(Other Important Questions)
ਹੋਰ ਮਹੱਤਵਪੂਰਨ ਪ੍ਰਸ਼ਨ
(ੳ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਜੈਵਿਕ ਵਾਧੇ ਜਾਂ ਜੈਵ-ਵਿਸ਼ਾਲੀਕਰਨ (Bio magnification) ਦਾ ਕਾਰਨ ਦੱਸੇ।
ਉੱਤਰ-ਜੈਵਿਕ ਵਾਧੇ (Bio magnification) ਤੋਂ ਭਾਵ ਹੈ ਪ੍ਰਦੂਸ਼ਕਾਂ ਦਾ ਭੋਜਨ ਲੜੀ ਵਿਚ ਸ਼ਾਮਿਲ ਹੋਣਾ ਅਤੇ ਖਪਤਕਾਰਾਂ ਦੇ ਸਰੀਰ ਅੰਦਰ ਇਕੱਠਾ ਹੋ ਜਾਣਾ ।
ਪ੍ਰਸ਼ਨ 2. ਪ੍ਰਾਇਮਰੀ ਪ੍ਰਦੂਸ਼ਕ (Primary Pollutants) ਕੀ ਹਨ ?
ਉੱਤਰ-ਉਹ ਹਾਨੀਕਾਰਕ ਰਸਾਇਣ ਜੇ ਸਿੱਧੇ ਵਾਯੂਮੰਡਲ ਵਿਚ ਦਾਖ਼ਲ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ।
ਪ੍ਰਸ਼ਨ 3. ਪ੍ਰਾਇਮਰੀ ਪ੍ਰਦੂਸ਼ਕਾਂ (Primary Pollutants) ਦੀਆਂ ਉਦਾਹਰਨਾਂ ਦਿਓ।
ਉੱਤਰ-CO2, NO2, SO2, CH
ਪ੍ਰਸ਼ਨ 4. ਖਨਣ ਪ੍ਰਕਿਰਿਆ ਦੌਰਾਨ ਪੈਦਾ ਹੋਣ ਵਾਲੇ ਠੋਸ ਪ੍ਰਦੂਸ਼ਕ ਦੱਸੋ।
ਉੱਤਰ-ਧਾਤੂ, ਚੱਟਾਨਾਂ, ਪ੍ਰਿਥਵੀ ਤੋਂ ਨਿਕਲੇ ਪਦਾਰਥ, ਘੱਟਾ ਧਾਤੂ ਚੂਰਨ ਆਦਿ।
ਪ੍ਰਸ਼ਨ 5. ਖੇਤੀਬਾੜੀ ਪ੍ਰਦੂਸ਼ਕਾਂ ਦੀਆਂ ਉਦਾਹਰਨਾਂ ਦਿਓ।
ਉੱਤਰ-ਉੱਲੀ ਨਾਸ਼ਕ, ਘਾਹ ਖ਼ਤਮ ਕਰਨ ਵਾਲੇ ਰਸਾਇਣ, ਕੀਟਨਾਸ਼ਕ ਆਦਿ।
ਪ੍ਰਸ਼ਨ 6. ਗੈਸੀ ਪ੍ਰਦੂਸ਼ਕਾਂ ਦੀਆਂ ਉਦਾਹਰਨਾਂ ਦਿਓ।
ਉੱਤਰ-CO2, CO, SO2, SO3, CH4, NO, SPM, S.
ਪ੍ਰਸ਼ਨ 7. ਛੂਤ ਦੇ ਰੋਗ (Communicable Diseases) ਫੈਲਾਉਣ ਵਾਲੇ ਕੀਟਾਣੂਆਂ ਦੇ ਨਾਮ ਦੱਸੇ।
ਉੱਤਰ-ਜੀਵਾਣੂ ਵਿਸ਼ਾਣ ਪੇਂਟੇਰੀਆ ਅਤੇ ਪਰਜੀਵੀ ਕਿਰਮ ਆਦਿ।
ਪ੍ਰਸ਼ਨ 8. ਅਛੂਤ ਦੇ ਰੋਗਾਂ ਜਾ ਗੈਰ ਸੰਚਾਰੀ (Non-communicable Diseases) ਦੇ ਨਾਮ ਦੱਸੇ।
ਉੱਤਰ-ਦਿਲ ਦਾ ਦੌਰਾ, ਕੈਂਸਰ, ਸਾਹ ਨਲੀ ਦੀ ਸੋਜ਼, ਐਪੀਸੀਮਿਆ ਆਦਿ।
ਪ੍ਰਸ਼ਨ 9. ਤਸਮੀਕਰਨ (Incineration) ਵਿਧੀ ਵਿੱਚ ਵੱਧ ਤੋਂ ਵੱਧ ਤਾਪਮਾਨ ਕਿੰਨਾਂ ਰੱਖਿਆ ਜਾਂਦਾ ਹੈ ?
ਉੱਤਰ-1000°C.
ਪ੍ਰਸ਼ਨ 10. ਚੇਰਨੋਬਿਲ ਦੁਰਘਟਨਾ ਕਦੋਂ ਹੋਈ ਸੀ ?
ਉੱਤਰ-26 ਅਪਰੈਲ, 1986.
ਪ੍ਰਸ਼ਨ 11. PCB ਕੀ ਹੈ ?
ਉੱਤਰ-ਪਾਲੀਕਲੋਰੀਨੇਟਿਡ ਬਾਈਫਿਨਾਈਲ ਜਾਂ ਪ੍ਰਦੂਸ਼ਣ ਕੰਟਰੋਲ ਬੋਰਡ ।
ਪ੍ਰਸ਼ਨ 12. ਕੁਦਰਤੀ ਵਿਘਟਨ ਦੇ ਆਧਾਰ 'ਤੇ ਪ੍ਰਦੂਸ਼ਕ ਕਿੰਨੇ ਪ੍ਰਕਾਰ ਦੇ ਹਨ ?
ਉੱਤਰ-ਦੋ ਪ੍ਰਕਾਰ ਦੇ-ਜੈਵ-ਵਿਘਟਨਕਾਰੀ ਅਤੇ ਜੈਵ-ਅਵਿਘਟਨਕਾਰੀ ।
ਪ੍ਰਸ਼ਨ 13. PAN ਤੋਂ ਕੀ ਭਾਵ ਹੈ ?
ਉੱਤਰ-PAN ਤੋਂ ਭਾਵ ਹੈ ਪਰਆਕਸੀ ਐਸਿਲ ਨਾਈਟ੍ਰੇਟ (Peroxy Acyl Nitrates)
ਪ੍ਰਸ਼ਨ 14. ਸਲਵਿਊਰਿਕ ਅਮਲ ਪ੍ਰਾਇਮਰੀ ਪ੍ਰਦੂਸ਼ਕ ਹੈ ਜਾਂ ਸੈਕੰਡਰੀ ?
ਉੱਤਰ-ਇਹ ਸੈਕੰਡਰੀ ਪ੍ਰਦੂਸ਼ਕ ਹੈ ।
ਪ੍ਰਸ਼ਨ 15. ਉਦਯੋਗਿਕ ਠੋਸ ਰਹਿੰਦ-ਖੂੰਹਦ ਦੇ ਕੁੱਝ ਉਦਾਹਰਨ ਦਿਉ ।
ਉੱਤਰ-ਨਿਰਮਾਣ ਕੰਮਾਂ ਦਾ ਬਚਿਆ ਠੋਸ, ਕੋਲੇ ਅਤੇ ਲੱਕੜੀ ਦੇ ਬਲਣ ਤੋਂ ਬਾਅਦ ਬਚੀ ਸਵਾਹ, ਪੈਕਿੰਗ ਸਾਮਾਨ ਦੀਆਂ ਲਕੜੀਆਂ, ਸੁਤੀ, ਊਨੀ ਅਤੇ ਨਾਇਲਾਨ ਦੀਆ ਰੱਸੀਆਂ ਆਦਿ ।
ਪ੍ਰਸ਼ਨ 16. ਘਰੇਲੂ ਰਹਿੰਦ-ਖੂੰਹਦ ਦੇ ਕੁੱਝ ਉਦਾਹਰਨ ਦਿਉ ।
ਉੱਤਰ-ਪਲਾਸਟਿਕ ਦੇ ਟੁਕੜੇ, ਪੋਲੀਥੀਨ ਬੈਗ, ਕੱਚ ਦੇ ਟੁੱਟੇ ਭਾਂਡੇ, ਚਮੜੇ ਦੇ ਟੁਕੜੇ, ਰਬੜ ਦੇ ਟੁਕੜੇ, ਕਾਗਜ਼, ਖ਼ਾਲੀ ਡੱਬੇ, ਫਟੇ-ਪੁਰਾਣੇ ਕੱਪੜੇ, ਰਸੋਈ ਦਾ ਕੂੜਾ-ਕਰਕਟ, ਪੈਕਿੰਗ ਦਾ ਸਾਮਾਨ ਆਦਿ ।
ਪ੍ਰਸ਼ਨ 17. ਖੇਤੀਬਾੜੀ ਪ੍ਰਦੂਸ਼ਕਾਂ ਦੇ ਕੁੱਝ ਉਦਾਹਰਨ ਦਿਉ ।
ਉੱਤਰ-ਕੀਟਨਾਸ਼ਕਾਂ ਦੇ ਖ਼ਾਲੀ ਡੱਬੇ, ਰੱਸੀ ਦੇ ਟੁਕੜੇ, ਪਲਾਸਟਿਕ, ਫ਼ਸਲਾਂ ਦੀ ਰਹਿੰਦ- ਖੂੰਹਦ, ਡੰਗਰਾਂ ਦਾ ਗੋਹਾ, ਖਾਦਾਂ ਆਦਿ।
ਪ੍ਰਸ਼ਨ 18. ਹਸਪਤਾਲਾਂ ਵਿਚੋਂ ਨਿਕਲਣ ਵਾਲੇ ਠੋਸ ਪ੍ਰਦੂਸ਼ਕਾਂ ਦੇ ਉਦਾਹਰਨ ਦਿਉ । ਇਸ ਪ੍ਰਕਾਰ ਦੇ ਪ੍ਰਦੂਸ਼ਕਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-ਗੁਲੂਕੋਜ ਦੀਆਂ ਖ਼ਾਲੀ ਸੀਸੀਆ, ਸੁੱਟੀਆਂ ਹੋਈਆ ਸਰਿੰਜਾ ਬਚੀ ਹੋਈ ਰੂੰ, ਪੱਟੀਆਂ, ਦਵਾਈਆ, ਪੈਕਿੰਗ ਦਾ ਸਾਮਾਨ ਆਦਿ । ਇਸ ਪ੍ਰਕਾਰ ਦੇ ਪ੍ਰਦੂਸ਼ਕਾਂ ਨੂੰ ਮੈਡੀਕਲ ਪ੍ਰਦੂਸ਼ਕ (Medical Pollutants) ਕਿਹਾ ਜਾਦਾ ਹੈ ।
ਪ੍ਰਸ਼ਨ 19, ਖਣਨ ਪ੍ਰਕਿਰਿਆ ਵਿਚ ਕਿਹੜੇ ਠੋਸ ਪ੍ਰਦੂਸ਼ਕ ਨਿਕਲਦੇ ਹਨ ?
