ ਖੱਬੀ ਪੁੜਪੁੜੀ ਦੀ ਉਸਾਰੀ ਕਰਦੀਆਂ ਹਨ ।
4. ਪੰਦਰ ਹੱਡੀ (Sphenoid Bone)—ਇਸ ਹੱਡੀ ਦੁਆਰਾ ਖੋਪੜੀ ਦੇ ਆਧਾਰ (Base) ਦੀ ਉਸਾਰੀ ਹੁੰਦੀ ਹੈ । ਇਸ ਦੀ ਸ਼ਕਲ ਚਮਗਿੱਦੜ (Bat) ਜਾ ਖੁੱਲ੍ਹੇ ਹੋਏ ਖੰਡ ਵਰਗੀ ਹੁੰਦੀ ਹੈ । ਇਹ ਪੁੜਪੁੜੀ ਦੀਆਂ ਹੱਡੀਆਂ ਅਤੇ ਪਿਛਲੀ ਕਪਾਲ ਅਸਬੀ (Occipital Bone) ਨਾਲ ਮਿਲਦੀ ਹੈ ।
5. ਪਿਛਲੀ ਕਪਾਲ ਅਸਬੀ (Occipital Bone)—ਇਹ ਹੱਡੀ ਸਿਰ ਦੇ ਪਿਛਲੇ ਹਿੱਸੇ ਦੀ ਉਸਾਰੀ ਕਰਦੀ ਹੈ ।
6. ਛਾਣਨੀ ਹੱਡੀ (Ethmoid Bone)—ਇਹ ਹੱਡੀ ਨੱਕ ਦੀ ਛੱਤ ਦੀ ਉਸਾਰੀ ਕਰਦੀ ਹੈ । ਇਹ ਪੰਚਰ ਹੱਡੀ ਦੇ ਅੱਗੇ ਹੁੰਦੀ ਹੈ । ਇਹ ਖੋਪੜੀ ਨੂੰ ਦੇ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ । ਇਹ ਸਾਹਮਣੇ ਪਾਸਿਉ ਲਲਾਟ ਹੱਡੀਆਂ (Frontal Bones) तल मिली है।
ਚਿਹਰੇ ਦੀਆਂ ਹੱਡੀਆਂ (Bones of the Face)- ਚਿਹਰੇ ਦੀਆਂ ਕੁੱਲ 14 ਹੱਡੀਆਂ ਹਨ । ਇਹ ਇਸ ਪ੍ਰਕਾਰ ਹਨ ।
1. ਉੱਪਰ ਜਬਾੜੇ ਦੀਆਂ 2 ਹੱਡੀਆਂ (Superior Maxillary Bones)
2. ਹੇਠਲੇ ਜਬਾੜੇ ਦੀ ਹੱਡੀ (Inferior Maxillary Bones)
3. ਤਾਲੂ ਦੀਆਂ 2 ਹੱਡੀਆਂ (Palate Bones)
4. ਨੱਕ ਦੀਆਂ 2 ਹੱਡੀਆਂ (Nasal Bones)
5. ਗਲ ਦੀਆ 2 ਹੱਡੀਆਂ (Moral Bones)
6. ਸਿੱਪ ਆਕਾਰ ਦੀਆ 2 ਹੱਡੀਆ (Spongy Bones)
7. ਅੱਥਰੂ ਦੀਆਂ ਹੱਡੀਆਂ (Lachrymal Bones)
ਇਹ ਛੋਟੀਆਂ-ਵੱਡੀਆਂ ਦੇ ਹੱਡੀਆਂ ਹਨ ਜੇ ਅੱਖਾਂ ਦੇ ਖੇਲ੍ਹ ਦਾ ਅਗਲਾ ਭਾਗ ਬਣਾਉਂਦੀਆਂ ਹਨ ।
8. ਨੱਕ ਦੇ ਪਰਦੇ ਵਾਲੀ ਹੱਡੀ (Vomar Bones)—ਇਹ ਇੱਕ ਹੱਡੀ ਹੈ ਜੇ ਕਿ ਨੱਕ ਦੇ ਪਰਦੇ ਦੀ ਉਸਾਰੀ ਕਰਦੀ है।
ਧੜ ਦੀਆਂ ਹੱਡੀਆਂ
(Bones of the Trunk)
ਮਨੁੱਖੀ ਸਰੀਰ ਦੇ ਗਰਦਨ ਤੋਂ ਲੈ ਕੇ ਲੱਕ ਤੱਕ ਦੇ ਹਿੱਸੇ ਨੂੰ ਧੜ (Trunk) ਆਖਦੇ ਹਨ । ਡਾਇਆਫਰਾਮ (Diaphragm) ਇਸ ਹਿੱਸੇ ਦੇ ਅੱਧ ਵਿੱਚ ਹੁੰਦਾ ਹੈ ਜੇ ਇਸ ਨੂੰ ਦੇ ਹਿੱਸਿਆ ਵਿੱਚ ਵੰਡਦਾ ਹੈ । ਸਾਹਮਣੇ ਪਾਸੇ ਸੀਨਾ ਹੱਡੀ (Breast Bones, Sternum) भजे पिहले चिंमे हिंच तीइ सी पेंडी है। हि ऐसे उता भाडीभा ठास ਪਸਲੀਆਂ ਦੀਆਂ ਹੱਡੀਆਂ ਜੁੜੀਆਂ ਹੁੰਦੀਆਂ ਹਨ । ਇਹਨਾਂ ਸਭ ਹੱਡੀਆਂ ਨੂੰ ਅਸੀਂ ਧੜ ਦੀਆਂ ਹੱਡੀਆਂ (Bones of the Trunk) ਆਖਦੇ ਹਾਂ ।
ਅਸੀਂ ਇੰਝ ਵੀ ਕਹਿ ਸਕਦੇ ਹਾਂ ਕਿ ਧੜ ਦੀਆਂ ਹੱਡੀਆਂ ਵਿੱਚ ਰੀੜ੍ਹ ਦੀ ਹੱਡੀ, ਪਸਲੀਆ, ਮੋਢੇ ਦੀ ਹੱਡੀ, ਡਾਇਆਫਰਾਮ ਅਤੇ ਕੂਲ੍ਹੇ ਦੀਆਂ ਹੱਡੀਆਂ ਹਨ । ਇਹਨਾਂ ਸਭ ਦਾ ਵਾਰੋ-ਵਾਰੀ ਵਰਣਨ ਹੇਠਾਂ ਕੀਤਾ ਗਿਆ ਹੈ-
(ੳ) ਰੀੜ੍ਹ ਦੀ ਹੱਡੀ (Vertebral Column)—ਰੀੜ੍ਹ ਦੀ ਹੱਡੀ ਨੂੰ ਮਨੁੱਖ ਸਰੀਰ ਦਾ ਆਧਾਰ ਆਖਿਆ ਜਾਂਦਾ ਹੈ । ਇਹ ਗਰਦਨ ਤੋਂ ਸ਼ੁਰੂ ਹੋ ਕੇ ਮਲ-ਮੂਤਰ ਦੇ ਨਿਕਾਸ ਸਥਾਨ ਤੱਕ ਜਾਂਦੀ ਹੈ । ਆਦਮੀ ਦੇ ਸਰੀਰ ਵਿੱਚ ਇਸ ਦੀ ਲੰਬਾਈ 70 ਸੈਂਟੀਮੀਟਰ ਅਤੇ ਔਰਤਾਂ ਦੇ ਸਰੀਰ ਵਿੱਚ 60 ਸੈਂਟੀਮੀਟਰ ਹੁੰਦੀ ਹੈ । ਇਸ ਵਿੱਚ 33 ਮੁਹਰੇ ਜਾਂ ਮਣਕੇ (Vertebrae) ਹਨ । ਇਹਨਾਂ 33 ਮਣਕਿਆਂ ਦੇ ਸੰਗ੍ਰਹਿ ਨੂੰ ਅਸੀਂ ਰੀੜ੍ਹ ਦੀ ਹੱਡੀ (Vertebral Column) ਆਖਦੇ ਹਾਂ । ਰੀੜ੍ਹ ਦੀ ਹੱਡੀ ਦਾ ਵਿਚਕਾਰਲਾ ਹਿੱਸਾ ਖੋਖਲਾ ਹੁੰਦਾ ਹੈ । ਇਹ ਮੁਹਰੇ ਦੀ ਨਲੀ (Neural Canal) ਦਾ ਨਿਰਮਾਣ ਕਰਦੀ ਹੈ । ਇਸ ਵਿੱਚੋਂ ਸੁਖਮਣਾ ਨਾੜੀ (Spinal Cord) ਨਿਕਲਦੀ ਹੈ ।
ਰੀੜ੍ਹ ਦੀ ਹੱਡੀ ਦੇ ਭਾਗ (Parts of Vertebral Column)
ਰੀੜ੍ਹ ਦੀ ਹੱਡੀ ਨੂੰ ਅਸੀਂ ਹੇਠ ਲਿਖੇ ਪੰਜ ਮੁੱਖ ਭਾਗਾਂ ਵਿੱਚ ਵੰਡ ਸਕਦੇ ਹਾਂ-
