ਪਾਠ - 6
ਖੇਡ ਮਨੋਵਿਗਿਆਨ
ਆਪ ਉੱਤੇ ਮਾਣ ਕਰਨ ਲੱਗ ਪੈਂਦਾ ਹੈ । ਇਸ ਲਈ ਖਿਡਾਰੀ ਦੁਆਰਾ ਪ੍ਰਾਪਤ ਕੀਤੀਆਂ ਸਫਲਤਾਵਾਂ ਨੂੰ ਜੇਕਰ ਅਖ਼ਬਾਰਾ ਰੇਡੀਓ ਟੀ ਵੀ ਆਦਿ 'ਤੇ ਦੱਸਿਆ ਜਾਵੇ ਤਾਂ ਜਿੱਤਣ ਵਾਲੇ ਖਿਡਾਰੀ ਨੂੰ ਤਾਂ ਪ੍ਰੇਰਨਾ ਮਿਲਦੀ ਹੀ ਹੈ। ਸਗੋਂ ਸੁਣਨ ਵਾਲੇ ਦੂਜੇ ਲੋਕਾਂ ਨੂੰ ਵੀ ਪ੍ਰੇਰਨਾ ਪ੍ਰਾਪਤ ਹੁੰਦੀ ਹੈ । ਫਲਸਰੂਪ ਉਹ ਖੇਡ ਵਿਚ ਹਿੱਸਾ ਲੈਣ ਵਾਸਤੇ ਅੱਗੇ ਆਉਂਦੇ ਹਨ।
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੁਨਿਸ਼ਠ ਪ੍ਰਸ਼ਨ (Objective Type Questions)
ਪ੍ਰਸ਼ਨ 1. 'ਸਹਿਯੋਗ, ਵਜੀਏ, ਪ੍ਰਸੰਸਾ, ਚੰਗਾ ਵਾਤਾਵਰਨ ਅਤੇ ਖੇਡ ਸਹੂਲਤਾਂ । ਇਹ ਕਿਸ ਪ੍ਰੇਰਨਾ ਦੇ ਭਾਗ ਹਨ ?
ਉੱਤਰ-ਬਾਹਰੀ ਪ੍ਰੇਰਨਾ ।
ਪ੍ਰਸ਼ਨ 2. 'ਸਰੀਰਿਕ ਪ੍ਰੇਰਨਾ, ਸਮਾਜਿਕ ਪ੍ਰੇਰਨਾ, ਭਾਵਨਾਤਮਿਕ ਪ੍ਰੇਰਨਾ, ਕੁਦਰਤੀ ਪ੍ਰੇਰਨਾ । ਇਹ ਕਿਸ ਪ੍ਰੇਰਨਾ ਹੈ ?
ਉੱਤਰ-ਅੰਦਰੂਨੀ ਪ੍ਰੇਰਨਾ ।
ਪ੍ਰਸ਼ਨ 3. ਖੇਡ ਮਨੋਵਿਗਿਆਨ ਕਿੰਨੇ ਸ਼ਬਦਾਂ ਦਾ ਬਣਿਆ ਹੈ ?
(a) ਤਿੰਨ
(b) ਸੱਤ
(c) ਛੇ
(d) ਸਾਰੇ ।
ਉੱਤਰ-(a) ਤਿੰਨ ।
ਪ੍ਰਸ਼ਨ 4. ਪ੍ਰੇਰਨਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
(a) ਦੋ
(b) ਤਿੰਨ
(c) ਛੇ
(d) ਚਾਰ ।
ਉੱਤਰ-(a) ਦੋ ।
ਪ੍ਰਸ਼ਨ 5. ਖੇਡ ਮਨੋਵਿਗਿਆਨ ਦੀਆਂ ਸ਼ਾਖਾਵਾਂ ਹਨ ।
(a) ਸੱਤ
(b) ਇੱਕ
(c) ਨੌ
(d) ਚਾਰ ।
ਉੱਤਰ-(a) ਸੱਤ ।
ਪ੍ਰਸ਼ਨ 6. ''ਖੇਡਾਂ ਅਤੇ ਸਰੀਰਿਕ ਸਰਗਰਮੀਆਂ ਵਿੱਚ ਹਰ ਪੱਧਰ 'ਤੇ ਨਿਪੁੰਨਤਾ ਵਧਾਉਣ ਲਈ ਮਨੋਵਿਗਿਆਨਿਕ ਵਧਾਤਾਂ ਦੀ ਵਰਤੋਂ ਕਰਨਾ ਹੀ ਖੇਡ ਮਨੋਵਿਗਿਆਨ ਹੈ ।' ਇਹ ਕਿਸ ਦਾ ਕਥਨ ਹੈ ?
ਉੱਤਰ-ਬਰਾਉਨ ਅਤੇ ਮੈਹੋਨੀ ਅਨੁਸਾਰ ।
ਪ੍ਰਸ਼ਨ 7. ''ਮਨੋਵਿਗਿਆਨ ਵਿਅਕਤੀ ਦੇ ਵਾਤਾਵਰਨ ਨਾਲ ਜੁੜੀਆਂ ਉਸ ਦੀਆਂ ਕਿਰਿਆਵਾਂ ਦਾ ਅਧਿਐਨ ਕਰਦਾ '' ਕਿਸ ਦਾ ਕਥਨ ਹੈ ?
ਉੱਤਰ-ਵਡਵਰਥ ਦਾ ।
ਪ੍ਰਸ਼ਨ 8. ' ਮਨੋਵਿਗਿਆਨ ਵਿਅਕਤੀ ਦੇ ਵਿਵਹਾਰ ਅਤੇ ਮਨੁੱਖੀ ਸੰਬੰਧਾਂ ਦਾ ਅਧਿਐਨ ਹੈ । ਕਿਸ ਦਾ ਕਥਨ ਹੈ
ਉੱਤਰ-ਕਰੋਅ ਅਤੇ ਕਰੋਅ ਦਾ ।
ਪ੍ਰਸ਼ਨ 9. ਖੇਡ ਮਨੋਵਿਗਿਆਨ ਸਰੀਰਕ ਸਿੱਖਿਆ ਦੇ ਲਈ ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜੋ ਮਨੁੱਖ ਦੀ ਸਰੀਬ ਖੇਡ-ਖੁਦ ਵਿੱਚ ਭਾਗ ਲੈਣ ਨਾਲ ਯੋਗਤਾ ਨੂੰ ਵਧਾਉਂਦੀ ਹੈ ?
ਉੱਤਰ-ਕੇ ਐੱਸ ਬਨ ਦਾ ।
ਪ੍ਰਸ਼ਨ 10. ਮਨੋਵਿਗਿਆਨ ਦਾ ਅਰਥ ਲਿਖੋ ।
ਉੱਤਰ-ਵਿਅਕਤੀ ਦੇ ਵਿਵਹਾਰ ਉਸਦੀਆ ਪ੍ਰਤੀਕਿਰਿਆਵਾਂ, ਤਰੀਕੇ ਅਤੇ ਸਿੱਖਣ ਦੇ ਤਰੀਕਿਆ ਦੇ ਅਧਿਐਨ ਮਨੋਵਿਗਿਆਨ ਕਹਿੰਦੇ ਹਨ ।
ਪ੍ਰਸ਼ਨ 11. ਕਰੇਅ ਅਤੇ ਕਰੋਅ ਦੀ ਮਨੋਵਿਗਿਆਨ ਦੀ ਪਰਿਭਾਸ਼ਾ ਲਿਖੋ ।
ਉੱਤਰ- ਮਨੋਵਿਗਿਆਨ ਵਿਅਕਤੀ ਦੇ ਵਿਵਹਾਰ ਅਤੇ ਮਨੁੱਖੀ ਸੰਬੰਧਾ ਦਾ ਅਧਿਐਨ ਹੈ ।
ਪ੍ਰਸ਼ਨ 12. ਵਡਵਰਥ ਦੀ ਪਰਿਭਾਸ਼ਾ ਲਿਖੋ ।
ਉੱਤਰ-ਮਨੋਵਿਗਿਆਨ ਵਿਅਕਤੀ ਦੇ ਵਾਤਾਵਰਨ ਨਾਲ ਜੁੜੀਆ ਉਸ ਦੀਆਂ ਕਿਰਿਆਵਾਂ ਦਾ ਅਧਿਐਨ ਕਰਦਾ ਹੈ।
ਪ੍ਰਸ਼ਨ 13. ''ਖੇਡਾਂ ਅਤੇ ਸਰੀਰਿਕ ਸਰਗਰਮੀਆਂ ਵਿੱਚ ਹਰ ਪੱਧਰ 'ਤੇ ਨਿਪੁੰਨਤਾ ਵਧਾਉਣ ਲਈ ਮਨੋਵਿਗਿਆ ਸਿਧਾਂਤਾਂ ਦੀ ਵਰਤੋਂ ਕਰਨਾ ਹੀ ਖੇਡ ਮਨੋਵਿਗਿਆਨ ਹੈ ।' ਇਹ ਇਸ ਦਾ ਕਥਨ ਹੈ ?
ਉੱਤਰ-ਬਰਾਉਨ ਅਤੇ ਮੈਹੋਨੀ ।
ਪ੍ਰਸ਼ਨ 14. ''ਖੇਡ ਮਨੋਵਿਗਿਆਨ ਖੇਡਾਂ ਦੇ ਮਾਨਸਿਕ ਆਧਾਰ, ਕਾਰਜ ਅਤੇ ਪ੍ਰਭਾਵ ਦਾ ਅਧਿਐਨ ਹੈ ।' ਇਹ ਕਿ ਦਾ ਕਥਨ ਹੈ ?
