ਇਤਿਹਾਸ
ਪਾਠ: 9
ਹੜੱਪਾ ਸਭਿਅਤਾ
ਅਭਿਆਸ ਦੇ ਪ੍ਰਸ਼ਨ ਉੱਤਰ:
ਖਾਲੀ ਥਾਵਾਂ ਭਰੋ:-
1. ਹੜੱਪਾ ਸੱਭਿਅਤਾ ਮਿਸਰ ਦੀ ਸੱਭਿਅਤਾ ਨਾਲੋਂ ਲਗਪਗ 20 ਗੁਣਾਂ ਵੱਡੀ ਸੀ।
2. ਪੰਜਾਬ ਵਿੱਚ ਸੰਘੋਲ, ਰੋਹੀਲਾ, ਸੁਨੇਤ ਅਤੇ ਕੋਟਲਾ ਨਿਹੰਗ ਖਾਂ ਵਿੱਚ ਇਸ ਸੱਭਿਅਤਾ ਦੇ ਅਵਸ਼ੇਸ਼ ਮਿਲੇ ਹਨ।
3. ਮਕਾਨ ਪੱਕੀਆਂ ਇੱਟਾਂ ਅਤੇ ਲੱਕੜੀ ਦੇ ਬਣੇ ਹੋਏ ਸਨ।
4. ਇੱਕ ਵੱਡਾ ਖੰਭਿਆਂ ਵਾਲਾ ਭਵਨ ਮੋਹਿੰਜੋਦੜੋ ਵਿਖੇ ਮਿਲਿਆ ਹੈ।
5. ਮਰਦ ਅਤੇ ਇਸਤਰੀਆਂ ਦੋਵੇਂ ਗਹਿਣਿਆਂ ਅਤੇ ਫੈਸ਼ਨ ਦੇ ਸ਼ੌਕੀਨ ਸਨ।
6. ਲੋਕ ਮਾਤਾ ਦੇਵੀ ਦੀ ਪੂਜਾ ਕਰਦੇ ਸਨ।
7. ਪਿੱਪਲ ਦੇ ਦਰੱਖਤ ਨੂੰ ਪਵਿੱਤਰ ਮੰਨਿਆ ਜਾਂਦਾ ਸੀ।
ਹੇਠ ਲਿਖਿਆਂ ਦੇ ਸਹੀ ਜੋੜੇ ਬਣਾਓ-
ਉੱਤਰ-
1. ਪਸ਼ੂਪਤੀ - ਦੇਵਤਾ
2. ਮੋਹਿੰਜੋਦੜੋ - ਵਿਸ਼ਾਲ ਇਸ਼ਨਾਨ ਘਰ
3. लेखल - ਬੰਦਰਗਾਹ
4. ਚਿੱਤਰ ਲਿਪੀ - ਲਿਖਣ ਕਲ੍ਹਾ
ਹੇਠ ਲਿਖੇ ਵਾਕਾਂ ਲਈ ਸਹੀ (V) ਜਾਂ ਗਲਤ (X) ਦਾ ਨਿਸ਼ਾਨ ਲਗਾਓ:-
1. ਰੋਪੜ ਪਾਕਿਸਤਾਨ ਵਿੱਚ ਸਥਿੱਤ ਹੈ। (X)
2. ਹੜੱਪਾ ਦੇ ਲੋਕ ਮਾਤਾ ਦੇਵੀ ਦੀ ਪੂਜਾ ਨਹੀਂ ਕਰਦੇ ਸਨ। (X)
3. ਪੰਜਾਬ ਵਿੱਚ ਸਿੰਧ ਘਾਟੀ ਸੱਭਿਅਤਾ ਦੇ ਕੋਈ ਖੰਡਰ ਨਹੀਂ ਮਿਲੇ ਹਨ। (X)
4. ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਨੂੰ ਲਿਖਣ ਕਲਾ ਨਹੀਂ ਆਉਂਦੀ ਸੀ । (X)
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ / ਇਕ ਵਾਕ (1-15 ਸ਼ਬਦਾਂ) ਵਿੱਚ ਦਿਓ :
ਪ੍ਰਸ਼ਨ-1 ਹੜੱਪਾ ਸੱਭਿਅਤਾ ਦੇ ਕੁਝ ਮਹੱਤਵਪੂਰਨ ਨਗਰਾਂ ਦੇ ਨਾਂ ਦੱਸੋ।
ਉਤਰ- ਹੜੱਪਾ, ਮੋਹਿੰਜੋਦੜੋ, ਲੇਥਲ, ਕਾਲੀਬੰਗਨ ਅਤੇ ਬਨਾਵਾਲੀ ।
ਪ੍ਰਸ਼ਨ-2 ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਦੇ ਸਮਾਜਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋਂ ?