ਉੱਤਰ-ਚੱਟਾਨਾਂ ਦੇ ਟੁਕੜੇ, ਮਿੱਟੀ, ਪੱਥਰ, ਗਾਰਾ, ਚਿੱਕੜ ਆਦਿ ।
ਪ੍ਰਸ਼ਨ 20. ਘਰੇਲੂ ਦ੍ਰਵ ਪ੍ਰਦੂਸ਼ਕਾਂ ਦੇ ਉਦਾਹਰਨ ਦਿਉ ।
ਉੱਤਰ-ਮਲ-ਮੂਤਰ, ਸਾਬਣ, ਡਿਟਰਜੈਂਟ, ਜੀਵਨਾਸ਼ਕ ਆਦਿ ।
ਪ੍ਰਸ਼ਨ 21. ਖੇਤੀਬਾੜੀ ਦ੍ਰਵ ਪ੍ਰਦੂਸ਼ਕਾਂ ਦੇ ਉਦਾਹਰਨ ਦਿਉ ।
ਉੱਤਰ-ਕੀਟਨਾਸ਼ਕ, ਖਾਦਾਂ ਦੇ ਘੋਲ, ਨਦੀਨ ਨਾਸ਼ਕ ਆਦਿ ।
ਪ੍ਰਸ਼ਨ 22. ਤੇਲ ਦੇ ਰਿਸਾਅ ਦੇ ਕਾਰਨ ਦੱਸੋ ।
ਉੱਤਰ-ਆਵਾਜਾਈ ਵੇਲੇ, ਡ੍ਰਿਲਿੰਗ ਵੇਲੇ, ਰਿਫਾਇਨਰੀ ਵਿਚੋਂ ਲੀਕੇਜ, ਆਦਿ ।
ਪ੍ਰਸ਼ਨ 23. ਜ਼ਿਆਦਾਤਰ ਪ੍ਰਦੂਸ਼ਕ ਕਿਹੜਾ ਪ੍ਰਦੂਸ਼ਣ ਫੈਲਾਉਂਦੇ ਹਨ ?
ਉੱਤਰ-ਜਿਆਦਾਤਰ ਪ੍ਰਦੂਸ਼ਕ ਸਾਫ਼ ਪਾਣੀ ਦਾ ਪ੍ਰਦੂਸ਼ਣ ਫੈਲਾਉਂਦੇ ਹਨ ।
ਪ੍ਰਸ਼ਨ 24. ਬੀਮਾਰੀਆਂ ਫੈਲਾਉਣ ਦਾ ਕੰਮ ਕਰਨ ਵਾਲੇ ਕਾਰਕਾਂ ਦੇ ਨਾਂ ਦੱਸੋ ।
ਉੱਤਰ-ਬੈਕਟੀਰੀਆ, ਵਾਇਰਸ, ਪ੍ਰੋਟੋਜੋਆ ਪਰਜੀਵੀ ਕਿਰਮ ਆਦਿ ।
ਪ੍ਰਸ਼ਨ 25. ਰੇਡੀਓ ਨਿਊਕਲਾਈਡਾਂ ਦੇ ਕੁੱਝ ਉਦਾਹਰਨ ਦਿਉ ।
ਉੱਤਰ-ਆਇਓਡੀਨ-131, ਕਾਰਬਨ-14 ਆਦਿ ।
ਪ੍ਰਸ਼ਨ 26. ਯੂਨੀਅਨ ਕਾਰਬਾਇਡ ਕੀਟਨਾਸ਼ਕ ਸਯੰਤਰ ਕਿੱਥੇ ਹੈ ?
ਉੱਤਰ-ਭੋਪਾਲ (ਮੱਧ ਪ੍ਰਦੇਸ਼) ਵਿਚ ।
ਪ੍ਰਸ਼ਨ 27. ਭੋਪਾਲ ਗੈਸ ਦੁਰਘਟਨਾ ਕਦੋਂ ਵਾਪਰੀ ?
ਉੱਤਰ-1984 ਵਿਚ ।
ਪ੍ਰਸ਼ਨ 28. ਖ਼ਤਰਨਾਕ ਰਹਿੰਦ-ਖੂੰਹਦ ਦੇ ਕਿਹੜੇ-ਕਿਹੜੇ ਭੌਤਿਕ ਇਲਾਜ ਹਨ ?
ਉੱਤਰ-ਜਮ੍ਹਾਂ ਕਰਨਾ, ਛਾਨਣਾ, ਪ੍ਰਵਾਹਿਤ ਕਰਨਾ, ਉਪਕੇਂਦਰੀਕਰਨ, ਵਾਸ਼ਪੀਕਰਨ, ਆਦਿ ।
ਪ੍ਰਸ਼ਨ 29. ਪਲਾਜ਼ਮਾ ਟਾਰਚ ਦਾ ਤਾਪਮਾਨ ਕਿੰਨਾ ਹੁੰਦਾ ਹੈ ?
ਉੱਤਰ-1000°C ਤੋਂ ਵੀ ਵੱਧ।
ਪ੍ਰਸ਼ਨ 30. ਠੋਸ ਖ਼ਤਰਨਾਕ ਪਦਾਰਥ ਦੇ ਪ੍ਰਬੰਧਨ ਦੀ ਇਕ ਚੰਗੀ ਵਿਧੀ ਦੱਸੋ ।
ਉੱਤਰ-ਭਸਮੀਕਰਨ ਠੋਸ ਖ਼ਤਰਨਾਕ ਪਦਾਰਥ ਦੇ ਪ੍ਰਬੰਧਨ ਦੀ ਇਕ ਚੰਗੀ ਵਿਧੀ ਹੈ ।
ਅਭਿਆਸ ਦੇ ਪ੍ਰਸ਼ਨ (Textual Questions)
(ੳ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ -1. ਪ੍ਰਦੂਸ਼ਕ (Pollutants) ਕੀ ਹੁੰਦੇ ਹਨ ?
ਉੱਤਰ-ਉਹ ਵਿਅਰਥ ਬਚੇ-ਖੁਚੇ ਪਦਾਰਥ ਅਤੇ ਹੋਰ ਅਸ਼ੁੱਧੀਆਂ ਜੋ ਸਿੱਧੇ ਜਾਂ ਅਸਿੱਧੇ ਰੂਪ ਵਿਚ ਵਾਤਾਵਰਣ ਦੇ ਜੈਵਿਕ ਜਾਂ ਅਜੈਵਿਕ ਅੰਸ਼ਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹੋਣ, ਉਨ੍ਹਾਂ ਨੂੰ ਪ੍ਰਦੂਸ਼ਕ ਆਖਦੇ ਹਨ । ਜਿਵੇਂ ਕਿ-ਘੱਟਾ ਮਿੱਟੀ, ਰਾਖ, ਪਥਰਾਟ ਬਾਲਣ, ਕੀਟਨਾਸ਼ਕ, ਪਲਾਸਟਿਕ ਆਦਿ।
ਪ੍ਰਸ਼ਨ 2. ਭੌਤਿਕ ਅਵਸਥਾ ਦੇ ਆਧਾਰ 'ਤੇ ਤਿੰਨ ਪ੍ਰਕਾਰ ਦੇ ਪ੍ਰਦੂਸ਼ਕ ਕਿਹੜੇ-ਕਿਹੜੇ ਹਨ ?