ਉੱਤਰ-ਖੇਡ ਮਨੋਵਿਗਿਆਨ ਦੇ ਯੂਰਪਨ ਸੰਘ ਦੇ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(Very Short Answer Type Questions)
ਪ੍ਰਸ਼ਨ 1 ਖੇਡ ਮਨੋਵਿਗਿਆਨ ਕੀ ਹੈ ?
ਉੱਤਰ-ਖੇਡ ਮਨੋਵਿਗਿਆਨ ਸਿੱਖਿਆ ਅਤੇ ਪ੍ਰਯੋਗੀ ਕਿਰਿਆਵਾਂ ਦੁਆਰਾ ਐਥਲੈਟਿਕ, ਸਰੀਰਿਕ ਸਿੱਖਿਆ, ਮਨੋਰੰਗ ਅਤੇ ਕਸਰਤ ਨਾਲ ਸੰਬੰਧਿਤ ਲੋਕਾਂ ਦੇ ਵਿਵਹਾਰ ਵਿੱਚ ਪਰਿਵਰਤਨ ਲਿਆਉਂਦੀ ਹੈ ।
ਪ੍ਰਸ਼ਨ 2. ਮਨੋਵਿਗਿਆਨ ਦਾ ਅਰਥ ਲਿਖੋ ।
ਉੱਤਰ-ਵਿਅਕਤੀ ਦੇ ਵਿਵਹਾਰ ਉਸਦੀਆਂ ਪ੍ਰਤੀਕਿਰਿਆਵਾਂ ਤਰੀਕੇ ਅਤੇ ਸਿੱਖਣ ਦੇ ਤਰੀਕਿਆ ਦੇ ਅਧਿਐਨ ਮਨੋਵਿਗਿਆਨ ਕਹਿੰਦੇ ਹਨ ।
ਪ੍ਰਸ਼ਨ 3. ਕੇ. ਐੱਸ. ਬਨ ਦੀ ਪਰਿਭਾਸ਼ਾ ਲਿਖੋ ।
ਉੱਤਰ- ਖੇਡ ਮਨੋਵਿਗਿਆਨ ਸਰੀਰਕ ਸਿੱਖਿਆ ਦੇ ਲਈ ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜੋ ਮਨੁੱਖ ਦੀ ਸਰੀਰ ਯੋਗਤਾ ਨੂੰ ਖੇਡ-ਕੁਦ ਵਿੱਚ ਭਾਗ ਲੈਣ ਨਾਲ ਵਧਾਉਂਦੀ ਹੈ ।
ਪ੍ਰਸ਼ਨ 4. ਪ੍ਰੇਰਨਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
ਉੱਤਰ-ਪ੍ਰੇਰਨਾ ਦੇ ਤਰ੍ਹਾਂ ਦੀ ਹੁੰਦੀ ਹੈ-
1. ਅੰਦਰੂਨੀ ਪ੍ਰੇਰਨਾ, 2. ਬਾਹਰੀ ਪ੍ਰੇਰਨਾ
ਪ੍ਰਸਨ 5. ਕਰੁਕ ਅਤੇ ਸਟੇਲ ਦੀ ਪ੍ਰੇਰਨਾ ਦੀ ਪਰਿਭਾਸ਼ਾ ਲਿਖੋ ।
ਉੱਤਰ-ਪ੍ਰੇਰਨਾ ਇਸ ਤਰ੍ਹਾ ਪ੍ਰਭਾਵਿਤ ਕੀਤੀ ਜਾ ਸਕਦੀ ਹੈ ਕਿ ਕੋਈ ਹਾਲਾਤ ਜਿਨ੍ਹਾਂ ਨਾਲ ਸਾਨੂੰ ਕੰਮ ਕਰਨ ਲਈ ਸਭ ਅਤੇ ਤਾਕਤ ਮਿਲਦੀ ਹੈ ਉਸਨੂੰ ਪ੍ਰੇਰਨਾ ਕਹਿੰਦੇ ਹਨ ।
ਪ੍ਰਸ਼ਨ 6. ਮਨੋਵਿਗਿਆਨ ਦੀਆਂ ਕੋਈ ਚਾਰ ਸ਼ਾਖਾਵਾਂ ਦੇ ਨਾਂ ਲਿਖੋ ।
ਉੱਤਰ- 1.ਖੇਡ ਸੰਗਠਨ ਮਨੋਵਿਗਿਆਨ 2 ਵਿਕਸਿਤ ਮਨੋਵਿਗਿਆਨ
3. ਸਿਹਤ ਮਨੋਵਿਗਿਆਨ 4. ਸਿੱਖਿਆ ਮਨੋਵਿਗਿਆਨ ।
ਪ੍ਰਸ਼ਨ 7. ਕਰੁਕਸ ਅਤੇ ਸਟੇਨ ਦੇ ਅਨੁਸਾਰ ਪ੍ਰੇਰਨਾ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ ?
ਉੱਤਰ- ਪ੍ਰੇਰਨਾ ਉਹ ਹਾਲਤ ਹੈ ਜਿਹੜੀ ਸਾਡੀਆਂ ਕਿਰਿਆਵਾਂ ਵਿੱਚ ਦਮ ਭਰਦੀ ਹੈ । ਉਨ੍ਹਾਂ ਨੂੰ ਦਿਸ਼ਾ ਦਿੰਦੀ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
(Short Answer Type Questions)
ਪ੍ਰਸ਼ਨ 1 ਖੇਡ ਮਨੋਵਿਗਿਆਨ ਦਾ ਅਰਥ ਲਿਖੇ ।
ਉੱਤਰ- ਖੇਡ ਮਨੋਵਿਗਿਆਨ ਸ਼ਬਦ ਤਿੰਨ ਸ਼ਬਦਾਂ ਖੇਡ ਮਨੋ ਵਿਗਿਆਨ ਦੇ ਮੇਲ ਤੋਂ ਬਣਿਆ ਹੈ । ਖੇਡ ਤੋਂ ਭਾਵ ਖੇਡ ਅਤੇ ਖਿਡਾਰੀ ਹੈ, 'ਮਨੋ' ਤੋਂ ਭਾਵ 'ਵਿਹਾਰ' ਜਾ ਮਾਨਸਿਕ ਪ੍ਰਕਿਰਿਆ ਤੋਂ ਹੈ ਅਤੇ ਵਿਗਿਆਨ' ਤੋਂ ਭਾਵ ਅਧਿਐਨ ਕਰਨਾ ਤੋਂ ਹੈ । ਖੇਡ ਅਤੇ ਖਿਡਾਰੀਆਂ ਦੀਆਂ ਹਰਕਤਾ ਦੇ ਵਿਹਾਰਾਂ ਦਾ ਪ੍ਰਤੱਖ ਰੂਪ ਵਿੱਚ ਅਧਿਐਨ ਕਰਨਾ ਖੰਡ ਮਨੋਵਿਗਿਆਨ ਅਖਵਾਉਂਦਾ ਹੈ ।
ਪ੍ਰਸ਼ਨ 2. ਸਿੰਗਰ ਦੇ ਅਨੁਸਾਰ ਮਨੋਵਿਗਿਆਨ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ ?
ਉੱਤਰ- ਖੇਡ ਮਨੋਵਿਗਿਆਨ ਵਿੱਚ ਮਨੋਵਿਗਿਆਨ ਦੀਆਂ ਉਹ ਸਾਰੀਆਂ ਸ਼ਾਖਾਵਾਂ ਸ਼ਾਮਿਲ ਹੁੰਦੀਆਂ ਹਨ ਜਿਹੜੀ ਕਿਸੇ ਅਥਲੀਟ ਦੇ ਪ੍ਰਦਰਸ਼ਨ ਨੂੰ ਸਮਝਣ ਦੀ ਯੋਗਤਾ ਇਸ ਨੂੰ ਸੁਧਾਰਨ ਦੀ ਸਮਰੱਥਾ ਖੇਡਾਂ ਅਤੇ ਕਸਰਤਾ ਦੇ ਵੱਖ-ਵੱਖ ਪ੍ਰੋਗਰਾਮ ਤੋਂ ਹਾਸਲ ਤਜਰਬਿਆ ਦਾ ਸੁਖਾਵਾਂ ਮਨੋਵਿਗਿਆਨਿਕ ਲਾਭ ਲੈਣ ਦੀ ਸਾਡੀ ਕਾਬਲੀਅਤ ਨਾਲ ਜੁੜੀ ਹੈ ।
ਪ੍ਰਸ਼ਨ 3. ਮਨੋਵਿਗਿਆਨ ਦੇ ਕੋਈ ਦੇ ਮਹੱਤਵ ਲਿਖੋ ।
ਉੱਤਰ-ਖੇਡ ਮਨੋਵਿਗਿਆਨ ਰੀੜ੍ਹ ਦੀ ਹੱਡੀ ਵਾਂਗ ਖਿਡਾਰੀ ਦੀ ਪ੍ਰਫੋਰਮੈਂਸ ਨੂੰ ਸਫ਼ਲ ਬਣਾਉਣ ਲਈ ਦਿਸ਼ਾ ਨਿਰਦੇਸ਼ ਦਿੰਦਾ ਹੈ । ਖੇਡ ਮਨੋਵਿਗਿਆਨ ਦਾ ਸੰਬੰਧ ਬਾਇਓਮੈਕਨਿਕਸ ਕਿਨਜ਼ਿਆਲੋਜੀ ਸਪੋਰਟਸ ਫਿਜ਼ਿਆਲੋਜੀ ਸਪੋਰਟਸ ਮੈਡੀਸਨ ਵਿਸ਼ਿਆਂ ਨਾਲ ਹੈ, ਜਿਸ ਰਾਹੀਂ ਖਿਡਾਰੀਆਂ ਦੇ ਖੇਡ ਕੰਸਲਾ ਅਤੇ ਖੇਡ ਵਿਹਾਰਾਂ ਵਿੱਚ ਸੋਧ ਕਰਕੇ ਖਿਡਾਰੀ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਇਆ ਜਾ ਸਕਦਾ ਹੈ ।
ਪ੍ਰਸ਼ਨ 4. ਪ੍ਰੇਰਨਾ ਦੀਆਂ ਕਿਸਮਾਂ ਲਿਖੇ ।
ਉੱਤਰ-। ਅੰਦਰੂਨੀ ਜਾਂ ਕੁਦਰਤੀ ਪ੍ਰੇਰਨਾ
2. ਬਾਹਰੀ ਜਾਂ ਬਣਾਉਟੀ ਪ੍ਰੇਰਨਾ ।
1. ਅੰਦਰੂਨੀ ਜਾਂ ਕੁਦਰਤੀ ਪ੍ਰੇਰਨਾ-(ੳ) ਸਰੀਰਿਕ ਪ੍ਰੇਰਨਾ (ਅ) ਸਮਾਜਿਕ ਪ੍ਰੇਰਨਾ (ੲ) ਭਾਵਨਾਤਮਿਕ ਪ੍ਰੇਰਨਾ ਜੱਸ) ਕੁਦਰਤੀ ਪ੍ਰੇਰਨਾ ।
2. ਬਾਹਰੀ ਜਾਂ ਬਨਾਉਟੀ ਪ੍ਰੇਰਨਾ- (ੳ) ਇਨਾਮ (ਅ) ਸਜ਼ਾ (ੲ) ਮੁਕਾਬਲੇ (ਸ) ਇਮਤਿਹਾਨ ।
ਪ੍ਰਸ਼ਨ 1. ਖੇਡ ਮਨੋਵਿਗਿਆਨ ਸ਼ਬਦ ਕਿਹੜੇ ਤਿੰਨ ਸ਼ਬਦਾਂ ਦਾ ਮੇਲ ਹੈ ? (Discuss the meaning of sports psychology.)