ਉੱਤਰ- ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦਾ ਸਮਾਜਿਕ ਜੀਵਨ ਬਹੁਤ ਵਿਕਸਿਤ ਸੀ। ਸਮਾਜ ਵਿੱਚ ਅਮੀਰ ਲੋਕ, ਕਿਸਾਨ ਅਤੇ ਮਜਦੂਰ ਲੋਕ ਰਹਿੰਦੇ ਸਨ । ਲੋਕ ਕਣਕ, ਜਵਾਰ, ਦਾਲਾਂ, ਫਲ, ਸਬਜੀਆਂ ਖਾਂਦੇ ਸਨ। ਲੋਕ ਸੂਤੀ ਅਤੇ ਉਨੀ ਕੱਪੜੇ ਪਹਿਨਦੇ ਸਨ। ਇਸਤਰੀਆ ਅਤੇ ਪੁਰਸ਼ ਦੋਵੇਂ ਗਹਿਣੇ ਪਹਿਨਦੇ ਸਨ। ਲੋਕ ਕਈ ਤਰਾਂ ਦੀਆਂ ਖੇਡਾਂ ਵੀ ਖੇਡਦੇ ਸਨ।
ਪ੍ਰਸ਼ਨ-3 ਸਿੰਧ ਘਾਟੀ ਸੱਭਿਅਤਾ ਦੀ ਨਗਰ ਯੋਜਨਾ ਤੇ ਇੱਕ ਨੋਟ ਲਿਖੋ ।
ਉੱਤਰ-ਸਿੰਧ ਘਾਟੀ ਸੱਭਿਅਤਾ ਵਿੱਚ ਨਗਰਾਂ ਵਿੱਚ ਉੱਚੇ ਸਥਾਨਾਂ ਤੇ ਧਾਰਮਿਕ ਸਥਾਨ ਅਤੇ ਅਮੀਰ ਲੋਕਾਂ ਦੇ ਘਰ ਸਨ। ਹੇਠਲੇ ਭਾਗਾਂ ਵਿੱਚ ਆਮ ਲੋਕ ਰਹਿੰਦੇ ਸਨ। ਸੜਕਾਂ ਅਤੇ ਨਾਲੀਆਂ ਦਾ ਪ੍ਰਬੰਧ ਬਹੁਤ ਵਧੀਆ ਸੀ। ਘਰ ਪੱਕੀਆਂ ਇੱਟਾਂ ਦੇ ਅਤੇ ਲੱਕੜਾਂ ਦੇ ਬਣੇ ਹੁੰਦੇ ਸਨ।
ਪ੍ਰਸ਼ਨ-4 ਹੜੱਪਾ ਸੱਭਿਅਤਾ ਦੇ ਪਤਨ ਦੇ ਕੀ ਕਾਰਨ ਸਨ ?
ਉੱਤਰ- ਵੱਖ-ਵੱਖ ਵਿਦਵਾਨਾਂ ਨੇ ਹੜੱਪਾ ਸੱਭਿਅਤਾ ਦੇ ਵੱਖ-ਵੱਖ ਕਾਰਨ ਦੱਸੇ ਹਨ
1. ਆਰੀਆ ਲੋਕਾਂ ਦੇ ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਉੱਪਰ ਹਮਲਿਆਂ ਕਾਰਨ ਹੋਇਆ।
2. ਸਿੰਧ ਅਤੇ ਹੋਰ ਨਦੀਆਂ ਵਿੱਚ ਹੜ੍ਹ ਆਉਣ ਕਰਕੇ ਇਹ ਸੱਭਿਅਤਾ ਨਸ਼ਟ ਹੋ ਗਈ ।
3. ਸਰਸਵਤੀ ਨਦੀ ਦੇ ਸੁੱਕ ਜਾਣ ਕਾਰਨ ਇਹਨਾਂ ਲੋਕਾਂ ਨੂੰ ਗੰਗਾ ਦੇ ਮੈਦਾਨਾਂ ਵੱਲ ਜਾਣਾ ਪੈ ਗਿਆ।
ਪ੍ਰਸ਼ਨ-5 ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਦਾ ਆਰਥਿਕ ਜੀਵਨ ਕਿਸ ਤਰਾਂ ਦਾ ਸੀ ?
ਉੱਤਰ- ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਅਤੇ ਪਸ਼ੂ ਪਾਲਣਾ ਸੀ। ਲੋਕ ਅਨਾਜ, ਸਬਜੀਆਂ ਅਤੇ ਕਪਾਹ ਉਗਾਉਂਦੇ ਸਨ। ਉਸ ਸਮੇਂ ਲੋਕ ਭੇਡਾਂ, ਬੱਕਰੀਆਂ, ਊਠ, ਘੋੜੇ, ਬਲਦ ਅਤੇ ਹਾਥੀ ਆਦਿ ਪਸ਼ੂ ਵੀ ਪਾਲਦੇ ਸਨ। ਵਪਾਰ ਵਸਤੂਆਂ ਦੀ ਅਦਲਾ- ਬਦਲੀ ਦੁਆਰਾ ਕੀਤਾ ਜਾਂਦਾ ਸੀ।
ਪ੍ਰਸ਼ਨ-6 ਪੰਜਾਬ ਵਿੱਚ ਹੜੱਪਾ ਸੱਭਿਅਤਾ ਦੇ ਕਿਸੇ ਦੋ ਕੇਂਦਰਾਂ ਬਾਰੇ ਲਿਖੋ।
ਉੱਤਰ- ਸੰਘੋਲ- ਸੰਘੋਲ ਪਿੰਡ ਫਤਿਹਗੜ੍ਹ ਸਾਹਿਬ ਜਿਲ੍ਹੇ ਵਿੱਚ ਹੈ। ਇੱਥੇ ਖੁਦਾਈ ਦੌਰਾਨ ਹੜੱਪਾ ਸੱਭਿਅਤਾ ਦੇ ਸਮੇਂ ਦੇ ਮਿੱਟੀ ਦੇ ਬਰਤਨ ਅਤੇ ਮੂਰਤੀਆ ਪ੍ਰਾਪਤ ਹੋਈਆਂ ਹਨ।
ਰੋਹੀੜਾ- ਰੋਹੀੜਾ ਪਿੰਡ ਸੰਗਰੂਰ ਜਿਲ੍ਹੇ ਵਿੱਚ ਹੈ। ਇੱਥੇ ਖੁਦਾਈ ਦੌਰਾਨ ਹੜੱਪਾ ਸੱਭਿਅਤਾ ਦੇ ਸਮੇਂ ਦੇ ਬਰਤਨ, ਇੱਟਾਂ ਅਤੇ ਖਿਡੋਣੇ ਮਿਲੇ ਹਨ।
Comments
Post a Comment