ਨਾਗਰਿਕ ਸ਼ਾਸਤਰ
ਪਾਠ-18
ਸਮੁਦਾਇ ਅਤੇ ਮਨੁੱਖੀ ਲੋੜਾਂ
ਅਭਿਆਸ ਦੇ ਪ੍ਰਸ਼ਨ ਉੱਤਰ
ਬਹੁ-ਵਿਕਲਪੀ ਪ੍ਰਸ਼ਨ:-
ਪ੍ਰਸ਼ਨ 1. ਸਮਾਜ ਦੀ ਮੁੱਢਲੀ ਇਕਾਈ ਕਿਹੜੀ ਹੈ?
(1) ਪਰਿਵਾਰ (✓) (2) ਸ਼ਹਿਰ
ਪ੍ਰਸ਼ਨ 2. ਮਨੁੱਖ ਇੱਕ ਸਮਾਜਿਕ ਪ੍ਰਾਣੀ ਕਿਉਂ ਹੈ?
(1). ਮਨੁੱਖ ਇੱਕਲਾ ਰਹਿ ਸਕਦਾ ਹੈ।
(2) ਮਨੁੱਖ ਇੱਕਲਾ ਨਹੀਂ ਰਹਿ ਸਕਦਾ। (✓)
ਪ੍ਰਸ਼ਨ 3. ਸੱਭਿਆਚਾਰਕ ਸਾਂਝ ਨਾਲ ਕਿਹੜੀ ਭਾਵਨਾ ਪੈਦਾ ਹੁੰਦੀ ਹੈ?
(1) ਦੇਸ਼ ਭਗਤੀ ਦੀ ਭਾਵਨਾ (✓)
(2) ਫਿਰਕੂਭਾਵਨਾ
ਪ੍ਰਸ਼ਨ 4:- ਸਭ ਤੋਂ ਪਹਿਲਾ ਮਨੁੱਖ ਨੇ ਪ੍ਰਾਚੀਨ ਸਮੇਂ ਵਿੱਚ ਕਿਹੜੇ ਪਦਾਰਥ ਦੇ ਹਥਿਆਰ ਬਣਾਏ ?
(1) ਪੱਥਰ (✓)
(2) ਤਾਂਬਾ
ਖਾਲੀ ਥਾਵਾਂ ਭਰੋ:-
1. ਪ੍ਰਾਚੀਨ ਸਮੇਂ ਵਿੱਚ 90% ਭਾਰਤੀ ਲੋਕ ਪਿੰਡਾਂ ਵਿੱਚ ਰਹਿੰਦੇ ਸਨ।
2. ਸ਼ਹਿਰੀ ਜਨਸੰਖਿਆ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ।
3. ਸਮੁਦਾਇ ਨੂੰ ਪਰਿਵਾਰਾਂ ਦਾ ਸਮੂਹ ਕਿਹਾ ਜਾਂਦਾ ਹੈ
4. ਮੁੱਢਲੇ ਮਨੁੱਖ ਦਾ ਧੰਦਾ ਸ਼ਿਕਾਰ ਕਰਨਾ ਸੀ।
5. ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ।
ਹੇਠ ਲਿਖੇ ਵਾਕਾਂ ਲਈ ਸਹੀ (✓) ਜਾਂ ਗਲਤ (X) ਦਾ ਨਿਸ਼ਾਨ ਲਗਾਓ:-
1. ਭਾਰਤ ਨੂੰ ਅਨੇਕਤਾ ਵਿੱਚ ਏਕਤਾ ਵਾਲਾ ਦੇਸ਼ ਕਿਹਾ ਜਾਂਦਾ ਹੈ (✓)
2. ਕਸ਼ਮੀਰ ਅਤੇ ਰਾਜਸਥਾਨ ਦਾ ਜਲਵਾਯੂ ਇੱਕੋ-ਜਿਹਾ ਹੈ । (X)
3. ਹਰ ਮਨੁੱਖ ਆਪਣੇ ਸਮੁਦਾਇ ਦਾ ਮਹੱਤਵਪੂਰਨ ਹਿੱਸਾ ਹੈ । (✓)
4. ਮਨੁੱਖ ਇਕੱਲਾ ਰਹਿ ਸਕਦਾ ਹੈ। (X)
5. ਖੇਤੀਬਾੜੀ ਧੰਦੇ ਨਾਲ ਪਿੰਡਾਂ ਦਾ ਵਿਕਾਸ ਹੋਇਆ । (✓)
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:-
ਪ੍ਰਸ਼ਨ-1. ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ?
ਉੱਤਰ- ਸਾਰੇ ਮਨੁੱਖ ਆਪਣੀਆਂ ਲੋੜਾਂ ਲਈ ਇੱਕ ਦੂਜੇ ਤੇ ਨਿਰਭਰ ਕਰਦੇ ਹਨ। ਮਨੁੱਖ ਇੱਕਲਾ ਨਹੀਂ ਰਹਿ ਸਕਦਾ। ਇਸ ਲਈ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਹਾ ਜਾਂਦਾ ਹੈ ।
ਪ੍ਰਸ਼ਨ-2. ਸਮਾਜ ਦੀ ਮੁੱਢਲੀ ਇਕਾਈ ਕਿਹੜੀ ਹੈ?
