Pseb Class 12th History Chapter- 5 ਗੁਰੂ ਅੰਗਦ ਜੀ ਤੋ ਗੁਰੂ ਰਾਮਦਾਸ ਜੀ ਤੱਕ ਵਿਕਾਸ ਦੇ ਕਾਰਜ ਵੱਡੇ ਪ੍ਰਸ਼ਨ Back Exercise solution Part 2
ਪਾਠ - 5 (Part 2)
ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ
ਪ੍ਰਸਨ 1. ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਵੱਲੋਂ ਪਾਏ ਗਏ ਯੋਗਦਾਨ ਬਾਰੇ ਚਰਚਾ ਕਰੋ ।
ਜਾਂ
ਸਿੱਖ ਪੰਥ ਦੇ ਵਿਕਾਸ ਲਈ ਗੁਰੂ ਅੰਗਦ ਦੇਵ ਜੀ ਨੇ ਕੀ-ਕੀ ਕੰਮ ਕੀਤੇ ? ਜਾਂ
ਗੁਰੂ ਅੰਗਦ ਦੇਵ ਜੀ ਦੀਆਂ ਛੇ ਸਫਲਤਾਵਾਂ ਦਾ ਵਰਣਨ ਕਰੋ ਜਿਨ੍ਹਾਂ ਦੇ ਕਾਰਨ ਸਿੱਖ ਧਰਮ ਦਾ ਵਿਕਾਸ ਹੋਇਆ । ਜਾਂ
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਦੇ ਕਾਰਜਾ ਦਾ ਮੁਲਾਕਣ ਕਰੋ ।
ਉੱਤਰ-ਗੁਰੂ ਅੰਗਦ ਦੇਵ ਜੀ 1539 ਈ. ਵਿੱਚ ਸਿੱਖਾਂ ਦੇ ਦੂਜੇ ਗੁਰੂ ਬਣੇ । ਉਹ 1552 ਈ. ਤਕ ਗੁਰਗੱਦੀ ਤੇ ਬਿਰਾਜਮਾਨ ਰਹੇ । ਇਸ ਸਮੇਂ ਦੇ ਦੌਰਾਨ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਹੇਠ ਲਿਖੇ ਮੁੱਖ ਕੰਮ ਕੀਤੇ-
1. ਗੁਰਮੁੱਖੀ ਨੂੰ ਹਰਮਨ- ਪਿਆਰਾ ਬਣਾਉਣਾ-ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਲਿਪੀ ਨੂੰ ਹਰਮਨ-ਪਿਆਰਾ ਬਣਾ ਕੇ ਸਿੱਖ ਪੰਥ ਦੇ ਵਿਕਾਸ ਵੱਲ ਪਹਿਲਾ ਮਹੱਤਵਪੂਰਨ ਕਦਮ ਚੁੱਕਿਆ । ਉਨ੍ਹਾਂ ਨੇ ਇਸ ਦੇ ਰੂਪ ਵਿੱਚ ਇੱਕ ਨਵਾਂ ਨਿਖਾਰ ਲਿਆਂਦਾ । ਸਿੱਟੇ ਵਜੋਂ ਇਸ ਲਿਪੀ ਨੂੰ ਸਮਝਣਾ ਆਮ ਲੋਕਾਂ ਲਈ ਆਸਾਨ ਹੋ ਗਿਆ ਸੀ । ਇਸ ਲਿਪੀ ਦੇ ਪ੍ਰਸਾਰ ਕਾਰਨ ਸਿੱਖਾਂ ਵਿੱਚ ਤੇਜ਼ੀ ਨਾਲ ਵਿੱਦਿਆ ਦਾ ਪ੍ਰਸਾਰ ਵੀ ਹੋਣ ਲੱਗਾ ।
2. ਲੰਗਰ ਪ੍ਰਥਾ ਦਾ ਵਿਸਥਾਰ- ਲੰਗਰ ਪ੍ਰਥਾ ਦੇ ਵਿਕਾਸ ਦਾ ਸਿਹਰਾ ਗੁਰੂ ਅੰਗਦ ਦੇਵ ਜੀ ਨੂੰ ਪ੍ਰਾਪਤ ਹੈ । ਲੰਗਰ ਦਾ ਸਾਰਾ ਪ੍ਰਬੰਧ ਉਨ੍ਹਾਂ ਦੀ ਧਰਮ ਪਤਨੀ ਮਾਤਾ ਖੀਵੀ ਜੀ ਕਰਦੇ ਸਨ । ਲੰਗਰ ਵਿੱਚ ਸਾਰੇ ਵਿਅਕਤੀ ਬਿਨਾ ਕਿਸੇ ਊਚ- ਨੀਚ, ਜਾਤ-ਪਾਤ ਦੇ ਵਿਤਕਰੇ ਦੇ ਇਕੱਠੇ ਮਿਲ ਕੇ ਛਕਦੇ ਸਨ । ਇਸ ਪ੍ਰਥਾ ਦੇ ਕਾਰਨ ਸਿੱਖਾਂ ਵਿੱਚ ਆਪਸੀ ਸਹਿਯੋਗ ਦੀ ਭਾਵਨਾ ਵਧੀ ।
3. ਸੰਗਤ ਦਾ ਸੰਗਠਨ - ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਸੰਗਤ ਸੰਸਥਾ ਨੂੰ ਵੀ ਸੰਗਠਿਤ ਕੀਤਾ । ਸੰਗਤ ਤੋਂ ਭਾਵ ਸੀ ਇਕੱਠੇ ਮਿਲ ਬੈਠਣਾ । ਸੰਗਤ ਵਿੱਚ ਸਾਰੇ ਧਰਮਾਂ ਦੇ ਲੋਕ-ਇਸਤਰੀ ਅਤੇ ਪੁਰਸ ਹਿੱਸਾ ਲੈ ਸਕਦੇ ਸਨ । ਇਹ ਸੰਗਤ ਸਵੇਰੇ ਸ਼ਾਮ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਲਈ ਇਕੱਠੀ ਹੁੰਦੀ ਸੀ । ਇਸ ਸੰਸਥਾ ਨੇ ਸਮਾਜਿਕ ਨਾ-ਬਰਾਬਰੀ ਨੂੰ ਦੂਰ ਕਰਨ ਅਤੇ ਸਿੱਖਾਂ ਨੂੰ ਸੰਗਠਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ।
4. ਉਦਾਸੀ ਮਤ ਦਾ ਖੰਡਨ -ਉਦਾਸੀ ਮਤ ਦੀ ਸਥਾਪਨਾ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਕੀਤੀ ਸੀ । ਇਹ ਮਤ ਸੰਨਿਆਸ ਜਾ ਤਿਆਗ ਦੇ ਜੀਵਨ ਤੇ ਜ਼ੋਰ ਦਿੰਦਾ ਸੀ । ਬਹੁਤ ਸਾਰੇ ਸਿੱਖ ਉਦਾਸੀ ਮਤ ਨੂੰ ਮਾਨਤਾ ਦੇਣ ਲੱਗ ਪਏ ਸਨ । ਇੱਥੋਂ ਤਕ ਕਿ ਇਹ ਖ਼ਤਰਾ ਪੈਦਾ ਹੋ ਗਿਆ ਕਿ ਕਿਤੇ ਸਿੱਖ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਭੁੱਲ ਕੇ ਉਦਾਸੀ ਮਤ ਨਾ ਅਪਣਾ ਲੈਣ । ਇਸ ਲਈ ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮਤ ਦਾ ਕਰੜਾ ਵਿਰੋਧ ਕਰ ਕੇ ਸਿੱਖ ਮਤ ਦੀ ਵੱਖਰੀ ਹੋਂਦ ਨੂੰ ਕਾਇਮ ਰੱਖਿਆ ।
5. ਗੋਇੰਦਵਾਲ ਸਾਹਿਬ ਦੀ ਸਥਾਪਨਾ - 1546 ਈ ਵਿੱਚ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਦੇ ਨੇੜੇ ਗੋਇੰਦਵਾਲ ਸਾਹਿਬ ਨਾਂ ਦੇ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ । ਇਹ ਨਗਰ ਛੇਤੀ ਹੀ ਸਿੱਖਾ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ ।
6. ਉੱਤਰਾਧਿਕਾਰੀ ਦੀ ਨਾਮਜਦਗੀ-ਗੁਰੂ ਅੰਗਦ ਦੇਵ ਜੀ ਦਾ ਸਿੱਖ ਪੰਥ ਦੇ ਵਿਕਾਸ ਲਈ ਸਭ ਤੋਂ ਮਹਾਨ ਕੰਮ ਆਪਣਾ ਉੱਤਰਾਧਿਕਾਰੀ ਨਾਮਜਦ ਕਰਨਾ ਸੀ । ਇਸ ਲਈ ਉਨ੍ਹਾਂ ਨੇ ਆਪਣੇ ਇੱਕ ਸ਼ਰਧਾਲੂ ਅਮਰਦਾਸ ਜੀ ਦੀ ਚੋਣ ਕੀਤੀ।
ਪ੍ਰਸ਼ਨ 2 ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਲਿਪੀ ਨੂੰ ਹਰਮਨ-ਪਿਆਰਾ ਬਣਾਉਣ ਵਿੱਚ ਕੀ ਯੋਗਦਾਨ ਦਿੱਤਾ ? ਜਾਂ
ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਦੁਆਰਾ ਗੁਰਮੁੱਖੀ ਨੂੰ ਲੋਕਪ੍ਰਿਯ ਬਣਾਉਣ ਦਾ ਕੀ ਪ੍ਰਭਾਵ ਪਿਆ ?
ਉੱਤਰ-ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਲਿਪੀ ਨੂੰ ਹਰਮਨ-ਪਿਆਰਾ ਬਣਾ ਕੇ ਸਿੱਖ ਪੰਥ ਦੇ ਵਿਕਾਸ ਵੱਲ ਪਹਿਲਾ ਮਹੱਤਵਪੂਰਨ ਕਦਮ ਚੁੱਕਿਆ । ਗੁਰਮੁੱਖੀ ਲਿਪੀ ਦੀ ਕਾਢ ਕਿਸ ਨੇ ਕੱਢੀ? ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹੈ । ਇਹ ਠੀਕ ਹੈ ਕਿ ਗੁਰਮੁੱਖੀ ਲਿਪੀ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਹੋਂਦ ਵਿੱਚ ਆ ਚੁੱਕੀ ਸੀ । ਇਸ ਨੂੰ ਉਸ ਸਮੇਂ ਲੰਡੇ ਲਿਪੀ ਕਿਹਾ ਜਾਂਦਾ ਸੀ । ਇਸ ਨੂੰ ਪੜ੍ਹ ਕੇ ਕੋਈ ਵੀ ਵਿਅਕਤੀ ਬੜੀ ਆਸਾਨੀ ਨਾਲ ਭੁਲੇਖੇ ਵਿੱਚ ਪੈ ਸਕਦਾ ਸੀ । ਇਸ ਲਈ ਗੁਰੂ ਅੰਗਦ ਦੇਵ ਜੀ ਨੇ ਇਸ ਦੇ ਰੂਪ ਵਿੱਚ ਇੱਕ ਨਵਾਂ ਨਿਖਾਰ ਲਿਆਂਦਾ । ਹੁਣ ਇਸ ਲਿਪੀ ਨੂੰ ਸਮਝਣਾ ਆਮ ਲੋਕਾਂ ਲਈ ਵੀ ਬੜਾ ਆਸਾਨ ਹੋ ਗਿਆ ਸੀ । ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥਾਂ ਦੀ ਰਚਨਾ ਇਸ ਲਿਪੀ ਵਿੱਚ ਹੋਈ । ਇਸ ਲਿਪੀ ਦਾ ਨਾ ਗੁਰਮੁੱਖੀ (ਭਾਵ ਗੁਰੂਆ ਦੇ ਮੁੱਖ ਵਿੱਚੋਂ ਨਿਕਲੀ ਹੋਈ) ਹੋਣ ਕਾਰਨ ਇਹ ਸਿੱਖਾਂ ਨੂੰ ਗੁਰੂ ਦੇ ਪ੍ਰਤੀ ਆਪਣੇ ਕਰਤੱਵ ਦੀ ਯਾਦ ਕਰਵਾਉਂਦੀ ਰਹੀ । ਇਸ ਤਰ੍ਹਾਂ ਇਹ ਲਿਪੀ ਸਿੱਖਾਂ ਨੂੰ ਆਪਣੀ ਵੱਖਰੀ ਪਰਿਚਾਟ ਬਣਾਈ ਰੱਖਣ ਵਿੱਚ ਸਹਾਇਕ ਸਿੱਧ ਹੋਈ । ਇਸ ਲਿਪੀ ਦੇ ਪ੍ਰਸਾਰ ਕਾਰਨ ਸਿੱਖਾਂ ਵਿੱਚ ਤੇਜੀ ਨਾਲ ਵਿੱਦਿਆ ਦਾ ਪ੍ਰਸਾਰ ਹੋਣ ਲੱਗਾ । ਇਨ੍ਹਾਂ ਤੋਂ ਇਲਾਵਾ ਇਸ ਲਿਪੀ ਦੇ ਪ੍ਰਚਲਿਤ ਹੋਣ ਕਾਰਨ ਬ੍ਰਾਹਮਣ ਵਰਗ ਨੂੰ ਕਰਾਰੀ ਸੱਟ ਵੱਜੀ ਕਿਉਂਕਿ ਉਹ ਸੰਸਕ੍ਰਿਤ ਨੂੰ ਹੀ ਧਰਮ ਦੀ ਭਾਸ਼ਾ ਮੰਨਦੇ ਸਨ । ਨਿਰਸੰਦੇਹ ਗੁਰਮੁੱਖੀ ਲਿਪੀ ਦਾ ਪ੍ਰਚਾਰ ਸਿੱਖ ਪੰਥ ਦੇ ਵਿਕਾਸ ਲਈ ਅਤਿਅੰਤ ਮਹੱਤਵਪੂਰਨ ਸਿੱਧ ਹੋਇਆ ।
