Pseb Class 6th Social Science Chapter 1 ਪ੍ਰਿਥਵੀ : ਸੂਰਜੀ ਪਰਿਵਾਰ ਦਾ ਅੰਗ Fully Solved

                                   ਭੂਗੋਲ 
                                  ਪਾਠ - 1
                ਪ੍ਰਿਥਵੀ : ਸੂਰਜੀ ਪਰਿਵਾਰ ਦਾ ਅੰਗ 

ਪ੍ਰਸ਼ਨ-1 ਬ੍ਰਹਿਮੰਡ ਤੋਂ ਕੀ ਭਾਵ ਹੈ ? ਬ੍ਰਹਿਮੰਡ ਵਿਚਲੇ ਪ੍ਰਤੀਰੂਪਾਂ ਦੀ ਸੂਚੀ ਤਿਆਰ ਕਰੋ।
ਉੱਤਰ-ਆਕਾਸ਼ ਵਿੱਚ ਮੌਜੂਦ ਸਾਰੇ ਤਾਰਿਆਂ, ਗ੍ਰਹਿਆਂ, ਉਪਗ੍ਰਹਿਆਂ, ਧੂੜ ਕਣਾਂ ਅਤੇ ਗੈਸਾਂ ਦੇ ਸਮੂਹ ਨੂੰ ਬ੍ਰਹਿਮੰਡ ਆਖਦੇ ਹਨ।

ਪ੍ਰਸ਼ਨ-2 ਉਪਗ੍ਰਹਿ ਕੀ ਹੈ? ਕੀ ਸਾਡੀ ਧਰਤੀ ਇੱਕ ਉਪਗ੍ਰਹਿ ਹੈ ?
ਉੱਤਰ-ਉਪਗ੍ਰਹਿ ਉਹ ਆਕਾਸ਼ੀ ਗੋਲੇ ਹਨ ਜੋ ਆਪਣੇ-ਆਪਣੇ ਗ੍ਰਹਿ ਦੇ ਦੁਆਲੇ ਘੁੰਮਦੇ ਹਨ। ਚੰਨ ਧਰਤੀ ਦਾ ਉਪਗ੍ਰਹਿ ਹੈ। ਧਰਤੀ ਉਪਗ੍ਰਹਿ ਨਹੀਂ ਹੈ, ਇਹ ਇੱਕ ਗ੍ਰਹਿ ਹੈ ।

ਪ੍ਰਸ਼ਨ-3 ਸੂਰਜੀ ਪਰਿਵਾਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ - ਸੂਰਜ, ਇਸਦੇ ਗ੍ਰਹਿ, ਉਪਗ੍ਰਹਿ ਸਾਰੇ ਮਿਲ ਕੇ ਸੂਰਜੀ ਪਰਿਵਾਰ ਬਣਾਉਂਦੇ ਹਨ। ਸੂਰਜ ਇਸ - ਪਰਿਵਾਰ ਦੇ ਕੇਂਦਰ ਵਿੱਚ ਸਥਿੱਤ ਹੈ।

ਪ੍ਰਸ਼ਨ-4 ਕਿਹੜਾ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਅਤੇ ਕਿਹੜਾ ਸਭ ਤੋਂ ਦੂਰ ਹੈ ?
ਉੱਤਰ- ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਅਤੇ ਨੇਪਚੂਨ ਗ੍ਰਹਿ ਸੂਰਜ ਤੋਂ ਸਭ ਤੋਂ ਦੂਰ ਹੈ ।

ਪ੍ਰਸ਼ਨ-5 ਗ੍ਰਹਿਆਂ ਦੇ ਅਕਾਰ ਅਨੁਸਾਰ ਕਿਹੜਾ ਗ੍ਰਹਿ ਸਭ ਤੋਂ ਵੱਡਾ ਅਤੇ ਕਿਹੜਾ ਸਭ ਤੋਂ ਛੋਟਾ ਹੈ ?
ਉੱਤਰ- ਬ੍ਰਹਿਸਪਤੀ ਗ੍ਰਹਿ ਸਭ ਤੋਂ ਵੱਡਾ ਅਤੇ ਬੁੱਧ ਗ੍ਰਹਿ ਸਭ ਤੋਂ ਛੋਟਾ ਹੈ । ਸਾਡੀ ਧਰਤੀ ਦਾ ਪੰਜਵਾਂ ਸਥਾਨ ਹੈ।

ਪ੍ਰਸ਼ਨ-6 ਹੇਠ ਲਿਖਿਆਂ ਤੇ ਨੋਟ ਲਿਖੋ-
1.ਉਪਗ੍ਰਹਿ- ਉਪਗ੍ਰਹਿ ਉਹ ਆਕਾਸ਼ੀ ਗੋਲੇ ਹਨ, ਜੋ ਆਪਣੇ ਆਪਣੇ ਗ੍ਰਹਿ ਦੇ ਦੁਆਲੇ ਘੁੰਮਦੇ ਹਨ। ਚੰਨ ਧਰਤੀ ਦਾ ਉਪਗ੍ਰਹਿ ਹੈ।