ਉੱਤਰ- ਪਰਿਵਾਰ।
ਪ੍ਰਸ਼ਨ-3. ਕਬੀਲੇ ਦੇ ਅਤੇ ਸ਼ਹਿਰੀ ਜੀਵਨ ਵਿੱਚ ਕੀ ਅੰਤਰ ਹੈ?
ਉੱਤਰ- ਕਬੀਲੇ ਦੇ ਲੋਕ ਆਪਣੀਆਂ ਜਰੂਰਤਾਂ ਲਈ ਇੱਕ ਥਾਂ ਤੋਂ ਦੂਸਰੀ ਥਾਂ ਘੁੰਮਦੇ ਰਹਿੰਦੇ ਹਨ। ਸ਼ਹਿਰੀ ਲੋਕਾਂ ਦਾ ਜੀਵਨ ਬੜਾ ਗੁੰਝਲਦਾਰ ਹੁੰਦਾ ਹੈ। ਉਹਨਾਂ ਦੀਆਂ ਜਰੂਰਤਾਂ ਕਬੀਲੇ ਦੇ ਲੋਕਾਂ ਨਾਲੋਂ ਜ਼ਿਆਦਾ ਹੁੰਦੀਆਂ ਹਨ।
ਪ੍ਰਸ਼ਨ-4. ਸਮਾਜ ਮਨੁੱਖ ਲਈ ਕਿਉਂ ਜਰੂਰੀ ਹੈ ?
ਉੱਤਰ - (ੳ) ਮਨੁੱਖ ਸਮਾਜ ਵਿੱਚ ਹੀ ਰਹਿੰਦਾ ਹੈ।
(ਅ) ਆਪਣੀ ਸੁਰੱਖਿਆ ਲਈ ਮਨੁੱਖ ਨੂੰ ਸਮਾਜ ਦੀ ਲੋੜ ਹੈ।
(ੲ) ਆਪਣੀਆਂ ਲੋੜਾਂ ਦੀ ਪੂਰਤੀ ਲਈ ਮਨੁੱਖ ਨੂੰ ਸਮਾਜ ਦੀ ਲੋੜ ਹੈ ।
(ਸ) ਸਮਾਜ ਵਿੱਚ ਮਨੁੱਖ ਆਪਣੇ ਵਿਚਾਰਾਂ ਅਤੇ ਗਿਆਨ ਦਾ ਆਦਾਨ ਪ੍ਰਦਾਨ ਕਰਦਾ ਹੈ।
ਪ੍ਰਸ਼ਨ-5. ਕੁਦਰਤੀ ਵਾਤਾਵਰਨ ਤੇ ਸੰਖੇਪ ਨੋਟ ਲਿਖੋ।
ਉੱਤਰ- ਕੁਦਰਤੀ ਵਾਤਾਵਰਨ ਤੋਂ ਭਾਵ ਮਨੁੱਖ ਅਤੇ ਦੂਸਰੇ ਜੀਵਾਂ ਦੇ ਆਲੇ ਦੁਆਲ਼ੇ ਦੇ ਉਸ ਵਾਤਾਵਰਨ ਤੋਂ ਹੈ ਜੋ ਕੁਦਰਤ ਨੇ ਪੈਦਾ ਕੀਤਾ ਹੈ। ਸ਼ੁਰੂ ਵਿੱਚ ਮਨੁੱਖ ਪੂਰਨ ਰੂਪ ਵਿੱਚ ਕੁਦਰਤੀ ਸਾਧਨਾਂ 'ਤੇ ਹੀ ਨਿਰਭਰ ਸੀ। ਉਹ ਗੁਫ਼ਾਵਾਂ ਵਿੱਚ ਰਹਿੰਦਾ ਸੀ ਅਤੇ ਸ਼ਿਕਾਰ ਕਰਕੇ ਆਪਣਾ ਪੇਟ ਭਰਦਾ ਸੀ। ਅੱਗ, ਤਾਂਬਾ, ਕਾਂਸਾ ਅਤੇ ਲੋਹਾ ਆਦਿ ਕੁਦਰਤੀ ਸਾਧਨਾਂ ਦੀ ਖੋਜ ਨੇ ਉਸਦੇ ਜੀਵਨ ਨੂੰ ਗਤੀ ਦਿੱਤੀ।
ਪ੍ਰਸ਼ਨ-6. ਮਨੁੱਖ ਦਾ ਬਾਕੀ ਸੰਜੀਵਾਂ ਤੋਂ ਕੀ ਅੰਤਰ ਹੈ ?
ਉੱਤਰ- ਮਨੁੱਖ ਕੋਲ ਸਾਰੇ ਜੀਵਾਂ ਤੋਂ ਵੱਧ ਅਕਲ ਹੈ। ਦੂਸਰੇ ਜੀਵਾਂ ਕੋਲ ਮਨੁੱਖ ਵਰਗੀ ਸੋਚਣ ਸ਼ਕਤੀ ਨਹੀਂ ਹੁੰਦੀ।
Comments
Post a Comment