ਉੱਤਰ-ਠੋਸ ਪ੍ਰਦੂਸ਼ਕ (Solid Pollutants)—ਰਾਖ, ਖਾਲੀ ਡੱਬੇ, ਪਲਾਸਟਿਕ ਦੀਆਂ ਵਸਤੂਆਂ ਆਦਿ।
ਦ੍ਰਵ ਪ੍ਰਦੂਸ਼ਕ (Liquid Pollutants)- ਸੀਵੇਜ ਦਾ ਵਿਅਰਥ ਪਾਣੀ, ਤਰਲ ਕੀਟਨਾਸ਼ਕ ਆਦਿ |
ਗੈਸੀ ਪ੍ਰਦੂਸ਼ਕ (Gaseous Pollutants) CO2, SO2, NO, NO₂ ਆਦਿ ।
ਪ੍ਰਸ਼ਨ 3. ਹਸਪਤਾਲਾ ਦੀ ਰਹਿੰਦ-ਖੂੰਹਦ ਵਿੱਚ ਮੌਜੂਦ ਠੋਸ ਪ੍ਰਦੂਸ਼ਕਾਂ ਦੀ ਸੂਚੀ ਬਣਾਓ |
ਉੱਤਰ-ਖਾਲੀ ਗਿਲਾਸ, ਪਲਾਸਟਿਕ ਦੀਆਂ ਬੋਤਲਾਂ, ਸੁੱਟੀਆਂ ਗਈਆਂ ਸਰਿੰਜਾਂ ਵਿਅਗ ਸੁੱਟੀ ਗਈ ਰੂੰ, ਸੁੱਟੇ ਗਏ ਯੰਤਰ, ਪੱਟੀਆਂ, ਖਰਾਬ ਹੋ ਚੁੱਕੀਆਂ ਦਵਾਈਆ ਆਦਿ ਸਭ ਹਸਪਤਾਲਾਂ ਦੀ ਰਹਿੰਦ-ਖੂੰਹਦ ਵਿਚ ਸ਼ਾਮਲ ਠੋਸ ਪ੍ਰਦੂਸ਼ਕ ਹਨ।
ਪ੍ਰਸ਼ਨ 4. ਕਲੋਰੋਫਲੋਰੋ ਕਾਰਬਨਜ਼ (Chlorofluoro Carbons) ਦੇ ਸ੍ਰੋਤ ਦੱਸੇ।
ਉੱਤਰ-ਏ ਸੀ। ਫਰਿਜ਼ਾ, ਅੱਗ ਬੁਝਾਉਣ ਵਾਲੇ ਯੰਤਰ, ਬਹੁਤ ਤੇਜ਼ ਚੱਲਣ ਵਾਲੇ ਹਵਾਈ ਜਹਾਜ ਕਰੰਟ ਪ੍ਰਵਾਹ ਨੂੰ ਰੋਕਣ ਲਈ ਫੋਮ ਆਦਿ ਕਲੋਰੋਫਲੋਰੋ ਕਾਰਬਨ ਦੇ ਸੋਮੇ ਹਨ।
ਪ੍ਰਸ਼ਨ 5. ਕ੍ਰੋਨਿਕ-ਬਰੋਂਕਾਈਟਸ (Chronic bronchitous) ਦਾ ਕੀ ਕਾਰਨ ਹੈ ?
ਉੱਤਰ- 03, SO, NO, NO₂, ਧੂੜ ਮਿੱਟੀ ਦੇ ਕਣ ਆਦਿ ਬ੍ਰੋਨਿਕ-ਬਰੋਂਕਾਈਟਸ ਦੇ ਕਾਰਨ ਹਨ।
ਪ੍ਰਸ਼ਨ 6. ਧੁਆਂਖੀ-ਧੁੰਦ/ਧੁੰਦ ਧੂੰਆਂ (Smog) ਕਿਵੇਂ ਪੈਦਾ ਹੁੰਦੀ ਹੈ ?
ਉੱਤਰ-ਗੈਸਾਂ ਅਤੇ ਧੁੰਦ ਦੇ ਮਿਸ਼ਰਣ ਨਾਲ ਧੁਆਂਖੀ ਧੁੰਦ ਪੈਦਾ ਹੁੰਦੀ ਹੈ।
ਪ੍ਰਸ਼ਨ 7. ਵੱਖ-ਵੱਖ ਰੋਗਜਨਕ ਕਾਰਕਾਂ ਦੇ ਨਾਮ ਲਿਖੋ।
ਉੱਤਰ-ਹਵਾ, ਪਾਣੀ ਤੇ ਮਿੱਟੀ ਪ੍ਰਦੂਸ਼ਣ ਵੱਖ-ਵੱਖ ਬਿਮਾਰੀਆਂ ਨੂੰ ਫੈਲਾਉਣ ਵਾਲੇ ਕਾਰਡ ਹਨ। ਇਨ੍ਹਾਂ ਤੋਂ ਇਲਾਵਾ ਓਜ਼ੋਨ, SO₂, CO₂, ਜੀਵਾਣੂ, ਪ੍ਰੋਟੋਜ਼ੋਆ, ਕੀਟਨਾਸ਼ਕ, ਪਲਾਸਟਿਕ ਦੀਆਂ ਵਸਤੂਆਂ ਆਦਿ ਵੀ ਵੱਖ-ਵਖ ਬਿਮਾਰੀਆਂ ਨੂੰ ਫੈਲਾਉਣ ਵਾਲੇ ਕਾਰਕ ਹਨ।
ਪ੍ਰਸ਼ਨ 8. ਸ਼ੋਰ ਪ੍ਰਦੂਸ਼ਣ ਮਨੁੱਖੀ ਸਿਹਤ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ?
ਉੱਤਰ-ਸ਼ੋਰ ਪ੍ਰਦੂਸ਼ਣ ਕਾਰਨ ਉੱਚ ਰਕਤ ਦਬਾਅ, ਪੈਪਟਿਕ ਅਲਸਰ, ਪਾਚਨ ਸੰਬੰਧੀ ਸਮੱਸਿਆਵਾਂ, ਮਨੋਵਿਗਿਆਨਿਕ ਰੁਕਾਵਟਾਂ ਅਤੇ ਦਬਾਅ ਪੈਦਾ ਹੁੰਦਾ ਹੈ।
ਪ੍ਰਸ਼ਨ 9. ਭੋਪਾਲ ਗੈਸ ਦੁਖਾਂਤ ਨਾਲ ਸੰਬੰਧਿਤ ਰਸਾਇਣਿਕ ਪਦਾਰਥ ਦਾ ਨਾਮ ਲਿਖੇ ।
ਉੱਤਰ-ਮੀਥਾਈਲ ਆਈਸੋਸਾਈਆਨੇਟ (Methyl Isocyanate)
ਪ੍ਰਸ਼ਨ 10. ਮੱਛਰਾਂ ਦੁਆਰਾ ਫੈਲਣ ਵਾਲੀਆਂ ਬਿਮਾਰੀਆਂ ਦੇ ਨਾਂਅ ਲਿਖੋ ?
ਉੱਤਰ-ਮਲੇਰੀਆ, ਡੇਂਗੂ ਅਤੇ ਫਾਈਲੇਰੀਆ ਆਦਿ ।
ਪ੍ਰਸ਼ਨ 11. ਭੋਪਾਲ ਵਿਚ ਜਿਹੜਾ ਦੁਖਾਂਤ ਸੰਨ 1984 ਨੂੰ ਹੋਇਆ, ਉਸ ਦਾ ਕੀ ਕਾਰਨ ਸੀ ?
ਉੱਤਰ-ਭੋਪਾਲ ਵਿੱਚ ਹੋਏ ਇਸ ਦੁਖਾਂਤ ਦੀ ਵਜਾ ਫੈਕਟਰੀ ਵਿਚ ਮੀਥਾਈਲ ਆਈਸੋਸਾਈਆਨੇਟ (Methyl Isocyanate) ਗੈਸ ਦਾ ਰਿਸਣਾ ਸੀ । ਫੈਕਟਰੀ/ਉਦਯੋਗ ਦਾ ਨਾਅ ਯੂਨੀਅਨ ਕਾਰਬਾਈਡ ਹੈ ਕੀਟਨਾਸ਼ਕ ਉਦਯੋਗ ( Union Carbide insecticide Industry) I
ਪ੍ਰਦੂਸ਼ਣ ਅਤੇ ਰੋਗ
(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type 1)
ਪ੍ਰਸ਼ਨ 1. ਸੈਕੰਡਰੀ (Secondary Pollutants) ਕਿਵੇਂ ਬਣਦੇ ਹਨ ?
ਉੱਤਰ-ਸੂਰਜ ਦੀ ਰੋਸ਼ਨੀ ਦੀ ਮੌਜੂਦਗੀ ਵਿਚ ਪ੍ਰਾਇਮਰੀ ਪ੍ਰਦੂਸ਼ਕਾ ਵਿਚਾਲੇ ਹੋਈਆ ਪ੍ਰਤਿਕਿਰਿਆਵਾਂ ਦੇ ਕਾਰਨ ਬਣਨ ਵਾਲੇ ਪ੍ਰਦੂਸ਼ਕ ਸੈਕੰਡਰੀ ਪ੍ਰਦੂਸ਼ਕ ਅਖਵਾਉਂਦੇ ਓਜੋਨ ਅਤੇ ਪਿਰੋਕਸੀ ਐਸਿਲ ਨਾਈਟੇਟ (PAN) ਗੰਧਕ ਦਾ ਤੇਜਾਬ ਆਦਿ । ਪ੍ਰਸ਼ਨ 2. ਘਰੇਲੂ ਰਹਿੰਦ-ਖੂੰਹਦ (Domestic Waste) ਵਿੱਚ ਸ਼ਾਮਲ ਠੋਸ ਪ੍ਰਦੂਸ਼ਕਾਂ ਦੀ
ਪ੍ਰਸ਼ਨ 2. ਘਰੇਲੂ ਰਹਿੰਦ ਖੂੰਹਦ ਵਿੱਚ ਸ਼ਾਮਲ ਠੋਸ ਪ੍ਰਦੂਸ਼ਕਾਂ ਦੀ ਸੂਚੀ ਬਣਾਉ ।
ਉੱਤਰ-ਘਰੇਲੂ ਠੋਸ ਵਿਅਰਥ ਪਦਾਰਥਾਂ ਵਿਚ ਪਲਾਸਟਿਕ ਦੇ ਟੁਕੜੇ, ਬੇਕਾਰ ਕਾਗਜ਼, ਪਾਲੀਥੀਨ ਬੈਗ, ਕੱਚ ਦੇ ਬਰਤਨ, ਚਮੜੇ ਦੇ ਟੁਕੜੇ, ਰਬੜ ਦੇ ਟੁਕੜੇ ਖਾਲੀਕਰ ਕਾਗਰ ਪਰਿਆ-ਖੁਚਿਆ ਭੋਜਨ, ਧਾਤਾਂ ਦੇ ਟੁਕੜੇ ਆਦਿ ਸਭ ਸ਼ਾਮਲ ਹਨ।
ਪ੍ਰਸ਼ਨ 3. ਨਾਈਟ੍ਰੋਜਨ ਤੇ ਸਲਫਰ ਦੇ ਵੱਖ-ਵੱਖ ਆਕਸਾਈਡ ਵੱਜੇ।
ਉੱਤਰ-
ਨਾਈਟ੍ਰੋਜਨ ਦੇ ਆਕਸਾਈਡ
______________________________________________
NO - ਨਾਈਟ੍ਰੋਜਨ ਮੋਨੋਆਕਸਾਈਡ/ਨਾਈਟ੍ਰਸ ਆਕਸਾਈਡ
NO2 - ਨਾਈਟ੍ਰੋਜਨ ਡਾਈਆਕਸਾਈਡ
N205 - ਨਾਈਟ੍ਰੋਜਨ ਪੈਂਟਾਆਕਸਾਈਡ
N₂O - ਡਾਈਨਾਈਟ੍ਰੋਜਨ ਮੋਨੋਆਕਸਾਈਡ
______________________________________________
ਸਲਫਰ ਦੇ ਆਕਸਾਈਡ
______________________________________________
SO2 - ਸਲਫਰ ਡਾਈਆਕਸਾਈਡ
SO3 - ਸਲਫਰ ਟ੍ਰਾਈਆਕਸਾਈਡ
ਪ੍ਰਸ਼ਨ 4. ਖੜ੍ਹਾ ਪ੍ਰਦੂਸ਼ਿਤ ਪਾਣੀ ਮਨੁੱਖੀ ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ ?