ਪ੍ਰਸ਼ਨ 3. ਸੰਗਤ ਤੇ ਪੰਗਤ ਦੇ ਮਹੱਤਵ 'ਤੇ ਇੱਕ ਨੋਟ ਲਿਖੋ । ਜਾਂ
ਸੰਗਤ ਅਤੇ ਪੰਗਤ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ - 1. ਸੰਗਤ ਸੰਗਤ ਸੰਸਥਾ ਤੋਂ ਭਾਵ ਇਕੱਠੇ ਮਿਲ ਬੈਠਣ ਤੋਂ ਸੀ । ਇਹ ਸੰਗਤ ਸਵੇਰੇ ਸ਼ਾਮ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਲਈ ਇਕੱਲੀ ਹੁੰਦੀ ਸੀ । ਇਸ ਸੰਗਤ ਦੀ ਸਥਾਪਨਾ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ। ਗੁਰੂ ਅੰਗਦ ਸਾਹਿਬ ਨੇ ਇਸ ਸੰਸਥਾ ਨੂੰ ਵਧੇਰੇ ਸੰਗਠਿਤ ਕੀਤਾ । ਸੰਗਤ ਵਿੱਚ ਕੋਈ ਵੀ ਇਸਤਰੀ ਜਾ ਪੁਰਬ ਬਿਨਾ ਕਿਸੇ ਜਾਤ-ਪਾਤ ਜਾ ਧਰਮ ਦੇ ਵਿਤਕਰੇ ਦੇ ਸ਼ਾਮਲ ਹੋ ਸਕਦਾ ਸੀ । ਸੰਗਤ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਸੀ । ਸੰਗਤ ਵਿੱਚ ਜਾਣ ਵਾਲੇ ਵਿਅਕਤੀ ਦੀ ਕਾਇਆ ਪਲਟ ਜਾਂਦੀ ਸੀ । ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਸਨ । ਉਹ ਭਵਸਾਗਰ ਤੋਂ ਪਾਰ ਹੋ ਜਾਂਦਾ ਸੀ । ਨਿਰਸੰਦੇਹ ਇਹ ਸੰਸਥਾ ਸਿੰਘ ਪੰਥ ਦੇ ਵਿਕਾਸ ਲਈ ਅਤਿਅੰਤ ਮਹੱਤਵਪੂਰਨ ਸਿੱਧ ਹੋਈ ।
2. ਪੰਗਤ -ਪੰਗਤ (ਲੰਗਰ) ਸੰਸਥਾ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ । ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਜਾਰੀ ਰੱਖਿਆ ਅਤੇ ਗੁਰੂ ਅਮਰਦਾਸ ਜੀ ਨੇ ਇਸ ਸੰਸਥਾ ਨੂੰ ਵਧੇਰੇ ਵਿਕਸਿਤ ਕੀਤਾ । ਪਹਿਲੇ ਪੰਗਤ ਤੇ ਪਿੱਛੇ ਸੰਗਤ ਦਾ ਨਾਅਰਾ ਦਿੱਤਾ ਗਿਆ । ਮੁਗਲ ਬਾਦਸ਼ਾਹ ਅਕਬਰ ਅਤੇ ਹਰੀਪੁਰ ਦੇ ਰਾਜੇ ਨੇ ਵੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੋਂ ਪਹਿਲਾ ਲੰਗਰ ਛਕਿਆ ਸੀ । ਲੰਗਰ ਹੋਰ ਧਰਮ ਅਤੇ ਜਾਤੀ ਦੇ ਲੋਕਾਂ ਲਈ ਖੁੱਲ੍ਹਾ ਸੀ । ਸਿੱਖ ਧਰਮ ਦੇ ਪ੍ਰਸਾਰ ਵਿੱਚ ਲੰਗਰ ਪ੍ਰਥਾ ਦਾ ਯੋਗਦਾਨ ਬੜਾ ਮਹੱਤਵਪੂਰਨ ਸੀ । ਇਸ ਸੰਸਥਾ ਨੇ ਸਮਾਜ ਵਿੱਚ ਜਾਤੀ ਪ੍ਰਥਾ ਅਤੇ ਛੂਆ-ਛੂਤ ਦੀਆਂ ਭਾਵਨਾਵਾਂ ਨੂੰ ਸਮਾਪਤ ਕਰਨ ਵਿੱਚ ਵੀ ਬੜੀ ਸਹਾਇਤਾ ਕੀਤੀ । ਇਸ ਸੰਸਥਾ ਕਾਰਨ ਸਿੱਖਾਂ ਵਿੱਚ ਆਪਸੀ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੋਇਆ ।
ਪ੍ਰਸ਼ਨ 4. ਗੁਰਗੱਦੀ ਸੰਭਾਲਦੇ ਸਮੇਂ ਮੁੱਢਲੇ ਸਾਲਾਂ ਵਿਚ ਗੁਰੂ ਅਮਰਦਾਸ ਜੀ ਨੂੰ ਕਿਹੜੀਆਂ ਬਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ?
ਉੱਤਰ-ਗੁਰਗੱਦੀ ਸੰਭਾਲਦੇ ਸਮੇਂ ਮੁੱਢਲੇ ਸਾਲਾਂ ਵਿੱਚ ਗੁਰੂ ਅਮਰਦਾਸ ਜੀ ਨੂੰ ਹੇਠ ਲਿਖੀਆਂ ਅੰਕੜਾ ਦਾ ਸਾਹਮਣਾ ਕਰਨਾ ਪਿਆ ।
1. ਦਾਸੂ ਅਤੇ ਦਾਤੂ ਦਾ ਵਿਰੋਧ-ਗੁਰੂ ਅਮਰਦਾਸ ਜੀ ਨੂੰ ਆਪਣੇ ਗੁਰੂਕਾਲ ਦੇ ਸ਼ੁਰੂ ਵਿੱਚ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦਾਸੂ ਅਤੇ ਦਾਤੂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਉਨ੍ਹਾਂ ਨੇ ਗੁਰੂ ਜੀ ਨੂੰ ਗੁਰੂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਆਪ ਨੂੰ ਅਸਲੀ ਉੱਤਰਾਧਿਕਾਰੀ ਐਲਾਨ ਕੀਤਾ । ਸਿੱਖ ਸੰਗਤਾਂ ਨੇ ਦਾਤੂ ਨੂੰ ਆਪਣਾ ਗੁਰੂ ਮੰਨਣ ਤੋਂ ਇਨਕਾਰ ਕਰ ਦਿੱਤਾ । ਇਸ ਸਮੇਂ ਦਾਸੂ ਨੇ ਵੀ ਮਾਤਾ ਖੀਵੀ ਜੀ ਦੇ ਕਹਿਣ 'ਤੇ ਆਪਣਾ ਵਿਰੋਧ ਛੱਡ ਦਿੱਤਾ मी।
2. ਬਾਬਾ ਸ੍ਰੀ ਚੰਦ ਦਾ ਵਿਰੋਧ-ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਹੋਣ ਕਾਰਨ ਗੁਰਗੱਦੀ ਉੱਤੇ ਆਪਣਾ ਹੱਕ ਸਮਝਦੇ ਸਨ । ਬਾਬਾ ਸ੍ਰੀ ਚੰਦ ਜੀ ਦੇ ਅਨੇਕਾ ਸਮਰਥਕ ਸਨ । ਗੁਰੂ ਅਮਰਦਾਸ ਜੀ ਨੇ ਅਜਿਹੇ ਸਮੇਂ ਦ੍ਰਿੜਤਾ ਤੋਂ ਕੰਮ ਲੈਂਦੇ ਹੋਏ ਸਿੱਖਾਂ ਨੂੰ ਸਪੱਸ਼ਟ ਕੀਤਾ ਕਿ ਉਦਾਸੀ ਮਤ ਦੇ ਸਿਧਾਤ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੋਂ ਉਲਟ ਹਨ । ਉਨ੍ਹਾਂ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਨੇ ਬਾਬਾ ਸ੍ਰੀ ਚੰਦ ਜੀ ਦਾ ਸਾਥ ਛੱਡ ਦਿੱਤਾ ।
3. ਗੋਇੰਦਵਾਲ ਸਾਹਿਬ ਦੇ ਮੁਸਲਮਾਨਾਂ ਦਾ ਵਿਰੋਧ-ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦੀ ਵਧਦੀ ਹੋਈ ਪ੍ਰਸਿੱਧੀ ਵੇਖ ਕੇ ਉੱਥੋਂ ਦੇ ਮੁਸਲਮਾਨਾਂ ਨੇ ਸਿੱਖਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ । ਉਹ ਸਿੱਖਾ ਦਾ ਸਾਮਾਨ ਚੋਰੀ ਕਰ ਲੈਂਦੇ । ਉਹ ਬਿਆਸ ਦਰਿਆ ਤੋਂ ਪਾਣੀ ਭਰ ਕੇ ਲਿਆਉਣ ਵਾਲੇ ਸਿੱਖਾਂ ਦੇ ਘੜੇ ਪੱਥਰ ਮਾਰ ਕੇ ਤੋੜ ਦਿੰਦੇ । ਸਿੱਖਾਂ ਨੇ ਇਸ ਸੰਬੰਧੀ ਗੁਰੂ ਜੀ ਨੂੰ ਸ਼ਿਕਾਇਤ ਕੀਤੀ । ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਸ਼ਾਤ ਰਹਿਣ ਦਾ ਉਪਦੇਸ਼ ਦਿੱਤਾ ।
4. ਹਿੰਦੂਆਂ ਦਾ ਵਿਰੋਧ-ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਸਿੱਖ ਮਤ ਵਿੱਚ ਸ਼ਾਮਲ ਹੋ ਰਹੇ ਸਨ । ਸਿੱਖ ਮਤ ਵਿੱਚ ਊਚ-ਨੀਚ ਦਾ ਵਿਤਕਰਾ ਨਹੀਂ ਕੀਤਾ ਜਾਂਦਾ ਸੀ । ਬਾਉਲੀ ਦਾ ਨਿਰਮਾਣ ਹੋਣ ਕਾਰਨ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਅਸਥਾਨ ਵੀ ਮਿਲ ਗਿਆ ਸੀ । ਗੋਇੰਦਵਾਲ ਸਾਹਿਬ ਦੇ ਉੱਚ ਜਾਤੀਆਂ ਦੇ ਹਿੰਦੂ ਇਹ ਗੱਲ ਸਹਿਣ ਨਾ ਕਰ ਸਕੇ । ਉਨ੍ਹਾਂ ਨੇ ਆਪਣੇ ਬਾਦਸ਼ਾਹ ਅਕਬਰ ਪਾਸ ਇਹ ਝੂਠੀ ਸ਼ਿਕਾਇਤ ਕੀਤੀ ਕਿ ਗੁਰੂ ਜੀ ਹਿੰਦੂ ਧਰਮ ਵਿਰੋਧੀ ਪ੍ਰਚਾਰ ਕਰ ਰਹੇ ਹਨ । ਅਕਬਰ ਨੇ ਗੁਰੂ ਜੀ ਨੂੰ ਨਿਰਦੇਸ਼ ਕਰਾਰ ਦਿੱਤਾ ।
ਪ੍ਰਸ਼ਨ 5 ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਦੁਆਰਾ ਕੀਤੀਆਂ ਗਈਆਂ ਦੇ ਮੁੱਖ ਸੇਵਾਵਾਂ ਦਾ ਵਰਣਨ ਕਰੇ | ਜਾਂ
ਗੁਰੂ ਅਮਰਦਾਸ ਜੀ ਦੁਆਰਾ ਸਿੱਖ ਧਰਮ ਦੇ ਵਿਕਾਸ ਵਿੱਚ ਪਾਏ ਵੰਡਮੁੱਲ ਯੋਗਦਾਨ ਦਾ ਜਿਕਰ ਕਰੇ । ਜਾਂ
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਦੇ ਕਾਰਜਾ ਦੇ ਬਾਰੇ ਤੁਸੀਂ ਕੀ ਜਾਣਦੇ ਹੋ ? ਜਾਂ
ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਦੇ ਯੋਗਦਾਨ ਦਾ ਅਧਿਐਨ ਕਰੋ ।