ਉੱਤਰ- ਖੇਡ ਮਨੋਵਿਗਿਆਨ ਸ਼ਬਦ ਤਿੰਨ ਸ਼ਬਦਾਂ ਦਾ ਮੇਲ ਹੈ- ਖੇਡ 'ਮਨੇ ਅਤੇ ਵਿਗਿਆਨ । ਖੇਡ ਤੋਂ ਹੈ- ਖੇਡ ਅਤੇ ਖਿਡਾਰੀ, ਮਨੋ' ਤੋਂ ਭਾਵ ਹੈ- ਵਿਹਾਰ ਜਾਂ ਮਾਨਸਿਕ ਪ੍ਰਕਿਰਿਆ ਅਤੇ ਵਿਗਿਆਨ ਤੋਂ ਭਾਵ - ਅਧਿਐਨ ਕਰਨਾ ਭਾਵ ਖੇਡ ਅਤੇ ਖਿਡਾਰੀਆਂ ਦੀਆਂ ਹਰਕਤਾਂ ਦੇ ਵਿਹਾਰਾ ਦਾ ਪ੍ਰਤੱਖ ਰੂਪ ਵਿਚ ਅਧਿਐਨ ਕਰਨਾ ਮਨੋਵਿਗਿਆਨ ਅਖਵਾਉਂਦਾ ਹੈ ।
ਪ੍ਰਸ਼ਨ 2. ਖੇਡ ਮਨੋਵਿਗਿਆਨ ਦੀ ਪਰਿਭਾਸ਼ਾ ਲਿਖੋ । (Define Sports Psychology.)
ਉੱਤਰ-
ਖੇਡ ਮਨੋਵਿਗਿਆਨ ਦੀ ਪਰਿਭਾਸ਼ਾ
(Definition of Sports Psychology)
ਆਰ ਐੱਨ ਸਿੰਗਰ ਦੇ ਅਨੁਸਾਰ, "ਖੇਡ ਮਨੋਵਿਗਿਆਨ ਸਿੱਖਿਆ ਅਤੇ ਪ੍ਰਯੋਗੀ ਕਿਰਿਆਵਾਂ ਨਾਲ, ਐਥਲੈਨਿ ਸਰੀਰਕ ਸਿੱਖਿਆ ਮਨੋਰੰਜਨ ਤੇ ਕਸਰਤ ਦੇ ਨਾਲ ਸੰਬੰਧਿਤ ਲੋਕਾਂ ਦੇ ਵਿਵਹਾਰ ਵਿਚ ਤਬਦੀਲੀ ਲਿਆਉਂਦੀ ਹੈ ।
(According to R.N. Singer, "Sport Psychology is encompossing scholarly education and pracu activities associated with the understanding and influencing of related behaviour of people Athletics, Physical Education vigorous recreational activities and exercise.")
ਸ੍ਰੀ ਕੇ ਐੱਮ ਬਰਨ ਦੇ ਅਨੁਸਾਰ, ਖੇਡ ਮਨੋਵਿਗਿਆਨ ਸਰੀਰਕ ਸਿੱਖਿਆ ਦੇ ਲਈ ਮਨੋਵਿਗਿਆਨ ਦੀ ਉਹ ਸ਼ਾਹ ਹੈ ਜੇ ਮਨੁੱਖ ਦੀ ਸਰੀਰਕ ਯੋਗਤਾ ਨੂੰ ਖੇਡ ਕੁੱਦ ਵਿਚ ਭਾਗ ਲੈਣ ਨਾਲ ਵਧਾਉਂਦੀ ਹੈ । (According to K.M. Burn, "Sports Psychology for Physical Education is that branch of Psycholog
which deal with Physical fitness of an individual through his participation in games and Sports ਮਨੋਵਿਗਿਆਨ ਆਦਮੀ ਦੇ ਵਿਵਹਾਰ ਦਾ ਵਿਗਿਆਨ ਹੈ ਅਤੇ ਖੇਡ ਮਨੋਵਿਗਿਆਨ ਖਿਡਾਰੀ ਅਤੇ ਖਿਡਾਰਨਾਂ ਦੇ ਵਿਵਰ ਜਦੋਂ ਉਹ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹਨ ਉਸ ਸਮੇਂ ਉਨ੍ਹਾਂ ਦੇ ਵਿਵਹਾਰ ਦਾ ਅਧਿਐਨ ਹੈ । ਖੇਡ ਮਨੋਵਿਗਿਆਸ ਮਨੋਵਿਗਿਆਨ ਦੀ ਉਹ ਸਾਖਾ ਹੈ ਜਿਹੜੀ ਕਿ ਖੇਡ ਦੇ ਮੈਦਾਨ ਵਿਚ ਮਨੁੱਖੀ ਵਿਵਹਾਰ ਨਾਲ ਸੰਬੰਧਿਤ ਹੈ । ਮਨੋਵਿਗਿਆ ਇਕ ਵਿਸ਼ਾਲ ਵਿਸ਼ਾ ਹੈ । ਇਹ ਮਨੁੱਖ ਦੇ ਗਿਆਨ ਦੀਆਂ ਸਾਰੀਆ ਸ਼ਾਖਾਵਾਂ ਤੇ ਲਾਗੂ ਹੁੰਦਾ ਹੈ । ਸਾਡੀ ਹਰ ਇਕ ਕਿਰਿਆ ਮਨੋਵਿਗਿਆਨ ਦੁਆਰਾ ਨਿਸ਼ਚਿਤ ਕੀਤੀ ਜਾਂਦੀ ਹੈ ਜੋ ਕਿ ਮਨੁੱਖ ਦੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਸਹਾਇਤਾ ਕਰਦੇ ਹੈ । ਪਰ ਖੇਡ ਮਨੋਵਿਗਿਆਨ ਨਾਲ ਸਰੀਰਕ ਸਿੱਖਿਆ ਵਿਚ ਆਦਮੀ ਦੀ ਸਰੀਰਕ ਯੋਗਤਾ 'ਤੇ ਚਾਨਣਾ ਪਾਇਆ ਜਾਂਦਾ ਹੈ। ਖੇਡ ਮਨੋਵਿਗਿਆਨ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਸਰੀਰਕ ਅਤੇ ਮਾਨਸਿਕ ਯੋਗਤਾ ਖੇਡ ਕੁੰਦ ਨਾਲ ਹਾਸਿਲ ਕੀਤੀ ਜਾ ਸਕਦੀ ਹੈ, । ਇਸ ਲਈ ਖੇਡ ਮਨੋਵਿਗਿਆਨ ਦਾ ਸਰੀਰਕ ਸਿੱਖਿਆ ਵਿਚ ਬਹੁਤ ਵੱਡਾ ਰੋਲ ਹੈ ਜਿਸ ਨਾਲ ਆਦਮੀ ਦਾ ਬਹੁਪੱਖੀ ਵਿਕਾਸ ਹੋ ਸਕੇ। ਇਸ ਲਈ ਸਾਨੂੰ ਖੇਡ ਮਨੋਵਿਗਿਆਨ ਦਾ ਗਿਆਨ ਜਰੂਰ ਹਾਸਿਲ ਕਰਨਾ ਚਾਹੀਦਾ ਹੈ । ਇਸ ਨਾਲ ਖਿਡਾਰੀਆ ਦੇ ਵੱਖ-ਵੱਖ ਥਾਵਾਂ 'ਤੇ ਉਨ੍ਹਾਂ ਦੇ ਮਾਨਸਿਕ ਵਿਵਹਾਰ ਨੂੰ ਦੇਖਿਆ ਜਾ ਸਕਦਾ ਹੈ । ਕਰੈਟੀ ਦੇ ਅਨੁਸਾਰ ਖੇਡ ਮਨੋਵਿਗਿਆਨ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।
1 ਪ੍ਰਯੋਗਾਤਮਕ ਖੇਡ ਮਨੋਵਿਗਿਆਨ (Experimental sports Psychology)
2. ਵਿਦਿਅਕ ਖੇਡ ਮਨੋਵਿਗਿਆਨ (Educational sports Psychology)
3. ਕਲੀਨਿਕਲ ਖੇਡ ਮਨੋਵਿਗਿਆਨ(Clinical sports Psychology)।
ਪ੍ਰਯੋਗੀ ਖੇਡ ਮਨੋਵਿਗਿਆਨ ਵਿਚ ਖਿਡਾਰੀਆਂ ਦੇ ਖੇਡ ਦੇ ਪੱਧਰ ਨੂੰ ਉੱਚਾ ਕਰਨ ਦੀ ਖੋਜ ਕੀਤੀ ਜਾਂਦੀ ਹੈ । ਸਿੱਖਿਅਕ ਮਨੋਵਿਗਿਆਨ ਵਿਚ ਖਿਡਾਰੀਆਂ ਦੇ ਇਕ-ਦੂਜੇ ਦੇ ਸੰਬੰਧਾ ਬਾਰੇ ਜਾਣਿਆ ਜਾਂਦਾ ਹੈ । ਜਿਸ ਨਾਲ ਟੀਮ ਦਾ ਪ੍ਰਦਰਸਨ ਚੰਗਾ वे मधे ।
ਬਰਾਉਨ ਅਤੇ ਮੈਹੇਨੀ ਅਨੁਸਾਰ ਖੇਡਾਂ ਅਤੇ ਸਰੀਰਕ ਸਰਗਰਮੀਆਂ ਵਿੱਚ ਹਰ ਪੱਧਰ 'ਤੇ ਨਿਪੁੰਨਤਾ ਵਧਾਉਣ ਲਈ ਮਨੋਵਿਗਿਆਨਿਕ ਸਿਧਾਂਤਾ ਦੀ ਵਰਤੋਂ ਕਰਨਾ ਹੀ ਖੇਡ ਮਨੋਵਿਗਿਆਨ ਹੈ ।
(According to Brown and Mahoney, "The Sports Psychology is the application of psychological principles sports and physical activity at all level.")
