Class 11th environment studies chapter 7 question answer Solution in Punjabi medium pseb

Class 11th environment studies chapter 7 question answer Solution in Punjabi medium pseb


                       


               ਹੋਰ ਮਹੱਤਵਪੂਰਨ ਪ੍ਰਸ਼ਨ
 (Other Important Questions)


(ੳ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ 

ਪ੍ਰਸ਼ਨ 1. 'ਹਵਾ ਪ੍ਰਦੂਸ਼ਣ' ਦੇ ਮੁੱਖ ਸੋਮੇ ਕਿਹੜੇ-ਕਿਹੜੇ ਹਨ ?
ਉੱਤਰ-(1) ਕੁਦਰਤੀ ਸੋਮੇ (2) ਮਨੁੱਖੀ ਸੋਮੇ ।

ਪ੍ਰਸ਼ਨ 2. SPM ਤੋਂ ਕੀ ਭਾਵ ਹੈ ?
ਉੱਤਰ-ਹਵਾ ਵਿਚ ਲਟਕਦੇ ਹੋਏ ਅਵਸ਼ਿਸ਼ਟ ਕਣ ਰੂਪੀ ਪਦਾਰਥ (Suspended Particulate Matter) |

 ਪ੍ਰਸ਼ਨ 3. ਵਾਹਨਾਂ ਤੋਂ ਨਿਕਲਣ ਵਾਲੇ ਵਿਅਰਥ ਪਦਾਰਥ ਕਿਹੜੇ ਹਨ ?
ਉੱਤਰ-ਹਾਈਡ੍ਰੋਕਾਰਬਨ, ਕਾਰਬਨ-ਮੋਨੋਆਕਸਾਈਡ, ਨਾਈਟ੍ਰੋਜਨ ਦੇ ਆਕਸਾਈਡ ਅਤੇ

ਪ੍ਰਸ਼ਨ 4. ਧੁਆਂਖੀ-ਧੁੰਦ ਜਾਂ ਸਮੋਗ (Smog) ਕੀ ਹੈ ?
ਉੱਤਰ-ਧੂੰਏਂ ਤੇ ਧੁੰਦ ਦਾ ਮੇਲ ।

ਪ੍ਰਸ਼ਨ 5. ਹਵਾ ਵਿਚ ਬਰੋਮੀਨ ਦੀ ਉੱਚਿਤ ਮਾਤਰਾ ਕਿੰਨੀ ਹੈ ?
ਉੱਤਰ 0.1 ਪੀ.ਪੀ. ਐੱਮ | p pm = Part per million.

ਪ੍ਰਸ਼ਨ 6. ਧਰਤੀ ਦੀ ਕਿੰਨੀ ਪ੍ਰਤਿਸ਼ਤ ਸਤ੍ਹਾ ਤੇ ਪਾਣੀ ਹੈ ?
ਉੱਤਰ-74% |

ਪ੍ਰਸ਼ਨ 7. ਡੀ.ਡੀ.ਟੀ. (DDT) ਦਾ ਵਿਸਤਾਰ ਕਰੋ ।
ਉੱਤਰ-ਡਾਈਕਲੋਰੋ ਡਾਈਫਿਨਾਈਲ ਟ੍ਰਾਈਕਲੋਰੋ ਇਥੇਨ।

ਪ੍ਰਸ਼ਨ 8. ਇਤਾਈ-ਇਤਾਈ (Itai-Itai) ਦੋਸ਼ ਕਿਸ ਕਾਰਨ ਹੁੰਦਾ ਹੈ ?
ਉੱਤਰ-ਕੈਡਮੀਅਮ ਦੁਆਰਾ ਦੂਸ਼ਿਤ ਖਾਣ ਦੀ ਵਰਤੋਂ ਕਰਨ ਨਾਲ ।

ਪ੍ਰਸ਼ਨ 9. ਤਾਜ਼ੇ ਪਾਣੀ ਵਿਚ ਪ੍ਰਦੂਸ਼ਣ ਦੇ ਮੁੱਖ ਸੋਮੇ ਕਿਹੜੇ ਹਨ ?
ਉੱਤਰ-ਉਦਯੋਗ, ਖੇਤੀਬਾੜੀ ਕਾਰਜ, ਪਾਣੀ ਨੂੰ ਮੈਲਾ ਕਰਨ ਦੀ ਪ੍ਰਣਾਲੀ।

ਪ੍ਰਸ਼ਨ 10. ਬਾਹਰੀ ਵਾਯੂਮੰਡਲ ਤੋਂ ਆਉਣ ਵਾਲੀਆਂ ਹਾਨੀਕਾਰਕ ਕਿਰਨਾਂ ਦਾ ਨਾਮ ਦੱਸੋ |
ਉੱਤਰ-ਕਾਸਮਿਕ ਕਿਰਨਾਂ, ਪਰਾ-ਵੈਂਗਣੀ ਕਿਰਨਾਂ ।

ਪ੍ਰਸ਼ਨ 11. ਆਕਸੀਜਨ ਹੀਣਤਾ ਤੋਂ ਕੀ ਭਾਵ ਹੈ ?
ਉੱਤਰ-ਸੀਵਰੇਜ ਦੇ ਨਿਕਾਸ ਕਾਰਨ ਸਮੁੰਦਰਾਂ ਅਤੇ ਤਾਜੇ ਪਾਣੀਆ ਵਿਚ ਕੋਈ .. ਨਾਲ ਹੋਰ ਜੀਵਾਂ ਨੂੰ ਆਕਸੀਜਨ ਦਾ ਘੱਟ ਮਿਲਣਾ।

ਪ੍ਰਸ਼ਨ 12. ਤਾਪ ਪ੍ਰਦੂਸ਼ਣ (Thermal Pollution) ਦਾ ਕੀ ਕਾਰਨ ਹੈ ?
ਉੱਤਰ-ਉਦਯੋਗਾਂ ਦੁਆਰਾ ਪਾਣੀ ਦੇ ਸੋਮਿਆਂ ਵਿਚ ਛੱਡਿਆ ਗਿਆ ਗਰਮ ਪਾਣੀ I

ਪ੍ਰਸ਼ਨ 13. ਸਮੁੰਦਰੀ ਪਾਣੀ ਪ੍ਰਦੂਸ਼ਣ ਦੇ ਕੀ ਕਾਰਨ ਹਨ ?
ਉੱਤਰ-ਤੱਟੀ ਖੇਤਰਾ ਦੀ ਉਦਯੋਗਿਕ ਰਹਿੰਦ ਖੂੰਹਦ, ਸੀਵਰੇਜ ਦਾ ਜਮ੍ਹਾ ਹੋਣਾ ਸਾਡ ਬੇੜੀਆ ਦੁਆਰਾ ਪਾਣੀ ਵਿਚ ਸੁੱਟਿਆ ਜਾਣ ਵਾਲਾ ਰਹਿੰਦ-ਖੂੰਹਦ, ਕੱਚੇ ਤੇਲ ਦਾ ਆਦਿ।

ਪ੍ਰਸ਼ਨ 14. ਮਿੱਟੀ ਪ੍ਰਦੂਸ਼ਣ ਦੇ ਕੀ ਕਾਰਨ ਹਨ ?
ਉੱਤਰ-ਖੇਤੀਬਾੜੀ ਰਸਾਇਣ, ਘਰੇਲੂ ਵਿਅਰਥ ਪਦਾਰਥ, ਉਦਯੋਗਿਕ ਠੋਸ ਵਿਅਰਥ ਪਦਾਰਥ।

ਪ੍ਰਸ਼ਨ 15. ਸ਼ੋਰ (Noise) ਕਿਸ ਨੂੰ ਕਹਿੰਦੇ ਹਨ ?
ਉੱਤਰ-ਬਹੁਤ ਜ਼ਿਆਦਾ ਅਸਹਿਣਸ਼ੀਲ ਆਵਾਜ਼।

ਪ੍ਰਸ਼ਨ 16. ਧੁਨੀ ਪ੍ਰਦੂਸ਼ਣ ਦੇ ਪ੍ਰਭਾਵ ਦੱਸੇ।
ਉੱਤਰ-ਉੱਚ ਰਕਤ ਦਬਾਅ, ਪੈਪਟਿਕ ਅਲਸਰ, ਦਿਮਾਗ਼ ਨੂੰ ਨੁਕਸਾਨ।

ਪ੍ਰਸ਼ਨ 17. ਰੇਡੀਏਸ਼ਨ ਪ੍ਰਦੂਸ਼ਣ ਦਾ ਮੁੱਖ ਕਾਰਨ ਕੀ ਹੈ ?
ਉੱਤਰ-ਅਨਿਯੰਤ੍ਰਿਤ ਰੇਡਿਓਥਰਮੀ ਪਰਮਾਣੂ ਰਿਐਕਟਰਾਂ ਵਿਚੋਂ ਹੋਣ ਵਾਲੀ ਲੀਕੇਜ਼

ਪ੍ਰਸ਼ਨ 18. ਕੁਦਰਤੀ ਪ੍ਰਦੂਸ਼ਕ ਕਿਹੜੇ-ਕਿਹੜੇ ਹਨ ?
ਉੱਤਰ-(i) ਜਵਾਲਾਮੁਖੀ ਦਾ ਵਿਸਫੋਟ, (ii) ਵਣਾਂ ਨੂੰ ਲੱਗੀ ਅੱਗ, (iii) ਚੱਟਾਨਾਂ ਦੇ ਭੁਰਨਾ, (iv) ਭੂਚਾਲ ਅਤੇ ਕਾਰਬਨੀ ਫੋਕਟ ਪਦਾਰਥਾਂ ਦਾ ਗਲਣ-ਸੜਨ ਆਦਿ ।

ਪ੍ਰਸ਼ਨ 19. ਉਤਪੱਤੀ ਦੇ ਅਨੁਸਾਰ ਪ੍ਰਦੂਸ਼ਕਾਂ ਦੀਆਂ ਕਿਸਮਾਂ ਦੱਸੇ
ਉੱਤਰ-ਉਤਪੱਤੀ ਦੇ ਆਧਾਰ 'ਤੇ ਪ੍ਰਦੂਸ਼ਕ ਦੇ ਪ੍ਰਕਾਰ ਦੇ ਹਨ-
(i) ਪ੍ਰਾਇਮਰੀ ਪ੍ਰਦੂਸ਼ਕ ਅਤੇ (ii) ਸੈਕੰਡਰੀ ਪ੍ਰਦੂਸ਼ਕ ।

ਪ੍ਰਸ਼ਨ 20. ਪਾਰਾ (Mercury) ਲਾਗ ਕਾਰਨ ਲੱਗਣ ਵਾਲੇ ਰੋਗ ਦਾ ਨਾਮ ਦੱਸੋ |
ਉੱਤਰ-ਮਰਕਰੀ ਦੀ ਲਾਗ ਕਾਰਨ ਜਿਹੜਾ ਰੋਗ ਮਨੁੱਖਾਂ ਨੂੰ ਲਗਦਾ ਹੈ । ਉਸ ਨੂੰ ਮਿਨੀ ਮਾਟਾ (Minimata) ਆਖਦੇ ਹਨ ।