ਉੱਤਰ-ਖੜ੍ਹੇ ਹੋਏ ਪ੍ਰਦੂਸ਼ਿਤ ਪਾਣੀ ਵਿਚ ਵੱਖ-ਵੱਖ ਪ੍ਰਕਾਰ ਦੀਆ ਬੀਮਾਰੀਆ ਦੇ ਸ੍ਰੋਤ ਹੁੰਦੇ ਹਨ, ਜਿਸ ਤਰ੍ਹਾਂ ਬੈਕਟੀਰੀਆ, ਵਾਇਰਸ, ਪ੍ਰੋਟੋਜ਼ੋਆ ਅਤੇ ਪਰਜੀਵੀ ਆਦਿ। ਪਾਣੀ ਦੇ ਸ੍ਰੋਤਾਂ ਵਿਚ ਸੀਵੇਜ ਦਾ ਨਿਕਾਸ, ਇਨ੍ਹਾਂ ਰੋਗਾਣੂਆਂ ਦਾ ਸਭ ਤੋਂ ਵੱਡਾ ਸਾਧਨ ਹੈ। ਇਸ ਨਾਲ ਹੋਣ ਵਾਲੀਆਂ ਬੀਮਾਰੀਆਂ ਵਿਚ ਟਾਈਫਾਈਡ, ਹੈਜਾ, ਰੋਗਾਣੂਆ (Viruses) ਤੋਂ ਹੋਣ ਵਾਲੀਆਂ ਬਿਮਾਰੀਆਂ ਵਿਚ ਪੀਲੀਆ, ਪੋਲੀਓ ਆਦਿ ਮੁੱਖ ਹਨ।
ਖੜ੍ਹਾ ਪਾਣੀ ਮਲੇਰੀਆ, ਫਾਇਲੇਰੀਆ, ਡੇਂਗੂ ਆਦਿ ਦੇ ਰੋਗਵਾਹਕ (ਮੱਛਰ) ਨੂੰ ਪੈਦਾ ਕਰਦਾ ਹੈ।
ਪ੍ਰਸ਼ਨ 5. ਖ਼ਤਰਨਾਕ ਰਹਿੰਦ-ਖੂੰਹਦ ਦੇ ਪ੍ਰਬੰਧ ਲਈ ਕਿਹੜੇ-ਕਿਹੜੇ ਭੌਤਿਕ ਢੰਗ ਵਰਤੇ ਜਾਂਦੇ ਹਨ ? ਉਨ੍ਹਾਂ ਦੇ ਨਾਂ ਦੱਸੋ ।
ਉੱਤਰ-ਖ਼ਤਰਨਾਕ ਫੋਕਟ ਪਦਾਰਥਾਂ ਦੇ ਇਲਾਜ ਲਈ ਵਰਤੇ ਜਾਦੇ ਭੌਤਿਕ ਤਰੀਕੇ ਹਨ-ਤਲ ਛੱਟਣਾ, ਛਾਣਨਾ, ਪ੍ਰਵਾਹ, ਅਪਕੇਂਦਰਨ, ਵਾਸ਼ਪੀਕਰਨ ਆਦਿ ।
(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)
ਪ੍ਰਸ਼ਨ 1. ਜੀਵ - ਵਿਘਟਨਸ਼ੀਲ (Biodegradable Pollutants) ਤੇ ਅਜੀਵ - ਅਵਿਘਟਨਸ਼ੀਲ (Non-biodegradable Pollutants) ਪ੍ਰਦੂਸ਼ਕਾਂ ਵਿੱਚ ਕੀ ਅੰਤਰ ਹੈ ?
ਉੱਤਰ
ਜੀਵ-ਵਿਘਟਨਸ਼ੀਲ ਪ੍ਰਦੂਸ਼ਕ (Biodegradable Pollutants)
1. ਇਹ ਪ੍ਰਦੂਸ਼ਕ ਵਾਤਾਵਰਣ ਵਿਚ ਸ਼ਾਮਲ ਪ੍ਰਾਕਿਰਤਿਕ ਅਪਘਟਕਾ ਦੀ ਕਿਰਿਆ ਵਿਧੀ ਨਾਲ ਸਾਧਾਰਨ ਤੱਤਾਂ ਵਿਚ ਵਿਘਟਿਤ ਹੋ ਜਾਂਦੇ ਹਨ।
2. ਉਦਾਹਰਨ-ਲੱਕੜੀ, ਕੱਪੜਾ, ਕਾਗ਼ਜ भरि।
3. ਇਹ ਪ੍ਰਦੂਸ਼ਕ ਭੋਜਨ ਲੜੀ ਵਿਚ ਸ਼ਾਮਿਲ ਨਹੀਂ ਹੁੰਦੇ ।
______________________________________________
ਜੀਵ-ਅਵਿਘਟਨਸ਼ੀਲ ਪ੍ਰਦੂਸਕ (Non-biodegradable Pollutants)
1. ਇਹ ਪ੍ਰਦੂਸ਼ਕ ਵਾਤਾਵਰਣ ਦੇ ਸੂਖ਼ਮ-ਜੀਵਾਂ ਦੀ ਕਿਰਿਆ ਵਿਧੀ ਨਾਲ ਸਾਧਾਰਨ ਤੱਤਾਂ ਵਿਚ ਵਿਘਟਿਤ ਨਹੀਂ ਹੁੰਦੇ।
2. ਉਦਾਹਰਨ-ਪਲਾਸਟਿਕ, ਮਰਕਰੀ, ਸੀਸਾ ਆਦਿ।
3. ਇਹ ਪ੍ਰਦੂਸ਼ਕ ਭੋਜਨ ਲੜੀ ਵਿਚ ਸ਼ਾਮਲ ਹੋਣ 'ਤੇ ਜੀਵ ਵਿਸ਼ਾਲੀਕਰਨ ਪੈਦਾ ਕਰਦੇ ਹਨ।
ਪ੍ਰਸ਼ਨ 2. ਵੱਖ-ਵੱਖ ਦ੍ਰਵ ਪ੍ਰਦੂਸ਼ਕਾਂ (Liquid Pollutants) ਦਾ ਸੰਖੇਪ ਵੇਰਵਾ ਦਿਓ।
ਉੱਤਰ-ਵੱਖ-ਵੱਖ ਦ੍ਰਵ ਪ੍ਰਦੂਸ਼ਕਾ ਦੀ ਸੰਖੇਪ ਜਾਣਕਾਰੀ ਹੇਠਾਂ ਲਿਖੀ ਹੈ-
1. ਉਦਯੋਗਿਕ ਪ੍ਰਦੂਸ਼ਕ (Industrial Pollutants)—ਇਸ ਵਿਚ ਉਦਯੋਗਿਕ ਧੰਦਿਆ ਦੁਆਰਾ ਛੱਡੇ ਜਾਣ ਵਾਲੇ ਦ੍ਰਵ ਜਿਸ ਵਿਚ ਰਸਾਇਣਿਕ ਪ੍ਰਦੂਸ਼ਕ ਜਿਸ ਤਰ੍ਹਾਂ ਕਲੋਰਾਈਡ. ਸਲਫਾਈਡ, ਸੀਸਾ, ਮਰਕਰੀ, ਆਰਸੈਨਿਕ, ਬੇਰਿਕ ਐਸਿਡ ਆਦਿ ਜ਼ਹਿਰੀਲੇ ਰਸਾਇਣ ਸ਼ਾਮਲ ਹੁੰਦੇ ਹਨ।
2. ਘਰੇਲੂ ਪ੍ਰਦੂਸ਼ਕ (Domestic Pollutants)—ਘਰੇਲੂ ਸੀਵੇਜ ਦਾ ਵਿਅਰਥ ਪਾਣੀ, ਜਿਸ ਵਿਚ ਦ੍ਰਵ ਪ੍ਰਦੂਸ਼ਕ ਇਸ ਵਿੱਚ ਮਨੁੱਖਾਂ ਦਾ ਮਲ-ਮੂਤਰ, ਸਾਬਣ, ਡਿਟਰਜੈਂਟ, ਜੀਵਾਣੂਨਾਸ਼ਕ ਆਦਿ ਸ਼ਾਮਿਲ ਹਨ ।
3. ਖੇਤੀਬਾੜੀ ਪ੍ਰਦੂਸ਼ਕ (Agricultural Pollutants)—ਖੇਤੀਬਾੜੀ ਭੂਮੀ ਦੀ ਉੱਪਰਲੀ ਸਤ੍ਹਾ ਜਿਸ ਵਿਚ ਦ੍ਰਵੀ ਪ੍ਰਦੂਸ਼ਕ ਜਿਸ ਤਰ੍ਹਾਂ ਉੱਲੀਨਾਸ਼ਕ, ਕੀਟਨਾਸ਼ਕ ਆਦਿ।
4. ਤੇਲ ਦਾ ਰਿਸਾਅ (Oil Substances)—ਪ੍ਰਾਕਿਰਤਿਕ ਰਿਸਾਅ, ਦੁਰਘਟਨਾਗ੍ਰਸਤ ਟੈਂਕਰ ਵਿਚੋਂ, ਸਮੁੰਦਰ ਵਿਚ ਡਰਿਲਿੰਗ ਪਲੇਟਫ਼ਾਰਮ, ਰਿਫਾਇਨਰੀ ਅਤੇ ਉਦਯੋਗਾਂ ਤੋਂ ਵਿਅਰਥ ਤੇਲ ਲੀਕ ਹੋ ਜਾਂਦਾ ਹੈ।
ਪ੍ਰਸ਼ਨ 3. ਖ਼ਤਰਨਾਕ ਪਦਾਰਥਾਂ (Hazardous Substances) ਉੱਪਰ ਇੱਕ ਨੋਟ ਲਿਖੋ ।
