PSEB class 12th history chapter no 6 question answer solution in Punjabi

ਇਕ ਸ਼ਬਦ ਵਾਲੇ ਪ੍ਰਸ਼ਨ 

ਪ੍ਰਸ਼ਨ 1. ਸਿੱਖਾ ਦੇ ਪੰਜਵੇਂ ਗੁਰੂ ਕੌਣ ਸਨ ?
ਉੱਤਰ-ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 2 ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-1563 ਈ.।

ਪ੍ਰਸ਼ਨ 3. ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ?
ਉੱਤਰ-ਗੋਇੰਦਵਾਲ ਸਾਹਿਬ ।

ਪ੍ਰਸ਼ਨ 4. ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ ?
ਉੱਤਰ- ਬੀਬੀ ਭਾਨੀ ਜੀ ।

ਪ੍ਰਸ਼ਨ 5. ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਕੀ ਨਾ ਸੀ ?
ਉੱਤਰ-ਗੁਰੂ ਰਾਮਦਾਸ ਜੀ ।

ਪ੍ਰਸ਼ਨ 6. ਗੁਰੂ ਅਰਜਨ ਦੇਵ ਜੀ ਦੀ ਪਤਨੀ ਦਾ ਨਾ ਕੀ ਸੀ ?
ਉੱਤਰ-ਗੰਗਾ ਦੇਵੀ ਜੀ ।

ਪ੍ਰਸ਼ਨ 7. ਗੁਰੂ ਅਰਜਨ ਦੇਵ ਜੀ ਦੇ ਪੁੱਤਰ ਦਾ ਨਾ ਕੀ ਸੀ ?
ਉੱਤਰ-ਹਰਿਗੋਬਿੰਦ ਜੀ ।

ਪ੍ਰਸ਼ਨ 8. ਗੁਰੂ ਅਰਜਨ ਦੇਵ ਜੀ ਕਦੇ ਤੋਂ ਲੈ ਕੇ ਕਦੋਂ ਤਕ ਗੁਰਗੱਦੀ ਤੇ ਬਿਰਾਜਮਾਨ ਰਹੇ ? ਜਾਂ 
ਗੁਰੂ ਅਰਜਨ ਦੇਵ ਜੀ ਦੀ ਦਾ ਗੁਰੂ ਕਾਲ ਲਿਖੇ ।
ਉੱਤਰ-1581 ਈ . ਤੋਂ ਲੈ ਕੇ 1606 ਈ. ਤੱਕ ।

ਪ੍ਰਸ਼ਨ 9. ਗੁਰਗੱਦੀ ਤੇ ਬੈਠਣ ਸਮੇਂ ਗੁਰੂ ਅਰਜਨ ਦੇਵ ਜੀ ਨੂੰ ਪੇਸ਼ ਕਿਸੇ ਇੱਕ ਔਕੜ ਬਾਰੇ ਦੱਸੇ ।
ਉੱਤਰ-ਪ੍ਰਿਥੀ ਚੰਦ ਦਾ ਵਿਰੋਧ ।

पुनरु 10. विषीमेट मी ?
ਉੱਤਰ- ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵੱਡਾ ਭਰਾ ।

मरु 11. पियी पेट से भी एदिप विष्णु बी
ਉੱਤਰ-ਕਿਉਂਕਿ ਉਹ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਹੱਕਦਾਰ ਸਮਝਦਾ ਸੀ ।

भूतत 12. पियी पेट में विधी?
ਉੱਤਰ-ਮੀਣਾ ।

ਪ੍ਰਸ਼ਨ 13. ਮਿਹਰਬਾਨ ਦੇ ਪਿਤਾ ਦਾ ਕੀ ਨਾਂ ਸੀ ?
ਉੱਤਰ-ਪ੍ਰਿਥੀ ਚੰਦ ।

पुनरु 14. चंद्र मय बेट भी ?
ਉੱਤਰ-ਲਾਹੌਰ ਦਾ ਦੀਵਾਨ ।

ਪ੍ਰਸ਼ਨ 15. ਗੁਰੂ ਅਰਜਨ ਦੇਵ ਜੀ ਦੀ ਕਿਸੇ ਇੱਕ ਮਹੱਤਵਪੂਰਨ ਪ੍ਰਾਪਤੀ ਦਾ ਵਰਣਨ ਕਰੋ ।
ਉੱਤਰ- ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਸਥਾਪਨਾ ।

ਪ੍ਰਸ਼ਨ 16. ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ ?
ਉੱਤਰ- ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 17 ਹਰਿਮੰਦਰ ਸਾਹਿਬ ਤੋ ਕੀ ਭਾਵ ਹੈ ?
ਉੱਤਰ- ਪਰਮਾਤਮਾ ਦਾ ਘਰ ।

ਪ੍ਰਸ਼ਨ 18. ਹਰਿਮੰਦਰ ਸਾਹਿਬ ਦੀ ਉਸਾਰੀ ਕਿਹੜੇ ਗੁਰੂ ਸਾਹਿਬ ਨੇ ਕਰਵਾਈ ?
ਉੱਤਰ-ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 19. ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਕਿਸ ਨੇ ਰੱਖਿਆ ?
ਉੱਤਰ-ਸੂਫ਼ੀ ਸੰਤ ਮੀਆਂ ਮੀਰ ਜੀ ।

ਪ੍ਰਸਨ 20, ਹਰਿਮੰਦਰ ਸਾਹਿਬ ਦੀ ਸਥਾਪਨਾ ਕਦੇ ਕੀਤੀ ਗਈ ਸੀ ?
ਉੱਤਰ-1588 ਈਂ।

ਪ੍ਰਸ਼ਨ 21. ਹਰਿਮੰਦਰ ਸਾਹਿਬ ਦੀ ਉਸਾਰੀ ਕਦੇ ਪੂਰੀ ਹੋਈ ?
ਉੱਤਰ 1601 ਈਂ।

ਪ੍ਰਸ਼ਨ 22. ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਫੋਟ ਸਨ ?
ਉੱਤਰ- ਬਾਬਾ ਬੁੱਢਾ ਜੀ ।

ਪ੍ਰਸ਼ਨ 23 ਹਰਿਮੰਦਰ ਸਾਹਿਬ ਦੇ ਤਿੰਨੇ ਦਰਰਾਜ ਰੱਖੇ ਗਏ ਸਨ ?
ਉੱਤਰ-ਚਾਰ ।

ਪ੍ਰਸਨ 24 ਹਰਿਮੰਦਰ ਸਾਹਿਬ ਦੇ ਦਰਵਾਜ ਚਾਰੇ ਪਾਸੇ ਕਿਉਂ ਰੱਖੇ ਗਏ ? ਜਾਂ 
ਹਰਿਮੰਦਰ ਸਾਹਿਬ ਦੇ ਭਾਰ ਦਰਵਾਸੇ ਇਸ ਉਦੇਸ਼ ਦਾ ਸੰਕੇਤ ਕਰਦੇ ਹਨ ?
ਉੱਤਰ- ਇਹ ਮੰਦਰ ਚਾਰੇ ਜਾਤੀਆ ਅਤੇ ਚਾਰੇ ਦਿਸ਼ਾਵਾਂ ਤੋਂ ਆਉਣ ਵਾਲੇ ਲੋਕਾਂ ਲਈ ਖੁੱਲ੍ਹਾ ਹੈ ।