                  ਅਭਿਆਸ ਦੇ ਪ੍ਰਸਨ 
            (Textual Questions)


(ੳ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ


ਪ੍ਰਸ਼ਨ 1. ਵਾਤਾਵਰਣਕ ਪ੍ਰਦੂਸ਼ਣ (Environmental Pollution ਤੋਂ ਤੁਸੀਂ ਕੀ ਸਮਝਦੇ ये ?
ਉੱਤਰ-ਵਾਤਾਵਰਣਕ ਪ੍ਰਦੂਸ਼ਣ ਤੋਂ ਭਾਵ ਹੈ ਕਿ ਵਾਤਾਵਰਣ ਨੂੰ ਵਿਅਰਥ ਬਚੇ ਪਦਾਰਥਾ ਤੇ ਹੋਰ ਅਸ਼ੁੱਧੀਆ ਨਾਲ ਪ੍ਰਦੂਸਿਤ ਕਰਨ ਦੀ ਪ੍ਰਕਿਰਿਆ।

ਪ੍ਰਸ਼ਨ-2 ਕੁਦਰਤੀ ਪ੍ਰਦੂਸ਼ਣ (Natural Pollution) ਲਈ ਜ਼ਿੰਮਵਾਰ ਕਾਰਕਾਂ ਦੇ ਨਾ ਦੱਸੋ।
ਉੱਤਰ-ਜਵਾਲਾਮੁਖੀ ਦਾ ਕਿਰਿਆਸ਼ੀਲ ਹੋਣਾ, ਚੱਟਾਨਾ ਦਾ ਖਿਸਕਣਾ ਮਿੱਟੀ ਦਾ ਪਰਨਾ ਕਾਰਬਨਿਕ ਪਦਾਰਥਾਂ ਦਾ ਅਪਘਟਨ ਆਦਿ ਪ੍ਰਾਕ੍ਰਿਤਕ ਪ੍ਰਦੂਸ਼ਣ ਦੇ ਕਾਰਨ ਹਨ।

ਪ੍ਰਸ਼ਨ 3. ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ (Man-made Pollution ਦੇ ਕੀ ਕਾਰਨ ਹਨ ?
ਉੱਤਰ-ਸ਼ਹਿਰੀਕਰਨ, ਉਦਯੋਗੀਕਰਨ, ਪਰਿਵਹਿਣ ਤੇ ਖੇਤੀਬਾੜੀ ਆਦਿ ਸਭ ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ ਆਖਦੇ ਹਨ ।

ਪ੍ਰਸ਼ਨ 4. ਪ੍ਰਦੂਸ਼ਣ (Pollution) ਦੀਆਂ ਮੁੱਖ ਕਿਸਮਾਂ ਕਿਹੜੀਆਂ ਹਨ ?
ਉੱਤਰ-ਪ੍ਰਦੂਸ਼ਣ ਦੇ ਪ੍ਰਕਾਰ ਦਾ ਹੁੰਦਾ ਹੈ-
(1) ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ
(2) ਪ੍ਰਾਕ੍ਰਿਤਕ ਪ੍ਰਦੂਸ਼ਣ।

ਪ੍ਰਸ਼ਨ 5. ਹਵਾ ਵਿੱਚ ਕਿਹੜੀਆਂ ਮੁੱਖ ਗੈਸਾਂ ਮੌਜੂਦ ਹਨ ?
ਉੱਤਰ-ਹਵਾ ਵਿਚ ਮੁੱਖ ਗੈਸਾਂ ਨਾਈਟ੍ਰੋਜਨ (787), ਆਕਸੀਜਨ (21). ਕਾਰਬਨ ਡਾਈਆਕਸਾਈਡ (0.03%) ਤੇ ਹਾਈਡ੍ਰੋਜਨ ਆਦਿ ਮੌਜੂਦ ਹਨ।

ਪ੍ਰਸਨ 6. ਤਾਜੇ ਪਾਣੀ (Fresh Water) ਦੇ ਸ੍ਰੋਤਾਂ ਦੀ ਸੂਚੀ ਬਣਾਉ।
ਉੱਤਰ-ਝੀਲਾ ਝਰਨੇ, ਨਦੀਆਂ ਤੇ ਜਮੀਨੀ ਪਾਣੀ ਤਾਜੇ ਪਾਣੀ ਦੇ ਮੁੱਖ ਸੋਮੇ ਹਨ।

ਪ੍ਰਸ਼ਨ 7. ਜੈਵਿਕ-ਵਿਸ਼ਾਲੀਕਰਨ (Biomagnification) ਕਿਸ ਨੂੰ ਆਖਦੇ ਹਨ ?
ਉੱਤਰ-ਉੱਚ-ਕੋਟੀ ਦੇ ਖਪਤਕਾਰਾਂ ਦੇ ਸਰੀਰ ਵਿਚ ਵਿਸੈਲੇ ਜਹਿਰੀਲੇ ਪਦਾਰਥਾਂ ਦੀ ਮਾਤਰਾ ਦੇ ਵਾਧੇ ਨੂੰ ਜੀਵ ਵਿਸ਼ਾਲੀਕਰਨ ਆਖਦੇ ਹਨ । ਇਸ ਦਾ ਮੁੱਖ ਕਾਰਨ ਭੋਜਨ ਲੜੀ ਵਿਚ ਵਿਸਲੇ ਪਦਾਰਥਾ ਦਾ ਦਾਖ਼ਲਾ ਹੈ ।

ਪ੍ਰਸ਼ਨ 8. ਯੂਟਰੋਫੀਕੇਸ਼ਨ ਜਾਂ ਸੁਪੋਸ਼ਣ (Eutrophication) ਤੇ ਤੁਹਾਡਾ ਕੀ ਭਾਵ ਹੈ ?
ਉੱਤਰ-ਸੁਪੋਸ਼ਣ (Eutrophication) ਨਾਈਟ੍ਰੇਟਸ ਅਤੇ ਫਾਸਫੋਟ ਯੁਕਤ ਰਸਾਇਣਿਕ ਖਾਦਾਂ ਦੀ ਪਾਣੀ ਅੰਦਰ ਮਾਤਰਾ ਦੇ ਵੱਧਣ ਕਾਰਨ ਅਜਿਹੇ ਪਾਣੀ ਅੰਦਰ ਔਲਗੀ/ਕਾਇਤਕ ਮਾਤਰਾ ਬਹੁਤ ਵੱਧ ਜਾਣ ਨੂੰ ਸੁਪੋਸ਼ਣ ਆਖਦੇ ਹਨ । ਸੁਪੋਸ਼ਣ ਦੇ ਕਾਰਨ ਪਾਣੀ ਅੰਦਰ ਰਹਿਣੇ ਵਾਲੇ ਪ੍ਰਾਣੀਆ ਅਤੇ ਬਨਸਪਤੀ ਉੱਤੇ ਮਾੜੇ ਪ੍ਰਭਾਵ ਪੈਣ ਦੇ ਕਾਰਨ ਇਨ੍ਹਾਂ ਦੀ ਮੌਤ ਹੋ ਜਾਂਦੀ ਹੈ | 

ਪ੍ਰਸ਼ਨ 9. ਕਿਸ ਦੀ ਮਾਤਰਾ ਜ਼ਿਆਦਾ ਹੈ, ਸਮੁੰਦਰੀ ਪਾਣੀ ਜਾਂ ਤਾਜ਼ਾ ਪਾਣੀ। ।
ਉੱਤਰ-ਸਮੁੰਦਰੀ ਪਾਣੀ

ਪ੍ਰਸ਼ਨ 10. ਸਮੁੰਦਰੀ ਪਾਣੀ ਦਾ ਪ੍ਰਦੂਸ਼ਣ (Pollution of Marine Water) ਜ਼ਿਆਦਾ ਕਿਉਂ ਹੈ ?
ਉੱਤਰ-ਸਮੁੰਦਰੀ ਪਾਣੀ ਦਾ ਪ੍ਰਦੂਸ਼ਣ ਨਦੀ ਦੇ ਮੁਹਾਣਿਆਂ, ਬੰਦਰਗਾਹਾਂ ਆਦਿ ਤੇ ਜਿਆਦਾ ਤੇਜੀ ਨਾਲ ਹੋ ਰਿਹਾ ਹੈ। ਇਸ ਦਾ ਕਾਰਨ ਹੈ ਕਿ ਸਮੁੰਦਰ ਵਿਚ ਪਾਣੀ ਪ੍ਰਦੂਸ਼ਿਤ ਕਰਨ ਵਾਲੇ ਕਾਰਕਾਂ ਦੀ ਗਿਣਤੀ ਸਭ ਤੋਂ ਜਿਆਦਾ ਹੈ। ਕੱਚੇ ਤੇਲ ਦਾ ਰਿਸਾਵ ਸਮੁੰਦਰੀ ਪਾਣੀ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ ।

ਪ੍ਰਸ਼ਨ 11. ਭੂਮੀ ਦੀ ਰਚਨਾ ਬਾਰੇ ਲਿਖੋ।
ਉੱਤਰ-ਅਕਾਰਬਨਿਕ ਖਣਿਜ (ਚਿਕਣੀ ਮਿੱਟੀ, ਸਿਲਟ ਤੇ ਘੱਟਾ), ਕਾਰਬਨ ਤੱਤ, ਪਾਣੀ ਤੇ ਹਵਾ, ਮਿੱਟੀ ਦੇ ਤੱਤ ਹਨ।

ਪ੍ਰਸ਼ਨ 12 ਤ ਭੋਂ ਖੋਰ ਕਿਸ ਨੂੰ ਆਖਦੇ ਹਨ ?
ਉੱਤਰ-ਭਾਰੀ ਬਾਰਸ, ਤੇਜ਼ ਹਵਾਵਾਂ, ਦਰੱਖ਼ਤਾਂ ਦੀ ਜ਼ਿਆਦਾ ਕਟਾਈ ਨਾਲ ਧਰਤੀ ਦੀ ਉੱਪਰਲੀ ਉਪਯੋਗੀ ਸਤ੍ਹਾ ਦਾ ਖੁਰਨਾ, ਮਿੱਟੀ ਦਾ ਖੁਰਨਾ ਕਹਾਉਂਦਾ ਹੈ।

ਪ੍ਰਸ਼ਨ 13. ਕੁਦਰਤ ਵਿਚ ਭੂਮੀ ਕਿਵੇਂ ਬਣਦੀ ਹੈ ?
ਉੱਤਰ-ਭੂਮੀ ਅਕਾਰਬਨਿਕ ਖਣਿਜਾਂ, ਨਾਸ਼ਵਾਨ ਕਾਰਬਨਿਕ ਤੱਤਾਂ, ਹਵਾ ਤੇ ਸੂਖ਼ਮ ਜੀਵਾਂ ਦਾ ਮਿਸ਼ਰਣ ਹੈ। ਭੂਮੀ ਚੱਟਾਨਾਂ ਦੇ ਟੁੱਟਣ/ਭਰਨ ਨਾਲ ਬਣਦੀ ਹੈ।