ਉੱਤਰ-ਉਹ ਵਿਅਰਥ ਪਦਾਰਥ, ਜੋ ਮਨੁੱਖੀ ਸਿਹਤ 'ਤੇ ਵਾਤਾਵਰਣ ਲਈ ਘਾਤਕ ਸਿੱਧ ਹੋ ਸਕਦੇ ਹਨ, ਨੂੰ ਖ਼ਤਰਨਾਕ ਪਦਾਰਥ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਉੱਚਿਤ ਢੰਗ ਨਾਲ ਰੱਖਣਾ ਚਾਹੀਦਾ ਹੈ, ਠੀਕ ਢੰਗ ਨਾਲ ਇਨ੍ਹਾਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ। ਇਹ ਵਿਅਰਥ ਠੋਸ, ਦ੍ਰਵ ਜਾਂ ਗੈਸੀ ਸਭ ਪ੍ਰਕਾਰ ਦੇ ਹੋ ਸਕਦੇ ਹਨ। ਜਿਸ ਤਰ੍ਹਾਂ ਵੱਖ ਵੱਖ ਤਰ੍ਹਾਂ ਦੇ ਤੇਜ਼ਾਬ, ਡਾਈਆਕਸਿਨ, ਪਾਲੀਕਲੋਰੀਨੇਟਿਡ ਬਾਈਵਿਨਾਈਲ (PCB ) ਆਦਿ ਵਿੱਚ ਭੂਆ ਦੇ ਪਦਾਰਥ ਪਰਮਾਣੂ ਸ਼ਕਤੀ ਕੇਂਦਰਾਂ, ਕੀਟਨਾਸ਼ਕ ਨਿਰਮਾਣ ਉਦਯੋਗਾ, ਰੱਖਿਆਹ ਅਵਿਅਰਲ ਪ੍ਰਯੋਗਸ਼ਾਲਾਵਾ, ਵਿਸ਼ਵ-ਵਿਦਿਆਲਿਆਂ ਦੀਆਂ ਪ੍ਰਯੋਗਸ਼ਾਲਾਵਾ, ਵੱਡੇ ਹਸਪਤਾਲ ਅਤੇ ਰਾਜ ਦੀਆਂ ਛਾਉਣੀਆਂ ਆਦਿ ਵਲੋਂ ਪੈਦਾ ਹੁੰਦੇ ਹਨ।
ਇਨ੍ਹਾਂ ਪਦਾਰਥਾਂ ਦੇ ਅਨਉਚਿਤ ਕੰਟਰੋਲ 'ਤੇ ਪ੍ਰਕਿਰਿਆ ਕਾਰਨ ਅਨੇਕ ਦਰਦਨਾਕ ਦੁਰਘਟਨਾਵਾਂ ਹੋ ਚੁੱਕੀਆਂ ਹਨ।
26 ਅਪਰੈਲ, 1986 ਨੂੰ ਸੋਵੀਅਤ ਯੂਨੀਅਨ ਵਿਚ ਚੈਰਨੋਬਿਲ ਵਿਚ ਵਿਸਫੋਟ ਨਾਲ ਨਿਊਕਲੀਅਰ ਰਿਐਕਟਰ ਨਸ਼ਟ ਹੋਣ ਨਾਲ ਵੱਡੀ ਸੰਖਿਆ ਵਿਚ ਰੇਡੀਓਐਕਟਿਵ ਪਦਾਰਥ ਵਾਯੂਮੰਡਲ ਵਿਚ ਫੈਲ ਗਏ। ਭੋਪਾਲ ਵਿਚ ਕੀਟਨਾਸ਼ਕ ਉਦਯੋਗ ਭੰਡਾਰ ਟੈਂਕ ਵਿਚੋਂ ਮਿਥਾਈਲ ਆਈਸੋਸਾਇਆਨੇਟ (MIC) ਲੀਕ ਕਰਨ ਨਾਲ 2300 ਤੋਂ ਵੱਧ ਲੋਕ ਮਾਰੇ ਗਏ। ਇਨ੍ਹਾਂ ਦੁਰਘਟਨਾਵਾਂ ਦਾ ਇਕ ਵੱਡਾ ਕਾਰਨ ਹੈ, ਖ਼ਤਰਨਾਕ ਪਦਾਰਥ। ਇਨ੍ਹਾਂ ਦਾ ਉੱਚਿਤ ਸੁਰੱਖਿਆ ਪ੍ਰਬੰਧਾ ਜਿਸ ਤਰ੍ਹਾਂ ਪੈਦਾ ਕਰਨ ਵਾਲੇ ਸਾਧਨਾਂ ਵਿਚ ਕਮੀ, ਰਸਾਇਣਿਕ ਪ੍ਰਤੀਕਿਰਿਆ ਤੇ ਅਪਕੇਂਦਰੀਕਰਣ ਆਦਿ ਦੁਆਰਾ ਪ੍ਰਬੰਧਨ ਕਰਨਾ ਚਾਹੀਦਾ ਹੈ।
ਪ੍ਰਸ਼ਨ 4. ਭਸਮੀਕਰਨ (Incineration) ਖਤਰਨਾਕ ਰਹਿੰਦ-ਖੂੰਹਦ ਦੇ ਪ੍ਰਬੰਧਨ ਵਿੱਚ ਕਿਵੇਂ ਸਹਾਇਤਾ ਕਰਦਾ ਹੈ ?
ਉੱਤਰ-ਭਸਮੀਕਰਨ ਵਿਧੀ ਦੁਆਰਾ ਭੱਠੀ ਵਿਚ 1000°C ਤਾਪਮਾਨ 'ਤੇ ਖ਼ਤਰਨਾਕ ਵਿਅਰਥ ਪਦਾਰਥਾਂ ਨੂੰ ਸੁਆਹ (ਭਸਮ) ਵਿਚ ਤਬਦੀਲ ਕੀਤਾ ਜਾਂਦਾ ਹੈ। ਇਸ ਵਿਧੀ ਦੁਆਰਾ ਖ਼ਤਰਨਾਕ ਵਿਅਰਥ ਪਦਾਰਥ, ਹਾਨੀਰਹਿਤ ਗੈਸਾ ਵਿਚ ਬਦਲ ਸਕਦੇ ਹਨ ਤੇ ਵਿਅਰਥ ਪਦਾਰਥਾਂ ਨੂੰ ਸੰਭਾਲਣ ਵਿਚ ਜਗ੍ਹਾ ਵੀ ਘੱਟ ਲੱਗਦੀ ਹੈ। ਇਸ ਨਾਲ ਡੂੰਘੀਆਂ ਥਾਂਵਾਂ ਨੂੰ ਭਰਿਆ ਜਾ ਸਕਦਾ ਹੈ ਤੇ ਤਿਆਰ ਹੋਈ ਭਸਮ ਜਾਂ ਸੁਆਹ ਨਾਲ ਜ਼ਮੀਨ ਦਾ ਪੱਧਰ ਠੀਕ ਜਾ ਲੈਵਲਿੰਗ ਕੀਤੀ ਜਾਂਦੀ ਹੈ।
(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਵੱਖ-ਵੱਖ ਪ੍ਰਕਾਰ ਦੇ ਠੋਸ ਪ੍ਰਦੂਸ਼ਕਾਂ (Solid Pollutants) ਦੀ ਚਰਚਾ ਕਰੇ।
ਉੱਤਰ-ਠੋਸ ਅਵਸਥਾ ਵਿਚ ਪੈਦਾ ਹੋਏ ਵਿਅਰਥ ਪਦਾਰਥ, ਠੋਸ ਪ੍ਰਦੂਸ਼ਕ ਕਹਾਉਂਦੇ ਹਨ। ਠੋਸ ਪ੍ਰਦੂਸ਼ਕ ਮੁੱਖ ਤੌਰ 'ਤੇ ਪੰਜ ਪ੍ਰਕਾਰ ਦੇ ਹੁੰਦੇ ਹਨ-
(i) ਉਦਯੋਗਿਕ ਠੋਸ ਵਿਅਰਥ
(ii) ਘਰੇਲੂ ਠੋਸ ਵਿਅਰਥ
(iii) ਖੇਤੀਬਾੜੀ ਵਿਅਰਥ ਪਦਾਰਥ
(iv) ਹਸਪਤਾਲਾਂ ਦੇ ਵਿਅਰਥ ਪਦਾਰਥ
(v) ਖਨਨ ਪ੍ਰਕਿਰਿਆ ਦੁਆਰਾ ਉਤਪੰਨ ਵਿਅਰਥ ।
(i) ਉਦਯੋਗਿਕ ਠੋਸ ਵਿਅਰਥ (Industrial Solid Wastes)—ਇਸ ਵਿਚ ਨਿਰਮਾਣ ਕਾਰਜਾ ਦੁਆਰਾ ਪਦਾਰਥਾਂ ਦਾ ਬਚਿਆ ਵਿਅਰਥ, ਪੈਕ ਕੀਤੇ ਜਾਣ ਵਾਲੇ ਸਮਾਨ ਦੀਆ ਲੱਕੜੀਆ, ਸੁਤੀ ਉਨੀ ਤੇ ਨਾਈਲਨ ਦੀਆਂ ਰੱਸੀਆਂ ਅਤੇ ਕੀਟਨਾਸਕ ਬੀਜ, ਕੋਲਾ ਤੇ ਲੱਕੜੀ ਦੇ ਬਾਲਣ ਤੋਂ ਬਾਅਦ ਬਚੀ ਹੋਈ ਸੁਆਹ ਤੇ ਹੋਰ ਜ਼ਹਿਰੀਲੇ ਰਸਾਇਣ ਲੋਹੇ ਦਾ ਚੂਰਾ ਜਾਂ ਚੂਰਨ, ਬਚੀਆ ਹੋਈਆਂ ਧਾਤਾਂ ਦੇ ਟੁਕੜੇ ਆਦਿ ।
(ii) ਘਰੇਲੂ ਠੋਸ ਵਿਅਰਥ (Domestic Wastes)-ਘਰਾਂ ਦਾ ਬਚਿਆ ਹੋਇਆ ਵਿਅਰਥ ਸਮਾਨ। ਜਿਸ ਤਰ੍ਹਾਂ ਬਚਿਆ ਹੋਇਆ ਭੋਜਨ, ਬੇਕਾਰ ਕਾਗਜ਼, ਖਾਲੀ ਡੱਬੀਆਂ, ਧਾਤਾ ਦੇ ਟੁਕੜੇ, ਕੱਚ ਦੇ ਟੁੱਟੇ ਹੋਏ ਬਰਤਨ, ਖਾਲੀ ਪਲਾਸਟਿਕ ਦੇ ਕੈਨ, ਬੋਤਲਾਂ, ਪਲਾਸਟਿਕ ਦੇ ਟੁਕੜੇ, ਰਬੜ ਦੇ ਟੁਕੜੇ ਤੇ ਪੋਲੀਥੀਨ ਬੈਗ ਆਦਿ ਸ਼ਾਮਿਲ ਹਨ ।