ਉੱਤਰ-ਗੁਰੂ ਅਮਰਦਾਸ ਜੀ 1552 ਈ. ਤੋਂ 1574 ਈ ਤਕ ਗੁਰਗੱਦੀ 'ਤੇ ਰਹੇ । ਇਸ ਸਮੇਂ ਦੇ ਦੌਰਾਨ ਗੁਰੂ ਅਮਰਦਾਸ ਜੀ ਨੇ ਸਿੱਖ ਪੰਥ ਦੇ ਸੰਗਠਨ ਲਈ ਹੇਠ ਲਿਖੇ ਸਲਾਘਾਯੋਗ ਕੰਮ ਕੀਤੇ ।
1. ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ-ਗੁਰੂ ਅਮਰਦਾਸ ਜੀ ਦਾ ਸਿੱਖ ਪੰਥ ਦੇ ਵਿਕਾਸ ਵੱਲ ਪਹਿਲਾ ਮਹਾਨ ਕੰਮ ਗੋਇੰਦਵਾਲ ਸਾਹਿਬ ਵਿਖੇ ਇੱਕ ਬਾਉਲੀ ਦਾ ਨਿਰਮਾਣ ਕਰਨਾ ਸੀ । ਇਸ ਬਾਉਲੀ ਦਾ ਨਿਰਮਾਣ ਕਾਰਜ 1552 ਈ. ਤੋਂ 1559 ਈ ਤਕ ਚਲਿਆ। ਇਸ ਬਾਉਲੀ ਤਕ ਪਹੁੰਚਣ ਲਈ 84 ਪੌੜੀਆਂ ਬਣਾਈਆਂ ਗਈਆਂ। ਬਾਉਲੀ ਦੇ ਨਿਰਮਾਣ ਨਾਲ ਸਿੱਖਾਂ ਨੂੰ ਇੱਕ ਪਵਿੱਤਰ ਤੀਰਥ ਸਥਾਨ ਮਿਲ ਗਿਆ ।
2. ਲੰਗਰ ਸੰਸਥਾ ਦਾ ਵਿਸਥਾਰ-ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਲੰਗਰ ਸੰਸਥਾ ਦਾ ਹੋਰ ਵਿਸਥਾਰ ਕੀਤਾ । ਗੁਰੂ ਜੀ ਨੇ ਇਹ ਐਲਾਨ ਕੀਤਾ ਕਿ ਕੋਈ ਵੀ ਯਾਤਰੂ ਲੰਗਰ ਛਕੇ ਬਿਨਾ ਉਨ੍ਹਾਂ ਦੇ ਦਰਸ਼ਨ ਨਹੀਂ ਕਰ ਸਕਦਾ । ਇਸ ਲੰਗਰ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਮਿਲ ਕੇ ਖਾਣਾ ਖਾਂਦੇ ਸਨ । ਲੰਗਰ ਸੰਸਥਾ ਸਿੱਖ ਧਰਮ ਦੇ ਪ੍ਰਚਾਰ ਲਈ ਬਡ਼ੀ ਸਹਾਇਕ ਸਿੱਧ ਹੋਈ । ਇਸ ਨਾਲ ਜਾਤੀ ਪ੍ਰਥਾ ਨੂੰ ਬੜਾ ਧੱਕਾ ਲੱਗਾ ।
3. ਮੰਜੀ ਪ੍ਰਥਾ-ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਦੇ ਸਭ ਤੋਂ ਮਹੱਤਵਪੂਰਨ ਕਾਰਜਾਂ ਵਿਚੋਂ ਇੱਕ ਸੀ । ਸਿੱਖਾਂ ਦੀ ਸੰਖਿਆ ਵਿੱਚ ਵਾਧਾ ਹੋਣ ਕਾਰਨ ਗੁਰੂ ਸਾਹਿਬ ਲਈ ਹਰ ਸਿੱਖ ਤਕ ਨਿੱਜੀ ਰੂਪ ਵਿੱਚ ਪਹੁੰਚਣਾ ਸੰਭਵ ਨਹੀਂ ਸੀ । ਇਸ ਲਈ ਉਨ੍ਹਾਂ ਨੇ ਆਪਣੇ ਉਪਦੇਸ਼ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿੰਦੇ ਸਿੱਖਾਂ ਤਕ ਪਹੁੰਚਾਉਣ ਦੇ ਲਈ 22 ਮੰਜੀਆਂ ਦੀ ਸਥਾਪਨਾ ਕੀਤੀ । ਮੰਜੀ ਪ੍ਰਥਾ ਦੀ ਸਥਾਪਨਾ ਦੇ ਸਿੱਟੇ ਵਜੋਂ ਸਿੱਖ ਧਰਮ ਦੀ ਪ੍ਰਸਿੱਧੀ ਦੂਰ-ਦੂਰ ਤਾਈ ਫੈਲ ਗਈ ।
4. ਉਦਾਸੀ ਮਤ ਦਾ ਖੰਡਨ-ਗੁਰੂ ਅਮਰਦਾਸ ਜੀ ਦੇ ਸਮੇਂ ਉਦਾਸੀ ਮਤ ਸਿੱਖ ਮਤ ਦੀ ਹੋਂਦ ਲਈ ਖ਼ਤਰਾ ਬਣਿਆ ਹੋਇਆ ਸੀ । ਬਹੁਤ ਸਾਰੇ ਸਿੱਖ ਬਾਬਾ ਸ੍ਰੀ ਚੰਦ ਤੋਂ ਪ੍ਰਭਾਵਿਤ ਹੋ ਕੇ ਉਦਾਸੀ ਮਤ ਵਿੱਚ ਸ਼ਾਮਲ ਹੋਣ ਲੱਗ ਪਏ ਸਨ । ਅਜਿਹੇ ਸਮੇਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਮਝਾਇਆ ਕਿ ਸਿੱਖ ਮਤ ਉਦਾਸੀ ਮਤ ਨਾਲੋਂ ਬਿਲਕੁਲ ਵੱਖਰਾ ਹੈ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਿੱਖ ਪੰਥ ਨੂੰ ਹਿੰਦੂ ਧਰਮ ਵਿੱਚ ਲੋਪ ਹੋਣ ਤੋਂ ਬਚਾ ਲਿਆ ।
5. ਸਮਾਜਿਕ ਸੁਧਾਰ-ਗੁਰੂ ਅਮਰਦਾਸ ਜੀ ਇੱਕ ਮਹਾਨ ਸਮਾਜ ਸੁਧਾਰਕ ਸਨ । ਉਨ੍ਹਾਂ ਨੇ ਜਾਤੀ ਪ੍ਰਥਾ. ਸਤੀ ਪ੍ਰਥਾ. ਬਾਲ ਵਿਆਹ ਅਤੇ ਪਰਦਾ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਨੇ ਵਿਧਵਾ ਵਿਆਹ ਦਾ ਸਮਰਥਨ ਕੀਤਾ । ਇਨ੍ਹਾਂ ਤੋਂ ਇਲਾਵਾ ਗੁਰੂ ਅਮਰਦਾਸ ਜੀ ਨੇ ਸਿੱਖਾਂ ਦੇ ਜਨਮ, ਵਿਆਹ ਅਤੇ ਮਰਨ ਦੇ ਮੌਕਿਆਂ ਲਈ ਵਿਸ਼ੇਸ਼ ਰਸਮਾਂ ਬਣਾਈਆਂ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਇੱਕ ਆਦਰਸ਼ ਸਮਾਜ ਦਾ ਨਿਰਮਾਣ ਕੀਤਾ ।
6. ਬਾਣੀ ਦਾ ਸੰਗ੍ਰਹਿ-ਗੁਰੂ ਅਮਰਦਾਸ ਜੀ ਦਾ ਇੱਕ ਹੋਰ ਮਹੱਤਵਪੂਰਨ ਕਾਰਜ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਨੂੰ ਇਕੱਠਾ ਕਰਨਾ ਸੀ । ਗੁਰੂ ਸਾਹਿਬ ਨੇ ਆਪ 907 ਸ਼ਬਦਾਂ ਦੀ ਰਚਨਾ ਕੀਤੀ । ਇਸ ਨਾਲ ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਦਾ ਆਧਾਰ ਤਿਆਰ ਹੋਇਆ ।
ਪ੍ਰਸ਼ਨ 6. ਸਿੱਖ ਇਤਿਹਾਸ ਵਿੱਚ ਗੋਵਿੰਦਵਾਲ ਸਾਹਿਬ ਦੀ ਬਾਉਲੀ ਦੇ ਨਿਰਮਾਣ ਦਾ ਜੀ ਮਹੱਰਵ ਹੈ ?
ਉੱਤਰ-ਗੁਰੂ ਅਮਰਦਾਸ ਜੀ ਦਾ ਸਿੱਖ ਪੰਥ ਦੇ ਵਿਕਾਸ ਵੱਲ ਪਹਿਲਾ ਮਹਾਨ ਕੰਮ ਗੋਇੰਦਵਾਲ ਸਾਹਿਬ ਵਿਖੇ ਇੱਕ ਬਾਉਲੀ ਦਾ ਨਿਰਮਾਣ ਕਰਨਾ ਸੀ । ਇਸ ਬਾਉਲੀ ਦਾ ਨਿਰਮਾਣ ਕਾਰਜ 1552 ਈ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ 1559 ਈ. ਵਿੱਚ ਮੁਕੰਮਲ ਹੋਇਆ ਸੀ । ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ਕਰਨ ਪਿੱਛੇ ਗੁਰੂ ਅਮਰਦਾਸ ਜੀ ਦੇ ਦੋ ਉਦੇਸ਼ ਸਨ । ਪਹਿਲਾ ਉਹ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਸਥਾਨ ਦੇਣਾ ਚਾਹੁੰਦੇ ਸਨ ਤਾਂ ਕਿ ਉਨ੍ਹਾਂ ਨੂੰ ਹਿੰਦੂ ਮਤ ਤੋਂ ਵੱਖਰਾ ਕੀਤਾ ਜਾ ਸਕੇ । ਦੂਜਾ ਉਹ ਇੱਥੋਂ ਦੇ ਲੋਕਾਂ ਦੀ ਪਾਣੀ ਸੰਬੰਧੀ ਅੰਕੜ ਨੂੰ ਦੂਰ ਕਰਨਾ ਚਾਹੁੰਦੇ ਸਨ । ਇਸ ਬਾਉਲੀ ਤਕ ਪਹੁੰਚਣ ਲਈ 84 ਪੌੜੀਆਂ ਬਣਾਈਆਂ ਗਈਆਂ ਸਨ । ਬਾਉਲੀ ਦਾ ਨਿਰਮਾਣ ਕਾਰਜ ਪੂਰਾ ਹੋਣ ਤੇ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਜੋ ਕੋਈ ਯਾਤਰੂ ਹਰ ਪੌੜੀ ਤੇ ਸੱਚੇ ਮਨ ਤੇ ਸ਼ਰਧਾ ਨਾਲ ਜਪੁਜੀ ਸਾਹਿਬ ਦਾ ਪਾਠ ਕਰੇਗਾ ਅਤੇ ਪਾਠ ਦੇ ਬਾਅਦ ਬਾਉਲੀ ਵਿੱਚ ਇਸਨਾਨ ਕਰੇਗਾ ਉਹ 84 ਲੱਖ ਜੂਨਾਂ ਵਿੱਚੋਂ ਮੁਕਤ ਹੋ ਜਾਵੇਗਾ । ਬਾਉਲੀ ਦਾ ਨਿਰਮਾਣ ਸਿੱਖ ਪੰਥ ਦੇ ਵਿਕਾਸ ਵੱਲ ਇੱਕ ਬੜਾ ਮਹੱਤਵਪੂਰਨ ਕਾਰਜ ਸਿੱਧ ਹੋਇਆ । ਇਸ ਨਾਲ ਸਿੱਖਾਂ ਨੂੰ ਇੱਕ ਪਵਿੱਤਰ ਤੀਰਥ ਸਥਾਨ ਮਿਲ ਗਿਆ । ਸਿੱਖਾਂ ਨੂੰ ਹਿੰਦੂਆ ਦੇ ਤੀਰਥ ਸਥਾਨਾਂ 'ਤੇ ਜਾਣ ਦੀ ਜ਼ਰੂਰਤ ਨਹੀਂ ਰਹੀ ਸੀ । ਦੂਸਰਾ ਬਾਉਲੀ ਕਾਰਨ ਇੱਥੋਂ ਦੇ ਲੋਕਾ ਦੀ ਸਾਫ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਹੋ ਗਈ । ਇਸ ਤੋਂ ਪਹਿਲਾਂ ਇੱਥੋਂ ਦੇ ਲੋਕ ਦਰਿਆ ਬਿਆਸ ਤੋਂ ਪਾਣੀ ਲੈਂਦੇ ਸਨ । ਇਹ ਪਾਣੀ ਬਰਸਾਤ ਦੇ ਦਿਨਾ ਵਿੱਚ ਬਹੁਤ ਗੰਦਾ ਹੋਣ ਕਾਰਨ ਪੀਣ ਦੇ ਯੋਗ ਨਹੀਂ ਰਹਿੰਦਾ ਸੀ । ਵੱਡੀ ਗਿਣਤੀ ਵਿੱਚ ਸਿੱਖਾਂ ਦੇ ਗੋਇਦਵਾਲ ਸਾਹਿਬ ਪਹੁੰਚਣ 'ਤੇ ਗੁਰੂ ਅਮਰਦਾਸ ਜੀ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਜਾਤਾ ਦੇ ਲੋਕਾ ਦੁਆਰਾ ਬਾਉਲੀ ਵਿੱਚ ਇਸ਼ਨਾਨ ਕਰਨ ਕਰਕੇ ਜਾਤੀ ਪ੍ਰਥਾ ਨੂੰ ਇੱਕ ਤਕੜਾ ਧੱਕਾ ਲੱਗਿਆ ।
ਪ੍ਰਸ਼ਨ 7. ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਾਂ ਦਾ ਸੰਖੇਪ ਵਰਣਨ ਕਰੋ । ਜਾਂ ਗੁਰੂ ਅਮਰਦਾਸ ਜੀ ਦੇ ਕੋਈ ਛੇ ਸਮਾਜਿਕ ਸੁਧਾਰਾਂ ਦਾ ਵਰਣਨ ਕਰੋ । ਜਾਂ
ਗੁਰੂ ਅਮਰਦਾਸ ਜੀ ਨੂੰ ਸਮਾਜ ਸੁਧਾਰਕ ਕਿਉਂ ਕਿਹਾ ਜਾਦਾ ਹੈ ? ਜਾਂ