ਖੇਡ ਮਨੋਵਿਗਿਆਨ ਦੇ ਯੂਰਪਨ ਸੰਘ ਦੇ ਅਨੁਸਾਰ ਖੇਡ ਮਨੋਵਿਗਿਆਨ ਖੇਡਾਂ ਦੇ ਮਾਨਸਿਕ ਆਧਾਰ ਕਾਰਜ ਅਤੇ ਪ੍ਰਭਾਵ ਦਾ ਅਧਿਐਨ ਹੈ ।
(According to European Union of Sports Psychology, "Sports Psychology is the study of the psychological basis processed and effect of sports.")
ਪ੍ਰਸ਼ਨ 3. ਖੇਡ ਮਨੋਵਿਗਿਆਨ ਦਾ ਆਧੁਨਿਕ ਯੁੱਗ ਵਿਚ ਕੀ ਮਹੱਤਵ ਹੈ ?
(What is the importance of Sports Psychology in modern age ?)
ਉੱਤਰ-ਖੇਡ ਮਨੋਵਿਗਿਆਨ ਦਾ ਆਧੁਨਿਕ ਯੁੱਗ ਵਿਚ ਬਹੁਤ ਮਹੱਤਵ ਹੈ । ਇਹ ਖਿਡਾਰੀ ਦੇ ਵਿਵਹਾਰ ਤੇ ਅਤੇ ਭਾਵਨਾਵਾਂ ਦਾ ਵਿਸ਼ਲੇਸ਼ਣ ਕਰਕੇ ਉਸ ਦੀ ਖੇਡ ਪ੍ਰਤਿਭਾ ਨਿਖਾਰਨ ਦਾ ਕੰਮ ਕਰਦਾ ਹੈ । ਇਸ ਰਾਹੀਂ ਮੁਕਾਬਲੇ ਦੌਰਾਨ ਅਤੇ ਅਭਿਆਸ ਦੌਰਾਨ ਖਿਡਾਰੀ ਦੇ ਮਨੋਬਲ ਨੂੰ ਡਿੱਗਣ ਤੋਂ ਬਚਾਇਆ ਜਾਦਾ ਹੈ । ਇਹ ਖਿਡਾਰੀ ਨੂੰ ਮਾਨਸਿਕ ਤੌਰ ਤੇ ਸਵੱਸਥ ਅਤੇ ਅਗਾਂਹਵਧੂ ਵਿਚਾਰਾਂ ਵਾਲਾ ਬਣਾਉਂਦਾ ਹੈ । ਖਿਡਾਰੀ ਦੇ ਮਨੋਬਲ ਵਿਚ ਵਾਧਾ ਹੋਣ ਤੇ ਉਸ ਦੀ ਫਿੱਟਨੈਸ ਅਤੇ ਕਾਰਜਸ਼ੀਲਤਾ ਵਿਕਸਿਤ ਹੁੰਦੀ ਹੈ । ਇਸ ਦਾ ਮੁੱਖ ਉਦੇਸ਼ ਮਾਨਸਿਕ ਤੰਦਰੁਸਤੀ ਵਿਹਾਰਾਂ ਵਿਚ ਦ੍ਰਿੜਤਾ ਅਤੇ ਭਾਵਨਾਵਾਂ ਨੂੰ ਕਾਬੂ ਵਿਚ ਰੱਖ ਕੇ ਖਿਡਾਰੀ ਦੇ ਪਰਦਰਸ਼ਨ ਨੂੰ ਵਧਾਉਣਾ ਹੈ।। ਇਸ ਵਿਸ਼ੇ ਦਾ ਸੰਬੰਧ ਬਾਇਓਮੈਕਨਿਕਸ, ਸਪੋਰਟਸ ਫਿਜ਼ਿਆਲੋਜੀ, ਕਿਜ਼ਿਆਲੋਜੀ ਸਪੋਰਟਸ ਮੈਡੀਸਨ ਵਿਸ਼ਿਆਂ ਨਾਲ ਹੈ, ਜਿਸ ਰਾਹੀਂ ਖਿਡਾਰੀਆ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਇਆ ਜਾ ਸਕਦਾ ਹੈ ਤਾਂ ਜੇ ਖਿਡਾਰੀਆ ਦੇ ਖੇਡ ਪ੍ਰਦਸ਼ਨ ਨੂੰ ਸੁਧਾਰਿਆ ਜਾ ਸਕਦਾ ਹੈ । ਅੱਜ ਖੇਡ ਮਨੋਵਿਗਿਆਨ ਦੇ ਸਿਧਾਂਤਾ ਰਾਹੀਂ ਮਿਹਨਤ ਕਰਕੇ ਹੀ ਖਿਡਾਰੀ ਇਤਿਹਾਸਕ ਰਿਕਾਰਡਾਂ ਨੂੰ ਤੋੜ ਸਕੇ ਹਨ ।
ਪ੍ਰਸ਼ਨ 4. ਪ੍ਰੇਰਨਾ ਕੀ ਹੈ ? ਪ੍ਰੇਰਨਾ ਦੇ ਸਰੋਤਾਂ ਦੀ ਵਿਆਖਿਆ ਕਰੋ । (What is motivation? Write its various sources.)
ਉੱਤਰ
ਪ੍ਰੇਰਨਾ ਦਾ ਅਰਥ
(Meaning of Motivation)
ਪ੍ਰੇਰਨਾ (Motivation)-ਪ੍ਰੇਰਨਾ ਤੋਂ ਮਤਲਬ ਵਿਦਿਆਰਥੀਆਂ ਦੀ ਸਿੱਖਣ ਦੀਆਂ ਕਿਰਿਆਵਾਂ ਵਿਚ ਰੁਚੀ ਪੈਦਾ ਕਰਨਾ ਅਤੇ ਉਹਨਾਂ ਨੂੰ ਉਤਸ਼ਾਹ ਦੇਣਾ ਹੈ । ਪ੍ਰੇਰਨਾ ਦੁਆਰਾ ਵਿਦਿਆਰਥੀ ਆਪਣੀ ਪੜ੍ਹਾਈ ਵਿਚ ਰੁਚੀ ਲੈਂਦਾ ਹੈ। ਖਿਡਾਰੀ ਖੇਡਣ ਵਿਚ ਰੁਚੀ ਲੈਂਦਾ ਹੈ, ਮਜ਼ਦੂਰ ਫੈਕਟਰੀ ਵਿਚ ਆਪਣੇ ਕੰਮ ਵਿਚ ਰੁਚੀ ਲੈਂਦਾ ਹੈ ਅਤੇ ਕਿਸਾਨ ਆਪਣੇ ਖੇਤਾਂ ਨੂੰ ਵਾਹੁਣ ਵਿਚ ਰੁਚੀ ਲੈਂਦਾ ਹੈ । ਸੱਚ ਤਾਂ ਇਹ ਹੈ ਕਿ ਪ੍ਰੇਰਨਾ ਵਿਚ ਇਸ ਸੰਸਾਰ ਦੀ ਚਾਲਕ ਸ਼ਕਤੀ (Motive force) ਹੈ
ਇਕ ਅਜਿਹੀ ਸ਼ਕਤੀ ਹੈ, ਜੋ ਮਨੁੱਖ ਨੂੰ ਕੰਮ ਕਰਨ ਲਈ ਉਤਸ਼ਾਹਿਤ ਕਰਦੀ ਹੈ । ਇਸੇ ਸ਼ਕਤੀ ਰਾਹੀਂ ਮਨੁੱਖ ਆਪ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਲਗਾਤਾਰ ਕੋਸ਼ਿਸ਼ ਕਰਦਾ ਹੈ ਅਤੇ ਆਖਰੀ ਰੂਪ ਵਿਚ ਇਹਨਾ ਦੀ ਪੂਰਤੀ ਕਰਨ - ਸਫਲਤਾ ਪ੍ਰਾਪਤ ਕਰਦਾ ਹੈ ।) ਪ੍ਰੇਰਨਾ ਦੀ ਪਰਿਭਾਸ਼ਾ (Definition)--ਮਾਰਗਨ ਅਤੇ ਕਿੰਗ ਦੇ ਅਨੁਸਾਰ, ' ਪ੍ਰੇਰਨਾ ਮਨੁੱਖ ਜਾਂ ਜਾਨਵਰ ਦੀ ਸਥਿ ਨੂੰ ਦਰਸਾਉਂਦਾ ਹੈ ਜੋ ਉਹ ਆਪਣੇ ਵਿਵਹਾਰ ਨਾਲ ਅੰਤਿਮ ਨਿਸ਼ਾਨੇ ਵੱਲ ਵੱਧਦਾ ਹੈ ।"
(According to Margan and King, "Motivation refers to state with in a person or animal derives behaviour toward some goal.")
