ਵੱਡੇ ਪ੍ਰਸ਼ਨ ਉੱਤਰ
ਪ੍ਰਸ਼ਨ 1. ਗੁਰਗੱਦੀ ਉੱਤੇ ਬੈਠਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ? ਜਾਂ
ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ 'ਤੇ ਬੈਠਣ ਤੋਂ ਬਾਅਦ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ?
ਉੱਤਰ-ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ । ਇਨ੍ਹਾਂ ਔਕੜਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-
1. ਪ੍ਰਿਥੀ ਚੰਦ ਦਾ ਵਿਰੋਧ-ਪ੍ਰਿਥੀ ਚੰਦ ਜਾਂ ਪ੍ਰਿਥੀਆ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵੱਡਾ ਭਰਾ ਸੀ । ਉਹ ਵੱਡਾ ਹੋਣ ਦੇ ਨਾਤੇ ਗੁਰਗੱਦੀ 'ਤੇ ਆਪਣਾ ਹੱਕ ਸਮਝਦਾ ਸੀ । ਪਰ ਗੁਰੂ ਰਾਮਦਾਸ ਜੀ ਨੇ ਉਸ ਦੇ ਸੁਆਰਥੀ ਸੁਭਾਓ ਨੂੰ ਦੇਖਦੇ ਹੋਏ ਅਰਜਨ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਇਸ ਸ਼ਾਨ ਵਿੱਚ ਦੁਰਬਚਨ ਬੋਲੇ । ਉਸ ਨੇ ਲਾਹੌਰ ਦੇ ਮੁਗ਼ਲ ਕਰਮਚਾਰੀ ਸੁਲਹੀ ਪਾ ਨਾਲ ਮਿਲ ਕੇ ਅਕਬਰ ਨੂੰ ਗੁਰੂ ਅਗਸਨ ਦੇਵ ਜੀ ਦੇ ਵਿਰੁੱਧ ਭੜਕਾਉਣ ਦਾ ਹਰ ਸੰਭਵ ਯਤਨ ਕੀਤਾ ।
2. ਕੱਟੜ ਮੁਸਲਮਾਨਾਂ ਦਾ ਵਿਰੋਧ-ਗੁਰੂ ਅਰਜਨ ਦੇਵ ਜੀ ਨੂੰ ਕੈਟੜ ਮੁਸਲਮਾਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ । ਇਹ ਮੁਸਲਮਾਨ ਸਿੱਖਾਂ ਦੇ ਵੱਧ ਰਹੇ ਪ੍ਰਭਾਵ ਦੇ ਕਾਰਨ ਉਨ੍ਹਾਂ ਦੇ ਦੁਸਮਣ ਬਣ ਗਏ । ਕੱਟੜਪੰਥੀ ਮੁਸਲਮਾਨਾ ਨੇ ਸਰਹਿੰਦ ਵਿਖੇ ਨਕਸ਼ਬੰਦੀ ਲਹਿਰ ਦੀ ਸਥਾਪਨਾ ਕੀਤੀ । ਇਸ ਸ਼ਹਿਰ ਦਾ ਨੇਤਾ ਲੇਖ ਅਹਿਮਦ ਸਰਹਿੰਦੀ ਸੀ । 1605 ਈ. ਵਿੱਚ ਜਹਾਂਗੀਰ ਮੁਗਲਾ ਦਾ ਨਵਾਂ ਬਾਦਸ਼ਾਹ ਬਣਿਆ । ਉਹ ਬੜੇ ਕੱਟੜ ਵਿਚਾਰਾ ਦਾ ਸੀ । ਨਕਸ਼ਬੰਦੀਆਂ ਨੇ ਜਹਾਂਗੀਰ ਨੂੰ ਸਿੱਖਾਂ ਦੇ ਵਿਰੁੱਧ ਭੜਕਾਇਆ । ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਵਿਰੁੱਧ ਲੋੜੀਦੀ ਕਾਰਵਾਈ ਕਰਨ ਦਾ ਮਨ ਬਣਾ ਲਿਆ ।
3. ਪੁਜਾਰੀ ਵਰਗ ਦਾ ਵਿਰੋਧ-ਗੁਰੂ ਅਰਜਨ ਦੇਵ ਜੀ ਨੂੰ ਪੰਜਾਬ ਦੇ ਪੁਜਾਰੀ ਵਰਗ ਭਾਵ ਬ੍ਰਾਹਮਣਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ । ਇਸ ਦਾ ਕਾਰਨ ਇਹ ਸੀ ਕਿ ਸਿੱਖ ਧਰਮ ਦੇ ਪ੍ਰਚਾਰ ਕਾਰਨ ਬ੍ਰਾਹਮਣਾਂ ਦਾ ਸਮਾਜ ਵਿੱਚ ਪ੍ਰਭਾਵ ਬਹੁਤ ਘੱਟਦਾ ਜਾ ਰਿਹਾ ਸੀ । ਗੁਰੂ ਅਰਜਨ ਦੇਵ ਜੀ ਨੇ ਜਦੋਂ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ ਤਾਂ ਬ੍ਰਾਹਮਣਾ ਨੇ ਮੁਗਲ ਬਾਦਸ਼ਾਹ ਅਕਬਰ ਪਾਸ ਇਹ ਸ਼ਿਕਾਇਤ ਕੀਤੀ ਕਿ ਇਸ ਵਿੱਚ ਹਿੰਦੂਆ ਅਤੇ ਮੁਸਲਮਾਨਾ ਦੇ ਵਿਰੁੱਧ ਬਹੁਤ ਕੁਝ ਲਿਖਿਆ ਹੈ । ਪੜਤਾਲ ਕਰਨ 'ਤੇ ਅਕਬਰ ਦਾ ਕਹਿਣਾ ਸੀ ਕਿ ਇਹ ਗ੍ਰੰਥ ਤਾਂ ਪੂਜਣ ਦੇ ਯੋਗ ਹੈ ।
4. ਚੰਦੂ ਸ਼ਾਹ ਦਾ ਵਿਰੋਧ-ਚੰਦੂ ਸ਼ਾਹ ਜੋ ਕਿ ਲਾਹੌਰ ਦਾ ਦੀਵਾਨ ਸੀ, ਆਪਣੀ ਲੜਕੀ ਲਈ ਕਿਸੇ ਯੋਗ ਵਰ ਦੀ ਤਲਾਸ਼ ਵਿੱਚ ਸੀ । ਚੰਦੂ ਸ਼ਾਹ ਦੇ ਆਦਮੀਆਂ ਨੇ ਚੰਦੂ ਸ਼ਾਹ ਨੂੰ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਹਰਿਗੋਬਿੰਦ ਨਾਲ ਰਿਸ਼ਤਾ ਕਰਨ ਦਾ ਸੁਝਾਅ ਦਿੱਤਾ । ਇਸ 'ਤੇ ਉਸ ਨੇ ਗੁਰੂ ਜੀ ਨੂੰ ਅਪਸ਼ਬਦ ਕਹੇ । ਬਾਅਦ ਵਿੱਚ ਉਹ ਆਪਣੀ ਪਤਨੀ ਦੇ ਮਜਬੂਰ ਕਰਨ 'ਤੇ ਇਹ ਰਿਸ਼ਤਾ ਕਰਨ ਲਈ ਤਿਆਰ ਹੋ ਗਿਆ । ਪਰ ਗੁਰੂ ਸਾਹਿਬ ਨੇ ਇਹ ਰਿਸ਼ਤਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ । ਇਸ ਕਾਰਨ ਚੰਦੂ ਸ਼ਾਹ ਗੁਰੂ ਅਰਜਨ ਦੇਵ ਜੀ ਦਾ ਜਾਨੀ ਦੁਸ਼ਮਣ ਬਣ ਗਿਆ ।
ਪ੍ਰਸਨ 2. ਗੁਰੂ ਅਰਜਨ ਦੇਵ ਜੀ ਨੇ ਸਿੱਖ ਪੰਥ ਦੇ ਵਿਕਾਸ ਵਿਚ ਕੀ ਯੋਗਦਾਨ ਦਿੱਤਾ ? ਜਾਂ
ਗੁਰੂ ਅਰਜਨ ਦੇਵ ਜੀ ਦੀਆਂ ਛੇ ਮਹੱਤਵਪੂਰਨ ਸਫਲਤਾਵਾਂ ' ਤੇ ਸੰਖੇਪ ਚਾਨਣਾ ਪਾਓ । ਜਾਂ
ਗੁਰੂ ਅਰਜਨ ਦੇਵ ਜੀ ਵੱਲੋਂ ਸਿੱਖ ਧਰਮ ਦੇ ਵਿਕਾਸ ਲਈ ਪਾਏ ਯੋਗਦਾਨ ਬਾਰੇ ਚਰਚਾ ਕਰੋ ।
ਉੱਤਰ-ਗੁਰੂ ਅਰਜਨ ਦੇਵ ਜੀ ਦਾ ਗੁਰੂਕਾਲ 1581 ਈ. ਤੋਂ 1606 ਈ ਤਕ ਸੀ । ਗੁਰੂ ਸਾਹਿਬ ਨੇ ਸਿੱਖ ਪੰਥ ਦੇ ਵਿਕਾਸ ਲਈ ਅਨੇਕਾਂ ਮਹੱਤਵਪੂਰਨ ਕਾਰਜ ਕੀਤੇ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-
1. ਹਰਿਮੰਦਰ ਸਾਹਿਬ ਦਾ ਨਿਰਮਾਣ-ਗੁਰੂ ਅਰਜਨ ਸਾਹਿਬ ਦਾ ਸਿੱਖ ਪੰਥ ਦੇ ਵਿਕਾਸ ਲਈ ਸਭ ਤੋਂ ਪਹਿਲਾਂ ਮਹਾਨ ਕਾਰਜ ਹਰਿਮੰਦਰ ਸਾਹਿਬ ਦਾ ਨਿਰਮਾਣ ਸੀ । ਇਸ ਦੀ ਨੀਂਹ 13 ਜਨਵਰੀ 1588 ਈ ਵਿੱਚ ਪ੍ਰਸਿੱਧ ਸ਼ੁਕੀ ਸੰਤ ਮੀਆ ਮੀਰ ਜੀ ਨੇ ਰੱਖੀ ਸੀ । 1601 ਈ ਵਿੱਚ ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ਸੰਪੂਰਨ ਹੋਇਆ । ਹਰਿਮੰਦਰ ਸਾਹਿਬ ਦਾ ਨਿਰਮਾਣ ਸਿੱਖ ਪੰਥ ਦੇ ਵਿਕਾਸ ਵਿਚ ਇੱਕ ਮੀਲ ਪੱਥਰ ਸਿੱਧ ਹੋਇਆ ।