ਸਮਾਜ ਸੁਧਾਰਕ ਦੇ ਰੂਪ ਵਿੱਚ ਗੁਰੂ ਅਮਰਦਾਸ ਜੀ 'ਤੇ ਇੱਕ ਸੰਖੇਪ ਨੋਟ ਲਿਖੋ ।
ਉੱਤਰ-ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਾ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ
1. ਜਾਤੀ ਭੇਦਭਾਵ ਅਤੇ ਛੂਤ-ਛਾਤ ਦਾ ਖੰਡਨ-ਗੁਰੂ ਅਮਰਦਾਸ ਜੀ ਨੇ ਜਾਤ-ਪਾਤ ਅਤੇ ਛੂਤ-ਛਾਤ ਦੀਆ ਕੁਰੀਤਿਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਨੇ ਸੰਗਤਾਂ ਨੂੰ ਇਹ ਹੁਕਮ ਦਿੱਤਾ ਕਿ ਜੇ ਕੋਈ ਉਨ੍ਹਾ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਸ ਨੂੰ ਪਹਿਲਾਂ ਪੰਗਤ ਵਿੱਚ ਲੰਗਰ ਛਕਣਾ ਪਵੇਗਾ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਆਪਸੀ ਭਾਈਚਾਰੇ ਦਾ ਪ੍ਰਚਾਰ ਕੀਤਾ ।
2. ਜੰਮਦੀਆਂ ਕੁੜੀਆਂ ਨੂੰ ਮਾਰਨ ਦਾ ਖੰਡਨ-ਉਸ ਸਮੇਂ ਕੁੜੀਆ ਦੇ ਜਨਮ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ । ਇਸ ਕਰਕੇ ਕੁਝ ਲੋਕ ਕੁੜੀਆਂ ਨੂੰ ਜਨਮ ਲੈਂਦੇ ਸਾਰ ਹੀ ਮਾਰ ਦਿੰਦੇ ਸਨ । ਗੁਰੂ ਅਮਰਦਾਸ ਜੀ ਨੇ ਇਸ ਕੁਰੀਤੀ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਦਾ ਕਹਿਣਾ ਸੀ ਕਿ ਜੋ ਵਿਅਕਤੀ ਅਜਿਹਾ ਕਰਦਾ ਹੈ ਉਹ ਘੇਡ ਪਾਪ ਦਾ ਭਾਗੀ ਬਣੇਗਾ । ਉਨ੍ਹਾਂ ਨੇ ਸਿੱਖਾਂ ਨੂੰ ਇਸ ਅਪਰਾਧ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ।
3. ਬਾਲ ਵਿਆਹ ਦਾ ਖੰਡਨ- ਉਸ ਸਮੇਂ ਸਮਾਜ ਵਿੱਚ ਪ੍ਰਚਲਿਤ ਪਰੰਪਰਾਵਾਂ ਦੇ ਅਨੁਸਾਰ ਲੜਕੀਆਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ । ਇਸ ਕਾਰਨ ਸਮਾਜ ਵਿੱਚ ਇਸਤਰੀਆ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਸੀ । ਗੁਰੂ ਅਮਰਦਾਸ ਜੀ ਨੇ ਬਾਲ ਵਿਆਹ ਦੇ ਵਿਰੁੱਧ ਪ੍ਰਚਾਰ ਕੀਤਾ ।
4. ਸਤੀ ਪ੍ਰਥਾ ਦਾ ਖੰਡਨ - ਸਤੀ ਪ੍ਰਥਾ ਦੀ ਸੀ । ਇਸ ਅਣਮਨੁੱਖੀ ਪ੍ਰਥਾ ਦੇ ਅਨੁਸਾਰ ਜੇਕਰ ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਨੂੰ ਜਬਰਨ ਪਤੀ ਦੀ ਚਿਤਾ ਨਾਲ ਜਿਉਂਦੇ ਜਲਾ ਦਿੱਤਾ ਜਾਂਦਾ ਸੀ । ਗੁਰੂ ਅਮਰਦਾਸ ਜੀ ਨੇ ਸਦੀਆਂ ਤੋਂ ਚਲੀ ਆ ਰਹੀ ਇਸ ਕੁਰੀਤੀ ਦੇ ਵਿਰੁੱਧ ਇੱਕ ਜ਼ੋਰਦਾਰ ਮੁਹਿੰਮ ਚਲਾਈ ।
5. ਪਰਦਾ ਪ੍ਰਥਾ ਦਾ ਖੰਡਨ—ਉਸ ਸਮੇਂ ਸਮਾਜ ਵਿੱਚ ਪਰਦਾ ਪ੍ਰਥਾ ਦਾ ਪ੍ਰਚਲਨ ਵੀ ਕਾਫ਼ੀ ਵੱਧ ਗਿਆ ਸੀ । ਇਹ ਪ੍ਰਬਾ ਇਸਤਰੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਇੱਕ ਵੱਡੀ ਰੁਕਾਵਟ ਸੀ । ਇਸ ਲਈ ਗੁਰੂ ਅਮਰਦਾਸ ਜੀ ਨੇ ਇਸ ਪ੍ਰਥਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਆਲੋਚਨਾ ਕੀਤੀ । ਉਨ੍ਹਾਂ ਨੇ ਇਹ ਆਦੇਸ਼ ਦਿੱਤਾ ਕਿ ਸੰਗਤ ਜਾ ਲੰਗਰ ਵਿੱਚ ਸੇਵਾ ਕਰਦੇ ਸਮੇਂ ਕੋਈ ਵੀ ਇਸਤਰੀ ਪਰਦਾ ਨਾ ਕਰੇ ।
6. ਨਸ਼ੀਲੀਆਂ ਵਸਤਾਂ ਦਾ ਖੰਡਨ-ਉਸ ਸਮੇਂ ਕੁੱਝ ਲੋਕ ਨਸ਼ੀਲੀਆਂ ਵਸਤਾਂ ਦੀ ਵਰਤੋਂ ਕਰਨ ਲੱਗ ਪਏ ਸਨ । ਗੁਰੂ ਅਮਰਦਾਸ ਜੀ ਨੇ ਇਨ੍ਹਾਂ ਵਸਤਾਂ ਦੀ ਵਰਤੋਂ ਕਰਨ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ।
ਪ੍ਰਸ਼ਨ 8. ਮੰਜੀ ਪ੍ਰਥਾ ਕੀ ਸੀ ? ਸਿੱਖ ਪੰਥ ਦੇ ਵਿਕਾਸ ਵਿੱਚ ਇਸ ਨੇ ਕੀ ਯੋਗਦਾਨ ਦਿੱਤਾ ? ਜਾਂ
ਮੰਜੀ ਵਿਵਸਥਾ ਬਾਰੇ ਤੁਸੀਂ ਕੀ ਜਾਣਦੇ ਹੋ ? ਜਾਂ
ਮੰਜੀ ਵਿਵਸਥਾ ਉੱਪਰ ਇੱਕ ਨੋਟ ਲਿਖੇ ।
ਉੱਤਰ-ਸਿੱਖ ਧਰਮ ਦੇ ਵਿਕਾਸ ਵਿੱਚ ਮੰਜੀ ਪ੍ਰਥਾ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ । ਇਸ ਮਹੱਤਵਪੂਰਨ ਸੰਸਥਾ ਦੇ ਮੋਢੀ ਗੁਰੂ ਅਮਰਦਾਸ ਜੀ ਸਨ । ਮੰਜੀ ਪ੍ਰਥਾ ਦੇ ਆਰੰਭ ਅਤੇ ਵਿਕਾਸ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-
1. ਲੋੜ-ਗੁਰੂ ਅਮਰਦਾਸ ਜੀ ਦੇ ਨਿਰੰਤਰ ਯਤਨਾਂ ਅਤੇ ਉਨ੍ਹਾਂ ਦੀ ਜਾਦੂਈ ਸ਼ਖ਼ਸੀਅਤ ਦੇ ਕਾਰਨ ਵੱਡੀ ਸੰਖਿਆ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋ ਗਏ ਸਨ । ਕਿਉਂਕਿ ਸਿੱਖਾਂ ਦੀ ਸੰਖਿਆ ਬਹੁਤ ਵੱਧ ਗਈ ਸੀ ਅਤੇ ਉਹ ਪੰਜਾਬ ਤੇ ਪੰਜਾਬ ਤੋਂ ਬਾਹਰ ਦੇ ਪ੍ਰਦੇਸਾ ਵਿੱਚ ਫੈਲੇ ਹੋਏ ਸਨ ਇਸ ਲਈ ਗੁਰੂ ਸਾਹਿਬ ਲਈ ਨਿੱਜੀ ਰੂਪ ਵਿੱਚ ਇਨ੍ਹਾਂ ਤਕ ਪਹੁੰਚਣਾ ਮੁਸਕਿਲ ਹੋ ਗਿਆ ਸੀ । ਦੂਸਰਾ, ਇਸ ਸਮੇਂ ਗੁਰੂ ਅਮਰਦਾਸ ਜੀ ਬਹੁਤ ਬਿਰਧ ਹੋ ਗਏ ਸਨ । ਇਸ ਲਈ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਨੂੰ ਸ਼ੁਰੂ ਕਰਨ ਦੀ ਲੋੜ ਮਹਿਸੂਸ ਕੀਤੀ ।
2. ਮੰਜੀ ਪ੍ਰਥਾ ਤੋਂ ਭਾਵ-ਗੁਰੂ ਅਮਰਦਾਸ ਜੀ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਸਮੇਂ ਇੱਕ ਵਿਸ਼ਾਲ ਮੰਜੀ ਉੱਤੇ ਬੈਠਦੇ ਸਨ । ਇਸ ਨੂੰ ਮੰਜਾ ਕਿਹਾ ਜਾਂਦਾ ਸੀ । ਬਾਕੀ ਸਿੱਖ ਜ਼ਮੀਨ ਜਾਂ ਦਰੀ ਉੱਤੇ ਬੈਠ ਕੇ ਉਨ੍ਹਾਂ ਦੇ ਉਪਦੇਸ਼ ਸੁਣਦੇ ਸਨ । ਗੁਰੂ ਜੀ ਨੇ ਆਪਣੇ ਜੀਵਨ ਕਾਲ ਵਿੱਚ 22 ਮੰਜੀਆਂ ਦੀ ਸਥਾਪਨਾ ਕੀਤੀ ਸੀ । ਇਨ੍ਹਾਂ ਦੇ ਮੁਖੀ ਮੰਜੀਦਾਰ ਕਹਾਉਂਦੇ ਸਨ । ਇਹ ਮੰਜੀਦਾਰ ਗੁਰੂ ਜੀ ਪ੍ਰਤੀ ਆਪਣਾ ਸਨਮਾਨ ਪ੍ਰਗਟ ਕਰਨ ਲਈ ਇੱਕ ਛੋਟੀ ਮੰਜੀ ਉੱਤੇ ਬੈਠਦੇ ਸਨ । ਇਸ ਕਾਰਨ ਇਹ ਸੰਸਥਾ ਮੰਜੀ ਪ੍ਰਥਾ ਕਹਾਉਣ ਲੱਗੀ ।
3. ਮੰਜੀਦਾਰ ਦੇ ਕੰਮ-ਮੰਜੀਦਾਰ ਆਪਣੇ ਅਧੀਨ ਪ੍ਰਦੇਸ਼ ਵਿੱਚ ਗੁਰੂ ਸਾਹਿਬ ਦੀ ਪ੍ਰਤੀਨਿਧਤਾ ਕਰਦਾ ਸੀ । ਉਹ ਅਨੇਕਾਂ ਤਰ੍ਹਾਂ ਦੇ ਕੰਮਾਂ ਲਈ ਜ਼ਿੰਮੇਵਾਰ ਸੀ । (i) ਉਹ ਸਿੱਖ ਧਰਮ ਦੇ ਪ੍ਰਚਾਰ ਲਈ ਅਣਥੱਕ ਯਤਨ ਕਰਦਾ ਸੀ । (ii) ਉਹ ਗੁਰੂ ਸਾਹਿਬ ਦੇ ਹੁਕਮਾਂ ਨੂੰ ਸਿੱਖ ਸੰਗਤ ਤਕ ਪਹੁੰਚਾਉਂਦਾ ਸੀ । (iii) ਉਹ ਲੋਕਾਂ ਨੂੰ ਧਾਰਮਿਕ ਸਿੱਖਿਆ ਦਿੰਦਾ ਸੀ । (iv) ਉਹ ਲੋਕਾਂ ਨੂੰ ਗੁਰਮੁੱਖੀ ਭਾਸ਼ਾ ਪੜ੍ਹਾਉਂਦਾ ਸੀ । (v) । ਉਹ ਆਪਣੇ ਪ੍ਰਦੇਸ਼ ਦੀਆਂ ਸੰਗਤਾਂ ਨਾਲ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਗੁਰੂ ਜੀ ਦੇ ਦਰਸਨਾ ਲਈ ਗੋਇੰਦਵਾਲ ਸਾਹਿਬ ਆਉਂਦੇ ਸਨ ।