(iii) ਖੇਤੀਬਾੜੀ ਵਿਅਰਥ ਪਦਾਰਥ (Agricultural Wastes)- ਖੇਤਾ ਦੇ ਬਚੇ ਵਿਅਰਥ ਪਦਾਰਥਾਂ ਨੂੰ ਖੇਤੀਬਾੜੀ ਵਿਅਰਥ ਪਦਾਰਥ ਕਹਿੰਦੇ ਹਨ, ਜਿਸ ਤਰ੍ਹਾਂ ਰੱਸੀਆ ਦੇ ਟੁਕੜੇ ਫ਼ਸਲਾਂ ਦਾ ਵਿਅਰਥ, ਗੋਬਰ, ਕੀਟਨਾਸ਼ਕਾਂ ਦੇ ਖਾਲੀ ਡੱਬੇ, ਪਲਾਸਟਿਕ ਤੇ ਟੁੱਟੇ ਹੋਏ ਅੰਜਾਰਾ ਦੇ ਹਿੱਸੇ ਆਦਿ।
(iv) ਹਸਪਤਾਲਾਂ ਦਾ ਵਿਅਰਥ ਪਦਾਰਥ (Medical Wastes)—ਇਸ ਵਿਚ ਖਾਲੀ ਗਲਾਸ, ਖ਼ਰਾਬ ਹੋ ਚੁੱਕੀਆਂ ਦਵਾਈਆ, ਬੇਕਾਰ ਪੱਟੀਆਂ, ਤੂੰ, ਸੁੱਟੀਆਂ ਗਈਆਂ ਸਰਿੰਜਾ, ਵਿਅਰਥ ਪਈਆਂ ਸ਼ੀਸ਼ੇ ਦੀਆਂ ਬੋਤਲਾਂ, ਗੁਲੂਕੋਜ਼ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਤੇ ਸੁੱਟੇ ਗਏ ਯੰਤਰ ਆਦਿ ਸ਼ਾਮਿਲ ਹੁੰਦੇ ਹਨ।
(v) ਸਲੇਟ ਦੇ ਪੱਥਰ ਦੀ ਖਨਨ ਪ੍ਰਕਿਰਿਆ ਦੁਆਰਾ ਪੈਦਾ ਹੋਏ ਵਿਅਰਥ ਪਦਾਰਥ (Wastes from Mining Activities or Quarying)- ਇਸ ਪ੍ਰਕਿਰਿਆ ਵਿਚ ਬਹੁਤ ਠੋਸ ਵਿਅਰਥ ਪਦਾਰਥ ਪੈਦਾ ਹੁੰਦੇ ਹਨ, ਜਿਸ ਤਰ੍ਹਾਂ ਧਾਤੂ ਵਾਲੀਆਂ ਚੱਟਾਨਾਂ ਦੀ ਮਿੱਟੀ, ਧਰਤੀ ਵਿਚੋਂ ਨਿਕਲਣ ਵਾਲੇ ਵਿਅਰਥ ਪਦਾਰਥ।
ਇਨ੍ਹਾਂ ਸਾਰੇ ਠੇਸ ਪ੍ਰਦੂਸ਼ਕਾਂ ਨਾਲ ਵਾਤਾਵਰਣ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਇਨ੍ਹਾਂ ਵਿਅਰਥ ਪਦਾਰਥਾਂ ਨਾਲ ਗੰਦਗੀ ਫੈਲਦੀ ਹੈ, ਜਿਸ ਨਾਲ ਕਈ ਛੂਤ ਅਤੇ ਅਛੂਤ ਦੇ ਰੋਗ ਹੋਣ ਦੀ ਸੰਭਾਵਨਾ ਵੱਧਦੀ ਹੈ। ਇਸ ਲਈ ਇਨ੍ਹਾਂ ਵਿਅਰਥ ਪਦਾਰਥਾਂ ਦਾ ਪ੍ਰਬੰਧ ਕੀਤਾ ਜਾਣਾ ਬਹੁਤ ਜ਼ਰੂਰੀ ਹੈ।
ਪ੍ਰਸ਼ਨ 2. ਹਵਾ ਪ੍ਰਦੂਸ਼ਣ (Air Pollution) ਤੋਂ ਹੋਣ ਵਾਲੇ ਰੋਗਾਂ ਤੇ ਸਿਹਤ ਸੰਬੰਧੀ ਵਿਗਾੜਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-ਹਵਾ ਪ੍ਰਦੂਸ਼ਣ (Air Pollution) ਦਾ ਪ੍ਰਭਾਵ ਮਨੁੱਖੀ ਸਿਹਤ ਲਈ ਅਤਿਅੰਤ ਹਾਨੀਕਾਰਕ ਹੈ। ਇਸ ਨਾਲ ਅਨੇਕ ਤਰ੍ਹਾ ਦੀਆਂ ਬਿਮਾਰੀਆ ਤੇ ਸਮੱਸਿਆਵਾ ਪੈਦਾ ਹੁੰਦੀਆ ਹਨ। ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਲਗਪਗ 3 ਮਿਲੀਅਨ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸਦੇ ਦੁਰਪ੍ਰਭਾਵਾਂ ਨਾਲ ਹੋਣ ਵਾਲੀਆ ਬਿਮਾਰੀਆਂ ਵਿਚ ਸਾਹ ਨਲੀ ਸੰਬੰਧੀ ਏਪੀਸੀਮਿਆ. ਫੇਫੜਿਆਂ ਦਾ ਕੈਂਸਰ, ਐਸਬੈਸਟਾਸਿਸ, ਸਿਲੀਕੋਸਿਸ, ਸਿਰ ਚਕਰਾਉਣਾ, ਸਿਰ ਦਰਦ, ਅੱਖਾ ਵਿਚ ਜਲਣ ਗਲੇ ਵਿਚ ਦਰਦ, ਸਾਹ ਲੈਣ ਵਿਚ ਪਰੇਸ਼ਾਨੀ ਆਦਿ ਸ਼ਾਮਿਲ ਹਨ। ਸਾਹ ਨਲੀ 141 ਸੰਬੰਧੀ ਰੋਗ ਹਵਾ ਅਤੇ ਮਿੱਟੀ ਪੈਟ ਤਰ੍ਹਾ ਓਜ਼ੋਨ, ਸਲਵਰ ਭਾਈ ਆਪਲ ਹਰ ਲਾਈ ਸ ਸੋਈਆਕਸਾਈਡ ਅਤੇ ਮਿੱਟੀ ਘੱਟੇ ਦੇ ਸੰਪਰਕ ਵਿਚ ਰਹਿਣ ਨਾਲ ਹੁੰਦਾ ਹੈ। ਬਲਗਮ ਹਵਾ ਮਾਰਗ ਨੂੰ ਰੋਕ ਦਿੰਦੀ ਹੈ, ਜਿਸ ਨਾਲ
ਸਾਹ ਲੈਣ ਵਿਚ ਪਰੇਸਾਨੀ ਹੁੰਦੀ ਹੈ। ਲੰਬੇ ਸਮੇਂ ਤਕ ਖੰਘ ਲੱਗਣ ਨਾਲ ਸਾਹ ਪ੍ਰਣਾਲੀ ਨਾਲ ਸੰਬੰਧਿਤ ਹੋ ਜਾਂਦੀਆਂ ਹਨ। ਮਾਸਪੇਸੀਆ ਕਮਜ਼ੋਰ ਹੋ ਜਾਦੀਆਂ ਹਨ |
'ਏਫ਼ੀਸੀਮਿਆ ਦੇ ਮਰੀਜਾਂ ਵਿਚ ਫੇਫੜਿਆਂ ਦੇ ਫੈਲਣ ਅਤੇ ਸੁੰਘੜਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ। ਇਹ ਫੇਫੜਿਆਂ ਵਿਚ ਗੈਸਾਂ ਦੇ ਆਦਾਨ-ਪ੍ਰਦਾਨ ਲਈ ਸਾਹ ਨਲੀ ਦੀ ਸਤ੍ਹਾ ਨੂੰ ਘੱਟ ਕਰ ਦਿੰਦੀ ਹੈ ਅਤੇ ਮਰੀਜ਼ ਸਾਹ ਘੁਟਣ ਅਤੇ ਦਿਲ ਦੀ ਗਤੀ ਰੁਕਣ ਨਾਲ ਮਰ ਵੀ ਸਕਦਾ है।
ਕਈ ਪ੍ਰਦੂਸ਼ਕ ਵਿਸ਼ੇਸ਼ ਕਰਕੇ ਐਸਬੈਸਟਾਸ, ਬੈਰਿਲੀਅਮ, ਕੌਮੀਅਮ, ਆਰਸੈਨਿਕ ਤੇ ਨਿੱਕਲ ਸਾਹ ਨਲੀ ਦੀ ਝਿੱਲੀ ਦੇ ਅਸਮਾਨ ਵਿਕਾਸ ਨੂੰ ਪ੍ਰੋਤਸਾਹਿਤ ਕਰਦੇ ਹਨ ਜਿਸ ਨਾਲ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ।