2. ਤਰਨ ਤਾਰਨ ਦੀ ਸਥਾਪਨਾ-1590 ਈ. ਵਿੱਚ ਗੁਰੂ ਅਰਜਨ ਸਾਹਿਬ ਨੇ ਮਾਝੇ ਦੇ ਇਲਾਕੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਅੰਮ੍ਰਿਤਸਰ ਤੋਂ 24 ਕਿਲੋਮੀਟਰ ਦੱਖਣ ਵੱਲ ਤਰਨ ਤਾਰਨ ਨਗਰ ਦੀ ਸਥਾਪਨਾ ਕੀਤੀ । ਇੱਥੇ ਤਰਨ ਤਾਰਨ ਨਾਂ ਦਾ ਇੱਕ ਸਰੋਵਰ ਵੀ ਖੁਦਵਾਇਆ ਗਿਆ । ਤਰਨ ਤਾਰਨ ਤੋਂ ਭਾਵ ਸੀ ਕਿ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਵਾਲਾ ਯਾਤਰੂ ਇਸ ਭਵ ਸਾਗਰ ਤੋਂ ਤਰ ਜਾਵੇਗਾ ।
3. ਕਰਤਾਰਪੁਰ ਅਤੇ ਹਰਿਗੋਬਿੰਦਪੁਰ ਦੀ ਸਥਾਪਨਾ - 1593 ਈ ਵਿੱਚ ਗੁਰੂ ਅਰਜਨ ਦੇਵ ਜੀ ਨੇ ਜਲੰਧਰ ਵਿ ਵਿੱਚ ਕਰਤਾਰਪੁਰ ਨਗਰ ਦੀ ਸਥਾਪਨਾ ਕੀਤੀ । ਕਰਤਾਰਪੁਰ ਤੋਂ ਭਾਵ ਸੀ 'ਬੀਜਵਰ ਦਾ ਸ਼ਹਿਬ ਦੇ 1595 ही ਗੁਰੂ ਸਾਹਿਬ ਨੇ ਆਪਣੇ ਪੁੱਤਰ ਹਰਿਗੋਬਿੰਦ ਜੀ ਨੇ ਜਨਮ ਦੀ ਖੁਸ਼ੀ ਵਿੱਚ ਬਿਆਸ ਨਦੀ ਦੇ ਕੰਢੇ ਹਰਿਗੋਬਿੰਦਪੁਰ ਨਗਰ ਦੀ ਸਥਾਪਨਾ ਕੀਤੀ ।
4. ਮਸੰਦ ਪ੍ਰਥਾ ਦਾ ਵਿਕਾਸ-ਮਸੰਦ ਪ੍ਰਥਾ ਦਾ ਵਿਕਾਸ ਬਿਨਾਂ ਸੱਕ ਗੁਰੂ ਅਰਜਨ ਸਾਹਿਬ ਦੇ ਮਹਾਨ ਕੰਮਾਂ ਵਿੱਚ ਇੱਕ ਸੀ । ਸਿੱਖਾਂ ਦੀ ਗਿਣਤੀ ਵਿੱਚ ਹੋਏ ਵਾਧੇ ਕਾਰਨ ਗੁਰੂ ਸਾਹਿਬ ਨੂੰ ਲੰਗਰ ਅਤੇ ਹੋਰ ਵਿਕਾਸ ਕਾਰਜਾ ਵਾਸਤੇ ਮਾਇਆ ਦੀ ਲੋੜ ਸੀ । ਇਸ ਲਈ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਹਰੇਕ ਸਿੱਖ ਆਪਣੀ ਆਮਦਨ ਵਿਚ ਜਸਬੰਤ (ਦਸਵਾਂ ਹਿੱਸਾ) ਗੁਰੂ ਸਾਹਿਬ ਨੂੰ ਭੇਟ ਕਰੋ । ਇਸ ਮਾਇਆ ਨੂੰ ਇਕੱਠਾ ਕਰਨ ਲਈ ਗੁਰੂ ਸਾਹਿਬ ਨੇ ਮਸੰਦ ਨਿਯੁਕਤ ਕੀਤੇ । ਮਸੰਦ ਪ੍ਰਥਾ ਦੇ ਕਾਰਨ ਸਿੱਖ ਧਰਮ ਦਾ ਪ੍ਰਸਾਰ ਦੂਰ ਦੂਰ ਦੇ ਖੇਤਰਾਂ ਵਿੱਚ ਵੀ ਸੰਭਵ ਹੋ ਸਕਿਆ ।
5. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ-ਸਿੱਖ ਪੰਥ ਦੇ ਵਿਕਾਸ ਲਈ ਗੁਰੂ ਅਰਜਨ ਸਾਹਿਬ ਦਾ ਸਭ ਤੋਂ ਮਹਾਨ ਕਾਰਜ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਸੀ । ਭਾਈ ਗੁਰਦਾਸ ਜੀ ਨੇ ਬਾਣੀ ਨੂੰ ਲਿਖਣ ਦਾ ਕੰਮ ਕੀਤਾ । ਇਹ ਮਹਾਨ ਕਾਰਜ 1604 ਈ. ਵਿੱਚ ਸੰਪੂਰਨ ਹੋਇਆ। ਆਦਿ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਰਜਨ ਸਾਹਿਬ ਨੇ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ. ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਦੀ ਅਤੇ ਆਪਣੀ ਬਾਣੀ ਸ਼ਾਮਲ ਕੀਤੀ । ਇਨ੍ਹਾਂ ਤੋਂ ਇਲਾਵਾ ਇਸ ਵਿੱਚ ਕਈ ਭਗਤਾਂ, ਸੂਫ਼ੀ ਸੰਤਾਂ ਤੇ ਭੱਟਾ ਆਦਿ ਦੀ ਬਾਣੀ ਵੀ ਦਰਜ ਕੀਤੀ ਗਈ । ਬਾਅਦ ਵਿੱਚ ਇਸ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕਰ ਲਈ ਗਈ । ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਨਾਲ ਸਿੱਖਾਂ ਨੂੰ ਇੱਕ ਪਵਿੱਤਰ ਧਾਰਮਿਕ ਗ੍ਰੰਥ ਪ੍ਰਾਪਤ ਹੋਇਆ ।
6. ਘੋੜਿਆਂ ਦਾ ਵਪਾਰ-ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਆਰਥਿਕ ਪੱਖ ਤੋਂ ਖੁਸ਼ਹਾਲ ਬਣਾਉਣਾ ਚਾਹੁੰਦੇ ਸਨ । ਇਸ ਉਦੇਸ਼ ਨਾਲ ਉਨ੍ਹਾਂ ਨੇ ਸਿੱਖਾਂ ਨੂੰ ਅਰਬ ਦੇਸ਼ਾਂ ਨਾਲ ਘੋੜਿਆਂ ਦਾ ਵਪਾਰ ਕਰਨ ਲਈ ਉਤਸ਼ਾਹ ਦਿੱਤਾ । ਇਸ ਦੇ ਦੂਰਗਾਮੀ ਪ੍ਰਭਾਵ ਪਏ ।
ਪ੍ਰਸ਼ਨ 3. ਗੁਰੂ ਅਰਜਨ ਦੇਵ ਜੀ ਦੇ ਰਾਹੀਂ ਹਰਿਮੰਦਰ ਸਾਹਿਬ ਦੀ ਸਥਾਪਨਾ ਅਤੇ ਇਸ ਦੇ ਮਹੱਤਵ ਬਾਰੇ ਦੱਸੇ।
ਹਰਿਮੰਦਰ ਸਾਹਿਬ 'ਤੇ ਇੱਕ ਸੰਖੇਪ ਨੋਟ ਲਿਖੇ । ਜਾਂ
ਹਰਿਮੰਦਰ ਸਾਹਿਬ ਦੀ ਸਥਾਪਨਾ ਅਤੇ ਮਹੱਤਵ ਦਾ ਸੰਖੇਪ ਵਰਣਨ ਕਰੋ ।
ਉੱਤਰ-ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਦੇ ਮਹਾਨ ਕਾਰਜਾਂ ਵਿੱਚੋਂ ਇੱਕ ਸੀ । ਇਸ ਦਾ ਨਿਰਮਾਣ ਅੰਮ੍ਰਿਤ ਸਰੋਵਰ ਵਿਚਕਾਰ ਸ਼ੁਰੂ ਕੀਤਾ ਗਿਆ । ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨੀਂਹ ਪ੍ਰਸਿੱਧ ਸੂਫੀ ਸੰਤ ਮੀਆਂ ਮੀਰ ਜੀ ਤੋਂ 13 ਜਨਵਰੀ 1588 ਈ ਨੂੰ ਰਖਵਾਈ । ਇਸ ਸਮੇਂ ਕੁਝ ਸਿੱਖਾਂ ਨੇ ਗੁਰੂ ਸਾਹਿਬ ਨੂੰ ਇਹ ਸੁਝਾਅ ਦਿੱਤਾ ਕਿ ਹਰਿਮੰਦਰ ਸਾਹਿਬ ਦੀ ਇਮਾਰਤ ਆਲੇ-ਦੁਆਲੇ ਦੀਆਂ ਸਾਰੀਆਂ ਇਮਾਰਤਾਂ ਨਾਲੋਂ ਉੱਚੀ ਹੋਣੀ ਚਾਹੀਦੀ ਹੈ । ਪਰ ਗੁਰੂ ਸਾਹਿਬ ਦਾ ਕਹਿਣਾ ਸੀ ਕਿ ਜੋ ਨੀਵਾਂ ਹੋਵੇਗਾ ਉਹ ਹੀ ਉੱਚਾ ਕਹਾਉਣ ਦੇ ਯੋਗ ਹੋਵੇਗਾ। ਇਸ ਲਈ ਇਸ ਦੀ ਇਮਾਰਤ ਹੋਰਨਾਂ ਇਮਾਰਤਾਂ ਨਾਲੋਂ ਨੀਵੀਂ ਰੱਖੀ ਗਈ । ਹਰਿਮੰਦਰ ਸਾਹਿਬ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਦੀਆ ਚਾਰੇ ਦਿਸ਼ਾਵਾਂ ਵੱਲ ਇੱਕ-ਇੱਕ ਦਰਵਾਜ਼ਾ ਬਣਾਇਆ ਗਿਆ ਹੈ । ਇਸ ਦਾ ਭਾਵ ਇਹ ਹੈ ਕਿ ਸੰਸਾਰ ਦੀਆ ਚਾਰੇ ਦਿਸ਼ਾਵਾਂ ਤੋਂ ਲੋਕ ਬਿਨਾਂ ਕਿਸੇ ਜਾਤ-ਪਾਤ ਜਾਂ ਹੋਰ ਵਿਤਕਰੇ ਦੇ ਇੱਥੇ ਆ ਸਕਦੇ ਸਨ । 1601 ਈ. ਵਿੱਚ ਹਰਿਮੰਦਰ ਸਾਹਿਬ ਦੇ ਨਿਰਮਾਣ ਦਾ ਕਾਰਜ ਸੰਪੂਰਨ ਹੋਇਆ । ਹਰਿਮੰਦਰ ਸਾਹਿਬ ਦੀ ਸ਼ਾਨ ਨੂੰ ਵੇਖ ਕੇ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਉਚਾਰਿਆ,
ਡਿਠੇ ਸਭੇ ਥਾਵ ਨਹੀ ਤੁਧ ਜੇਹਿਆ
ਇਸੇ ਸਮੇਂ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਹਰਿਮੰਦਰ ਸਾਹਿਬ ਦੀ ਯਾਤਰਾ ਕਰਨ ਵਾਲੇ ਨੂੰ ਹਿੰਦੂਆਂ ਦੇ 68 ਤੀਰਥ ਸਥਾਨਾਂ ਦੀ ਯਾਤਰਾਂ ਦੇ ਬਰਾਬਰ ਫਲ ਪ੍ਰਾਪਤ ਹੋਵੇਗਾ । ਜੋ ਕੋਈ ਯਾਤਰੂ ਸੱਚੀ ਸ਼ਰਧਾ ਨਾਲ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸ ਨੂੰ ਇਸ ਭਵਸਾਗਰ ਤੋਂ ਮੁਕਤੀ ਪ੍ਰਾਪਤ ਹੋਵੇਗੀ । ਇਸ ਦਾ ਲੋਕਾਂ ਦੇ ਮਨਾਂ 'ਤੇ ਡੂੰਘਾ ਪ੍ਰਭਾਵ ਪਿਆ । ਉਹ ਵੱਡੀ ਗਿਣਤੀ ਵਿੱਚ ਇੱਥੇ ਪੁੱਜਣ ਲੱਗ ਪਏ । ਇਸ ਨਾਲ ਸਿੱਖ ਧਰਮ ਦੇ ਪ੍ਰਚਾਰ ਵਿੱਚ ਬੜੀ ਸਹਾਇਤਾ ਮਿਲੀ । 16 ਅਗਸਤ 1604 ਈ ਨੂੰ ਇਥੇ ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਮੁੱਖ ਗ੍ਰੰਥੀ ਥਾਪਿਆ ਗਿਆ । ਇਸ ਤਰ੍ਹਾਂ ਹਰਿਮੰਦਰ ਸਾਹਿਬ ਸੇਵਾ, ਸਿਮਰਨ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਬਣ ਗਿਆ ।
ਪ੍ਰਸ਼ਨ 4. ਮਸੰਦ ਵਿਵਸਥਾ ਅਤੇ ਇਸ ਦੇ ਮਹੱਤਵ 'ਤੇ ਇੱਕ ਸੰਪੇਪ ਨੋਟ ਲਿਖੇ । ਜਾਂ
ਮਸੰਦ ਪ੍ਰਥਾ ਦੇ ਵਿਕਾਸ ਅਤੇ ਸੰਗਠਨ ਦਾ ਵਰਣਨ ਕਰੋ ।
ਪ੍ਰਸ਼ਨ 4 ਮਸੰਦ ਪ੍ਰਥਾ ਬਾਰੇ ਤੁਸੀਂ ਵੀ ਜਾਣਦੇ ਹੋ ? ਜਾਂ
ਮਸੰਦ ਪ੍ਰਥਾ ਦੇ ਸੰਗਠਨ ਅਤੇ ਵਿਕਾਸ ਦੀ ਚਰਚਾ ਕਰੋ ।
ਮਸੰਦ ਪ੍ਰਥਾ ਨੂੰ ਕਿਸ ਨੇ ਸ਼ੁਰੂ ਕੀਤਾ ? ਇਸ ਦੇ ਕੀ ਉਦੇਸ਼ ਸਨ ?
ਮਸੰਦ ਪ੍ਰਥਾ 'ਤੇ ਸੰਖੇਪ ਨੋਟ ਲਿਖੋ ।
ਉੱਤਰ-ਸਿੱਖ ਪੰਥ ਦੇ ਵਿਕਾਸ ਵਿੱਚ ਜਿਨ੍ਹਾਂ ਸੰਸਥਾਵਾਂ ਨੇ ਬੜਾ ਸ਼ਲਾਘਾਯੋਗ ਯੋਗਦਾਨ ਦਿੱਤਾ ਮਸੰਦ ਪ੍ਰਥਾ ਉਨ੍ਹਾਂ ਵਿੱਚੋਂ ਇੱਕ ਸੀ । ਇਸ ਪ੍ਰਥਾ ਦੇ ਵਿਭਿੰਨ ਪੱਖਾ ਦਾ ਸੰਖੇਪ ਇਤਿਹਾਸ ਹੇਠ ਲਿਖੇ ਅਨੁਸਾਰ ਹੈ
1. ਮਸੰਦ ਪ੍ਰਥਾ ਤੋਂ ਭਾਵ-ਮਸੰਦ ਸ਼ਬਦ ਵਾਰਸੀ ਦੇ ਸ਼ਬਦ ਮਸਨਦ ਤੋਂ ਲਿਆ ਗਿਆ ਹੈ । ਮਸਨਦ ਤੋਂ ਭਾਵ ਹੈ ਉੱਚ ਸਥਾਨ ਕਿਉਂਕਿ ਸੰਗਤ ਵਿੱਚ ਗੁਰੂ ਸਾਹਿਬਾਨ ਦੇ ਪ੍ਰਤੀਨਿਧੀਆਂ ਨੂੰ ਉੱਚੇ ਆਸਣ ਤੇ ਬਿਠਾਇਆ ਜਾਂਦਾ ਸੀ ਇਸ ਲਈ ਉਨ੍ਹਾਂ ਨੂੰ ਮਸੰਦ ਕਿਹਾ ਜਾਣ ਲੱਗਾ ਪਿਆ ।
2. ਆਰੰਭ-ਮਸੰਦ ਪ੍ਰਥਾ ਦਾ ਆਰੰਭ ਕਦੋਂ ਹੋਇਆ ਇਸ ਬਾਰੇ ਇਤਿਹਾਸਕਾਰਾਂ ਵਿੱਚ ਮਤਭੇਦ ਹਨ । ਕੁੱਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਮਸੰਦ ਪ੍ਰਥਾ ਦਾ ਆਰੰਭ ਗੁਰੂ ਰਾਮਦਾਸ ਜੀ ਦੇ ਸਮੇਂ ਹੋਇਆ ਸੀ । ਇਸੇ ਕਾਰਨ ਆਰੰਭ ਵਿੱਚ ਮਸੰਦਾਂ ਨੂੰ ਰਾਮਦਾਸੀਏ ਵੀ ਕਿਹਾ ਜਾਂਦਾ ਸੀ । ਬਹੁਤੇ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਮਸੰਦ ਪ੍ਰਥਾ ਦਾ ਆਰੰਭ ਤਾਂ ਭਾਵੇਂ ਗੁਰੂ ਰਾਮਦਾਸ ਜੀ ਨੇ ਕੀਤਾ ਸੀ ਪਰ ਇਸ ਦਾ ਅਸਲ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਇਆ ।
3. ਮਸੰਦ ਪ੍ਰਥਾ ਦੀ ਲੋੜ-ਮਸੰਦ ਪ੍ਰਥਾ ਨੂੰ ਸ਼ੁਰੂ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਆਬਾਦ ਕਰਨ ਲਈ ਅਤੇ ਇੱਥੇ ਆਰੰਭ ਕੀਤੇ ਗਏ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਸਰੋਵਰਾਂ ਦੀ ਖੁਦਵਾਈ ਲਈ ਮਾਇਆ ਦੀ ਲੋੜ ਪਈ । ਦੂਸਰਾ, ਕਿਉਂਕਿ ਇਸ ਸਮੇਂ ਤਕ ਸਿੱਖ ਸੰਗਤ ਦੀ ਗਿਣਤੀ ਵੀ ਕਾਫ਼ੀ ਵੱਧ ਗਈ ਸੀ ਇਸ ਲਈ ਵੱਡੀ ਪੱਧਰ 'ਤੇ ਲੰਗਰ ਦੇ ਪ੍ਰਬੰਧ ਲਈ ਵੀ ਮਾਇਆ ਦੀ ਲੋੜ ਸੀ । ਤੀਸਰਾ, ਮਸੰਦ ਪ੍ਰਥਾ ਨੂੰ ਸ਼ੁਰੂ ਕਰਨ ਦਾ ਉਦੇਸ਼ ਇਹ ਸੀ ਕਿ ਸਿੱਖ ਪੰਥ ਦਾ ਯੋਜਨਾਬੱਧ ਢੰਗ ਨਾਲ ਦੂਰ-ਦੁਰਾਡੇ ਇਲਾਕਿਆਂ ਵਿੱਚ ਪ੍ਰਚਾਰ ਕੀਤਾ ਜਾ ਸਕੇ ।
4. ਮਸੰਦਾਂ ਦੀ ਨਿਯੁਕਤੀ-ਮਸੰਦ ਦੇ ਅਹੁਦੇ ਤੇ ਉਨ੍ਹਾਂ ਵਿਅਕਤੀਆਂ ਨੂੰ ਨਿਯੁਕਤ ਕੀਤਾ ਜਾਂਦਾ ਸੀ ਜੋ ਬੜਾ ਜਾਂਦਾ ਅਤੇ ਪਵਿੱਤਰ ਜੀਵਨ ਬਤੀਤ ਕਰਦੇ ਸਨ । ਇਲਾਕੇ ਦੇ ਲੋਕਾਂ ਵਿੱਚ ਉਨ੍ਹਾਂ ਦਾ ਬੜਾ ਸਤਿਕਾਰ ਹੁੰਦਾ ਸੀ । ਉਹ ਆਪਣੇ ਗੁਜ਼ਾਰੇ ਲਈ ਕਿਰਤ ਕਮਾਈ ਕਰਦੇ ਸਨ ਅਤੇ ਗੁਰੂ ਘਰ ਲਈ ਇਕੱਠੀ ਕੀਤੀ ਹੋਈ ਮਾਇਆ ਵਿੱਚੋਂ ਇੱਕ ਪੈਸਾ ਲੈਣਾ ਵੀ ਪਾਪ ਸਮਝਦੇ ਸਨ । ਮਸੰਦਾਂ ਦਾ ਅਹੁਦਾ ਮੰਦੀ ਨਹੀਂ ਹੁੰਦਾ ਸੀ ।