ਪ੍ਰਸ਼ਨ 14. ਧੁਨੀ ਦੀ ਤੀਬਰਤਾ ਅਤੇ ਆਵ੍ਰਿਤੀ ਦੀਆਂ ਮਾਪ ਇਕਾਈਆਂ ਦੱਸੋ ।
ਉੱਤਰ-ਧੁਨੀ ਦੀ ਤੀਬਰਤਾ ਨੂੰ ਡੈਸੀਬਲ (Decibel) ਵਿਚ ਤੇ ਆਵ੍ਰਿਤੀ ਨੂੰ ਹਰਟਜ਼ (Hertz) ਵਿਚ ਮਾਪਿਆ ਜਾਂਦਾ ਹੈ।

ਪ੍ਰਸ਼ਨ 15. ਮਨੁੱਖੀ ਕੰਨ ਦੀ ਅਨੁਭਵ ਕਰਨ ਯੋਗ ਧੁਨੀ ਆਵ੍ਰਿਤੀ ਸੀਮਾ ਦੱਸੋ।
ਉੱਤਰ-ਮਨੁੱਖ ਦੇ ਕੰਨ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਦੀ ਆਵਤੀ ਵਾਲੀ ਧੁਨੀ ਨੂੰ ਅਨੁਭਵ ਕਰ ਸਕਦੇ ਹਨ।

ਪ੍ਰਸ਼ਨ 16. ਉਤਪਰਿਵਰਤਨ (Mutation) ਕਿਸ ਨੂੰ ਆਖਦੇ ਹਨ ?
ਉੱਤਰ-ਆਇਨੀ ਕਿਰਨਾਂ ਕਾਰਨ ਸਜੀਵਾਂ ਦੇ DNA ਵਿਚ ਪਰਿਵਰਤਨ ਆਉਣ ਨਾਲ ਅਨੁਵੰਸਕੀ ਪਰਿਵਰਤਨ ਨੂੰ ਉਤਪਰਿਵਰਤਨ ਕਿਹਾ ਜਾਂਦਾ ਹੈ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1. ਉਦਯੋਗਿਕ ਧੁਆਂਖੀ ਧੁੰਦ (Industrial Smog) ਅਤੇ ਪ੍ਰਕਾਸ਼-ਰਸਾਇਣਿਕ ਧੁੰਦ (Photochemical Smog) ਵਿਚ ਅੰਤਰ ਸਪੱਸ਼ਟ ਕਰੋ । 
ਉੱਤਰ- ਉਦਯੋਗਿਕ ਧੁਆਂਖੀ-ਧੁੰਦ (Industrial Smog)
ਉਦਯੋਗਿਕ ਧੁਆਖੀ ਧੁੰਦ, ਧੁੰਆ ਗੈਸਾਂ ਤੇ ਧੁੰਦ ਦਾ ਮਿਸ਼ਰਣ ਹੈ ।

ਪ੍ਰਕਾਸ਼ ਰਸਾਇਣਿਕ-ਧੁੰਦ (Photochemical Smog)
ਇਹ ਧੁੰਦ ਹਵਾ ਪ੍ਰਦੂਸਕਾਂ ਦੇ ਸੂਰਜ ਦੀ ਰੋਸ਼ਨੀ ਦੇ ਪ੍ਰਭਾਵ ਵਿਚ ਪਰਸਪਰ ਕਿਰਿਆ ਦੇ ਪਰਿਣਾਮਸਰੂਪ ਪੈਦਾ ਹੁੰਦੀ ਹੈ ।

ਪ੍ਰਸ਼ਨ 2. ਤੇਜ਼ਾਬੀ ਵਰਖਾ (Acid Rain) ਕਿਵੇਂ ਹੁੰਦੀ ਹੈ ?
ਉੱਤਰ-ਹਵਾ ਵਿਚ ਪੈਦਾ ਹੋਈਆ ਗੈਸਾਂ ਸਲਫਰ ਡਾਈਆਕਸਾਈਡ (SO). ਨਾਈਟ੍ਰੋਜਨ ਡਾਈਆਕਸਾਈਡ (NO.. ਜਦੋਂ ਹਵਾ ਵਿਚਲੇ ਜਲਵਾਸ਼ਪਾਂ ਨਾਲ ਕਿਰਿਆ ਕਰਦੀਆਂ ਹਨ ਤਾਂ ਗੰਧਕ ਦਾ ਤੇਜਾਬ (H-SO) ਤੇ ਨਾਈਟ੍ਰੋਜਨ ਦਾ ਤੇਜ਼ਾਬ (HNO3) ਬਣਦੇ ਹਨ ਅਤੇ ਵਰਖਾ ਦੇ ਨਾਲ ਧਰਤੀ ਤੇ ਪੈਂਦੇ ਹਨ। ਇਸ ਨਾਲ ਫ਼ਸਲਾਂ, ਜੀਵਾਂ ਅਤੇ ਸੰਗਮਰਮਰ ਵਾਲੀਆ ਇਮਾਰਤਾਂ ਨੂੰ ਹਾਨੀ ਪਹੁੰਚਦੀ ਹੈ। ਇਸ ਤੇਜ਼ਾਬ ਵਾਲੀ ਵਰਖਾ ਨੂੰ ਤੇਜ਼ਾਬੀ ਬਾਰਸ਼ ਜਾਂ ਤੇਜ਼ਾਬੀ ਵਰਖਾ ਆਖਦੇ ਹਨ।

ਪ੍ਰਸ਼ਨ 3. ਕਾਰਬਨ ਡਾਈਆਕਸਾਈਡ (CO2) ਦੇ ਅਧਿਕਤਰ ਨਿਕਾਸ ਦਾ ਕੀ ਹਾਨੀਕਾਰਕ ਪ੍ਰਭਾਵ ਹੈ ?
ਉੱਤਰ-ਕਾਰਬਨ ਡਾਈਆਕਸਾਈਡ ਇਕ ਗ੍ਰੀਨ ਹਾਊਸ ਗੈਸ (Green House Gas) ਹੈ, ਜਿਸਦੇ ਪੈਦਾ ਹੋਣ ਨਾਲ ਵਿਸ਼ਵ ਤਾਪਮਾਨ ਵਿਚ ਵਾਧਾ ਜਿਸਨੂੰ ਗਲੋਬਲ ਵਾਰਮਿੰਗ (Global Warning) ਕਿਹਾ ਜਾਂਦਾ ਹੈ. ਰਿਹਾ ਹੈ। ਇਹ ਮਨੁੱਖੀ ਜਾਤੀ ਤੇ ਹੋਰ ਜੀਵ ਜੰਤੂਆ ਲਈ ਘਾਤਕ ਸਿੱਧ ਹੋ ਰਿਹਾ ਹੈ। ਇਸ ਕਾਰਨ ਪਹਾੜਾਂ ਅਤੇ ਗਲੇਸ਼ੀਅਰਾਂ ਦੀ ਬਰਫ਼ ਪਿਘਲ ਕੇ ਮੈਦਾਨੀ ਇਲਾਕਿਆਂ ਵਿਚ ਆਉਣ ਦਾ ਖ਼ਤਰਾ ਹੈ, ਇਸ ਨਾਲ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਵੇਗੀ।

ਪ੍ਰਸ਼ਨ 4. ਸਾਨੂੰ ਕਿਨ੍ਹਾਂ ਉਦੇਸ਼ਾਂ ਲਈ ਤਾਜ਼ੇ ਪਾਣੀ (Fresh Water) ਦੀ ਜ਼ਰੂਰਤ ਪੈਂਦੀ ਹੈ ?
ਉੱਤਰ-ਕੱਪੜੇ ਧੋਣ, ਖਾਣਾ ਪਕਾਉਣ, ਸਿੰਚਾਈ ਕਰਨ, ਬਰਤਨ ਧੋਣ ਨਹਾਉਣ ਤੇ ਪੀਣ ਲਈ ਤਾਜੇ ਪਾਣੀ ਦੀ ਜ਼ਰੂਰਤ ਹੁੰਦੀ ਹੈ। ਤਾਜਾ ਪਾਣੀ ਜਲੀ ਜੀਵਨ ਦੇ ਵਿਕਾਸ ਲਈ ਵੀ ਜ਼ਰੂਰੀ ਹੈ।

ਪ੍ਰਸ਼ਨ 5. ਪਾਣੀ ਪ੍ਰਦੂਸ਼ਣ (Water Pollution) ਦੀ ਪਰਿਭਾਸ਼ਾ ਦਿਓ।
ਉੱਤਰ-ਪਾਣੀ ਪ੍ਰਦੂਸ਼ਣ ਤੋਂ ਭਾਵ ਹੈ, ਇਸ ਵਿਚ ਕਾਰਬਨਿਕ, ਅਕਾਰਬਨਿਕ ਜੈਵਿਕ ਅਤੇ ਵਿਕਿਰਣ ਤੱਤਾ ਦਾ ਅਣਇੱਛਿਤ ਤਰੀਕੇ ਨਾਲ ਮਿਲਣਾ।

ਪ੍ਰਸ਼ਨ 6. ਭੂਮੀਗਤ ਪਾਣੀ (Underground Water) ਦਾ ਪ੍ਰਦੂਸ਼ਣ ਕਿਵੇਂ ਹੁੰਦਾ ਹੈ ? 
ਉੱਤਰ-ਘੁਲਣਸ਼ੀਲ ਕੀਟਨਾਸ਼ਕਾਂ ਦੇ ਭੂਮੀ ਵਿਚ ਰਿਸਣ ਨਾਲ ਭੂਮੀਗਤ ਪਾਣੀ ਦਾ ਪ੍ਰਦੂਸਣ ਹੁੰਦਾ ਹੈ ।

 ਪ੍ਰਸ਼ਨ 7. ਰੇਡੀਏਸ਼ਨ ਪ੍ਰਦੂਸ਼ਣ (Radiation Pollution) ਦਾ ਕੀ ਕਾਰਨ ਹੈਂ ? 
ਉੱਤਰ-ਰੇਡੀਓਐਕਟਿਵ ਪਦਾਰਥਾ ਤੋਂ ਪੈਦਾ ਹੋਈਆਂ ਵਿਕਿਰਣਾਂ ਜਿਵੇਂ (a) ਬੀਟਾ (b) ਤੇ ਗਾਮਾ (c) ਕਿਹਨਾਂ ਕਾਲ ਰੇਡੀਏਸ਼ਨ ਪ੍ਰਦੂਸ਼ਣ ਹੁੰਦਾ ਹੈ । 