ਕਰੁਕ ਅਤੇ ਸਟੇਲ ਅਨੁਸਾਰ " ਪ੍ਰੇਰਨਾ ਇਸ ਤਰ੍ਹਾਂ ਪ੍ਰਭਾਵਿਤ ਕੀਤੀ ਜਾ ਸਕਦੀ ਹੈ ਕਿ ਕੋਈ ਹਾਲਾਤ ਜਿਨ੍ਹਾਂ ਨਾਲ - ਕੰਮ ਕਰਨ ਲਈ ਸੇਧ ਅਤੇ ਤਾਕਤ ਮਿਲਦੀ ਹੈ ਉਸਨੂੰ ਪ੍ਰੇਰਨਾ ਕਹਿੰਦੇ ਹਨ ।"
(According to Crooks and Stain, "Motivation defined as any condition that might ener and direct our action.")
ਬੀ ਸੀ ਰਾਏ ਅਨੁਸਾਰ, 'ਪ੍ਰੇਰਨਾ ਇੱਕ ਮਨੋਵਿਗਿਆਨਿਕ ਅਤੇ ਸਰੀਰਕ ਹਾਲਤ ਹੈ ਜੋ ਸਾਨੂੰ ਆਪਣੀਆਂ ਕੋਸ਼ਿਸ਼ਾਂ ਕ ਰੱਖਣ ਵਿਚ ਮਦਦ ਕਰਦੀ ਹੈ ਤਾਂ ਕਿ ਅਸੀ ਜ਼ਰੂਰਤਾਂ ਪੂਰੀਆਂ ਕਰੀਏ ।''
(B.C. Rai, "Motivation is a Psychological and physical condition that causes one to exp efforts to satisfy needs and wants.") ਅਨੁਸਾਰ, ''ਪ੍ਰੇਰਨਾ ਇੱਕ ਆਦਮੀ ਦੀਆ ਕੋਸ਼ਿਸ਼ਾਂ ਅਤੇ ਸੇਧ ਦੀ ਤੀਬਰਤਾ ਹੈ ।"
(According to Sage, "The direction and intensity of one's efforts.")
ਪੀ.ਟੀ. ਜੰਗ ਅਨੁਸਾਰ, "ਪ੍ਰੇਰਨਾ ਅੱਗੇ ਵੱਧ ਰਹੀ ਕਿਰਿਆ ਨੂੰ ਜਾਗ੍ਰਿਤ ਕਰਨਾ ਅਤੇ ਉਸ ਕਿਰਿਆ ਨੂੰ ਆਦਰਸ਼
ਵਿਚ ਕ੍ਰਮਬੱਧ ਕਰਨ ਦਾ ਇਕ ਤਰੀਕਾ ਹੈ ।"
P.T. Young. "Motivation is the process arousing action, sustaining the activity in proges and regulating the pattern of activity.") ਉੱਪਰ ਦਿੱਤੀਆ ਪਰਿਭਾਸ਼ਾਵਾਂ ਤੇ ਹੇਠਾਂ ਲਿਖੀਆਂ ਗੱਲਾਂ ਸਾਫ਼ ਹੁੰਦੀਆਂ ਹਨ-
1. ਪ੍ਰੇਰਨਾ ਮਨੁੱਖ ਦੇ ਮਨੋਵਿਗਿਆਨਿਕ ਅਤੇ ਸਰੀਰਕ ਹਾਲਾਤ ਹਨ ।
2. ਇਸ ਵਿੱਚ ਆਦਮੀ ਦੀਆਂ ਜ਼ਰੂਰਤਾਂ ਤੇ ਇੱਛਾਵਾਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।
3. ਪ੍ਰੇਰਨਾ ਆਦਮੀ ਦਾ ਉਹ ਵਿਵਹਾਰ ਹੈ ਜੋ ਉਸ ਨੂੰ ਆਪਣਾ ਅੰਤਮ ਨਿਸ਼ਾਨਾ ਪੂਰਾ ਕਰਨ ਲਈ ਮਜਬੂਰ चै।
4. ਪ੍ਰੇਰਿਤ ਆਦਮੀ ਆਪਣਾ ਟੀਚਾ ਅਤੇ ਉਦੇਸ਼ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ।
ਸਿੱਖਣ ਦੀ ਪ੍ਰਕਿਰਿਆ ਦੀ ਪ੍ਰਭਾਵਸ਼ਾਲੀ ਵਿਵਸਥਾ ਵਿਚ ਪ੍ਰੇਰਨਾ ਇਕ ਕੇਂਦਰੀ ਤੱਤ ਹੈ ਹਰ ਪ੍ਰਕਾਰ ਦੇ ਸਿੱਖਣ ਜਿਹ
ਕੋਈ ਨਾ ਕੋਈ ਪ੍ਰੇਰਨਾ ਜ਼ਰੂਰ ਹੁੰਦੀ ਹੈ । "Motivation is the central factor in the effective management of the process of learning, so type of motivation must be present in learning."
'ਪ੍ਰੇਰਨਾ ਵਿਹਾਰਾਂ ਦੀ ਦਿਸ਼ਾ ਅਤੇ ਤੀਬਰਤਾ ਨੂੰ ਕਿਹਾ ਜਾਂਦਾ ਹੈ ।`
"Motivation is direction and intensity of behaviour."
ਪ੍ਰਸ਼ਨ 5. ਖੇਡ ਮਨੋਵਿਗਿਆਨ ਦੀਆਂ ਸ਼ਾਖਾਵਾਂ ਦੇ ਨਾਂ ਲਿਖੋ ।
(Write the branches of sports psychology.)
ਉੱਤਰ-ਖੇਡ ਮਨੋਵਿਗਿਆਨ ਦੀਆਂ ਸ਼ਾਖਾਵਾਂ-
1. ਸਮਾਜ ਅਤੇ ਗਰੁੱਪ ਮਨੋਵਿਗਿਆਨ (Social and Group Psychology)
2. ਖੇਡ ਸੰਗਠਨ ਮਨੋਵਿਗਿਆਨ(Sports Organisation Psychology)
3. ਕਸਰਤ ਮਨੋਵਿਗਿਆਨ(Exercise Psychology)
4 . ਵਿਕਾਸ ਮਨੋਵਿਗਿਆਨ(Development Psychology)
5. ਵਿਦਿਅਕ ਮਨੋਵਿਗਿਆਨ(Educational Psychology)
6. ਸਿਹਤ ਮਨੋਵਿਗਿਆਨ (Health Psychology)
7. ਮੈਡੀਕਲ ਅਤੇ ਕਲੀਨਿਕਲ ਮਨੋਵਿਗਿਆਨ (Medical And Clinical Psychology)
-ਐਲੀਜਾਬੈਥ ਅਤੇ ਰ
-Elizabeth and D
ਪ੍ਰਸ਼ਨ 5. ਖੇਡ ਮਨੋਵਿਗਿਆਨ ਦੀਆਂ ਸ਼ਾਖਾਵਾਂ ਦੇ ਨਾਂ ਲਿਖੋ । (Write the branches of sports psychology.)
ਉੱਤਰ-ਖੇਡ ਮਨੋਵਿਗਿਆਨ ਦੀਆਂ ਸ਼ਾਖਾਵਾਂ-
1. ਸਮਾਜ ਅਤੇ ਗਰੁੱਪ ਮਨੋਵਿਗਿਆਨ (Social and Group Psycho
2. ਖੇਡ ਸੰਗਠਨ ਮਨੋਵਿਗਿਆਨ (Sports Organisation Psycholog
3. ਕਸਰਤ ਮਨੋਵਿਗਿਆਨ (Exercise Psychology)
4. ਸਿੱਖਿਆ ਮਨੋਵਿਗਿਆਨ (Educational Psychology)
5. ਵਿਕਸਿਤ ਮਨੋਵਿਗਿਆਨ (Development Psychology)
6. ਸਿਹਤ ਮਨੋਵਿਗਿਆਨ (Health Psychology)
7. ਚਿਕਿਤਸਾ ਅਤੇ ਕਲੀਨਿਕਲ ਮਨੋਵਿਗਿਆਨ (Medical And Clini
ਪ੍ਰਸ਼ਨ 6. ਖੇਡ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਨ ਵਾਲੇ ਮਨੋਵਿਗਿਆਨਿਕ ਤੱਤਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿਓ ।
(Write the method in performance of sports.)