5. ਮਸੰਦ ਪ੍ਰਥਾ ਦਾ ਮਹੱਤਵ-ਮਸੰਦ ਪ੍ਰਥਾ ਨੇ ਆਰੰਭ ਵਿੱਚ ਸਿੱਖ ਪੰਥ ਦੇ ਵਿਕਾਸ ਵਿੱਚ ਬੜੀ ਮਹੱਤਵਪੂਰਨ ਭੂਮਿਤਾ ਅਦਾ ਕੀਤੀ । ਇਸ ਕਾਰਨ ਸਿੱਖ ਧਰਮ ਦਾ ਦੂਰ-ਦੁਰਾਡੇ ਇਲਾਕਿਆ ਵਿੱਚ ਪ੍ਰਚਾਰ ਸੰਭਵ ਹੋ ਸਕਿਆ । ਇਸ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਏ । ਦੂਸਰਾ ਇਸ ਨਾਲ ਗੁਰੂ ਘਰ ਦੀ ਆਮਦਨ ਨਿਸਚਿਤ ਹੋ ਗਈ । ਤੀਸਰਾ, ਆਮਦਨ ਵਿੱਚ ਵਾਧੇ ਕਾਰਨ ਲੰਗਰ ਸੰਸਥਾ ਨੂੰ ਵਧੇਰੇ ਚੰਗੇ ਢੰਗ ਨਾਲ ਚਲਾਇਆ ਜਾ ਸਕਿਆ । ਚੌਥਾ ਮਸੰਦ ਪ੍ਰਥਾ ਸਿੱਖਾ ਨੂੰ ਸੰਗਠਿਤ ਕਰਨ ਵਿੱਚ ਵੀ ਬੜੀ ਸਹਾਇਕ ਸਿੱਧ ਹੋਈ।
ਪ੍ਰਸਨ 5. ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਅਤੇ ਮਹੱਤਵ ਬਾਰੇ ਦੱਸੇ । ਜਾਂ ਆਦਿ ਗ੍ਰੰਥ ਸਾਹਿਬ ਜੀ ਦੇ ਮਹੱਤਵ ਦੀ ਸੰਖੇਪ ਵਰਣਨ ਕਰੋ । ਜਾਂ ਆਦਿ ਗ੍ਰੰਥ ਸਾਹਿਬ ਜੀ 'ਤੇ ਇੱਕ ਸੰਖੇਪ ਨੋਟ ਲਿਖੋ ।
ਉੱਤਰ-ਆਦਿ ਗ੍ਰੰਥ ਸਾਹਿਬ ਜੀ ਜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕਾਰਜ ਸੀ ।
1. ਸੰਕਲਨ ਦੀ ਲੋੜ-ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਲਈ ਕਈ ਕਾਰਨ ਜ਼ਿੰਮੇਵਾਰ ਸਨ । ਪਹਿਲਾ, ਸਿੱਖਾ ਦੀ ਰਹਿਨੁਮਾਈ ਦੇ ਲਈ ਇੱਕ ਪਵਿੱਤਰ ਧਾਰਮਿਕ ਗ੍ਰੰਥ ਦੀ ਲੋੜ ਸੀ । ਦੂਸਰਾ ਗੁਰੂ ਅਰਜਨ ਦੇਵ ਜੀ ਦੇ ਭਰਾ ਪ੍ਰਿਥੀਆ ਨੇ ਆਪਣੀਆ ਰਚਨਾਵਾਂ ਨੂੰ ਗੁਰੂ ਸਾਹਿਬਾਨ ਦੀ ਬਾਣੀ ਕਹਿ ਕੇ ਪ੍ਰਚਲਿਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ । ਇਸ ਲਈ ਗੁਰੂ ਅਰਜਨ ਦੇਵ ਜੀ: ਗੁਰੂ ਸਾਹਿਬਾਨ ਦੀ ਬਾਣੀ ਸ਼ੁੱਧ ਰੂਪ ਵਿੱਚ ਅੰਕਿਤ ਕਰਨਾ ਚਾਹੁੰਦੇ ਸਨ 1 ਤੀਸਰਾ ਗੁਰੂ ਅਮਰਦਾਸ ਜੀ ਨੇ ਵੀ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਸੱਚੀ ਬਾਣੀ ਪੜ੍ਹਨ ਲਈ ਆਦੇਸ਼ ਦਿੱਤਾ ਸੀ ।
2. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ-ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਦਾ ਕੰਮ ਅੰਮ੍ਰਿਤਸਰ ਦੇ ਰਾਮਸਰ ਨਾ ਦੇ ਸਥਾਨ 'ਤੇ ਕੀਤਾ ਗਿਆ । ਗੁਰੂ ਅਰਜਨ ਦੇਵ ਜੀ ਬਾਣੀ ਲਿਖਵਾਉਂਦੇ ਗਏ ਅਤੇ ਭਾਈ ਗੁਰਦਾਸ ਜੀ ਇਸ ਨੂੰ ਲਿਖਦੇ ਗਏ । ਇਹ ਮਹਾਨ ਕਾਰਜ ਅਗਸਤ 1604 ਈ: ਵਿੱਚ ਸੰਪੂਰਨ ਹੋਇਆ । ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ 16 ਅਗਸਤ, 1604 ਈ ਨੂੰ ਕੀਤਾ ਗਿਆ । ਬਾਬਾ ਬੁੱਢਾ ਜੀ ਨੂੰ ਪਹਿਲਾ ਮੁੱਖ ਗ੍ਰੰਥੀ ਥਾਪਿਆ ਗਿਆ ।
3. ਆਦਿ ਗ੍ਰੰਥ ਸਾਹਿਬ ਜੀ ਵਿੱਚ ਯੋਗਦਾਨ ਦੇਣ ਵਾਲੇ-ਆਦਿ ਗ੍ਰੰਥ ਸਾਹਿਬ ਜੀ ਇੱਕ ਵਿਸ਼ਾਲ ਗ੍ਰੰਥ ਹੈ। ਇਸ ਵਿੱਚ ਯੋਗਦਾਨ ਦੇਣ ਵਾਲਿਆ ਦਾ ਵੇਰਵਾ ਹੇਠ ਲਿਖਿਆ ਹੈ
(ੳ) ਸਿੱਖ ਗੁਰੂ-ਆਦਿ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਦੇਵ ਜੀ ਦੇ 976, ਗੁਰੂ ਅੰਗਦ ਦੇਵ ਜੀ ਦੇ 62. ਗੁਰੂ ਅਮਰਦਾਸ ਜੀ ਦੇ 907, ਗੁਰੂ ਰਾਮਦਾਸ ਜੀ ਦੇ 679 ਅਤੇ ਗੁਰੂ ਅਰਜਨ ਦੇਵ ਜੀ ਦੇ 2216 ਸ਼ਬਦ ਅੰਕਿਤ ਹਨ । ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ "ਇਸ ਵਿੱਚ ਗੁਰੂ ਤੇਗ ਬਹਾਦਰ ਜੀ ਦੇ 116 ਸ਼ਬਦ ਅਤੇ ਸਲੋਕ (59 ਸ਼ਬਦ ਅਤੇ 57 ਸਲੋਕ) ਸ਼ਾਮਲ ਕੀਤੇ ਗਏ ।
(ਅ) ਭਗਤ ਤੇ ਸੰਤ-ਆਦਿ ਗ੍ਰੰਥ ਸਾਹਿਬ ਜੀ ਵਿੱਚ 15 ਹਿੰਦੂ ਭਗਤਾ ਤੇ ਸੂਫ਼ੀ ਸੰਤਾਂ ਦੀ ਬਾਣੀ ਅੰਕਿਤ ਕੀਤੀ ਗਈ ਹੈ । ਪ੍ਰਮੁੱਖ ਭਗਤਾਂ ਤੇ ਸੰਤਾਂ ਦੇ ਨਾ ਇਹ ਹਨ-ਕਬੀਰ ਜੀ, ਫ਼ਰੀਦ ਜੀ, ਨਾਮਦੇਵ ਜੀ, ਗੁਰੂ ਰਵਿਦਾਸ ਜੀ, ਧੰਨਾ ਜੀ ਰਾਮਾਨੰਦ ਜੀ ਅਤੇ ਜੈਦੇਵ ਜੀ । ਇਨ੍ਹਾਂ ਵਿੱਚੋਂ ਭਗਤ ਕਬੀਰ ਜੀ ਦੇ ਸਭ ਤੋਂ ਜਿਆਦਾ 541 ਸ਼ਬਦ ਹਨ ।
(ੲ) ਭੱਟ-ਆਦਿ ਗ੍ਰੰਥ ਸਾਹਿਬ ਜੀ ਵਿੱਚ 11 ਭੱਟਾਂ ਦੇ 123 ਸਵੱਯੇ ਵੀ ਅੰਕਿਤ ਕੀਤੇ ਗਏ ਹਨ । ਕੁਝ ਪ੍ਰਮੁੱਖ ਭੱਟਾਂ ਦੇ ਨਾਂ ਇਹ ਹਨ-ਕਲ੍ਹਸਹਾਰ ਜੀ, ਨਲ ਜੀ, ਬਲ ਜੀ, ਭਿਖਾ ਜੀ ਤੇ ਹਰਬੰਸ ਜੀ ।
4. ਆਦਿ ਗ੍ਰੰਥ ਸਾਹਿਬ ਜੀ ਦਾ ਮਹੱਤਵ-ਆਦਿ ਗ੍ਰੰਥ ਸਾਹਿਬ ਜੀ ਨੇ ਮਨੁੱਖੀ ਜੀਵਨ ਦੇ ਹਰੇਕ ਪੱਖ ਵਿੱਚ ਅਗਵਾਈ ਦੇਣ ਵਾਲੇ ਸੁਨਹਿਰੀ ਸਿਧਾਂਤ ਦਿੱਤੇ ਹਨ । ਇਸ ਦੀ ਬਾਣੀ ਪਰਮਾਤਮਾ ਦੀ ਏਕਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ ।
ਪ੍ਰਸ਼ਨ 6. ਪ੍ਰਿਥੀ ਚੰਦ 'ਤੇ ਇੱਕ ਸੰਖੇਪ ਨੋਟ ਲਿਖੋ । ਜਾਂ
ਪ੍ਰਿਥੀ ਚੰਦ ਕੋਣ ਸੀ ? ਉਸ ਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਿਉਂ ਕੀਤਾ ?