(i ) ਗਰਦਨੀ ਮਣਕੇ (Cervical Vertebrae)- ਪਹਿਲੇ ਮਣਕਿਆਂ ਨੂੰ ਅਸੀਂ ਗਰਦਨੀ ਮਣਕੇ ਆਖਦੇ ਹਾਂ । ਇਹ ਮੋਢੇ ਦੇ ਉੱਪਰ ਹੁੰਦੇ ਹਨ । ਸਭ ਤੋਂ ਪਹਿਲੇ ਮਣਕੇ ਨੂੰ ਸਿਰ ਦਾ ਆਧਾਰ ਮਣਕਾ (Atlas) ਆਖਦੇ ਹਾਂ । ਇਹ ਸਿਰ ਨੂੰ ਆਸਰਾ ਦਿੰਦਾ ਹੈ । ਦੂਸਰੇ ਗਰਦਨੀ ਮਣਕੇ ਨੂੰ ਅਕਸ਼ (Axis) ਆਖਦੇ ਹਨ । ਪਹਿਲੇ ਦੋਵੇਂ ਮਣਕਿਆਂ ਦੀ ਬਣਤਰ ਬਾਕੀ ਸਭ ਮਣਕਿਆਂ ਨਾਲੋਂ ਵੱਖਰੀ ਹੈ ।
(ii) ਪਿੱਠ ਦੇ ਮਣਕੇ (Dorsal Vertebrae)—ਇਹ 12 ਮਣਕਿਆਂ ਦਾ ਸੰਗ੍ਰਹਿ ਹੈ । ਇਨ੍ਹਾਂ ਮਣਕਿਆ ਅੱਗੇ ਪਸਲੀਆਂ ਹੁੰਦੀਆਂ ਹਨ । ਇਹ ਸਭ ਮਣਕੇ ਸਭ ਪਾਸੇ ਪਸਲੀਆਂ ਨਾਲ ਅਤੇ ਪਿੱਛੇ ਪਿੱਠ ਦੀ ਰੀੜ੍ਹ ਦੀ ਹੱਡੀ ਨਾਲ ਜੁੜੇ ਹੁੰਦੇ ਹਨ ।
(iii) ਲੱਕ ਦੇ ਮਣਕੇ (Lumber Vertebrae)—ਇਹ ਪੰਜ ਮਣਕੇ ਹਨ, ਜੋ ਲੱਕ ਦੀ ਉਸਾਰੀ ਕਰਦੇ ਹਨ । ਇਨ੍ਹਾਂ ਦੀ ਕੁੱਲ ਲੰਬਾਈ 18 ਸੈਂਟੀਮੀਟਰ ਹੁੰਦੀ ਹੈ । ਇਹ ਹਿੱਲਣ ਵਾਲੇ ਮਣਕੇ ਹੁੰਦੇ ਹਨ । ਸਭ ਤੋਂ ਥੱਲੇ ਵਾਲਾ ਮਣਕਾ ਤ੍ਰਿਕਲ ਦੀ ਜਾਂ ਤਿੜਾਗੀ ਦੀ ਹੱਡੀ (Sacrum) ਉੱਪਰ ਟਿਕਿਆ ਹੁੰਦਾ ਹੈ ।
(iv) ਤ੍ਰਿਕਲ ਦੀ ਜਾਂ ਤਿੜਾਗੀ ਦੀ ਹੱਡੀ (Sacrum)—ਇਸ ਵਿੱਚ ਪੰਜ ਮਣਕੇ ਹੁੰਦੇ ਹਨ ਜੋ ਮਿਲ ਕੇ ਇੱਕ ਤਿਕੋਣੀ ਹੱਡੀ ਦਾ ਨਿਰਮਾਣ ਕਰਦੇ ਹਨ ਜਿਹੜੀ ਕੂਲ੍ਹੇ ਦੇ ਉੱਪਰਲੇ ਅਤੇ ਪਿਛਲੇ ਹਿੱਸੇ ਵਿੱਚ ਸਥਿਤ ਹੈ। ਇਹ ਕੂਲ੍ਹੇ ਵਿਚਲੀਆਂ ਦੋਵਾਂ ਹੱਡੀਆਂ ਦੇ ਵਿਚਕਾਰ ਇੱਕ ਪੱਥਰ ਦੀ ਤਰ੍ਹਾਂ ਹੁੰਦੀ ਹੈ ।
(v) ਪੂਛ ਹੱਡੀਆਂ (Coccyx)—ਇਹ ਰੀੜ੍ਹ ਦੀ ਹੱਡੀ ਦਾ ਸਭ ਤੋਂ ਹੇਠਲਾ ਹਿੱਸਾ ਹੈ । ਇਹ ਚਾਰ ਮਣਕਿਆ ਦਾ ਸੰਗ੍ਰਹਿ वै।
(ਅ) ਛਾਤੀ ਦੀ ਹੱਡੀ (Sternum)-विसापया 6.7 ਇੰਚ ਲੰਮੀ ਹੁੰਦੀ ਹੈ । ਇਸ ਦਾ ਉੱਪਰਲਾ ਹਿੱਸਾ ਚੌੜਾ ਅਤੇ ਥੱਲੇ ਵਾਲਾ ਹਿੱਸਾ ਪਤਲਾ ਹੁੰਦਾ ਹੈ । ਇਸ ਦੇ ਉੱਪਰਲੇ ਹਿੱਸੇ ਜਾਂ ਚੌੜੇ जिसे हिंच गवरठी भटवे (Cervical Vertebrae) ਦੋਵੇਂ ਪਾਸੇ ਜੁੜੇ ਹੁੰਦੇ ਹਨ ।
(ੲ) ਪਸਲੀਆਂ (Ribs)—ਛਾਤੀ ਦੀ ਹੱਡੀ ਦੇ ਦੋਵੇਂ ਪਾਸੇ 12-12 ਪਸਲੀਆਂ ਹੁੰਦੀਆਂ ਹਨ । ਇਨ੍ਹਾਂ ਦਾ ਅਗਲਾ ਹਿੱਸਾ Costal Cartilage ਰਾਹੀਂ ਛਾਤੀ ਦੀ ਹੱਡੀ ਨਾਲ ਜੁੜਦਾ ਹੈ । ਪਹਿਲੀਆਂ ਸੱਤ ਪਸਲੀਆਂ ਛਾਤੀ ਦੀ ਹੱਡੀ ਨਾਲ ਵੱਖ-ਵੱਖ ਰੂਪ ਵਿੱਚ ਜੁੜ ਜਾਂਦੀਆਂ ਹਨ । ਅੱਠਵੀਂ ਨੌਵੀ ਅਤੇ ਦਸਵੀਂ ਪਸਲੀਆਂ ਛਾਤੀ ਦੀ ਹੱਡੀ ਦੇ ਨਾਲ ਜੁੜਨ ਤੋਂ ਪਹਿਲਾਂ ਹੀ ਸੱਤਵੀਂ ਪਸਲੀ ਨਾਲ ਜੁੜ ਜਾਦੀਆ ਹਨ । ਅਖੀਰਲੀਆਂ ਦੇ ਪਸਲੀਆਂ ਸੁਤੰਤਰ ਹਨ । ਇਨ੍ਹਾਂ ਨੂੰ ਉਡਦੀਆ ਜਾ ਤੈਰਦੀਆਂ ਪਸਲੀਆ (Floating Ribs) ਵੀ ਆਖਿਆ ਜਾਂਦਾ ਹੈ । ਇਹ ਸਭ ਪਸਲੀਆਂ ਮਿਲ ਕੇ ਇੱਕ ਪਿੰਜਰ ਦਾ ਨਿਰਮਾਣ ਕਰਦੀਆਂ ਹਨ। ਇਹ ਪਿੰਜਰ ਦਿਲ ਅਤੇ ਫੇਫੜਿਆ ਦੀ ਰੱਖਿਆ ਕਰਦਾ ਹੈ । ਪਸਲੀਆ ਦੀ ਵਿਚਲੀ ਥਾਂ ਵਿੱਚ ਮਾਸਪੇਸ਼ੀਆ ਹੁੰਦੀਆ ਹਨ । ਇਹ ਮਾਸਪੇਸ਼ੀਆ ਸਾਹ ਲੈਣ ਨਾਲ ਫੈਲਦੀਆ ਜਾਂ ਸੁੰਗੜਦੀਆਂ ਹਨ ਜਿਨ੍ਹਾਂ ਕਰਕੇ ਇਹ ਪਿੰਜਰ, ਉੱਪਰ- ਥੱਲੇ ਉੱਠਦਾ-ਬੈਠਦਾ ਹੈ ।
ਭੁਜਾਵਾਂ ਦੀਆਂ ਹੱਡੀਆਂ (Bones of the Upper Limbs)
ਭੁਜਾਵਾ ਦੀਆ ਹੱਡੀਆਂ ਦੀ ਗਿਣਤੀ 64 ਹੈ । ਭੁਜਾਵਾ ਦੀ ਗਿਣਤੀ 2 ਹੈ । ਇਸ ਤਰ੍ਹਾਂ ਹਰ ਭਜਾ ਵਿੱਚ 32 ਹੱਡੀਆ ਹਨ । ਭੁਜਾਵਾਂ ਦੀਆਂ ਹੱਡੀਆਂ ਵਿੱਚ ਵੀਣੀ ਅਤੇ ਹੱਥ ਦੀਆਂ ਹੱਡੀਆਂ ਸ਼ਾਮਿਲ ਹਨ। ਆਓ. ਇਹਨਾ ਦਾ ਵਾਰੋ-ਵਾਰੀ ਵਰਣਨ ਕਰੀਏ ।
(ੳ) ਮੋਢੇ ਦੀਆਂ ਹੱਡੀਆਂ (Bones of the Shoulder)-ਮੋਢੇ ਦੀਆਂ ਹੱਡੀਆਂ ਵਿੱਚ ਦੇ ਮੁੱਖ ਹੱਡੀਆਂ ਹਨ-