4. ਮੰਜੀ ਪ੍ਰਬਾ ਦਾ ਮਹੱਤਵ-ਸਿੱਖ ਧਰਮ ਦੇ ਵਿਕਾਸ ਅਤੇ ਸੰਗਠਨ ਵਿੱਚ ਮੰਜੀ ਪ੍ਰਥਾ ਨੇ ਬਹੁਮੁੱਲਾ ਯੋਗਦਾਨ: ਦਿੱਤਾ । ਮੰਜੀਦਾਰਾਂ ਦੇ ਪ੍ਰਭਾਵ ਨਾਲ ਵੱਡੀ ਸੰਖਿਆ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਣ ਲੱਗੇ । ਇਸ ਦੇ ਦੂਰ- ਰਸੀ ਪ੍ਰਭਾਵ ਪਏ । ਮੰਜੀਦਾਰ ਧਰਮ ਪ੍ਰਚਾਰ ਤੋਂ ਇਲਾਵਾ ਸੰਗਤ ਕੋਲੋਂ ਲੰਗਰ ਅਤੇ ਹੋਰ ਕਾਰਜਾਂ ਲਈ ਮਾਇਆ ਵੀ ਇਕੱਠੀ ਕਰਦੇ ਸਨ । ਗੁਰੂ ਅਮਰਦਾਸ ਜੀ 'ਨੇ ਇਹ ਮਾਇਆ ਸਿੱਖ ਧਰਮ ਦੇ ਵਿਕਾਸ ਕਾਰਜਾਂ ਉੱਤੇ ਖਰਚ ਕੀਤੀ । ਇਸ ਨਾਲ ਸਿੱਖ ਧਰਮ ਦੀ ਲੋਕਪ੍ਰਿਅਤਾ ਵਿੱਚ ਕਾਫ਼ੀ ਵਾਧਾ ਹੋਇਆ ।
ਪ੍ਰਸ਼ਨ 9. ਗੁਰੂ ਅਮਰਦਾਸ ਜੀ ਦੇ ਮੁਗਲਾਂ ਨਾਲ ਕਿਹੇ ਜਿਹੇ ਸੰਬੰਧ ਸਨ ? ਜਾਂ
ਮੁਗਲ ਬਾਦਸ਼ਾਹ ਅਕਬਰ ਅਤੇ ਗੁਰੂ ਅਮਰਦਾਸ ਜੀ ਵਿਚਾਲੇ ਸੰਬੰਧਾਂ ਦਾ ਉਲੇਖ ਕਰੋ । ਜਾਂ ਮੁਗ਼ਲ ਬਾਦਸ਼ਾਹ ਅਕਬਰ ਅਤੇ ਗੁਰੂ ਅਮਰਦਾਸ ਜੀ ਵਿਚਕਾਰ ਸੰਬੰਧਾਂ ਦਾ ਉਲੇਖ ਕਰੋ ।
ਉੱਤਰ-ਗੁਰੂ ਅਮਰਦਾਸ ਜੀ ਦੇ ਮੁਗ਼ਲਾਂ ਨਾਲ ਸੰਬੰਧ ਬਹੁਤ ਚੰਗੇ ਸਨ । ਉਸ ਸਮੇਂ ਭਾਰਤ ਵਿੱਚ ਮੁਗਲ ਬਾਦਸ਼ਾਹ ਅਕਬਰ ਦਾ ਸ਼ਾਸਨ ਸੀ । ਗੁਰੂ ਅਮਰਦਾਸ ਜੀ ਦੀ ਅਰਦਾਸ ਸਦਕਾ ਅਕਬਰ ਨੂੰ ਚਿਤੌੜ ਦੀ ਮੁਹਿੰਮ ਵਿੱਚ ਸਫਲਤਾ ਪ੍ਰਾਪਤ ਹੋਈ ਸੀ । ਇਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਅਕਬਰ 1568 ਈ. ਵਿੱਚ ਗੋਇੰਦਵਾਲ ਸਾਹਿਬ ਵਿਖੇ ਆਇਆ ਸੀ । ਉਸ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਪਹਿਲਾਂ ਮਰਯਾਦਾ ਅਨੁਸਾਰ ਬਾਕੀ ਸੰਗਤ ਨਾਲ ਮਿਲ ਕੇ ਲੰਗਰ ਛਕਿਆ । ਉਹ ਗੁਰੂ ਸਾਹਿਬ ਦੀ ਸ਼ਖ਼ਸੀਅਤ ਅਤੇ ਲੰਗਰ ਪ੍ਰਬੰਧ ਤੋਂ ਬਹੁਤ ਪ੍ਰਭਾਵਿਤ ਹੋਇਆ । ਉਸ ਨੇ ਲੰਗਰ ਪ੍ਰਬੰਧ ਨੂੰ ਚਲਾਉਣ ਦੇ ਲਈ ਕੁਝ ਪਿੰਡਾਂ ਦੀ ਜਾਗੀਰ ਦੀ ਪੇਸ਼ਕਸ਼ ਕੀਤੀ । ਗੁਰੂ ਜੀ ਨੇ ਇਹ ਜਾਗੀਰ ਲੈਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੇ ਸਿੱਖ ਲੰਗਰ ਲਈ ਬਹੁਤ ਕੁਝ ਦਿੰਦੇ ਹਨ । ਅਕਬਰ ਦੀ ਇਸ ਯਾਤਰਾ ਕਾਰਨ ਗੁਰੂ ਅਮਰਦਾਸ ਜੀ ਦੀ ਪ੍ਰਸਿੱਧੀ ਬਹੁਤ ਦੂਰ-ਦੂਰ ਤਕ ਫੈਲ ਗਈ ਅਤੇ ਬਹੁਤ ਸਾਰੇ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋ ਗਏ ।
ਪ੍ਰਸ਼ਨ 10, ਗੁਰੂ ਰਾਮਦਾਸ ਜੀ ਦੁਆਰਾ ਸਿੱਖ ਧਰਮ ਦੇ ਵਿਕਾਸ ਵਿੱਚ ਪਾਏ ਛੇ ਮਹੱਤਵਪੂਰਨ ਯੋਗਦਾਨਾਂ ਦੀ ਚਰਚਾ ਕਰੋ। (ਜਾਂ)ਗੁਰੂ ਰਾਮਦਾਸ ਜੀ ਦਾ ਸਿੱਖ ਧਰਮ ਪ੍ਰਤੀ ਕੀ ਯੋਗਦਾਨ ਸੀ ? (ਜਾਂ) ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਰਾਮਦਾਸ ਜੀ ਦੁਆਰਾ ਦਿੱਤੇ ਗਏ ਯੋਗਦਾਨ ਦਾ ਵਰਣਨ ਕਰੋ ।
ਉੱਤਰ-ਗੁਰੂ ਰਾਮਦਾਸ ਜੀ ਦਾ ਗੁਰੂਕਾਲ 1574 ਈ. ਤੋਂ 1581 ਈ. ਤਕ ਸੀ । ਉਨ੍ਹਾਂ ਦੀ ਗੁਰਿਆਈ ਦਾ ਸਮਾਂ ਬਹੁਤ ਥੋੜ੍ਹਾ ਸੀ ਫਿਰ ਵੀ ਉਨ੍ਹਾਂ ਨੇ ਸਿੱਖ ਪੰਥ ਦੇ ਵਿਕਾਸ ਅਤੇ ਸੰਗਠਨ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ ।
1. ਰਾਮਦਾਸਪੁਰਾ ਦੀ ਸਥਾਪਨਾ- ਗੁਰੂ ਰਾਮਦਾਸ ਜੀ ਦੀ ਸਿੱਖ ਪੰਥ ਨੂੰ ਸਭ ਤੋਂ ਮਹੱਤਵਪੂਰਨ ਦੇਣ ਰਾਮਦਾਸਪੁਰਾ ਜਾਂ ਅੰਮ੍ਰਿਤਸਰ ਦੀ ਸਥਾਪਨਾ ਕਰਨਾ ਸੀ । ਰਾਮਦਾਸਪੁਰਾ ਦੀ ਸਥਾਪਨਾ 1577 ਈ ਵਿੱਚ ਹੋਈ । ਇਸ ਸ਼ਹਿਰ ਨੂੰ ਆਬਾਦ ਕਰਨ ਲਈ ਗੁਰੂ ਸਾਹਿਬ ਨੇ ਵੱਖ-ਵੱਖ ਧੰਦਿਆ ਨਾਲ ਸੰਬੰਧਿਤ 52 ਵਪਾਰੀਆਂ ਨੂੰ ਵਸਾਇਆ । ਇਨ੍ਹਾਂ ਵਪਾਰੀਆਂ ਨੇ ਜਿਹੜਾ ਬਾਜ਼ਾਰ ਵਸਾਇਆ ਉਹ 'ਗੁਰੂ ਕਾ ਬਾਜ਼ਾਰ ਨਾਂ ਦੇ ਨਾਲ ਪ੍ਰਸਿੱਧ ਹੋਇਆ । ਅੰਮ੍ਰਿਤਸਰ ਦੀ ਸਥਾਪਨਾ ਨਾਲ ਸਿੱਖਾਂ ਨੂੰ ਉਨ੍ਹਾਂ ਦਾ ਮੱਕਾ ਮਿਲ ਗਿਆ । ਇਹ ਛੇਤੀ ਹੀ ਸਿੱਖਾਂ ਦਾ ਸਭ ਤੋਂ ਪ੍ਰਸਿੱਧ ਧਰਮ ਪ੍ਰਚਾਰ ਦਾ ਕੇਂਦਰ ਬਣ ਗਿਆ ।
2. ਮਸੰਦ ਪ੍ਰਥਾ ਦਾ ਆਰੰਭ - ਗੁਰੂ ਰਾਮਦਾਸ ਜੀ ਨੂੰ ਰਾਮਦਾਸਪੁਰਾ ਵਿਖੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਵਾਈ ਲਈ ਮਗਰ ਰਾਮਦਾਸ ਜੀ ਨੂੰ ਰਾਖਦਾਸਪੁਰਾ ਵਿਖੇ ਅੰਮ੍ਰਿਤਸਰ ਅਤੇ ਸੰਤੋਖਸਰ ਨਾ ਦੇ ਦੋ ਸਰੋਵਰਾਂ ਦੀ ਖੁਦਵਾਈ ਲਈ ਮਾਇਆ ਦੀ ਲੋੜ ਪਈ ਦਸ ਲਖੇ ਅੰਮ੍ਰਿਤਸਰ ਅਤੇ ਸੰਖ ਪ੍ਰਤੀਨਿਧਾਂ ਨੂੰ ਵੱਖ-ਵੱਖ ਥਾਵਾਂ 'ਤੇ ਭੇਜਿਆ ਤਾਂ ਜੋ ਉਹ ਸਿੱਖ ਮਤ ਦਾ ਪ੍ਰਚਾਰਕ ਲਈ ਗੁਰੂ ਸਾਹਿਬ ਨੇ ਆਪਣੇ ਵਿਕਣਾ ਕਰ ਸਕਣ । ਇਹ ਇਆ ਮਸੰਦ ਪ੍ਰਥਾ ਦੇ ਨਾ ਨਾਲ ਪ੍ਰਸਿੱਧ ਹੋਈ। ਸਗਦਕਣ ਅਤੇ ਸੰਗਤਾਂ ਹੀ ਮਰੀਅਰ ਦਾ ਦੂਰ ਦੂਰ ਤਕ ਪ੍ਰਚਾਰ ਹੋਇਆ ।
3. ਉਦਾਸੀਆਂ ਨਾਲ ਸਮਝੌਤਾ-ਗੁਰੂ ਰਾਮਦਾਸ ਜੀ ਦੇ ਕਾਲ ਦੀ ਇੱਕ ਹੋਰ ਮਹੱਤਵਪੂਰਨ ਘਟਨਾ ਉਦਾਸੀਆਂ ਅਤੇ ਸਿੱਖਾਂ ਵਿੱਚਾਲੇ ਸਮਝੌਤਾ ਸੀ । ਇੱਕ ਵਾਰੀ ਉਦਾਸੀ ਮਤ ਦੇ ਮੋਢੀ ਬਾਬਾ ਸ਼੍ਰੀ ਗਗੁਰ ਰਾਮਦਾਸ ਜੀ ਦੇ ਦਰਜਨਾਂ ਲਈ ਅੰਮ੍ਰਿਤਸਰ ਆਏ । ਉਹ ਗੁਰੂ ਸਾਹਿਬ ਦੀ ਨਿਮਰਤਾ ਤੋਂ ਇਨ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਦਿਨ ਤੋਂ ਬਾਅਦ ਸਿੱਖ ਮਤ ਦਾ ਵਿਰੋਧ ਨਹੀਂ ਕੀਤਾ । ਇਹ ਸਮਝੌਤਾ ਸਿੱਖ ਪੰਥ ਦੇ ਵਿਕਾਸ ਲਈ ਝੰਡਾ ਮਹੱਤਵਪੂਰਨ ਸਿਧ ਹੋਇਆ।
4. ਕੁਝ ਹੋਰ ਮਹੱਤਵਪੂਰਨ ਕਾਰਜ-ਗੁਰੂ ਰਾਮਦਾਸ ਜੀ ਦੇ ਹੋਰ ਮਿਰਤ ਲਈ ਕਥਾ ਮਹੱਤਵਪੂਰਨ ਦੀ ਚ ਹੋਇਆ ਸ਼ਬਦ) ਕਰਨਾ ਸੀ । ਉਨ੍ਹਾਂ ਨੇ ਚਾਰ ਲਾਵਾਂ ਦੁਆਰਾ ਵਿਆਹ ਦੀ ਪ੍ਰਥਾ ਨੂੰ ਉਤਸਾਹਿਤ ਕੀਤਾਬ ਬਾਰੂ ਸਾਹਿਬ ਨੇ ਪਹਿਲਾ ਤੋਂ ਚਲੀਆਂ ਆ ਰਹੀਆਂ ਸੰਗਤ, ਪੰਗਤ ਤੇ ਮੰਜੀ ਨਾ ਦੀਆਂ ਸੰਸਥਾਵਾਂ ਨੂੰ ਜਾਰੀ ਰੱਖਿਆ । ਗੁਰੂ ਸਾਹਿਬ ਨੇ ਸਮਾਜ ਵਿੱਚ ਪ੍ਰਚਲਿਤ ਕੁਰੀਤੀਆਂ ਜਿਵੇਂ-ਜਾਤੀ ਪ੍ਰਥਾ. ਸਤੀ ਪ੍ਰਥਾ, ਬਾਲ ਵਿਵਾਹ ਦਾ ਵੀ ਜੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ।
5. ਅਕਬਰ ਨਾਲ ਮਿੱਤਰਤਾਪੂਰਨ ਸੰਬੰਧ--ਗੁਰੂ ਰਾਮਦਾਸ ਜੀ ਦੇ ਸਮੇਂ ਵਿੱਚ ਵੀ ਸਿੱਖਾਂ ਦੇ ਬਾਦਸ਼ਾਹ ਅਕਬਰ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਰਹੇ 1 ਅਕਬਰ ਗੁਰੂ ਰਾਮਦਾਸ ਜੀ 1 ਨੂੰ ਲਾਹੌਰ ਵਿਖੇ ਮਿਲਿਆ ਸੀ । ਗੁਰੂ ਸਾਹਿਬ ਦੇ ਕਹਿਣ 'ਤੇ ਉਸ ਨੇ ਪੰਜਾਬ ਦਾ ਇੱਕ ਸਾਲ ਲਈ ਲਗਾਨ ਮੁਆਫ਼ ਕਰ ਦਿੱਤਾ । ਸਿੱਟੇ ਵਜੋਂ ਗੁਰੂ ਸਾਹਿਬ ਜੀ ਦੀ ਪ੍ਰਸਿੱਧੀ ਵਿੱਚ ਹੋਰ ਵਾਧਾ ਹੋਇਆ ।
6. ਉੱਤਰਾਧਿਕਾਰੀ ਦੀ ਨਿਯੁਕਤੀ-ਗੁਰੂ ਰਾਮਦਾਸ ਜੀ ਨੇ 1581 ਈ. ਵਿੱਚ ਅਰਜਨ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਕੇ ਇੱਕ ਹੋਰ ਮਹਾਨ ਕਾਰਜ ਕੀਤਾ । ਇਸ ਕਾਰਨ ਸਿੱਖ ਪੰਥ ਦੇ ਵਿਕਾਸ ਦਾ ਕਾਰਜ ਜਾਰੀ ਰਿਹਾ ।
ਪ੍ਰਸ਼ਨ 11. ਰਾਮਦਾਸਪੁਰਾ ਦੀ ਸਥਾਪਨਾ ਦਾ ਸਿੱਖ ਇਤਿਹਾਸ ਵਿੱਚ ਕੀ ਮਹੱਤਵ ਹੈ ?