ਪ੍ਰਸ਼ਨ 25. ਗੁਰੂ ਅਰਜਨ ਦੇਵ ਜੀ ਨੇ ਕਿਹੜੇ ਨਵੇਂ ਨਗਰਾਂ ਨੂੰ ਵਸਾਇਆ ? ਜਾਂ 
ਗੁਰੂ ਅਰਜਨ ਦੇਵ ਜੀ ਦੁਆਰਾ ਸਥਾਪਿਤ ਕਿਸੇ ਦੇ ਨਗਦਾ ਤੇ ਨਾ ਲਿਖ
ਉੱਤਰ- ਤਰਨ ਤਾਰਨ, ਕਰਤਾਰਪੁਰ ਅਤੇ ਹਰਿਗੋਬਿੰਦਪੁਰ ।

ਪ੍ਰਸ਼ਨ 26. ਤਰਨ ਤਾਰਨ ਤੋਂ ਕੀ ਭਾਵ ਹੈ ?
ਉੱਤਰ-ਇਸ ਸਰੋਵਰ ਵਿੱਚ ਇਸ਼ਨਾਨ ਕਰਨ ਵਾਲਾ ਵਿਅਕਤੀ ਇਸ ਭਵਸਾਗਰ ਤੋਂ ਤਰ ਜਾਂਦਾ ਹੈ ।

ਪ੍ਰਸ਼ਨ 27. ਤਰਨ ਤਾਰਨ ਨਗਰ ਦਾ ਨਿਰਮਾਣ ਕਿਸ ਨੇ ਕੀਤਾ ?
ਉੱਤਰ-ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 28. ਗੁਰੂ ਅਰਜਨ ਦੇਵ ਜੀ ਨੇ ਹਰਿਗੋਬਿੰਦਪੁਰ ਨਗਰ ਦੀ ਸਥਾਪਨਾ ਕਦੇ ਕੀਤੀ ਸੀ ?
ਉੱਤਰ-1595 ਈ. ਵਿੱਚ।

ਪ੍ਰਸ਼ਨ 29. ਗੁਰੂ ਅਰਜਨ ਦੇਵ ਜੀ ਨੇ ਬਾਉਲੀ ਕਿੱਥੇ ਬਣਵਾਈ ?
ਉੱਤਰ-ਲਾਹੌਰ ਵਿਖੇ ।

ਪ੍ਰਸਨ 30. ਗੁਰੂ ਅਰਜਨ ਦੇਵ ਜੀ ਨੇ ਕਿਹੜੇ ਦੇਸ਼ਾਂ ਦੇ ਨਾਲ ਘੋੜਿਆਂ ਦਾ ਵਪਾਰ ਸ਼ੁਰੂ ਕੀਤਾ ?
ਉੱਤਰ-ਅਰਬ ਦੇਸ਼ਾਂ ਦੇ ਨਾਲ ।

ਪ੍ਰਸ਼ਨ 31. ਲਾਹੌਰ ਵਿਖੇ ਬਾਉਲੀ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ ?
ਉੱਤਰ- ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 32. ਮਸੰਦ ਸ਼ਬਦ ਤੋਂ ਕੀ ਭਾਵ ਹੈ ?
ਉੱਤਰ- ਉੱਚ ਸਥਾਨ ।

ਪ੍ਰਸ਼ਨ 33. ਦਸਵੰਧ ਤੋਂ ਕੀ ਭਾਵ ਹੈ ?
ਉੱਤਰ-ਦਸਵੰਧ ਤੋਂ ਭਾਵ ਦਸਵੇਂ ਹਿੱਸੇ ਤੋਂ ਹੈ ਜੋ ਕਿ ਸਿੱਖ ਮਸੰਦਾਂ ਨੂੰ ਆਪਣੀ ਆਮਦਨ ਵਿਚੋਂ ਦਿੰਦੇ ਸਨ ।

ਪ੍ਰਸ਼ਨ 34. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ ਸੀ ?
ਉੱਤਰ-1604 ਈ.।

ਪ੍ਰਸ਼ਨ 35. ਆਦਿ ਗ੍ਰੰਥ ਸਾਹਿਬ ਦੀ ਰਚਨਾ ਕਿਸ ਨੇ ਕੀਤੀ ਸੀ ? ਜਾ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਕਿਸ ਗੁਰੂ ਨੇ ਕਰਵਾਇਆ ਸੀ ?
ਉੱਤਰ-ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 36. ਆਦਿ ਗ੍ਰੰਥ ਸਾਹਿਬ ਜੀ ਨੂੰ ਲਿਖਣ ਲਈ ਗੁਰੂ ਅਰਜਨ ਦੇਵ ਜੀ ਨੇ ਕਿਸ ਦੀ ਸਹਾਇਤਾ ਲਈ ?
ਉੱਤਰ- ਭਾਈ ਗੁਰਦਾਸ ਜੀ ।

ਪ੍ਰਸ਼ਨ 37. ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਦੋਂ ਕੀਤਾ ਗਿਆ ਸੀ ?
ਉੱਤਰ-16 ਅਗਸਤ. 1604 ਈ. ।

ਪ੍ਰਸ਼ਨ 38. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ ?
ਉੱਤਰ-6.

ਪ੍ਰਸ਼ਨ 39. ਆਦਿ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵੱਧ ਸਬਦ ਕਿਸ ਦੇ ਹਨ ?
ਉੱਤਰ- ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 40. ਗੁਰੂ ਅਰਜਨ ਦੇਵ ਜੀ ਨੇ ਕਿੰਨੇ ਸ਼ਬਦ ਲਿਖੇ ਸਨ ?
ਉੱਤਰ-2216 ਸ਼ਬਦ ।

ਪ੍ਰਸ਼ਨ 41. ਆਦਿ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਭਗਤਾਂ ਦੀ ਬਾਣੀ ਸ਼ਾਮਲ ਕੀਤੀ ਗਈ ਹੈ ?
ਉੱਤਰ -15.

ਪ੍ਰਸ਼ਨ 42. ਕਿਸੇ ਇੱਕ ਭਗਤ ਦਾ ਨਾਂ ਲਿਖੋ ਜਿਸ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਗਿਆ ਹੈ ? ਜਾਂ 
ਆਦਿ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵੱਧ ਸ਼ਬਦ ਕਿਸ ਭਗਤ ਦੇ ਹਨ ?
ਉੱਤਰ- ਭਗਤ ਕਬੀਰ ਜੀ ।

ਪ੍ਰਸ਼ਨ 43. ਆਦਿ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਜੀ ਦੇ ਕਿੰਨੇ ਸ਼ਬਦ ਹਨ ?
ਉੱਤਰ -541.