(i) ਹੰਸਲੀ ਦੀਆ ਹੱਡੀਆ ਜਾ ਹਿੱਕ ਦੀਆਂ ਹੱਡੀਆ (Clavicles or Collar Bones) - ਮੋਢੇ ਦੀਆਂ ਹੱਡੀਆਂ ਵਿੱਚ ਦੋ ਹੱਡੀਆਂ ਹਨ |
(i) ਹੰਸਲੀ ਦੀਆਂ ਹੱਡੀਆਂ ਜਾਂ ਹਿੱਕ ਦੀਆਂ ਹੱਡੀਆਂ (Clavicles or Collar Bones)—
(ii) ਮੌਰ ਦੀ ਹੱਡੀ (Scapula)
(i) ਹੰਸਲੀ ਦੀਆਂ ਹੱਡੀਆਂ ਜਾਂ ਹਿੱਕ ਦੀਆਂ ਹੱਡੀਆਂ (Clavicles or Collar Bones)— ਹੰਸਲੀ ਦੀ ਹੱਡੀ ਦੀ ਸ਼ਕਲ ਅੰਗਰੇਜ਼ੀ ਦੇ ਅੱਖਰ S ਵਰਗੀ ਹੁੰਦੀ ਹੈ । ਇਹ ਛਾਤੀ ਦੇ ਉੱਪਰਲੇ ਹਿੱਸੇ ਵਿੱਚ ਅਗਲੇ ਪਾਸੇ ਸਥਿਤ ਹੁੰਦੀ ਹੈ। ਇਹ ਇੱਕ ਪਾਸੇ ਛਾਤੀ ਦੀ ਹੱਡੀ ਦੇ ਸਿਰੇ ਨਾਲ ਅਤੇ ਦੂਜੇ ਪਾਸੇ ਮੋਢੇ ਦੀ ਹੱਡੀ ਨਾਲ ਜੁੜੀ ਹੁੰਦੀ ਹੈ । ਇਸ ਦਾ ਮੁੱਖ ਕੰਮ ਮੋਢੇ ਦੀ ਹੱਡੀ ਨੂੰ ਆਪਣੀ ਜਗ੍ਹਾ ਤੇ ਸਥਿਰ ਰੱਖਣਾ ਹੈ । ਛਾਤੀ ਦੀ ਹੱਡੀ ਨਾਲ ਜੁੜੇ ਹੋਏ ਹਿੱਸੇ ਨੂੰ ਹਿੱਕ ਦਾ ਬਾਹਰਲਾ ਤਲ (External Surface) ਅਤੇ ਮੇਰ ਦੀ ਹੱਡੀ ਨਾਲ ਜੁੜਣ ਵਾਲੇ ਹਿੱਸੇ ਨੂੰ ਅੰਸਕੂਟ ਤਲ (Acromial Surface) ਆਖਦੇ ਹਨ ।
(i) ਮੌਰ ਦੀ ਹੱਡੀ (Scupala)—ਇਹ ਜੋੜੀ ਅਤੇ ਤਿਕੋਣੀ ਆਚਾਰ ਦੀ ਹੱਡੀ ਹੁੰਦੀ ਹੈ । ਇਹ ਪਿੱਠ ਦੇ ਉੱਪਰਲੇ ਹਿੱਸੇ ਵਿੱਚ ਹੁੰਦੀ ਹੈ । ਇਸ ਦੇ ਉੱਪਰ ਵਾਲੇ ਬਾਹਰਲੇ ਕੋਣ ਤੇ ਇੱਕ ਚਿਰਨਾ ਅਤੇ ਦੀ ਸ਼ਕਲ ਵਰਗਾ ਟੋਆ ਹੁੰਦਾ ਹੈ । ਇਸ ਵਿੱਚ ਡੇਲੇ ਦੀ ਹੱਡੀ ਠੀਕ ਤਰ੍ਹਾਂ ਬੈਠਦੀ ਹੈ ।
ACHORION
SPINE OF SCAPULA
SUPERIOR SUPRASCAPULAR NOTCH ANGLE
CORACOID PROCESS
ACROMION
GLENOID CAVITY
SUPRA SPINOUS FOSSA
ANGLE
GLENCIO CAVITY
SUB SCAPULAR FOSSA
INFRA SPINOUS POSSA
AXILIARY BORDER
VERTEBRAL BORDER
INFERIOR ANGLE
INFERIOR ANGLE
ਬਾਂਹ ਦੀਆਂ ਹੱਡੀਆਂ
(Bones of the Upper Arms)
(ਅ) ਡੱਲੇ ਦੀ ਹੱਡੀ (Humerus)—ਡੱਲੇ ਦੀ ਇੱਕ ਲੰਮੀ ਹੱਡੀ ਹੁੰਦੀ ਹੈ । ਇਸ ਦਾ ਉੱਪਰਲਾ ਸਿਰਾ ਗੋਲ ਹੁੰਦਾ ਹੈ ਜੇ ਮੋਢੇ ਦੀ ਹੱਡੀ ਵਿੱਚ ਠੀਕ ਬੈਠਦਾ ਹੈ । ਇਸ ਦਾ ਹੇਠਲਾ ਸਿਰਾ ਵੀਣੀ ਦੀਆਂ ਦੋਨਾਂ ਹੱਡੀਆਂ ਨਾਲ ਮਿਲ ਕੇ ਕੂਹਣੀ ਜੋੜ (Elbow Joint) ਦੀ ਉਸਾਰੀ ਕਰਦੀ ਹੈ ।
ਬਾਂਹ ਦੇ ਅਗਲੇ ਹਿੱਸੇ ਦੀਆਂ ਹੱਡੀਆਂ (Bones of the Fore-Arm)
1. ਛੋਟੀ ਵੀਣ-ਹੰਡੀ, ਰੇਡੀਅਸ (Radias)-ਇਹ ਬਾਹ ਦੇ ਅਗਲੇ ਹਿੱਸੇ ਵਿੱਚ ਅੰਗੂਠੇ ਵਾਲੇ ਪਾਸੇ ਇੱਕ ਵੱਡੀ ਹੱਡੀ ਹੈ । ਇਸ ਹੱਡੀ ਦਾ ਉੱਪਰਲਾ ਸਿਰਾ ਗੋਲ ਹੁੰਦਾ ਹੈ ਅਤੇ ਡੋਲੇ ਦੀ ਹੱਡੀ (Humenus) ਨਾਲ ਜੁੜਿਆ ਹੁੰਦਾ ਹੈ । ਇਸ ਦਾ ਹੇਠਲਾ ਸਿਰਾ ਗੁੱਟ ਦੀਆਂ ਹੱਡੀਆਂ ਨਾਲ ਜੁੜਿਆ ਹੁੰਦਾ ਹੈ ।
2. ਵੰਡੀ ਵੀਣ-ਹੱਡੀ (Uluna)—ਇਹ ਬਾਂਹ ਦੇ ਵਿਚਕਾਰਲੇ ਪਾਸੇ ਸਥਿਤ ਹੈ । ਇਹ ਰੇਡੀਅਸ ਜਾਂ ਛੋਟੀ ਵੀਣੀ ਹੱਡੀ ਨਾਲੋਂ ਕੁਝ ਵੱਡੀ ਹੈ । ਇਸ ਦੇ ਤਿੰਨ ਹਿੱਸੇ ਹਨ-
(i) ਉੱਪਰਲਾ
(ii) ਵਿਚਕਾਰਲਾ
( 3) ਹੇਠਲਾ ।
ਇਹ ਡੌਲੇ ਦੀ ਹੱਡੀ (Humerus) ਨਾਲ ਕੂਹਣੀ ਤੇ ਚੂਲੇਦਾਰ ਜੋੜ (Pivot Joint) ਰਾਹੀਂ ਮਿਲਦੀ ਹੈ । ਇਸ ਦੇ ਉੱਪਰਲੇ ਸਿਰੇ ਤੇ ਇੱਕ ਹੱਡੀ ਬਾਹਰ ਨੂੰ ਨਿਕਲੀ ਰਹਿੰਦੀ ਹੈ ਜਿਸ ਦੇ ਨਲ ਕੂਹਣੀ ਤੇ ਨੌਕਦਾਰ ਉਭਾਰ (Olectanon) ਬਣਦਾ ਹੈ । ਇਸ ਦਾ ਹੇਠਲਾ ਸਿਰਾ ਛੋਟਾ ਅਤੇ ਗੋਲ ਹੁੰਦਾ ਹੈ ਜਿਹੜਾ ਗੁੱਟ ਦੀਆਂ ਹੱਡੀਆਂ (Carpal Bones) ਨਾਲ ਮਿਲਦਾ ਹੈ । 
3. ਗੁੱਟ ਜਾਂ ਕਲਾਈ ਦੀਆਂ ਹੱਡੀਆਂ (Carpal Bones)—ਇਹ ਛੋਟੀਆਂ- ਛੋਟੀਆਂ 8 ਹੰਡੀਆਂ ਹਨ ਜਿਹੜੀਆਂ ਚਾਰ-ਚਾਰ ਦੀਆਂ ਦੇ ਲਾਈਨਾਂ ਵਿੱਚ ਸਥਿਤ ਹਨ । ਇਹ ਬੰਧਨਾਂ ਰਾਹੀਂ ਜੁੜ ਕੇ ਆਪਣੀ ਜਗ੍ਹਾ ਤੇ ਠੀਕ ਤਰ੍ਹਾਂ ਕਾਇਮ ਹਨ । ਇਹ ਹੱਡੀ ਉੱਪਰਲੇ ਪਾਸੇ ਸਥਿਤ ਵੀਣ-ਹੱਡੀ ਅਤੇ ਹੇਠਲੇ ਪਾਸੇ ਹਥੇਲੀ ਦੀਆਂ ਹੱਡੀਆ ਨਾਲ ਜੁੜੀ ਹੁੰਦੀ ਹੈ ।