ਉੱਤਰ-ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਬਹੁਤ ਸਾਰੇ ਤਿੰਨ-ਤਿੰਨ ਸਾਧਨ ਹਨ, ਜਿਨ੍ਹਾਂ ਵਿਚੋਂ ਕੁੱਝ ਇਸ ਤਰ੍ਹਾਂ ਹਨ-
1. ਨੇਤਾ ਜਾਂ ਕੈਪਟਨ ਦੀ ਚੋਣ (Selection of Captain or Leader)-ਨੇਤਾ ਜਾਂ ਕੈਪਟਨ ਆਦਿ ਦੀ ਚੋਣ ਨਾਲ ਖਿਡਾਰੀਆ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਾ ਅਨੁਭਵ ਹੁੰਦਾ ਹੈ । ਉਨ੍ਹਾਂ ਨੂੰ ਆਪਣੀਆਂ ਯੋਗਤਾਵਾਂ ਵਿਖਾਉਣ ਦਾ ਮੌਕਾ ਮਿਲਦਾ ਹੈ ਅਤੇ ਸਰੀਰਕ ਕਿਰਿਆਵਾ ਤੇ ਖੇਡਾਂ ਵਿਚ ਉਚੇਰਾ ਸਥਾਨ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੁੰਦੀ ਹੈ । ਸਰੀਰਕ ਸਿੱਖਿਆ ਦੇ ਅਧਿਆਪਕ ਜਾਂ ਕੋਚ ਆਦਿ ਨੂੰ ਇਸ ਤਰ੍ਹਾਂ ਦੀਆ ਗੱਲਾ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਬਹੁਤੀ ਜ਼ਿਆਦਾ ਪ੍ਰਸੰਸਾ ਵੀ ਹਾਨੀਕਾਰਕ ਹੁੰਦੀ ਹੈ ਕਿਉਂਕਿ ਕੁੱਝ ਖਿਡਾਰੀ ਇਸ ਕਾਰਨ ਹੰਕਾਰ ਵਿਚ ਆ ਜਾਦੇ ਹਨ ਅਤੇ ਉਨ੍ਹਾਂ ਦੇ ਵਤੀਰੇ ਵਿਚ ਰੁੱਖਾਪਨ ਆ ਜਾਂਦਾ ਹੈ, ਜਿਸ ਕਰਕੇ ਉਹ ਆਪਣੇ ਲਈ ਹਮੇਸ਼ਾ ਵੱਡੇ ਅਹੁਦੇ ਦੀ ਖਾਹਿਸ ਰੱਖਣ ਲੱਗ ਪੈਂਦੇ ਹਨ । ਨਤੀਜੇ ਵਜੋਂ ਖਿਡਾਰੀਆ ਨੂੰ ਆਪਣੀ ਯੋਗਤਾ ਅਤੇ ਕਾਬਲੀਅਤ ਵਿਖਾਉਣ ਦਾ ਮੌਕਾ ਨਹੀਂ ਮਿਲਦਾ । ਜੇਕਰ ਇਸ ਤਰ੍ਹਾਂ ਦੀ ਆਜ਼ਾਦੀ ਦਿੱਤੀ ਜਾਵੇ ਤਾਂ ਇਸ ਦੇ ਨਾਲ-ਨਾਲ ਇਸ ਗੱਲ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਇਸ ਆਜ਼ਾਦੀ ਦੀ ਗਲਤ ਵਰਤੋਂ ਨਾ ਹੋ ਸਕੇ ਜਿਸ ਕਾਰਨ ਦੁਸਰੇ ਖਿਡਾਰੀਆਂ ਵਾਸਤੇ ਉਹ ਮੁਸੀਬਤ ਦਾ ਕਾਰਨ ਬਣੇ ।
2. ਪ੍ਰੇਰਨਾ (Motivation)-ਖੇਡ ਨਿਪੁੰਨਤਾ ਵਿਚ ਪ੍ਰੇਰਨਾ ਦਾ ਬਹੁਤ ਹੀ ਜਰੂਰੀ ਅਤੇ ਮਹੱਤਵਪੂਰਨ ਸਥਾਨ ਮੰਨਿਆ ਜਾ ਸਕਦਾ ਹੈ । ਖਿਡਾਰੀ ਜਿੰਨੀ ਦੇਰ ਤਕ ਪ੍ਰੇਰਿਤ ਨਹੀਂ ਹੁੰਦਾ ਤਦ ਤਕ ਉਹ ਕੁੱਝ ਸਿੱਖਣ ਦੇ ਕਾਬਲ ਨਹੀਂ ਹੋ ਸਕਦਾ ਅਤੇ ਨਾ ਹੀ ਉਸ ਵਿਚ ਕੁੱਝ ਸਿੱਖਣ ਲਈ ਸ਼ੱਕ ਹੀ ਪੈਦਾ ਹੁੰਦਾ ਹੈ । ਖੇਡਾਂ ਪ੍ਰਤੀ ਬੱਚਿਆਂ ਵਿਚ ਪ੍ਰੇਮ ਪੈਦਾ ਕਰਨ ਲਈ ਪ੍ਰੇਰਨਾ ਬਹੁਤ ਵੱਡਮੁੱਲਾ ਹਿੱਸਾ ਪਾਉਂਦੀ ਹੈ । ਇਹ ਖਿਡਾਰੀਆ ਅੰਦਰ ਕਈ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਜਾਗ੍ਰਿਤ ਕਰਦੀ ਹੈ । ਇਨ੍ਹਾਂ ਮੰਜ਼ਿਲਾਂ ਜਾਂ ਆਦਰਸ਼ਾਂ ਦੀ ਪ੍ਰਾਪਤੀ ਵਾਸਤੇ ਖਿਡਾਰੀ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਿਲਾ ਅੋਕੜਾ ਅਤੇ ਕਠਿਨਾਈਆਂ ਨੂੰ ਸਹਾਰਦਾ ਹੈ । ਇਨ੍ਹਾਂ ਵਿਚੋਂ ਕੁੱਝ ਇਹ ਹਨ-
(1) ਖਿਡਾਰੀ ਦਾ ਆਪਣੀ ਸਿਹਤ, ਸਰੀਰ ਅਤੇ ਤੰਦਰੁਸਤੀ ਨੂੰ ਕਾਇਮ ਰੱਖਣਾ ।
(2) ਲੀਡਰੀਸਿਪ ਦੀ ਪ੍ਰਾਪਤੀ ਵਾਸਤੇ ਜਿਵੇਂ ਟੀਮ ਦਾ ਕੈਪਟਨ ਬਣਨਾ ਜਾ ਕੋਈ ਹੋਰ ਅਗਵਾਈ ਕਰਨਾ, ਜਿਨ੍ਹਾਂ ਰਾਹੀਂ ਉਨ੍ਹਾਂ ਦੇ ਅੰਦਰਲੇ ਜਜ਼ਬਾਤਾਂ ਨੂੰ ਆਰਾਮ ਅਤੇ ਚੈਨ ਮਿਲਦਾ ਹੈ ।
(3) ਇਨਾਮ (ਪੁਰਸਕਾਰ). ਤਰੱਕੀ, ਅਹੁਦੇ ਜਾ ਇਸ ਤਰ੍ਹਾਂ ਦੇ ਹੋਰ ਉਦੇਸ਼ਾਂ ਵਾਸਤੇ ਪ੍ਰੇਰਨਾ ਖਿਡਾਰੀਆਂ ਅੰਦਰ ਆਪਣੇ ਖੇਡ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸੁਧਾਰਨ ਵਿਚ ਤਾਂ ਮਦਦ ਦਿੰਦੀ ਹੀ ਹੈ, ਇਸ ਦੇ ਨਾਲ- ਨਾਲ ਖਿਡਾਰੀ ਅੰਦਰ ਆਏ ਦੇਸਾਂ, ਕਮੀਆ ਅਤੇ ਘਾਟਾਂ ਨੂੰ ਦੂਰ ਕਰਨ ਵਿਚ ਵੀ ਬਹੁਤ ਸਹਾਇਤਾ ਕਰਦੀ ਹੈ।
ਹੌਂਸਲਾ, ਬਹਾਦਰੀ, ਨਿਡਰਤਾ ਅਤੇ ਆਪਾ ਵਾਰਨ ਦੇ ਗੁਣ ਵਿਅਕਤੀ ਜਾਂ ਖਿਡਾਰੀ ਅੰਦਰ ਕਿਸੇ ਨਾ ਕਿਸੇ ਵਿਸ਼ੇਸ਼ ਪ੍ਰੇਰਨਾ ਦੁਆਰਾ ਹੀ ਆਉਂਦੇ ਹਨ ਅਤੇ ਉਸ ਅੰਦਰ ਛੋਟੇ-ਵੱਡੇ, ਊਚ-ਨੀਚ, ਅਮੀਰ-ਗਰੀਬ ਆਦਿ ਕਿਸੇ ਪ੍ਰਕਾਰ ਦਾ ਵਿਤਕਰਾ ਪੈਦਾ ਨਹੀਂ ਹੁੰਦਾ । ਮਨ ਦੀ ਸ਼ਾਂਤੀ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਖਿਡਾਰੀ ਪ੍ਰੇਰਨਾ ਦੇ ਇਨ੍ਹਾਂ ਸਮਿਆਂ ਦੀ ਭਰਪੂਰ ਸੁਵਰਤੋਂ ਕਰਦਾ ਹੈ । ਇਸ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ਖੇਡ ਨਿਪੁੰਨਤਾ ਲਈ ਪ੍ਰੇਰਨਾ ਦੀ ਭੂਮਿਕਾ ਬਹੁਤ ਮਹੱਤਵਪੂਰਨ, ਜ਼ਰੂਰੀ ਅਤੇ ਲਾਭਦਾਇਕ ਹੈ ।