ਉੱਤਰ-ਪ੍ਰਿਥੀ ਚੰਦ ਜਾ ਪ੍ਰਿਥੀਆ ਗੁਰੂ ਰਾਮਦਾਸ ਜੀ ਦਾ ਸਭ ਤੋਂ ਵੱਡਾ ਪੁੱਤਰ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਵੱਡਾ ਭਰਾ ਸੀ । ਉਸ ਨੇ ਮੀਤਾ ਸੰਪਰਦਾਇ ਦੀ ਸਥਾਪਨਾ ਕੀਤੀ ਸੀ । ਉਹ ਬੜਾ ਸੁਆਰਥੀ ਅਤੇ ਲਾਲਚੀ ਸੁਭਾਅ ਦਾ ਸੀ ।ਇਸ ਕਾਰਨ ਗੁਰੂ ਰਾਮਦਾਸ ਜੀ ਨੇ ਉਸ ਨੂੰ ਗੁਰਗੱਦੀ ਸੌਂਪਣ ਦੀ ਬਜਾਏ ਅਰਜਨ ਸਾਹਿਬ ਨੂੰ ਗੁਰਗੱਦੀ ਸੌਂਪੀ ।ਪ੍ਰਿਥੀ ਚੰਦ ਇਹ ਸੁਣ ਕੇ ਗੁੱਸੇ ਨਾਲ ਤਿਲਮਿਲਾ ਉੱਠਿਆ । ਉਹ ਤਾਂ ਗੁਰਗੱਦੀ ਤੇ ਬੈਠਣ ਲਈ ਕਾਫ਼ੀ ਸਮੇਂ ਤੋਂ ਸੁਪਨੇ ਲੈ ਰਿਹਾ ਸੀ । ਸਿੱਟੇ ਵਜੋਂ ਗੁਰਗੱਦੀ ਨੂੰ ਪ੍ਰਾਪਤ ਕਰਨ ਲਈ ਉਸ ਨੇ ਗੁਰੂ ਅਰਜਨ ਸਾਹਿਬ ਦਾ ਖੁੱਲ੍ਹ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । ਉਸ ਨੇ ਐਲਾਨ ਕੀਤਾ ਕਿ ਉਹ ਤਦ ਤਕ ਚੈਨ ਨਾਲ ਨਹੀਂ ਬੈਠੇਗਾ ਜਦ ਤਕ ਉਸ ਨੂੰ ਗੁਰਗੱਦੀ ਨਹੀਂ ਪ੍ਰਾਪਤ ਹੋ ਜਾਂਦੀ । ਉਸ ਦਾ ਖਿਆਲ ਸੀ ਕਿ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰਗੱਦੀ ਉਸ ਦੇ ਪੁੱਤਰ ਮੇਹਰਬਾਨ ਨੂੰ ਜਰੂਰ ਮਿਲੇਗੀ ਪਰ ਜਦੋਂ ਗੁਰੂ ਸਾਹਿਬ ਦੇ ਘਰ ਹਰਿਗੋਬਿੰਦ ਦਾ ਜਨਮ ਹੋਇਆ ਤਾਂ ਉਸ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ । ਇਸ ਲਈ ਉਹ ਗੁਰੂ ਅਰਜਨ ਸਾਹਿਬ ਦਾ ਜਾਨੀ ਦੁਸ਼ਮਣ ਬਣ ਗਿਆ । ਉਸ ਨੇ ਮੁਗ਼ਲ ਅਧਿਕਾਰੀਆਂ ਨਾਲ ਮਿਲ ਕੇ ਗੁਰੂ ਅਰਜਨ ਸਾਹਿਬ ਵਿਰੁੱਧ ਸਾਜ਼ਸਾ ਰਚਣੀਆਂ ਸ਼ੁਰੂ ਕਰ ਦਿੱਤੀਆਂ । ਉਸ ਦੀਆਂ ਇਹ ਸਾਜ਼ਸ਼ਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਇੱਕ ਮੁੱਖ ਕਾਰਨ ਬਣੀਆ ।
ਪ੍ਰਸ਼ਨ 7. ਚੰਦੂ ਸ਼ਾਹ ਕੋਣ ਸੀ ? ਉਸ ਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਿਉਂ ਕੀਤਾ ? ਜਾਂ ਚੰਦੂ ਸਾਹ 'ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ-ਚੰਦੂ ਸਾਹ ਲਾਹੌਰ ਦਾ ਦੀਵਾਨ ਸੀ । ਉਹ ਆਪਣੀ ਲੜਕੀ ਲਈ ਕਿਸੇ ਯੋਗ ਵਰ ਦੀ ਤਲਾਸ਼ ਵਿੱਚ ਸੀ । ਚੰਦੂ ਸ਼ਾਹ ਦੇ ਸਲਾਹਕਾਰਾਂ ਨੇ ਉਸ ਨੂੰ ਆਪਣੀ ਲੜਕੀ ਦਾ ਵਿਆਹ ਗੁਰੂ ਅਰਜਨ ਸਾਹਿਬ ਜੀ ਦੇ ਲੜਕੇ ਹਰਿਗੋਬਿੰਦ ਨਾਲ ਕਰਨ ਦੀ ਸਲਾਹ ਦਿੱਤੀ । ਇਸ ਨਾਲ ਚੰਦੂ ਸ਼ਾਹ ਤਿਲਮਿਲਾ ਉੱਠਿਆ । ਉਸ ਨੇ ਗੁਰੂ ਜੀ ਦੀ ਸਾਨ ਵਿੱਚ ਬਹੁਤ ਅਪਮਾਨਜਨਕ ਸ਼ਬਦ ਕਹੇ । ਬਾਅਦ ਵਿੱਚ ਚੰਦੂ ਸ਼ਾਹ ਦੀ ਪਤਨੀ ਦੁਆਰਾ ਮਜਬੂਰ ਕਰਨ 'ਤੇ ਉਹ ਇਹ ਰਿਸ਼ਤਾ ਕਰਨ ਲਈ ਤਿਆਰ ਹੋ ਗਿਆ । ਉਸ ਨੇ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਲਈ ਗੁਰੂ ਅਰਜਨ ਸਾਹਿਬ ਨੂੰ ਸ਼ਗਨ ਭੇਜਿਆ। ਕਿਉਂਕਿ ਹੁਣ ਤਕ ਗੁਰੂ ਸਾਹਿਬ ਨੂੰ ਚੰਦੂ ਸ਼ਾਹ ਦੁਆਰਾ ਉਨ੍ਹਾ ਬਾਰੇ ਕਹੇ ਗਏ ਅਪਮਾਨ ਭਰੇ ਸ਼ਬਦਾਂ ਦਾ ਪਤਾ ਲੱਗ ਚੁੱਕਿਆ ਸੀ ਇਸ ਲਈ ਉਨ੍ਹਾਂ ਨੇ ਇਸ ਸਗਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ । ਜਦੋਂ ਚੰਦੂ ਸ਼ਾਹ ਨੂੰ ਇਸ ਬਾਰੇ ਪਤਾ ਚਲਿਆ ਤਾਂ ਉਸ ਨੇ ਗੁਰੂ ਸਾਹਿਬ ਤੋਂ ਆਪਣੇ ਇਸ ਅਪਮਾਨ ਦਾ ਬਦਲਾ ਲੈਣ ਦਾ ਫੈਸਲਾ ਕੀਤਾ । ਉਸ ਨੇ ਪਹਿਲਾਂ ਮੁਗਲ ਬਾਦਸ਼ਾਹ ਅਕਬਰ ਅਤੇ ਉਸ ਦੀ ਮੌਤ ਤੋਂ ਬਾਅਦ ਜਹਾਂਗੀਰ ਨੂੰ ਗੁਰੂ ਸਾਹਿਬ ਵਿਰੁੱਧ ਭੜਕਾਇਆ । ਇਸ ਦਾ ਜਹਾਂਗੀਰ ਤੇ ਲੋੜੀਂਦਾ ਅਸਰ ਹੋਇਆ ਤੇ ਉਸ ਨੇ ਗੁਰੂ ਜੀ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ । ਇਸ ਤਰ੍ਹਾਂ ਚੰਦੂ ਸਾਹ ਦਾ ਵਿਰੋਧ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਇੱਕ ਮਹੱਤਵਪੂਰਨ ਕਾਰਨ ਸਿੱਧ ਹੋਇਆ ।
ਪ੍ਰਸ਼ਨ 8 ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਛੇ ਮੁੱਖ ਕਾਰਨ ਦੱਸੋ। ਜਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਜ਼ਿੰਮੇਵਾਰ ਕਾਰਨਾਂ ਦਾ ਸੰਖੇਪ ਵਰਣਨ ਕਰੋ 1
ਜਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ ?
ਉੱਤਰ-ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਜਹਾਂਗੀਰ ਦੀ ਧਾਰਮਿਕ ਕੱਟੜਤਾ - ਜਹਾਂਗੀਰ ਬੜਾ ਕੱਟੜ ਸੁੰਨੀ ਮੁਸਲਮਾਨ ਸੀ ਅਤੇ ਉਸ ਦੀ ਇਹ ਕੱਟੜਤਾ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਪ੍ਰਮੁੱਖ ਕਾਰਨ ਬਣੀ । ਉਹ ਇਸਲਾਮ ਧਰਮ ਨੂੰ ਛੱਡ ਕੇ ਕਿਸੇ ਹੋਰ ਧਰਮ ਦੀ ਹੋਂਦ ਨੂੰ ਕਦੇ ਸਹਿਣ ਨਹੀਂ ਕਰ ਸਕਦਾ ਸੀ । ਉਹ ਪੰਜਾਬ ਵਿੱਚ ਸਿੱਖਾਂ ਦੇ ਦਿਨ-ਬ-ਦਿਨ ਵੱਧ ਰਹੇ ਪ੍ਰਭਾਵ ਨੂੰ ਖਤਮ ਕਰਨ ਲਈ ਕਿਸੇ ਸੁਨਹਿਰੀ ਮੌਕੇ ਦੀ ਤਲਾਸ਼ ਵਿੱਚ ਸੀ ।
2. ਸਿੱਖ ਪੰਥ ਦਾ ਵਿਕਾਸ---ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਸਿੱਖ ਪੰਥ ਦੀ ਵਧਦੀ ਲੋਕਪ੍ਰਿਯਤਾ ਦਾ ਵੀ ਯੋਗਦਾਨ ਹੈ । ਹਰਿਮੰਦਰ ਸਾਹਿਬ ਦੇ ਨਿਰਮਾਣ ਤਰਨ ਤਾਰਨ ਕਰਤਾਰਪੁਰ ਅਤੇ ਹਰਿਗੋਬਿੰਦਪੁਰ ਆਦਿ ਨਗਰਾ ਅਤੇ ਮਸੰਦ ਪ੍ਰਥਾ ਦੀ ਸਥਾਪਨਾ ਕਾਰਨ ਸਿੱਖ ਪੰਥ ਦਿਨੋ-ਦਿਨ ਹਰਮਨ ਪਿਆਰਾ ਹੁੰਦਾ ਚਲਾ ਗਿਆ । ਆਦਿ ਗ੍ਰੰਥ ਸਾਹਿਬ ਦੀ ਰਚਨਾ ਕਾਰਨ ਸਿੱਖ ਧਰਮ ਦੇ ਪ੍ਰਸਾਰ ਵਿੱਚ ਬਹੁਤ ਸਹਾਇਤਾ ਮਿਲੀ । ਮੁਗ਼ਲਾਂ ਲਈ ਇਹ ਗੱਲ ਅਸਹਿ ਸੀ । ਇਸ ਲਈ ਉਨ੍ਹਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਦਾ ਨਿਰਣਾ ਕੀਤਾ ।