ਐਸਬੈਸਟਾਸ ਦੀ ਧੂੜ (Asbestos Fibres) ਅਤੇ ਕੁਆਰਟਜ਼ ਕਣਾਂ ਨਾਲ ਐਸਬੈਸਟਾਸਿਸ ਹੋ ਜਾਂਦਾ ਹੈ। ਇਸ ਪ੍ਰਕਾਰ ਸਿਲੀਕਾਨ ਦੇ ਕਣਾਂ ਨਾਲ ਸਿਲੀਕੋਸਿਸ ਰੋਗ ਹੁੰਦਾ ਹੈ। ਸਿਲੀਕੋਸਿਸ 'ਤੇ ਐਸਬੈਸਟਾਸਿਸ ਪੀੜਤ ਲੋਕ ਜਿਆਦਾ ਖੰਘ ਤੇ ਸਾਹ ਦੀ ਕਮੀ ਨਾਲ ਗ੍ਰਸਿਤ ਰਹਿੰਦੇ ਹਨ। ਧੂੰਆਂ, ਗੈਸ, ਧੁੰਦ ਆਦਿ ਨਾਲ ਸਾਹ ਸੰਬੰਧੀ ਸਮੱਸਿਆਵਾਂ ਜਿਸ ਤਰ੍ਹਾਂ ਅਸਥਮਾ ਤੇ ਐਲਰਜ਼ੀ ਹੋ ਜਾਂਦੀ ਹੈ।
ਹਵਾ ਪ੍ਰਦੂਸ਼ਣ ਮੁੱਖ ਤੌਰ 'ਤੇ ਸਾਹ ਨਲੀ ਵਿਚ ਗਲਾ, ਫੇਫੜੇ ਆਦਿ ਦੇ ਰੋਗਾਂ ਅਤੇ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ ।
ਪ੍ਰਸ਼ਨ 3. ਪ੍ਰਦੂਸ਼ਿਤ ਪਾਣੀ (Polluted Water) ਕਾਰਨ ਮਨੁੱਖੀ ਸਿਹਤ ਉੱਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਵਰਣਨ ਕਰੋ।
ਉੱਤਰ-ਪਾਣੀ ਮਨੁੱਖ ਦੀਆਂ ਮੁੱਢਲੀਆਂ ਲੋੜਾ ਵਿਚੋਂ ਇਕ ਹੈ । ਪਾਣੀ ਤੋਂ ਬਿਨਾ ਜੀਵਨ ਅਸੰਭਵ ਹੈ । ਪਰ ਪਾਣੀ ਦੇ ਪ੍ਰਦੂਸ਼ਣ ਨੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਉਤਪੰਨ ਕਰ ਦਿੱਤੀਆਂ ਹਨ । ਪ੍ਰਦੂਸ਼ਿਤ ਪਾਣੀ ਕਈ ਪ੍ਰਕਾਰ ਦੇ ਬੈਕਟੀਰੀਆ (ਜੀਵਾਣੂਆ), ਰੋਗਾਣੂਆ (Virus), ਪ੍ਰੋਟੋਜ਼ੋਆ ਅਤੇ ਕਿਰਮਾਂ (Worms) ਆਦਿ ਨਿਵਾਸ ਦਾ ਸਥਾਨ ਬਣ ਗਏ ਹਨ । ਘਰਾਂ ਤੋਂ ਨਿਕਲਣ ਵਾਲਾ ਜਲ-ਮਲ (Sewage) ਅਤੇ ਉਦਯੋਗਾਂ ਤੇ ਨਿਕਲਣ ਵਾਲੇ ਵਹਿਣ ਆਦਿ ਪਾਣੀ ਦੇ ਪ੍ਰਦੂਸ਼ਣ ਦੇ ਮੁੱਖ ਸ੍ਰੋਤ ਹਨ । ਪ੍ਰਦੂਸ਼ਿਤ ਪਾਣੀ ਦੀ ਵਰਤੋਂ ਕਰਨ ਨਾਲ ਲੱਗਣ ਵਾਲੇ ਕੁੱਝ ਰੋਗਾਂ ਦਾ ਸੰਖੇਪ ਵੇਰਵਾ ਅੱਗੇ ਦਿੱਤਾ ਗਿਆ ਹੈ।
Graph
ਮਨੁੱਖੀ ਸਰੀਰ ਅੰਦਰ ਕੈਡਮੀਅਮ (Cadmium) ਦੀ ਮੌਜੂਦਗੀ ਦੇ ਕਾਰਨ ਇਤਾਈ- ਇਤਾਈ (Itai-Itai) ਰੋਗ ਲੱਗ ਜਾਂਦਾ ਹੈ ਅਤੇ ਇਸ ਰੋਗ ਦੇ ਕਾਰਨ ਹੱਡੀਆਂ ਅਤੇ ਜੋੜਾ ਵਿਚ ਦਰਦ ਪੈਂਦਾ ਹੋ ਜਾਂਦੀ ਹੈ ।
ਮਨੁੱਖੀ ਸਰੀਰ ਅੰਦਰ ਪਾਰਾ (Mercury) ਦੀ ਹੋਂਦ ਦੇ ਕਾਰਨ ਜਿਹੜੀ ਬੀਮਾਰੀ ਲਗਦੀ ਹੈ ਉਸ ਨੂੰ ਮਿਨੀਮਾਟਾ (Minimata) ਆਖਦੇ ਹਨ । ਇਸ ਦਾ ਕਾਰਨ ਮਰਕਰੀ ਨਾਲ ਪ੍ਰਦੂਸ਼ਿਤ ਹੋਈਆਂ ਮੱਛੀਆਂ ਦਾ ਸੇਵਨ ਹੈ ।
ਪੀਣ ਵਾਲੇ ਪਾਣੀ ਵਿਚ ਫਲੋਰਾਈਡਜ਼ ਦੀ ਮੌਜੂਦਗੀ ਦੇ ਕਾਰਨ ਮਨੁੱਖੀ ਦੰਦਾਂ ਵਿਚ ਨੁਕਸ ਪੈਦਾ ਹੋ ਜਾਂਦੇ ਹਨ, ਦੰਦ ਕਰੂਪ ਹੋ ਜਾਂਦੇ ਹਨ, ਹੱਡੀਆਂ ਅਤੇ ਜੋੜ ਪੀਡੇ ਹੋ ਜਾਂਦੇ ਹਨ ।
ਪ੍ਰਦਸ਼ਿਤ ਪਾਣੀਆ ਦਾ ਸੇਵਨ ਕਰਨ ਨਾਲ ਹਰ ਸਾਲ ਮਰਨ ਵਾਲਿਆ ਦੀ ਸੰਖਿਆ 5 ਮਿਲੀਅਨ ਤੋਂ ਵੱਧ ਹੈ ।
ਪ੍ਰਸ਼ਨ 4. ਖ਼ਤਰਨਾਕ ਰਹਿੰਦ - ਖੂਹਿੰਦ (Hazardous Waste) ਦੇ ਪ੍ਰਬੰਧਨ ਲਈ ਵਰਤੇ ਜਾਂਦੇ ਵੱਖ-ਵੱਖ ਢੰਗਾਂ ਦੀ ਚਰਚਾ ਕਰੋ।
ਉੱਤਰ-ਖ਼ਤਰਨਾਕ ਰਹਿੰਦ-ਖੂੰਹਦ ਤੋਂ ਭਾਵ ਹੈ, ਉਹ ਵਿਅਰਥ ਪਦਾਰਥ ਜੇ ਮਨੁੱਖੀ ਸਿਹਤ ਅਤੇ ਵਾਤਾਵਰਣ ਲਈ ਘਾਤਕ ਸਿੱਧ ਹੋ ਸਕਦੇ ਹਨ। ਇਨ੍ਹਾਂ ਦਾ ਉੱਚਿਤ ਪ੍ਰਬੰਧਨ ਕਰਨਾ ਬਹੁਤ ਹੀ ਮਹੱਤਵਪੂਰਨ ਹੈ। ਇਨ੍ਹਾਂ ਪਦਾਰਥਾਂ ਵਿਚ ਨਰਵ ਗੈਸ ਭਾਇ ਪਬੰਧਨ ਭਾਰੀ ਧਾਤਾਂ, ਕਾਰਬਨਿਕ ਪਦਾਰਥ, ਘੁਲਣਸ਼ੀਲ ਪਾਲੀਕਲੋਰੀਨੇਟਿਡ ਭਾਈਆਕਸਿਲ ਕੀਟਨਾਸਕ ਅਤੇ ਰੇਡੀਓ ਐਕਟਿਵ ਪਦਾਰਥ ਸ਼ਾਮਲ ਹਨ। ਖ਼ਤਰਨਾਕ ਵਿਅਰਥ ਪਦਾਰਥਾਂ ਦਾ ਪ੍ਰਬੰਧ ਇਸ ਪ੍ਰਕਾਰ ਕੀਤਾ ਜਾ ਸਕਦਾ ਹੈ-
(i) ਵਰਤੋਂ ਦੀ ਮਾਤਰਾ ਵਿੱਚ ਕਮੀ (Reduction in Quantity Used) ਖ਼ਤਰਨਾਕ ਵਿਅਰਥ ਪਦਾਰਥ ਪੈਦਾ ਕਰਨ ਵਾਲੇ ਸਾਧਨਾਂ ਦੀ ਵਰਤੋਂ ਵਿਚ ਕਮੀ ਨਾਲ ਇਸਨੂੰ ਘੱਟ ਕੀਤਾ ਜਾ ਸਕਦਾ ਹੈ ।