ਪ੍ਰਸ਼ਨ 8 ਸ਼ੋਰ ਪ੍ਰਦੂਸ਼ਣ (Noice Pollution) ਦੇ ਮੁੱਖ ਸ੍ਰੋਤ ਦੱਸੋ |
ਉੱਤਰ- ਆਵਾਜਾਈ, ਘਰੇਲੂ ਯੰਤਰ, ਪਟਾਕੇ ਤੇ ਵਿਸਫੋਟਕ ਸਾਮੱਗਰੀ, ਲਾਊਡ ਸਪੀਕਰ, ਵਪਾਰਕ ਯੰਤਰ ਤੇ ਖੇਤੀਬਾੜੀ ਪ੍ਰਦਸ਼ਣ ਹੁੰਦਾ ਹੈ। ਵਪਾਰਕ ਯੰਤਰ ਤੇ ਖੇਤੀਬਾਤੀ ਯੰਤਰ ਆਦਿ ਸਭ ਸ਼ੋਰ ਪ੍ਰਦੂਸ਼ਣ ਦੇ ਕਾਰਨ ਹਨ | 

ਪ੍ਰਸ਼ਨ 9. ਰੇਡੀਓ ਐਕਟਿਵ ਖੈ (Radio Active Decay) ਕੀ ਹੁੰਦਾ ਹੈ ? ਉਦਾਹਰਨ ਦਿਉ | 
ਉੱਤਰ - ਰੇਡੀਉ ਐਕਟਿਵ ਪਦਾਰਥਾਂ ਤੋਂ ਪੈਂਦਾ ਹੋਣ ਵਾਲੀਆਂ ਵਿਕਿਰਨਾਂ ਨੂੰ ਰੇਡੀਓਐਕਟਿਵ ਖੈ ਆਖਦੇ ਹਨ. ਜਿਸ ਤਰ੍ਹਾ ਐਲਫਾ (a). ਬੀਟਾ (ੳ) ਗਾਮਾ (v) ਵੀਕੀਰਨਾਂ I

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II) 

ਪ੍ਰਸ਼ਨ 1 ਪਥਰਾਟ ਬਾਲਣ (Fossil Fuel) ਪ੍ਰਦੂਸ਼ਣ ਕਿਵੇਂ ਕਰਦੇ ਹਨ ? 
ਉੱਤਰ-ਕੋਲਾ, ਤੇਲ, ਕੁਦਰਤੀ ਗੈਸ ਨੂੰ ਪਥਰਾਟ ਬਾਲਣ ਕਹਿੰਦੇ ਹਨ। ਇਨ੍ਹਾਂ ਦੇ ਨਾਲ CO₂ ਹੋਏ ਹੋਰ ਵਿਅਰਥ ਪਦਾਰਥ ਪੈਦਾ ਹਾਈਡੋ-ਕਾਰਬਨ (ਮੀਥੇਨ, ਈਵਨ, ਬਿਊਟਨ) ਤੇ ਲਟਕਦੇ ਹਨ। ਇਨ੍ਹਾਂ ਸਭ ਹਾਨੀਕਾਰਕ ਗੈਸਾਂ ਦੇ ਪੈਦਾ ਹੋਣ ਨਾਲ ਪਥਰਾਟ ਬਾਲਣ ਵਿਯ ਪ੍ਰਦੂਸਣ ਪੈਦਾ ਹੁੰਦਾ ਹੈ। ਇਹ ਜ਼ਹਿਰੀਲੀਆ ਭੇਜੋ ਸਵ CO. CO ਸਾਹ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਹਨ, ਜਦਕਿ NO, N SO, SO, ਤੇਜ਼ਾਬੀ ਬਾਰਸ਼ ਦਾ ਕਾਰਨ ਬਣਦੀਆਂ ਹਨ। 

ਪ੍ਰਸ਼ਨਾ 2 ਸਮੁੰਦਰੀ ਪਾਣੀ ਪ੍ਰਦੂਸ਼ਣ ਦੇ ਮੁੱਖ ਸ੍ਰੋਤਾਂ (Sources of Marine Water Pollution) ਦਾ ਵੇਰਵਾ ਦਿਓ । 
ਉੱਤਰ-ਸਮੁੰਦਰੀ ਪਾਣੀ ਪ੍ਰਦੂਸ਼ਣ ਮਨੁੱਖੀ ਅਤੇ ਪ੍ਰਾਕ੍ਰਿਤਕ ਦੋਹਾਂ ਕਾਰਨਾਂ ਕਰਕੇ ਹੁੰਦਾ ਹੈ। ਮਨੁੱਖੀ ਗਤੀਵਿਧੀਆਂ ਵਿਚ, ਬੇੜੀਆਂ ਵਿਚ ਆਨੰਦ ਲੈਂਦੇ ਸਮੇਂ ਸੁੱਟਿਆ ਜਾਣ ਵਾਲਾ ਕੂਰਾ- ਕਰਕਟ, ਵਪਾਰਕ ਬੇੜੀਆਂ ਦੁਆਰਾ ਸੁੱਟਿਆ ਜਾਣ ਵਾਲਾ ਕਚਰਾ, ਸੀਵਰੇਜ ਦਾ ਜਮ੍ਹਾ ਹੋਣਾ, ਭੱਟੀ ਖੇਤਰਾਂ ਅਤੇ ਸ਼ਹਿਰੀ ਖੇਤਰਾਂ ਦਾ ਉਦਯੋਗਿਕ ਵਿਅਰਥ ਪਦਾਰਥ ਸ਼ਾਮਿਲ ਹੁੰਦਾ ਹੈ। ਦੁਰਘਟਨਾਵਾਂ ਵੇਲੇ ਤੇਲ ਦੇ ਟੈਂਕਰਾਂ ਦੇ ਲੀਕ ਹੋਣ ਨਾਲ ਕੁਦਰਤੀ ਤੇਲ ਦਾ ਰਿਸਾਵ ਅਤੇ ਤੇਲ ਕੱਢਦੇ ਜਾਂ ਤੇਲ ਸੋਧਦੇ ਸਮੇਂ ਵਰਤੀ ਜਾਣ ਵਾਲੀ ਡਰਿਲਿੰਗ ਆਦਿ ਸਭ ਸਮੁੰਦਰੀ ਪਾਲ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ। ਇਸ ਨਾਲ ਸਮੁੰਦਰੀ ਜੀਵਾਂ ਉੱਪਰ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ ਤੇ ਕਈ ਸਮੁੰਦਰੀ ਜੀਵਾਂ ਦੀ ਮੌਤ ਵੀ ਹੁੰਦੀ ਜਾ ਰਹੀ ਹੈ। ਸਮੁੰਦਰੀ ਪੌਦਿਆਂ ਉੱਪਰ ਵੀ ਇਸਦਾ ਪ੍ਰਭਾਵ ਸਹਿਜੇ ਹੀ ਦੇਖਿਆ ਜਾ ਸਕਦਾ ਹੈ। ਖੇਤਾਂ ਵਿਚ ਛਿੜਕਾਅ ਦੌਰਾਨ ਵਰਤੇ ਜਾਣ ਵਾਲੇ ਕੀਟਨਾਸ਼ਕ ਬਾਰਿਸ਼ ਦੇ ਨਾਲ ਵਹਿ ਕੇ ਸਮੁੰਦਰੀ ਪਾਣੀ ਨੂੰ ਦੂਸ਼ਿਤ ਕਰਦੇ ਹਨ।

ਪ੍ਰਸ਼ਨ 3. ਸਮੁੰਦਰੀ ਪਾਣੀ ਪ੍ਰਦੂਸ਼ਣ (Sea Water Pollution /Marine Pollution) ਸਮੁੰਦਰੀ ਜੀਵਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-ਸਮੁੰਦਰੀ ਜੀਵ ਸਮੁੰਦਰੀ ਪਾਣੀ ਪ੍ਰਦੂਸ਼ਣ ਦਾ ਸ਼ਿਕਾਰ ਬਣਦੇ ਹਨ। ਇਸ ਨੂੰ ਹੇਠ ਲਿਖੇ ਤਰੀਕਿਆਂ ਨਾਲ ਸਪੱਸ਼ਟ ਕੀਤਾ ਜਾ ਸਕਦਾ ਹੈ
(1) ਦੁਰਘਟਨਾ ਵੇਲੇ ਤੇਲ ਦੇ ਰਿਸਣ ਨਾਲ ਸਮੁੰਦਰੀ ਪਾਣੀ ਤੇ ਤੇਲ ਦੀ ਪਰਤ ਜੰਮਣ ਨਾਲ ਸਮੁੰਦਰੀ ਜੀਵਾਂ ਨੂੰ ਪੁੱਜਣ ਵਾਲੀ ਆਕਸੀਜਨ ਵਿਚ ਕਮੀ ਆ ਜਾਂਦੀ ਹੈ, ਜਿਸ ਕਾਰਨ ਉਹਨਾਂ ਦਾ ਜੀਵਨ ਖ਼ਤਰੇ ਵਿਚ ਪੈ ਜਾਂਦਾ ਹੈ। ਬਨਸਪਤੀ ਨੂੰ ਪੂਰਨ ਰੂਪ ਵਿਚ ਸੂਰਜ ਦੀ ਰੋਸ਼ਨੀ ਨਹੀਂ ਮਿਲਦੀ, ਜਿਸ ਕਰਕੇ ਜਲੀ ਪੌਦਿਆ ਵਿਚ ਪ੍ਰਕਾਸ਼ ਸੰਸਲੇਸ਼ਣ ਪ੍ਰਕਿਰਿਆ ਦੀ ਦਰ ਵਿਚ ਕਮੀ ਆ ਜਾਂਦੀ ਹੈ।

(2) ਸੀਵਰੇਜ ਦੇ ਨਿਕਾਸ ਕਾਰਨ, ਸਮੁੰਦਰੀ ਪਾਣੀ ਵਿਚ ਹੋਣ ਵਾਲੇ ਸ਼ੈਵਾਲ ਤੋਂ ਕਾਈ ਆਦਿ ਨੂੰ ਪੋਸ਼ਕ ਤੱਤ ਮਿਲ ਜਾਦੇ ਹਨ। ਇਸ ਨਾਲ ਇਨ੍ਹਾਂ ਦੀ ਮਾਤਰਾ ਬਹੁਤ ਜਿਆਦਾ ਵੱਧ ਜਾਂਦੀ ਹੈ ਤੇ ਇਸ ਕਾਰਨ ਸਮੁੰਦਰੀ ਜੀਵਾ ਨੂੰ ਆਕਸੀਜਨ ਤੇ ਰੌਸ਼ਨੀ ਲੋੜੀਂਦੀ ਮਾਤਰਾ ਵਿਚ ਨਹੀਂ ਮਿਲਦੀ। ਇਸ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਜਾਦੀ ਹੈ।