3. ਪ੍ਰਿਥੀ ਚੰਦ ਦੀ ਦੁਸ਼ਮਣੀ- ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਸੀ । ਉਹ ਬੜਾ ਲਾਲਚੀ ਅਤੇ ਖ਼ੁਦਗਰਜ਼ ਇਨਸਾਨ ਸੀ । ਕਿਉਂਕਿ ਉਸ ਨੂੰ ਗੁਰਗੱਦੀ ਨਹੀਂ ਮਿਲੀ ਇਸ ਲਈ ਉਹ ਗੁਰੂ ਸਾਹਿਬ ਨਾਲ ਨਾਰਾਜ਼ ਸੀ। ਉਸ ਨੇ ਮੁਗ਼ਲ ਅਧਿਕਾਰੀਆਂ ਨਾਲ ਮਿਲ ਕੇ ਗੁਰੂ 'ਜੀ ਵਿਰੁੱਧ ਸਾਜ਼ਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ । ਇਨ੍ਹਾਂ ਸਾਜ਼ਸ਼ਾਂ ਨੇ ਮੁਗ਼ਲਾਂ ਵਿੱਚ ਗੁਰੂ ਜੀ ਵਿਰੁੱਧ ਹੋਰ ਨਫ਼ਰਤ ਪੈਦਾ ਕਰ ਦਿੱਤੀ ।
4. ਚੰਦੂ ਸਾਹ ਦੀ ਦੁਸਮਣੀ- ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ । ਉਹ ਆਪਣੀ ਲੜਕੀ ਲਈ ਕਿਸੇ ਯੋਗ ਵਰ ਦੀ ਤਲਾਸ਼ ਵਿੱਚ ਸੀ । ਚੰਦੂ ਸ਼ਾਹ ਨੂੰ ਗੁਰੂ ਸਾਹਿਬ ਦੇ ਪੁੱਤਰ ਹਰਿਗੋਬਿੰਦ ਦਾ ਨਾਂ ਸੁਝਾਇਆ ਗਿਆ । ਇਸ 'ਤੇ ਉਸ ਨੇ ਗੁਰੂ ਜੀ ਦੀ ਸ਼ਾਨ ਵਿੱਚ ਅਨੇਕਾਂ ਅਪਮਾਨਜਨਕ ਸ਼ਬਦ ਕਹੇ । ਪਰ ਪਤਨੀ ਦੁਆਰਾ ਮਜਬੂਰ ਕਰਨ 'ਤੇ ਉਹ ਇਹ ਰਿਸ਼ਤਾ ਕਰਨ ਲਈ ਤਿਆਰ ਹੋ ਗਿਆ । ਗੁਰੂ ਸਾਹਿਬ ਨੇ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ । ਚੰਦੂ ਸ਼ਾਹ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ । ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਜੀ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਮਨ ਬਣਾਇਆ ।
5. ਨਕਸ਼ਬੰਦੀਆਂ ਦਾ ਵਿਰੋਧ-ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦੀ ਮਹੱਤਵਪੂਰਨ ਭੂਮਿਕਾ ਸੀ । ਉਸ ਸਮੇਂ ਇਸ ਲਹਿਰ ਦਾ ਨੇਤਾ ਸ਼ੇਖ ਅਹਿਮਦ ਸਰਹਿੰਦੀ ਸੀ । ਉਹ ਸਿੱਖਾ ਦੇ ਵੱਧਦੇ ਹੋਏ ਪ੍ਰਭਾਵ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ । ਸਿੱਟੇ ਵਜੋਂ ਉਸ ਨੇ ਜਹਾਂਗੀਰ ਨੂੰ ਸਿੱਖਾਂ ਵਿਰੁੱਧ ਕਾਰਵਾਈ ਲਈ ਭੜਕਾਇਆ ।
6. ਖੁਸਰੋ ਦੀ ਸਹਾਇਤਾ-ਗੁਰੂ ਅਰਜਨ ਸਾਹਿਬ ਦੁਆਰਾ ਸ਼ਹਿਜ਼ਾਦਾ ਖੁਸਰੇ ਦੀ ਸਹਾਇਤਾ ਉਨ੍ਹਾਂ ਦੀ ਸਹਾਦਤ ਦਾ ਫੌਰੀ ਕਾਰਨ ਬਣਿਆ । ਸ਼ਹਿਜ਼ਾਦਾ ਖੁਸਰੋ ਗੁਰੂ ਅਰਜਨ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਤਰਨ ਤਾਰਨ ਵਿਖੇ ਪਹੁੰਚਿਆ । ਗੁਰੂ ਸਾਹਿਬ ਨੇ ਖੁਸਰੇ ਦੇ ਮੱਥੇ 'ਤੇ ਤਿਲਕ ਲਗਾਇਆ ਅਤੇ ਕੁਝ ਲੋੜੀਂਦੀ ਆਰਥਿਕ ਸਹਾਇਤਾ ਵੀ ਕੀਤੀ । ਜਦੋਂ ਜਹਾਂਗੀਰ ਨੂੰ ਇਸ ਬਾਰੇ ਪਤਾ ਚਲਿਆ ਤਾਂ ਉਸ ਨੇ ਲਾਹੌਰ ਦੇ ਗਵਰਨਰ, ਮੁਰਤਜਾ ਖ਼ਾਂ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਵੇ ।
ਪ੍ਰਸ਼ਨ 9. ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦੀ ਭੂਮਿਕਾ ਦਾ ਵਰਣਨ ਕਰੋ ।
ਉੱਤਰ-ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦਾ ਵੱਡਾ ਹੱਥ ਸੀ । ਨਕਸ਼ਬੰਦੀ ਕੱਟੜਪੰਥੀ ਮੁਸਲਮਾਨਾਂ ਦੁਆਰਾ ਸ਼ੁਰੂ ਕੀਤੀ ਗਈ ਇੱਕ ਲਹਿਰ ਸੀ । ਇਸ ਲਹਿਰ ਦਾ ਮੁੱਖ ਕੇਂਦਰ ਸਰਹਿੰਦ ਵਿਖੇ ਸੀ । ਇਹ ਲਹਿਰ ਪੰਜਾਬ ਵਿੱਚ ਸਿੱਖਾਂ ਦੇ ਤੇਜ਼ੀ ਨਾਲ ਵਧਦੇ ਹੋਏ ਪ੍ਰਭਾਵ ਨੂੰ ਵੇਖ ਕੇ ਬਖਲਾ ਉੱਠੀ ਸੀ । ਇਸ ਦਾ ਕਾਰਨ ਇਹ ਸੀ ਕਿ ਇਹ ਲਹਿਰ ਇਸਲਾਮ ਤੋਂ ਬਿਨਾ ਕਿਸੇ ਹੋਰ ਧਰਮ ਨੂੰ ਪ੍ਰਫੁੱਲਿਤ ਹੁੰਦਾ ਦੇਖ ਕੇ ਸਹਿਣ ਨਹੀਂ ਕਰ ਸਕਦੀ ਸੀ । ਸ਼ੇਖ਼ ਅਹਿਮਦ ਸਰਹਿੰਦੀ ਜੇ ਉਸ ਸਮੇਂ ਨਕਸ਼ਬੰਦੀਆਂ ਦਾ ਨੇਤਾ ਸੀ, ਬਹੁਤ ਕੱਟੜ ਵਿਚਾਰਾਂ ਦਾ ਸੀ । ਉਸ ਦਾ ਮੁਗ਼ਲ ਦਰਬਾਰ ਵਿੱਚ ਕਾਫ਼ੀ ਅਸਰ ਰਸੂਖ ਸੀ । ਇਸ ਲਈ ਉਸ ਨੇ ਜਹਾਂਗੀਰ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ । ਉਸ ਦਾ ਕਹਿਣਾ ਸੀ ਕਿ ਜੇਕਰ ਸਮਾਂ ਰਹਿੰਦੇ ਸਿੱਖਾਂ ਦਾ ਦਮਨ ਨਾ ਕੀਤਾ ਗਿਆ ਤਾਂ ਇਸ ਦਾ ਇਸਲਾਮ ਉੱਤੇ ਤਬਾਹਕੁੰਨ ਪ੍ਰਭਾਵ ਪਵੇਗਾ । ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਦੇ ਵਿਰੁੱਧ ਕਾਰਵਾਈ ਕਰਨ ਦਾ ਨਿਸਚਾ ਕੀਤਾ ।
ਪ੍ਰਸ਼ਨ 10. ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਫੌਰੀ ਕਾਰਨ ਕੀ ਸੀ ?
ਉੱਤਰ-ਗੁਰੂ ਅਰਜਨ ਸਾਹਿਬ ਦੁਆਰਾ ਸ਼ਹਿਜ਼ਾਦਾ ਖੁਸਰੇ ਦੀ ਸਹਾਇਤਾ ਉਨ੍ਹਾਂ ਦੀ ਸ਼ਹਾਦਤ ਦਾ ਫੇਰੀ ਕਾਰਨ ਬਣਿਆ । ਸਹਿਜ਼ਾਦਾ ਖੁਸਰੇ ਜਹਾਂਗੀਰ ਦਾ ਸਭ ਤੋਂ ਵੱਡਾ ਪੁੱਤਰ ਸੀ । ਉਸ ਨੇ ਆਪਣੇ ਪਿਤਾ ਵਿਰੁੱਧ ਰਾਜਗੱਦੀ ਪ੍ਰਾਪਤ ਕਰਨ ਲਈ ਵਿਦਰੋਹ ਕਰ ਦਿੱਤਾ ਸੀ । ਜਦੋਂ ਸ਼ਾਹੀ ਫ਼ੌਜਾਂ ਨੇ ਖੁਸਰੇ ਨੂੰ ਫੜਨ ਦਾ ਯਤਨ ਕੀਤਾ ਤਾਂ ਉਹ ਭੱਜ ਕੇ ਪੰਜਾਬ ਆ ਗਿਆ । ਪੰਜਾਬ ਪਹੁੰਚ ਕੇ ਖੁਸਰੋ ਗੁਰੂ ਅਰਜਨ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਤਰਨ ਤਾਰਨ ਵਿਖੇ ਪਹੁੰਚਿਆ । ਅਕਬਰ ਦਾ ਪੋਤਰਾ ਹੋਣ ਦੇ ਨਾਤੇ ਜਿਸ ਦੇ ਸਿੱਖ ਗੁਰੂਆਂ ਨਾਲ ਬੜੇ ਚੰਗੇ ਸੰਬੰਧ ਸਨ ਇਹ ਕੁਦਰਤੀ ਸੀ ਕਿ ਗੁਰੂ ਸਾਹਿਬ ਉਸ ਨਾਲ ਹਮਦਰਦੀ ਕਰਦੇ । ਨਾਲੇ ਗੁਰੂ ਘਰ ਵਿੱਚ ਆ ਕੇ ਕੋਈ ਵੀ ਵਿਅਕਤੀ ਗੁਰੂ ਸਾਹਿਬ ਨੂੰ ਅਸ਼ੀਰਵਾਦ ਦੇਣ ਦੀ ਅਰਦਾਸ ਕਰ ਸਕਦਾ ਸੀ । ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਖੁਸਰੇ ਦੇ ਮੱਥੇ 'ਤੇ ਤਿਲਕ ਲਗਾਇਆ ਅਤੇ ਉਸ ਨੂੰ ਕਾਬਲ ਜਾਣ ਲਈ ਕੁਝ ਲੋੜੀਂਦੀ ਆਰਥਿਕ ਸਹਾਇਤਾ ਵੀ ਕੀਤੀ । ਜਦੋਂ ਜਹਾਗੀਰ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸ ਨੂੰ ਗੁਰੂ ਜੀ ਵਿਰੁੱਧ ਕਾਰਵਾਈ ਕਰਨ ਦਾ ਸੁਨਹਿਰੀ ਮੌਕਾ ਮਿਲ ਗਿਆ । ਉਸ ਨੇ ਲਾਹੌਰ ਦੇ ਗਵਰਨਰ ਮੁਰਤਜਾ ਖ਼ਾਂ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਵੇ । ਉਨ੍ਹਾਂ ਨੂੰ ਘੋਰ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਜਾਇਦਾਦ ਜਬਤ ਕਰ ਲਈ ਜਾਵੇ ।
ਪ੍ਰਸ਼ਨ 11. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮਹੱਤਵ ਲਿਖੋ । ਜਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ ।