(ii) ਪੁਨਰ ਚੱਕਰਣ ਦੁਆਰਾ ਪੁਨਰ ਰਚਨਾ (Reformation by Recycling)— ਪੁਨਰ-ਚੱਕਰਣ ਤੋਂ ਭਾਵ ਹੈ, ਇਕ ਵਾਰ ਉਪਯੋਗ ਕੀਤੀ ਜਾ ਚੁੱਕੀ ਵਸਤੂ ਨੂੰ ਦੁਬਾਰਾ ਵਰਤਣ ਦੇ ਯੋਗ ਬਣਾਉਣਾ। ਜਿਸ ਤਰ੍ਹਾਂ ਪਲਾਸਟਿਕ ਦੀਆਂ ਵਸਤੂਆਂ ਨੂੰ ਫੈਕਟਰੀਆਂ ਵਿਚ ਪਿਘਲਾ ਕੇ ਪੁਨਰ ਰਚਨਾ ਕਰਕੇ ਨਵੀਆਂ-ਨਵੀਆਂ ਸ਼ਕਲਾਂ ਤੇ ਸਾਚਿਆ ਵਿਚ ਢਾਲ ਕੇ ਉਪਯੋਗ ਵਿਚ ਲਿਆਂਦਾ ਜਾਂਦਾ ਹੈ।
(iii) ਕੱਚੇ ਮਾਲ ਦੇ ਰੂਪ ਵਿਚ ਪੁਨਰ ਪ੍ਰਯੋਗ ਕਰਨਾ (Reuse in the form of raw material by other Industries)—ਇਕ ਉਦਯੋਗ ਦੇ ਖ਼ਤਰਨਾਕ ਵਿਅਰਥ ਪਦਾਰਥਾਂ ਨੂੰ ਹੋਰ ਉਦਯੋਗਾਂ ਦੁਆਰਾ ਕੱਚੇ ਮਾਲ ਦੇ ਰੂਪ ਵਿਚ ਪ੍ਰਯੋਗ ਵਿਚ ਲਿਆਉਣ ਨਾਲ ਇਨ੍ਹਾਂ ਵਿਅਰਥ ਪਦਾਰਥਾਂ ਦੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।
ਭੌਤਿਕ ਉਪਾਅ (Physical Treatment) —ਖ਼ਤਰਨਾਕ ਵਿਅਰਥ ਪਦਾਰਥਾਂ ਦੇ ਭੌਤਿਕ ਉਪਾਅ ਦੁਆਰਾ ਵੀ ਇਸਦੇ ਬੁਰੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸਦੇ ਭੌਤਿਕ ਉਪਾਅ ਜਿਸ ਤਰ੍ਹਾਂ ਤਲਛੱਟ ਵਿਚ ਜਮ੍ਹਾ ਕਰਨਾ, ਛਾਣਨਾ, ਪ੍ਰਵਾਹਿਤ ਕਰਨਾ, ਵਾਸ਼ਪੀਕਰਨ ਤੇ ਅਪਕੇਂਦਰੀਕਰਨ ਆਦਿ ਮੁੱਖ ਹਨ।
(v) ਰਸਾਇਣਿਕ ਉਪਾਅ (Chemical Treatment)- ਇਸ ਵਿਚ ਰਸਾਇਣਿਕ ਪ੍ਰਕਿਰਿਆਵਾਂ ਜਿਸ ਤਰ੍ਹਾਂ ਤੇਜਾਬੀ ਅਤੇ ਖਾਰੀ ਵਿਅਰਥ ਪਦਾਰਥਾਂ ਦਾ ਸ਼ਿਥਲੀਕਰਨ, ਰਸਾਇਣਿਕ ਪ੍ਰਤੀਕਿਰਿਆ ਦੁਆਰਾ ਅਵਖੇਪਣ, ਕਿਰਿਆਸ਼ੀਲ ਕਾਰਬਨ ਦੁਆਰਾ ਅਵਸ਼ੋਸ਼ਣ ਅਤੇ ਆਇਨ ਪ੍ਰਦਾਨ ਕਿਰਿਆ ਵਿਚ ਆਇਨਾਂ ਨੂੰ ਹਟਾਉਣਾ ਆਦਿ ਮੁੱਖ ਹਨ।
(iv) ਜੈਵਿਕ ਉਪਾਅ (Biological Treatment)—ਇਸ ਵਿਚ ਸੂਖਮ ਜੀਵਾਂ ਦਾ ਉਪਯੋਗ ਕਰਕੇ ਖ਼ਤਰਨਾਕ ਵਿਅਰਥ ਪਦਾਰਥਾਂ ਨੂੰ ਅਪਘਟਿਤ ਕਰਕੇ ਉਨ੍ਹਾਂ ਨੂੰ ਘੱਟ ਹਾਨੀਕਾਰਕ ਬਣਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਜ਼ਹਿਰੀਲਾ ਬਣਾਉਣ ਤੋਂ ਰੋਕਣ ਲਈ ਮੋਮ ਜਾਂ ਚਿਕਣੀ ਵਸਤੂ ਲਗਾ ਕੇ ਰੱਖਣਾ ਚਾਹੀਦਾ ਹੈ।
(vii) ਭਸਮੀਕਰਨ (Incineration)—ਇਸ ਵਿਚ ਵਿਅਰਥ ਪਦਾਰਥਾਂ ਨੂੰ ਮੋਮ ਲਗਾ ਕੇ ਕੰਟਰੋਲ ਹਾਲਤਾਂ ਵਿਚ ਉੱਚ ਤਾਪਮਾਨ ਤੇ ਭੱਠੀ ਵਿਚ ਜਲਾ ਕੇ ਗੈਸਾਂ ਵਿਚ ਬਦਲ ਦਿੱਤਾ ਜਾਂਦਾ ਹੈ।
ਭਸਮੀਕਰਨ ਲਈ 1000°C ਤੋਂ ਜ਼ਿਆਦਾ ਤਾਪਮਾਨ ਤੇ ਵਿਅਰਥ ਪਦਾਰਥਾਂ ਨੂੰ ਹਾਨੀ ਰਹਿਤ ਗੈਸਾਂ ਵਿਚ ਬਦਲਣ ਲਈ ਪਲਾਜ਼ਮਾ ਟਾਰਚ ਦਾ ਪ੍ਰਯੋਗ ਕੀਤਾ ਜਾਂਦਾ ਹੈ। ਭਸਮੀਕਰਨ ਦੀ ਵਿਧੀ ਜਿੱਥੇ ਜ਼ਿਆਦਾ ਸਹਾਇਕ ਹੈ, ਉੱਥੇ ਜ਼ਿਆਦਾ ਖ਼ਰਚੀਲੀ ਵੀ ਹੈ।
(viii) ਲੈਂਡਫਿਲ ਵਿਚ ਵਿਅਰਥ ਪਦਾਰਥਾਂ ਨੂੰ ਦਬਾਉਣਾ (Landfill Construction)— ਲੈਂਡਫਿਲ ਖ਼ਾਸ ਤੌਰ 'ਤੇ ਤਿਆਰ ਕੀਤੇ ਗਏ ਖੱਡੇ ਹੁੰਦੇ ਹਨ, ਜਿਨ੍ਹਾਂ ਵਿਚ ਲੰਬੇ ਸਮੇਂ ਲਈ ਖ਼ਤਰਨਾਕ ਵਿਅਰਥ ਠੋਸ ਪਦਾਰਥਾਂ ਨੂੰ ਇਕੱਠੇ ਕਰਕੇ ਰੱਖਿਆ ਜਾਂਦਾ ਹੈ। ਇਸਦੇ ਨਿਰਮਾਣ ਲਈ ਜਗ੍ਹਾ ਦੀ ਸਾਵਧਾਨੀ ਨਾਲ ਚੋਣ ਕੀਤੀ ਜਾਂਦੀ ਹੈ। ਲੈਂਡਫਿਲ ਦੀ ਸਤ੍ਹਾ 'ਤੇ ਚਿਕਣੀ ਮਿੱਟੀ ਅਤੇ ਪਲਾਸਟਿਕ ਵਿਛਾਈ ਹੁੰਦੀ ਹੈ ਤਾਂ ਕਿ ਇਸ ਨਾਲ ਵਿਅਰਥ ਪਦਾਰਥਾਂ ਦਾ ਰਿਸਾਅ ਭੂਮੀਗਤ ਪਾਣੀ ਨੂੰ ਪ੍ਰਦੂਸ਼ਿਤ ਨਾ ਕਰ ਸਕੇ। ਖ਼ਤਰਨਾਕ ਵਿਅਰਥ ਪਦਾਰਥਾਂ ਨੂੰ ਸੀਲਬੰਦ ਡੱਬਿਆਂ ਵਿਚ ਭਰ ਕੇ ਲੈਂਡਫਿਲ ਵਿਚ ਰੱਖ ਕੇ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ। ਇਸ ਗੱਲ ਦਾ ਨਿਸ਼ਚਿਤ ਰੂਪ ਵਿਚ ਖਿਆਲ ਰੱਖਿਆ ਜਾਵੇ ਕਿ ਖ਼ਤਰਨਾਕ ਨਿਊਕਲੀਅਰ ਰੇਡੀਓ ਐਕਟਿਵ ਵਿਅਰਥ ਪਦਾਰਥਾਂ ਨੂੰ ਚੱਟਾਨਾਂ ਦੇ ਕਾਫ਼ੀ ਹੇਠਾਂ ਦੱਬਿਆ ਜਾਵੇ।
Comments
Post a Comment