ਉੱਤਰ-ਗੁਰੂ ਰਾਮਦਾਸ ਜੀ ਦੀ ਸਿੱਖ ਪੰਥ ਨੂੰ ਸਭ ਤੋਂ ਮਹੱਤਵਪੂਰਨ ਦੇਣ ਰਾਮਦਾਸਪੁਰਾ ਜਾਂ ਅੰਮ੍ਰਿਤਸਰ ਦੀ ਸਥਾਪਨਾ ਕਰਨਾ ਸੀ । ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਸਾਹਿਬ ਆਪ ਇੱਥੇ ਆ ਗਏ ਸਨ । ਉਨ੍ਹਾਂ ਨੇ 1577 ਦੀ ਵਿੱਚ ਰਾਮਦਾਸਪੁਰਾ ਦੀ ਸਥਾਪਨਾ ਕੀਤੀ । ਇਸ ਸ਼ਹਿਰ ਨੂੰ ਆਬਾਦ ਕਰਨ ਲਈ ਗੁਰੂ ਸਾਹਿਬ ਨੇ ਵੱਖ-ਵੱਖ ਧੰਦਿਆਂ ਨਾਲ ਸੰਬੰਧਿਤ 52 ਵਪਾਰੀਆਂ ਨੂੰ ਵਸਾਇਆ । ਇਨ੍ਹਾਂ ਵਪਾਰੀਆ ਨੇ ਜਿਹੜਾ ਬਾਜ਼ਾਰ ਵਸਾਇਆ ਉਹ ਗੁਰੂ ਕਾ ਬਾਜਾਰ ਨਾਂ ਦੇ ਨਾਲ ਪ੍ਰਸਿੱਧ ਹੋਇਆ । ਛੇਤੀ ਹੀ ਇਹ ਇੱਕ ਪ੍ਰਸਿੱਧ ਵਪਾਰਿਕ ਕੇਂਦਰ ਬਣ ਗਿਆ । ਗੁਰੂ ਸਾਹਿਬ ਨੇ ਰਾਮਦਾਸਪੁਰਾ ਵਿਖੇ ਦੋ ਸਰੋਵਰਾਂ ਅੰਮ੍ਰਿਤਸਰ ਅਤੇ ਸੰਤੋਖਸਰ ਦੀ ਖੁਦਵਾਈ ਦਾ ਵਿਚਾਰ ਬਣਾਇਆ। ਪਹਿਲਾਂ ਅੰਮ੍ਰਿਤ ਸਰੋਵਰ ਦੀ ਖੁਦਵਾਈ ਦਾ ਕੰਮ ਆਰੰਭਿਆ ਗਿਆ । ਬਾਅਦ ਵਿੱਚ ਅੰਮ੍ਰਿਤ ਸਰੋਵਰ ਦੇ ਨਾਂ 'ਤੇ ਹੀ ਰਾਮਦਾਸਪੁਰਾ ਦਾ ਨਾਂ ਅੰਮ੍ਰਿਤਸਰ ਪੈ ਗਿਆ । ਅੰਮ੍ਰਿਤਸਰ ਦੀ ਸਥਾਪਨਾ ਸਿੱਖ ਪੰਥ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਹੈ । ਇਸ ਨਾਲ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਸਥਾਨ ਮਿਲ ਗਿਆ ਜਿਹੜਾ ਛੇਤੀ ਹੀ ਉਨ੍ਹਾਂ ਦਾ ਸਭ ਤੋਂ ਪ੍ਰਸਿੱਧ ਧਰਮ ਪ੍ਰਚਾਰ ਕੇਂਦਰ ਬਣ ਗਿਆ । ਇਸ ਨੂੰ ਸਿੱਖਾਂ ਦਾ ਮੱਕਾ ਕਿਹਾ ਜਾਣ ਲੱਗਾ । ਇਸ ਤੋਂ ਇਲਾਵਾ ਇਹ ਸਿੱਖਾਂ ਦੀ ਏਕਤਾ ਅਤੇ ਸੁਤੰਤਰਤਾ ਦਾ ਵੀ ਪ੍ਰਤੀਕ ਬਣ ਗਿਆ ।
ਪ੍ਰਸ਼ਨ 12. ਉਦਾਸੀ ਮਤ 'ਤੇ ਇੱਕ ਸੰਖੇਪ ਨੋਟ ਲਿਖੋ । ਜਾਂ
ਉਦਾਸੀ ਪ੍ਰਥਾ ਦੇ ਬਾਰੇ ਤੁਸੀਂ ਕੀ ਜਾਣਦੇ ਹੋ ? ਜਾਂ
ਬਾਬਾ ਸ੍ਰੀ ਚੰਦ ਜੀ 'ਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-1. ਬਾਬਾ ਸ੍ਰੀ ਚੰਦ ਜੀ-ਉਦਾਸੀ ਮਤ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਕੀਤੀ ਸੀ । ਇਹ ਮਤ ਸੰਨਿਆਸ ਜਾਂ ਤਿਆਗ ਦੇ ਜੀਵਨ ਤੇ ਜ਼ੋਰ ਦਿੰਦਾ ਸੀ ਜਦਕਿ ਗੁਰੂ ਨਾਨਕ ਦੇਵ ਜੀ ਗ੍ਰਹਿਸਥ ਜੀਵਨ ਦੇ ਹੱਕ ਵਿੱਚ ਸਨ । ਉਦਾਸੀ ਮਤ ਦੇ ਬਾਕੀ ਸਾਰੇ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨਾਲ ਮਿਲਦੇ ਸਨ । ਇਸ ਕਾਰਨ ਬਹੁਤ ਸਾਰੇ ਸਿੱਖ ਉਦਾਸੀ ਮਤ ਨੂੰ ਮਾਨਤਾ ਦੇਣ ਲੱਗ ਪਏ ਸਨ । ਅਜਿਹੇ ਹਾਲਾਤ ਵਿੱਚ ਇਹ ਖ਼ਤਰਾ ਪੈਦਾ ਹੋ ਗਿਆ ਕਿ ਕਿਤੇ ਸਿੱਖ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਭੁੱਲ ਕੇ ਉਦਾਸੀ ਮਤ ਨਾ ਅਪਣਾ ਲੈਣ । ਇਸ ਸੰਬੰਧੀ ਇੱਕ ਤਕੜੇ ਅਤੇ ਤੁਰੰਤ ਨਿਰਣੇ ਦੀ ਲੋੜ ਸੀ।
2. ਗੁਰੂ ਅੰਗਦ ਦੇਵ ਜੀ- ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮਤ ਦਾ ਕਰੜਾ ਵਿਰੋਧ ਕੀਤਾ । ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਦਾਸੀ ਮਤ ਦੇ ਸਿਧਾਂਤ ਸਿੱਖ ਧਰਮ ਦੇ ਸਿਧਾਂਤਾਂ ਤੋਂ ਉਲਟ ਹਨ ਅਤੇ ਜਿਹੜਾ ਸਿੱਖ ਇਸ ਮਤ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਸੱਚਾ ਸਿੱਖ ਨਹੀਂ ਹੋ ਸਕਦਾ ।
3. ਗੁਰੂ ਅਮਰਦਾਸ ਜੀ- ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਇਹ ਸਮਝਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਕਿ ਸਿੱਖ ਮਤ ਉਦਾਸੀ ਮਤ ਨਾਲੋਂ ਬਿਲਕੁਲ ਵੱਖਰਾ ਹੈ । ਗੁਰੂ ਸਾਹਿਬ ਦੇ ਅਣਥੱਕ ਯਤਨਾ ਸਦਕਾ ਸਿੱਖਾਂ ਨੇ ਉਦਾਸੀ ਮਤ ਤੋਂ ਆਪਣੇ ਸੰਬੰਧ ਤੋੜ ਲਏ ।
4. ਗੁਰੂ ਰਾਮਦਾਸ ਜੀ-ਗੁਰੂ ਰਾਮਦਾਸ ਜੀ ਦੀ ਗੁਰਿਆਈ ਕਾਲ ਦੀ ਇੱਕ ਹੋਰ ਮਹੱਤਵਪੂਰਨ ਘਟਨਾ ਉਦਾਸੀਆਂ ਦਾ ਸਿੱਖਾਂ ਨਾਲ ਸਮਝੌਤਾ ਕਰਨਾ ਸੀ । ਇੱਕ ਵਾਰੀ ਉਦਾਸੀ ਮਤ ਦੇ ਮੇਢੀ ਬਾਬਾ ਸ੍ਰੀ ਚੰਦ ਜੀ ਗੁਰੂ ਰਾਮਦਾਸ ਜੀ ਦੇ ਦਰਸ਼ਨਾ ਲਈ ਅੰਮ੍ਰਿਤਸਰ ਆਏ । ਸ੍ਰੀ ਚੰਦ ਜੀ ਗੁਰੂ ਸਾਹਿਬ ਦੀ ਨਿਮਰਤਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਦਿਨ ਤੋਂ ਬਾਅਦ ਸਿੱਖ ਮਤ ਦਾ ਵਿਰੋਧ ਕਰਨਾ ਬੰਦ ਕਰ ਦਿੱਤਾ । ਸਿੱਖਾਂ ਦਾ ਉਦਾਸੀਆਂ ਨਾਲ ਇਹ ਸਮਝੌਤਾ ਸਿੱਖ ਪੰਥ ਲਈ ਬੜਾ ਲਾਹੇਵੰਦ ਸਿੱਧ ਹੋਇਆ । ਇਸ ਨਾਲ ਇੱਕ ਤਾਂ ਸਿੱਖਾਂ ਅਤੇ ਉਦਾਸੀਆਂ ਵਿਚਕਾਰ ਚਲਿਆ ਆ ਰਿਹਾ ਆਪਸੀ ਤਣਾਅ ਦੂਰ ਹੋ ਗਿਆ । ਦੂਜਾ, ਉਦਾਸੀਆਂ ਨੇ ਸਿੱਖ ਮਤ ਦੇ ਪ੍ਰਚਾਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।
ਨੋਟ - ਹੇਠ ਲਿਖਿਆ ਵਿਚੋਂ ਠੀਕ ਉੱਤਰ ਦੀ ਚੋਣ ਕਰੋ -
1. ਸਿੱਖ ਧਰਮ ਦੇ ਦੂਜੇ ਗੁਰੂ ਕੌਣ ਸਨ ?
(i) ਗੁਰੂ ਅਮਰਦਾਸ ਜੀ (ii) ਗੁਰੂ ਰਾਮਦਾਸ ਜੀ
(iii) ਗੁਰੂ ਅੰਗਦ ਦੇਵ ਜੀ (iv) ਗੁਰੂ ਅਰਜਨ ਦੇਵ ਜੀ
ਉੱਤਰ (iii)
2) ਗੁਰੂ ਅੰਗਦ ਦੇਵ ਜੀ ਦਾ ਜਨਮ ਕਦੇ ਹੋਇਆ ?
(i) 1469 ਈ. ਵਿੱਚ (ii) 1479 ਈ. ਵਿੱਚ
(iii) 1501 ਈ. ਵਿਚ (iv)1504 ਈ. ਵਿੱਚ ।
ਉੱਤਰ (iv)
3 ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ ?
(i) ਮੱਤੇ ਦੀ ਸਰਾਇ (ii) ਕੀਰਤਪੁਰ ਸਾਹਿਬ
(iii) ਗੋਇੰਦਵਾਲ ਸਾਹਿਬ (iv) ਹਰੀਕੇ ।
(4) ਕਿਸ ਗੁਰੂ ਸਾਹਿਬਾਨ ਦਾ ਜਨਮ ਸਥਾਨ ਆਧੁਨਿਕ ਭਾਰਤੀ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਸਥਿਤ ?
(i) ਸ੍ਰੀ ਗੁਰੂ ਅੰਗਦ ਦੇਵ ਜੀ (ii) ਸ੍ਰੀ ਗੁਰੂ ਅਮਰਦਾਸ ਜੀ
(iii) ਸ੍ਰੀ ਗੁਰੂ ਰਾਮਦਾਸ ਜੀ (iv) ਸ੍ਰੀ ਗੁਰੂ ਅਰਜਨ ਦੇਵ ਜੀ । ਉੱਤਰ-(i)
5. ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਕੀ ਸੀ ?
(i) ਭਾਈ ਜੇਠਾ ਜੀ (ii) ਭਾਈ ਲਹਿਣਾ ਜੀ
(iii) ਭਾਈ ਗੁਰਦਿੱਤਾ ਜੀ (iv) ਭਾਈ ਦਾਸੂ ਜੀ
ਉੱਤਰ (ii)
6. ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਕੌਣ ਸਨ ?
(i) ਤਿਆਗ ਮਲ ਜੀ (ii) ਫੇਰੂਮਲ ਜੀ
(iii) ਤੇਜ ਭਾਨ ਜੀ (iv) ਮਿਹਰਬਾਨ ਜੀ l
ਉੱਤਰ (ii)
7. ਗੁਰੂ ਅੰਗਦ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
(i) ਲਕਸ਼ਮੀ ਦੇਵੀ ਜੀ (ii) ਸਭਰਾਈ ਦੇਵੀ ਜੀ
(iii) ਮਨਸਾ ਦੇਵੀ ਜੀ (iv) ਸੁਭਾਗ ਦੇਵੀ ਜੀ
ਉੱਤਰ (ii)
8. ਗੁਰੂ ਅੰਗਦ ਦੇਵ ਜੀ ਦੀ ਪਤਨੀ ਕੌਣ ਸੀ ?
(i) ਬੀਬੀ ਖੀਵੀ ਜੀ (ii) ਬੀਬੀ ਨਾਨਕੀ ਜੀ
(iii) ਬੀਬੀ ਅਮਰੋ ਜੀ (iv) ਬਾਬੀ ਭਾਨੀ ਜੀ
ਉੱਤਰ-(i)
9. ਮਾਤਾ ਖੀਵੀ ਜੀ ਕੌਣ ਸਨ ?