ਉੱਤਰ-ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਮੋੜ ਸਿੱਧ ਹੋਈ । ਇਸ ਸ਼ਹੀਦੀ ਦੇ ਹੇਠ ਲਿਖੇ ਮਹੱਤਵਪੂਰਨ ਸਿੱਟੇ ਨਿਕਲੇ-
1. ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ-ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਗੁਰੂ ਹਰਿਗੋਬਿੰਦ ਜੀ 'ਤੇ ਬੜਾ ਡੂੰਘਾ ਅਸਰ ਪਿਆ । ਉਨ੍ਹਾਂ ਨੇ ਸਿੱਖਾਂ ਨੂੰ ਹਥਿਆਰਬੰਦ ਕਰਨ ਦਾ ਨਿਸ਼ਚਾ ਕੀਤਾ । ਉਨ੍ਹਾਂ ਨੇ ਅਕਾਲ ਤਖ਼ਤ ਦੀ ਉਸਾਰੀ ਕਰਵਾਈ । ਇੱਥੇ ਸਿੱਖਾਂ ਨੂੰ ਹਥਿਆਰਾ ਦੀ ਵਰਤੋਂ ਕਰਨੀ ਸਿਖਾਈ ਜਾਂਦੀ ਸੀ । ਇਸ ਤਰ੍ਹਾਂ ਸਿੱਖ ਸੰਤ ਸਿਪਾਹੀ ਬਣ ਕੇ ਉਭਰਨ ਲੱਗੇ ।
2. ਸਿੱਖਾਂ ਵਿੱਚ ਏਕਤਾ-ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਿੱਖ ਇਹ ਮਹਿਸੂਸ ਕਰਨ ਲੱਗੇ ਕਿ ਮੁਗ਼ਲਾਂ ਦੇ ਅੱਤਿਆਚਾਰ ਵਿਰੁੱਧ ਉਨ੍ਹਾਂ ਵਿੱਚ ਏਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ । ਸਿੱਟੇ ਵਜੋਂ ਉਹ ਬੜੀ ਤੇਜੀ ਨਾਲ ਇੱਕ ਹੋਣ ਲੱਗੇ ।
3. ਸਿੱਖਾਂ ਤੇ ਮੁਗ਼ਲਾਂ ਦੇ ਸੰਬੰਧਾਂ ਵਿੱਚ ਪਰਿਵਰਤਨ-ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਹਿਲਾ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਸੰਬੰਧ ਸੁਹਿਰਦ ਸਨ । ਪਰ ਹੁਣ ਸਥਿਤੀ ਵਿੱਚ ਪੂਰਨ ਤੌਰ 'ਤੇ ਪਰਿਵਰਤਨ ਆ ਚੁੱਕਾ ਸੀ । ਸਿੱਖਾਂ ਦੇ ਦਿਲਾ ਵਿੱਚ ਮੁਗ਼ਲਾਂ ਤੋਂ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਗਈ ਸੀ । ਮੁਗ਼ਲਾਂ ਨੂੰ ਵੀ ਸਿੱਖਾਂ ਦਾ ਹਥਿਆਰਬੰਦ ਹੋਣਾ ਪਸੰਦ ਨਹੀਂ ਸੀ । ਇਸ ਤਰ੍ਹਾਂ ਸਿੱਖਾਂ ਅਤੇ ਮੁਗ਼ਲਾ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ।
4. ਸਿੱਖਾਂ ਉੱਤੇ ਅੱਤਿਆਚਾਰ-ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਨਾਲ ਹੀ ਮੁਗ਼ਲਾ ਨੇ ਸਿੱਖਾਂ ਉੱਤੇ ਅੱਤਿਆਚਾਰਾਂ ਦਾ ਇੱਕ ਦੌਰ ਸ਼ੁਰੂ ਕਰ ਦਿੱਤਾ । ਸਿੱਖਾਂ ਨੇ ਗੁਰੂ ਗੋਬਿੰਦ ਸਿੰਘ, ਬੰਦਾ ਸਿੰਘ ਬਹਾਦਰ ਅਤੇ ਹੋਰ ਸਿੱਖ ਨੇਤਾਵਾਂ ਦੇ ਅਧੀਨ ਮੁਗ਼ਲ ਅੱਤਿਆਚਾਰਾਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਸ਼ਹੀਦੀਆਂ ਦਿੱਤੀਆਂ । ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖਾਂ ਲਈ ਇੱਕ ਪ੍ਰੇਰਣਾ ਦਾ ਸੋਮਾ ਬਣ ਗਈ ।
5. ਸਿੱਖ ਧਰਮ ਦੀ ਲੋਕਪ੍ਰਿਯਤਾ - ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਸਿੱਖ ਧਰਮ ਪਹਿਲਾਂ ਨਾਲੋਂ ਵਧੇਰੇ ਲੋਕਪ੍ਰਿਯ ਹੋ ਗਿਆ । ਇਸ ਘਟਨਾ ਨਾਲ ਨਾ ਸਿਰਫ ਹਿੰਦੂ, ਸਗੋਂ ਬਹੁਤ ਸਾਰੇ ਮੁਸਲਮਾਨਾਂ ਦੇ ਦਿਲਾਂ ਵਿੱਚ ਗੁਰੂ ਸਾਹਿਬ ਲਈ ਅਥਾਹ ਪ੍ਰੇਮ ਅਤੇ ਭਗਤੀ ਦੀ ਭਾਵਨਾ ਪੈਦਾ ਹੋ ਗਈ । ਉਹ ਵੱਡੀ ਗਿਣਤੀ ਵਿੱਚ ਸਿੱਖ ਧਰਮ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ । ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦਾ ਆਰੰਭ ਕੀਤਾ ।
6. ਸੁਤੰਤਰ ਸਿੱਖ ਰਾਜ ਦੀ ਸਥਾਪਨਾ-ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਸਿੱਖਾਂ ਨੇ ਇਹ ਪ੍ਰਣ ਕੀਤਾ ਕਿ ਜਦੋਂ ਤਕ ਉਹ ਮੁਗ਼ਲਾਂ ਦੇ ਸ਼ਾਸਨ ਦਾ ਅੰਤ ਨਹੀਂ ਕਰ ਲੈਂਦੇ ਉਹ ਸੁੱਖ ਦਾ ਸਾਹ ਨਹੀਂ ਲੈਣਗੇ । ਇਸ ਲਈ ਉਨ੍ਹਾਂ ਨੇ ਸ਼ਸਤਰ ਚੁੱਕ ਲਏ । ਇਸ ਤਰ੍ਹਾਂ ਅਖੀਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਾਂ ਦਾ ਸੁਤੰਤਰ ਰਾਜ ਸਥਾਪਿਤ ਕਰਨ ਦਾ ਸੁਪਨਾ ਸਾਕਾਰ ਹੋਇਆ ।
ਨੋਟ :- ਹੇਠ ਲਿਖਿਆ ਵਿੱਚੋਂ ਠੀਕ ਉੱਤਰ ਦੀ ਚੋਣ ਕਰੇ-
1. ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ ?
(i) ਗੁਰੂ ਰਾਮਦਾਸ ਜੀ (ii) ਗੁਰੂ ਅਰਜਨ ਦੇਵ ਜੀ
(iii) ਗੁਰੂ ਹਰਿਗੋਬਿੰਦ ਜੀ (iv) ਗੁਰੂ ਹਰਿਕ੍ਰਿਸ਼ਨ ਜੀ
ਉੱਤਰ (ii)
(2.) ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ ?
( 1) 1539 ਈ. ਵਿੱਚ. (ii) 1560 ਈ. ਵਿੱਚ
(m) 1563 ਈ. ਵਿੱਚ (iv) 1574 ਈ. ਵਿੱਚ
ਉੱਤਰ (iii)
3. ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ?
(i) ਅੰਮ੍ਰਿਤਸਰ (ii) ਖੰਡੂਰ ਸਾਹਿਬ
(ii) ਗੋਇੰਦਵਾਲ ਸਾਹਿਬ (iv) ਤਰਨ ਤਾਰਨ
ਉੱਤਰ (iii)
4. ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਕੌਣ ਸਨ ?
(i) ਗੁਰੂ ਅਮਰਦਾਸ ਜੀ. (ii) ਗੁਰੂ ਰਾਮਦਾਸ ਜੀ
(iii) ਭਾਈ ਗੁਰਦਾਸ ਜੀ (iv) ਹਰੀਦਾਸ ਜੀ I
ਉੱਤਰ (ii)
5. ਗੁਰੂ ਅਰਜਨ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
(i) ਬੀਬੀ ਭਾਨੀ ਜੀ (ii) ਬੀਬੀ ਅਮਰੋ ਜੀ
(iii) ਬੀਬੀ ਅਨੋਖੀ ਜੀ (iv) ਬੀਬੀ ਦਾਨੀ ਜੀ
ਉੱਤਰ (i)
6 ਪ੍ਰਿਥੀਆਂ ਨੇ ਕਿਸ ਸੰਪਰਦਾ ਦੀ ਸਥਾਪਨਾ ਕੀਤੀ ਸੀ ?
(i) ਮੀਣਾ (ii) ਉਦਾਸੀ
(iii) ਹਰਜਸ (iv) ਨਿਰੰਜਨਿਆ
ਉੱਤਰ (i)
(7) ਮਿਹਰਬਾਨ ਕਿਸ ਦਾ ਪੁੱਤਰ ਸੀ ?
(i) ਗੁਰੂ ਅਰਜਨ ਦੇਵ ਜੀ ਦਾ (ii) ਸ੍ਰੀ ਚੰਦ ਜੀ ਦਾ
(ii) ਭਾਈ ਮੋਹਨ ਜੀ ਦਾ (iv) ਪ੍ਰਿਥੀ ਚੰਦ ਦਾ
ਉੱਤਰ (iv)
8. ਗੁਰੂ ਅਰਜਨ ਦੇਵ ਜੀ ਕਦੋਂ ਗੁਰਗੱਦੀ 'ਤੇ ਬਿਰਾਜਮਾਨ ਹੋਏ ?
(i) 1580 ਈ. ਵਿੱਚ. (ii)1581 ਈ. ਵਿੱਚ
(iii) 1585 ਈ. ਵਿੱਚ (iv) 1586 ਈ. ਵਿੱਚ
ਉੱਤਰ (ii)
9) ਨਕਸ਼ਬੰਦੀ ਲਹਿਰ ਦਾ ਹੈਡਕੁਆਟਰ ਕਿੱਥੇ ਸੀ ?