ਪ੍ਰਸ਼ਨ 44. ਆਦਿ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਭੱਟਾਂ ਦੀ ਬਾਣੀ ਦਰਜ ਹੈ ?
ਉੱਤਰ 11.

ਪ੍ਰਸ਼ਨ 45. ਆਦਿ ਗ੍ਰੰਥ ਸਾਹਿਬ ਜੀ ਵਿੱਚ ਜਿਹੜੇ ਭੱਟਾ ਦੀ ਬਾਣੀ ਦਰਜ ਹੈ ਉਨ੍ਹਾਂ ਵਿੱਚੋਂ ਕਿਸੇ ਇੱਕ ਦਾ ਨਾ ਲਿਖੇ ।
ਉੱਤਰ-ਜਾਲਪ ਜੀ ।

ਪ੍ਰਸ਼ਨ 46. ਆਦਿ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵਧੇਰੇ ਸਵੱਯੇ ਕਿਸ ਭੱਟ ਦੇ ਹਨ ਅਤੇ ਕਿੰਨੇ ?
ਉੱਤਰ-ਕਲ੍ਹਸਹਾਰ ਜੀ, 54 ਸਵੱਯੇ ।

ਪ੍ਰਸ਼ਨ 47. ਆਦਿ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੁੱਲ ਕਿੰਨੇ ਰਾਗਾਂ ਵਿੱਚ ਵੰਡਿਆ ਗਿਆ ਹੈ ?
ਉੱਤਰ-31 ਰਾਗਾਂ ਵਿੱਚ ।

ਪ੍ਰਸ਼ਨ 48. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਤੇਗ਼ ਬਹਾਦਰ ਜੀ ਦੇ ਕਿੰਨੇ ਸ਼ਬਦ ਤੇ ਸਲੋਕ ਦਰਜ ਹਨ ?
ਉੱਤਰ -116.

ਪ੍ਰਸ਼ਨ 49. ਆਦਿ ਗ੍ਰੰਥ ਸਾਹਿਬ ਜੀ ਦੇ ਸਫਿਆਂ (ਅੰਗਾਂ) ਦੀ ਕੁੱਲ ਗਿਣਤੀ ਦੱਸੇ ।
ਉੱਤਰ -1430.

ਪ੍ਰਸ਼ਨ 50. ਆਦਿ ਗ੍ਰੰਥ ਸਾਹਿਬ ਜੀ ਦੀ ਲਿਪੀ ਦਾ ਨਾਂ ਦੱਸੇ ।
ਉੱਤਰ-ਗੁਰਮੁੱਖੀ ।

ਪ੍ਰਸ਼ਨ 51. ਸਿੱਖਾਂ ਦੀ ਕੇਂਦਰੀ ਧਾਰਮਿਕ ਪੁਸਤਕ (ਗ੍ਰੰਥ ਸਾਹਿਬ) ਦਾ ਨਾਂ ਦੱਸੋ ।
ਉੱਤਰ-ਆਦਿ ਗ੍ਰੰਥ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ ।

ਪ੍ਰਸ਼ਨ 52. ਆਦਿ ਗ੍ਰੰਥ ਸਾਹਿਬ ਜੀ ਕਿਸ ਬਾਣੀ ਨਾਲ ਸ਼ੁਰੂ ਹੁੰਦਾ ਹੈ ?
ਉੱਤਰ-ਜਪੁਜੀ ਸਾਹਿਬ ਜੀ ।

ਪ੍ਰਸ਼ਨ 53. ਜਪੁਜੀ ਸਾਹਿਬ ਦਾ ਪਾਠ ਕਦੋਂ ਕੀਤਾ ਜਾਂਦਾ ਹੈ ?
ਉੱਤਰ-ਸਵੇਰ ਵੇਲੇ ।

ਪ੍ਰਸ਼ਨ 54. ਆਦਿ ਗ੍ਰੰਥ ਸਾਹਿਬ ਦਾ ਕੀ ਮਹੱਤਵ ਹੈ ?
ਉੱਤਰ-ਇਸ ਵਿੱਚ ਸਾਰੀ ਮਨੁੱਖ ਜਾਤੀ ਲਈ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਗਿਆ ਹੈ।

ਪ੍ਰਸ਼ਨ 55. ਬਾਬਾ ਬੁੱਢਾ ਜੀ ਕੌਣ ਸਨ ?
ਉੱਤਰ-ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਮੁੱਖ ਗ੍ਰੰਥੀ ।

ਪ੍ਰਸ਼ਨ 56. ਸਿੱਖਾਂ ਦੇ ਕੇਂਦਰੀ ਧਾਰਮਿਕ ਗੁਰਦੁਆਰੇ ਦਾ ਨਾਂ ਦੱਸੇ ।
ਉੱਤਰ-ਹਰਿਮੰਦਰ ਸਾਹਿਬ (ਅੰਮ੍ਰਿਤਸਰ) ।

ਪ੍ਰਸ਼ਨ 57. ਚੰਦੂ ਸ਼ਾਹ ਕੋਣ ਸੀ ?
ਉੱਤਰ-ਲਾਹੌਰ ਦਾ ਦੀਵਾਨ ।

ਪ੍ਰਸ਼ਨ 58. ਸ਼ੇਖ਼ ਅਹਿਮਦ ਸਰਹਿੰਦੀ ਕੌਣ ਸੀ ?
ਉੱਤਰ-ਨਕਸ਼ਬੰਦੀ ਸੰਪਰਦਾਇ ਦਾ ਨੇਤਾ ।

ਪ੍ਰਸ਼ਨ 59. ਜਹਾਂਗੀਰ ਦੇ ਸਭ ਤੋਂ ਵੱਡੇ ਪੁੱਤਰ ਦਾ ਕੀ ਨਾਂ ਸੀ ?
ਉੱਤਰ-ਖੁਸਰੋ ।

ਪ੍ਰਸ਼ਨ 60. ਜਹਾਂਗੀਰ ਦੇ ਵਿਰੁੱਧ ਉਸ ਦੇ ਕਿਸ ਪੁੱਤਰ ਨੇ ਅਤੇ ਕਦੋਂ ਬਗਾਵਤ ਕੀਤੀ ?
ਉੱਤਰ-ਖੁਸਰੋ ਨੇ, 1606 ਈ. ਵਿੱਚ

ਪ੍ਰਸ਼ਨ 61. ਸ਼ਹਿਜ਼ਾਦਾ ਖੁਸਰੇ ਕੌਣ ਸੀ ?
ਉੱਤਰ-ਸ਼ਹਿਜ਼ਾਦਾ ਖੁਸਰੋ ਜਹਾਂਗੀਰ ਦਾ ਸਭ ਤੋਂ ਵੱਡਾ ਪੁੱਤਰ ਸੀ ।