(i) ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪਤਨੀ
(ii) ਦਾਸੂ ਜੀ ਤੇ ਦਾਤੂ ਜੀ ਦੇ ਮਾਤਾ ਜੀ
(iii) ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਦੇ ਮਾਤਾ ਜੀ
(iv) ਸਾਰੇ ਹੀ ।
ਉੱਤਰ -(iv)
10. ਗੁਰੂ ਅੰਗਦ ਦੇਵ ਜੀ ਕਦੋਂ ਗੁਰਗੱਦੀ 'ਤੇ ਬਿਰਾਜਮਾਨ ਹੋਏ ? (i) 1529 ਈ. ਵਿੱਚ (ii) 1538 ਈ. ਵਿੱਚ
(iii) 1539 ਈ. ਵਿੱਚ (iv) 1552 ਈ. ਵਿੱਚ ।
ਉੱਤਰ (iii)
11. ਸ੍ਰੀ ਗੁਰੂ ਅੰਗਦ ਦੇਵ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸਥਾਨ ਸੀ ?
(i) ਖਡੂਰ ਸਾਹਿਬ (ii) ਨਨਕਾਣਾ ਸਾਹਿਬ
(iii) ਕਰਤਾਰਪੁਰ ਸਾਹਿਬ (iv) ਗੋਇੰਦਵਾਲ ਸਾਹਿਬ
ਉੱਤਰ (ii)
12. ਕਿਸ ਗੁਰੂ ਸਾਹਿਬ ਨੇ ਗੁਰਮੁੱਖੀ ਲਿਪੀ ਨੂੰ ਹਰਮਨ-ਪਿਆਰਾ ਬਣਾਇਆ ?
(i) ਗੁਰੂ ਨਾਨਕ ਦੇਵ ਜੀ ਨੇ (ii) ਗੁਰੂ ਅੰਗਦ ਦੇਵ ਜੀ ਨੇ
(iii) ਗੁਰੂ ਅਮਰਦਾਸ ਜੀ ਨੇ (iv) ਗੁਰੂ ਗੋਬਿੰਦ ਸਿੰਘ ਜੀ ਨੇ
ਉੱਤਰ (ii)
13. ਉਦਾਸੀ ਮੁੜ ਦਾ ਸੰਸਥਾਪਕ ਕੌਣ ਸੀ ?
(i) ਬਾਬਾ ਸ੍ਰੀ ਚੰਦ ਜੀ (ii) ਬਾਬਾ ਲਖਮੀ ਦਾਸ ਜੀ
(iii) ਬਾਬਾ ਮੋਹਨ ਜੀ (iv) ਬਾਬਾ ਮੋਹਰੀ ਜੀ
ਉੱਤਰ (i)
14. ਗੁਰੂ ਅੰਗਦ ਦੇਵ ਜੀ ਨੇ ਕਿਸ ਨਗਰ ਦੀ ਸਥਾਪਨਾ ਕੀਤੀ ਸੀ ?
(i) ਕਰਤਾਰਪੁਰ (ii) ਤਰਨਤਾਰਨ
(iii) ਕੀਰਤਪੁਰ ਸਾਹਿਬ (iv) ਗੋਇੰਦਵਾਲ ਸਾਹਿਬ
ਉੱਤਰ (iv)
(15) ਕਿਹੜਾ ਮੁਗ਼ਲ ਬਾਦਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਖਡੂਰ ਸਾਹਿਬ ਆਇਆ ਸੀ ?
(i) ਬਾਬਰ (ii) ਹੁਮਾਯੂੰ
(iii) ਅਕਬਰ (iv) ਜਹਾਂਗੀਰ
ਉੱਤਰ (ii)
16. ਸੇਰਸ਼ਾਹ ਸੂਚੀ ਨੇ ਹੁਮਾਯੂੰ ਨੂੰ ਕਿਸ ਲੜਾਈ ਵਿੱਚ ਹਰਾ ਦਿੱਤਾ ਸੀ ?
(i) ਪਾਣੀਪਤ (ii) ਤਰਾਇਣ
(iii) ਦਿੱਲੀ (iv) ਕਨੌਜ
ਉੱਤਰ (iv)
17. ਗੁਰੂ ਅੰਗਦ ਦੇਵ ਜੀ ਕਦੋਂ ਜੋਤੀ-ਜੋਤ ਸਮਾਏ ?
(i) 1550 ਈ. ਵਿੱਚ (ii) 1551 ਈ. ਵਿੱਚ
(ii) 1552 ਈ. ਵਿੱਚ (iv) 1554 ਈ. ਵਿੱਚ
ਉੱਤਰ (iii)
18.. ਸਿੱਖਾਂ ਦੇ ਤੀਸਰੇ ਗੁਰੂ ਕੌਣ ਸਨ ?
(i) ਗੁਰੂ ਅੰਗਦ ਦੇਵ ਜੀ. (ii) ਗੁਰੂ ਰਾਮਦਾਸ ਜੀ
(iii) ਗੁਰੂ ਅਮਰਦਾਸ ਜੀ (iv) ਗੁਰੂ ਅਰਜਨ ਦੇਵ ਜੀ
ਉੱਤਰ (iii)
19. ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ ਸੀ ?
(1) 1458 ਈ. ਵਿੱਚ (ii) 1465 ਈ. ਵਿੱਚ (iii) 1469 ਈ. ਵਿੱਚ (iv) 1479 ਈ ਵਿੱਚ
ਉੱਤਰ (iv)
20) ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ?
(i) ਖਡੂਰ ਸਾਹਿਬ. (ii) ਹਰੀਕੇ
(iii) ਬਾਸਰਕੇ (iv) ਗੋਇੰਦਵਾਲ ਸਾਹਿਬ ।
ਉੱਤਰ-(iii)
21. ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਤੇਜਭਾਨ ਭੱਲਾ (ii) ਮਿਹਰਬਾਨ
(iii) ਮੋਹਨ ਦਾਸ. (iv) ਫੇਰੂਮਲ
ਉੱਤਰ (i)
22. ਬੀਬੀ ਭਾਨੀ ਕੌਣ ਸੀ ?
(i) ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ.
(ii) ਗੁਰੂ ਅਮਰਦਾਸ ਜੀ ਦੀ ਪਤਨੀ
(iii) ਗੁਰੂ ਅਮਰਦਾਸ ਜੀ ਦੀ ਸਪੁੱਤਰੀ
(iv) ਗੁਰੂ ਰਾਮਦਾਸ ਜੀ ਦੀ ਸਪੁੱਤਰੀ ।
ਉੱਤਰ (iii)
23. ਬੀਬੀ ਭਾਨੀ ਜੀ ਦੇ ਪਿਤਾ ਜੀ ਦਾ ਨਾਂ ਕਾ ਸੀ ?
(i) ਗੁਰੂ ਅਮਰਦਾਸ ਜੀ (ii) ਗੁਰੂ ਰਾਮਦਾਸ ਜੀ
(iii) ਗੁਰੂ ਗੋਬਿੰਦ ਸਿੰਘ ਜੀ (iv) ਗੁਰੂ ਹਰਿਗੋਬਿੰਦ ਜੀ ।
ਉੱਤਰ (i)
24. ਗੁਰੂ ਅਮਰਦਾਸ ਜੀ ਗੁਰਗੱਦੀ ਤੇ ਕਦੋਂ ਬੈਠੇ ?
(i)1559 ਈ. ਵਿੱਚ (ii) 1550 ਈ. ਵਿੱਚ
(iii)1551 ਈ. ਵਿੱਚ (iv) 1552 ਈ. ਵਿੱਚ
ਉੱਤਰ (iv)
25. ਗੁਰੂ ਅਮਰਦਾਸ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸੀ ?
(i) ਅੰਮ੍ਰਿਤਸਰ. (ii) ਗੋਇੰਦਵਾਲ ਸਾਹਿਬ
(iii) ਖਡੂਰ ਸਾਹਿਬ (iv) ਲਾਹੌਰ
ਉੱਤਰ (iii)
26. ਭਾਈ ਜੇਠਾ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਕਿੱਥੇ ਦਰਸ਼ਨ ਕੀਤੇ ?
(i) ਖਡੂਰ ਸਾਹਿਬ. (ii) ਕਰਤਾਰਪੁਰ ਸਾਹਿਬ
(iii) ਗੋਇੰਦਵਾਲ ਸਾਹਿਬ (iv) ਬਾਸਰਕੇ
ਉੱਤਰ (iii)
27. ਗੋਇੰਦਵਾਲ ਸਾਹਿਬ ਵਿੱਚ ਬਾਉਲੀ ਦਾ ਨਿਰਮਾਣ ਕਿਸ ਨੇ ਕਰਵਾਇਆ ?
(i) ਗੁਰੂ ਅੰਗਦ ਦੇਵ ਜੀ ਨੇ (ii) ਗੁਰੂ ਅਮਰਦਾਸ ਜੀ ਨੇ
(iii) ਗੁਰੂ ਰਾਮਦਾਸ ਜੀ ਨੇ (iv) ਗੁਰੂ ਅਰਜਨ ਦੇਵ ਜੀ ਨੇ
ਉੱਤਰ (ii)
28. ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ਕਾਰਜ ਕਦੋਂ ਪੂਰਾ ਹੋਇਆ ?
(i) 1546 ਈ. (ii) 1552 ਈ.
(iii) 1559 ਈ. (iv) 1567 ਈ I
ਉੱਤਰ (iii)
29. ਗੋਇੰਦਵਾਲ ਸਾਹਿਬ ਦੀ ਬਾਉਲੀ ਵਿੱਚ ਕਿੰਨੀਆ ਪੌੜੀਆਂ ਬਣਾਈਆਂ ਗਈਆਂ ਸਨ ?
(i) 62 (ii) 72
(iii) 73 (iv) 84
ਉੱਤਰ (iv)
30. ਅਨੰਦੁ ਸਾਹਿਬ ਦੀ ਰਚਨਾ ਕਿਹੜੇ ਗੁਰੂ ਸਾਹਿਬਾਨ ਨੇ ਕੀਤੀ ਸੀ ?
(i) ਗੁਰੂ ਨਾਨਕ ਦੇਵ ਜੀ ਨੇ. (ii) ਗੁਰੂ ਅੰਗਦ ਦੇਵ ਜੀ ਨੇ
(iii) ਗੁਰੂ ਅਮਰਦਾਸ ਜੀ ਨੇ (iv) ਗੁਰੂ ਰਾਮਦਾਸ ਜੀ ਨੇ
ਉੱਤਰ (iii)
31. 'ਅਨੰਦੁ ਸਾਹਿਬ' ਬਾਣੀ ਵਿੱਚ ਕਿੰਨੀਆਂ ਪੌੜੀਆਂ ਹਨ ?
(i) 84 (ii) 35
(iii) 36 (iv)40.
ਉੱਤਰ (iv)
32. ਕਿਸ ਗੁਰੂ ਸਾਹਿਬ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਸੀ ?
(i) ਗੁਰੂ ਅੰਗਦ ਦੇਵ ਜੀ ਨੇ। ਗੁਰੂ ਅਮਰਦਾਸ ਜੀ ਨੇ
(iii) ਗੁਰੂ ਰਾਮਦਾਸ ਜੀ ਨੇ। (iv) ਗੁਰੂ ਅਰਜਨ ਦੇਵ ਜੀ ਨੇ ।
ਉੱਤਰ-(i)
33. ਮੰਜੀ ਪ੍ਰਥਾ ਦੀ ਸਥਾਪਨਾ ਦਾ ਮੁੱਖ ਉਦੇਸ਼ ਕੀ ਸੀ ?
i) ਸਿੱਖ ਧਰਮ ਦਾ ਪ੍ਰਚਾਰ
(ii) ਲੰਗਰ ਲਈ ਰਸਦ ਇਕੱਤਰ ਕਰਨੀ
(iii) ਗੁਰਦੁਆਰਿਆਂ ਦਾ ਨਿਰਮਾਣ ਕਰਨਾ
(iv) ਉੱਪਰ ਲਿਖੇ ਸਾਰੇ ।
ਉੱਤਰ-(i)
34. ਗੁਰੂ ਅਮਰਦਾਸ ਜੀ ਨੇ ਕੁੱਲ ਕਿੰਨੀਆਂ ਮੰਜੀਆਂ ਦੀ ਸਥਾਪਨਾ ਕੀਤੀ ?
(i) 20 (ii) 24
(iii) 26 (iv) 22
ਉੱਤਰ (iv)
35. ਗੁਰੂ ਅਮਰਦਾਸ ਜੀ ਨੇ ਹੇਠ ਲਿਖਿਆ ਵਿੱਚੋਂ ਕਿਸ ਕੁਰੀਤੀ ਦਾ ਖੰਡਨ ਕੀਤਾ ਸੀ ?
(i) ਬਾਲ ਵਿਆਹ (ii) ਸਤੀ ਪ੍ਰਥਾ
(iii) ਪਰਦਾ ਪ੍ਰਥਾ (iv) ਉੱਪਰ ਲਿਖੇ ਸਾਰੇ ।
ਉੱਤਰ -(iv)
36. ਗੁਰੂ ਅਮਰਦਾਸ ਜੀ ਕਦੇ ਜੋਤੀ-ਜੋਤ ਸਮਾਏ ਸਨ ?
(i) 1552 ਈ. ਵਿੱਚ (ii) 1568 ਈ. ਵਿੱਚ
(iii)1568 ਈ. ਵਿੱਚ (iv) 1574 ਈ. ਵਿੱਚ
ਉੱਤਰ (iv)
37. ਸਿੱਖਾਂ ਦੇ ਚੌਥੇ ਗੁਰੂ ਕੌਣ ਸਨ ?
(i) ਗੁਰੂ ਰਾਮਦਾਸ ਜੀ (ii) ਗੁਰੂ ਅਮਰਦਾਸ ਜੀ
(lii) ਗੁਰੂ ਅਰਜੁਨ ਦੇਵ ਜੀ (iv) ਗੁਰੂ ਹਰਿ ਕ੍ਰਿਸ਼ਨ ਜੀ
ਉੱਤਰ (i)
38. ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਹੋਇਆ ਸੀ ?
(i) 1479 ਈ. ਵਿੱਚ (ii) 1524 ਈ: ਵਿੱਚ
(iii) 1534 ਈ. ਵਿੱਚ (iv) 1539 ਈ: ਵਿੱਚ
ਉੱਤਰ (iii)
39. ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਕੀ ਸੀ ?