4. ਹਥੇਲੀ ਦੀਆਂ ਹੰਡੀਆਂ (Metacarpal Bones)-ਹਥੇਲੀ ਦੀਆਂ ਹੱਡੀਆਂ ਪੰਜ ਛੋਟੀਆਂ ਅਤੇ ਪੰਜ ਵੱਡੀਆਂ ਹੱਡੀਆਂ ਹਨ । ਇਹ ਇੱਕ ਪਾਸੇ ਤਾਂ ਗੁੱਟ ਦੀਆਂ ਹੱਡੀਆਂ ਅਤੇ ਦੂਸਰੇ ਪਾਸੇ ਉਂਗਲੀਆਂ ਦੀਆਂ ਹੱਡੀਆਂ ਨਾਲ ਜੁੜੀਆ ਹੋਈਆਂ ਹੁੰਦੀਆਂ ਹਨ ।
5. ਉਂਗਲੀਆਂ ਦੀਆਂ ਹੱਡੀਆਂ (Bones of the Fingers or Phalanges)—ਉਂਗਲੀਆਂ ਵਿੱਚ ਕੁੱਲ 14 ਹੱਡੀਆਂ ਹਨ । ਹਰੇਕ ਉਂਗਲੀ ਵਿੱਚ ਤਿੰਨ-ਤਿੰਨ ਅਤੇ ਅੰਗੂਠੇ ਵਿੱਚ ਦੇ ਹੱਡੀਆ ਹੁੰਦੀਆਂ ਹਨ । ਇਹ ਹੱਡੀਆਂ ਛੋਟੀਆਂ ਅਤੇ ਮਜਬੂਤ ਹੁੰਦੀਆਂ ਹਨ । ਹਥੇਲੀ ਵਾਲੇ ਪਾਸੇ ਹਰੇਕ ਹੱਡੀ ਹਥੇਲੀ ਦੀਆਂ ਹੱਡੀਆਂ ਨਾਲ ਜੁੜੀ ਹੋਈ ਹੁੰਦੀ ਹੈ । ਇਹ ਉਂਗਲੀ ਅੰਤਰ ਉਂਗਲੀ ਹੱਡੀ ਜੋੜ ਦਾ ਨਿਰਮਾਣ ਕਰਦੀ ਹੈ ।
ਲੱਤ ਦੀਆਂ ਹੱਡੀਆਂ (Bones of Leg)
1. ਕੂਲ੍ਹੇ ਦੀਆਂ ਹੱਡੀਆਂ (The Hip Bone)-ਇਸ ਹੱਡੀ ਦੀ ਸ਼ਕਲ ਬੇਢੰਗੀ ਜਿਹੀ ਹੁੰਦੀ ਹੈ । ਇਹ ਕਾਫ਼ੀ ਵੱਡੀ ਹੁੰਦੀ ਹੈ । ਇਹ ਉੱਪਰੇ ਅਤੇ ਵਿਚਕਾਰੇ ਪਤਲੀ ਹੁੰਦੀ ਹੈ । ਇਹ ਹੱਡੀ ਅਗਲੇ ਪਾਸੇ ਦੂਸਰੇ ਪਾਸੇ ਦੀ ਸਾਥੀ ਹੱਡੀ ਨਾਲ ਜੁੜਦੀ ਹੈ । ਇਹ ਦੋਵੇਂ ਹੱਡੀਆਂ ਪੂਛ ਹੱਡੀ (Coccyx) ਅਤੇ ਤਿੜਾਗੀ ਹੱਡੀ (Sacrum) ਨਾਲ ਮਿਲ ਕੇ, ਪੇਡੂ-ਗਰਡਲ (Pelvic Gudle) ਦਾ ਨਿਰਮਾਣ ਕਰਦੀਆਂ ਹਨ । ਕੂਲ੍ਹੇ ਦੀ ਹੱਡੀ ਦੇ ਅੱਗੇ ਲਿਖੇ ਤਿੰਨ ਪ੍ਰਮੁੱਖ ਭਾਗ ਹਨ-
(1) ਪੇਂਡੂ ਅਸਬੀ (Illium)-ਇਹ ਕੂਝ ਦੇ ਉੱਪਰਲਾ ਚੋੜਾ ਹਿੱਸਾ ਹੈ ।
(ii) ਆਸਨ ਅਸਥੀ (Ischium)—ਇਹ ਕੂਲ੍ਹੇ ਦਾ ਹੇਠਲਾ ਹਿੱਸਾ ਹੈ ।
iii) ਪਿਊਬਿਸ (Pubis)—ਇਹ ਕੂਲ੍ਹੇ ਦਾ ਵਿਚਕਾਰਲਾ ਹਿੱਸਾ ਹੈ । (
ਇਹ ਤਿੰਨੇ ਭਾਗ ਬੱਚਿਆ ਵਿੱਚ ਉਪ-ਅਸਥੀ ਨਾਲ ਜੁੜੇ ਹੋਏ ਹੁੰਦੇ ਹਨ ਪਰ ਉਮਰ ਦੇ ਵਧਣ ਨਾਲ ਜਵਾਨੀ ਤੱਕ ਇਹ ਹੱਡੀਆ ਦੁਆਰਾ ਜੁੜ ਜਾਦੇ ਹਨ । ਕੂਲ੍ਹੇ ਦੇ ਇਹ ਤਿੰਨੇ ਭਾਗ ਹੀ ਹੱਡੀਆਂ ਨਾਲ ਮਿਲ ਕੇ ਇੱਕ ਪਿਆਲੇ ਜਾਂ ਟੋਪੀ ਦੀ ਸ਼ਕਲ ਦਾ ਨਿਰਮਾਣ ਕਰਦੇ ਹਨ । ਇਸ ਪਿਆਲੇ ਨੂੰ ਐਸਟੈਬੁਲਮ (Acetabulum) ਆਖਦੇ ਹਨ । ਇਸ ਵਿੱਚ ਪੇਟ ਦੀ ਹੱਡੀ (Femur) ਦਾ ਗੋਲ ਸਿਰਾ ਘੁੰਮਦਾ ਹੈ । ਪੇਡੂ-ਅਸਥੀ (Pelvis) ਦੀ ਸ਼ਕਲ ਇੱਕ ਭਾਏ ਦੀ ਤਰ੍ਹਾਂ ਹੁੰਦੀ ਹੈ ਜਿਸ ਨੂੰ ਹੇਠਲੀਆ ਲੱਤਾ ਸਹਾਰਾ ਦੇ ਕੇ ਰੱਖਦੀਆਂ ਹਨ । ਇਹ ਭਾਂਡੇ ਪੇਟ ਦੇ ਕੇਮਲ ਅੰਗਾ ਦੀ ਰਾਖੀ ਕਰਦਾ ਹੈ ।
2. ਪੱਟ ਦੀ ਹੱਡੀ (The Femur)-ਸਾਡੇ ਸਰੀਰ ਵਿੱਚ ਪੱਟ ਦੀ ਹੱਡੀ ਸਭ ਤੋਂ ਲੰਮੀ ਹੱਡੀ ਹੈ । ਇਹ ਸਰੀਰ ਦੀਆਂ ਸਾਰੀਆਂ ਹੱਡੀਆ ਨਾਲੋਂ ਸ਼ਕਤੀਸ਼ਾਲੀ ਹੁੰਦੀ ਹੈ । ਇਹ ਡੋਲੇ ਦੀ ਹੱਡੀ ਦੀ ਤਰ੍ਹਾਂ ਹੁੰਦੀ ਹੈ । ਇਸ ਹੱਡੀ ਦਾ ਹੇਠਲਾ ਸਿਰਾ ਚੌੜਾ ਹੁੰਦਾ ਹੈ ਅਤੇ ਇਹ ਪਿੰਨੀ ਦੀ ਟਿਬੀਆ (Tibia) ਹੱਡੀ ਨਾਲ ਜੋੜ ਦਾ ਨਿਰਮਾਣ ਕਰਦੀ ਹੈ । ਇਸ ਦੇ ਉੱਪਰਲੇ ਸਿਰੇ ਤੇ ਗੋਲ ਆਕਾਰ ਦੀ ਇੱਕ ਟੋਪੀ ਜਾਂ ਪਿਆਲੇ ਜਿਹੀ ਹੁੰਦੀ ਹੈ ਜੋ ਐਸਿਟੈਬੁਲਮ (Acctabulum ਵਿੱਚ ਫਸ ਕੇ ਕੂਲ੍ਹੇ ਦੇ ਜੋੜ ਦਾ ਨਿਰਮਾਣ ਕਰਦੀ ਹੈ ।
INTRODUCTION TO ANATOMY AND PHYSIOLOGY
3. ਪਿੰਜਣੀ ਅਸਬੀ ਜਾਂ ਟਿਬੀਆ (The Tibia) —ਇਹ ਲੱਤ ਦੀਆ ਦੇਵਾ ਹੱਡੀਆਂ ਵਿੱਚੋਂ ਮੋਟੀ ਅਤੇ ਤਾਕਤਵਰ ਹੁੰਦੀ ਹੈ । ਇਹ ਸਰੀਰ ਵਿੱਚ ਲੰਬਾਈ ਅਤੇ ਤਾਕਤ ਵਿੱਚ ਪੇਟ ਦੀ ਹੱਡੀ ਤੋਂ ਬਾਅਦ ਦੂਸਰੇ ਨੰਬਰ ਤੇ ਹੈ । ਇਸ ਦੀ ਸ਼ਕਲ ਕੁਝ ਚਪਟੀ ਹੁੰਦੀ ਹੈ । ਇਸ ਦੇ ਦੇ ਸਿਰੇ ਹੁੰਦੇ ਹਨ-