ਪ੍ਰਸ਼ਨ 62. ਕਿਸ ਗੁਰੂ ਸਾਹਿਬ ਨੇ ਸ਼ਹਿਜ਼ਾਦਾ ਖੁਸਰੋ ਦੀ ਮਦਦ ਕੀਤੀ ਸੀ ?
ਉੱਤਰ- ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 63. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਪ੍ਰਮੁੱਖ ਕਾਰਨ ਕੀ ਸੀ ?
 ਉੱਤਰ-ਜਹਾਂਗੀਰ ਦੀ ਧਾਰਮਿਕ ਕੱਟੜਤਾ ।

ਪ੍ਰਸ਼ਨ 64. ਸ਼ਹੀਦੀ ਦੇਣ ਵਾਲੇ ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ ? ਜਾਂ ਸ਼ਹੀਦਾਂ ਦੇ ਸਰਤਾਜ ਕਿਹੜੇ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ ?
ਉੱਤਰ-ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 65. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਸ ਮੁਗ਼ਲ ਬਾਦਸ਼ਾਹ ਦੇ ਆਦੇਸ਼ 'ਤੇ ਹੋਈ ? 
ਉੱਤਰ-ਜਹਾਂਗੀਰ ।

ਪ੍ਰਸ਼ਨ 66. ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਕਦੋਂ ਹੋਈ ?
ਉੱਤਰ-30 ਮਈ, 1606 ਈ. ।

ਪ੍ਰਸ਼ਨ 67. ਗੁਰੂ ਅਰਜਨ ਸਾਹਿਬ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
ਉੱਤਰ-ਲਾਹੌਰ ਵਿਖੇ ।

ਪ੍ਰਸ਼ਨ 68. ਗੁਰੂ ਅਰਜਨ ਦੇਵ ਜੀ ਦੀ ਸ਼ਹੀਚੀ ਦਾ ਕੋਈ ਇੱਕ ਪ੍ਰਭਾਵ ਲਿਖੋ ।
 ਉੱਤਰ-ਇਸ ਸ਼ਹੀਦੀ ਕਾਰਨ ਸਿੱਖਾਂ ਦੇ ਜਜ਼ਬਾਤ ਭੜਕ ਉੱਠੇ ।

ਛੋਟੇ ਪ੍ਰਸ਼ਨ ਉੱਤਰ 

ਪ੍ਰਸ਼ਨ 1 ਗੁਰਗੱਦੀ ਉੱਤੇ ਬੈਠਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ?
ਜਾਂ ਗੁਰੂ ਬਣਨ ' ਤੇ  ਗੁਰੂ ਅਰਜਨ ਦੇਵ ਜੀ ਨੂੰ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ? ਸੰਖੇਪ ਵਰਣਨ ਕਰੋ ।
ਉੱਤਰ-ਗੁਰੂ ਅਰਜਨ ਦੇਵ ਜੀ ਨੂੰ ਸਭ ਸਭ ਤੋਂ ਪਹਿਲਾਂ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਉਹ ਵੱਡਾ ਹੋਣ ਦੇ ਨਾਤੇ ਗੁਰਗੱਦੀ 'ਤੇ ਆਪਣਾ ਹੱਕ ਸਮਝਦਾ ਸੀ । ਉਸ ਨੇ ਮੁਗਲ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਸਾਹਿਬ ਵਿਰੁੱਧ ਭੜਕਾਉਣ ਦਾ ਵੀ ਹਰ ਸੰਭਵ ਯਤਨ ਕੀਤਾ । ਪੰਜਾਬ ਦੇ ਕੱਟੜ ਮੁਸਲਮਾਨ ਪੰਜਾਬ ਵਿੱਚ ਸਿੱਖਾਂ ਤੇ ਵੱਧਦੇ ਹੋਏ ਪ੍ਰਭਾਵ ਤੋਂ ਘਬਰਾ ਰਹੇ ਸਨ । ਉਨ੍ਹਾਂ ਨੇ ਗੁਰੂ ਜੀ ਦੇ ਵਿਰੁੱਧ ਜਹਾਂਗੀਰ ਦੇ ਕੰਨ ਭਰੇ । ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ । ਉਸ ਦੀ ਲੜਕੀ ਲਈ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਹਰਿਗੋਬਿੰਦ ਨਾਲ ਰਿਸ਼ਤਾ ਇਨਕਾਰ ਕਰਨ ਕਰਕੇ ਚੰਦੂ ਸ਼ਾਹ ਗੁਰੂ ਅਰਜਨ ਦੇਵ ਜੀ ਦਾ ਜਾਨੀ ਦੁਸ਼ਮਣ ਬਣ ਗਿਆ । 

ਪ੍ਰਸ਼ਨ 2 ਅਰਜਨ ਦੇਵ ਜੀ ਨੇ ਸਿੱਖ ਪੰਥ ਦੇ ਵਿਕਾਸ ਵਿੱਚ ਕੀ ਯੋਗਦਾਨ ਦਿੱਤਾ ?
ਜਾਂ 
ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਅਰਜਨ ਦੇਵ ਜੀ ਦੇ ਯੋਗਦਾਨ ਦਾ ਸੰਖੇਪ ਵੇਰਵਾ ਦਿਓ । ਜਾਂ
ਗੁਰੂ ਅਰਜਨ ਦੇਵ ਜੀ ਦੇ ਸੰਗਠਨਾਤਮਕ ਕੰਮਾਂ ਦਾ ਸੰਖੇਪ ਵਰਣਨ ਕਰੋ । 
ਉੱਤਰ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦਾ ਨਿਰਮਾਣ ਕਰ ਕੇ ਸਿੱਖਾਂ ਨੂੰ ਇੱਕ ਪਵਿੱਤਰ ਤੀਰਥ ਸਥਾਨ ਦਿੱਤਾ । (ii) ਗੁਰੂ ਸਾਹਿਬ ਨੇ ਕਈ ਪਵਿੱਤਰ ਨਗਰਾਂ ਜਿਵੇਂ-ਤਰਨ ਤਾਰਨ, ਹਰਿਗੋਬਿੰਦਪੁਰ ਅਤੇ ਕਰਤਾਰਪੁਰ ਦੀ ਸਥਾਪਨਾ ਕੀਤੀ । (111) ਮਸੰਦ ਪ੍ਰਥਾ ਦਾ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਮਹੱਤਵਪੂਰਨ ਕੰਮੇ ਵਿੱਚੋਂ ਇੱਕ ਸੀ । ਇਸ ਪ੍ਰਥਾ ਨਾਲ ਸਿੱਖ ਧਰਮ ਦਾ ਪ੍ਰਸਾਰ ਦੂਰ-ਦੂਰ ਤਕ ਹੋਇਆ । (iv) 1604 ਈ. ਵਿੱਚ ਆਦਿ ਗ੍ਰੰਥ ਵਿਚ ਇੱਕ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਦਾ ਸਿੱਖ ਪੰਥ ਲਈ ਸਭ ਤੋਂ ਮਹਾਨ ਕਾਰਜ ਮੰਨਿਆ ਜਾਂਦਾ ਹੈ ।