(i) ਭਾਈ ਬਾਲਾ ਜੀ (ii) ਭਾਈ ਜੇਠਾ ਜੀ
(iii) ਭਾਈ ਲਹਿਣਾ ਜੀ (iv) ਭਾਈ ਮਰਦਾਨਾ ਜੀ
ਉੱਤਰ (ii)
40. ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਹਰੀਦਾਸ (ii) ਗੁਰੂ ਅਮਰਦਾਸ ਜੀ
(iii) ਤੇਜਭਾਨ (iv) ਫੇਰੂਮਲ
ਉੱਤਰ (i)
41. ਗੁਰੂ ਰਾਮਦਾਸ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
(i) ਦਇਆ ਕੌਰ ਜੀ (ii) ਰੂਪ ਕੌਰ ਜੀ
(iii) ਸੁਲੱਖਣੀ ਜੀ (iv) ਲਖਸ਼ਮੀ ਜੀ
ਉੱਤਰ (i)
42. ਗੁਰੂ ਰਾਮਦਾਸ ਜੀ ਕਿਹੜੀ ਜਾਤੀ ਨਾਲ ਸੰਬੰਧਿਤ ਸਨ ?
(i) ਬੇਦੀ (ii) ਭੱਲਾ
(iii) ਸੋਢੀ (iv) ਸੇਠੀ
ਉੱਤਰ (iii)
43. ਗੁਰੂ ਰਾਮਦਾਸ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ?
(i) ਬੀਬੀ ਦਾਨੀ ਜੀ (ii) ਬੀਬੀ ਭਾਨੀ ਜੀ
(iii) ਬੀਬੀ ਅਮਰੋ ਜੀ (iv) ਬੀਬੀ ਅਨੋਖੀ ਜੀ
ਉਤਰ (ii)
44. ਪ੍ਰਿਥੀ ਚੰਦ ਕੌਣ ਸੀ ?
(i) ਗੁਰੂ ਰਾਮਦਾਸ ਜੀ ਦਾ ਵੱਡਾ ਭਰਾ
(ii) ਗੁਰੂ ਅਰਜਨ ਦੇਵ ਜੀ ਦਾ ਵੱਡਾ ਪੁੱਤਰ
(iii) ਗੁਰੂ ਅਰਜਨ ਦੇਵ ਜੀ ਦਾ ਪੁੱਤਰ
(iv) ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ
ਉੱਤਰ-(ii)
45. ਗੁਰੂ ਰਾਮਦਾਸ ਜੀ ਗੁਰਗੱਦੀ 'ਤੇ ਕਦੋਂ ਬਿਰਾਜਮਾਨ ਹੋਏ ?
(i) 1534 ਈ: ਵਿਚ (ii) 1552 ਈ: ਵਿੱਚ
(iii) 1554 ਈ: ਵਿੱਚ (iv) 1574 ਈ: ਵਿੱਚ
ਉੱਤਰ-(iv)
46. ਰਾਮਦਾਸਪੁਰਾ ਜਾਂ ਅੰਮ੍ਰਿਤਸਰ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ ?
(i) ਗੁਰੂ ਅਮਰਦਾਸ ਜੀ ਨੇ (ii) ਗੁਰੂ ਰਾਮਦਾਸ ਜੀ ਨੇ
(iii) ਗੁਰੂ ਅਰਜਨ ਦੇਵ ਜੀ ਨੇ (iv) ਗੁਰੂ ਹਰਿਗੋਬਿੰਦ ਜੀ
ਉੱਤਰ-(ii)
47. ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰਾ ਦੀ ਨੀਂਹ ਕਦੋਂ ਰੱਖੀ ਸੀ ?
(i) 1574 ਈ: ਵਿੱਚ (ii) 1575 ਈ: ਵਿੱਚ
(iii) 1576 ਈ: ਵਿੱਚ (iv) 1577 ਈ: ਵਿੱਚ
ਉੱਤਰ-(iv)
48 . 'ਰਾਮਦਾਸਪੁਰਾ' ਨਗਰ ਕਿਸ ਗੁਰੂ ਸਾਹਿਬ ਨੇ ਵਸਾਇਆ ?
(i) ਸ੍ਰੀ ਗੁਰੂ ਅਮਰਦਾਸ ਜੀ (ii) ਗੁਰੂ ਰਾਮਦਾਸ ਜੀ ਨੇ
(iii) ਸ੍ਰੀ ਗੁਰੂ ਅਰਜਨ ਦੇਵ ਜੀ (iv) ਸ੍ਰੀ ਗੁਰੂ ਤੇਗ ਬਹਾਦਰ ਜੀ
ਉੱਤਰ-(ii)
49.ਮਸੰਦ ਪ੍ਰਥਾ ਦੀ ਸ਼ੁਰੂਆਤ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ ?
(i) ਗੁਰੂ ਰਾਮਦਾਸ ਜੀ (ii) ਗੁਰੂ ਅਰਜਨ ਦੇਵ ਜੀ
(iii) ਗੁਰੂ ਅਮਰਦਾਸ ਜੀ (iv) ਗੁਰੂ ਤੇਗ਼ ਬਹਾਦਰ ਜੀ।
ਉੱਤਰ-(i)
50. ਕਿਸ ਗੁਰੂ ਸਾਹਿਬਾਨ ਦੇ ਸਮੇਂ ਉਦਾਸੀਆਂ ਅਤੇ ਸਿੱਖਾਂ ਵਿਚਾਲੇ ਸਮਝੌਤਾ ਹੋਇਆ ਸੀ ?
(i) ਗੁਰੂ ਅੰਗਦ ਦੇਵ ਜੀ (ii) ਗੁਰੂ ਅਮਰਦਾਸ ਜੀ
(iii) ਗੁਰੂ ਰਾਮਦਾਸ ਜੀ (iv) ਗੁਰੂ ਅਰਜਨ ਦੇਵ ਜੀ ।
ਉੱਤਰ (iii)
51. ਚਾਰ ਲਾਵਾਂ ਦੀ ਪ੍ਰਥਾ ਕਿਸ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ?
(i) ਗੁਰੂ ਅਮਰਦਾਸ ਜੀ ਨੇ (ii) ਗੁਰੂ ਰਾਮਦਾਸ ਜੀ ਨੇ
(iii) ਗੁਰੂ ਅਰਜਨ ਦੇਵ ਜੀ ਨੇ (iv) ਗੁਰੂ ਹਰਿਗੋਬਿੰਦ ਜੀ ਨੇ ।
ਉੱਤਰ-(iii)
52. ਕਿਹੜਾ ਮੁਗ਼ਲ ਬਾਦਸ਼ਾਹ ਗੁਰੂ ਰਾਮਦਾਸ ਜੀ ਨੂੰ ਮਿਲਣ ਆਇਆ ਸੀ ?
(i) ਬਾਬਰ (ii) ਹੁਮਾਯੂੰ
(iii) ਅਕਬਰ (iv) ਔਰੰਗਜ਼ੇਬ ।
ਉੱਤਰ-(iii)
53.) ਮੁਗ਼ਲ ਬਾਦਸ਼ਾਹ ਅਕਬਰ ਦੀ ਸ੍ਰੀ ਗੁਰੂ ਰਾਮਦਾਸ ਜੀ ਨਾਲ ਕਿੱਥੇ ਮੁਲਾਕਾਤ ਹੋਈ ?
(i) ਰਾਮਦਾਸਪੁਰਾ (ii) ਲਾਹੌਰ
(iii) ਗੋਇੰਦਵਾਲ ਸਾਹਿਬ (iv) ਦਿੱਲੀ ।
ਉੱਤਰ (ii)
54. ਗੁਰੂ ਰਾਮਦਾਸ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
(i) 1565 ਈ. ਵਿੱਚ (ii) 1571 ਈ. ਵਿੱਚ
(iii) 1575 ਈ. ਵਿੱਚ (iv) 1581 ਈ. ਵਿੱਚ ।
ਉੱਤਰ (iv)
ਖਾਲੀ ਥਾਂਵਾਂ ਭਰੇ -
1. ਸਿੱਖਾਂ ਦੇ ਦੂਸਰੇ ਗੁਰੂ ................. ਸਨ। (ਅੰਗਦ ਦੇਵ ਜੀ)
2. ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ............... ਸੀ ।
(ਭਾਈ ਲਹਿਣਾ ਜੀ)
3. ਗੁਰੂ ਅੰਗਦ ਦੇਵ ਜੀ ਦਾ ਜਨਮ......... ਨੂੰ ਹੋਇਆ।
(1504 ਈ.)
4. ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਨਾਂ .........ਸੀ ।
(ਫੇਰੂਮਲ )
5. ਗੁਰੂ ਅੰਗਦ ਦੇਵ ਜੀ ..........ਵਿੱਚ ਗੁਰਗੱਦੀ 'ਤੇ ਬਿਰਾਜਮਾਨ ਹੋਏ । (1539 ਈ.)
6. ਗੁਰਮੁੱਖੀ ਲਿਪੀ ਨੂੰ ............ ਨੇ ਹਰਮਨ-ਪਿਆਰਾ ਬਣਾਇਆ ਸੀ । (ਗੁਰੂ ਅੰਗਦ ਦੇਵ ਜੀ )
7. ......ਉਦਾਸੀ ਮਤ ਦੇ ਸੰਸਥਾਪਕ ਸਨ । (ਬਾਬਾ ਸ੍ਰੀ ਚੰਦ ਜੀ)
8. ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਸਾਹਿਬ ਦੀ ਸਥਾਪਨਾ ............ ਵਿੱਚ ਕੀਤੀ । (1546 ਈ.)
9. ਗੁਰੂ ਅੰਗਦ ਦੇਵ ਜੀ. ............ਵਿੱਚ ਜੋਤੀ ਜੋਤ ਸਮਾ ਗਏ ।
(1552 ਈ.)
10. ਸਿੱਖਾਂ ਦੇ ਤੀਸਰੇ ਗੁਰੂ......... ਸਨ । (ਗੁਰੂ ਅਮਰਦਾਸ ਜੀ)
11. ਗੁਰੂ ਅਮਰਦਾਸ ਜੀ ਦਾ ਜਨਮ ...........ਵਿੱਚ ਹੋਇਆ ।
(1479 ਈ.)
12. ਗੁਰੂ ਅਮਰਦਾਸ ਜੀ...... ਜਾਤੀ ਨਾਲ ਸੰਬੰਧਿਤ ਸਨ । (ਭੱਲਾ)
13. ਗੁਰੂ ਅਮਰਦਾਸ ਜੀ ਵਿੱਚ ਗੁਰਗੱਦੀ 'ਤੇ ਬਿਰਾਜਮਾਨ ਹੋਏ । (1552 ਈ.)
14. ਗੁਰੂ ਅਮਰਦਾਸ ਜੀ ਦੀ ਉਮਰ ਵਿੱਚ ਸਿੱਖਾਂ ਦੇ ਤੀਸਰੇ ਗੁਰੂ ਬਣੇ ।
15. ਗੁਰੂ ਅਮਰਦਾਸ ਜੀ ਨੇ.........ਵਿਖੇ ਬਾਉਲੀ ਦਾ ਨਿਰਮਾਣ ਕਰਵਾਇਆ। (ਗੋਇੰਦਵਾਲ ਸਾਹਿਬ)
16. ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ...........ਵਿੱਚ ਸ਼ੁਰੂ ਕੀਤਾ । (1552 ਈ.)
17. ਮੰਜੀ ਪ੍ਰਥਾ ਦੀ ਸਥਾਪਨਾ ....... ਨੇ ਕੀਤੀ ਸੀ ।
(ਗੁਰੂ ਅਮਰਦਾਸ ਜੀ)
18. ਮੁਗ਼ਲ ਬਾਦਸ਼ਾਹ ........... ਗੁਰੂ ਅਮਰਦਾਸ ਜੀ ਨੂੰ ਮਿਲਣ ਗੋਇੰਦਵਾਲ ਸਾਹਿਬ ਆਇਆ ਸੀ । (ਅਕਬਰ)
19. ਗੁਰੂ ਅਮਰਦਾਸ ਜੀ ਵਿੱਚ.........ਜੋਤੀ ਜੋਤ ਸਮਾ ਗਏ ।
(1574 ਈ.)
20..............ਸਿੱਖਾਂ ਦੇ ਚੌਥੇ ਗੁਰੂ ਸਨ । (ਗੁਰੂ ਰਾਮਦਾਸ ਜੀ)
21. ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ............ ਸੀ ।
(ਭਾਈ ਜੇਠਾ ਜੀ )
22. ਗੁਰੂ ਰਾਮਦਾਸ ਜੀ.......... ਜਾਤੀ ਨਾਲ ਸੰਬੰਧਿਤ ਸਨ । (ਸੋਢੀ)
23. ਗੁਰੂ ਰਾਮਦਾਸ ਜੀ ਦਾ ਵਿਆਹ........ਨਾਲ ਹੋਇਆ ਸੀ ।
(ਬੀਬੀ ਭਾਨੀ)
24. ਗੁਰੂ ਰਾਮਦਾਸ ਜੀ ..........ਵਿੱਚ ਗੁਰਗੱਦੀ 'ਤੇ ਬਿਰਾਜਮਾਨ ਹੋਏ । (1574 ਈ.)
25. ਗੁਰੂ ਰਾਮਦਾਸ ਜੀ ਨੇ ........ ਵਿੱਚ ਰਾਮਦਾਸਪੁਰਾ ਦੀ ਸਥਾਪਨਾ ਕੀਤੀ । (1577 ਈ.)
26. ਮਸੰਦ ਪ੍ਰਥਾ ਦੀ ਸ਼ੁਰੂਆਤ ........... ਨੇ ਕੀਤੀ |
(ਗੁਰੁ ਰਾਮਦਾਸ ਜੀ )
27. ਚਾਰ ਲਾਵਾਂ ਦਾ ਉਚਾਰਨ ਗੁਰੂ.............ਜੀ ਨੇ ਕੀਤਾ ।
( ਰਾਮਦਾਸ )
Comments
Post a Comment