(i) ਉੱਪਰਲਾ ਸਿਰਾ (Upper End)—ਇਹ ਮੋਟਾ ਹੁੰਦਾ ਹੈ ਅਤੇ ਸ਼ਕਲ ਵਿੱਚ ਕੁਝ ਚਪਟਾ ਹੁੰਦਾ ਹੈ ।
(ii) ਹੇਠਲਾ ਕਿਹਾ (Lower End)—ਇਹ ਗਿੱਟੇ ਦੀਆਂ ਹੱਡੀਆਂ ਨਾਲ ਮਿਲਦਾ ਹੈ । ਇਸ ਦੀ ਸਾਫ਼ਟ (Shaft) ਤਿਕੋਣੀ ਹੁੰਦੀ ਹੈ ।
4. ਬਾਹਰੀ ਪਿੰਜਣੀ ਅਸਥੀ (The Fibula)- ਇਹ ਆਕਾਰ ਵਿੱਚ ਪਿੰਜਣੀ ਅਸਥੀ (Tibia) ਨਾਲੋਂ ਪਤਲੀ ਹੁੰਦੀ ਹੈ। ਇਹ ਪਿੰਨੀ ਵਾਲੇ ਪਾਸੇ ਸਥਿਤ ਹੈ । ਇਹ ਸਰੀਰ ਦਾ ਸਾਰਾ ਭਾਰ ਚੁੱਕਦੀ ਹੈ । ਇਸ ਦੇ ਹੇਠ ਲਿਖੇ ਮੁੱਖ ਤਿੰਨ ਭਾਗ ਹਨ-
(1) ਉੱਪਰਲਾ
(2) ਵਿਚਕਾਰਲਾ
(3) ਹੇਠਲਾ।
ਇਸ ਦਾ ਉੱਪਰਲਾ ਅਤੇ ਹੇਠਲਾ ਸਿਰਾ ਦੋਵੇਂ ਹੀ ਮਜਬੂਤੀ ਨਾਲ ਜੁੜੇ ਹੁੰਦੇ ਹਨ । ਇਸ ਕਰਕੇ ਇਹ ਪਿੰਜਣੀ ਅਸਬੀ (ਟਿਬੀਆ) ਦੇ ਆਲੇ-ਦੁਆਲੇ ਨਹੀਂ ਘੁੰਮ ਸਕਦੀ । ਇਹ ਟਿਬਿਆ ਦੇ ਬਿਲਕੁਲ ਸਮਾਂਤਰ ਹੁੰਦੀ ਹੈ । ਪਿੰਜਣੀ ਅਸਬੀ (Tibia) ਅਤੇ ਬਾਹਰੀ ਪਿੰਜਣੀ ਅਸਥੀ (Fibula) ਦੋਵੇਂ ਮਿਲ ਕੇ ਗਿੱਟੇ ਦੇ ਜੋੜ ਦਾ ਨਿਰਮਾਣ ਕਰਦੀਆਂ ਹਨ |
5. ਗੋਡੇ ਦੀ ਚਿੱਪਣੀ (Knee Cap or Patella)- ਇਹ ਤਿਕੋਣੀ ਆਕਾਰ ਦੀ ਹੱਡੀ ਹੁੰਦੀ ਹੈ । ਇਹ ਚੰਦਾ ਮਜ਼ਬੂਤ ਤੰਤੂਆ (Ligaments) ਦੁਆਰਾ ਸਥਿਰ ਰਹਿੰਦੀ ਹੈ । ਇਹ ਗੋਡੇ ਦੇ ਜੋੜ ਦੇ ਉੱਪਰ ਹੁੰਦੀ ਹੈ ਅਤੇ ਜੋੜ ਦੀ ਰੱਖਿਆ ਕਰਦੀ ਹੈ ।
6. ਪੈਰ ਦੀਆਂ ਹੱਡੀਆਂ (Bones of the Foot)-ਪੈਰ ਦੀਆਂ ਹੱਡੀਆਂ ਪ੍ਰਮੁੱਖ ਰੂਪ ਵਿੱਚ ਹੇਠ ਲਿਖੀਆ ਤਿੰਨ ਤਰ੍ਹਾਂ ਦੀਆਂ ਹਨ-
(i) ਗਿੱਟੇ ਦੀਆਂ ਹੱਡੀਆ
(ii) ਪੰਜੇ ਦੀਆਂ ਹੱਡੀਆਂ
(iii) ਉਂਗਲਾ ਦੀਆਂ ਹੱਡੀਆਂ
ਆਓ ਇਹਨਾਂ ਦਾ ਵਾਰੇ-ਵਾਰੀ ਵਰਣਨ ਕਰੀਏ-
(2) ਗਿੱਟੇ ਦੀਆਂ ਹੱਡੀਆਂ (Anable Bones or Tarsal Bones)-ਇਹ ਗਿਣਤੀ ਵਿੱਚ ਸੱਤ ਹਨ । ਇਹ ਛੋਟੀਆਂ- ਛੋਟੀਆਂ ਹੱਡੀਆਂ ਹਨ । ਇਹ ਪੈਰ ਅੱਧ ਭਾਗ ਭਾਵ ਅੱਡੀ, ਗਿੱਟਾ ਅਤੇ ਪੈਰ ਦਾ ਨਿਰਮਾਣ ਕਰਦੀਆਂ ਹਨ । ਇਹ ਹੱਡੀਆਂ ਗੁੱਟ ਦੀ ਹੱਡੀ ਦੇ ਟਾਕਰੇ ਵਿੱਚ ਮੋਟੀਆਂ ਅਤੇ ਮਜ਼ਬੂਤ ਹੁੰਦੀਆਂ ਹਨ । ਇਹ ਸਰੀਰ ਦਾ ਸਾਰਾ ਭਾਰ ਵੰਡ ਕੇ ਚੁੱਕਦੀਆਂ ਹਨ। ਇਹ ਵੀ ਗੁੱਟ ਦੀਆਂ ਹੱਡੀਆਂ ਵਾਂਗ ਦੇ ਲਾਈਨਾਂ ਵਿੱਚ ਹੁੰਦੀਆਂ ਹਨ ।
(2) ਪੰਜੇ ਦੀਆਂ ਹੱਡੀਆਂ(Instep Bones, Meta Carpal Bones) - ਇਹਨਾਂ ਦੀ ਗਿਣਤੀ ਵੀ ਪੰਜ ਹੈ । ਇਹ ਆਕਾਰ ਵਿੱਚ ਪਤਲੀਆਂ ਅਤੇ ਲੰਮੀਆਂ ਹੁੰਦੀਆਂ ਹਨ । ਇਹ ਅਗਲੇ ਪਾਸੇ ਉਂਗਲੀਆਂ ਅਤੇ ਪਿਛਲੇ ਪਾਸੇ ਗਿੱਟੇ ਦੀਆਂ ਹੱਡੀਆਂ ਨਾਲ ਜੁੜੀਆਂ ਹੁੰਦੀਆਂ ਹਨ ।
(3) ਉਂਗਲਾਂ ਦੀਆਂ ਹੱਡੀਆਂ (The Phalanges of the Foot or Toes) ਹੱਥਾਂ ਦੀਆਂ ਉਂਗਲਾਂ ਦੀਆਂ ਹੱਡੀਆਂ ਦੀ ਤਰ੍ਹਾਂ ਪੈਰਾਂ ਦੀਆਂ ਉਂਗਲਾਂ ਦੀਆਂ ਹੱਡੀਆਂ ਵੀ ਗਿਣਤੀ ਵਿੱਚ ਅਤੇ ਬਣਤਰ ਵਿੱਚ ਮਿਲਦੀਆਂ-ਜੁਲਦੀਆਂ ਹਨ । ਅੰਗੂਠੇ ਵਿੱਚ ਦੇ ਅਤੇ ਹਰ ਉਂਗਲੀ ਵਿੱਚ ਤਿੰਨ ਹੱਡੀਆਂ ਹੁੰਦੀਆਂ ਹਨ । ਇਹ ਹੱਥ ਦੀਆਂ ਉਂਗਲਾਂ ਦੀਆਂ ਹੱਡੀਆਂ ਦੇ ਟਾਕਰੇ ਵਿੱਚ ਲੰਬਾਈ ਵਿੱਚ ਛੋਟੀਆਂ ਹਨ ।
ਪੈਰਾਂ ਨੂੰ ਸਰੀਰ ਦਾ ਸਾਰਾ ਭਾਰ ਚੁੱਕਣਾ ਪੈਂਦਾ ਹੈ । ਇਸ ਕਰਕੇ ਪੈਰਾਂ ਦੀਆਂ ਹੱਡੀਆਂ ਕੁਦਰਤ ਵੱਲੋਂ ਹੀ ਭਾਰੀਆਂ ਚਪਟੀਆਂ ਅਤੇ ਮਜ਼ਬੂਤ ਬਣਾਈਆਂ ਗਈਆਂ ਹਨ । ਪੈਰਾਂ ਵਿੱਚ ਇੱਕ ਡਾਟ (Arch) ਹੁੰਦੀ ਹੈ । ਇਹ ਮਨੁੱਖ ਨੂੰ ਤੁਰਨ-ਫਿਰਨ ਵਿੱਚ ਸਹਾਇਤਾ ਦਿੰਦੀ ਹੈ ।
ਪ੍ਰਸ਼ਨ 4. ਜੋੜ ਕੀ ਹਨ ? ਜੋੜਾਂ ਦੀਆਂ ਕਿਸਮਾਂ ਲਿਖੋ । ਕਿਸੇ ਇੱਕ ਜੋੜ ਦੀ ਸੰਪੂਰਨ ਜਾਣਕਾਰੀ ਦਿਓ ।
(Why are joints ? Names their types and explain any one type in detail.)