ਪ੍ਰਸ਼ਨ 3. ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਦੇ ਮਹੱਤਵ ਬਾਰੇ ਸੰਖੇਪ ਵਿੱਚ ਲਿਖੋ।
ਗੁਰੂ ਅਰਜਨ ਦੇਵ ਜੀ ਦੇ ਰਾਹੀਂ ਹਰਿਮੰਦਰ ਸਾਹਿਬ ਦੀ ਸਥਾਪਨਾ ਅਤੇ ਇਸ ਦੇ ਮਹੱਤਵ ਬਾਰੇ ਦੱਸੋ ।
ਹਰਿਮੰਦਰ ਸਾਹਿਬ 'ਤੇ ਇੱਕ ਸੰਖੇਪ ਨੋਟ ਲਿਖੋ ।
ਹਰਿਮੰਦਰ ਸਾਹਿਬ ਦੀ ਸਥਾਪਨਾ ਅਤੇ ਮਹੱਤਵ ਦਾ ਸੰਖੇਪ ਵਰਣਨ ਕਰੋ 
ਉੱਤਰ-ਹਰਿਮੰਦਰ ਸਾਹਿਬ ਦਾ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਥਾਂ ਹੈ। ਇਸ ਦੀ ਸਥਾਪਨਾ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ । ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨੀਂਹ 1588 ਈ. ਵਿੱਚ ਪ੍ਰਸਿੱਧ ਸੂਫ਼ੀ ਸੰਤ ਮੀਆਂ ਮੀਰ ਜੀ ਤੋਂ ਰਖਵਾਈ ਸੀ । ਹਰਿਮੰਦਰ ਤੋਂ ਭਾਵ ਸੀ ਈਸ਼ਵਰ ਦਾ ਮੰਦਰ (ਘਰ) । ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਇਮਾਰਤ ਆਲੇ-ਦੁਆਲੇ ਦੀਆਂ ਸਾਰੀਆਂ ਇਮਾਰਤਾਂ ਤੋਂ ਨੀਵੀਂ ਰਖਵਾਈ ਕਿਉਂਕਿ ਗੁਰੂ ਸਾਹਿਬ ਦਾ ਕਹਿਣਾ ਸੀ ਕਿ ਜੋ ਨੀਵਾਂ ਹੋਵੇਗਾ ਉਹ ਹੀ ਉੱਚਾ ਕਹਾਉਣ ਦੇ ਯੋਗ ਹੋਵੇਗਾ। ਛੇਤੀ ਹੀ ਹਰਿਮੰਦਰ ਸਾਹਿਬ ਸਿੱਖਾਂ ਦਾ ਸਭ ਤੋਂ ਪਵਿੱਤਰ ਤੀਰਥ ਸਥਾਨ ਬਣ ਗਿਆ ।

ਪ੍ਰਸ਼ਨ 4. ਮਸੰਦ ਵਿਵਸਥਾ ਅਤੇ ਇਸ ਦੇ ਮਹੱਤਵ 'ਤੇ ਇੱਕ ਸੰਖੇਪ ਨੋਟ ਲਿਖੋ । ਜਾਂ
ਮਸੰਦ ਪ੍ਰਥਾ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਉ । ਜਾਂ 
ਮਸੰਦ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ ? ਬਿਆਨ ਕਰੋ । ਜਾਂ 
ਮਸੰਦ ਪ੍ਰਥਾ ਦੇ ਸੰਗਠਨ ਅਤੇ ਵਿਕਾਸ ਦੀ ਚਰਚਾ ਕਰੋ । ਜਾਂ
ਮਸੰਦ ਪ੍ਰਥਾ ਨੂੰ ਕਿਸ ਨੇ ਸ਼ੁਰੂ ਕੀਤਾ ? ਇਸ ਦੇ ਕੀ ਉਦੇਸ ਸਨ ?
ਉੱਤਰ-ਮਸੰਦ ਵਾਰਸੀ ਭਾਸ਼ਾ ਦੇ ਸ਼ਬਦ ਮਸਨਦ ਤੋਂ ਬਣਿਆ ਹੈ । ਇਸ ਤੋਂ ਰਾਰ ਹੈ ਉੱਚਾ ਸਥਾਨ । ਇਸ ਹੋਇਆ । ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਹਰੇਕ ਸਿੱਖ ਆਪਣੀ ਆਮਦਨ ਵਿੱਚੋਂ ਦਸਵੰਧ (ਦਸਵਾਂ ਹਿੱਸਾ) ਗੁਰੂ ਸੀ । ਇਸੇਆ ਹੈ।ਇਸ ਤੋਂ ਭਾਰ ਹੈ ਬੀਬਾ ਸਵਾਲਾ ਦੇ ਸਿਸ ਸਾਹਿਬ ਨੇ ਭੇਟ ਕਰੋ। ਮਸੰਦਾਂ ਦਾ ਮੁੱਖ ਕੰਮ ਇਸੇ ਮਾਇਆ ਨੂੰ ਇਕੱਠਾ ਕਰਨਾ ਸੀ । ਇਹ ਮਸੰਦ ਮਾਇਆ ਇਕੋਠੀ ਕਰਨ ਦੇ ਨਾਲ-ਨਾਲ ਸਿੱਖ ਧਰਮ ਦਾ ਪ੍ਰਚਾਰ ਵੀ ਕਰਦੇ ਸਨ । ਮਸੰਦ ਪ੍ਰਥਾ ਸਿੱਖ ਪੰਥ ਦੇ ਵਿਕਾਸ ਵਿੱਚ ਇੱਕ ਮੀਲ ਪੱਥਰ ਸਿੱਧ ਹੋਈ ।

 ਪ੍ਰਸਨ 5. ਮਸੰਦਾਂ ਦੇ ਕੀ ਕੰਮ ਸਨ ?
ਉੱਤਰ-(1) ਮਸੰਦ ਆਪਣੇ ਇਲਾਕੇ ਵਿੱਚ ਸਿੱਖ ਧਰਮ ਦਾ ਪ੍ਰਕਾਰ ਕਰਦੇ ਸਨ ।
 (ii) ਉਹ ਸਿੱਖ ਧਰਮ ਦੇ ਵਿਕਾਸ ਕਾਰਜਾਂ ਵਾਸਤੇ ਸਿੱਖਾ ਤੋਂ ਦਸਵੰਧ (ਆਮਦਨੀ ਦਾ ਦਸਵਾ ਹਿੱਸਾ) ਇਕੱਠਾ ਕਰਦੇ ਸਨ ।
 (iii) ਮਸੰਦ ਹਰ ਵਰ੍ਹੇ ਇਕੱਠੀ ਹੋਈ ਮਾਇਆ ਨੂੰ ਵਿਸਾਖੀ ਅਤੇ ਦੀਵਾਲੀ ਦੇ ਮੌਕਿਆ 'ਤੇ ਗੁਰੂ ਸਾਹਿਬ ਕੋਲ ਅੰਮ੍ਰਿਤਸਰ ਵਿਸ਼ਿਆ ਕੇ ਜਮ੍ਹਾਂ ਕਰਵਾਉਂਦੇ ਸਨ ।