ਇਸ ਪ੍ਰਕਾਰ ਸਮੁੰਦਰੀ ਪਾਣੀ ਪ੍ਰਦੂਸ਼ਣ ਸਮੁੰਦਰੀ ਜੀਵਾ ਤੇ ਬਹੁਤ ਬੁਰਾ ਪ੍ਰਭਾਵ ਪੈਦਾ ਕਰਦਾ चे।

ਪ੍ਰਸ਼ਨ 4. ਭੂਮੀ ਪ੍ਰਦੂਸ਼ਣ ਦੇ ਸ੍ਰੋਤਾਂ (Sources of Land Pollution) ਉੱਪਰ ਇਕ ਨੋਟ ਲਿਖੋ।
ਉੱਤਰ-ਮਿੱਟੀ ਪ੍ਰਦੂਸ਼ਣ ਤੋਂ ਭਾਵ ਹੈ ਮਿੱਟੀ ਦੇ ਹਾਨੀਕਾਰਕ ਤੱਤਾਂ ਜਿਸ ਨਾਲ ਮਿੱਟੀ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ ਨਾਲ ਦੂਸ਼ਿਤ ਹੋਣਾ। ਮਿੱਟੀ ਪ੍ਰਦੂਸ਼ਣ ਨੂੰ ਦੋ ਤਰ੍ਹਾਂ ਦੇ ਕਾਰਕ ਪ੍ਰਭਾਵਿਤ ਕਰਦੇ ਹਨ-
(1) ਮਨੁੱਖੀ ਕਾਰਕ
(2) ਕੁਦਰਤੀ ਕਾਰਕ ।

1. ਮਨੁੱਖੀ ਕਾਰਕ (Man Made Factors)—ਘਰੇਲੂ ਵਿਅਰਥ ਪਦਾਰਥ ਜਿਸ ਤਰ੍ਹਾਂ ਖ਼ਾਲੀ ਬੋਤਲਾ, ਰਸੋਈ ਘਰਾਂ ਦੀ ਰਹਿੰਦ-ਖੂੰਹਦ, ਵਾਧੂ ਅਖ਼ਬਾਰਾਂ ਦੀ ਰੱਦੀ, ਸੀਮਿੰਟ, ਚਮਤਾ ਆਦਿ ਦਾ ਮਿੱਟੀ ਵਿਚ ਮਿਲਣਾ, ਉਦਯੋਗਿਕ ਰਹਿੰਦ-ਖੂੰਹਦ ਦੁਆਰਾ ਪ੍ਰਦੂਸ਼ਿਤ ਹੋਣਾ ਤੇ ਕੀਟਨਾਸ਼ਕਾਂ ਦਾ ਮਿੱਟੀ ਵਿਚ ਮਿਲਣਾ।

2. ਕੁਦਰਤੀ ਕਾਰਕ (Natural Factors)—ਤੇਜ਼ ਹਵਾਵਾਂ, ਜਵਾਲਾਮੁਖੀ ਦੇ ਕਿਰਿਆਸ਼ੀਲ ਹੋਣ ਨਾਲ, ਵਰਖਾ ਦਾ ਪਾਣੀ, ਜੰਗਲਾਂ ਦੀ ਅੱਗ, ਚਟਾਨਾਂ ਦਾ ਖਿਸਕਣਾ, ਹੜ੍ਹ ਆਦਿ।

ਪ੍ਰਸ਼ਨ 5. ਧੁਨੀ ਪ੍ਰਦੂਸ਼ਣ (Sound Pollution) ਦੇ ਕੀ-ਕੀ ਮਾੜੇ ਪ੍ਰਭਾਵ ਹਨ ?
ਉੱਤਰ-ਉੱਚ ਰਕਤ ਦਬਾਅ, ਤਣਾਅ, ਪੈਪਟਿਕ ਅਲਸਰ, ਮਨੋਵਿਗਿਆਨਿਕ ਦਬਾਅ ਦਿਲ ਦੀ ਗਤੀ ਦਾ ਵਧਣਾ, ਚਿੜਚੜਾਪਣ, ਦਿਮਾਗ਼ੀ ਨੁਕਸਾਨ ਹੋਣਾ, ਪਾਚਨ ਸੰਬੰਧੀ ਰੋਗ ਆਦਿ ਸਭ ਧੁਨੀ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵ ਹਨ।

ਪ੍ਰਸ਼ਨ 6. ਪੌਦਿਆਂ ਦੇ ਵਿਕਾਸ ਲਈ ਭੂਮੀ ਪ੍ਰਦੂਸ਼ਣ ਮਿੱਟੀ ਨੂੰ ਅਯੋਗ ਕਿਵੇਂ ਬਣਾਉਂਦਾ ਹੈ ? 
ਉੱਤਰ-ਭੂਮੀ ਪ੍ਰਦੂਸ਼ਣ ਨਾਲ ਭੂਮੀ ਦੀ ਸੰਰਚਨਾ ਗੁਣਵੱਤਾ ਤੇ ਉਪਜਾਊ ਸ਼ਕਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਮਿੱਟੀ ਪ੍ਰਦੂਸਣ ਨਾਲ ਪੌਦਿਆਂ ਦਾ ਵਿਕਾਸ ਚੰਗੀ ਤਰ੍ਹਾਂ ਨਹੀਂ ਹੁੰਦਾ। ਮਿੱਟੀ ਵਿਚ ਮਿਲੇ ਕੀਟਨਾਸ਼ਕ ਤੇ ਖਾਦਾਂ ਪੌਦਿਆਂ ਨੂੰ ਭਾਵੇਂ ਕੀੜੇ-ਮਕੌੜਿਆਂ ਤੋਂ ਬਚਾਉਂਦੀਆ ਹਨ ਤੇ ਪੋਸ਼ਟਿਕ ਤੱਤ ਦਿੰਦੇ ਹਨ। ਪਰੰਤੂ ਇਨ੍ਹਾਂ ਦੀ ਲੋੜ ਤੋਂ ਵੱਧ ਵਰਤੋਂ ਅਤੇ ਪਾਣੀ ਦੇ ਇਕੱਠੇ ਹੋਣ ਨਾਲ ਮਿੱਟੀ ਵਿਚ ਲੂਣ ਦੀ ਮਾਤਰਾ ਲੋੜ ਨਾਲੋਂ ਜ਼ਿਆਦਾ ਵੱਧ ਜਾਂਦੀ ਹੈ, ਜਿਸ ਕਾਰਨ ਪੌਦਿਆਂ ਦੀ ਰੋਗਵਾਹਕ ਸ਼ਕਤੀ ਵੱਧ ਜਾਂਦੀ ਹੈ। ਦੂਸਰਾ ਇਹ ਸਿੱਟੀ ਖੁਰਨ ਨਾਲ ਉਪਜਾਊ ਪਰਤ ਦੇ ਨੁਕਸਾਨ ਨਾਲ ਪੌਦਿਆਂ ਨੂੰ ਪੋਸ਼ਟਿਕ ਤੱਤਾਂ ਦੀ ਕਮੀ ਹੋਣ ਕਾਰਨ ਉਨ੍ਹਾਂ ਦਾ ਵਿਕਾਸ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ। ਇਸ ਤਰ੍ਹਾਂ ਪ੍ਰਦੂਸ਼ਣ ਨਾਲ ਭੂਮੀ ਪੌਦਿਆਂ ਦੇ ਸਹੀ ਵਿਕਾਸ ਕਰਨ ਲਈ ਅਯੋਗ ਹੋ ਜਾਂਦੀ ਹੈ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. (Air Pollution ) ਦੇ ਵੱਖ ਵੱਖ ਸ੍ਰੋਤਾਂ ਦੀ ਵਿਆਖਿਆ ਕਰੋ।
ਉੱਤਰ-ਹਵਾ ਪ੍ਰਦੂਸ਼ਣ (Air Pollution)—ਹਵਾ ਪ੍ਰਦੂਸ਼ਣ ਤੋਂ ਭਾਵ ਹੈ ਕਿ ਹਵਾ ਵਿਚ ਜਹਿਰੀਲੇ ਅਣਚਾਹੇ ਪਦਾਰਥਾਂ ਤੇ ਗੈਸਾਂ ਦਾ ਜਮ੍ਹਾ ਹੋਣਾ ਜਿਸ ਨਾਲ ਹਵਾ ਜੀਵਤ ਪ੍ਰਾਣੀਆ ਲਈ ਹਾਨੀਕਾਰਕ ਬਣ ਜਾਂਦੀ ਹੈ। ਹਵਾ ਪ੍ਰਦੂਸ਼ਣ ਅੱਜ ਦੇ ਆਧੁਨਿਕ ਸਮਾਜ ਦੀਆਂ ਮੁੱਖ ਸਮੱਸਿਆਵਾਂ ਵਿਚੋਂ ਇਕ ਮਹੱਤਵਪੂਰਨ ਸਮੱਸਿਆ ਹੈ। ਹਵਾ ਪ੍ਰਦੂਸ਼ਣ ਦੇ ਹਨ, ਜਿਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ- ਬਹੁਤ ਸਾਰੇ ਕਾਰਨ

1. ਆਵਾਜਾਈ ਦੇ ਸਾਧਨ (Means of Transport) ਆਵਾਜਾਈ ਦੇ ਸਾਧਨਾਂ ਵਿਚੋਂ ਨਿਕਲਣ ਵਾਲਾ ਧੂੰਆ ਹਵਾ ਪ੍ਰਦੂਸ਼ਣ ਦਾ ਮੁੱਖ ਸੋਮਾ ਹੈ। ਇਸ ਧੰਏਂ ਵਿਚ ਬਹੁਤ ਸਾਰੀਆਂ ਗੈਸਾ ਜਿਸ ਤਰ੍ਹਾਂ CO. CO, ਆਦਿ ਸ਼ਾਮਿਲ ਹੁੰਦੀਆਂ ਹਨ, ਜੋ ਹਵਾ ਨੂੰ ਪ੍ਰਦੂਸਿਤ ਕਰਦੀਆਂ ਹਨ।

2 ਪਥਰਾਟ ਬਾਲਣ (Fossil Fuels) ਪ੍ਰਥਰਾਟ ਬਾਲਣ (ਕੋਲਾ, ਤੇਲ) ਦੇ ਜਲਣ ਨਾਲ ਪੈਦਾ ਹੋਇਆ ਸਲਫਰ ਹਵਾ ਵਿਚੋਂ ਲੈ ਕੇ ਉਸ ਨਾਲ ਕਿਰਿਆ ਕਰਕੇ SOਲ ਨਾਲ ਨਿਰਮਾਣ ਕਰਦਾ ਹੈ। ਇਸ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਤੇ ਤੇਜਾਬੀ ਵਰਖਾ ਦੀ ਦਾ ਵੀ ਵੱਧ ਰਿਹਾ ਹੈ।

3. ਘਰੇਲੂ ਕਾਰਕ (Domestic Factors)—ਘਰਾਂ ਵਿਚ ਜਲਾਏ ਜਾਣ ਵਾਲੇ ਚੁੱਲ੍ਹਿਆ ਵਿਚ ਲੱਕੜੀ ਦੇ ਬਲਣ ਤੇ ਕੋਲੇ ਦੇ ਬਲਣ ਨਾਲ, ਸਫ਼ਾਈ ਕਰਦੇ ਸਮੇਂ ਵਾਧੂ ਪਦਾਰਥੀਆ ਹਵਾ ਵਿਚ ਮਿਲਣ ਨਾਲ ਹਵਾ ਪ੍ਰਦੂਸ਼ਣ ਹੁੰਦਾ ਹੈ।