3. ਸਰੀਰਕ ਸਿੱਖਿਆ ਦੇ ਅਧਿਆਪਕ ਦਾ ਵਿਅਕਤੀਤਵ ਅਤੇ ਆਚਰਨ (Personality and character of Physical Education Teacher)- ਆਚਰਨ ਬਹੁਤ ਵੱਡਾ ਪ੍ਰੇਰਨਾ ਦਾ ਸੋਮਾ ਹੈ । ਇਸ ਕਰਕੇ ਜਿੱਥੇ ਖਿਡਾਰੀ ਦਾ ਆਚਰਨ ਬਣਾਉਣਾ ਹੋਵੇ, ਉੱਥੇ ਸਰੀਰਕ ਸਿੱਖਿਆ ਦੇ ਅਧਿਆਪਕ ਦੇ ਆਪਣੇ ਚਾਲ-ਚਲਣ ਜਾਂ ਆਚਰਨ ਦਾ ਪ੍ਰੇਰਨਾ ਵਿਚ ਬਹੁਤ ਮਹੱਤਵ ਹੈ। ਅਧਿਆਪਕ ਦਾ ਆਚਰਨ ਖਿਡਾਰੀਆਂ ਵਾਸਤੇ ਮਾਰਗ ਦਰਸਕ ਹੁੰਦਾ ਹੈ । ਜਿਸ ਪ੍ਰਕਾਰ ਦੇ ਗੁਣ ਜਾਂ ਦੇਸ਼ ਅਧਿਆਪਕ ਵਿਚ ਹੋਣਗੇ, ਉਸੇ ਤਰ੍ਹਾਂ ਦੇ ਗੁਣ ਅਤੇ ਦੇਸ਼ ਖਿਡਾਰੀ ਵੀ ਗ੍ਰਹਿਣ ਕਰ ਲੈਂਦੇ ਹਨ । ਕੋਚਾ ਜਾ ਸਰੀਰਕ ਸਿੱਖਿਆ ਦੇ ਅਧਿਆਪਕਾਂ ਅੰਦਰ ਇਨ੍ਹਾਂ ਚੀਜ਼ਾਂ ਦਾ ਖ਼ਿਆਲ ਰੱਖਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ, ਤਾਂ ਕਿ ਉਹ ਖਿਡਾਰੀਆਂ ਸਾਹਮਣੇ ਇਕ ਮਿਸਾਲ ਬਣ ਕੇ ਪੇਸ਼ ਹੋਣ ਅਤੇ ਖਿਡਾਰੀਆਂ ਲਈ ਪ੍ਰੇਰਨਾ ਦਾ ਸੋਮਾ ਹੋਣ ।
4. ਸਰੀਰਕ ਸਿੱਖਿਆ ਦੇ ਅਧਿਆਪਕ ਦੁਆਰਾ ਪ੍ਰਸੰਸਾ (Appreciation by Physical Education Teacher)- ਉਂਞ ਤਾਂ ਹਰ ਇਕ ਆਦਮੀ ਆਪਣੀ ਪ੍ਰਸੰਸਾ ਸੁਣਨ ਦਾ ਆਦੀ ਹੁੰਦਾ ਹੈ, ਪਰੰਤੂ ਖਿਡਾਰੀਆ ਨੂੰ ਸਰੀਰਕ ਸਿੱਖਿਆ ਦੇ ਅਧਿਆਪਕਾਂ ਰਾਹੀਂ ਆਖੇ ਗਏ ਸ਼ਬਦ ਜੇਕਰ ਪ੍ਰਸੰਨਤਾ ਦੇ ਹੋਣ, ਤਾਂ ਖਿਡਾਰੀ ਲਈ ਬਹੁਤ ਪ੍ਰੇਰਨਾਦਾਇਕ ਹੁੰਦੇ। ਹਨ । ਇਸ ਲਈ ਸਰੀਰਕ ਸਿੱਖਿਆ ਦੇ ਅਧਿਆਪਕ ਅਤੇ ਕੋਚ ਦਾ ਇਹ ਫ਼ਰਜ਼ ਬਣ ਜਾਂਦਾ ਹੈ ਕਿ ਖਿਡਾਰੀਆਂ ਦਾ ਮਨੋਬਲ ਉੱਚਾ ਚੁੱਕਣ ਵਾਸਤੇ ਅਤੇ ਚੰਗੀ ਖੇਡ ਵਾਸਤੇ ਉਨ੍ਹਾਂ ਦੁਆਰਾ ਖੇਡ ਵਿਚ ਕੀਤੇ ਗਏ ਯਤਨਾਂ ਪ੍ਰਸੰਸਾ ਜ਼ਰੂਰ ਕਰੇ, ਪਰੰਤੂ ਪ੍ਰਸੰਸਾ ਬਹੁਤ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ, ਤਾਂ ਕਿ ਖਿਡਾਰੀ ਬਹੁਤ ਜ਼ਿਆਦਾ ਹੰਕਾਰ ਜਾਂ ਫੂਕ ਵਿਚ ਨਾ ਆ ਜਾਵੇ ਅਤੇ ਆਪਣੇ ਬਰਾਬਰ ਕਿਸੇ ਨੂੰ ਨਾ ਸਮਝੇ । ਇਸ ਤਰ੍ਹਾਂ ਉਹ ਖਿਡਾਰੀ ਨਿਪੁੰਨਤਾ ਗੁਆ ਬੈਠਦਾ ਹੈ ।
5. ਠੀਕ ਤਰ੍ਹਾਂ ਉਲੀਕਿਆ ਹੋਇਆ ਖੇਡ ਮੈਦਾਨ ਤੇ ਸਹੀ ਪੱਧਰ ਦਾ ਸਾਮਾਨ (Properly marked play ground and standard Equipments) - ਖਿਡਾਰੀਆਂ ਦੀ ਪ੍ਰੇਰਨਾ ਵਾਸਤੇ ਇਸ ਗੱਲ ਦਾ ਵੀ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਖਿਡਾਰੀਆਂ ਦੁਆਰਾ ਵਰਤਿਆ ਜਾਣ ਵਾਲਾ ਸਾਜ਼-ਸਾਮਾਨ ਅਤੇ ਮੈਦਾਨ ਆਦਿ ਬਹੁਤ ਹੀ ਵਧੀਆ ਕਿਸਮ ਦਾ ਹੋਵੇ ਤਾਂ ਕਿ ਖਿਡਾਰੀਆਂ ਵਿਚ ਉਸ ਪ੍ਰਤੀ ਖਿੱਚ ਹੋਵੇ ਅਤੇ ਖੇਡ ਦੇ ਮੈਦਾਨ ਜਾਂ ਗਰਾਉ॥ ਆਦਿ ਦੀ ਮਾਰਕਿੰਗ ਵੀ ਠੀਕ ਪ੍ਰਕਾਰ ਨਾਲ ਹੋਈ ਹੋਣੀ ਚਾਹੀਦੀ ਹੈ । ਸਜੇ ਸ਼ਿੰਗਾਰੇ ਮੈਦਾਨ ਜਾਂ ਉਪਕਰ ਖਿਡਾਰੀ ਨੂੰ ਖੇਡਣ ਲਈ ਪ੍ਰੇਰਿਤ ਕਰਦੇ ਹਨ ਅਤੇ ਉਸ ਦਾ ਮਨ ਆਪ-ਮੁਹਾਰੇ ਖੇਡਣ ਨੂੰ ਕਰਨ ਲੱਗ ਪੈਂਦਾ ਹੈ।
6. ਚੰਗਾ ਵਿਖਾਵਾ (ਪ੍ਰਦਰਸ਼ਨ) (Good Demonstration)—ਕੋਚ ਜਾਂ ਸਰੀਰਕ ਸਿੱਖਿਆ ਦੇ ਅਧਿਆਪਕ ਆਪਣੇ ਖਿਡਾਰੀਆਂ ਲਈ ਇਕ ਨਮੂਨੇ ਦੇ ਤੌਰ 'ਤੇ ਕੰਮ ਕਰਦੇ ਹਨ ਅਤੇ ਖਿਡਾਰੀ ਉਨ੍ਹਾਂ ਦੀ ਨਕਲ ਕਰਦੇ ਹਨ ।ਇ ਕਰਕੇ ਇਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਕਿ ਖੇਡਾਂ ਨੂੰ ਸਿਖਾਉਣ ਵਾਲੇ ਵਿਅਕਤੀਆਂ ਦਾ ਕਿਸੇ ਖੇਡ ਨੂੰ ਖੇਡ ਕੇ ਵਿਖਾਉਣ ਦਾ ਢੰਗ ਬਹੁਤ ਚੰਗੀ ਕਿਸਮ ਦਾ ਹੋਵੇ ਅਤੇ ਉਚੇਰੇ ਮਿਆਰ ਦਾ ਹੋਵੇ । ਇਸ ਤਰ੍ਹਾਂ ਚੰਗਾ ਵਿਖਾਣ ਜੋ ਅਧਿਆਪਕ ਕਰਕੇ ਵਿਖਾਉਂਦਾ ਹੈ। ਖਿਡਾਰੀਆਂ ਲਈ ਪ੍ਰੇਰਨਾਦਾਇਕ ਹੁੰਦਾ ਹੈ ।
7. ਵਾਤਾਵਰਨ (Environment)-ਚੰਗੇ ਖਿਡਾਰੀ ਪੈਦਾ ਕਰਨ ਲਈ ਖਿਡਾਰੀਆਂ ਨੂੰ ਵਧੀਆ ਵਾਤਾਵਰਨ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਕਿ ਖਿਡਾਰੀਆ ਦਾ ਧਿਆਨ ਖੇਡਾਂ ਵਿਚ ਲੱਗਿਆ ਰਹੇ । ਸਿਹਤਮੰਦ ਵਾਤਾਵਰਨ ਰੋਗਾ ਦੀ ਰੋਕਥਾਮ, ਵਿਅਕਤੀਗਤ ਅਤੇ ਸਮਾਜ ਦੇ ਸਿਹਤ ਨੂੰ ਉਤਸ਼ਾਹਿਤ ਕਰਨ ਵਿਚ ਸਹਾਇਕ ਸਿੱਟਾ ਹੁੰਦਾ ਹੈ ।