ਪ੍ਰਸ਼ਨ 6. ਤਰਨ ਤਾਰਨ 'ਤੇ ਇੱਕ ਸੰਖੇਪ ਨੋਟ ਲਿਖੇ ਅਤੇ ਇਸ ਦਾ ਮਹੱਤਵ ਵੀ ਦੱਸੋ । 
ਉੱਤਰ-ਗੁਰੂ ਅਰਜਨ ਦੇਵ ਜੀ ਨੇ 1590 ਈ ਵਿੱਚ ਤਰਨ ਤਾਰਨ ਨਗਰ ਦੀ ਸਥਾਪਨਾ ਕੀਤੀ । ਇੱਥੇ ਤਰਨ ਤਾਰਨ ਨਾਂ ਦੇ ਇੱਕ ਸਰੋਵਰ ਦੀ ਖੁਦਵਾਈ ਵੀ ਸ਼ੁਰੂ ਕਰਵਾਈ ਗਈ । ਤਰਨ ਤਾਰਲੀ ਸਥਾਪਨਾ ਕੀਤੀ। ਇੱਥੇ ਤਰਨਤਾਰਚ ਇਸ਼ਨਾਨ ਕਰਨ ਵਾਲਾ ਯਾਤਰੂ ਇਸ ਭਵ ਸਾਗਰ ਤੋਂ ਤਰ ਜਾਵੇਗਾ । ਤਰਨ ਤਾਰਨ ਛੇਤੀ ਹੀ ਸਿੱਖਾਂ ਦਾ ਇੱਕ ਹੋਰ ਪ੍ਰਸਿੱਧ ਤੀਰਥ ਸਥਾਨ ਬਣ ਗਿਆ । ਇਸ ਦੇ ਪ੍ਰਭਾਵ ਸਦਕਾ ਮਾਝੇ ਦੇ ਬਹੁਤ ਸਾਰੇ ਜੱਟਾ ਨੇ ਸਿੱਖ ਧਰਮ ਨੂੰ ਅਪਣਾ ਲਿਆ । ਇਨ੍ਹਾਂ ਜੱਟਾਂ ਨੇ ਬਾਅਦ ਵਿੱਚ ਸਿੱਖ ਪੰਥ ਦੀ ਬਹੁਮੁੱਲੀ ਸੇਵਾ ਕੀਤੀ ।

ਪ੍ਰਸ਼ਨ 7. ਆਦਿ ਗ੍ਰੰਥ ਸਾਹਿਬ ਦੇ ਸੰਕਲਨ ਅਤੇ ਮਹੱਤਵ ਬਾਰੇ ਦੱਸੇ । ਜਾਂ
ਆਦਿ ਗ੍ਰੰਥ ਸਾਹਿਬ ਜੀ ਦੇ ਇਤਿਹਾਸਿਕ ਮਹੱਤਵ ਦੀ ਸੰਖੇਪ ਵਿਆਖਿਆ ਕਰੋ । ਜਾਂ 
ਆਦਿ ਗ੍ਰੰਥ ਸਾਹਿਬ 'ਤੇ ਇੱਕ ਸੰਖੇਪ ਨੋਟ ਲਿਖੇ । 
ਉੱਤਰ-ਆਦਿ ਗ੍ਰੰਥ ਸਾਹਿਬ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਸਭ ਤੋਂ ਮਹੱਤਵਪੂਰਨ ਕਾਰਜ ਸੀ । ਇਸ ਦਾ ਉਦੇਸ਼ ਗੁਰੂਆਂ ਦੀ ਬਾਣੀ ਨੂੰ ਇੱਕ ਥਾਂ ਇਕੱਠਾ ਕਰਨਾ ਸੀ । ਗੁਰੂ ਅਰਜਨ ਦੇਵ ਜੀ ਨੇ ਇਹ ਕਾਰਜ ਰਾਮਸਰ ਵਿਖੇ ਆਰੰਭਿਆ । ਆਦਿ ਗ੍ਰੰਥ ਸਾਹਿਬ ਨੂੰ ਲਿਖਣ ਦਾ ਕੰਮ ਭਾਈ ਗੁਰਦਾਸ ਜੀ ਨੇ ਕੀਤਾ । ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ, ਕੁਝ ਹੋਰ ਭਗਤਾਂ ਦੇ ਸੰਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ । ਇਸ ਦਾ ਸੰਕਲਨ 1604 ਈ. ਵਿੱਚ ਸੰਪੂਰਨ ਹੋਇਆ । ਬਾਅਦ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਇਸ ਵਿੱਚ ਸ਼ਾਮਲ ਕੀਤੀ ਗਈ । ਆਦਿ ਗ੍ਰੰਥ ਸਾਹਿਬ ਜੀ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ।

ਪ੍ਰਸਨ 8. ਆਦਿ ਗ੍ਰੰਥ ਸਾਹਿਬ ਦਾ ਕੀ ਮਹੱਤਵ ਹੈ ? ਜਾਂ 
ਆਦਿ ਗ੍ਰੰਥ ਸਾਹਿਬ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ ।
ਉੱਤਰ-(i) ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਨਾਲ ਸਿੱਖਾਂ ਨੂੰ ਇੱਕ ਵੱਖਰੇ ਪਵਿੱਤਰ ਧਾਰਮਿਕ ਗ੍ਰੰਥ ਦੀ ਪ੍ਰਾਪਤੀ ਹੋਈ । (ii) ਇਸ ਨੇ ਸਿੱਖਾਂ ਵਿੱਚ ਇੱਕ ਨਵੀਂ ਚੇਤਨਾ ਪੈਦਾ ਕੀਤੀ । (iii) ਇਸ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਾਰੀ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ । (iv) ਇਸ ਵਿੱਚ ਕਿਰਤ ਕਰਨ, ਨਾਮ ਜਪਣ ਤੇ ਵੰਡ ਛੱਕਣ ਦਾ ਸੰਦੇਸ਼ ਦਿੱਤਾ ਗਿਆ ਹੈ । (v) ਇਹ 15ਵੀਂ ਤੋਂ 17ਵੀਂ ਸਦੀ ਦੇ ਪੰਜਾਬ ਦੀ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਦਸ਼ਾ ਨੂੰ ਜਾਣਨ ਬਾਰੇ ਸਾਡਾ ਇੱਕ ਬਹੁਮੁੱਲਾ ਸੋਮਾ ਹੈ ।