ਉੱਤਰ-ਪਰਿਭਾਸ਼ਾ (Definition)—ਹਰੇਕ ਉਸ ਜਗ੍ਹਾ ਨੂੰ ਜਿੱਥੇ ਦੇ ਜਾਂ ਦੇ ਤੋਂ ਜ਼ਿਆਦਾ ਹੱਡੀਆ ਦੇ ਸਿਰੇ ਮਿਲਦੇ ਹਨ ਨੂੰ ਜੋੜ (Joints) ਆਖਦੇ ਹਨ ।
ਜੋੜਾਂ ਦੀ ਬਣਤਰ (Structure of the Joints)-ਲੰਬੀਆਂ ਹੱਡੀਆਂ ਆਪਣੇ ਸਿਰਿਆਂ ਬੇਡੋਲ ਹੱਡੀਆਂ ਆਪਣੇ ਤਲਾਂ ਦੇ ਕੁਝ ਹਿੱਸਿਆ ਅਤੇ ਚਪਟੀਆਂ ਹੱਡੀਆਂ ਆਪਣੇ ਕਿਨਾਰਿਆਂ ਦੇ ਨਾਲ ਜੋੜਾਂ ਦਾ ਨਿਰਮਾਣ ਕਰਦੀਆਂ ਹਨ ।
ਜੋੜ ਮਨੁੱਖੀ ਪਿੰਜਰ (Human Skeleton) ਨੂੰ ਲਚਕ ਦਿੰਦੇ ਹਨ ।
ਆਮ ਤੌਰ ਤੇ ਜੋੜਾਂ ਦੇ ਤਲ ਹੱਡੀਆਂ ਦੇ ਸਾਫਟਾਂ ਨਾਲੋਂ ਮੇਟੇ ਹੁੰਦੇ ਹਨ ।
ਜੋੜਾਂ ਦੀਆਂ ਕਿਸਮਾਂ ਜਾਂ ਸ਼੍ਰੇਣੀ ਵੰਡ (Kinds/Types/Classification of Joints)- ਜੋੜਾਂ ਦੇ ਕੰਮ ਅਤੇ ਇਨਾ ਦੀ ਬਣਤਰ ਦੇ ਅਧਾਰ ਤੇ ਅਸੀਂ ਇਨ੍ਹਾਂ ਨੂੰ ਹੇਠ ਲਿਖੀਆਂ ਤਿੰਨ ਮੁੱਖ ਸ਼੍ਰੇਣੀਆ ਵਿਚ ਵੰਡ ਸਕਦੇ ਹਾਂ-
1. ਰਿਸਾਵੀ ਜਾਂ ਸਿਨੋਵੀਅਲ (Synovial) ਜੋੜ ।
2. ਰੇਸ਼ੇਦਾਰ ਜੋੜ ।
3. ਉਪ ਅਸਥੀ ਜੋੜ I
ਜੋੜਾਂ ਦੀਆਂ ਇਨ੍ਹਾਂ ਕਿਸਮਾਂ ਦਾ ਸੰਖੇਪ ਵਰਣਨ ਹੇਠਾਂ ਕੀਤਾ ਗਿਆ ਹੈ
1. ਰਿਸਾਵੀ ਜਾਂ ਸਿਨੋਵੀਅਲ ਜੋੜ (Synovial Joints)-ਸਰੀਰ ਵਿਚ ਇਸ ਪ੍ਰਕਾਰ ਦੇ ਕਾਫੀ ਜੋੜ ਹਨ ਜਿਵੇਂ ਕਿ ਲੱਤਾ ਅਤੇ ਬਾਹਵਾਂ ਦੇ ਜੋੜ । ਇਨ੍ਹਾਂ ਜੋੜਾਂ ਦੇ ਅੰਦਰ ਬਹੁਤ ਹੀ ਮੁਲਾਇਮ ਸਿਨੋਵੀਅਲ (Synovial) ਝਿੱਲੀ ਹੁੰਦੀ ਹੈ । ਇਸ ਪ੍ਰਕਾਰ ਦੇ ਜੋੜਾਂ ਵਿਚ ਖੂਨ ਦੀਆਂ ਨਾਲੀਆ (Blood Vessels) ਅਤੇ ਲਸੀਕਾ ਵਹਿਣੀਆ (Lymphat Vessels) ਦਾ ਬਹੁਤ ਪ੍ਰਸਾਰ ਹੁੰਦਾ ਹੈ । ਇਹ ਜੋੜਾ ਦੇ ਠੀਕ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਹੈ । ਇਹ ਜੋੜ ਬਾਕੀ ਦੇ ਪ੍ਰਕਾਰ ਦੇ ਜੋੜਾ ਨਾਲੇ ਕਾਫੀ ਵੱਖਰੀ ਕਿਸਮ ਦੇ ਹਨ ।
ਰਿਸਾਵੀ ਜੋੜਾਂ ਦੀਆਂ ਕਿਸਮਾਂ (Classification of Synovial Joints)- ਗਤੀ ਦੇ ਆਧਾਰ ਤੇ ਰਿਸਾਵੀ ਜੋੜਾਂ ਨੂੰ ਅਸੀਂ ਹੇਠ ਲਿਖੀਆਂ ਮੁੱਖ ਕਿਸਮਾਂ ਵਿਚ ਵੰਡ ਸਕਦੇ ਹਾਂ-
(i) ਕਬਜ਼ੇਦਾਰ ਜੋੜ (Hinged Joints)—ਇਨ੍ਹਾ ਜੋੜਾ ਵਿਚ ਵਿਰੋਧੀ ਤਲ ਇਸ ਪ੍ਰਕਾਰ ਲੱਗੇ ਹੁੰਦੇ ਹਨ ਕਿ ਗਤੀ ਕੇਵਲ ਇਕ ਪਾਸੇ ਨੂੰ ਹੀ ਹੋ ਸਕਦੀ ਹੈ । ਇਸ ਪ੍ਰਕਾਰ ਦੇ ਜੋੜਾ ਦੀਆ ਹੱਡੀਆ ਬਹੁਤ ਹੀ ਮਜ਼ਬੂਤ ਉਪ-ਅਸਥੀਆਂ ਨਾਲ ਬੱਝੀਆਂ ਹੋਈਆਂ ਹਨ, ਜਿਵੇਂ-ਗੋਡੇ ਅਤੇ ਉਂਗਲਾਂ ਦੇ ਜੋੜ ।
(i) ਘੁੰਮਣ ਵਾਲੇ ਜੋੜ (Pivot Joints)—ਇਸ ਪ੍ਰਕਾਰ ਦੇ ਜੋੜਾਂ ਵਿਚ ਗਤੀ ਚੌਕਰ ਹੁੰਦੀ ਹੈ । ਇਸ ਪ੍ਰਕਾਰ ਦੇ ਜੋੜ ਵਿਚ ਇਕ ਹੱਡੀ ਛੱਲਾ ਬਣਾਉਂਦੀ ਹੈ ਅਤੇ ਦੂਸਰੀ ਇਸ ਵਿਚ ਇਕ ਧੁਰੇ ਵਾਂਗ ਫਸੀ ਹੋਈ ਹੁੰਦੀ ਹੈ । ਇਹ ਛੱਲਾ ਇਕ ਸਖਤ ਹੱਡੀ ਅਤੇ ਉਪ-ਅਸਥੀ ਦਾ ਬਣਿਆ ਹੁੰਦਾ ਹੈ । ਇਸ ਪ੍ਰਕਾਰ ਦੇ ਜੋੜ ਦਾ ਨਿਰਮਾਣ ਐਟਲਸ (Atlas) ਅਤੇ ਐਕਸਿਸ (Axis) ਮਣਕਿਆ ਨਾਲ ਹੁੰਦਾ ਹੈ ।