4. ਉਦਯੋਗਿਕ ਕਾਰਕ (Industrial Factors)—ਉਦਯੋਗਾਂ ਦੀਆਂ ਚਿਮਨੀਆਂ ਵਿਚੋਂ ਨਿਕਲਣ ਵਾਲਾ ਧੂੰਆਂ ਜਿਸ ਵਿਚ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਦੇ ਨਾਲ ਲਟਕਦੇ ਹੋਏ ਵਿਅਰਥ ਪਦਾਰਥ ਹੁੰਦੇ ਹਨ, ਨਾਲ ਵੀ ਹਵਾ ਪ੍ਰਦੂਸ਼ਣ ਫੈਲਦਾ ਹੈ।

5. ਖੇਤੀਬਾੜੀ ਗਤੀਵਿਧੀਆਂ (Agricultural Activities)—ਇਹ ਵੀ ਹਵਾ ਪ੍ਰਦੂਸਣ ਦਾ ਮੁੱਖ ਕਾਰਨ ਹਨ, ਜਿਵੇਂ ਕੀਟਨਾਸ਼ਕਾਂ ਦਾ ਛਿੜਕਾਅ, ਫ਼ਸਲਾਂ ਦੇ ਵਾਧੂ ਪਦਾਰਥਾਂ ਨੂੰ ਜਲਾਉਣਾ, ਝੋਨੇ ਦੇ ਖੇਤਾਂ ਵਿਚ ਮੀਥੇਨ (Methane) ਦੀ ਉਤਪੱਤੀ ਖਾਦਾਂ ਅਤੇ ਕੀਟਨਾਸ਼ਕਾ ਦਾ ਛਿੜਕਾਅ ਤੇ ਖੇਤੀਬਾੜੀ ਕਾਰਜਾਂ ਦੌਰਾਨ ਉੱਡਣ ਵਾਲਾ ਘੱਟਾ ਵੀ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ।

6. ਖਦਾਨ ਪ੍ਰਕਿਰਿਆ (Mining Activities)—ਕੋਲਾ, ਲਾਈਮਸਟੋਨ (ਚੂਨੇ ਦਾ ਪੱਥਰ). ਲੋਹਾ ਆਦਿ ਦੀ ਖਦਾਨ ਪ੍ਰਕਿਰਿਆ ਦੌਰਾਨ ਪੈਦਾ ਹੋਇਆ ਘੱਟਾ ਵੀ ਹਵਾ ਪ੍ਰਦੂਸ਼ਣ ਦਾ ਕਾਰਨ है।

ਇਸ ਪ੍ਰਕਾਰ ਆਵਾਜਾਈ ਦੇ ਸਾਧਨ, ਖੇਤੀਬਾੜੀ ਕਾਰਜ, ਉਦਯੋਗ, ਘਰੇਲੂ ਵਿਅਰਥ ਪਦਾਰਥ, ਖਦਾਨ ਪ੍ਰਕਿਰਿਆ ਆਦਿ ਸਭ ਹਵਾ ਪ੍ਰਦੂਸ਼ਣ ਦੇ ਕਾਰਨ ਹਨ।

ਪ੍ਰਸ਼ਨ 2. ਹਵਾ ਪ੍ਰਦੂਸ਼ਣ ਦੇ ਬੁਰੇ ਪ੍ਰਭਾਵਾਂ (Ill Effects of Air Pollution) ਦਾ ਵਰਣਨ ਕਰੋ |
ਉੱਤਰ-ਹਵਾ ਪ੍ਰਦੂਸ਼ਣ ਤੋਂ ਭਾਵ ਹੈ ਕਿ ਹਵਾ ਵਿਚ ਸੰਘਟਕਾਂ, ਸੰਘਣਤਾ ਤੇ ਸੰਰਚਨਾ ਵਿਚ ਹਾਨੀਕਾਰਕ ਵਿਅਰਥ ਪਦਾਰਥਾਂ ਦੇ ਮਿਲਣ ਨਾਲ ਆਇਆ ਪਰਿਵਰਤਨ। ਇਸ ਨਾਲ ਹਵਾ ਸਾਹ ਲੈਣ ਯੋਗ ਨਹੀਂ ਰਹਿੰਦੀ ਤੇ ਬਹੁਤ ਸਾਰੇ ਸਾਹ ਦੇ ਰੋਗ ਜਿਵੇਂ ਫੇਫੜਿਆਂ ਦਾ ਕੈਂਸਰ ਆਦਿ ਹੋ ਜਾਂਦੇ ਹਨ। ਹਵਾ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵ, ਉਸ ਵਿਚ ਮਿਲ ਰਹੇ ਵੱਖ-ਵੱਖ ਪ੍ਰਦੂਸ਼ਕਾ ਕਰਕੇ ਹੁੰਦੇ ਹਨ, ਜਿਸ ਤਰ੍ਹਾਂ-

(1) ਹਵਾ ਵਿਚ ਅਮੋਨੀਆ (NH3) ਦਾ ਮਿਲਣਾ ਪੇੜ-ਪੌਦਿਆਂ ਦੇ ਵਾਧੇ ਲਈ ਹਾਨੀਕਾਰ ਹੈ ਕਿਉਂਕਿ ਇਹ ਪੌਦਿਆਂ ਦੇ ਪੱਤਿਆਂ ਦਾ ਰੰਗ ਵਿਗਾੜ ਦਿੰਦੀ ਹੈ। ਇਹ ਤਣਿਆ ਅਤੇ ਜਗ੍ਹਾ ਦੇ ਵਿਕਾਸ ਨੂੰ ਖ਼ਤਮ ਕਰ ਦਿੰਦੀ ਹੈ। ਇਹ ਅੱਖਾਂ ਵਿਚ ਜਲਣ, ਛੇਫੜਿਆਂ ਤੇ ਸਾਹ ਕਿਰਿਆ 'ਤੇ ਬੁਰਾ ਪ੍ਰਭਾਵ ਪਾਉਂਦੀ ਹੈ।

(2) ਸਲਫਰ ਡਾਈਆਕਸਾਈਡ (SO2) ਦੇ ਹਵਾ ਵਿਚ ਮਿਲਣ ਨਾਲ ਤੇਜਾਬੀ ਵਰਖਾ ਹੁੰਦੀ ਹੈ, ਜੋ ਸੰਗਮਰਮਰ ਦੀਆਂ ਇਮਾਰਤਾਂ ਤੇ ਧਾਤਾਂ ਨੂੰ ਖੋਰਦੀ ਹੈ। ਪੌਦਿਆਂ ਦੇ ਪੱਤਿਆ ਦਾ ਝੁਲਸਣਾ ਵੀ ਇਸ ਦਾ ਬੁਰਾ ਪ੍ਰਭਾਵ ਹੈ। ਇਹ ਸਾਹ ਕਿਰਿਆ ਨੂੰ ਵੀ ਪ੍ਰਭਾਵਿਤ ਕਰਦੀ ਹੈ । ਜਿਸ ਨਾਲ ਸਾਹ ਲੈਣ ਦੀ ਸਮੱਸਿਆ ਪੈਦਾ ਹੁੰਦੀ ਹੈ।

(3) ਕਾਰਬਨ ਮੋਨੋਆਕਸਾਈਡ (CO) ਗੰਧਹੀਣ ਤੇ ਰੰਗਹੀਣ ਗੈਸ ਹੈ, ਜੋ ਮਨੁੱਖਾਂ ਵਿਚ ਸਾਹ ਘੁੱਟਣ ਦਾ ਕਾਰਨ ਬਣਦੀ ਹੈ। ਇਸਦੇ ਸਾਹ ਨਾਲ ਅੰਦਰ ਜਾਣ ਤੇ ਉਲਟੀਆਂ, ਬੇਹੋਸ ਤੇ ਬੇਚੈਨੀ ਪੈਦਾ ਹੁੰਦੀ ਹੈ। ਇਹ ਜੇਕਰ ਖੂਨ ਵਿਚ ਮਿਲ ਜਾਵੇ ਤਾਂ ਕਾਰਬਾਕਸੀ ਹੀਮੋਗਲੋਬਿਨ ਬਣਾਉਂਦਾ ਹੈ, ਜੋ ਮਨੁੱਖ ਲਈ ਜਾਨਲੇਵਾ ਸਿੱਧ ਹੁੰਦੀ ਹੈ।

(4) ਹਾਈਡ੍ਰੋਜਨ ਸਾਇਆਨਾਈਡ (HCN), ਹਾਈਡ੍ਰੋਜਨ ਫਲੋਰਾਈਡ (HF) ਤੇ ਹਾਈਡ੍ਰੋਜਨ ਕਲੋਰਾਈਡ (HCI) ਦੇ ਹਵਾ ਵਿਚ ਮਿਲਣ ਨਾਲ ਤੇਜ਼ਾਬੀ ਵਰਖਾ, ਫਲਾਂ ਤੇ ਫੁੱਲਾਂ ਦਾ ਸਮੇਂ ਤੋਂ ਪਹਿਲਾਂ ਡਿੱਗਣਾ ਤੇ ਸੈੱਲਾਂ ਵਿਚ ਆਕਸੀਜਨ ਦੇ ਸੰਚਾਰ ਦੀ ਕਮੀ ਨਾਲ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ।

ਇਸ ਨਾਲ ਫ਼ੇਫੜਿਆਂ ਦਾ ਕੈਂਸਰ (Lung Cancer). ਦਮਾ (Ashtma) ਆਦਿ ਵਰਗੀਆ ਬਿਮਾਰੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਉੱਚ ਲਹੂ ਦਬਾਅ, ਸਾਹ ਦੇ ਰੋਗ ਤੇ ਪੌਦਿਆ ਦੇ ਰੋਗ ਵੀ ਹੁੰਦੇ ਹਨ।