ਪ੍ਰਸ਼ਨ 9. ਪ੍ਰਿਥੀ ਚੰਦ ਤੇ 'ਇੱਕ ਸੰਖੇਪ ਨੋਟ ਲਿਖੋ । ਜਾਂ 
ਪ੍ਰਿਥੀ ਚੰਦ ਕੋਣ ਸੀ ? ਉਸ ਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਿਉਂ ਕੀਤਾ ?
ਉੱਤਰ-ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ । ਉਸ ਨੇ ਮੀਣਾ ਸੰਪਰਦਾਇ ਦੀ ਸਥਾਪਨਾ ਕੀਤੀ ਸੀ । ਉਹ ਬੜਾ ਸੁਆਰਥੀ ਸੁਭਾਅ ਦਾ ਸੀ । ਇਸੇ ਕਾਰਨ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪੀ । ਇਸ 'ਤੇ ਪ੍ਰਿਥੀ ਚੰਦ ਗੁੱਸੇ ਨਾਲ ਤਿਲਮਿਲਾ ਉੱਠਿਆ । ਪ੍ਰਿਥੀ ਚੰਦ ਨੇ ਗੁਰਗੱਦੀ ਨੂੰ ਪ੍ਰਾਪਤ ਕਰਨ ਲਈ ਗੁਰੂ ਅਰਜਨ ਦੇਵ ਜੀ ਦਾ ਖੁੱਲ੍ਹ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । ਉਹ ਇਹ ਆਸ ਲਾਈ ਬੈਠਾ ਸੀ ਕਿ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰਗੱਦੀ ਉਸ ਦੇ ਪੁੱਤਰ ਮੇਹਰਬਾਨ ਨੂੰ ਜਰੂਰ ਮਿਲੇਗੀ ਪਰ ਜਦੋਂ ਹਰਿਗੋਬਿੰਦ ਜੀ ਦਾ ਜਨਮ ਹੋਇਆ, ਤਾਂ ਉਸ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਇਸ ਲਈ ਉਹ ਗੁਰੂ ਅਰਜਨ ਦੇਵ ਜੀ ਦਾ ਜਾਨੀ ਦੁਸ਼ਮਣ ਬਣ ਗਿਆ ।

ਪ੍ਰਸਨ-10. ਚੰਦੂ ਸਾਹ ਕੌਣ ਸੀ ? ਉਸ ਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਿਉਂ ਕੀਤਾ ? ਜਾਂ 
ਚੰਦੂ ਸ਼ਾਹ 'ਤੇ ਇੱਕ ਸੰਖੇਪ ਨੋਟ ਲਿਖੋ ।
ਉੱਤਰ-ਚੰਦੂ ਸਾਹ ਲਾਹੌਰ ਦਾ ਦੀਵਾਨ ਸੀ । ਉਹ ਆਪਣੀ ਲੜਕੀ ਲਈ ਕਿਸੇ ਯੋਗ ਵਰ ਦੀ ਤਲਾਸ ਵਿੱਚ ਸੀ। ਉਸ ਦੇ ਸਲਾਹਕਾਰਾਂ ਨੇ ਉਸ ਨੂੰ ਆਪਣੀ ਲੜਕੀ ਦਾ ਵਿਆਹ ਗੁਰੂ ਅਰਜਨ ਦੇਵ ਜੀ ਦੇ ਲੜਕੇ ਹਰਿਗੋਬਿੰਦ ਨਾਲ ਕਰਨ ਦੀ ਸਲਾਹ ਦਿੱਤੀ । ਇਸ 'ਤੇ ਚੰਦੂ ਨੇ ਗੁਰੂ ਜੀ ਦੀ ਸ਼ਾਨ ਵਿੱਚ ਕੁਝ ਅਪਮਾਨਜਨਕ ਸ਼ਬਦ ਕਹੇ । ਬਾਅਦ ਵਿੱਚ ਉਹ ਰਿਸ਼ਤਾ ਕਰਨ ਲਈ ਤਿਆਰ ਹੋ ਗਿਆ । ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਗਨ ਭੇਜਿਆ ਜੋ ਗੁਰੂ ਸਾਹਿਬ ਨੇ ਲੈਣ ਤੋਂ ਇਨਕਾਰ ਕਰ ਦਿੱਤਾ । ਸਿੱਟੇ ਵਜੋਂ ਚੰਦੂ ਸ਼ਾਹ ਨੇ ਮੁਗ਼ਲ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਨੂੰ ਗੁਰੂ ਸਾਹਿਬ ਵਿਰੁੱਧ ਭੜਕਾਇਆ ।


ਪ੍ਰਸ਼ਨ 11. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਤਿੰਨ ਕਾਰਨ ਦੱਸੇ । ਜਾਂ 
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਜਿੰਮੇਵਾਰ ਕਿਸੇ ਤਿੰਨ ਕਾਰਨਾਂ ਦਾ ਸੰਖੇਪ ਵਰਣਨ ਕਰੇ । ਜਾਂ 
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ ?
ਉੱਤਰ-(i) ਮੁਗ਼ਲ ਬਾਦਸ਼ਾਹ ਜਹਾਂਗੀਰ ਪੰਜਾਬ ਵਿੱਚ ਸਿੱਖਾਂ ਦੇ ਤੇਜ਼ੀ ਨਾਲ ਵੱਧ ਰਹੇ ਪ੍ਰਭਾਵ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ । (ii) ਲਾਹੌਰ ਦਾ ਦੀਵਾਨ ਚੰਦੂ ਸ਼ਾਹ ਗੁਰੂ ਜੀ ਦਾ ਕੱਟੜ ਦੁਸ਼ਮਣ ਬਣ ਗਿਆ ਕਿਉਂਕਿ ਗੁਰੂ ਸਾਹਿਬ ਨੇ ਉਸ ਦੀ ਲੜਕੀ ਦਾ ਰਿਸ਼ਤਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ । (iii) ਪ੍ਰਿਥੀ ਚੰਦ ਇਹ ਗੱਲ ਸਹਿਣ ਕਰਨ ਨੂੰ ਕਦੇ ਤਿਆਰ ਨਹੀਂ ਸੀ ਕਿ ਗੁਰਗੱਦੀ ਉਸ ਨੂੰ ਛੱਡ ਕੇ ਕਿਸੇ ਹੋਰ ਨੂੰ ਦਿੱਤੀ ਜਾਵੇ । (iv) ਗੁਰੂ ਅਰਜਨ ਦੇਵ ਜੀ ਦੁਆਰਾ ਜਹਾਂਗੀਰ ਦੇ ਵੱਡੇ ਪੁੱਤਰ ਖੁਸਰੋ ਨੂੰ ਦਿੱਤੀ ਗਈ ਸਹਾਇਤਾ ਉਨ੍ਹਾਂ ਦੀ ਸ਼ਹੀਦੀ ਦਾ ਫੋਰੀ ਕਾਰਨ ਬਣਿਆ ।