2. ਉਲਕਾ - ਸੂਰਜ ਮੰਡਲ ਵਿੱਚ ਕੁਝ ਛੋਟੇ- ਛੋਟੇ ਪਦਾਰਥ ਬਿਖਰੇ ਪਏ ਹਨ। ਇਹ ਪਦਾਰਥ ਕਈ ਵਾਰ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ । ਇਹਨਾਂ ਨੂੰ ਉਲਕਾ ਜਾਂ ਟੁੱਟਿਆ ਹੋਇਆ ਤਾਰਾ ਕਹਿੰਦੇ ਹਨ ।

3. ਧਰਤ ਗੋਲਾ- ਸਾਡੀ ਧਰਤੀ ਇੱਕ ਚਪਟਾ ਗੋਲਾ ਹੈ । ਇਸਨੂੰ ਧਰਤ ਗੋਲਾ ਆਖਦੇ ਹਨ।

4. ਭੂ- ਮੱਧ ਰੇਖਾ- ਇਹ ਧਰਤੀ ਦੇ ਵਿਚਕਾਰੋਂ ਗੁਜ਼ਰਦੀ ਹੈ ਅਤੇ ਧਰਤੀ ਨੂੰ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ।

5. ਪੂਛਲ ਤਾਰਾ- ਪੂਛਲ ਤਾਰਾ ਗੈਸੀ ਪਦਾਰਥਾਂ ਦਾ ਬਣਿਆ ਹੁੰਦਾ ਹੈ । ਸੂਰਜ ਦੇ ਸਾਹਮਣੇ ਆਉਣ ਤੇ ਇਹ ਚਮਕ ਪੈਂਦਾ ਹੈ ਅਤੇ ਇਸਦੀ ਪੂੰਛ ਵਿਕਸਿਤ ਹੋ ਜਾਂਦੀ ਹੈ ।

6. ਧੁਰਾ - ਧਰਤੀ ਆਪਣੇ ਧੁਰੇ ਤੇ ਸੂਰਜ ਦੁਆਲੇ ਘੁੰਮਦੀ ਹੈ ।ਇਹ ਮੱਧ ਵਿੱਚੋਂ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਨੂੰ ਮਿਲਾਉਂਦਾ ਹੈ ।

7. ਛੋਟੇ ਗ੍ਰਹਿ:- ਗ੍ਰਹਿਆਂ ਤੋਂ ਇਲਾਵਾ ਬ੍ਰਹਿਮੰਡ ਵਿੱਚ ਕਈ ਛੋਟੇ ਗ੍ਰਹਿ ਵੀ ਹਨ ਜਿਹੜੇ ਸੂਰਜ ਦੁਆਲੇ ਘੁੰਮਦੇ ਹੈ । ਇਨ੍ਹਾਂ ਦਾ ਆਕਾਰ ਗ੍ਰਹਿ ਦੇ ਮੁਕਾਬਲੇ ਬਹੁਤ ਛੋਟਾ ਹੁੰਦਾ ਹੈ ਜੋ ਕਈ ਵਾਰ ਧੂੜ- ਮਿੱਟੀ ਦੇ ਕਣਾਂ ਦਾ ਗੋਲਾ ਵੀ ਹੋ ਸਕਦਾ ਹੈ।

8. ਚੰਨ ਗ੍ਰਹਿਣ- ਜਦੋਂ ਧਰਤੀ ਘੁੰਮਦੀ ਘੁੰਮਦੀ ਸੂਰਜ ਅਤੇ ਚੰਨ ਦੇ ਵਿਚਕਾਰ ਆ ਜਾਂਦੀ ਹੈ ਤਾਂ ਧਰਤੀ ਦਾ ਪਰਛਾਵਾਂ ਚੰਨ ਤੇ ਪੈਂਦਾ ਹੈ ਜਿਸ ਨੂੰ ਚੰਨ ਗ੍ਰਹਿਣ ਕਹਿੰਦੇ ਹਨ।

ਖਾਲੀ ਥਾਵਾਂ ਭਰੋ:-

1. ਸਾਡੀ ਧਰਤੀ ਇੱਕ ਚਪਟਾ ਗੋਲਾ ਹੈ, ਇਸਨੂੰ ਧਰਤ ਗੋਲਾ ਆਖਦੇ ਹਨ।
2. ਧਰਤੀ ਦਾ ਘੇਰਾ ਲੱਗਪਗ 40,000 ਕਿਲੋਮੀਟਰ ਹੈ।

3. ਧਰਤੀ ਦਾ ਭੂ-ਮੱਧ ਰੇਖਾ ਤੇ ਵਿਆਸ 12756 ਕਿਲੋਮੀਟਰ ਹੈ ਅਤੇ ਧਰੁਵਾਂ ਵੱਲੋਂ ਧਰਤੀ ਦਾ ਵਿਆਸ 12712 ਕਿਲੋਮੀਟਰ ਹੈ।

Comments