(i) ਮਾਲੇਰਕੋਟਲਾ (ii) ਲੁਧਿਆਣਾ
(iii) ਜਲੰਧਰ (iv) ਸਰਹਿੰਦ
ਉੱਤਰ (iv)
10 . ਨਕਸ਼ਬੰਦੀ ਲਹਿਰ ਦਾ ਮੁੱਖ ਨੇਤਾ ਕੌਣ ਸੀ ?
(i) ਕਾਜ਼ੀ ਨੂਰ ਮੁਹੰਮਦ. (ii) ਸ਼ੇਖ ਅਹਿਮਦ ਸਰਹਿੰਦੀ
(iii) ਮੀਆਂ ਮੀਰ (iv) ਅਤਾ ਮੁਹੰਮਦ ਖਾਂ
ਉੱਤਰ (ii)
11. ਚੰਦੂ ਸ਼ਾਹ ਕੌਣ ਸੀ ?
(i) ਲਾਹੌਰ ਦਾ ਦੀਵਾਨ. (ii) ਜਲੰਧਰ ਦਾ ਫੌਜਦਾਰ
(iii) ਪੰਜਾਬ ਦਾ ਸੂਬੇਦਾਰ. (iv) ਮੁਲਤਾਨ ਦਾ ਦੀਵਾਨ
ਉੱਤਰ (i)
12. ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਕਦੋਂ ਰੱਖੀ ਸੀ ?
(i) 1581 ਈ. ਵਿੱਚ (ii) 1585 ਈ. ਵਿੱਚ
(iii) 1587 ਈ. ਵਿੱਚ (iv) 1588 ਈ. ਵਿੱਚ
ਉੱਤਰ (iv)
13. ਹਰਿਮੰਦਰ ਸਾਹਿਬ ਦੀ ਨੀਂਹ ਕਿਸ ਨੇ ਰੱਖੀ ਸੀ ?
(i) ਗੁਰੂ ਅਰਜਨ ਦੇਵ ਜੀ ਨੇ (ii) ਬਾਬਾ ਫਰੀਦ ਜੀ ਨੇ
(iii) ਸੰਤ ਮੀਆਂ ਮੀਰ ਜੀ ਨੇ (iv) ਬਾਬਾ ਬੁੱਢਾ ਜੀ ਨੇ
ਉੱਤਰ (iii)
14. ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦੇ ਸੰਕਲਨ ਦਾ ਕਾਰਜ ਕਿੱਥੇ ਆਰੰਭ ਕੀਤਾ ?
(i) ਰਾਮਸਰ (ii) ਗੋਇੰਦਵਾਲ ਸਾਹਿਬ
(iii) ਖਡੂਰ ਸਾਹਿਬ (iv) ਬਾਬਾ ਬਕਾਲਾ
ਉੱਤਰ (i)
15. ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਨੂੰ ਲਿਖਣ ਦਾ ਕਾਰਜ ਕਿਸ ਨੂੰ ਸੌਂਪਿਆ ?
(i) ਬਾਬਾ ਬੁੱਢਾ ਜੀ ਨੂੰ (ii) ਭਾਈ ਗੁਰਦਾਸ ਜੀ ਨੂੰ
(iii) ਭਾਈ ਮੋਹਕਮ ਚੰਦ ਨੂੰ (iv) ਭਾਈ ਮਨੀ ਸਿੰਘ ਜੀ ਨੂੰ
ਉੱਤਰ (ii)
16. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਪੂਰਾ ਹੋਇਆ ?
(i) 1600 ਈ. ਵਿੱਚ (ii) 1601 ਈ. ਵਿੱਚ
(iii) 1602 ਈ. ਵਿੱਚ (iv) 1604 ਈ. ਵਿੱਚ
ਉੱਤਰ (iv)
17. ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਿੱਥੇ ਹੋਇਆ ?
(i) ਹਰਿਮੰਦਰ ਸਾਹਿਬ (ii) ਖਡੂਰ ਸਾਹਿਬ
(iii) ਗੋਇੰਦਵਾਲ ਸਾਹਿਬ (iv) ਨਨਕਾਣਾ ਸਾਹਿਬ
ਉੱਤਰ-(i)
18. ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਦੋਂ ਹੋਇਆ ?
(i) 1602 ਈ. ਵਿੱਚ (ii) 1604 ਈ. ਵਿੱਚ
(iii) 1605 ਈ. ਵਿੱਚ (iv) 1606 ਈ. ਵਿੱਚ
ਉੱਤਰ-(ii)
19. ਹਰਿਮੰਦਰ ਸਾਹਿਬ ਵਿਖੇ ਪਹਿਲਾ ਮੁੱਖ ਗ੍ਰੰਥੀ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ ?
(i) ਭਾਈ ਗੁਰਦਾਸ ਜੀ. (ii) ਭਾਈ ਮਨੀ ਸਿੰਘ ਜੀ
(iii) ਬਾਬਾ ਬੁੱਢਾ ਜੀ (iv) ਬਾਬਾ ਦੀਪ ਸਿੰਘ ਜੀ
ਉੱਤਰ-(iii)
20. ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ ?
(i) ਬਾਬਾ ਬੁੱਢਾ ਜੀ (ii) ਭਾਈ ਗੁਰਦਾਸ ਜੀ
(iii) ਭਾਈ ਬਾਲਾ ਜੀ (iv) ਭਾਈ ਮੰਝ ਜੀ
ਉੱਤਰ-(i)
21 ਆਦਿ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਨੂੰ ਕਿੰਨੇ ਰਾਗਾਂ ਦੇ ਅਨੁਸਾਰ ਵੰਡਿਆ ਗਿਆ ਹੈ ?
(i) 10 (ii) 15
(iii) 21 (iv) 31
ਉੱਤਰ-(iv)
22. ਆਦਿ ਗ੍ਰੰਥ ਸਾਹਿਬ ਜੀ ਨੂੰ ਕਿਸ ਲਿਪੀ ਵਿੱਚ ਲਿਖਿਆ ਗਿਆ ਹੈ ?
(i) ਹਿੰਦੀ (ii) ਫ਼ਾਰਸੀ
(iii) ਮਰਾਠੀ (iv) ਗੁਰਮੁੱਖੀ ।
ਉੱਤਰ-(iv)
23) ਕਿਸ ਭਗਤ ਸਾਹਿਬਾਨ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ ?
(i) ਭਗਤ ਧੰਨਾ ਜੀ (ii) ਭਗਤ ਨਾਮਦੇਵ ਜੀ
(iii) ਭਗਤ ਸਧਨਾ ਜੀ (iv) ਮੀਰਾਂ ਬਾਈ ਜੀ ।
ਉੱਤਰ-(iv)
24. ਬਾਬਾ ਬੁੱਢਾ ਜੀ ਕੌਣ ਸਨ ?
(i) ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਪਹਿਲੇ ਮੁੱਖ ਗ੍ਰੰਥੀ
(ii) ਆਦਿ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਵਾਲੇ
(iii) ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-(i)
25. ਸਿੱਖਾਂ ਦੇ ਕੇਂਦਰੀ ਧਾਰਮਿਕ ਗ੍ਰੰਥ ਦਾ ਨਾਂ ਦੱਸੇ ।
() ਆਦਿ ਗ੍ਰੰਥ ਸਾਹਿਬ ਜੀ (ii) ਦਸਮ ਗ੍ਰੰਥ ਸਾਹਿਬ ਜੀ
(iii) ਜ਼ਫ਼ਰਨਾਮਾ (iv) ਰਹਿਤਨਾਮਾ
ਉੱਤਰ-(i)
26. ਸਿੱਖਾਂ ਦੇ ਕੇਂਦਰੀ ਧਾਰਮਿਕ ਗੁਰਦੁਆਰੇ ਦਾ ਨਾਂ ਦੱਸੇ ।
i) ਹਰਿਮੰਦਰ ਸਾਹਿਬ (ii) ਸੀਸ ਗੰਜ
(iii) ਰਕਾਬ ਗੰਜ (iv) ਕੇਸਗੜ੍ਹ ਸਾਹਿਬ
ਉੱਤਰ-(i)
27. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਿਆਸ ਨਦੀ ਦੇ ਕੰਢੇ ਕਿਹੜਾ ਨਗਰ ਵਸਾਇਆ ?
(i) ਸ੍ਰੀ ਹਰਗੋਬਿੰਦਪੁਰ ਸਾਹਿਬ (ii) ਤਰਨਤਾਰਨ ਸਾਹਿਬ
(iii) ਕਰਤਾਰਪੁਰ ਸਾਹਿਬ. (iv) ਸ੍ਰੀ ਕੀਰਤਪੁਰ ਸਾਹਿਬ ।
ਉੱਤਰ-(i)
28. ਜਹਾਂਗੀਰ ਦੀ ਆਤਮਕਥਾ ਦਾ ਕੀ ਨਾਂ ਸੀ ?
(i) ਤੁਜ਼ਕ-ਏ-ਬਾਬਰੀ. (ii) ਤੁਜਕ-ਏ-ਜਹਾਂਗੀਰੀ
(iii) ਜਹਾਂਗੀਰਨਾਮਾ. (iv) ਆਲਮਗੀਰਨਾਮਾ ।
ਉੱਤਰ-(ii)
29. ਸ਼ਹੀਦੀ ਦੇਣ ਵਾਲੇ ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ ?
(i) ਗੁਰੂ ਨਾਨਕ ਦੇਵ ਜੀ. (ii) ਗੁਰੂ ਅਮਰਦਾਸ ਜੀ
(iii) ਗੁਰੂ ਅਰਜਨ ਦੇਵ ਜੀ (iv) ਗੁਰੂ ਤੇਗ਼ ਬਹਾਦਰ ਜੀ ।
ਉੱਤਰ-(iii)
30. ਗੁਰੂ ਅਰਜਨ ਦੇਵ ਜੀ ਨੂੰ ਕਿਸ ਮੁਗ਼ਲ ਬਾਦਸ਼ਾਹ ਦੇ ਆਦੇਸ਼ 'ਤੇ ਸ਼ਹੀਦ ਕੀਤਾ ਗਿਆ ਸੀ ?
(i) ਜਹਾਂਗੀਰ. (ii) ਬਾਬਰ
(iii) ਸ਼ਾਹਜਹਾਂ (iv)ਔਰੰਗਜ਼ੇਬ
ਉੱਤਰ (i)
31. ਗੁਰੂ ਅਰਜਨ ਦੇਵ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
(i) ਦਿੱਲੀ (ii) ਅੰਮ੍ਰਿਤਸਰ
(i) ਲਾਹੌਰ (iv) ਮੁਲਤਾਨ
ਉੱਤਰ (iii)
32. ਗੁਰੂ ਅਰਜਨ ਦੇਵ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ?
(i) 1604 ਈ. ਵਿੱਚ (ii) 1605 ਈ. ਵਿੱਚ
(iii) 1606 ਈ. ਵਿੱਚ. (iv) 1609 ਈ. ਵਿੱਚ
ਉੱਤਰ (iii)
Comments
Post a Comment