ਪ੍ਰਸ਼ਨ 3. ਤਾਜ਼ਾ ਪਾਣੀ ਪ੍ਰਦੂਸ਼ਣ (Fresh Water Pollution) ਦੇ ਕਾਰਨਾਂ ਅਤੇ ਸਿੱਟਿਆ ਦੀ ਸੰਖੇਪ ਰੂਪ ਵਿਚ ਚਰਚਾ ਕਰੋ ।
ਉੱਤਰ-ਪਾਣੀ, ਧਰਤੀ ਦੀ ਕੁੱਲ ਸਤ੍ਹਾ ਦਾ 74% ਹੈ। ਜੀਵਾਂ ਦੇ ਸਰੀਰ ਦਾ 70% ਭਾਰ ਪਾਣੀ ਕਾਰਨ ਹੁੰਦਾ ਹੈ। ਤਾਜਾ ਪਾਣੀ ਭੂਮੀਗਤ ਪਾਣੀ ਤੇ ਮਿੱਟੀ ਵਾਲੇ ਪਾਣੀ ਦੇ ਰੂਪ ਵਿਚ ਮਿਲਦਾ ਹੈ। ਪਾਣੀ ਮਨੁੱਖਾਂ, ਜੀਵ-ਜੰਤੂਆਂ ਤੇ ਪੌਦਿਆਂ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਪਾਣੀ ਬਿਨਾਂ ਜੀਵਨ ਦੀ ਕਲਪਨਾ ਕਰਨਾ ਅਸੰਭਵ ਹੈ। ਜੀਵ-ਜੰਤੂਆਂ ਲਈ ਸਾਫ਼ ਪਾਣੀ ਦਾ ਬਹੁਤ ਮਹੱਤਵ ਹੈ। ਪਰੰਤੂ ਆਧੁਨਿਕ ਯੁੱਗ ਵਿਚ ਉਦਯੋਗਿਕ ਉੱਨਤੀ ਤੇ ਤਕਨੀਕੀ ਵਿਕਾਸ ਕਾਰਨ ਪੈਦਾ ਹੋ ਰਹੇ ਵਿਅਰਥ ਪਦਾਰਥਾਂ ਦਾ ਪਾਣੀ ਵਿਚ ਨਿਕਾਸ ਹੋਣ ਨਾਲ ਪਾਣੀ ਪ੍ਰਦੂਸ਼ਣ ਫੈਲ ਰਿਹਾ ਹੈ। ਤਾਜ਼ੇ ਪਾਣੀ ਦੇ ਪ੍ਰਦੂਸ਼ਣ ਦੇ ਮੁੱਖ ਕਾਰਨ ਹੇਠਾਂ ਲਿਖੇ ਹਨ-

1. ਉਦਯੋਗਿਕ ਵਿਅਰਥ ਪਦਾਰਥਾਂ ਦਾ ਪਾਣੀ ਵਿਚ ਵਹਾਉਣਾ (Disposing Industrial Wastes into Water Bodies)—ਇਹ ਪਾਣੀ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ। ਇਹ ਦੋ ਤਰ੍ਹਾਂ ਦਾ ਹੁੰਦਾ ਹੈ-(1) ਠੋਸ ਵਿਅਰਥ ਪਦਾਰਥ (2) ਤਰਲ ਵਿਅਰਥ ਪਦਾਰਥ। ਉਦਯੋਗਾਂ ਵਿਚੋਂ ਕੱਢੇ ਗਏ ਕਈ ਪ੍ਰਕਾਰ ਦੇ ਰਸਾਇਣਾਂ ਤੇ ਤੇਜ਼ਾਬਾਂ ਨਾਲ ਪਾਣੀ ਵਿਚ ਜ਼ਹਿਰੀਲਾਪਨ ਵੱਧਦਾ ਹੈ। ਇਸ ਪ੍ਰਕਾਰ ਤਰਲ ਵਿਅਰਥ ਪਦਾਰਥ ਵੀ ਪਾਣੀ ਦੇ ਸੋਮਿਆ ਨੂੰ ਪ੍ਰਦੂਸਿਤ ਕਰਦੇ ਹਨ। ਜੋ ਵੀ ਜੀਵ ਇਸ ਪਾਣੀ ਦੀ ਵਰਤੋਂ ਕਰਦੇ ਹਨ, ਉਨ੍ਹਾਂ ਤੇ ਜ਼ਹਿਰੀਲਾ ਪ੍ਰਭਾਵ ਪੈਂਦਾ ਹੈ, ਜਿਸ ਕਾਰਨ ਭੋਜਨ ਲੜੀ ਅਸੰਤੁਲਿਤ ਹੁੰਦੀ ਹੈ।

2. ਘਰੇਲੂ ਵਿਅਰਥ ਪਦਾਰਥ Domestic Waste)- ਵੱਧਦੀ ਹੋਈ ਜਨਸੰਖਿਆ ਦੀ ਪੁਰਤੀ ਲਈ ਵਰਤੀਆਂ ਜਾਣ ਵਾਲੀਆ ਵਸਤੂਆ ਜਿਵੇਂ-ਸਾਥਣ ਰਿਟਰਜੈਂਟ ਰਸੋਈ ਘਰਾਂ. ਦੀ ਰਹਿੰਦ-ਖੂੰਹਦ, ਜਲ-ਮਲ ਪਦਾਰਥ, ਵਾਸ਼ਿੰਗ ਪਾਊਡਰ ਆਦਿ ਪਾਣੀ ਵਿਚ' ਪ੍ਰਦੂਸ਼ਿਤ ਕਰਦੇ ਹਨ।

3 ਖੇਤੀਬਾੜੀ ਗਤੀਵਿਧੀਆਂ (Agriculture Activities) ਖੇਤੀਬਾੜੀ ਵਿੱਚ ਸਿੰਜਾਈ ਲਈ ਪਾਣੀ ਦੀ ਬਹੁਤ ਜਗਤ ਹੁੰਦੀ ਹੈ। ਇਸ ਦੁਆਰਾ ਕੀਟਨਾਸ਼ਕ ਅਤੇ ਹੋਰ ਸਿੰਜਾਈ ਮਿੱਟੀ ਵਿਚ ਮਿਲ ਕੇ ਭੂਮੀਗਤ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ ਜਿਸ ਨਾਲ ਪਾਣੀ ਪ੍ਰਦੂਸ਼ਣ ਫੈਲਦਾ ਹੈ।

4. ਜੈਵ ਵਿਸ਼ਾਲੀਕਰਨ (Biomagnification) ਜੀਵਾ ਵਿਚ ਹਾਨੀਕਾਰਕ ਤੱਤਾਂ ਜਿਵੇਂ ਕਲੋਰੀਨੇਟਿਡ ਹਾਈਡ੍ਰੋਕਾਰਬਨਾਂ ਦੇ ਇਕ ਪੱਧਰ ਤੋਂ ਦੂਸਰੇ ਪੱਧਰ ਤਕ ਦੇ ਵਾਧੇ ਨੂੰ ਜੇਵ ਵਿਸ਼ਾਲੀਕਰਨ ਕਹਿੰਦੇ ਹਨ। ਇਹ ਹਾਈਡ੍ਰੋਕਾਰਬਨ ਖ਼ਾਸ ਕਰਕੇ ਡੀ.ਡੀ.ਟੀ ਬਹੁਤ ਖ਼ਤਰਨਾਕ ਹੈ। ਡੀ ਡੀ. ਟੀ. ਪਾਣੀ ਵਿਚ ਘੁਲਣਸੀਲ ਹੁੰਦੀ ਹੈ, ਜੋ ਪਾਣੀ ਪੀਣ ਨਾਲ ਜੀਵ-ਜੰਤੂ ਆ ਨਾ ਹੱਡੀਆਂ ਵਿਚ ਜਮ੍ਹਾ ਹੋ ਜਾਂਦੀ ਹੈ। 

ਪਾਣੀ ਪ੍ਰਦੂਸ਼ਣ ਦੇ ਨਤੀਜੇ (Consequences of Water Pollution)

1. ਯੂਟਰੇਵੀਕੇਸ਼ਨ (Eutrophication)-ਪਾਣੀ ਵਿਚ ਸੀਵਰੇਜ ਦੇ ਨਿਕਾਸ ਨਾਲ ਸ਼ੈਵਾਲ ਜਾ ਕਾਈ ਦਾ ਵਾਧਾ ਹੋਣ ਕਰਕੇ, ਹੋਰ ਜੀਵਾਂ ਲਈ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਇਸ ਨੂੰ ਯੂਟਰੋਫੀਕੇਸ਼ਨ ਕਿਹਾ ਜਾਂਦਾ ਹੈ । 

2. ਸਮੁੰਦਰੀ ਤੇਲ ਦੇ ਰਿਸਾਅ ਕਾਰਨ, ਪਾਣੀ ਉੱਪਰ ਤੇਲ ਦੀ ਪਰਤ ਜੰਮਣ ਨਾਲ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜਿਸ ਨਾਲ ਜੀਵਾਂ ਤੇ ਪੌਦਿਆ ਦੋਹਾਂ ਦਾ ਹੀ ਜਿਊਣਾ ਮੁਸ਼ਕਿਲ ਹੋ ਜਾਂਦਾ ਹੈ।

3. ਕੀਟਨਾਸ਼ਕਾਂ ਤੇ ਰਸਾਇਣਾਂ ਦੇ ਪਾਣੀ ਵਿਚ ਮਿਲਣ ਨਾਲ ਇਸ ਵਿਚ ਜ਼ਹਿਰੀਲਾਪਨ ਆ ਜਾਂਦਾ ਹੈ, ਜਿਸ ਨਾਲ ਪਾਣੀ ਪੀਣ ਯੋਗ ਨਹੀਂ ਰਹਿੰਦਾ ਤੇ ਜਲੀ ਜੀਵਾਂ ਦਾ ਜੀਵਨ ਵੀ ਪ੍ਰਭਾਵਿਤ ਹੁੰਦਾ ਹੈ।

4. ਪਾਣੀ ਵਿਚ ਸਿਲੀਕਾਨ, ਐਸਬੈਸਟਾਸ, ਮਰਕਰੀ, ਸਲਫਰ, ਆਰਸੈਨਿਕ, ਸਿਲੀਨੀਅਮ, ਕੋਬਾਲਟ ਆਦਿ ਦੇ ਮਿਲਣ ਨਾਲ ਬਹੁਤ ਸਾਰੇ ਬੁਰੇ ਪ੍ਰਭਾਵ ਪੈਂਦੇ ਹਨ।

 ।

ਇਹ ਸਭ ਪਾਣੀ ਪ੍ਰਦੂਸ਼ਣ ਦੇ ਬੁਰੇ ਪ੍ਰਭਾਵ ਮਨੁੱਖੀ ਜੀਵਨ ਅਤੇ ਜੀਵ ਜੰਤੂਆਂ ਨੂੰ ਹਨ । ਪਹੁੰਚਾਉਂਦੇ ਹਨ ।

ਪ੍ਰਸ਼ਨ 4. ਭੂਮੀ ਪ੍ਰਦੂਸ਼ਣ (Soil Pollution) ਦਾ ਵੇਰਵਾ ਦਿਓ ।
ਉੱਤਰ-ਭੂਮੀ ਪ੍ਰਦੂਸ਼ਣ ਤੋਂ ਭਾਵ ਹੈ-ਹਾਨੀਕਾਰਕ ਤੱਤ ਜਿਸ ਤਰ੍ਹਾਂ ਜ਼ਹਿਰੀਲੇ ਰਸਾਇਣ ਕੀਟਨਾਸ਼ਕ, ਨਮਕ, ਰੇਡੀਓ ਐਕਟਿਵ ਪਦਾਰਥ ਤੇ ਹੋਰ ਕਾਰਕ ਜੋ ਇਸਦੀ ਸ਼ੁੱਧ ਉਪਜਾਊ ਪ੍ਰਕਿਰਤੀ ਨੂੰ ਬਦਲਣਾ ਤੋਂ ਹੈ ।