8. ਚੰਗੇ ਟੂਰਨਾਮੈਂਟ ਅਤੇ ਮੁਕਾਬਲੇ (Healthy tournaments and Competitions)-ਮੁਕਾਬਲੇ ਜਾ ਮੈਚ ਆਦਿ ਦੁਆਰਾ ਵੀ ਖਿਡਾਰੀਆਂ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ, ਉਹ ਇਨ੍ਹਾਂ ਨੂੰ ਵਿਖਾ ਕੇ ਨਵੀਂ ਤੋਂ ਨਵੀਂ ਕਲਾ ਸਿੱਖਣ ਲਈ ਉਤਸ਼ਾਹਿਤ ਹੁੰਦੇ ਹਨ ਅਤੇ ਖਿਡਾਰੀਆਂ ਅੰਦਰ ਆਪਣੇ ਤੋਂ ਚੰਗੇ ਖਿਡਾਰੀਆਂ ਵਰਗੇ ਗੁਣ ਪੈਦਾ ਕਰਨ ਦੀ ਭਾਵਨਾ ਜਨਮ ਲੈਂਦੀ ਹੈ । ਇਸ ਲਈ ਖਿਡਾਰੀਆਂ ਦੀ ਖੇਡ ਨਿਪੁੰਨਤਾ ਵਧਾਉਣ ਵਾਸਤੇ ਉਨ੍ਹਾਂ ਨੂੰ ਚੰਗੇ ਚੰਗੇ ਖੇਡ ਮੁਕਾਬਲੇ ਵੇਖਣ ਦੇ ਭਰਪੂਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ ।
9. ਜਿੱਤਾਂ ਜਾਂ ਕਾਮਯਾਬੀਆਂ ਦਾ ਰਿਕਾਰਡ (Record of Success and Achievements)ਖਿਡਾਰੀਆ ਦੇ ਖੇਡ ਵਿਚ ਨਿਪੁੰਨਤਾ ਲਿਆਉਣ ਵਾਸਤੇ ਜੇਕਰ ਉਨ੍ਹਾਂ ਦੀਆਂ ਜਿੱਤਾਂ, ਉਨ੍ਹਾਂ ਦੀਆਂ ਕਾਮਯਾਬੀਆਂ ਆਦਿ ਦਾ ਇਕ ਰਿਕਾਰਡ ਠੀਕ ਤਰੀਕੇ ਨਾਲ ਤਿਆਰ ਕੀਤਾ ਜਾਵੇ ਅਤੇ ਉਸ ਰਿਕਾਰਡ ਨੂੰ ਦੂਜੇ ਖਿਡਾਰੀਆ ਦੇ ਵੇਖਣ ਵਾਸਤੇ ਉੱਚਿਤ ਸਥਾਨ 'ਤੇ ਰੱਖਿਆ ਜਾਵੇ, ਤਾਂ ਇਸ ਨਾਲ ਵੀ ਖਿਡਾਰੀਆਂ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਅਤੇ ਖਿਡਾਰੀ ਇਸ ਰਿਕਾਰਡ ਵਿਚ ਆਪਣਾ ਨਾਂ ਸ਼ਾਮਿਲ ਕਰਨ ਲਈ ਖੇਡਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ ।
10. ਖਿਡਾਰੀਆਂ ਨੂੰ ਚੰਗੇ ਇਨਾਮ ਦੇਣਾ (Presentation of good awards to the players)—ਖੇਡ ਵਿਚ ਨਿਪੁੰਨਤਾ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਉਨ੍ਹਾਂ ਦੀ ਜਿੱਤ, ਕਾਮਯਾਬੀ ਜਾਂ ਸਫਲਤਾ ਉੱਤੇ ਪ੍ਰੇਰਨਾ ਦੇਣ ਲਈ ਜਾ ਉਤਸਾਹਿਤ ਕਰਨ ਲਈ ਕਈ ਤਰ੍ਹਾਂ ਦੇ ਇਨਾਮ ਦਿੱਤੇ ਜਾਣੇ ਚਾਹੀਦੇ ਹਨ, ਜਿਹੜੇ ਕਿ ਇਸ ਤਰ੍ਹਾਂ ਦੇ ਹੋ ਸਕਦੇ ਹਨ:-
1.ਕੱਪ ਅਤੇ ਸ਼ੀਲਡਾਂ(Cups and Shields)
2. ਸਰਟੀਫਿਕੇਟ(Certificates)
3. ਨਕਦ ਪੁਰਸਕਾਰ(Cash Awards)
4. ਕੰਮ ਆਉਣ ਵਾਲੀਆਂ ਚੀਜ਼ਾਂ (Utility Prizes)
5. ਲੈਟਰ ਕਰੈਸਟ (Letter Crest)
6. ਬੈਜ (Badges)
7. ਤਰੱਕੀਆਂ (Promotions)
8. ਆਨਰ ਬੋਰਡ (Honour Boards)
9. ਰੇਡੀਓ ਜਾਂ ਟੈਲੀਵਿਜ਼ਨ 'ਤੇ ਇੰਟਰਵਿਊ) (Interview on Radio or Television)
10. ਸੋਵੀਨੀਅਰ (Souvenir)
11. ਮੈਡਲ (Medals)
12. ਅਵਾਰਡ (Awards) ਜਿਵੇਂ ਅਰਜਨ ਅਵਾਰਡ ਜਾਂ ਪਦਮ ਸ੍ਰੀ ਅਵਾਰਡ
13. ਨੌਕਰੀਆਂ (Jobs)
14. ਖਿਡਾਰੀਆਂ ਦੀ ਗ੍ਰੇਡਿੰਗ (Grading of the Players)—ਖਿਡਾਰੀਆਂ ਦੀ ਖੇਡ ਨਿਪੁੰਨਤਾ ਅਨੁਸਾਰ ਗ੍ਰੇਡਿੰਗ ਕੀਤੀ ਜਾਣੀ ਚਾਹੀਦੀ ਹੈ । ਇਹ ਦੋ ਤਰ੍ਹਾਂ ਦੀ ਹੋ ਸਕਦੀ ਹੈ । ਇਕ ਤਾਂ ਖੇਡਾਂ ਵਿਚ ਦਿਖਾਏ ਗਏ ਕਰਤੱਬਾਂ ਅਨੁਸਾਰ ਨੰਬਰ ਦੇ ਕੇ ਜਾਂ ਫਿਰ ਮੋਟੀਆਂ ਸ਼੍ਰੇਣੀਆਂ ਵਿਚ ਗ੍ਰੇਡ ਦੇ ਕੇ । ਇਸ ਤਰ੍ਹਾਂ ਕਰਨ ਨਾਲ ਹਰ ਇਕ ਖਿਡਾਰੀ ਉੱਚਾ ਸਥਾਨ ਪ੍ਰਾਪਤ ਕਰਨ ਦੇ ਯਤਨ ਕਰੇਗਾ ਅਤੇ ਉੱਤੇ ਆਉਣ ਲਈ ਉਹ ਆਪਣੀ ਖੇਡ ਦੇ ਮਿਆਰ ਨੂੰ ਉੱਚਾ ਚੁੱਕੇਗਾ । ਗ੍ਰੇਡਿੰਗ ਇਕ ਤਰ੍ਹਾਂ ਖਿਡਾਰੀਆਂ ਲਈ ਖੇਡ ਵਿਚ ਨਿਪੁੰਨਤਾ ਵਾਸਤੇ ਪ੍ਰੇਰਨਾ ਦਾ ਵੱਡਾ ਸੋਮਾ ਹੋ ਸਕਦੀ ਹੈ ।
12. ਸਰਵਜਨਕ ਚਰਚਾ (General Publicity)—ਕੋਈ ਵੀ ਖਿਡਾਰੀ ਜਦੋਂ ਆਪਣੇ ਦੁਆਰਾ ਕੀਤੇ ਪ੍ਰਦਰਸ਼ਨ ਦੀ ਚਰਚਾ ਆਮ ਜਨਤਾ ਵਿਚ ਸੁਣਦਾ ਹੈ, ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਅਤੇ ਉਹ ਆਪਣੇ ਆਪ ਉੱਤੇ ਮਾਣ ਕਰਨ ਲੱਗ ਪੈਂਦਾ ਹੈ । ਇਸ ਲਈ ਖਿਡਾਰੀ ਦੁਆਰਾ ਪ੍ਰਾਪਤ ਕੀਤੀਆਂ ਸਫਲਤਾਵਾਂ ਨੂੰ ਜੇਕਰ ਅਖ਼ਬਾਰਾਂ, ਰੇਡੀਓ, ਟੀ. ਵੀ. ਆਦਿ 'ਤੇ ਦੱਸਿਆ ਜਾਵੇ, ਤਾਂ ਜਿੱਤਣ ਵਾਲੇ ਖਿਡਾਰੀ ਨੂੰ ਤਾਂ ਪ੍ਰੇਰਨਾ ਮਿਲਦੀ ਹੀ ਹੈ. ਸਗੋਂ ਸੁਣਨ ਵਾਲੇ ਦੂਜੇ ਲੋਕਾਂ ਨੂੰ ਵੀ ਪ੍ਰੇਰਨਾ ਪ੍ਰਾਪਤ ਹੁੰਦੀ ਹੈ । ਫਲਸਰੂਪ ਉਹ ਖੇਡ ਵਿਚ ਹਿੱਸਾ ਲੈਣ ਵਾਸਤੇ ਅੱਗੇ ਆਉਂਦੇ ਹਨ।
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
Comments
Post a Comment