 ਪ੍ਰਸ਼ਨ 12. ਜਹਾਂਗੀਰ ਦੀ ਗੁਰੂ ਅਰਜਨ ਦੇਵ ਜੀ ਪ੍ਰਤੀ ਵੈਰ ਭਾਵਨਾ ਦਾ ਕੀ ਕਾਰਨ ਸੀ ?
ਉੱਤਰ-(i) ਜਹਾਂਗੀਰ ਗੁਰੂ ਅਰਜਨ ਦੇਵ ਜੀ ਦੇ ਅਧੀਨ ਸਿੱਖਾਂ ਦੇ ਵੱਧਦੇ ਹੋਏ ਪ੍ਰਭਾਵ ਨੂੰ ਸਹਿਣ ਕਰਨ ਨੂੰ ਤਿਆਰ ਨਹੀਂ ਸੀ । (ii) ਕੁੱਝ ਮੁਸਲਮਾਨਾਂ ਦੁਆਰਾ ਸਿੱਖ ਧਰਮ ਨੂੰ ਅਪਨਾਉਣ ਕਾਰਨ ਵੀ ਉਸ ਦਾ ਖੂਨ ਖੋਲ ਰਿਹਾ ਸੀ । (iii) ਗੁਰੂ ਅਰਜਨ ਦੇਵ ਜੀ ਦੁਆਰਾ ਬਾਗ਼ੀ ਸ਼ਹਿਜ਼ਾਦੇ ਖੁਸਰੋ ਨੂੰ ਤਿਲਕ ਲਗਾਉਣ ਕਾਰਨ ਜਹਾਂਗੀਰ ਭੜਕ ਉੱਠਿਆ ਸੀ ।

ਪ੍ਰਸ਼ਨ 13. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦੀ ਭੂਮਿਕਾ ਦਾ ਵਰਣਨ ਕਰੋ । ਜਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦੀ ਕੀ ਭੂਮਿਕਾ ਸੀ ?
ਉੱਤਰ-ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦਾ ਵੱਡਾ ਹੱਥ ਸੀ । ਨਕਸ਼ਬੰਦੀ ਕੱਟੜਪੰਥੀ ਮੁਸਲਮਾਨਾਂ ਦੁਆਰਾ ਸ਼ੁਰੂ ਕੀਤੀ ਗਈ ਇੱਕ ਲਹਿਰ ਸੀ । ਸ਼ੇਖ ਅਹਿਮਦ ਸਰਹਿੰਦੀ ਜੋ ਉਸ ਸਮੇਂ ਨਕਸ਼ਬੰਦੀਆਂ ਦਾ ਨੇਤਾ ਸੀ, ਬਹੁਤ ਕੱਟੜ ਵਿਚਾਰਾਂ ਦਾ ਸੀ । ਉਸ ਦਾ ਮੁਗ਼ਲ ਦਰਬਾਰ ਵਿੱਚ ਕਾਫ਼ੀ ਰਸੂਖ ਸੀ । ਇਸ ਲਈ ਉਸ ਨੇ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ । ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਕਾਰਵਾਈ ਕਰਨ ਦਾ ਨਿਸ਼ਚਾ ਕੀਤਾ ।

ਪ੍ਰਸ਼ਨ 14. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਫੌਰੀ ਕਾਰਨ ਕੀ ਸੀ ?
ਉੱਤਰ-ਗੁਰੂ ਅਰਜਨ ਦੇਵ ਜੀ ਦੁਆਰਾ ਸ਼ਹਿਜ਼ਾਦਾ ਖੁਸਰੋ ਦੀ ਸਹਾਇਤਾ ਉਨ੍ਹਾਂ ਦੀ ਸ਼ਹਾਦਤ ਦਾ ਫੋਰੀ ਕਾਰਨ ਬਣਿਆ । ਸ਼ਹਿਜ਼ਾਦਾ ਖੁਸਰੇ ਜਹਾਂਗੀਰ ਦਾ ਸਭ ਤੋਂ ਵੱਡਾ ਪੁੱਤਰ ਸੀ । ਉਸ ਨੇ ਆਪਣੇ ਪਿਤਾ ਵਿਰੁੱਧ ਰਾਜਗੱਦੀ ਪ੍ਰਾਪਤ ਕਰਨ ਲਈ ਵਿਦਰੋਹ ਕਰ ਦਿੱਤਾ ਸੀ । ਉਹ ਗੁਰੂ ਅਰਜਨ ਦੇਵ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਤਰਨ ਤਾਰਨ ਵਿਖੇ ਪਹੁੰਚਿਆ । ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਖੁਸਰੋ ਦੇ ਮੱਥੇ 'ਤੇ ਤਿਲਕ ਲਗਾਇਆ । ਜਦੋਂ ਜਹਾਂਗੀਰ ਨੂੰ ਇਸੇ ਬਾਰੇ ਪਤਾ ਚਲਿਆ ਤਾਂ ਉਸ ਨੂੰ ਗੁਰੂ ਜੀ ਵਿਰੁੱਧ ਕਾਰਵਾਈ ਕਰਨ ਦਾ ਸੁਨਹਿਰੀ ਮੌਕਾ ਮਿਲ ਗਿਆ ।

ਪ੍ਰਸ਼ਨ 15. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮਹੱਤਵ ਲਿਖੋ । (ਜਾ) ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ । (ਜਾਂ) ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੀ ਮਹੱਤਵ ਹੈ ? (ਜਾਂ) ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪ੍ਰਭਾਵ ਦੱਸੋ ।
ਉੱਤਰ-ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਾਰਨ ਸ਼ਾਂਤੀ ਨਾਲ ਰਹਿ ਰਹੇ ਸਿੱਖ ਭੜਕ ਉੱਠੇ । ਉਨ੍ਹਾਂ ਨੂੰ ਇਹ ਸਪੱਸ਼ਟ ਹੋ ਗਿਆ ਕਿ ਹੁਣ ਸ਼ਸਤਰ ਚੁੱਕਣੇ ਬਹੁਤ ਜ਼ਰੂਰੀ ਹਨ । ਇਸੇ ਕਾਰਨ ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਅਪਣਾਈ । ਉਨ੍ਹਾਂ ਨੇ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕਰ ਲਈਆਂ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਾਰਨ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਚਲੇ ਆ ਰਹੇ ਮਿੱਤਰਤਾ-ਪੂਰਵਕ ਸੰਬੰਧਾਂ ਦਾ ਅੰਤ ਹੋ ਗਿਆ । ਇਸ ਤੋਂ ਬਾਅਦ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਇੱਕ ਲੰਬੇ ਸੰਘਰਸ਼ ਦੀ ਸ਼ੁਰੂਆਤ ਹੋਈ । ਇਸ ਸ਼ਹੀਦੀ ਨੇ ਸਿੱਖਾਂ ਨੂੰ ਸੰਗਠਿਤ ਕਰਨ ਲਈ ਸ਼ਲਾਘਾਯੋਗ ਯੋਗਦਾਨ ਦਿੱਤਾ ।

Comments