(iii) ਤਿਲਕਵੇਂ ਜੋੜ (Gliding Joints)—ਇਨ੍ਹਾਂ ਜੋੜਾ ਵਿਚ ਗਤੀ ਤਿਲਕਵੀਂ ਹੁੰਦੀ ਹੈ । ਇਨ੍ਹਾਂ ਜੋੜਾਂ ਦੀ ਗਤੀ ਇਨ੍ਹਾਂ ਦਾ ਨਿਰਮਾਣ ਕਰਨ ਵਾਲੇ ਤੰਤੂਆਂ (Ligaments) ਉੱਪਰ ਨਿਰਭਰ ਕਰਦੀ ਹੈ । ਇਸ ਪ੍ਰਕਾਰ ਦੇ ਜੋੜ ਸਾਧਾਰਨ ਤਲਾਂ ਦੀ ਵਿਰੋਧਤਾ ਨਾਲ ਬਣਦੇ ਹਨ ਅਤੇ ਆਮ ਤੌਰ ਤੇ ਗੁੱਟ ਗਿੱਟੇ ਅਤੇ ਰੀੜ੍ਹ ਦੀ ਹੱਡੀ ਦੇ ਮਣਕਿਆ ਵਿਚ ਮਿਲਦੇ
(iv) ਗੇਂਦ ਖੁੱਤੀ ਵਾਲੇ ਜੋੜ (Ball and Socket Joints)-ਇਸ ਪ੍ਰਕਾਰ ਦੇ ਜੋੜ ਵਿਚ ਹੱਡੀ ਦਾ ਇਕ ਸਿਰਾ ਗੇਂਦ ਦੀ ਤਰ੍ਹਾ ਗੋਲ ਅਤੇ ਦੂਸਰਾ ਇਕ ਪਿਆਲੇ ਦੀ ਤਰ੍ਹਾਂ ਹੁੰਦਾ ਹੈ । ਗੇਂਦ ਵਾਲਾ ਹਿੱਸਾ ਪਿਆਲੇ ਵਿਚ ਛਿਟ ਹੁੰਦਾ ਹੈ । ਇਸ ਪ੍ਰਕਾਰ ਗੇਂਦ ਵਾਲੀ ਹੱਡੀ ਕਿਸੇ ਵੀ ਦਿਸਾ ਵਿਚ ਘੁੰਮ ਸਕਦੀ ਹੈ । ਇਸ ਪ੍ਰਕਾਰ ਦੇ ਜੋੜ ਮੋਢੇ ਅਤੇ ਚੁਲ੍ਹੇ ਵਿਚ ਹੁੰਦੇ ਹਨ ।
(v) ਕੋਨੜਈਲ ਜੋੜ (Condyloid Joint)—ਇਹ ਹਿੰਨਜ ਜੋੜ ਵਰਗੇ ਹੀ ਜੋੜ ਹੁੰਦੇ ਹਨ । ਪਰ ਇਨ੍ਹਾਂ ਵਿਚ ਗਤੀ ਦੋਨਾਂ ਤਰਫ ਹੁੰਦੀ ਹੈ । ਇਸ ਤਰ੍ਹਾਂ ਦੇ ਜੋੜਾਂ ਵਿਚ ਲਚਕਤਾ ਫੈਲਾਵ ਵਰਗੀਆਂ ਗਤੀ ਜਾਂ ਹਲਚਲ ਪੈਦਾ ਕੀਤੀ ਹੁੰਦੀ ਹੈ ।
(vi) ਸੈਡਲ ਜੋੜ (Saddle Joint)--ਇਸ ਪ੍ਰਕਾਰ ਦੇ ਜੋੜਾਂ ਵਿਚ ਹੱਡੀ ਉੱਤਲ ਅਤੇ ਅਵਤਲ ਪ੍ਰਕਾਰ ਨਾਲ ਜੁੜੀ ਹੁੰਦੀ ਹੈ । ਜੋੜਾਂ ਵਿਚ ਲਚਕਤਾ, ਫੈਲਾਅ, ਵਰਤਾਕਾਰ ਵਰਗੀ ਗਤੀ ਹੁੰਦੀ ਹੈ । ਅੰਗੂਠੇ ਦਾ ਜੋੜ ਇਸ ਦੀ ਉਦਾਹਰਨ चै।
2. ਰੇਸ਼ੇਦਾਰ ਜੋੜ (Fibrous Joints)—ਉਹ ਜੋੜ ਜਿਨ੍ਹਾਂ ਵਿਚ ਹੱਡੀਆਂ ਦੇ ਤਲ ਧਾਗੇ ਬਰੀਕ ਰੇਸ਼ਿਆ ਨਾਲ ਬੱਚੇ ਹੋਏ ਹੁੰਦੇ ਹਨ, ਰੇਸੇਦਾਰ ਜੋੜ ਅਖਵਾਉਂਦੇ ਹਨ । ਇਹ ਜੋੜ ਗਤੀਹੀਨ ਹੁੰਦੇ ਹਨ, ਜਿਵੇਂ, ਕਪਾਲ ਦੀਆਂ ਹੱਡੀਆਂ ਦੇ ਜੋੜ।
3. ਉਪ-ਅਸਥੀ ਜੋੜ (Cartilagenous Joints)—ਇਨ੍ਹਾਂ ਵਿਰੋਧੀ ਹੱਡੀਆਂ ਦੇ ਸਿਰੇ ਉਪ-ਅਸਥੀਆਂ ਨਾਲ ਜੁੜੇ ਹੁੰਦੇ ਹਨ ਅਤੇ ਇਨ੍ਹਾਂ ਵਿਚ ਗਤੀ ਕਿਸੇ ਖਾਸ ਹੱਦ ਤਕ ਹੀ ਹੁੰਦੀ ਹੈ । ਇਹ ਉਪ-ਅਸਥੀ ਅੰਤ ਵਿਚ ਹੱਡੀ ਦਾ ਰੂਪ ਧਾਰਨ ਕਰ ਲੈਂਦੀ ਹੈ । ਇਸ ਪ੍ਰਕਾਰ ਦੀਆਂ ਉਪ-ਅਸਥੀਆਂ ਵਿਚ ਸਿੱਧਾ ਲਹੂ ਪ੍ਰਸਾਰ ਨਹੀਂ ਹੁੰਦਾ । ਇਹ ਆਪਣਾ ਭੋਜਨ ਜੋੜ ਦੇ ਅੰਦਰੋਂ ਸਿਨੋਵੀਅਲ ਰਸ ਤੋਂ ਪ੍ਰਾਪਤ ਕਰਦੇ ਹਨ । ਇਹ ਤੰਦਰੁਸਤ ਮਾਸ ਪੱਟੀ ਕਾਫੀ ਮਜ਼ਬੂਤ ਹੁੰਦੀ ਹੈ ਅਤੇ ਇਸ ਵਿਚ ਕਾਫੀ ਲਚਕ ਵੀ ਹੁੰਦੀ ਹੈ ਪਰ ਜਦੋਂ ਜੋੜਾਂ ਵਿਚੋਂ ਸਿਨੋਵੀਅਲ ਰਸ ਦੀ ਮਾਤਰਾ ਖ਼ਤਮ ਹੋ ਜਾਂਦੀ ਹੈ ਤਾਂ ਇਹ ਸਖ਼ਤ ਹੋ ਜਾਂਦੇ ਹਨ ਅਤੇ ਇਸੇ ਕਰਕੇ ਜੋੜਾਂ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ ।
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਪ੍ਰਸ਼ਨ 5. ਸਰੀਰਿਕ ਰਚਨਾ ਅਤੇ ਸਰੀਰਕ ਕਿਰਿਆ ਵਿਗਿਆਨ ਦਾ ਅਰਥ ਅਤੇ ਪਰਿਭਾਸ਼ਾ ਲਿਖੋ ।