ਭੂਮੀ ਪ੍ਰਦੂਸ਼ਣ ਦੇ ਕਾਰਨ (Causes of Soil Pollution)—ਭੂਮੀ ਪ੍ਰਦੂਸ਼ਣ ਦੇ ਮੁੱਖ ਤੱਤ ਘਰੇਲੂ ਕਚਰਾ, ਉਦਯੋਗਿਕ ਵਿਅਰਥ ਤੇ ਖੇਤੀਬਾੜੀ ਗਤੀਵਿਧੀਆਂ ਹਨ। ਘਰੇਲੂ ਵਿਅਰਥ ਪਦਾਰਥਾ ਵਿਚ ਰਸੋਈ ਘਰਾਂ ਦੀ ਰਹਿੰਦ-ਖੂੰਹਦ, ਖ਼ਾਲੀ ਬੋਤਲਾਂ, ਪਲਾਸਟਿਕ, ਕੱਪੜਿਆ ਦੇ ਟੁਕੜੇ ਆਦਿ ਸ਼ਾਮਿਲ ਹਨ, ਇਹ ਮਿੱਟੀ ਵਿਚ ਦੱਬ ਜਾਦੇ ਹਨ। ਉਦਯੋਗਿਕ ਰਹਿੰਦ-ਖੂੰਹਦ ਦੇ ਮਿੱਟੀ ਪ੍ਰਦੂਸ਼ਣ ਦਾ ਕਾਰਨ ਹੈ, ਇਹ ਕਾਗਜ਼, ਕੱਪੜਾ, ਪੈਟਰੋਲੀਅਮ, ਚੀਨੀ, ਕੱਪੜਾ ਤੇ ਰਸਾਇਣਿਕ ਯੰਤਰਾਂ ਨਾਲ ਪੈਦਾ ਹੁੰਦਾ ਹੈ। ਵੱਖ-ਵੱਖ ਖੇਤੀਬਾੜੀ ਰਸਾਇਣ (ਕੀਟਨਾਸਕ) ਜੋ ਖੇਤੀਬਾੜੀ ਕੰਮਾਂ ਵਿਚ ਵਰਤੇ ਜਾਦੇ ਹਨ, ਇਹ ਮਿੱਟੀ ਦੀ ਪ੍ਰਾਕਿਰਤਕ ਕਿਸਮ ਨੂੰ ਖਰਾਬ ਕਰ ਦਿੰਦੇ ਹਨ।

 ਭੂਮੀ ਪ੍ਰਦੂਸ਼ਣ ਦੀਆਂ ਹਾਨੀਆਂ (Adverse Effects of Soil Pollution)-
(1) ਮਿੱਟੀ ਵਿਚ ਮੌਜੂਦ ਹਾਨੀਕਾਰਕ ਰਸਾਇਣ ਪੌਦਿਆਂ ਵਿਚ ਮਿਲ ਕੇ, ਉਨ੍ਹਾਂ ਨੂੰ ਭੋਜਨ ਦੇ ਰੂਪ ਵਿਚ ਗ੍ਰਹਿਣ ਕਰਨ ਵਾਲੇ ਜੀਵਾਂ ਵਿਚ ਆਪਣਾ ਸਥਾਨ ਬਣਾ ਲੈਂਦੇ ਹਨ । ਇਸ ਨਾਲ ਅਨੇਕਾਂ ਸਿਹਤ ਸੰਬੰਧੀ ਸਮੱਸਿਆਵਾਂ (ਜਿਸ ਤਰ੍ਹਾਂ ਕੈਂਸਰ, ਗਿੱਲ੍ਹੜ, ਗਠੀਆ, ਅਲਸਰ, ਪੰਗੂ ਹੱਡੀਆਂ (Osteoporosis) ਤੇ ਗੰਜਾਪਨ ਆਦਿ) ਹੋ ਜਾਂਦੀਆਂ ਹਨ।

(2) ਜ਼ਹਿਰੀਲੇ ਰਸਾਇਣਾ ਦਾ ਭੂਮੀ ਵਿਚ ਰਿਸਾਅ ਹੋਣ ਨਾਲ ਭੂਮੀ ਵਿਚਲਾ ਪਾਣੀ ਪ੍ਰਦੂਸ਼ਿਤ ਹੁੰਦਾ ਹੈ।

(3) ਇਸ ਨਾਲ ਭੂਮੀ ਦੀ ਸੋਖਣ ਸ਼ਕਤੀ ਘੱਟ ਹੋ ਜਾਂਦੀ ਹੈ।

(4) ਇਸ ਨਾਲ ਭੂਮੀ ਵਿਚ ਨਮਕ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਰੋਗਾਣੂਆਂ ਦਾ ਭੂਮੀ ਵਿਚ ਵਾਧਾ ਹੋ ਜਾਂਦਾ ਹੈ ਤੇ ਪੌਦਿਆਂ ਨੂੰ ਬੀਮਾਰੀਆਂ ਲੱਗਦੀਆਂ ਹਨ।

ਭੂਮੀ ਪ੍ਰਦੂਸ਼ਣ ਦਾ ਕੰਟਰੋਲ (Control of Soil Pollution)—ਭੂਮੀ ਪ੍ਰਦੂਸ਼ਣ ਨੂੰ ਸੰਗ੍ਰਹਿਤ ਜੀਵਾਣੂ ਪ੍ਰਬੰਧਣ, ਜੈਵਿਕ ਖਾਦਾਂ ਤੇ ਜੈਵਿਕ ਕੀਟਨਾਸ਼ਕਾਂ ਦੀ ਅਕਲਮੰਦੀ ਨਾਲ ਕੀਤੀ ਵਰਤੋਂ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ।

ਪ੍ਰਸ਼ਨ 5. ਰੇਡੀਏਸ਼ਨ ਪ੍ਰਦੂਸ਼ਣ (Radiation Pollution) ਕੀ ਹੈ ? ਇਸਦੇ ਕਾਰਨਾਂ ਅਤੇ ਸਿੱਟਿਆਂ ਦੀ ਚਰਚਾ ਕਰੋ ।
ਉੱਤਰ-ਰੇਡੀਏਸ਼ਨ ਪ੍ਰਦੂਸ਼ਣ (Radiation Pollution)—ਇਸ ਤੋਂ ਭਾਵ ਹੈ. ਰੇਡੀਓ ਐਕਟਿਵ ਪਦਾਰਥਾਂ ਦੁਆਰਾ ਉਤਸਰਜਿਤ ਵੀਕੀਰਣਾਂ ਦੁਆਰਾ ਵਾਤਾਵਰਣ ਨੂੰ ਹਾਨੀ ਪਹੁੰਚਾਉਣਾ। ਇਹ ਰੇਡੀਓ ਐਕਟਿਵ ਪਦਾਰਥ, ਵੀਕਿਰਣਾ ਦੇ ਨਿਕਾਸ ਤੋਂ ਬਾਅਦ ਅਸਥਿਰ ਹੋ ਜਾਂਦੇ ਹਨ ਅਤੇ ਹਾਨੀਕਾਰਕ ਰੇਡੀਏਸ਼ਨਾ ਪੈਦਾ ਕਰਨ ਦੇ ਬਾਅਦ ਸਥਿਰ ਤੱਤਾਂ ਵਿਚ ਬਦਲ ਜਾਦੇ ਹਨ।

ਰੇਡੀਏਸ਼ਨ ਪ੍ਰਦੂਸ਼ਣ ਦੇ ਕਾਰਨ (Causes of Radiation Pollution)- ਕੁਦਰਤੀ ਰੇਡੀਓ ਐਕਟਿਵ ਪਦਾਰਥਾਂ ਨਾਲ ਕੋਈ ਗੰਭੀਰ ਸਮੱਸਿਆ ਪੈਦਾ ਨਹੀਂ ਹੁੰਦੀ। ਇਸ ਪ੍ਰਦੂਸ਼ਣ ਦੀ ਸੰਘਣਤਾ ਮੁੱਖ ਤੌਰ 'ਤੇ ਨਾਭਿਕੀ ਊਰਜਾ ਕੇਂਦਰ ਹੈ ਜਿਸ ਦੁਆਰਾ ਰੇਡੀਓ ਐਕਟਿਵ ਵਿਅਰਥ ਛੱਡੇ ਜਾਂਦੇ ਹਨ। ਨਾਭਿਕੀ ਵਿਖੰਡਨ ਲੜੀ ਕਿਰਿਆ ਦੇ ਦੌਰਾਨ, ਐਟਮ ਬੰਬ ਵਿਸਫੋਟ ਦਾ ਰੂਪ ਲੈ ਲੈਂਦੇ ਹਨ ਅਤੇ ਉੱਚ ਊਰਜਾ ਵਾਲੀਆਂ ਵਿਕਿਰਣਾਂ ਨੂੰ ਛੱਡ ਦਿੰਦੇ ਹਨ। ਨਿਊਕਲੀਅਰ ਰਿਐਕਟਰ, ਉਦਯੋਗਾਂ ਤੇ ਪ੍ਰਯੋਗਸ਼ਾਲਾਵਾਂ ਵਿਚੋਂ ਰੇਡੀਓ ਐਕਟਿਵ ਤੱਤਾਂ ਦਾ ਰਿਸਾਵ ਵੀ ਵਿਕਿਰਣ ਪ੍ਰਦੂਸ਼ਣ ਵਿਚ ਯੋਗਦਾਨ ਦਿੰਦਾ ਹੈ।

ਰੇਡੀਏਸ਼ਨ ਪ੍ਰਦੂਸ਼ਣ ਦੇ ਪ੍ਰਭਾਵ (Effects of Radiation Pollution)- ਆਇਨਾ ਕਿਰਨਾਂ ਨਾਲ ਸਜੀਵਾਂ ਤੇ ਜੀਵ-ਜੰਤੂਆਂ ਉੱਤੇ ਬੁਰੇ ਪ੍ਰਭਾਵ ਪੈਂਦੇ ਹਨ। ਇਨ੍ਹਾਂ ਵਿਚੋਂ ਜੀਨ ਬੋਬੰਧੀ ਪਰਿਵਰਤਨ ਮੁੱਖ ਹਨ। ਇਨ੍ਹਾਂ ਨੂੰ ਅਣੁਵੰਸ਼ਿਕੀ ਪਰਿਵਰਤਨ ਦੇ ਰੂਪ ਨਾਲ ਜਾਣਿਆ ਜਾਂਦਾ ਹੈ। ਰੇਡੀਏਸ਼ਨ ਪ੍ਰਦੂਸ਼ਣ ਕਾਰਨ ਚਮੜੀ ਜਲਣਾ, ਮੋਤੀਆ ਬਿੰਦ, ਪ੍ਰਜਣਨ ਸ਼ਕਤੀ ਵਿਚ ਮੀ, ਹੱਡੀਆਂ ਦਾ ਕੈਂਸਰ, ਥਾਇਰਾਈਡ ਤੇ ਇਸਤਰੀਆਂ ਦੀ ਛਾਤੀ ਪ੍ਰਭਾਵਿਤ ਹੁੰਦੀ ਹੈ।

End


Comments