ਉੱਤਰ-ਐਨਾਟੋਮੀ ਦਾ ਅਰਥ ਸਰੀਰਿਕ ਰਚਨਾ ਵਿਗਿਆਨ-ਐਨਾਟੋਮੀ ਸ਼ਬਦ ਦੀ ਉਤਪੱਤੀ ਗਰੀਸੀ ਭਾਸ਼ਾ ਦੇ ਸ਼ਬਦ ਕਟ ਅਪ ਤੋਂ ਹੋਈ ਹੈ । ਐਨਾਟੋਮੀ ਮਨੁੱਖੀ ਬਣਾਵਟ ਦੀ ਸਿੱਖਿਆ ਹੈ। ਇਸ ਵਿੱਚ ਮਨੁੱਖੀ ਹੱਡੀਆਂ ਦਾ ਢਾਂਚਾ, ਮਾਸ ਪੇਸੀਆਂ, ਨਾੜੀਆਂ, ਧਮਣੀਆਂ ਸ਼ਿਰਾਵਾਂ ਅਤੇ ਸਰੀਰ ਦੇ ਸਾਰੇ ਅੰਗਾਂ ਦੀ ਬਨਾਵਟ ਦਾ ਪਤਾ ਲਗਦਾ ਹੈ । ਐਨਾਟੋਮੀ ਸਾਡੇ ਸਰੀਰ ਦੇ ਮੂਲ ਢਾਂਚੇ ਦੀ ਬਨਾਵਟ ਅਤੇ ਸਰੀਰ ਬਾਕੀ ਹਿੱਸਿਆਂ ਦੇ ਆਪਸ ਵਿੱਚ ਸੰਬੰਧ ਬਾਰੇ ਜਾਣਕਾਰੀ ਦਿੰਦੀ ਹੈ । ਸਰੀਰਿਕ ਸਿੱਖਿਆ ਦੇ ਅਧਿਆਪਕਾਂ ਨੂੰ ਸਰੀਰ ਦੀ ਬਨਾਵਟ ਅਤੇ ਕੰਮ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ।
ਪਰਿਭਾਸ਼ਾ-ਐਨਾਟੋਮੀ ਉਹ ਵਿਗਿਆਨ ਹੈ ਜੋ ਸਾਡੇ ਸਰੀਰ ਦੀ ਬਨਾਵਟ ਅਤੇ ਸਰੀਰ ਦੇ ਬਾਕੀ ਅੰਗਾਂ ਦੇ ਆਪਸੀ ਸੰਬੰਧ ਦੀ ਜਾਣਕਾਰੀ ਦਿੰਦਾ ਹੈ ।
ਸਰੀਰਿਕ ਕਿਰਿਆਵਾਂ ਦਾ ਅਰਥ-ਸਰੀਰਿਕ ਕਿਰਿਆਵਾਂ ਦਾ ਅਰਥ ਅੰਗ ਪ੍ਰਣਾਲੀਆਂ ਅਤੇ ਅੰਗਾਂ ਦੇ ਕੰਮ ਬਾਰੇ ਜਾਣਦੇ ਅਤੇ ਉਨ੍ਹਾਂ ਦੇ ਆਪਸੀ ਤਾਲਮੇਲ ਦਾ ਪਤਾ ਲਗਾਉਂਦੇ ਹਾਂ ।
ਪਰਿਭਾਸ਼ਾ-ਸਰੀਰਿਕ ਕਿਰਿਆਵਾਂ ਦਾ ਵਿਗਿਆਨ ਉਹ ਵਿਗਿਆਨ ਹੈ ਜਿਸ ਨਾਲ ਅਸੀ ਮਨੁੱਖੀ ਸਰੀਰ ਦੇ ਵੱਖ-ਵੱਖ ਕੰਮਾਂ ਬਾਰੇ ਜਾਣਦੇ ਹਾਂ ।
ਪ੍ਰਸ਼ਨ 6. ਤੰਤੂਆਂ ਅਤੇ ਪ੍ਰਬੰਧ ਦਾ ਵਰਣਨ ਕਰੇ ।
ਉੱਤਰ-ਤੰਤੂਆ ਦੇ ਸਮੂਹ ਤੋਂ ਅੰਗਾਂ ਦਾ ਨਿਰਮਾਣ ਹੁੰਦਾ ਹੈ । ਇਹ ਅੰਗ ਇੱਕੋ ਕਿਸਮ ਦੀ ਬਣਤਰ ਅਤੇ ਕੰਮ ਕਰਨ ਵਾਲੇ ਸੈੱਲ ਦਾ ਸਮੂਹ ਹੁੰਦੇ ਹਨ: ਜਿਵੇਂ ਦਿਲ, ਦਿਮਾਗ, ਅੰਤੜੀਆਂ, ਪੇਟ, ਫੇਫੜੇ, ਜੀਭ ਆਦਿ । ਪ੍ਰਬੰਧ-ਸੈੱਲ ਦੇ ਸਮੂਹ ਤੰਤੂ ਤੰਤੂਆਂ ਦੇ ਸਮੂਹ ਤੋਂ ਵੱਖ-ਵੱਖ ਅੰਗ ਅਤੇ ਇੱਕੋ ਤਰ੍ਹਾਂ ਕੰਮ ਕਰਨ ਵਾਲੇ ਵੱਖ-ਵੱਖ ਅੰਗ ਇਕੱਠੇ ਹੋ ਕੇ ਪ੍ਰਬੰਧ (System) ਬਣਾਉਂਦੇ ਹਨ । ਸਾਧਾਰਨ ਸ਼ਬਦਾਂ ਵਿੱਚ ਸਰੀਰ ਦੇ ਵੱਖ-ਵੱਖ ਅੰਗਾਂ ਦੇ ਸਮੇਲ ਤੋਂ ਪ੍ਰਬੰਧ. ਨਾੜੀ ਪ੍ਰਬੰਧ, ਮਲ-ਤਿਆਗ ਪ੍ਰਬੰਧ ਆਦਿ । ਇਹ ਅੰਗ ਆਪਣਾ-ਆਪਣਾ ਕੰਮ ਲੈਅ ਅਤੇ ਇੱਕ ਦੂਜੇ ਅੰਗ ਦੇ ਮਿਲਵਰਤਨ ਨਾਲ ਕਰਦੇ ਹਨ ।
1. ਹੱਡੀ ਪ੍ਰਬੰਧ, 2. ਮਾਸਪੇਸ਼ੀ ਪ੍ਰਬੰਧ , 3. ਲਹੂ ਗੇੜ ਪ੍ਰਬੰਧ, 4. ਨਾੜੀ ਪ੍ਰਬੰਧ,. 5. ਸਾਹ ਪ੍ਰਬੰਧ . 6. ਪਾਚਣ ਪ੍ਰਬੰਧ ।
ਪ੍ਰਸ਼ਨ 7. ਉਡਦੀਆਂ ਜਾਂ ਤੈਰਦੀਆਂ ਹੱਡੀਆਂ ਕੀ ਹੁੰਦੀਆਂ ਹਨ ?
ਉੱਤਰ-ਪਸਲੀਆਂ-ਛਾਤੀ ਦੀ ਹੱਡੀ ਦੇ ਦੋਵੇਂ ਪਾਸੇ 12-12 ਪਸਲੀਆਂ ਹੁੰਦੀਆਂ ਹਨ । ਇਨ੍ਹਾਂ ਦਾ ਅਗਲਾ ਹਿੱਸਾ (Costal Cartilage) ਰਾਹੀਂ ਛਾਤੀ ਦੀ ਹੱਡੀ ਨਾਲ ਜੁੜਦਾ ਹੈ । ਪਹਿਲੀਆਂ ਸੱਤ ਪਸਲੀਆਂ ਛਾਤੀ ਦੀ ਹੱਡੀ ਨਾਲ ਵੱਖ- ਵੱਖ ਰੂਪ ਵਿੱਚ ਜੁੜ ਜਾਂਦੀਆਂ ਹਨ । ਅੱਠਵੀਂ, ਨੌਵੀਂ ਅਤੇ ਦਸਵੀਂ ਪਸਲੀਆਂ ਛਾਤੀ ਦੀ ਹੱਡੀ ਦੇ ਨਾਲ ਜੁੜਨ ਤੋਂ ਪਹਿਲਾਂ ਹੀ ਸੱਤਵੀਂ ਪਸਲੀ ਨਾਲ ਜੁੜ ਜਾਂਦੀਆਂ ਹਨ ਅਖੀਰਲੀਆਂ ਦੇ ਪਸਲੀਆਂ ਸੁਤੰਤਰ ਹਨ । ਇਨ੍ਹਾਂ ਨੂੰ ਉਡਦੀਆਂ ਜਾਂ ਤੈਰਦੀਆਂ ਪਸਲੀਆਂ ਵੀ ਆਖਿਆ ਜਾਂਦਾ ਹੈ । ਇਹ ਸਭ ਪਸਲੀਆਂ ਮਿਲ ਕੇ ਇੱਕ ਪਿੰਜਰ ਦਾ ਨਿਰਮਾਣ ਕਰਦੀਆਂ ਹਨ । ਇਹ ਪਿੰਜਰ ਦਿਲ ਅਤੇ ਫੇਫੜਿਆਂ ਦੀ ਰੱਖਿਆ ਕਰਦਾ ਹੈ । ਪਸਲੀਆਂ ਦੀ ਵਿਚਲੀ ਥਾਂ ਵਿੱਚ ਮਾਸਪੇਸ਼ੀਆਂ ਹੁੰਦੀਆਂ ਹਨ । ਇਹ ਮਾਸਪੇਸ਼ੀਆ ਸਾਹ ਲੈਣ ਨਾਲ ਫੈਲਦੀਆਂ ਜਾਂ ਸੁੰਗੜਦੀਆਂ ਹਨ ਜਿਨ੍ਹਾਂ ਕਰਕੇ ਇਹ ਪਿੰਜਰ, ਉੱਪਰ ਥੱਲੇ ਉੱਠਦਾ-ਬੈਠਦਾ ਹੈ ।
Comments
Post a Comment